Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਬਾਹਰੀ ਪੁਲਾੜ ਦੇ ਸ਼ਾਤੀਪੂਰਨ ਉਪਯੋਗ ਲਈ ਭਾਰਤ ਅਤੇ ਮੋਰੱਕੋ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਬਾਹਰੀ ਪੁਲਾੜ ਦੇ ਸ਼ਾਂਤੀਪੂਰਨ ਉਪਯੋਗ ਲਈ ਭਾਰਤ ਅਤੇ ਮੋਰੱਕੋ ਦਰਮਿਆਨ ਸਹਿਮਤੀ ਪੱਤਰ ਨਾਲ ਜਾਣੂ ਕਰਵਾਇਆ ਗਿਆ। ਇਸ ਸਹਿਮਤੀ ਪੱਤਰ ‘ਤੇ 19 ਸਤੰਬਰ, 2018 ਨੂੰ ਨਵੀਂ ਦਿੱਲੀ ਵਿੱਚ ਹਸਤਾਖ਼ਰ ਕੀਤੇ ਗਏ ਸਨ।

ਪ੍ਰਮੁੱਖ ਵਿਸ਼ੇਸ਼ਤਾਵਾਂ:

  • ਇਹ ਸਹਿਮਤੀ ਪੱਤਰ ਪ੍ਰਿਥਵੀ ਦੇ ਰਿਮੋਟ ਸੈਨਸਿੰਗ, ਦੂਰ ਸੰਵੇਦੀ, ਸੈਟੇਲਾਈਟ ਸੰਚਾਰ, ਸੈਟੇਲਾਈਟ ਅਧਾਰਤ ਨੈਵੀਗੇਸ਼ਨ, ਪੁਲਾੜ ਵਿਗਿਆਨ ਤੇ ਗ੍ਰਹਿਆਂ ਦੀ ਖੋਜ, ਸਪੇਸ ਕਰਾਫ਼ਟ ਅਤੇ ਸਪੇਸ ਸਿਸਟਮ ਅਤੇ ਗਰਾਊਂਡ ਸਿਸਟਮ, ਪੁਲਾੜ ਟੈਕਨੋਲੋਜੀ ਐਪਲੀਕੇਸ਼ਨ ਸਮੇਤ ਪੁਲਾੜ ਵਿਗਿਆਨ, ਟੈਕਨੋਲੋਜੀ ਅਤੇ ਐਪਲੀਕੇਸ਼ਨਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ  ਵਿੱਚ ਸਹਾਇਕ ਹੋਵੇਗਾ।

ਇਸ ਸਹਿਮਤੀ ਪੱਤਰ ਨਾਲ ਇੱਕ ਸੰਯੁਕਤ ਕਾਰਜ ਦਲ ਬਣੇਗਾ ਜੋ ਇਸ ਸਮਝੌਤੇ ਨੂੰ ਲਾਗੂ ਕਰਨ ਦੀ ਸਮਾਂ ਸੀਮਾ ਅਤੇ ਸਹਿਮਤੀ ਪੱਤਰ ਦੇ ਲਾਗੂਕਰਨ ਸਾਧਨਾਂ ਸਹਿਤ ਇੱਕ ਕਾਰਜ ਯੋਜਨਾ ਤਿਆਰ ਕਰੇਗਾ। ਕਾਰਜ ਸਮੂਹ ਵਿੱਚ ਡੀਓਐੱਸ/ਇਸਰੋ ਰੌਇਲ ਸੈਂਟਰ ਫਾਰ ਰਿਮੋਟ ਸੈਂਸਿੰਗ (ਸੀਆਰਟੀਐੱਸ) ਅਤੇ ਰੌਇਲ ਸੈਂਟਰ ਫਾਰ ਸਪੇਸ ਰਿਸਰਚ ਐਂਡ ਸਟੱਡੀਜ਼( ਸੀਆਰਈਆਰਐੱਸ) ਦੇ ਮੈਂਬਰ ਹੋਣਗੇ।

 

***

ਏਕੇਟੀ/ਐੱਸਐੱਚ

(Release ID :186169)