Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤੀ ਚਿਕਿਤਸਾ ਪ੍ਰਣਾਲੀ ਲਈ ਰਾਸ਼ਟਰੀ ਕਮਿਸ਼ਨ ( ਐੱਨਸੀਆਈਐੱਮ ) ਬਿਲ, 2018 ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਭਾਰਤੀ ਚਿਕਿਤਸਾ ਪ੍ਰਣਾਲੀਆਂ ਲਈ ਰਾਸ਼ਟਰੀ ਕਮਿਸ਼ਨ ( ਐੱਨਸੀਆਈਐੱਮ ) ਬਿਲ , 2018 ਦੇ ਮਸੌਦੇ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਦਾ ਟੀਚਾ ਮੌਜੂਦਾ ਰੈਗੂਲੇਟਰੀ ਭਾਰਤੀ ਚਿਕਿਤਸਾ ਕੇਂਦਰੀ ਪਰਿਸ਼ਦ (ਸੀਸੀਆਈਐੱਮ) ਦੇ ਸਥਾਨ ‘ਤੇ ਇੱਕ ਨਵੀਂ ਸੰਸਥਾ ਗਠਿਤ ਕਰਨਾ ਹੈ , ਤਾਂਕਿ ਪਾਰਦਰਸ਼ਿਤਾ ਸੁਨਿਸ਼ਚਿਤ ਹੋ ਸਕੇ ।

ਪ੍ਰਮੁੱਖ ਵਿਸ਼ੇਸ਼ਤਾਵਾਂ :

ਬਿਲ ਦੇ ਮਸੌਦੇ ਵਿੱਚ ਚਾਰ ਖ਼ੁਦਮੁਖਤਾਰ ਬੋਰਡਾਂ ਦੇ ਨਾਲ ਇੱਕ ਰਾਸ਼ਟਰੀ ਕਮਿਸ਼ਨ ਦੇ ਗਠਨ ਦੀ ਵਿਵਸਥਾ ਕੀਤੀ ਗਈ ਹੈ । ਇਸ ਤਹਿਤ ਆਯੁਰਵੇਦ ਨਾਲ ਜੁੜੀ ਸਮੁੱਚੀ ਸਿੱਖਿਆ ਦੇ ਸੰਚਾਲਨ ਦੀ ਜ਼ਿੰਮੇਦਾਰੀ ਆਯੁਰਵੇਦ ਬੋਰਡ ਅਤੇ ਯੂਨਾਨੀ , ਸਿੱਧ ਅਤੇ ਸੋਵਾ ਰਿਗਪਾ ਨਾਲ ਜੁੜੀ ਸਮੁੱਚੀ ਸਿੱਖਿਆ ਦੇ ਸੰਚਾਲਨ ਦੀ ਜ਼ਿੰਮੇਦਾਰੀ ਯੂਨਾਨੀ , ਸਿੱਧ ਅਤੇ ਸੋਵਾ ਰਿਗਪਾ ਬੋਰਡ ਦੇ ਕੋਲ ਹੋਵੇਗੀ । ਇਸ ਦੇ ਇਲਾਵਾ ਦੋ ਸਧਾਰਨ ਜਾਂ ਆਮ ਬੋਰਡਾਂ ਵਿੱਚ ਅਸੈੱਸਮੈਂਟ ਅਤੇ ਰੇਟਿੰਗ ਬੋਰਡ ਅਤੇ ਸਦਾਚਾਰ ਤੇ ਭਾਰਤੀ ਚਿਕਿਤਸਾ ਪ੍ਰਣਾਲੀਆਂ ਦੇ ਚਿਕਿਤਸਕਾਂ ਦਾ ਰਜਿਸਟ੍ਰੇਸ਼ਨ ਬੋਰਡ ਸ਼ਾਮਲ ਹਨ । ਅਸੈੱਸਮੈਂਟ ਅਤੇ ਰੇਟਿੰਗ ਬੋਰਡ ਭਾਰਤੀ ਚਿਕਿਤਸਾ ਪ੍ਰਣਾਲੀਆਂ ਦੇ ਅਕਾਦਮਿਕ ਸੰਸਥਾਨਾਂ ਦਾ ਮੁੱਲਾਂਕਣ ਕਰਨ ਦੇ ਨਾਲ – ਨਾਲ ਉਨ੍ਹਾਂ ਨੂੰ ਪ੍ਰਵਾਨਗੀ ਵੀ ਦੇਵੇਗਾ । ਭਾਰਤੀ ਚਿਕਿਤਸਾ ਪ੍ਰਣਾਲੀਆਂ ਦੇ ਚਿਕਿਤਸਕਾਂ ਦਾ ਰਜਿਸਟ੍ਰੇਸ਼ਨ ਬੋਰਡ ਭਾਰਤੀ ਰਾਸ਼ਟਰੀ ਚਿਕਿਤਸਾ ਕਮਿਸ਼ਨ ਤਹਿਤ ਪ੍ਰੈਕਟਿਸ ਨਾਲ ਜੁੜੇ ਆਚਾਰ ਸਹਿੰਤਾ ਦੇ ਮੁੱਦਿਆਂ ਦੇ ਨਾਲ – ਨਾਲ ਰਾਸ਼ਟਰੀ ਰਜਿਸਟਰ ਦੇ ਰੱਖ – ਰਖਾਅ ਦੀ ਜ਼ਿੰਮੇਦਾਰੀ ਸੰਭਾਲੇਗਾ ।

ਬਿਲ ਦੇ ਮਸੌਦੇ ਵਿੱਚ ਸਾਂਝੀ (Common) ਪ੍ਰਵੇਸ਼ ਪ੍ਰੀਖਿਆ ਅਤੇ ਇੱਕ ‘ਐਕਜ਼ਿਟ ਇਮਜ਼ਾਮ’ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ ਜੋ ਸਾਰੇ ਗ੍ਰੈਜੂਏਟਾਂ ਨੂੰ ਪਾਸ ਕਰਨਾ ਹੋਵੇਗਾ , ਤਾਹੀ ਉਨ੍ਹਾਂ ਨੂੰ ਪ੍ਰੈਕਟਿਸ ਕਰਨ ਦਾ ਲਾਈਸੈਂਸ ਮਿਲੇਗਾ । ਇਸ ਦੇ ਇਲਾਵਾ ਬਿਲ ਵਿੱਚ ਅਧਿਆਪਨ ਯੋਗਤਾ ਪ੍ਰੀਖਿਆ ਆਯੋਜਿਤ ਕਰਨ ਦਾ ਵੀ ਪ੍ਰਸਤਾਵ ਕੀਤਾ ਗਿਆ ਹੈ , ਤਾਕਿ ਨਿਯੁਕਤੀ ਅਤੇ ਪਦਉੱਨਤੀ ਤੋਂ ਪਹਿਲਾਂ ਅਧਿਆਪਕਾਂ ਦੇ ਗਿਆਨ ਦੇ ਮਿਆਰ (ਸਟੈਂਡਰਡ) ਦਾ ਅਨੁਮਾਨ ਲਗਾਇਆ ਜਾ ਸਕੇ ।

ਬਿਲ ਦੇ ਮਸੌਦੇ ਦਾ ਉਦੇਸ਼ ਐਲੋਪੈਥੀ ਚਿਕਿਤਸਾ ਪ੍ਰਣਾਲੀ ਲਈ ਪ੍ਰਸਤਾਵਿਤ ਰਾਸ਼ਟਰੀ ਚਿਕਿਤਸਾ ਕਮਿਸ਼ਨ ਦੀ ਤਰਜ਼ ‘ਤੇ ਭਾਰਤੀ ਚਿਕਿਤਸਾ ਖੇਤਰ ਦੀ ਚਿਕਿਤਸਾ ਸਿੱਖਿਆ ਵਿੱਚ ਵਿਆਪਕ ਸੁਧਾਰ ਲਿਆਉਣਾ ਹੈ ।

ਪ੍ਰਸਤਾਵਿਤ ਰੈਗੂਲੇਟਰੀ ਢਾਂਚੇ ਜਾਂ ਵਿਵਸਥਾ ਨਾਲ ਪਾਰਦਰਸ਼ਿਤਾ ਦੇ ਨਾਲ – ਨਾਲ ਆਮ ਜਨਤਾ ਦੇ ਹਿਤਾਂ ਦੀ ਸੰਭਾਲ ਲਈ ਜਵਾਬਦੇਹੀ ਸੁਨਿਸ਼ਚਿਤ ਹੋਵੇਗੀ । ਐੱਨਸੀਆਈਐੱਮ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਕਿਫਾਇਤੀ ਸਿਹਤ ਸੇਵਾਵਾਂ ਦੀ ਉਪਲੱਬਧਤਾ ਨੂੰ ਹੁਲਾਰਾ ਦੇਵੇਗਾ ।

****

ਏਕੇਟੀ/ਐੱਸਐੱਚ