ਪੀਐੱਮਇੰਡੀਆ
ਸਿਵਲ ਤੇ ਕਮਰਸ਼ੀਅਲ ਮਾਮਲਿਆਂ ਵਿੱਚ ਆਪਸੀ ਕਾਨੂੰਨੀ ਸਹਾਇਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਿਵਲ ਤੇ ਕਮਰਸ਼ੀਅਲ ਮਾਮਲਿਆਂ ਵਿੱਚ ਭਾਰਤ ਅਤੇ ਮੋਰੱਕੋ ਦਰਮਿਆਨ ਆਪਸੀ ਕਾਨੂੰਨੀ ਸਹਾਇਤਾ ਬਾਰੇ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵਿਸ਼ੇਸ਼ਤਾਵਾਂ-
1. ਸੰਮਨ ਅਤੇ ਹੋਰ ਨਿਆਇਕ ਦਸਤਾਵੇਜ਼ਾਂ ਜਾਂ ਪ੍ਰਕਿਰਿਆਂਵਾ ਦੀ ਤਾਮੀਲ
2. ਸਿਵਲ ਮਾਮਲਿਆਂ ਵਿੱਚ ਸਬੂਤ ਪ੍ਰਾਪਤ ਕਰਨਾ
3. ਦਸਤਾਵੇਜ਼ਾਂ, ਰਿਕਾਰਡਿੰਗ ਦੀ ਪੇਸ਼ਕਾਰੀ, ਪਹਿਚਾਣ ਜਾਂ ਪਰੀਖਣ
4. ਸਿਵਲ ਮਾਮਲਿਆਂ ਵਿੱਚ ਸਬੂਤ ਪ੍ਰਾਪਤ ਕਰਨ ਲਈ ਬੇਨਤੀ-ਪੱਤਰ ਦਾ ਲਾਗੂਕਰਨ, ਅਤੇ
5. ਸਾਲਸੀ ਫੈਸਲਿਆਂ ਦੀ ਪਹਿਚਾਣ ਅਤੇ ਇਨ੍ਹਾਂ ਦਾ ਲਾਗੂਕਰਨ
ਲਾਭ:
ਇਹ ਸਮਝੌਤਾ ਦੋਵਾਂ ਹੀ ਦੇਸ਼ਾਂ ਦੇ ਨਾਗਰਿਕਾਂ ਲਈ ਫਾਇਦੇਮੰਦ ਸਾਬਤ ਹੋਵੇਗਾ। ਇਹ ਸਮਝੌਤਾ ਆਪਸੀ ਮਿੱਤਰਤਾ ਅਤੇ ਸਿਵਲ ਤੇ ਕਮਰਸ਼ੀਅਲ ਮਾਮਲਿਆਂ ਵਿੱਚ ਪ੍ਰਭਾਵਸ਼ਾਲੀ ਸਹਿਯੋਗ ਨਾਲ ਸਬੰਧਤ ਦੋਵਾਂ ਦੇਸ਼ਾਂ ਦੀਆਂ ਅਕਾਖਿਆਵਾਂ ਨੂੰ ਪੂਰਾ ਕਰੇਗਾ ਅਤੇ ਇਹੀ ਇਸ ਸਮਝੌਤੇ ਦੀ ਭਾਵਨਾ, ਮੂਲ ਭਾਵ ਅਤੇ ਭਾਸ਼ਾ ਹੈ। ਭਾਰਤ ਅਤੇ ਮੋਰੱਕੋ ਦਰਮਿਆਨ ਇਹ ਸਮਝੌਤਾ ਸੰਮਨ, ਨਿਆਂਇਕ ਦਸਤਾਵੇਜ਼, ਬੇਨਤੀ-ਪੱਤਰ ਅਤੇ ਸਾਲਸੀ (ਆਰਬਿਟਰਲ) ਫੈਸਲਿਆਂ ਅਤੇ ਨਿਆਂਇਕ ਫੈਸਲਿਆਂ ਦੇ ਲਾਗੂਕਰਨ ਦੀ ਤਾਮੀਲ ਵਿੱਚ ਆਪਸੀ ਸਹਿਯੋਗ ਨੂੰ ਵਧਾਵੇਗਾ।
*****
ਏਕੇਟੀ/ਐੱਨਡਬਲਿਊ/ਐੱਸਐੱਚ