Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਚਾਰ ਫਾਰਮਾਸਿਊਟੀਕਲ ਪੀਐਸਯੂ ਦੀਆਂ ਵਾਧੂ ਜਮੀਨਾਂ ਵੇਚਣ ਦੀ ਪ੍ਰਵਾਨਗੀ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੇ ਕੇਂਦਰੀ ਮੰਤਰੀ ਮੰਡਲ ਨੇ ਹਿੰਦੁਸਤਾਨ ਐਂਟੀਬਾਇਓਟਿਕ ਲਿਮਟਿਡ (ਐੱਚਏਐੱਲ),ਇੰਡੀਅਨ ਡਰੱਗ ਐੈਂਡ ਫਾਰਮਾਸਿਊਟੀਕਲਸ ਲਿਮਟਿਡ (ਆਈਡੀਪੀਐੱਲ), ਰਾਜਸਥਾਨ ਡਰੱਗਸ ਐੈਂਡ ਫਾਰਮਾਸਿਊਟੀਕਲ ਲਿਮਟਿਡ (ਆਰਡੀਪੀਐੱਲ) ਅਤੇ ਬੰਗਾਲ ਕੈਮੀਕਲਜ਼ ਐੈਂਡ ਫਾਰਮਾਸਿਊਟੀਕਲਸ ਲਿਮਟਿਡ (ਬੀਪੀਸੀਐੱਲ) ਦੀਆਂ ਵਾਧੂ ਜਮੀਨਾਂ ਦੀ ਵਿਕਰੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਜ਼ਮੀਨ ਇਨ੍ਹਾਂ ਕੰਪਨੀਆਂ ਦੀਆਂ ਲੋੜਾਂ ਅਤੇ ਬਕਾਇਆ ਪਈਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਉਦੇਸ਼ ਨਾਲ ਵੇਚੀਆਂ ਜਾਣੀਆਂ ਹਨ। ਇਸ ਤਰ੍ਹਾਂ ਦੇਸ਼ ਦੀ ਜਾਇਦਾਦ ਦੀ ਦੇਸ਼ ਦੇ ਬਿਹਤਰ ਹਿਤ ਲਈ ਚੰਗੀ ਵਰਤੋਂ ਹੋਵੇਗੀ।

ਇਹ ਵਿਕਰੀ ਸਰਕਾਰੀ ਏਜੰਸੀਆਂ ਨੂੰ ਖੁਲ੍ਹੇ ਟੈਂਡਰਾਂ ਰਾਹੀਂ ਕੀਤੀ ਜਾਵੇਗੀ ਅਤੇ ਵਿਕਰੀ ਪ੍ਰਕਿਰਿਆ ਰਾਹੀਂ ਹੀ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ। ਨਿਜੀ ਖੇਤਰ ਦੇ ਇਨ੍ਹਾਂ ਅਦਾਰਿਆਂ ਵਿਚ ਸਵੈ ਇੱਛਾ ਸੇਵਾ ਮੁਕਤੀ (ਵੀਆਰਐੱਸ) ਅਤੇ ਸਵੈ ਇੱਛਾ ਜੁਦਾਈ (Separation) (ਵੀਐੱਸਐੱਸ) ਨੂੰ ਵੀ ਲਾਗੂ ਕੀਤਾ ਜਾਵੇਗਾ।

ਬਾਕੀ ਰਹਿੰਦੀ ਜ਼ਮੀਨ ਦਾ ਰੱਖ ਰਖਾਅ ਨਿਵੇਸ਼ ਅਤੇ ਨਿਜੀ ਜਾਇਦਾਦ ਪ੍ਰਬੰਧ ਵਿਭਾਗ (ਡੀਆਈਪੀਏਐੱਮ) ਅਤੇ ਡਿਪਾਰਟਮੈਂਟ ਆਵ੍ ਪਬਲਿਕ ਐਂਟਰਪ੍ਰਈਸੇਜ਼ (ਡੀਪੀਈ) ਦੇ ਨਿਯਮਾਂ ਮੁਤਾਬਕ ਕੀਤਾ ਜਾਵੇਗਾ।

ਜਿੰਮੇਵਾਰੀਆਂ ਪੂਰੀਆਂ ਹੋਣ ਉਪਰੰਤ ਆਈਡੀਪੀਐੱਲ ਅਤੇ ਆਰਡੀਪੀਐੱਲ ਬੰਦ ਕਰਨ ਲਈ ਉਪਰਾਲੇ ਕੀਤੇ ਜਾਣਗੇ।

ਐੱਚਏਐੱਲ ਅਤੇ ਬੀਪੀਸੀਐੱਲ ਦੀ ਯੋਜਨਾਬੱਧ ਵਿਕਰੀ ਦੇ ਬਦਲ ਲਈ ਸਰਵੇ ਕੀਤਾ ਜਾਵੇਗਾ। ਫਾਰਮਾਸਿਊਟੀਕਲ ਵਿਭਾਗ ਅਤੇ ਇਨ੍ਹਾਂ ਅਦਾਰਿਆਂ ਦੇ ਪ੍ਰਬੰਧਕੀ ਵਿਭਾਗ ਤੈਅ ਸਮੇਂ ਵਿੱਚ ਕਾਰਵਾਈ ਕਰਨਗੇ।