ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਹਿੰਦੁਸਤਾਨ ਕੇਬਲਜ਼ ਲਿਮਟਿਡ (ਐੱਚਸੀਐੱਲ), ਕੋਲਕਾਤਾ ਨੂੰ ਕੰਪਨੀ ਨਿਯਮ, 1956, ਉਦਯੋਗਿਕ ਵਿਵਾਦ ਨਿਯਮ, 1947 ਅਤੇ ਹੋਰ ਸਬੰਧਤ ਨਿਯਮਾਂ ਦੀਆਂ ਸ਼ਰਤਾਂ ਤਹਿਤ ਬੰਦ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਕਰਮਚਾਰੀਆਂ ਨੂੰ ਰਾਸ਼ਟਰੀ 2007 ਤਨਖਾਹ ਸਕੇਲਾਂ ‘ਤੇ ਆਕਰਸ਼ਕ ਵੀਆਰਐੱਸ/ਵੀਐੱਸਐਸ ਦੀ ਪੇਸ਼ਕਸ਼ ਕੀਤੀ ਜਾਏਗੀ ਅਤੇ ਕਰਮਚਾਰੀਆਂ ਨਾਲ ਸਬੰਧਤ ਹੋਰ ਦੇਣਦਾਰੀਆਂ ਜਿਨ੍ਹਾਂ ਵਿੱਚ ਤਨਖਾਹ ਦੀ ਅਦਾਇਗੀ ਅਤੇ ਅ੍ਰਪੈਲ 2015 ਤੋਂ ਜਦੋਂ ਤੋਂ ਉਨ੍ਹਾਂ ਨੂੰ ਕੰਪਨੀ ਤੋਂ ਵੱਖ ਕੀਤਾ ਜਾਂਦਾ ਹੈ, ਨਾਲ ਹੀ ਵੀਆਰਐੱਸ/ਵੀਐੱਸਐੱਸ ਨੂੰ ਤੈਅ ਕਰਨਾ ਸ਼ਾਮਲ ਹੈ। ਕੰਪਨੀ ਦੇ ਅਸਾਸਿਆਂ ਦਾ ਨਿਪਟਾਰਾ ਜਨਤਕ ਉੱਦਮ ਵਿਭਾਗ ਵੱਲੋਂ ਬਿਮਾਰ/ਘਾਟੇ ਵਿੱਚ ਚਲ ਰਹੇ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈਜ਼) ਦੇ ਸਮਾਂਬੱਧ ਬੰਦ ਕਰਨ ਅਤੇ ਚਲ ਅਤੇ ਅਚਲ ਸੰਪਤੀਆਂ ਦੇ ਨਿਪਟਾਰੇ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੀਤਾ ਜਾਏਗਾ।
ਕੰਪਨੀ ਨੂੰ ਬੰਦ ਕਰਨ ਦਾ ਕੁੱਲ ਨਕਦ ਨਿਵੇਸ਼ (Total cash infusion) 1309.90 ਕਰੋੜ ਰੁਪਏ ਅਤੇ ਗੈਰ ਨਕਦ ਨਿਵੇਸ਼ (non-cash infusion) 3467.15 ਕਰੋੜ ਰੁਪਏ ਹੋਏਗਾ, ਇਹ ਭਾਰਤ ਸਰਕਾਰ ਦੇ 30.09.2016 ਦੇ ਬਕਾਇਆ ਕਰਜ਼ (ਵਿਆਜ਼ ਸਮੇਤ) ਵਿੱਚ ਇਕੁਇਟੀ ਦੇ ਰੂਪ ਵਿੱਚ ਤਬਦੀਲ ਹੋਏਗਾ।
ਐੱਚਸੀਐੱਲ, ਕੋਲਕਾਤਾ ਕੰਪਨੀ ਨੂੰ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਿੱਚ ਸੁਰੱਖਿਅਤ ਲੇਣਦਾਰਾਂ ਦੇ ਰੂਪ ਵਿੱਚ ਉਨ੍ਹਾਂ ਦੇ ਸਮਰਥਨ ਵਿੱਚ ਉਦਾਰ ਕੀਤਾ ਗਿਆ ਹੈ। ਵਨ ਟਾਈਮ ਸੈਟਲਮੈਂਟ (One Time Settlement -OTS)) ਸ਼ਰਤਾਂ ਜਿਨ੍ਹਾਂ ਵਿੱਚ ਵਿਆਜ਼ ਤੋਂ ਪੂਰੀ ਛੋਟ ਅਤੇ ਕੁੱਲ ਰਾਸ਼ੀ 305.63 ਕਰੋੜ ਰੁਪਏ ਦੇ ਸਮਝੌਤੇ ਦੀ ਗਰੰਟੀ ਉਸ ਵੱਲੋਂ ਹੀ ਦਿੱਤੀ ਗਈ ਹੈ।
ਕੰਪਨੀ ਵਿੱਚ 2003 ਤੋਂ ਕੋਈ ਵੀ ਉਤਪਾਦਨ ਗਤੀਵਿਧੀ ਨਹੀਂ ਹੋ ਰਹੀ। ਕੰਪਨੀ ਦੇ ਕਰਮਚਾਰੀ 1997 ਦੇ ਤਨਖਾਹ ਸਕੇਲ ‘ਤੇ ਹਨ। ਤਨਖਾਹ ਦਾ ਭੁਗਤਾਨ ਨਾ ਹੋਣ ਕਾਰਨ ਕਰਮਚਾਰੀਆਂ ਨੂੰ ਆਪਣਾ ਜੀਵਨ ਬਸਰ ਕਰਨ ਲਈ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਆਰਐੱਸ/ਵੀਐੱਸਐੱਸ ਪੈਕੇਜ ਅਤੇ ਹੋਰ ਦੇਣਦਾਰੀਆਂ ਦੇ ਭੁਗਤਾਨ ਨਾਲ ਕਰਮਚਾਰੀ ਮੌਜੂਦਾ ਵਿੱਤੀ ਸੰਕਟ ਤੋਂ ਬਾਹਰ ਆਉਣਗੇ। ਇਸ ਨਾਲ ਕਰਮਚਾਰੀਆਂ ਦੇ ਸੇਵਾ-ਮੁਕਤੀ ਤੋਂ ਬਾਅਦ ਪੁਨਰਵਾਸ ਕਰਨ ਵਿੱਚ ਵੀ ਮਦਦ ਮਿਲੇਗੀ। ਹੁਣ ਕੰਪਨੀ ਦੇ ਸਮਾਂਬੱਧ ਸੀਮਾ ਵਿੱਚ ਬੰਦ ਹੋਣ ਨਾਲ ਕੰਪਨੀ ਦੀ ਕੀਮਤੀ ਸੰਪਤੀ ਹੋਰ ਵਰਤੋਂ ਲਈ ਉਪਲੱਬਧ ਹੋ ਜਾਏਗੀ।
ਏਕੇਟੀ/ਵੀਬੀਏ/ਐੱਸਐੱਚ