ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਮਿਨੀਸਟ੍ਰੀ ਆਵ੍ ਟੈਕਸਟਾਈਲ ਅਤੇ ਆਸਟ੍ਰੇਲੀਆ ਦੇ ਫਾਰਨ ਅਫੇਅਰਸ ਐਂਡ ਟ੍ਰੇਡ ਵਿਚਾਲੇ ਟੈਕਸਟਾਈਲ, ਕਪੜਾ ਤੇ ਫੈਸ਼ਨ ਵਿਚ ਸਹਿਕਾਰਤਾ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ ਹੈ।
ਐੱਮਓਯੂ ਟੈਕਸਟਾਈਲ ਤੇ ਫੈਸ਼ਨ ਖੇਤਰ ਵਿਚਲੇ ਮਸਲਿਆਂ ਦੇ ਸਬੰਧ ਵਿਚ ਸਹਿਕਾਰਤਾ ਦੀ ਸਹੂਲਤ ਦੇਵੇਗਾ, ਜਿਸ ਨਾਲ ਭਾਗੀਦਾਰਾਂ ਨੂੰ ਲਾਭ ਪੁੱਜੇਗਾ। ਪ੍ਰਤੀਭਾਗੀ ਆਸਟ੍ਰੇਲੀਆਈ ਤੇ ਭਾਰਤੀ ਟੈਕਸਟਾਈਲ ਤੇ ਫੈਸ਼ਨ ਖੇਤਰ ਨੂੰ ਜੋੜਨ ਲਈ; ਇਨ੍ਹਾਂ ਖੇਤਰਾਂ ਵਿਚ ਕੌਮਾਂਤਰੀ ਇੰਗੇਜਮੈਂਟ ਤੇ ਸਾਂਝੇਦਾਰੀ ਨੂੰ ਬੜਾਵਾ ਦੇਣ; ;ਇਨ੍ਹਾਂ ਖੇਤਰਾਂ ਵਿਚਲੇ ਹੁਨਰ ਤੇ ਪ੍ਰਤਿਭਾ ਦੀ ਪਾਲਣਾ ਕਰਨ ; ਆਰਥਕ ਮੌਕਿਆਂ ਨੂੰ ਉਤਸਾਹਤ ਕਰਨ ਤੇ ਕਾਰੋਬਾਰੀ ਇੰਗੇਜਮੈਂਟ, ਸਿਖਲਾਈ, ਹੁਨਰ ਵਿਕਾਸ ਤੇ ਦੋਵੇਂ ਦੇਸ਼ਾਂ ਵਿਚ ਇਨ੍ਹਾਂ ਖੇਤਰਾਂ ਤੋਂ ਹਾਸਲ ਹੋਣ ਵਾਲੇ ਉਤਪਾਦਾਂ ਦਾ ਜਨਤਕ ਪ੍ਰਦਰਸ਼ਨ ਲਈ ਢੁੱਕਵੇਂ ਪੈਮਾਨਿਆਂ ਦੀ ਸਾਂਝੇ ਤੌਰ ’ਤੇ ਪਛਾਣ ਕਰਨਗੇ। ਹਾਲਾਂਕਿ ਦੋਵੇਂ ਪਾਸਿਆਂ ਦੇ ਬੌਧਿਕ ਪ੍ਰਾਪਰਟੀ ਹੱਕ ਸੁਰੱਖਿਅਤ ਰਹਿਣਗੇ।
ਐਨਸੇਲਰੀ ਕਾਮਿਆਂ ਸਮੇਤ ਬੁਣਕਰਾਂ ਨੂੰ ਐੱਮਓਯੂ ਤਹਿਤ ਹੋਣ ਵਾਲੀਆਂ ਸਰਗਰਮੀਆਂ ਤੋਂ ਲਾਭ ਮਿਲੇਗਾ।
ਹੈਡਲੂਮ ਖੇਤਰ ਦੇ ਸਰਬਪੱਖੀ ਵਿਕਾਸ ਲਈ, ਉਪਰਾਲਿਆਂ ਦਾ ਉਦੇਸ਼ ਹੈ ਕਿ ਹੈਡਲੂਮ ਫੈਬਰਿਕ ਉਤਪਾਦਨ ਨੂੰ ਬਾਜਾਰੀ ਸੰਪਰਕ ਸਥਾਪਤ ਕਰਕੇ ਵਧਾਉਣਾ, ਡੀਜਾਈਨ ਸਮਰੱਥਾ ਵਿਚ ਸੁਧਾਰ ਲਈ ਤਕਨੀਕਾਂ ਤੇ ਡੀਜਾਈਨ ਵਿਚ ਖੋਜਾਂ ਨੂੰ ਉਤਸਾਹਤ ਕਰਨਾ, ਉਤਪਾਦ ਲਾਈਨ ਤੇ ਕੀਮਤ ਦੀ ਭਿਵਿੰਨਤਾ, ਘਰੇਲੂ ਤੇ ਨਿਰਯਾਤ ਮਾਰਕੀਟ ਵਿਚ ਚੰਗੀ ਪਹੁੰਚ ਬਣਾਉਣਾ ਤਾਂ ਜੋ ਬੁਣਕਰਾਂ ਨੂੰ ਲਗਾਤਾਰ ਰੁਜਗਾਰ ਮਿਲੇ ਤੇ ਉਹ ਆਪਣਾ ਜੀਵਨ ਪੱਧਰ ਸੁਧਾਰ ਸਕਣ।
KSD/VBA/SH