Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਮਾਰਚ 2020 ਤੱਕ ਉੱਤਰ ਪੂਰਬ ਲਈ ਐੱਨਐੱਲਸੀਪੀਆਰ (NLCPR) ਸਕੀਮ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਮੰਤਰੀ ਮੰਡਲ ਨੇ ਮਾਰਚ 2020 ਤੱਕ, 90:10 ਦੇ ਫੰਡ ਨਮੂਨੇ ਦੇ ਨਾਲ ਮੌਜੂਦਾ ਨਾਨ ਲੈਪਸੇਬਲ ਸੈਂਟਰਲ ਪੂਲ ਆਵ੍ ਰਿਸੋਰਸਿਜ਼ (ਐੱਨਐੱਲਸੀਪੀਆਰ) ਸਕੀਮ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ| ਇਸ ਦੀ ਲਾਗਤ 5300 ਕਰੋੜ ਰੁਪਏ ਹੈ| ਇਹ ਚੱਲ ਰਹੇ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਦੇ ਕਾਬਲ ਹੋਵੇਗੀ|

ਕੇਂਦਰੀ ਮੰਤਰੀ ਮੰਡਲ ਨੇ ਮਾਰਚ 2020 ਤੱਕ ਖਾਸ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੀ ਉਸਾਰੀ ਦੇ ਅੰਤਰ ਨੂੰ ਭਰਨ ਲਈ ਕੇਂਦਰੀ ਸਰਕਾਰ ਤੋਂ 100 % ਫੰਡ ਨਾਲ 2017-18 ਤੋਂ “ਨਾਰਥ ਈਸਟ ਸਪੈਸ਼ਲ ਇੰਫ੍ਰਾਸਟ੍ਰਕਚਰ ਡਿਵੈਲਪਮੈਂਟ  ਸਕੀਮ” (ਨਈਐੱਸਆਈਡੀਐੱਸ) ਦੀ ਨਵੀਂ ਕੇਂਦਰੀ ਖ਼ੇਤਰ ਦੀ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ|

ਨਈਐੱਸਆਈਡੀਐੱਸ (NESIDS) ਦੀਆਂ ਵਿਸ਼ੇਸ਼ਤਾਵਾਂ:

ਨਵੀਂ ਸਕੀਮ ਵੱਡੇ ਤੌਰ ’ਤੇ ਹੇਠ ਲਿਖੇ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਖੜਾ ਕਰਕੇ ਪੂਰਾ ਕਰੇਗੀ:-

  1. ਜਲ ਸਪਲਾਈ, ਬਿਜਲੀ, ਕੁਨੈਕਟੀਵਿਟੀ ਅਤੇ ਖ਼ਾਸ ਤੌਰ ’ਤੇ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਵਾਲੇ ਪ੍ਰੋਜੈਕਟਾਂ ਨਾਲ ਸਬੰਧਤ ਭੌਤਿਕ ਬੁਨਿਆਦੀ ਢਾਂਚਾ;
  2. ਸਿੱਖਿਆ ਅਤੇ ਸਿਹਤ ਦੇ ਸਮਾਜਿਕ ਖੇਤਰਾਂ ਦੇ ਬੁਨਿਆਦੀ ਢਾਂਚੇ|

ਨਈਐੱਸਆਈਡੀਐੱਸ (NESIDS) ਦੇ ਲਾਭ:

ਐੱਨਈਐੱਸਆਈਡੀਐੱਸ ਦੀ ਨਵੀਂ ਸਕੀਮ ਤਹਿਤ ਬਣਾਈਆਂ ਜਾਣ ਵਾਲੀਆਂ ਜਾਇਦਾਦਾਂ ਨਾ ਸਿਰਫ ਇਸ ਖੇਤਰ ਵਿੱਚ ਸਿਹਤ ਸੰਭਾਲ ਅਤੇ ਸਿੱਖਿਆ ਦੀਆਂ ਸਹੂਲਤਾਂ ਨੂੰ ਮਜ਼ਬੂਤ ਕਰਨਗੀਆਂ ਸਗੋਂ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਉਣਗੀਆਂ| ਇਹ ਸਕੀਮ ਅਗਲੇ ਸਾਲਾਂ ਵਿੱਚ ਖੇਤਰ ਦੇ ਸਮੁੱਚੇ ਵਿਕਾਸ ਵਿੱਚ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗੀ|

 

*****

AKT/VBA/SH