ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ‘ਚ ਕੇਂਦਰੀ ਮੰਤਰੀ ਮੰਡਲ ਨੇ 01 ਜੁਲਾਈ 2017 ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਹੋਰ 1 % ਮਹਿੰਗਾਈ ਭੱਤੇ (ਡੀ.ਏ.) ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ (ਡੀ.ਆਰ.) ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਮਹਿੰਗਾਈ ਦੀ ਭਰਪਾਈ ਲਈ ਜਾਰੀ ਡੀ.ਏ. ਦੀ ਵੱਖਰੀ ਕਿਸ਼ਤ ਮੁੱਢਲੀ ਤਨਖਾਹ/ਪੈਨਸ਼ਨ ਦੇ 4 % ਦੀ ਮੌਜੂਦਾ ਦਰ ਨਾਲ ਰਿਲੀਜ਼ ਕੀਤੀ ਜਾਵੇਗੀ। ਇਹ ਵਾਧਾ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ‘ਤੇ ਅਧਾਰਤ ਮਨਜ਼ੂਰ ਕੀਤੇ ਗਏ ਫਾਰਮੂਲੇ ਦੇ ਅਨੁਸਾਰ ਹੈ।
ਡੀ.ਏ. ਅਤੇ ਡੀ.ਆਰ. ਦੋਹਾਂ ਦੇ ਕਾਰਨ ਸਰਕਾਰੀ ਖਜ਼ਾਨੇ ‘ਤੇ ਸੰਯੁਕਤ ਪ੍ਰਭਾਵ 3068.26 ਕਰੋੜ ਰੁਪਏ ਅਤੇ ਵਿੱਤੀ ਵਰ੍ਹੇ 2017-18 ‘ਚ 2045.50 ਕਰੋੜ ਰੁਪਏ (ਜੁਲਾਈ 2017 ਤੋਂ ਫਰਵਰੀ 2018 ਤਕ 8 ਮਹੀਨਿਆਂ ਦੀ ਮਿਆਦ ਲਈ) ਪੈਣਗੇ। ਇਸ ਨਾਲ 49.26 ਲੱਖ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ 61.17 ਲੱਖ ਪੈਨਸ਼ਨਰਾਂ ਨੂੰ ਲਾਭ ਮਿਲੇਗਾ।
AKT/VBA/SH