ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸੈਰ-ਸਪਾਟਾ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਭਾਰਤ ਅਤੇ ਪਰਾਗਵੇ (Paraguay) ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਸਹਿਮਤੀ ਪੱਤਰ ’ਤੇ 27 ਸਤੰਬਰ, 2019 ਨੂੰ ਨਵੀਂ ਦਿੱਲੀ ਵਿੱਚ ਹਸਤਾਖ਼ਰ ਕੀਤੇ ਗਏ ਸਨ ।
ਸਹਿਮਤੀ ਪੱਤਰ ਦੀਆਂ ਵਿਸ਼ੇਸ਼ਤਾਵਾਂ ਅਤੇ ਪ੍ਰਮੁੱਖ ਉਦੇਸ਼
• ਸੈਰ-ਸਪਾਟਾ ਖੇਤਰ ਵਿੱਚ ਦੁਵੱਲੇ ਸਹਿਯੋਗ ਵਿੱਚ ਵਿਸਤਾਰ
• ਸੈਰ-ਸਪਾਟਾ ਨਾਲ ਸਬੰਧਤ ਸੂਚਨਾ ਅਤੇ ਡੇਟਾ ਦਾ ਆਦਾਨ-ਪ੍ਰਦਾਨ
• ਹੋਟਲ, ਟੂਰ ਅਪਰੇਟਰਾਂ ਅਤੇ ਹਵਾਈ ਜਹਾਜ਼ ਕੰਪਨੀਆਂ ਸਮੇਤ ਸੈਰ-ਸਪਾਟਾ ਹਿਤਧਾਰਕਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣਾ
• ਮਾਨਵ ਸੰਸਾਧਨ ਵਿਕਾਸ ਵਿੱਚ ਸਹਿਯੋਗ ਲਈ ਅਦਾਨ-ਪ੍ਰਦਾਨ ਪ੍ਰੋਗਰਾਮ ਤਿਆਰ ਕਰਨਾ
• ਸੈਰ-ਸਪਾਟੇ ਅਤੇ ਪ੍ਰਾਹੁਣਚਾਰੀ ਖੇਤਰਾਂ ਵਿੱਚ ਨਿਵੇਸ਼
• ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਟੂਰ ਅਪਰੇਟਰਾਂ/ਮੀਡੀਆ/ ਪ੍ਰਮੁੱਖ ਵਿਅਕਤੀਆਂ ਦੀਆਂ ਯਾਤਰਾਵਾਂ ਦਾ ਆਯੋਜਨ
• ਮਾਰਕੀਟਿੰਗ ਡੈਸਟੀਨੇਸ਼ਨ, ਵਿਕਾਸ ਅਤੇ ਪ੍ਰਬੰਧਨ ਦੇ ਖੇਤਰਾਂ ਵਿੱਚ ਅਨੁਭਵ ਸਾਂਝਾ ਕਰਨਾ
• ਇੱਕ ਦੂਜੇ ਦੇਸ਼ ਦੇ ਯਾਤਰਾ ਮੇਲਿਆਂ/ਪ੍ਰਦਰਸ਼ਨੀਆਂ ਵਿੱਚ ਭਾਗੀਦਾਰੀ, ਅਤੇ
• ਸੁਰੱਖਿਅਤ, ਸਨਮਾਨਜਨਕ ਅਤੇ ਟਿਕਾਊ ਸੈਰ ਨੂੰ ਹੁਲਾਰਾ ਦੇਣਾ
ਲਾਭ
ਭਾਰਤ ਅਤੇ ਪਰਾਗਵੇ (Paraguay) ਦਰਮਿਆਨ ਸਹਿਮਤੀ ਪੱਤਰ ਦੋਹਾਂ ਦੇਸ਼ਾਂ ਦੇ ਸੈਰ-ਸਪਾਟਾ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਸੰਸਥਾਗਤ ਵਿਵਸਥਾ ਤਿਆਰ ਕਰਨ ਵਿੱਚ ਮਦਦ ਮਿਲੇਗੀ । ਭਾਰਤ ਵਿੱਚ ਪਰਾਗਵੇ (Paraguay) ਵਲੋਂ ਆਉਣ ਵਾਲੇ ਯਾਤਰੀਆਂ ਦੀ ਸੰਖਿਆ ਵਿੱਚ ਵਾਧਾ ਹੋਵੇਗਾ। ਇਸ ਤੋਂ ਆਰਥਕ ਵਿਕਾਸ ਹੋਵੇਗਾ ਅਤੇ ਰੋਜ਼ਗਾਰ ਦੇ ਮੌਕੇ ਉਤਪੰਨ ਹੋਣਗੇ । ਸਾਰੇ ਹਿਤਧਾਰਕਾਂ ਦੇ ਆਪਸੀ ਲਾਭ ਲਈ ਲੰਮੇ ਸਮੇਂ ਲਈ ਸੈਰ ਸਹਿਯੋਗ ਦੇ ਸੰਦਰਭ ਵਿੱਚ ਅਨੁਕੂਲ ਪਰਿਸਥਿਤੀਆਂ ਬਨਣਗੀ । ਸਹਿਮਤੀ ਪੱਤਰ ਵਿੱਚ ਦਿੱਤੇ ਵਰਣਿਤ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਉੱਤਮ ਅਭਿਆਸਾਂ ਨੂੰ ਸ਼ਾਮਲ ਕਰਨ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਜਾਵੇਗਾ ।
*****
ਵੀਆਰਆਰਕੇ/ਐੱਸਸੀ/ਐੱਸਐੱਚ