ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੈਂਸਰ ਖੋਜ ਪਹਿਲ ‘ਤੇ ਭਾਰਤ ਅਤੇ ਬ੍ਰਿਟੇਨ ਦਰਮਿਆਨ ਸਹਿਮਤੀ ਪੱਤਰ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ‘ਤੇ 14 ਨਵੰਬਰ, 2018 ਨੂੰ ਹਸਤਾਖਰ ਕੀਤੇ ਗਏ ਸਨ।
ਵੇਰਵਾ:
ਭਾਰਤ-ਬ੍ਰਿਟੇਨ ਕੈਂਸਰ ਖੋਜ ਪਹਿਲ ਕਲੀਨੀਕਲ ਖੋਜ, ਜਨ-ਸੰਖਿਅਕ ਖੋਜ, ਨਵੀਆਂ ਟੈਕਨੋਲੋਜੀਆਂ ਅਤੇ ਸ਼ਰੀਰ ਵਿਗਿਆਨ ਦੇ ਖੇਤਰ ਵਿੱਚ ਭਾਰਤ ਅਤੇ ਬ੍ਰਿਟੇਨ ਦੇ ਮਾਹਿਰਾਂ ਨੂੰ ਨਾਲ ਲੈ ਕੇ ਕਫਾਇਤੀ, ਰੋਕਥਾਮ ਅਤੇ ਕੈਂਸਰ ਦੇਖ-ਭਾਲ ਜਿਹੀਆਂ ਖੋਜ ਚੁਣੌਤੀਆਂ ਦੀ ਪਹਿਚਾਣ ਕਰੇਗੀ। ਇਹ ਪਹਿਲ ਨਵੇਂ ਖੋਜ ਗਠਜੋੜ ਵਿਕਸਿਤ ਕਰਨ ਵਿੱਚ ਪਹਿਲ ਕਰੇਗੀ ਅਤੇ ਕੈਂਸਰ ਨਤੀਜਿਆਂ ਦੇ ਵਿਰੁੱਧ ਪ੍ਰਗਤੀ ਨੂੰ ਸਮਰੱਥ ਬਣਾਉਣ ਵਿੱਚ ਪ੍ਰਭਾਵੀ ਖੋਜ ਕਾਰਜ ਕਰੇਗੀ।
ਧਨ ਪੋਸ਼ਣ ਵਿਵਸਥਾ:
5 ਸਾਲਾਂ ਵਿੱਚ ਇਸ ਪਹਿਲ ਲਈ ਕੁੱਲ ਖੋਜ ਫੰਡਿੰਗ10 ਮਿਲੀਅਨ ਪੌਂਡ (ਲਗਭਗ 90 ਕਰੋੜ ਰੁਪਏ) ਦਾ ਹੋਵੇਗਾ। ਇਸ ਫੰਡ ਵਿੱਚ ਕੈਂਸਰ ਰਿਸਰਚ ਯੂਕੇ (ਸੀਆਰਯੂਕੇ) ਦੀ ਹਿੱਸੇਦਾਰੀ 5 ਮਿਲੀਅਨ ਪੌਂਡ (ਲਗਭਗ 45 ਕਰੋੜ ਰੁਪਏ) ਅਤੇ ਜੈਵ ਟੈਕਨੋਲੋਜੀ ਵਿਭਾਗ ਦੀ ਹਿੱਸੇਦਾਰੀ ਵੀ 5 ਮਿਲੀਅਨ ਪੌਂਡ (ਲਗਭਗ 45 ਕਰੋੜ ਰੁਪਏ) ਦੀ ਹੋਵੇਗੀ। ਦੋਹਾਂ ਦੇ ਬਰਾਬਰ ਫੰਡ ਵਿੱਤ ਸਾਲ ਸ਼ੁਰੂ ਹੋਣ ਦੇ ਸਮੇਂ ਜਾਰੀ ਦਰਾਂ ਦੇ ਅਨੁਸਾਰ ਹੋਣਗੇ।
ਪ੍ਰਭਾਵ:
ਕੈਂਸਰ ਨਤੀਜਿਆਂ ਵਿੱਚ ਸੁਧਾਰ ਦੇ ਉਦੇਸ਼ ਦੇ ਨਾਲ ਟੈਕਨੋਲੋਜੀ, ਬਾਇਓਮੈਡੀਕਲ, ਕਲੀਨੀਕਲ ਅਤੇ ਫਾਰਮਾਸਿਉਟਿਕਲ ਇਨੋਵੇਸ਼ਨਾਂ ਵਿੱਚ ਵਾਧੇ ਦੇ ਬਾਵਜੂਦ ਕੈਂਸਰ ਦੇਖ-ਭਾਲ ਉੱਤੇ ਵਧਦੇ ਖਰਚ ਨੂੰ ਪੂਰਾ ਕਰਨ ਵਿੱਚ ਵਿਸ਼ਵ ਦੀ ਬੋਝ ਨਾਲ ਦੱਬੀ ਸਿਹਤ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਲੈਸ ਨਹੀਂ ਹੋ ਸਕੇਗੀ। ਭਾਰਤ – ਯੂਕੇ ਕੈਂਸਰ ਖੋਜ ਪਹਿਲ ਨੇ ਸ੍ਰੇਸ਼ਠ ਖੋਜਕਾਰਾਂ, ਵਿਗਿਆਨੀਆਂ, ਸਿਹਤ ਸੇਵਾ ਸੰਗਠਨਾਂ ਅਤੇ ਸੰਸਥਾਨਾਂ ਨੂੰ ਇੱਕ – ਦੂਜੇ ਨਾਲ ਜੁੜਨ ਵਿੱਚ ਸਹਿਯੋਗ ਲਈ ਰੂਪ-ਰੇਖਾ ਤੈਅ ਕੀਤੀ ਹੈ, ਤਾਕਿ ਕੈਂਸਰ ਦੇਖ-ਭਾਲ ਲਈ ਉੱਚ ਮੁੱਲ ਅਤੇ ਘੱਟ ਲਾਗਤ ਦੇ ਬਹੁ – ਵਿਸ਼ਿਅਕ ਖੋਜ ਮੰਚ ਤਿਆਰ ਹੋ ਸਕਣ। ਇਸ ਪਹਿਲ ਦੇ ਮਾਧਿਅਮ ਨਾਲ ਡਾਕਟਰਲ, ਪੋਸਟ ਡਾਕਟਰਲ ਪੱਧਰ ਦੇ ਖੋਜਾਰਥੀਆਂ ਅਤੇ ਅਰੰਭ ਦੇ ਕੈਰੀਅਰ ਦੇ ਵਿਗਿਆਨੀਆਂ ਦੀ ਗਿਣਤੀ ਵਧੇਗੀ। ਅਜਿਹੇ ਖੋਜਾਰਥੀ ਨਾ ਕੇਵਲ ਅਤਿਆਧੁਨਿਕ ਟੈਕਨੋਲੋਜੀ ਵਿੱਚ ਟਰੇਨੰਗ ਪ੍ਰਾਪਤ ਕਰਨਗੇ, ਸਗੋਂ ਉਨ੍ਹਾਂ ਨੂੰ ਜ਼ਰੂਰੀ ਅਗਵਾਈ ਅਤੇ ਪ੍ਰੋਜੈਕਟ ਪ੍ਰਬੰਧਨ ਕੌਸ਼ਲ ਵਿੱਚ ਟਰੇਨੰਗ ਦਿੱਤੀ ਜਾਵੇਗੀ, ਜਿਸ ਦੇ ਨਾਲ ਉਨ੍ਹਾਂ ਨੂੰ ਅਕਾਦਮਿਕ ਖੇਤਰ ਅਤੇ ਸਬੰਧਤ ਬਾਇਓ – ਫਾਰਮਾ ਉਦਯੋਗ ਵਿੱਚ ਨਿਸ਼ਚਿਤ ਮਿਆਦ ਦੇ ਖੋਜ ਕਾਰਜ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ।
*****
ਏਕੇਟੀ/ਐੱਸਐੱਚ