ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਤੇ ਪੋਲੈਂਡ ਵਿਚਾਲੇ ਖੇਤੀਬਾੜੀ ਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਬਾਰੇ ਸਮਝੌਤੇ ਉੱਤੇ ਹਸਤਾਖਰ ਕੀਤੇ ਜਾਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਮਝੌਤੇ ਦੇ ਘੇਰੇ ਵਿੱਚ ਖੇਤੀਬਾੜੀ, ਫ਼ਸਲਾਂ ਦੀਆਂ ਪਾਦਪਸਵੱਛਤਾ (phytosanitary)ਸਥਿਤੀਆਂ, ਨੁਕਸਾਨਦੇਹ ਜੀਵਾਂ ਦੇ ਖ਼ਤਰਿਆਂ ਅਤੇ ਜਾਨਵਰਾਂ ਦੀਆਂ ਲਾਗ ਵਾਲੀਆਂ ਬੀਮਾਰੀਆਂ ਦੇ ਖ਼ਤਰਿਆਂ ਦੀ ਮੌਜੂਦਾ ਹਾਲਤ ਬਾਰੇ ਜਾਣਕਾਰੀ ਦੇ ਅਦਾਨ-ਪ੍ਰਦਾਨ ਸਮੇਤ ਖੇਤੀਬਾੜੀ ਤੇ ਸਬੰਧਤ ਖੇਤਰ ਦੀਆਂ ਵੱਖ-ਵੱਖ ਗਤੀਵਿਧੀਆਂ ਆਉਣਗੀਆਂ। ਇਹ ਸਮਝੌਤਾ ਖੇਤੀਬਾੜੀ ਤੇ ਐਗਰੀ-ਫੂਡ ਪ੍ਰੋਸੈੱਸਿੰਗ ਨਾਲ ਸਬੰਧਤ ਮੇਲਿਆਂ, ਪ੍ਰਦਰਸ਼ਨੀਆਂ, ਸੈਮੀਨਾਰਾਂ ਤੇ ਕਾਨਫ਼ਰੰਸਾਂ ਵਿੱਚ ਸ਼ਮੂਲੀਅਤ ; ਇਕਰਾਰ ਕਰਨ ਵਾਲੀਆਂ ਧਿਰਾਂ ਦੇ ਰਾਜਾਂ ਵਿਚਾਲੇ ਸਹਿਯੋਗ ਜਾਂ ਐਗਰੀਫੂਡ ਵਪਾਰ ਸਮੇਤ ਸਾਂਝੀਆਂ ਆਰਥਕ ਪਹਿਲਕਦਮੀਆਂ ਕਰਨ ਤੇ ਉਨ੍ਹਾਂ ਦੇ ਵਿਕਾਸ ਨੂੰ ਵੀ ਕਵਰ ਕਰੇਗਾ।
ਇਹ ਸਮਝੌਤਾ ਦੋਵੇਂ ਦੇਸ਼ਾਂ ਦੇ ਪ੍ਰਤੀਨਿਧਾਂ ਉੱਤੇ ਅਧਾਰਤ ਇੱਕ ਜੁਆਇੰਟ ਵਰਕਿੰਗ ਗਰੁੱਪ (JWG) ਵੀ ਕਾਇਮ ਕਰੇਗਾ। ਜੁਆਇੰਟ ਵਰਕਿੰਗ ਗਰੁੱਪ ਜਿੱਥੇ ਸਹਿਯੋਗ ਦੀਆਂ ਯੋਜਨਾਵਾਂ ਤਿਆਰ ਕਰੇਗਾ, ਉੱਥੇ ਇਹ ਸਮਝੌਤਾ ਲਾਗੂ ਕੀਤੇ ਜਾਣ ਦੌਰਾਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਹੱਲ ਮੁਹੱਈਆ ਕਰਵਾਏਗਾ।
AKT/VBA/SH