ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਹਿੰਦੁਸਤਾਨ ਐਂਟੀ-ਬਾਇਓਟਿਕਸ ਲਿਮਿਟਡ (ਐੱਚ.ਏ.ਐੱਲ.) ਦੀਆਂ ਦੇਣਦਾਰੀਆਂ ਨਿਬੇੜਨ ਲਈ ਮਹਾਰਾਸ਼ਟਰ ‘ਚ ਪੁਣੇ ‘ਚ ਪਿੰਪਰੀ ਵਿਖੇ ਪਈ ਵਾਧੂ ਤੇ ਖ਼ਾਲੀ ਜ਼ਮੀਨ ਦੇ ਇੱਕ ਹਿੱਸੇ ਨੂੰ ਵੇਚਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਤਜਵੀਜ਼ ਅਧੀਨ:
(1) ਹਿੰਦੁਸਤਾਨ ਐਂਟੀ-ਬਾਇਓਟਿਕਸ ਲਿਮਿਟਡ (ਐੱਚ.ਏ.ਐੱਲ.) ਦੀ ਵਾਧੂ ਤੇ ਖ਼ਾਲੀ ਪਈ ਲਗਭਗ 87.70 ਏਕੜ (ਵੇਚੀ ਜਾਣ ਵਾਲੀ ਜ਼ਮੀਨ ਦਾ ਅਸਲ ਰਕਬਾ; ਬੀ.ਆਈ.ਐੱਫ਼.ਆਰ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੋਲੀਆਂ ਵਿੱਚ ਪ੍ਰਾਪਤ ਹੋਣ ਵਾਲੀਆਂ ਦਰਾਂ ਉੱਤੇ ਨਿਰਭਰ ਕਰੇਗਾ) ਜ਼ਮੀਨ ਦੀ ਵਿਕਰੀ 821.7 ਕਰੋੜ ਰੁਪਏ ਦੀਆਂ ਸ਼ੁੱਧ ਦੇਣਦਾਰੀਆਂ ਨਾਲ ਨਿਪਟਣ ਲਈ ਕੀਤੀ ਜਾ ਰਹੀ ਹੈ ਅਤੇ ਇਹ ਰਕਮ ਮੁਆਫ਼ੀ ਤੇ ਮੁਲਤਵੀ ਕੀਤੇ ਜਾਣ ਤੋਂ ਬਾਅਦ ਕੱਢੀ ਗਈ ਹੈ। ਇਸ ਜ਼ਮੀਨ ਲਈ ਕੇਂਦਰੀ/ਸੂਬਾਈ ਸਰਕਾਰੀ ਵਿਭਾਗਾਂ, ਸਰਕਾਰੀ ਏਜੰਸੀਆਂ, ਕੇਂਦਰੀ/ਸੂਬਾਈ ਜਨਤਕ ਖੇਤਰ ਦੇ ਅਦਾਰੇ, ਖ਼ੁਦਮੁਖ਼ਤਿਆਰ ਇਕਾਈਆਂ, ਸ਼ਹਿਰੀ ਵਿਕਾਸ ਅਥਾਰਟੀਆਂ ਆਦਿ ਵੱਲੋਂ ਇੱਕ ਖੁੱਲ੍ਹੀ ਪ੍ਰਤੀਯੋਗੀ ਬੋਲੀ ਲਾਈ ਜਾਵੇਗੀ।
(2) ਭਾਰਤ ਸਰਕਾਰ ਵੱਲੋਂ ਇਸ ਮਾਮਲੇ ਵਿੱਚ 307.23 ਕਰੋੜ ਰੁਪਏ (ਮੂਲਧਨ 186.96 ਕਰੋੜ ਰੁਪਏ ਹੈ ਅਤੇ ਵਿਆਜ ਲਗਭਗ 120.27 ਕਰੋੜ ਰੁਪਏ ਹੈ, ਜਿਸ ਦੀ ਗਿਣਤੀ 30.9.2017 ਤੱਕ ਦੇ ਹਿਸਾਬ ਨਾਲ ਕੀਤੀ ਗਈ ਹੈ) ਦੇ ਕਰਜ਼ਿਆਂ ਅਤੇ ਵਿਆਜ ਨੂੰ ਮੁਆਫ਼ ਕੀਤਾ ਗਿਆ ਹੈ ਅਤੇ 128.68 ਕਰੋੜ ਰੁਪਏ ਦੇ ਵੱਖ-ਵੱਖ ਬਕਾਇਆਂ ਦੇ ਭੁਗਤਾਨ ਨੂੰ ਮੁਲਤਵੀ ਕੀਤਾ ਗਿਆ ਹੈ।
(3) ਉਜਰਤਾਂ, ਤਨਖ਼ਾਹਾਂ ਅਤੇ ਹੋਰ ਅਹਿਮ ਖ਼ਰਚਿਆਂ ਲਈ ਤੁਰੰਤ ਲੋੜੀਂਦੇ 100 ਕਰੋੜ ਰੁਪਏ ਦਾ ਕਰਜ਼ਾ ਤੁਰੰਤ ਮਨਜ਼ੂਰ ਕੀਤਾ ਗਿਆ ਹੈ। ਇਹ ਕਰਜ਼ਾ ਸਰਕਾਰ ਨੂੰ ਐੱਚ.ਏ.ਐੱਲ. ਦੀ ਜ਼ਮੀਨ ਵੇਚ ਕੇ ਮਿਲਣ ਵਾਲੀ ਰਕਮ ਤੋਂ ਮੋੜਿਆ ਜਾਵੇਗਾ।
ਇਸ ਮਨਜ਼ੂਰੀ ਨਾਲ ਸਰਕਾਰ ਇਸ ਕੰਪਨੀਆਂ ਦੀਆਂ ਸੰਪਤੀਆਂ ਨੂੰ ਵਧੀਆ ਤਰੀਕੇ ਨਾਲ ਉਪਯੋਗ ਵਿੱਚ ਲਿਆ ਸਕੇਗੀ ਅਤੇ ਕੰਪਨੀ ਦੇ ਸਬੰਧ ਵਿੱਚ ਅਜਿਹੇ ਹੋਰ ਫ਼ੈਸਲੇ ਵੀ ਲਏ ਜਾ ਸਕਣਗੇ:
(1) ਮੁੜ ਵਸੇਬਾ;
(2) ਰਣਨੀਤਕ ਵਿਕਰੀ; ਜਾਂ
(3) ਬੰਦ ਹੋਣਾ
ਇਸ ਯੋਜਨਾ/ਤਜਵੀਜ਼ ਦੇ ਲਾਗੂ ਹੋਣ ਨਾਲ, ਹਿੰਦੁਸਤਾਨ ਐਂਟੀ-ਬਾਇਓਟਿਕ ਲਿਮਿਟਡ ਦੀਆਂ ਕੋਈ ਦੇਣਦਾਰੀਆਂ ਨਹੀਂ ਰਹਿਣਗੀਆਂ ਅਤੇ ਬੈਲੰਸ-ਸ਼ੀਟ ਸਾਫ਼ ਹੋ ਜਾਵੇਗੀ, ਤਾਂ ਜੋ ਮੰਤਰੀਆਂ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਵਿੱਚ ਸੁਵਿਧਾ ਹੋ ਸਕੇ।
ਪੁਣੇ (ਮਹਾਰਾਸ਼ਟਰ) ‘ਚ ਪਿੰਪਰੀ ਵਿਖੇ ਐੱਚ.ਏ.ਐੱਲ. ਦੀ ਜ਼ਮੀਨ ਦੀ ਵਿਕਰੀ ਨਾਲ ਕਰਮਚਾਰੀਆਂ ਦੇ ਦੁੱਖ ਦੂਰ ਹੋਣਗੇ ਅਤੇ ਗੰਭੀਰ ਹਾਲਤ ਠੀਕ ਹੋਵੇਗੀ ਅਤੇ ਜੇ ਦੇਣਦਾਰੀਆਂ ਮੁਕੰਮਲ ਹੋ ਜਾਂਦੀਆਂ ਹਨ ਤੇ ਬੈਲੰਸ ਸ਼ੀਟ ਸਾਫ਼ ਹੋ ਜਾਂਦੀ ਹੈ, ਤਾਂ ਮੰਤਰੀਆਂ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਸੁਵਿਧਾ ਵੀ ਹੋਵੇਗੀ।
AD/SH