Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਨੈਸ਼ਨਲ ਸਫ਼ਾਈ ਕਰਮਚਾਰੀ ਕਮਿਸ਼ਨ ਦਾ ਕਾਰਜਕਾਲ 31.03.2019 ਤੋਂ ਅੱਗੇ 3 ਸਾਲ ਲਈ ਹੋਰ ਵਧਾਉਣ ਨੂੰ ਪ੍ਰਵਾਨਗੀ ਦਿੱਤੀ


 

ਕੇਂਦਰੀ ਮੰਤਰੀ ਮੰਡਲ ਨੇ ਨੈਸ਼ਨਲ ਸਫ਼ਾਈ ਕਰਮਚਾਰੀ ਕਮਿਸ਼ਨ (ਐੱਨਸੀਐੱਸਕੇ) ਦਾ ਕਾਰਜਕਾਲ 31.03.2019 ਤੋਂ ਅੱਗੇ 3 ਸਾਲ ਲਈ ਹੋਰ ਵਧਾਉਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਵਿਸ਼ੇਸ਼ਤਾਵਾਂ:

ਨੈਸ਼ਨਲ ਸਫ਼ਾਈ ਕਰਮਚਾਰੀ ਕਮਿਸ਼ਨ (ਐੱਨਸੀਐੱਸਕੇ) ਦੀ ਸਥਾਪਨਾ ਵਰ੍ਹੇ 1993 ਵਿੱਚ ਐੱਨਸੀਐੱਸਕੇ ਐਕਟ 1993 ਦੀਆਂ ਵਿਵਸਥਾਵਾਂ ਅਨੁਸਾਰ ਸ਼ੁਰੂਆਤ ਵਿੱਚ 31.03.1997 ਤੱਕ ਕੀਤੀ ਗਈ ਸੀ। ਬਾਅਦ ਵਿੱਚ ਇਸ ਐਕਟ ਦੀ ਵੈਧਤਾ 31.03.2002 ਤੱਕ ਅਤੇ ਉਸ ਦੇ  ਬਾਅਦ 29.02.2004 ਤੱਕ ਵਧਾਈ ਗਈ ਸੀ। ਐੱਨਸੀਐੱਸਕੇ ਦਾ ਐਕਟ 29.02.2004 ਤੋਂ ਸਮਾਪਤ ਹੋ ਜਾਣਾ ਸੀ। ਇਸ ਦੇ ਬਾਅਦ ਐੱਨਸੀਐੱਸਕੇ ਦਾ ਕਾਰਜਕਾਲ ਇੱਕ ਗ਼ੈਰ-ਸੰਵਿਧਾਨਕ ਸੰਸਥਾ (non-statutory body) ਵਜੋਂ ਸਮੇਂ-ਸਮੇਂ ’ਤੇ ਵਧਾਇਆ ਜਾਂਦਾ ਰਿਹਾ ਹੈ। ਵਰਤਮਾਨ ਕਮਿਸ਼ਨ ਦਾ ਕਾਰਜਕਾਲ 31.03.2019 ਤੱਕ ਹੈ।

ਮੁੱਖ ਪ੍ਰਭਾਵ:

ਇਸ ਪ੍ਰਸਤਾਵ ਨਾਲ ਸਫ਼ਾਈ ਕਰਮਚਾਰੀ ਅਤੇ ਹੱਥਾਂ ਨਾਲ ਸਫ਼ਾਈ ਕਰਨ ਦੇ ਕੰਮ ਵਿੱਚ ਲਗੇ ਵਿਅਕਤੀ ਮੁੱਖ ਲਾਭਾਰਥੀ ਹੋਣਗੇ, ਕਿਉਂਕਿ ਐੱਨਸੀਐੱਸਕੇ ਉਨ੍ਹਾਂ ਦੀ ਭਲਾਈ ਅਤੇ ਬਿਹਤਰੀ ਲਈ ਕਾਰਜ ਕਰੇਗਾ। 31.01.2019 ਨੂੰ ਐੱਮਐੱਸ ਐਕਟ ਸਰਵੇਖਣ ਤਹਿਤ ਪਹਿਚਾਣ ਕੀਤੇ ਗਏ ਹੱਥ ਨਾਲ ਸਫਾਈ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ 14226 ਹੈ ਅਤੇ ਨੀਤੀ ਆਯੋਗ ਦੇ ਆਦੇਸ਼ ਨਾਲ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਕੀਤੇ ਗਏ ਰਾਸ਼ਟਰੀ ਸਰਵੇਖਣ ਤਹਿਤ 31.01.2019 ਨੂੰ ਇਹ ਸੰਖਿਆ 31128 ਹੈ।

 

****

 

ਏਕੇਟੀ