Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਸਰਬੀਆ ਦਰਮਿਆਨ ਨਵੇਂ ਹਵਾਈ ਸੇਵਾਵਾਂ ਸਮਝੌਤੇ ‘ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਸਰਬੀਆ ਦਰਮਿਆਨ 31 ਜਨਵਰੀ, 2003 ਨੂੰ ਹਸਤਾਖਰ ਕੀਤੇ ਗਏ ਮੌਜੂਦਾ ਹਵਾਈ ਸੇਵਾਵਾਂ ਸਮਝੌਤੇ (ਏਐੱਸਏ) ਨੂੰ ਅੱਪਡੇਟ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਹ ਅੱਪਡੇਟ ਨਵੇਂ ਅੰਤਰਰਾਸ਼ਟਰੀ ਨਾਗਰਿਕ ਹਵਾਈ ਸੰਗਠਨ (ਆਈਸੀਏਓ) ਟੈਂਪਲੇਟ ਦੇ ਅਨੁਸਾਰ ਹੈ ਜੋ ਕਿ ਨਾਗਰਿਕ ਹਵਾਈ ਖੇਤਰ ਦੇ ਨਵੀਨਤਮ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਦੋਨੋਂ ਦੇਸ਼ਾਂ ਦੇ ਵਿਚਕਾਰ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਹੈ।

1. ਨਵੇਂ ਹਵਾਈ ਸਮਝੌਤੇ ਦੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

(1) ਰਾਸ਼ਟਰੀ ਨਾਗਰਿਕ ਹਵਾਬਾਜ਼ੀ ਨੀਤੀ ਅਨੁਸਾਰ ਖੁੱਲ੍ਹੇ ਅਸਮਾਨ ਨੂੰ ਸਰਬੀਆ ਨਾਲ ਰਸਮੀ ਰੂਪ ਦਿੱਤਾ ਗਿਆ ਹੈ। ਹੁਣ ਭਾਰਤੀ ਵਾਹਕ ਸਰਬੀਆ ਵਿੱਚ ਭਾਰਤ ਦੇ ਕਿਸੇ ਵੀ ਖੇਤਰ ਤੋਂ ਸੰਚਾਲਿਤ ਕਰ ਸਕਦੇ ਹਨ। ਜਦੋਂਕਿ ਸਰਬੀਆ ਦੇ ਵਾਹਕ ਚਾਰ ਮੈਟਰੋ-ਨਵੀਂ ਦਿੱਲੀ, ਮੁੰਬਈ ਅਤੇ 2 ਹੋਰ ਖੇਤਰਾਂ ਜਿਹੜੇ ਬਾਅਦ ਵਿੱਚ ਨਿਰਧਾਰਤ ਹੋਣਗੇ, ਤੋਂ ਸਿੱਧਾ ਸੰਚਾਲਨ ਸਥਾਪਿਤ ਕਰ ਸਕਦੇ ਹਨ। ਇਸ ਤੋਂ ਇਲਾਵਾ ਦੋਨੋਂ ਪੱਖਾਂ ਦੇ ਨਿਰਧਾਰਤ ਵਾਹਕਾਂ ਵੱਲੋਂ ਰੂਟ ਲਚਕਤਾ ਰਾਹੀਂ ਕਿਸੇ ਵੀ ਮੱਧਵਰਤੀ ਅਤੇ ਬਾਹਰੀ ਖੇਤਰ ਤੋਂ ਕਾਰਜ ਕੀਤਾ ਜਾ ਸਕਦਾ ਹੈ।

(2) ਨਿਰਧਾਰਤ ਏਅਰਲਾਈਨਜ਼ ਦੂਜੇ ਪੱਖ ਦੇ ਖੇਤਰ ਅਤੇ ਵਿਸ਼ੇਸ਼ ਰੂਟ ਸਾਰਣੀ ਦੇ ਖੇਤਰਾਂ ਤੋਂ ਬਾਹਰ ਕਿਸੇ ਵੀ ਚਾਰ (4) ਵਾਧੂ ਖੇਤਰਾਂ ‘ਤੇ ਘਰੇਲੂ ਕੋਡ ਸ਼ੇਅਰ ਆਪਰੇਸ਼ਨ ਦੀ ਵਰਤੋਂ ਕਰਨ ਦੀ ਹੱਕਦਾਰ ਹੋਏਗੀ, ਇਹ 4 ਖੇਤਰ ਕਿਸੇ ਵੀ ਸਮੇਂ ‘ਤੇ ਨਿਰਧਾਰਤ ਕੀਤੇ ਜਾ ਸਕਦੇ ਹਨ।

(3) ਹਰੇਕ ਪਾਰਟੀ ਦੀ ਨਿਰਧਾਰਤ ਏਅਰਲਾਈਨਜ਼ ਉਸੀ ਪਾਰਟੀ, ਹੋਰ ਪਾਰਟੀ ਅਤੇ ਤੀਜੇ ਦੇਸ਼ ਦੇ ਨਿਰਧਾਰਤ ਵਾਹਕ ਦੇ ਨਾਲ ਸਹਿਕਾਰੀ ਮਾਰਕੀਟਿੰਗ ਵਿਵਸਥਾ ਵਿੱਚ ਪ੍ਰਵੇਸ਼ ਕਰ ਸਕਦੀ ਹੈ।

(4) ਇਹ ਸਿਰਫ਼ ਸਿੱਧਾ ਸੰਪਰਕ ਹੀ ਪ੍ਰਦਾਨ ਨਹੀਂ ਕਰੇਗਾ ਬਲਕਿ ਤੀਜੇ ਦੇਸ਼ ਦੇ ਵਾਹਕ ਦੇ ਜ਼ਰੀਏ ਵੀ ਸੰਪਰਕ ਪ੍ਰਦਾਨ ਕਰੇਗਾ, ਜਿਹੜਾ ਕਿ ਭਾਰਤੀ ਵਾਹਕਾਂ ਲਈ ਵੀ ਸੰਭਵ ਹੋਏਗਾ।

(5) ਦੋਨੋਂ ਦੇਸ਼ ਇੱਕ ਜਾਂ ਜ਼ਿਆਦਾ ਏਅਰਲਾਈਨਜ਼ ਨਿਰਧਾਰਤ ਕਰਨ ਦੇ ਹੱਕਦਾਰ ਹੋਣਗੇ। ਪਹਿਲਾਂ ਦੇ ਪ੍ਰਬੰਧ ਵਿੱਚ ਹਰ ਪੱਖ ਵੱਲੋਂ ਸਿਰਫ਼ ਵੱਧ ਤੋਂ ਵੱਧ ਦੋ ਏਅਰਲਾਈਨਜ਼ ਹੀ ਨਿਰਧਾਰਤ ਕੀਤੀਆਂ ਜਾ ਸਕਦੀਆਂ ਸਨ।

ਭਾਰਤ ਅਤੇ ਸਰਬੀਆ ਦਰਮਿਆਨ ਨਵੇਂ ਅੱਪਡੇਟ ਕੀਤੇ ਅਤੇ ਉਦਾਰਵਾਦੀ ਹਵਾਈ ਸੇਵਾ ਸਮਝੌਤੇ ਵਿੱਚ ਦੋਨੋਂ ਦੇਸ਼ਾਂ ਦੇ ਵਿਚਕਾਰ ਨਾਗਰਿਕ ਹਵਾਈ ਖੇਤਰ ਵਿੱਚ ਵਪਾਰ, ਨਿਵੇਸ਼, ਸੈਰ ਸਪਾਟਾ ਅਤੇ ਸੰਸਕ੍ਰਿਤਕ ਆਦਾਨ-ਪ੍ਰਦਾਨ ਨੂੰ ਪ੍ਰੋਤਸਾਹਨ ਦੇਣ ਦੀ ਸਮਰੱਥਾ ਹੈ। ਇਹ ਦੋਨੋਂ ਪੱਖਾਂ ਦੇ ਵਾਹਕਾਂ ਨੂੰ ਵਪਾਰਕ ਅਵਸਰ ਪ੍ਰਦਾਨ ਕਰਦੇ ਹੋਏ ਬਿਹਤਰ ਸੁਰੱਖਿਆ ਅਤੇ ਸੁਰੱਖਿਆ ਸੁਨਿਸ਼ਚਤ ਕਰਨ ਦੇ ਨਾਲ ਨਾਲ ਉੱਨਤ ਅਤੇ ਰੁਕਾਵਟ ਰਹਿਤ ਸੰਪਰਕ ਲਈ ਮਾਹੌਲ ਪ੍ਰਦਾਨ ਕਰਨ ਦੇ ਸਮਰੱਥ ਬਣਾਉਂਦਾ ਹੈ। ਹੁਣ ਤੱਕ ਦੋਨੋਂ ਦੇਸ਼ਾਂ ਦਰਮਿਆਨ ਕੋਈ ਸੰਪਰਕ ਨਹੀਂ ਹੈ ਅਤੇ ਸੋਧਿਆ ਹੋਇਆ ਸਮਝੌਤਾ ਦੋਨੋਂ ਦੇਸ਼ਾਂ ਦਰਮਿਆਨ ਸੰਪਰਕ ਸਥਾਪਿਤ ਕਰਨ ਵਿੱਚ ਅਗਵਾਈ ਕਰੇਗਾ।

***

AKT/VBA/SH