Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਟਿਕਾਊ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ਬਾਰੇ ਭਾਰਤ ਅਤੇ ਬ੍ਰਿਟੇਨ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਟਿਕਾਊ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ਤੇ ਭਾਰਤ ਅਤੇ ਬ੍ਰਿਟੇਨ ਦਰਮਿਆਨ ਅ੍ਰਪੈਲ, 2018 ਵਿੱਚ ਹਸਤਾਖਰ ਕੀਤੇ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ। 

ਵੇਰਵਾ:

ਇਸ ਸਹਿਮਤੀ ਪੱਤਰ ਦਾ ਉਦੇਸ਼ ਟਿਕਾਊ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਭਾਰਤ ਅਤੇ ਬ੍ਰਿਟੇਨ ਦਰਮਿਆਨ ਸੰਸਥਾਗਤ ਸਹਿਯੋਗ ਉਪਲੱਬਧ ਕਰਾਉਣਾ ਅਤੇ ਉਸ ਨੂੰ ਮਜ਼ਬੂਤੀ ਦੇਣਾ ਹੈ। ਸਹਿਯੋਗ ਦੇ ਖੇਤਰਾਂ ਵਿੱਚ ਸਮਾਰਟ ਸਿਟੀ ਵਿਕਾਸ, ਠੋਸ ਕਚਰਾ ਪ੍ਰਬੰਧਨ, ਵਾਤਾਵਰਣ ਦੇ ਅਨੁਕੂਲ ਕਿਫ਼ਾਇਤੀ ਆਵਾਸ, ਵੇਸਟ ਵਾਟਰ ਪ੍ਰਬੰਧਨ, ਸ਼ਹਿਰੀ ਸੰਸਥਾਨਾਂ ਵਿੱਚ ਸਮਰੱਥਾ ਨਿਰਮਾਣ, ਸ਼ਹਿਰੀ ਖੇਤਰਾਂ ਵਿੱਚ ਹੁਨਰ ਵਿਕਾਸ, ਸ਼ਹਿਰੀ ਮੋਬਿਲਟੀ, ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ਅਤੇ ਟ੍ਰਾਂਜ਼ਿਟ ਕੇਂਦਰਿਤ ਵਿਕਾਸ, ਵਿੱਤੀ ਪਹੁੰਚ ਵਿੱਚ ਨਵੀਨਤਾ ਅਤੇ ਹੋਰ ਸਬੰਧਤ ਖੇਤਰ ਸ਼ਾਮਲ ਹਨ। ਦੋਹਾਂ ਪੱਖਾਂ ਨੇ ਇਨ੍ਹਾਂ ਖੇਤਰਾਂ ਵਿੱਚ ਸਹਿਯੋਗ ਲਈ ਆਪਸੀ ਸਹਿਮਤੀ ਪ੍ਰਗਟਾਈ ਸੀ।

ਲਾਗੂ ਕਰਨ ਦੀ ਰਣਨੀਤੀ: 

ਇਸ ਸਹਿਮਤੀ ਪੱਤਰ ਤਹਿਤ ਇੱਕ ਭਾਰਤ-ਯੂਕੇ ਸੰਯੁਕਤ ਵਰਕਿੰਗ ਗਰੁੱਪ (ਜੇਡਬਲਿਊਜੀ) ਦਾ ਗਠਨ ਕੀਤਾ ਜਾਵੇਗਾ ਜੋ ਸਮਝੌਤੇ ਦੇ ਦਾਇਰੇ ਵਿੱਚ ਸਹਿਯੋਗ ਤੇ ਰਣਨੀਤੀ ਅਤੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕਰੇਗਾ। ਸ਼ਹਿਰੀ ਵਿਕਾਸ ਤੇ ਸੰਯੁਕਤ ਵਰਕਿੰਗ ਗਰੁੱਪ ਦੀ ਬੈਠਕ ਸਾਲ ਵਿੱਚ ਇੱਕ ਵਾਰ ਹੋਣ ਦੀ ਉਮੀਦ ਹੈ। ਇਹ ਬੈਠਕ ਵਾਰੀ-ਵਾਰੀ ਨਾਲ ਭਾਰਤ ਅਤੇ ਬ੍ਰਿਟੇਨ ਵਿੱਚ ਹੋਵੇਗੀ।

 ਪ੍ਰਮੁੱਖ ਪ੍ਰਭਾਵ: 

ਇਹ ਸਹਿਮਤੀ ਪੱਤਰ ਦੋਹਾਂ ਦੇਸ਼ਾਂ ਦਰਮਿਆਨ ਟਿਕਾਊ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਦੀਰਘਕਾਲੀ ਸਹਿਯੋਗ ਨੂੰ ਗਹਿਰਾਈ ਅਤੇ ਮਜ਼ਬੂਤੀ ਦੇਣ ਲਈ ਉਤਸ਼ਾਹਿਤ ਕਰੇਗਾ। 

ਲਾਭਪਾਤਰੀ: 

ਇਸ ਸਹਿਮਤੀ ਪੱਤਰ ਨਾਲ ਸਮਾਰਟ ਸਿਟੀ ਵਿਕਾਸ, ਠੋਸ ਕਚਰਾ ਪ੍ਰਬੰਧਨ, ਵਾਤਾਵਰਣ ਦੇ ਅਨੁਕੂਲ ਕਿਫ਼ਾਇਤੀ ਆਵਾਸ, ਵੇਸਟ ਵਾਟਰ ਪ੍ਰਬੰਧਨ, ਸ਼ਹਿਰੀ ਖੇਤਰਾਂ ਵਿੱਚ ਹੁਨਰ ਵਿਕਾਸ, ਸ਼ਹਿਰੀ ਮੋਬਿਲਿਟੀ ਇੰਟੈਲੀਜੈਂਸ ਟਰਾਂਸਪੋਰਟ ਸਿਸਟਮ ਅਤੇ ਟ੍ਰਾਂਜ਼ਿਟ-ਪੱਖੀ ਵਿਕਾਸ ਦੇ ਖੇਤਰਾਂ ਵਿੱਚ ਰੋਜ਼ਗਾਰ ਸਿਰਜਣ ਦੀ ਉਮੀਦ ਹੈ।

 *****

 

ਏਕੇਟੀ/ਵੀਬੀਏ/ਐੱਸਐੱਚ