ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਭਾਰਤ ਅਤੇ ਵੀਅਤਨਾਮ ਵਿਚਕਾਰ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਸਮਝੌਤਾ ਪੱਤਰ ਨੂੰ ਕਾਰਜ ਤੋਂ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਮਝੌਤੇ ‘ਤੇ ਭਾਰਤ ਦੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (CERT-In) ਅਤੇ ਵੀਅਤਨਾਮ ਦੇ ਸਾਈਬਰ ਸੁਰੱਖਿਆ ਵਿਭਾਗ,ਜਨਤਕ ਸੁਰੱਖਿਆ ਮੰਤਰਾਲੇ ਵੱਲੋਂ,ਹਨੋਈ ਵਿੱਚ 3 ਸਤੰਬਰ 2016 ਨੂੰ ਦਸਤਖਤ ਕੀਤੇ ਗਏ ਸਨ।
ਇਸ ਸਮਝੌਤਾ ਪੱਤਰ ਦਾ ਇਰਾਦਾ ਭਾਰਤ ਤੇ ਵੀਅਤਨਾਮ ਵਿਚਕਾਰ ਸਾਈਬਰ ਸੁਰੱਖਿਆ ਨਾਲ ਜੁੜੀਆਂ ਘਟਨਾਵਾਂ ਦੀ ਰੋਕਥਾਮ ਵਿੱਚ ਗਿਆਨ ਅਤੇ ਅਨੁਭਵ ਦੇ ਅਦਾਨ-ਪ੍ਰਦਾਨ ਲਈ ਨੇੜਲੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।
ਸਮਝੌਤਾ ਪੱਤਰ ਦੇ ਲਾਗੂ ਹੋਣ ਨਾਲ ਵੀਅਤਨਾਮ ਸਮਾਜਵਾਦੀ ਗਣਰਾਜ ਵਿੱਚ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਸੰਸਥਾਗਤ ਅਤੇ ਸਮਰੱਥਾ ਨਿਰਮਾਣ ਰਾਹੀਂ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਆਪਸੀ ਲਾਭ ਮਿਲੇਗਾ।