Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਡਾਕ ਟਿਕਟ ਨੂੰ ਸੰਯੁਕਤ ਰੂਪ ਨਾਲ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਮੰਤਰੀ ਮੰਡਲ ਨੂੰ ਭਾਰਤ-ਦੱਖਣੀ ਅਫ਼ਰੀਕਾ ਦਰਮਿਆਨ ਡਾਕ ਟਿਕਟ ਨੂੰ ਸੰਯੁਕਤ ਰੂਪ ਨਾਲ ਜਾਰੀ ਕਰਨ ਦੇ ਵਿਸ਼ੇ ਵਿੱਚ ਜਾਣੂ ਕਰਵਾਇਆ ਗਿਆ। ਇਸ ਦਾ ਵਿਸ਼ਾ ‘ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਰਣਨੀਤਕ ਸਾਂਝ ਦੇ 20 ਵਰ੍ਹੇ’ ਹਨ।

ਭਾਰਤ-ਦੱਖਣੀ ਅਫ਼ਰੀਕਾ ਦੇ ਸੰਯੁਕਤ ਸਮਾਰਕ ਡਾਕ ਟਿਕਟ ’ਤੇ ਦੀਨਦਿਆਲ ਉਪਾਧਿਆਏ ਅਤੇ ਦੱਖਣੀ ਅਫ਼ਰੀਕਾ ਦੇ ਓਲੀਵਰ ਰੇਗਿਨਾਲਡ ਟੈਂਬੋ (Oliver Reginald Tambo) ਦੇ ਚਿੱਤਰ ਬਣੇ ਹਨ। ਇਸ ਸਬੰਧ ਵਿੱਚ ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਮਈ, 2018 ਵਿੱਚ ਸਹਿਮਤੀ ਪੱਤਰ ’ਤੇ ਹਸਤਾਖ਼ਰ ਕੀਤੇ ਗਏ ਸਨ।

 

************

ਏਕੇਟੀ/ਐੱਸਐੱਚ