Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤੀ ਡਾਕ ਅਤੇ ਦੂਰਸੰਚਾਰ ਲੇਖਾ ਅਤੇ ਵਿੱਤ ਸੇਵਾ ਸਮੂਹ ‘ਏ’ ਦੀ ਕਾਡਰ ਸਮੀਖਿਆ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਭਾਰਤੀ ਡਾਕ ਅਤੇ ਦੂਰਸੰਚਾਰ ਲੇਖਾ ਅਤੇ ਵਿੱਤ ਸੇਵਾ (Indian Posts & Telecommunications Accounts and Finance Service -IP&TAFS) ਦੀ ਪਹਿਲੀ ਕਾਡਰ ਸਮੀਖਿਆ ਨੂੰ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਨਾਲ ਪ੍ਰਵਾਨਗੀ ਦਿੱਤੀ ਗਈ:

(1) ਕਾਡਰ ਦੀ ਕੁੱਲ ਸੰਖਿਆ ਨੂੰ 420 ਤੋਂ ਘਟਾ ਕੇ 376 ਕਰਨਾ।

2) ਕੰਟਰੋਲਰ ਜਨਰਲ ਆਵ੍ ਕਮਿਊਨੀਕੇਸ਼ਨ ਅਕਾਊਂਟਸ (ਸੀਜੀਜੀਏ) ਦੇ ਇੱਕ ਪਦ ਦੀ ਸਿਰਜਣਾ ਕਰਨੀ।

(3) 2 ਗਰੇਡ ਦੀ ਸੰਖਿਆ ਨੂੰ ਲੈ ਕੇ ਇੱਕ ਵਧੀਕ ਹਾਇਰ ਐਡਮਿਨਿਸਟ੍ਰੇਟਿਵ ਗ੍ਰੇਡ + (HAG+) ਪੱਧਰ ਦੇ ਪਦ ਦੀ ਸਿਰਜਣਾ ਕਰਨੀ।

(4) 6 ਤੋਂ 8 ਗਰੇਡ ਦੀ ਸੰਖਿਆ ਨੂੰ ਲੈ ਕੇ ਦੋ ਵਧੀਕ ਹਾਇਰ ਐਡਮਿਨਿਸਟ੍ਰੇਟਿਵ ਗ੍ਰੇਡ ਪੱਧਰ (HAG level) ਦੇ ਪਦਾਂ ਦੀ ਸਿਰਜਣਾ ਕਰਨੀ।

(5) 37 ਤੋਂ 55 ਗਰੇਡ ਸੰਖਿਆ ਨੂੰ ਲੈ ਕੇ 19 ਐਡੀਸ਼ਨਲ ਸੀਨੀਅਰ ਐਡਮਿਨਿਸਟ੍ਰੇਟਿਵ ਗ੍ਰੇਡ (SAG) ਪੱਧਰ ਦੇ ਪਦਾਂ ਦੀ ਸਿਰਜਣਾ ਕਰਨੀ।

(6) ਜੂਨੀਅਰ ਐਡਮਿਨਿਸਟ੍ਰੇਟਿਵ ਗ੍ਰੇਡ ਪੱਧਰ ਦੇ ਪਦਾਂ ਨੂੰ 111 ਤੋਂ ਘਟਾ ਕੇ 90 ਕਰਨਾ।

(7) ਸੀਨੀਅਰ ਟਾਈਮ ਸਕੇਲ ਪੱਧਰ ਦੇ ਪਦਾਂ ਨੂੰ 198 ਤੋਂ ਘਟਾ ਕੇ 86 ਕਰਨਾ।

(8) 67 ਤੋਂ 88 ਗਰੇਡ ਸੰਖਿਆ ਨੂੰ ਲੈ ਕੇ 21 ਜੂਨੀਅਰ ਟਾਈਮ ਸਕੇਲ ਪੱਧਰ ਦੇ ਪਦਾਂ ਦੀ ਸਿਰਜਣਾ ਕਰਨੀ।

(9) 46 ਪਦਾਂ ਦੀ ਸਿਰਜਣਾ ਰਿਜ਼ਰਵ ਦੇ ਤੌਰ ‘ਤੇ ਕਰਨੀ।

ਏਕੇਟੀ/ਵੀਬੀਏ/ਐੱਸਐੱਚ