Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਨਿਵੇਸ਼ ਸਹਿਯੋਗ ਅਤੇ ਸੁਵਿਧਾ ਸੰਧੀ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਅੱਜ ਹੋਈ ਮੀਟਿੰਗ ਵਿੱਚ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਨਿਵੇਸ਼ ਸਹਿਯੋਗ ਅਤੇ ਸੁਵਿਧਾ ਸੰਧੀ (ਆਈਸੀਐੱਫਟੀ) ਉੱਤੇ ਦਸਤਖਤ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਸੰਧੀ ਨਾਲ ਦੋਹਾਂ ਦੇਸ਼ਾਂ ਦਰਮਿਆਨ ਨਿਵੇਸ਼ ਪ੍ਰਵਾਹ ਵਧਣ ਦੀ ਸੰਭਾਵਨਾ ਹੈ। ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਆਈਸੀਐੱਫਟੀ ਨਾਲ ਬ੍ਰਾਜ਼ੀਲ ਦੇ ਨਿਵੇਸ਼ਕਾਂ ਨੂੰ ਭਾਰਤ ਵਿੱਚ ਅਤੇ ਭਾਰਤੀ ਨਿਵੇਸ਼ਕਾਂ ਨੂੰ ਬ੍ਰਾਜ਼ੀਲ ਵਿੱਚ ਢੁਕਵੀਂ ਸਹੂਲਤ ਪ੍ਰਾਪਤ ਹੋਵੇਗੀ। ਇਸ ਨਾਲ ਸੁਵਿਧਾ ਪੱਧਰ ਵਿੱਚ ਵਾਧਾ ਹੋਣ ਅਤੇ ਭਰੋਸੇ ਦੇ ਪੱਧਰ ਦੇ ਕਾਰਜ ਖੇਤਰ ਦੇ ਯਕੀਨ ਦਿਵਾਉਣ ਅਤੇ ਨਿਵੇਸ਼ ਸਹੂਲਤ ਸਬੰਧੀ ਸਾਰੇ ਮਾਮਲਿਆਂ ਵਿੱਚ ਵਿਤਕਰਾ ਨਾ ਕਰਨ ਨਾਲ ਨਿਵੇਸ਼ਕਾਂ ਦਾ ਭਰੋਸਾ ਵਧੇਗਾ, ਜਿਸ ਨਾਲ ਨਿਵੇਸ਼ਕਾਂ ਨੂੰ ਨਿਵੇਸ਼ ਦਾ ਢੁਕਵਾਂ ਮਾਹੌਲ ਹਾਸਲ ਹੋਵੇਗਾ। ਇਸ ਨਾਲ ਭਾਰਤ ਨੂੰ ਬ੍ਰਾਜ਼ੀਲ ਦੇ ਸਾਰੇ ਨਿਵੇਸ਼ਕਾਂ ਲਈ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਟਿਕਾਣੇ ਵਜੋਂ ਪੇਸ਼ ਕਰਨ ਵਿੱਚ ਮਦਦ ਮਿਲੇਗੀ।

*****

AKT/VBA/SH