ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਰਾਜਾਮੁੰਦਰੀ (Rajahmundry) ਹਵਾਈ ਅੱਡੇ ‘ਤੇ ਏਅਰਪੋਰਟ ਅਥਾਰਿਟੀ ਆਫ ਇੰਡੀਆ (ਏਏਆਈ) ਦੀ 10.25 ਏਕੜ ਜ਼ਮੀਨ ਨੂੰ ਆਂਧਰ ਪ੍ਰਦੇਸ਼ ਸਰਕਾਰ ਵੱਲੋਂ ਬਰਾਬਰ ਜ਼ਮੀਨ ਦੇਣ ‘ਤੇ ਅਦਲਾ ਬਦਲੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰਸਤਾਵ ਦਾ ਮਕਸਦ ਖੇਤਰ ਦੇ ਆਮ ਲੋਕਾਂ ਤੱਕ ਪਹੁੰਚ ਨੂੰ ਸੌਖਾ ਬਣਾਉਣ ਲਈ ਰਾਜਮੁੰਦਰੀ ਏਅਰਪੋਰਟ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਸੜਕ ਸੰਪਰਕ ਮੁਹੱਈਆ ਕਰਨਾ ਹੈ।
ਇਹ ਪ੍ਰਸਤਾਵ ਸੜਕ ਸੰਪਰਕ ਪ੍ਰਦਾਨ ਕਰੇਗਾ ਅਤੇ ਇਸ ਪ੍ਰਕਾਰ ਖੇਤਰ ਦੀ ਆਮ ਜਨਤਾ ਤੱਕ ਪਹੁੰਚ ਵਿੱਚ ਅਸਾਨੀ, ਹੋਵੇਗੀ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀ ਭੂਮੀ ਤੱਕ ਪਹੁੰਚ ਪ੍ਰਦਾਨ ਕਰੇਗਾ।
*****
AKT/VBA/SH