ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਸੈਰ-ਸਪਾਟਾ ਦੇ ਖੇਤਰ ਵਿੱਚ ਭਾਰਤ ਅਤੇ ਰੋਮਾਨੀਆ ਦਰਮਿਆਨ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਸਤੰਬਰ, 2018 ਵਿੱਚ ਭਾਰਤ ਦੇ ਉਪ ਰਾਸ਼ਟਰਪਤੀ ਦੀ ਰੋਮਾਨੀਆ ਯਾਤਰਾ ਦੇ ਦੌਰਾਨ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਸਨ।
ਸਹਿਮਤੀ ਪੱਤਰ ਦੇ ਪ੍ਰਮੁੱਖ ਉਦੇਸ਼ ਹਨ:-
(ੳ) ਸੈਰ-ਸਪਾਟਾ ਖੇਤਰ ਵਿੱਚ ਦੁਵੱਲੇ ਸਹਿਯੋਗ ਦਾ ਵਿਸਤਾਰ।
(ਅ) ਸੈਰ-ਸਪਾਟੇ ਨਾਲ ਸਬੰਧਤ ਸੂਚਨਾ ਅਤੇ ਡਾਟਾ ਦਾ ਅਦਾਨ-ਪ੍ਰਦਾਨ ਕਰਨਾ। ਹੋਟਲਾਂ ਅਤੇ ਟੂਰ-ੳਪਰੇਟਰਾਂ ਸਹਿਤ ਸਾਰੇ ਸੈਰ-ਸਪਾਟਾ ਹਿਤਧਾਰਕਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣਾ।
(ੲ) ਸੈਰ-ਸਪਾਟਾ ਅਤੇ ਪ੍ਰਾਹੁਣਾਚਾਰੀ ਖੇਤਰਾਂ ਵਿੱਚ ਨਿਵੇਸ਼।
(ਹ) ਦੁਵੱਲੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਟੂਰ ੳਪਰੇਟਰਾਂ, ਮੀਡੀਆ ਅਤੇ ਜਨ ਮੱਤ ਬਣਾਉਣ ਵਾਲਿਆਂ ਦੀਆਂ ਯਾਤਰਾਵਾਂ ਦਾ ਅਦਾਨ-ਪ੍ਰਦਾਨ।
(ਕ) ਪ੍ਰੋਤਸਾਹਨ, ਮਾਰਕੀਟਿੰਗ, ਮੰਜ਼ਿਲ(ਡੈਸਟੀਨੇਸ਼ਨ) ਵਿਕਾਸ ਅਤੇ ਪ੍ਰਬੰਧਨ ਦੇ ਖੇਤਰਾਂ ਵਿੱਚ ਅਨੁਭਵਾਂ ਦਾ ਅਦਾਨ-ਪ੍ਰਦਾਨ।
(ਖ) ਦੋਹਾਂ ਦੇਸ਼ਾਂ ਦੇ ਆਕਰਸ਼ਕ ਸੈਰ-ਸਪਾਟਾ ਸਥਾਨਾਂ ਨੂੰ ਪ੍ਰੋਤਸਾਹਨ ਦੇਣ ਲਈ ਫਿਲਮ ਟੂਰਿਜ਼ਮ ਰਾਹੀਂ ਦੁਵੱਲੇ ਸਹਿਯੋਗ ਵਿੱਚ ਤੇਜ਼ੀ ਲਿਆਉਣਾ।
(ਗ) ਸੁਰੱਖਿਅਤ, ਸਨਮਾਨਿਤ ਅਤੇ ਨਿਰੰਤਰ ਸੈਰ-ਸਪਾਟੇ ਨੂੰ ਹੁਲਾਰਾ ਦੇਣਾ।
(ਘ) ਦੋਹਾਂ ਦੇਸ਼ਾਂ ਦਰਮਿਆਨ ਸੈਲਾਨੀਆਂ ਦੇ ਆਉਣ-ਜਾਣ ਵਿੱਚ ਸਹਾਇਤਾ ਦੇਣਾ।
ਰੋਮਾਨੀਆ ਵਿੱਚ ਭਾਰਤ ਲਈ ਸੈਰ-ਸਪਾਟੇ ਦੀ ਅਪਾਰ ਸਮਰੱਥਾ ਹੈ, ਬਜ਼ਾਰ ਹੈ। (2017 ਵਿੱਚ ਰੋਮਾਨੀਆ ਤੋਂ ਲਗਭਗ 11844 ਸੈਲਾਨੀ ਭਾਰਤ ਆਏ)। ਰੋਮਾਨੀਆ ਨਾਲ ਹਸਤਾਖ਼ਰ ਹੋਇਆ ਇਹ ਸਹਿਮਤੀ ਪੱਤਰ ਉੱਥੋਂ ਆਉਣ ਵਾਲੇ ਸੈਲਾਨੀਆਂ ਦੇ ਆਗਮਨ ਵਿੱਚ ਵਾਧਾ ਕਰਨ ‘ਚੇ ਸਹਾਇਕ ਹੋਵੇਗਾ।
*****
ਐੱਨਡਬਲਿਊ/ਏਕੇਟੀ/ਐੱਸਐੱਚ