Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਫੈਨੀ ਨਦੀ ਤੋਂ ਭਾਰਤ ਦੁਆਰਾ 1.82 ਕਿਊਸੇਕ ਪਾਣੀ ਪ੍ਰਾਪਤ ਕਰਨ ਦੇ ਵਿਸ਼ੇ ਵਿੱਚ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਫੈਨੀ ਨਦੀ ਤੋਂ ਭਾਰਤ ਦੁਆਰਾ 1.82 ਕਿਊਸੇਕ ਪਾਣੀ ਪ੍ਰਾਪਤ ਕਰਨ ਦੇ ਵਿਸ਼ੇ ਵਿੱਚ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਤ੍ਰਿਪੁਰਾ ਦੇ ਸਬਰੂਮ ਸ਼ਹਿਰ ਨੂੰ ਪੇਅਜਲ ਸਪਲਾਈ ਦੇ ਲਈ ਭਾਰਤ ਫੈਨੀ ਨਦੀ ਤੋਂ ਪਾਣੀ ਲੈਣਾ ਚਾਹੁੰਦਾ ਹੈ।   

ਲਾਭ:

 

ਇਸ ਸਮੇਂ ਫੈਨੀ ਨਦੀ ਦੇ ਜਲ ਬਟਵਾਰੇ ਸਬੰਧੀ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਕੋਈ ਸਮਝੌਤਾ ਨਹੀਂ ਹੈ। ਸਬਰੂਮ ਸ਼ਹਿਰ ਨੂੰ ਪੇਅਜਲ ਦੀ ਜੋ ਸਪਲਾਈ ਹੁੰਦੀ ਹੈ, ਉਹ ਕਾਫੀ ਨਹੀਂ ਹੈ। ਇਸ ਖੇਤਰ ਵਿੱਚ ਮੌਜੂਦ ਭੂ-ਜਲ(ਧਰਤੀ ਹੇਠਲੇ ਪਾਣੀ) ਵਿੱਚ ਲੋਹੇ ਦੀ ਮਾਤਰਾ ਬਹੁਤ ਅਧਿਕ ਹੈ। ਇਸ ਯੋਜਨਾ ਦੇ ਚਾਲੂ ਹੋ ਜਾਣ ਨਾਲ ਸਬਰੂਮ ਸ਼ਹਿਰ ਦੀ 7,000 ਦੀ ਅਬਾਦੀ ਨੂੰ ਲਾਭ ਪਹੁੰਚੇਗਾ।

***

ਵੀਆਰਆਰਕੇ/ਐੱਸਸੀ/ਐੱਸਐੱਚ