ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ‘ਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਬੋਲੀਵੀਆ ਦਰਮਿਆਨ ਸ਼ਾਂਤੀਪੂਰਨ ਉਦੇਸ਼ਾਂ ਲਈ ਬਾਹਰੀ ਪੁਲਾੜ ਵਿੱਚ ਖੋਜ ਅਤੇ ਵਰਤੋਂ ‘ਚ ਸਹਿਯੋਗ ਬਾਰੇ ਹਸਤਾਖਰ ਕੀਤੇ ਸਹਿਮਤੀ ਪੱਤਰ ਨੂੰ ਕਾਰਜ-ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।
ਸਹਿਮਤੀ ਪੱਤਰ ‘ਤੇ ਹਸਤਾਖਰ 29 ਮਾਰਚ, 2019 ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਬੋਲੀਵੀਅਨ ਪੁਲਾੜ ਏਜੰਸੀ ਨੇ ਭਾਰਤ ਦੇ ਰਾਸ਼ਟਰਪਤੀ ਦੀ ਬੋਲੀਵੀਆ ਯਾਤਰਾ ਦੌਰਾਨ ਸਾਂਤਾ ਕਰੂਜ਼ ਡਿ ਲਾ ਸੀਅਰਾ, ਬੋਲੀਵੀਆ ‘ਚ ਕੀਤੇ ਗਏ ਸਨ।
ਵੇਰਵਾ :
• ਇਹ ਸਹਿਮਤੀ ਪੱਤਰ, ਪ੍ਰਿਥਵੀ ਦੀ ਰਿਮੋਟ ਸੈਂਸਿੰਗ, ਸੈਟੇਲਾਈਟ ਸੰਚਾਰ, ਸੈਟੇਲਾਈਟ ਅਧਾਰਤ ਨੇਵੀਗੇਸ਼ਨ, ਪੁਲਾੜ ਵਿਗਿਆਨ ਅਤੇ ਗ੍ਰਹਿ ਸਬੰਧੀ ਖੋਜ; ਸਪੇਸਕ੍ਰਾਫਟ ਅਤੇ ਸਪੇਸ ਸਿਸਟਮਾਂ ਅਤੇ ਗ੍ਰਾਊਂਡ ਸਿਸਟਮ ਦੀ ਵਰਤੋਂ; ਅਤੇ ਸਪੇਸ ਟੈਕਨੋਲੋਜੀ ਦੀ ਐਪਲੀਕੇਸ਼ਨ ਸਮੇਤ ਪੁਲਾੜ ਵਿਗਿਆਨ, ਟੈਕਨਾਲੋਜੀ ਅਤੇ ਐਪਲੀਕੇਸ਼ਨਾਂ ਜਿਹੇ ਸਹਿਯੋਗ ਦੇ ਸੰਭਾਵੀ ਹਿਤ ਖੇਤਰਾਂ ਨੂੰ ਸਮਰੱਥ ਬਣਾਵੇਗਾ।
• ਇਹ ਸਹਿਮਤੀ ਪੱਤਰ ਇਸਰੋ ਅਤੇ ਬੋਲੀਵੀਅਨ ਪੁਲਾੜ ਏਜੰਸੀ (ਏਬੀਈ) ਤੋਂ ਮੈਂਬਰ ਲੈ ਕੇ ਇੱਕ ਸੰਯੁਕਤ ਵਰਕਿੰਗ ਗਰੁੱਪ ਦਾ ਗਠਨ ਕਰੇਗਾ, ਜੋ ਸਮਾਂ-ਸੀਮਾ ਅਤੇ ਇਸ ਸਹਿਮਤੀ ਪੱਤਰ ਨੂੰ ਲਾਗੂ ਕਰਨ ਦੇ ਤਰੀਕਿਆਂ ਸਮੇਤ ਕਾਰਜ ਯੋਜਨਾ ਵੀ ਤਿਆਰ ਕਰੇਗਾ।
ਲਾਗੂਕਰਨ ਰਣਨੀਤੀ ਅਤੇ ਟੀਚੇ:
ਹਸਤਾਖਰ ਕੀਤੇ ਇਸ ਸਹਿਮਤੀ ਪੱਤਰ ਨਾਲ ਨਿਰਧਾਰਿਤ ਲਾਗੂਕਰਨ ਪ੍ਰਬੰਧਨ ਪੂਰਾ ਕਰਨ ਅਤੇ ਇਸ ਸਹਿਮਤੀ ਪੱਤਰ ਦੇ ਲਾਗੂਕਰਨ ਤਰੀਕਿਆਂ ਤੇ ਸਮਾਂ-ਸੀਮਾ ਸਮੇਤ ਕਾਰਜ ਯੋਜਨਾ ਤਿਆਰ ਕਰਨ ਲਈ ਇੱਕ ਸੰਯੁਕਤ ਵਰਕਿੰਗ ਗਰੁੱਪ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ।
ਪ੍ਰਮੁੱਖ ਪ੍ਰਭਾਵ :
ਹਸਤਾਖਰ ਕੀਤਾ ਇਹ ਸਹਿਮਤੀ ਪੱਤਰ ਰਿਮੋਟ ਸੈਂਸਿੰਗ, ਸੈਟੇਲਾਈਟ ਸੰਚਾਰ, ਸੈਟੇਲਾਈਟ ਅਧਾਰਤ ਨੇਵੀਗੇਸ਼ਨ, ਪੁਲਾੜ ਵਿਗਿਆਨ ਅਤੇ ਬਾਹਰੀ ਪੁਲਾੜ ਦੀ ਖੋਜ ਦੇ ਖੇਤਰ ਵਿੱਚ ਨਵੀਆਂ ਖੋਜ ਗਤੀਵਿਧੀਆਂ ਅਤੇ ਐਪਲੀਕੇਸ਼ਨ ਸੰਭਾਵਨਾਵਾਂ ਦਾ ਪਤਾ ਲਗਾਉਣ ਵਿੱਚ ਮਦਦ ਕਰੇਗਾ।
ਆਉਣ ਵਾਲਾ ਖਰਚ :
ਹਰੇਕ ਨਿਰਧਾਰਿਤ ਗਤੀਵਿਧੀ ਦੇ ਸਬੰਧ ‘ਚ ਵਿੱਤੀ ਯੋਗਦਾਨ ਸੰਯੁਕਤ ਗਤੀਵਿਧੀ ਦੇ ਸਰੂਪ ‘ਤੇ ਨਿਰਭਰ ਕਰੇਗਾ, ਜਿਸ ਦਾ ਵੇਰਵਾ ਸਬੰਧਤ ਲਾਗੂਕਰਨ ਸਮਝੌਤਿਆਂ (ਵਿਵਸਥਾਵਾਂ) / ਇਕਰਾਰਨਾਮਿਆਂ ਵਿੱਚ ਦਿੱਤਾ ਜਾਵੇਗਾ।
ਲਾਭ :
ਇਸ ਸਹਿਮਤੀ ਪੱਤਰ ਨਾਲ ਮਾਨਵਤਾ ਦੇ ਲਾਭ ਲਈ ਪੁਲਾੜ ਟੈਕਨੋਲਜੀਆਂ ਦੀ ਵਰਤੋਂ ਦੇ ਖੇਤਰ ‘ਚ ਇੱਕ ਸੰਯੁਕਤ ਗਤੀਵਿਧੀ ਵਿਕਸਿਤ ਕਰਨ ਵਿੱਚ ਮਦਦ ਕਰੇਗਾ। ਇਸ ਤਰ੍ਹਾਂ ਦੇਸ਼ ਦੇ ਸਾਰੇ ਵਰਗਾਂ ਅਤੇ ਖੇਤਰਾਂ ਨੂੰ ਲਾਭ ਮਿਲੇਗਾ।
*****
ਵੀਆਰਆਰਕੇ/ਪੀਕੇ/ਐੱਸਐੱਚ