ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੈਟਰੋ ਰੇਲਵੇ ਸੁਰੱਖਿਆ ਦੇ ਕਮਿਸ਼ਨਰ ਦਾ ਇੱਕ ਸਰਕਲ ਦਫਤਰ (ਸੀ ਐੱਮ ਆਰ ਐੱਸ) ਕਾਇਮ ਕਰਨ ਨੂੰ ਪ੍ਰਵਾਨਗੀ ਦਿੱਤੀ ਜੋ ਕਿ ਸਾਰੇ ਸਹਾਇਕ ਅਫਸਰਾਂ ਅਤੇ ਸਟਾਫ ਨਾਲ ਮੈਟਰੋ ਰੇਲਵੇ ਸੁਰੱਖਿਆ ਦੇ ਕਮਿਸ਼ਨ ਦੇ ਕੰਮਕਾਜ ਕਰੇਗਾ ਜਿਵੇਂ ਕਿ ”ਮੈਟਰੋ ਰੇਲਵੇਜ਼ (ਆਪ੍ਰੇਸ਼ਨਜ਼ ਐਂਡ ਮੇਨਟੇਨੈਂਸ) ਐਕਟ, 2002 ਵਿੱਚ ਵਰਣਿਤ ਹਨ। ਇਹ ਕੰਮ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਕਮਿਸ਼ਨਰ ਆਫ ਰੇਲਵੇ ਸੁਰੱਖਿਆ ਅਧੀਨ ਕੀਤੇ ਜਾਣਗੇ।
ਮੰਤਰੀ ਮੰਡਲ ਨੇ ਦੋ ਸਰਕਲਾਂ ਦਾ ਵਾਧੂ ਚਾਰਜ ਦੋ ਮੌਜੂਦਾ ਕਮਿਸ਼ਨਰਾਂ ਰੇਲਵੇ ਸੁਰੱਖਿਆ (ਸੀ ਆਰ ਐੱਸਜ਼) ਨੂੰ ਪ੍ਰਦਾਨ ਕਰਨ ਦੀ ਮਨਜ਼ੂਰੀ ਦੇ ਦਿੱਤੀ। ਇਹ ਕਮਿਸ਼ਨ ਆਪਣੇ ਅਧਿਕਾਰਾਂ ਦੀ ਵਰਤੋਂ ਮੌਜੂਦਾ ਅਧਿਕਾਰ ਖੇਤਰ ਦੀ ਵਰਤੋਂ ਕਰਦੇ ਹੋਏ ਕਰਨਗੇ। ਇਹ ਸਰਕਲ ਸੀ ਐੱਮ ਆਰ ਐੱਸ, ਨਵੀਂ ਦਿੱਲੀ ਦੇ ਅਧੀਨ ਨਹੀਂ ਹੋਣਗੇ।
ਕਮਿਸ਼ਨਰ ਆਫ ਰੇਲਵੇ ਸੁਰੱਖਿਆ ਦੀ ਅਸਾਮੀ ਐੱਚ ਏ ਜੀ (ਤਨਖਾਹ ਪੱਧਰ 15) ਅਧੀਨ ਰੇਲਵੇ ਸੁਰੱਖਿਆ ਕਮਿਸ਼ਨ, ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਧੀਨ ਹੋਵੇਗੀ। ਤਨਖਾਹ ਉੱਤੇ ਤਕਰੀਬਨ ਅਨੁਮਾਨਤ ਖਰਚਾ 59.39,040 ਰੁਪਏ ਪ੍ਰਤੀ ਸਾਲ ਇਕ ਸਰਕਲ ਦਫਤਰ ਲਈ ਹੋਵੇਗਾ। ਸੰਗਠਨ ਦੀ ਮੁਢਲੀ ਸਥਾਪਨਾ ਤੋਂ ਇਲਾਵਾ ਸਰਕਲ ਦਫਤਰ ਉੱਤੇ ਹਰ ਸਾਲ 7,50.000 ਰੁਪਏ ਖਰਚ ਹੋਣਗੇ।
ਇਨ੍ਹਾਂ ਅਸਾਮੀਆਂ ਦੀ ਕਾਇਮੀ ਨਾਲ ਯਾਤਰੀ ਸੁਰੱਖਿਆ ਅਤੇ ਮੈਟਰੇ ਰੇਲ ਆਪ੍ਰੇਸ਼ਨ ਨਾਲ ਸਬੰਧਤ ਮੁੱਦਿਆਂ ਵੱਲ ਵਧੇਰੇ ਧਿਆਨ ਕੇਂਦ੍ਰਿਤ ਹੋਵੇਗਾ ਅਤੇ ਮੌਜੂਦਾ ਅਤੇ ਆਉਣ ਵਾਲੇ ਮੈਟਰੋ ਰੇਲ ਪ੍ਰੋਜੈਕਟਾਂ ਪ੍ਰਤੀ ਧਿਆਨ ਦਿੱਤਾ ਜਾਵੇਗਾ ਜਿਵੇਂ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਰੇਲਵੇ ਸੁਰੱਖਿਆ ਕਮਿਸ਼ਨ ਦੇ ‘ਮੈਟਰੋ ਰੇਲਵੇ (ਆਪ੍ਰੇਸ਼ਨ ਅਤੇ ਸਾਂਭ ਸੰਭਾਲ) ਕਾਨੂੰਨ, 2002’ ਵਿੱਚ ਵਰਣਿਤ ਹੈ।
ਲਾਗੂ ਕਰਨ ਦੀ ਨੀਤੀ ਅਤੇ ਟੀਚੇ
ਕਮਿਸ਼ਨਰ ਮੈਟਰੋ ਰੇਲਵੇ ਸੁਰੱਖਿਆ ਦੀ ਅਸਾਮੀ ਭਾਰਤੀ ਰੇਲਵੇ ਇੰਜੀਨੀਅਰਿੰਗ ਸਰਵਿਸਿਰਜ਼ (ਆਈ ਆਰ ਐੱਸ ਈ, ਆਈ ਆਰ ਐੱਸ ਈ ਈ, ਆਈ ਆਰ ਐੱਸ ਐੱਸ ਈ, ਆਰ ਐੱਸ ਐੱਮ ਈ) ਅਤੇ ਆਈ ਆਰ ਟੀ ਐੱਸ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਕੈਡਰ ਦੇ ਰੇਲਵੇ ਮੰਤਰਾਲਾ ਦੇ ਚਾਹਵਾਨ ਅਫਸਰਾਂ ਵਿੱਚੋਂ ਯੂ ਪੀ ਐੱਸ ਸੀ ਦੀ ਸਲਾਹ ਨਾਲ ਭਰੀ ਜਾਵੇਗੀ। ਮੁਢਲੇ ਤੌਰ ਤੇ ਇਹ ਅਸਾਮੀ ਕਮਿਸ਼ਨਰ ਰੇਲਵੇ ਸੁਰੱਖਿਆ, ਰੇਲਵੇ ਸੁਰੱਖਿਆ ਕਮਿਸ਼ਨ ਦੇ ਭਰਤੀ ਨਿਯਮਾਂ ਅਨੁਸਾਰ ਭਰੀ ਜਾਵੇਗੀ। ਇਸ ਭਰਤੀ ਦਾ ਅਮਲ 2 ਮਹੀਨਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਮੈਟਰੋ ਰੇਲਵੇ ਸੁਰੱਖਿਆ (ਡਿਪਟੀ ਸੀ ਐੱਮ ਆਰ ਐੱਸ) ਦੀ ਅਸਾਮੀ ਦਾ ਸਹਾਇਕ ਸਟਾਫ ਦੀ ਭਰਤੀ ਬਾਰੇ ਪ੍ਰਸਤਾਵ ਵਿੱਤ ਮੰਤਰਾਲਾ ਦੇ ਖਰਚਾ ਵਿਭਾਗ ਕੋਲ ਉਠਾਇਆ ਜਾਵੇਗਾ। ਉਨ੍ਹਾਂ ਦੀ ਪ੍ਰਵਾਨਗੀ ਮਿਲਣ ਉੱਤੇ ਤੁਰੰਤ ਹੀ ਅਸਾਮੀ ਕਾਇਮ ਕਰਨ ਦਾ ਫੈਸਲਾ ਹੋਵੇਗਾ।
****
AKT/VBA/SH