ਪੀਐੱਮਇੰਡੀਆ
ਸਬੀ ਬੇਨ ਭਈ ਪਾਂਵਣਾ, ਓਰਏਂ ਮਾਹਾਰੋ ਰਾਮ ਰਾਮ ਜੀ
ਵਿਸ਼ਾਲ ਸੰਖਿਆ ਵਿੱਚ ਆਏ ਹੋਏ ਰਾਜਗੜ੍ਹ ਖੇਤਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਜੂਨ ਮਹੀਨੇ ਦੀ ਇਸ ਭਿਆਨਕ ਗਰਮੀ ਵਿੱਚ ਤੁਹਾਡਾ ਸਭ ਦਾ ਇੰਨੀ ਵੱਡੀ ਸੰਖਿਆ ਵਿੱਚ ਆਉਣਾ ਮੇਰੇ ਲਈ, ਸਾਡੇ ਸਾਰੇ ਸਾਥੀਆਂ ਲਈ, ਇੱਕ ਬਹੁਤ ਵੱਡਾ ਅਸ਼ੀਰਵਾਦ ਹੈ। ਤੁਹਾਡੇ ਇਸ ਸਨੇਹ ਦੇ ਅੱਗੇ ਮੈਂ ਸਿਰ ਝੁਕਾ ਕੇ ਨਮਨ ਕਰਦਾ ਹਾਂ। ਤੁਹਾਡੀ ਇਹੀ ਊਰਜਾ, ਇਹੀ ਅਸ਼ੀਰਵਾਦ ਭਾਰਤੀ ਜਨਤਾ ਪਾਰਟੀ ਦੇ ਹਰ ਕਾਰਜਕਰਤਾ ਨੂੰ ਤੁਹਾਡੀ ਸੇਵਾ ਕਰਨ ਲਈ ਨਿੱਤ-ਨੂਤਨ ਪ੍ਰੇਰਨਾ ਦਿੰਦਾ ਰਹਿੰਦਾ ਹਾਂ।
ਇਹ ਮੇਰਾ ਸੁਭਾਗ ਹੈ ਕਿ ਮੈਨੂੰ ਅੱਜ 4 ਹਜ਼ਾਰ ਕਰੋੜ ਰੁਪਏ ਦੇ ਮੋਹਨਪੁਰਾ ਸਿੰਚਾਈ ਪ੍ਰੋਜੈਕਟ ਦੇ ਲੋਕ-ਅਰਪਣ ਦੇ ਨਾਲ-ਨਾਲ ਪਾਣੀ ਦੇ ਤਿੰਨ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਦਾ ਵੀ ਮੌਕਾ ਮਿਲਿਆ। ਇਨ੍ਹਾਂ ਸਿੰਚਾਈ ਪ੍ਰੋਜੈਕਟਾਂ ਨਾਲ ਜੁੜੇ ਹਰ ਵਿਅਕਤੀ ਨੂੰ, ਆਪਣੇ ਸਿਰ ਉੱਤੇ ਇੱਟਾਂ ਉਠਾਉਣ ਵਾਲੇ ਮਹਾਨ ਲੋਕਾਂ ਨੂੰ, ਤਸਲਾ ਉਠਾਉਣ ਵਾਲੀਆਂ ਮਾਤਾਵਾਂ, ਭੈਣਾਂ, ਭਾਈਆਂ ਨੂੰ ਫੌੜਾ ਚਲਾਉਣ ਵਾਲਿਆਂ ਨੂੰ, ਛੋਟੀਆਂ-ਛੋਟੀਆਂ ਮਸ਼ੀਨਾਂ ਤੋਂ ਲੈ ਕੇ ਵੱਡੇ-ਵੱਡੇ ਯੰਤਰ ਚਲਾਉਣ ਵਾਲਿਆਂ ਨੂੰ, ਮੈਂ ਇਸ ਸਫਲਤਾ ਲਈ ਪ੍ਰਣਾਮ ਕਰਦਾ ਹਾਂ, ਉਨ੍ਹਾਂ ਦਾ ਮੈਂ ਅਭਿਨੰਦਨ ਕਰਦਾ ਹਾਂ।
ਗਰਮੀ ਹੋਵੇ ਜਾਂ ਬਰਸਾਤ, ਰਾਸ਼ਟਰ ਨਿਰਮਾਣ ਦੇ ਜਿਸ ਪਵਿੱਤਰ ਕਾਰਜ ਵਿੱਚ ਉਹ ਜੁਟੇ ਹਨ, ਉਸ ਦੀ ਕੋਈ ਤੁਲਨਾ ਨਹੀਂ। ਮੇਰੇ ਪਿਆਰੇ ਭਾਈਓ-ਭੈਣੋਂ, ਬਟਨ ਦਬਾ ਕੇ ਲੋਕ-ਅਰਪਣ ਕਰਨਾ ਮਹਿਜ਼ ਇੱਕ ਰਸਮ ਹੈ, ਲੇਕਿਨ ਇਨ੍ਹਾਂ ਪ੍ਰੋਜੈਕਟਾਂ ਦਾ ਅਸਲੀ ਲੋਕ-ਅਰਪਣ ਤਾਂ ਤੁਹਾਡੇ ਪਸੀਨੇ ਨਾਲ ਹੋਇਆ ਹੈ, ਤੁਹਾਡੀ ਮਿਹਨਤ ਨਾਲ ਹੋਇਆ ਹੈ। ਤੁਹਾਡੇ ਪਸੀਨੇ ਦੀ ਮਹਿਕ ਨਾਲ ਇਹ ਮਹਿਕ ਉੱਠਿਆ ਹੈ।
ਤੁਹਾਡੇ ਵਰਗੇ ਕਰੋੜਾਂ ਲੋਕਾਂ ਦੀ ਇਸੇ ਮਿਹਨਤ ਨਾਲ, ਇਸੇ ਅਸ਼ੀਰਵਾਦ ਦੀ ਵਜ੍ਹਾ ਨਾਲ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸਫਲਤਪੂਰਵਕ ਜਨ ਸੇਵਾ ਕਰਦੇ-ਕਰਦੇ, ਇੱਕ ਦੇ ਬਾਅਦ ਇੱਕ ਜਨ-ਕਲਿਆਣ ਦੇ ਫੈਸਲੇ ਲੈਂਦੇ-ਲੈਂਦੇ 4 ਸਾਲ ਦੀ ਯਾਤਰਾ ਪੂਰੀ ਕੀਤੀ ਹੈ। ਇੰਨੀ ਵੱਡੀ ਸੰਖਿਆ ਵਿੱਚ ਤੁਹਾਡਾ ਆਉਣਾ ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ‘ਤੇ, ਉਸ ਦੀਆਂ ਨੀਤੀਆਂ ‘ਤੇ ਤੁਹਾਡਾ ਕਿੰਨਾ ਵਿਸ਼ਵਾਸ ਹੈ। ਜੋ ਲੋਕ ਦੇਸ਼ ਵਿੱਚ ਭਰਮ ਫੈਲਾਉਣ ਵਿੱਚ ਲੱਗੇ ਹਨ, ਉਹ ਜ਼ਮੀਨੀ ਸਚਾਈ ਤੋਂ ਕਿਸ ਤਰ੍ਹਾਂ ਕਟ ਚੁੱਕੇ ਹਨ, ਤੁਸੀਂ ਇਸ ਦੀ ਸਾਖਿਆਤ ਤਸਵੀਰ ਹੋ।
ਇਹ ਵੀ ਬਹੁਤ ਵੱਡਾ ਸੰਯੋਗ ਹੈ ਕਿ ਅੱਜ 23 ਜੂਨ, ਦੇਸ਼ ਦੇ ਮਹਾਨ ਸਪੂਤ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਬਰਸੀ ਹੈ। 23 ਜੂਨ ਦੇ ਦਿਨ ਕਸ਼ਮੀਰ ਵਿੱਚ ਉਨ੍ਹਾਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਈ ਸੀ। ਅੱਜ ਦੇ ਇਸ ਮੌਕੇ ‘ਤੇ ਮੈਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਫਿਰ ਯਾਦ ਕਰਦਾ ਹਾਂ, ਉਨ੍ਹਾਂ ਨੂੰ ਨਮਨ ਕਰਦਾ ਹਾਂ, ਅਤੇ ਆਦਰਪੂਰਵਕ ਸ਼ਰਧਾਂਜਲੀ ਅਰਪਿਤ ਕਰਦਾ ਹਾਂ।
ਭਾਈਓ ਅਤੇ ਭੈਣੋਂ, ਡਾ. ਮੁਖਰਜੀ ਕਿਹਾ ਕਰਦੇ ਸਨ – ‘ਕੋਈ ਵੀ ਰਾਸ਼ਟਰ ਸਿਰਫ਼ ਆਪਣੀ ਊਰਜਾ ਨਾਲ ਹੀ ਸੁਰੱਖਿਅਤ ਰਹਿ ਸਕਦਾ ਹੈ। ਉਨ੍ਹਾਂ ਦਾ ਭਰੋਸਾ ਸੀ ਦੇਸ਼ ਦੇ ਸਾਧਨਾਂ ‘ਤੇ, ਸੰਸਾਧਨਾਂ ‘ਤੇ, ਦੇਸ਼ ਦੇ ਪ੍ਰਤਿਭਾਸ਼ਾਲੀ ਲੋਕਾਂ ‘ਤੇ।
ਸੁਤੰਤਰਤਾ ਦੇ ਬਾਅਦ ਦੇਸ਼ ਨੂੰ ਹਤਾਸ਼ਾ ਤੇ ਨਿਰਾਸ਼ਾ ਵਿੱਚੋਂ ਕੱਢਣ ਦਾ ਉਨ੍ਹਾਂ ਦਾ ਵਿਜ਼ਨ (Vision) ਅੱਜ ਵੀ ਕਰੋੜਾਂ ਲੋਕਾਂ ਨੂੰ ਪ੍ਰੇਰਨਾ ਦੇ ਰਿਹਾ ਹੈ। ਦੇਸ਼ ਦੇ ਪਹਿਲੇ ਉਦਯੋਗ ਅਤੇ ਆਪੂਰਤੀ ਮੰਤਰੀ ਦੇ ਤੌਰ ‘ਤੇ ਉਨ੍ਹਾਂ ਨੇ ਦੇਸ਼ ਦੀ ਪਹਿਲੀ ਉਦਯੋਗਿਕ ਨੀਤੀ ਬਣਾਈ। ਉਹ ਕਹਿੰਦੇ ਸਨ-
‘‘ਅਗਰ ਸਰਕਾਰ, ਦੇਸ਼ ਦੇ ਸਿੱਖਿਆ ਸੰਸਥਾਨ ਅਤੇ ਉਦਯੋਗਿਕ ਸੰਗਠਨ ਮਿਲ ਕੇ ਉਦਯੋਗਾਂ ਨੂੰ ਹੁਲਾਰਾ ਦੇਣਗੇ, ਤਾਂ ਦੇਸ਼ ਛੇਤੀ ਹੀ ਆਰਥਿਕ ਤੌਰ ‘ਤੇ ਵੀ ਸੁਤੰਤਰ ਹੋ ਜਾਵੇਗਾ।’’
ਸਿੱਖਿਆ ਨਾਲ ਜੁੜੇ ਖੇਤਰ ਲਈ, ਮਹਿਲਾ ਸਸ਼ਕਤੀਕਰਨ ਲਈ, ਦੇਸ਼ ਦੀ ਪਰਮਾਣੂ ਨੀਤੀ ਨੂੰ ਦਿਸ਼ਾ ਦੇਣ ਲਈ ਉਨ੍ਹਾਂ ਨੇ ਜੋ ਕਾਰਜ ਕੀਤਾ, ਜੋ ਵਿਚਾਰ ਰੱਖੇ, ਉਹ ਉਸ ਦੌਰ ਦੀ ਸੋਚ ਤੋਂ ਵੀ ਬਹੁਤ ਅੱਗੇ ਦੇ ਸਨ। ਦੇਸ਼ ਦੇ ਵਿਕਾਸ ਵਿੱਚ ਜਨ-ਭਾਗੀਦਾਰੀ ਦਾ ਮਹੱਤਵ ਸਮਝਦਿਆਂ ਉਨ੍ਹਾਂ ਜੋ ਰਾਹ ਸੁਝਾਏ, ਉਹ ਅੱਜ ਵੀ ਓਨੇ ਹੀ ਮਹੱਤਵਪੂਰਨ ਹਨ।
ਸਾਥੀਓ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਕਹਿੰਦੇ ਸਨ ਕਿ ‘ਸ਼ਾਸਨ ਦਾ ਪਹਿਲਾ ਕਰਤੱਵ ਧਨਹੀਣ, ਬੇ-ਘਰ, ਜਨਤਾ ਦੀ ਸੇਵਾ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਉਠਾਉਣ ਦਾ ਹੈ।’’ ਇਹੀ ਵਜ੍ਹਾ ਹੈ ਕਿ ਦੇਸ਼ ਦਾ ਉਦਯੋਗ ਮੰਤਰੀ ਬਣਨ ਤੋਂ ਪਹਿਲਾਂ ਜਦੋਂ ਉਹ ਬੰਗਾਲ ਦੇ ਵਿੱਤ ਮੰਤਰੀ ਸਨ (Finance Minister) ਸਨ ਤਦ ਬਹੁਤ ਵਿਆਪਕ ਪੱਧਰ ‘ਤੇ ਉਨ੍ਹਾਂ ਨੇ ਭੂਮੀ ਸੁਧਾਰ ਦਾ ਕੰਮ ਕੀਤਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਸ਼ਾਸਨ ਅੰਗਰੇਜਾਂ ਦੀ ਤਰ੍ਹਾਂ ਰਾਜ ਕਰਨ ਲਈ ਨਹੀਂ, ਬਲਕਿ ਨਾਗਰਿਕਾਂ ਦੇ ਸੁਪਨੇ ਪੂਰੇ ਕਰਨ ਲਈ ਹੋਣਾ ਚਾਹੀਦਾ ਹੈ।
ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਜੀ ਨੇ ਸਭ ਤੋਂ ਜ਼ਿਆਦਾ ਮਹੱਤਵ ਸਿੱਖਿਆ, ਸਿਹਤ ਅਤੇ ਸੁਰੱਖਿਆ ਨੂੰ ਦਿੱਤਾ। ਉਹ ਕਹਿੰਦੇ ਸਨ ਕਿ ‘‘ਸਰਕਾਰ ਨੂੰ ਸ਼ੁਰੂਆਤੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਤੱਕ, ਇਸ ਦੇ ਲਈ ਵਿਆਪਕ ਸੁਵਿਧਾਵਾਂ ਜੁਟਾਉਣੀਆਂ ਚਾਹੀਦੀਆਂ ਹਨ, ਨੌਜਵਾਨਾਂ ਵਿੱਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਉਚਿਤ ਮਾਹੌਲ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਾਰੇ ਨੌਜਵਾਨ ਆਪਣੇ ਪਿੰਡ, ਆਪਣੇ ਨਗਰ ਦੀ ਸੇਵਾ ਕਰਨ ਸਮਰੱਥ ਬਣ ਸਕਣ। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜੀਵਨ ਵਿੱਦਿਆ, ਵਿੱਤ ਅਤੇ ਵਿਕਾਸ; ਵਿੱਦਿਆ, ਵਿੱਤ ਅਤੇ ਵਿਕਾਸ – ਇਨ੍ਹਾਂ ਤਿੰਨ ਬੁਨਿਆਦੀ ਚਿੰਤਨ ਨਾਲ ਜੁੜੀਆਂ ਧਾਰਾਵਾਂ ਦਾ ਸੰਗਮ ਸੀ।
ਇਹ ਸਾਡੇ ਦੇਸ਼ ਦੀ ਬਦ-ਕਿਸਮਤੀ ਰਹੀ ਕਿ ਇੱਕ ਪਰਿਵਾਰ ਦੀ ਵਡਿਆਈ ਕਰਨ ਲਈ, ਦੇਸ਼ ਦੇ ਅਨੇਕ ਸਪੂਤਾਂ ਨੂੰ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਜਾਣ-ਬੁੱਝ ਕੇ ਛੋਟਾ ਕਰ ਦਿੱਤਾ ਗਿਆ, ਭੁਲਾ ਦੇਣ ਦੇ ਭਰਪੂਰ ਪ੍ਰਯਤਨ ਕੀਤੇ ਗਏ।
ਸਾਥੀਓ, ਅੱਜ ਕੇਂਦਰ ਹੋਵੇ ਜਾਂ ਫਿਰ ਦੇਸ਼ ਦੇ ਕਿਸੇ ਵੀ ਰਾਜ ਵਿੱਚ ਚਲਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਡਾ. ਮੁਖਰਜੀ ਦੇ ਵਿਜ਼ਨ ਤੋਂ ਅਲੱਗ ਨਹੀਂ ਹੈ। ਚਾਹੇ ਨੌਜਵਾਨਾਂ ਲਈ ਸਕਿੱਲ ਇੰਡੀਆ ਮਿਸ਼ਨ ਹੋਵੇ, ਸਟਾਰਟਅੱਪ ਯੋਜਨਾ ਹੋਵੇ, ਸਵੈ-ਰੋਜ਼ਗਾਰ ਲਈ ਬਿਨਾਂ ਬੈਂਕ ਗਰੰਟੀ ਕਰਜ਼ ਦੇਣ ਦੀ ਸੁਵਿਧਾ ਦੇਣ-ਵਾਲੀ ਮੁਦਰਾ ਯੋਜਨਾ ਹੋਵੇ ਜਾਂ ਫਿਰ ਮੇਕ ਇਨ ਇੰਡੀਆ ਹੋਵੇ, ਇਨ੍ਹਾਂ ਵਿੱਚ ਤੁਹਾਨੂੰ ਡਾ. ਮੁਖਰਜੀ ਦੇ ਵਿਚਾਰਾਂ ਦੀ ਝਲਕ ਮਿਲੇਗੀ।
ਤੁਹਾਡਾ ਇਹ ਰਾਜਗੜ੍ਹ ਜ਼ਿਲ੍ਹਾ ਵੀ ਇਸੇ ਵਿਜ਼ਨ ਨਾਲ ਪਿਛੜੇ ਹੋਣ ਦੀ ਆਪਣੀ ਪਹਿਚਾਣ ਛੱਡਣ ਵਾਲਾ ਹੈ। ਸਰਕਾਰ ਨੇ ਇਸ ਨੂੰ ਖਾਹਿਸ਼ੀ ਜ਼ਿਲ੍ਹਿਆਂ ਜਾਂ Aspirational District ਦੇ ਤੌਰ ‘ਤੇ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਤੁਹਾਡੇ ਜ਼ਿਲ੍ਹੇ ਵਿੱਚ ਹੁਣ ਸਿਹਤ, ਸਿੱਖਿਆ, ਸਫ਼ਾਈ, ਪੋਸ਼ਣ, ਜਲ ਸੰਭਾਲ, ਖੇਤੀਬਾੜੀ ਜਿਹੇ ਵਿਸ਼ਿਆਂ ‘ਤੇ ਹੋਰ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ
ਇਨ੍ਹਾਂ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਹੁਣ ਰਾਸ਼ਟਰੀ ਗ੍ਰਾਮ ਸਵਰਾਜ ਅਭਿਆਨ ਦੇ ਤਹਿਤ ਜ਼ਰੂਰੀ ਸੁਵਿਧਾਵਾਂ ਪਹੁੰਚਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਸਰਕਾਰ ਹੁਣ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਜ਼ਿਲ੍ਹਿਆਂ ਦੇ ਹਰ ਪਿੰਡ ਵਿੱਚ, ਸਭਨਾ ਦੇ ਪਾਸ ਉੱਜਵਲਾ ਯੋਜਨਾਵਾਂ ਤਹਿਤ ਗੈਸ ਕਨੈਕਸ਼ਨ ਹੋਣ, ਸੌਭਾਗਯ ਯੋਜਨਾ ਤਹਿਤ ਹਰ ਘਰ ਵਿੱਚ ਬਿਜਲੀ ਕਨੈਕਸ਼ਨ ਹੋਵੇ; ਜਨ ਧਨ ਯੋਜਨਾ ਤਹਿਤ ਸਭਨਾ ਪਾਸ ਬੈਂਕ ਖਾਤੇ ਹੋਣ; ਸਾਰਿਆਂ ਨੂੰ ਸੁਰੱਖਿਆ ਬੀਮਾ ਦਾ ਕਵਚ ਮਿਲਿਆ ਹੋਵੇ; ਇੰਦਰ ਧਨੁਸ਼ ਯੋਜਨਾ ਤਹਿਤ ਹਰ ਗਰਭਵਤੀ ਮਹਿਲਾ ਅਤੇ ਬੱਚੇ ਦਾ ਟੀਕਾਕਰਨ ਹੋਵੇ।
ਸਾਥੀਓ, ਇਹ ਕਾਰਜ ਪਹਿਲਾਂ ਵੀ ਹੋ ਸਕਦੇ ਸਨ, ਪਹਿਲਾਂ ਦੀਆਂ ਸਰਕਾਰਾਂ ਨੂੰ ਕਿਸੇ ਨੇ ਰੋਕਿਆ ਨਹੀਂ ਸੀ। ਲੇਕਿਨ ਇਹ ਬਦ-ਕਿਸਮਤੀ ਹੈ ਕਿ ਦੇਸ਼ ‘ਤੇ ਲੰਮੇ ਸਮੇਂ ਤੱਕ ਜਿਸ ਦਲ ਨੇ ਸ਼ਾਸਨ ਕੀਤਾ, ਉਨ੍ਹਾਂ ਨੇ ਤੁਹਾਡੇ ਲੋਕਾਂ ‘ਤੇ ਤੁਹਾਡੀ ਮਿਹਨਤ ‘ਤੇ ਭਰੋਸਾ ਨਹੀਂ ਕੀਤਾ ਸੀ। ਉਸ ਨੇ ਕਦੇ ਦੇਸ਼ ਦੀ ਸਮਰੱਥਾ ‘ਤੇ ਭਰੋਸਾ ਨਹੀਂ ਕੀਤਾ।
ਤੁਸੀਂ ਮੈਨੂੰ ਦੱਸੋ, ਪਿਛਲੇ 4 ਵਰ੍ਹਿਆਂ ਵਿੱਚ ਭਾਰਤ ਸਰਕਾਰ ਨੇ ਕਦੇ ਵੀ ਨਿਰਾਸ਼ਾ ਦੀ ਗੱਲ ਕਹੀ? ਹਤਾਸ਼ਾ ਦੀ ਗੱਲ ਕਹੀ ਹੈ? ਅਸੀਂ ਕੀ ਕਰੀਏ ਇਹ ਤਾਂ ਹੋ ਸਕਦਾ ਹੈ, ਨਹੀਂ ਹੋ ਸਕਦਾ ਹੈ। ਅਸੀਂ ਹਰ ਵਾਰ ਸੰਕਲਪ ਕਰਕੇ ਅੱਛਾ ਕਰਨ ਲਈ ਕਦਮ ਉਠਾਏ ਹਨ, ਜੀ-ਜਾਨ ਨਾਲ ਪ੍ਰਯਤਨ।
ਅਤੇ ਇਸ ਲਈ ਭਾਈਓ-ਭੈਣੋਂ ਅਸੀਂ ਹਮੇਸ਼ਾ ਇੱਕ ਆਸਾ ਅਤੇ ਵਿਸ਼ਵਾਸ ਨਾਲ ਅੱਗੇ ਵਧਣ ਵਾਲੇ ਲੋਕ ਹਾਂ। ਸਾਥੀਓ, ਸਾਡੀ ਸਰਕਾਰ ਦੇਸ਼ ਦੀਆਂ ਜ਼ਰੂਰਤਾਂ ਨੂੰ ਸਮਝਦਿਆਂ, ਦੇਸ਼ ਦੇ ਸੰਸਧਾਨਾਂ ‘ਤੇ ਭਰੋਸਾ ਕਰਦਿਆਂ, ਦੇਸ਼ ਨੂੰ 21ਵੀਂ ਸਦੀ ਵਿੱਚ ਨਵੀਂਆਂ ਉੱਚਾਈਆਂ ‘ਤੇ ਪਹੁੰਚਾਉਣ ਲਈ ਵਚਨਬੱਧ ਹੈ ਅਸੀਂ ਪ੍ਰਯਤਨਸ਼ੀਲ ਹੈ।
ਬੀਤੇ 4 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਵੱਲੋਂ ਅਤੇ ਬੀਤੇ 13 ਵਰ੍ਹਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਮੱਧ ਪ੍ਰਦੇਸ਼ ਦੀ ਸਰਕਾਰ ਨੇ ਗ਼ਰੀਬਾਂ-ਪਿਛੜਿਆਂ-ਸ਼ੋਸ਼ਿਤਾਂ-ਵਾਂਝਿਆਂ-ਕਿਸਾਨਾਂ ਨੂੰ ਸਸ਼ਕਤ ਕਰਨ ਦਾ ਕੰਮ ਕੀਤਾ ਹੈ। ਪਿਛਲੇ 5 ਵਰ੍ਹਿਆਂ ਵਿੱਚ ਮੱਧ ਪ੍ਰਦੇਸ਼ ਵਿੱਚ ਖੇਤੀਬਾੜੀ ਵਿਕਾਸ ਦਰ ਸਲਾਨਾ ਔਸਤਨ 18% ਰਹੀ ਹੈ, ਜੋ ਦੇਸ਼ ਵਿੱਚ ਸਭ ਤੋਂ ਅਧਿਕ ਹੈ। ਦੇਸ਼ ਵਿੱਚ ਦਾਲ਼ਾਂ ਦੇ ਕੁੱਲ ਉਤਪਾਦਨ ਦੀ ਗੱਲ ਹੋਵੇ, ਤੇਲ ਬੀਜਾਂ ਦੇ ਕੁੱਲ ਉਤਪਾਦਨ ਦੀ ਗੱਲ ਹੋਵੇ, ਚਣੇ ਜਾਂ ਸੋਇਆਬੀਨ, ਟਮਾਟਰ, ਲਸਣ ਦੇ ਉਤਪਾਦਨ ਵਿੱਚ ਮੱਧ ਪ੍ਰਦੇਸ਼ ਪੂਰੇ ਦੇਸ਼ ਵਿੱਚ ਨੰਬਰ 1 ਰਿਹਾ ਹੈ। ਕਣਕ ਉਤਪਾਦਨ ਅਤੇ ਅਰਹਰ, ਸਰ੍ਹੋਂ, ਆਂਵਲਾ, ਧਨੀਆ ਇਸ ਦੇ ਉਤਪਾਦਨ ਵਿੱਚ ਮੱਧ ਪ੍ਰਦੇਸ਼ ਦੇਸ਼ ਵਿੱਚ 2 ਨੰਬਰ ‘ਤੇ ਹੈ ਅਤੇ ਇੱਕ 1 ਨੰਬਰ ਦੇ ਦਰਵਾਜ਼ੇ ‘ਤੇ ਦਸਤਕ ਦੇ ਰਿਹਾ ਹੈ।
ਸ਼ਿਵਰਾਜ ਜੀ ਦੇ ਸ਼ਾਸਨ ਵਿੱਚ ਮੱਧ ਪ੍ਰਦੇਸ਼ ਨੇ ਵਿਕਾਸ ਦੀ ਨਵੀਂ ਗਾਥਾ ਲਿਖੀ ਹੈ। ਅੱਜ ਇੱਥੇ ਮੋਹਨਪੁਰਾ ਵਿੱਚ ਸਿੰਚਾਈ ਪ੍ਰੋਜੈਕਟ ਦਾ ਲੋਕ-ਅਰਪਣ ਅਤੇ ਤਿੰਨ ਵਾਟਰ ਸਪਲਾਈ ਸਕੀਮਾਂ ‘ਤੇ ਕੰਮ ਸ਼ੁਰੂ ਹੋਣਾ, ਇਸ ਕੜੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਪ੍ਰੋਜੈਕਟ ਰਾਜਗੜ੍ਹ ਹੀ ਨਹੀਂ ਬਲਕਿ ਮੱਧ ਪ੍ਰਦੇਸ਼ ਦੇ ਵੀ ਵੱਡੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ।
ਸਾਥੀਓ, ਇਸ ਪ੍ਰੋਜੈਕਟ ਨਾਲ ਸਵਾ 700 ਪਿੰਡਾਂ ਦੇ ਕਿਸਾਨ ਭਾਈ-ਭੈਣਾਂ ਨੂੰ ਸਿੱਧਾ ਲਾਭ ਹੋਵੇਗਾ। ਆਉਣ ਵਾਲੇ ਦਿਨਾਂ ਵਿੱਚ, ਇਨ੍ਹਾਂ ਪਿੰਡਾਂ ਦੀ ਸਵਾ ਲੱਖ ਹੈਕਟੇਅਰ ਤੋਂ ਅਧਿਕ ਜ਼ਮੀਨ ‘ਤੇ ਨਾ ਸਿਰਫ ਸਿੰਚਾਈ ਦੀ ਵਿਵਸਥਾ ਹੋਵੇਗੀ। ਬਲਕਿ 400 ਪਿੰਡਾਂ ਵਿੱਚ ਪੀਣ ਦੇ ਪਾਣੀ ਦੀ ਸਮੱਸਿਆ ਤੋਂ ਵੀ ਲੋਕਾਂ ਨੂੰ ਮੁਕਤੀ ਮਿਲੇਗੀ ਅਤੇ 400 ਪਿੰਡਾਂ ਵਿੱਚ ਪੀਣ ਦੇ ਪਾਣੀ ਦੀ ਸਮੱਸਿਆ ਤੋਂ ਮੁਕਤੀ ਮਿਲਣਾ, ਇਸ ਦਾ ਮਤਲਬ ਇੱਥੋਂ ਦੀਆਂ ਲੱਖਾਂ ਮਾਤਾਵਾਂ-ਭੈਣਾਂ ਦਾ ਅਸ਼ੀਰਵਾਦ ਮਿਲਣਾ ਹੋਵੇਗਾ। ਪਾਣੀ ਦੀ ਕਠਿਨਾਈ ਮਾਤਾਵਾਂ-ਭੈਣਾਂ ਜਿੰਨੀਆਂ ਸਮਝਦੀਆਂ ਹਨ, ਸ਼ਾਇਦ ਹੀ ਕੋਈ ਹੋਰ ਸਮਝ ਸਕਦਾ ਹੈ। ਇੱਕ ਤਰ੍ਹਾਂ ਨਾਲ ਇਹ ਮਾਤਾਵਾਂ-ਭੈਣਾਂ ਦੀ ਉੱਤਮ ਸੇਵਾ ਦਾ ਕੰਮ ਹੋਇਆ ਹੈ।
ਇਹ ਪ੍ਰੋਜੈਕਟ ਨਾ ਸਿਰਫ ਤੇਜ਼ੀ ਨਾਲ ਹੁੰਦੇ ਵਿਕਾਸ ਦਾ ਉਦਾਹਰਨ ਹੈ ਬਲਕਿ ਸਰਕਾਰ ਦੇ ਕੰਮ ਕਰਨ ਦੇ ਤੌਰ-ਤਰੀਕੇ ਦਾ ਵੀ ਸਬੂਤ ਹੈ। ਲਗਭਗ 4 ਵਰ੍ਹਿਆਂ ਵਿੱਚ ਇਸ ਪ੍ਰੋਜੈਕਟ ਨੂੰ ਪੂਰਾ ਕਰ ਲਿਆ ਗਿਆ ਹੈ। ਇਸ ਵਿੱਚ ਲਘੂ ਸਿੰਚਾਈ (Micro Irrigation) ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ, ਯਾਨੀ ਖੁੱਲ੍ਹੀ ਨਹਿਰ ਨੂੰ ਨਹੀਂ ਬਲਕਿ ਪਾਈਪ ਲਾਈਨ ਵਿਛਾ ਕੇ ਖੇਤ ਤੱਕ ਪਾਣੀ ਪਹੁੰਚਾਉਣ ਨੂੰ ਪਹਿਲ ਦਿੱਤੀ ਗਈ ਹੈ।
ਭਾਈਓ ਅਤੇ ਭੈਣੋਂ , ਮਾਲਵਾ ਵਿੱਚ ਇੱਕ ਕਹਾਵਤ ਹੈ -ਮਾਲਵਾ ਧਰਤੀ ਗਗਨ ਗੰਭੀਰ, ਡਗ ਡਗ ਰੋਟੀ, ਪਗ ਪਗ ਨਰ। ਇਹ ਕਹਾਵਤ ਪੁਰਾਣੀ ਹੈ-
ਯਾਨੀ ਇੱਕ ਜ਼ੁਮਾਨਾ ਸੀ ਜਦ ਮਾਲਵਾ ਦੀ ਧਰਤੀ `ਤੇ ਨਾ ਤਾਂ ਧਨ ਦੌਲਤ ਦੀ ਕਮੀ ਸੀ ਅਤੇ ਨਾ ਹੀ ਪਾਣੀ ਦੀ ਕੋਈ ਕਮੀ ਸੀ। ਕਦਮ ਕਦਮ `ਤੇ ਇੱਥੇ ਪਾਣੀ ਮਿਲ ਜਾਂਦਾ ਸੀ। ਲੇਕਿਨ ਪਿਛਲੀਆਂ ਸਰਕਾਰਾਂ ਨੇ ਜਿਸ ਤਰ੍ਹਾਂ ਕੰਮ ਕੀਤਾ, ਉਸ ਕਰਕੇ ਪਾਣੀ ਦੇ ਨਾਲ ਇਹ ਕਹਾਵਤ ਵੀ ਸੰਕਟ ਵਿੱਚ ਪੈ ਗਈ। ਲੇਕਿਨ ਬੀਤੇ ਸਾਲਾਂ ਵਿੱਚ ਸ਼ਿਵਰਾਜ ਜੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਨੇ ਮਾਲਵਾ ਅਤੇ ਮੱਧ ਪ੍ਰਦੇਸ਼ ਦੀ ਪੁਰਾਣੀ ਪਹਿਚਾਣ ਵਾਪਸ ਲਿਆਉਣ ਦਾ ਗੰਭੀਰ ਪ੍ਰਯਤਨ ਕੀਤਾ ਹੈ।
ਸਾਥੀਓ, 2007 ਵਿੱਚ ਸਿੰਚਾਈ ਪ੍ਰੋਜੈਕਟਾਂ ਨਾਲ ਮੱਧ ਪ੍ਰਦੇਸ਼ ਵਿੱਚ ਸਿਰਫ਼ ਸਾਢੇ ਸੱਤ ਲੱਖ 40 ਲੱਖ ਹੈਕਟੇਅਰ ਹੋ ਗਈ ਹੈ। ਸ਼ਿਵਰਾਜ ਜੀ ਦੇ ਸ਼ਾਸਨ ਵਿੱਚ ਇਹ ਵਧ ਕੇ 40ਲੱਖ ਹੈਕਟੇਅਰ ਹੋ ਗਈ ਹੈ। ਜੋ ਲੋਕ ਟੀਵੀ ਉੱਤੇ ਸੁਣ ਰਹੇ ਹਨ, ਉਨ੍ਹਾਂ ਨੂੰ ਵੀ ਮੈਂ ਕਹਿੰਦਾ ਹਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸਾਢੇ ਸੱਤ ਲੱਖ ਹੈਕਟੇਅਰ ਅਤੇ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ 40 ਲੱਖ ਹੈਕਟੇਅਰ । ਹੁਣ ਤਾਂ ਰਾਜ ਸਰਕਾਰ ਇਸ ਨੂੰ 2024 ਤੱਕ ਦੁੱਗਣਾ ਕਰਨ ਦੇ ਟੀਚੇ `ਤੇ ਕੰਮ ਕਰ ਰਹੀ ਹੈ। Micro irrigation system ਦੇ ਵਿਸਤਾਰ ਲਈ 70 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਆਪ ਸਭ ਨੂੰ ਮੈਂ ਇਥੇ ਵਿਸ਼ਵਾਸ ਦਿਵਾਉਣ ਆਇਆ ਹਾਂ ਕਿ ਜੋ ਟੀਚਾ ਰਾਜ ਸਰਕਾਰ ਨੇ ਤੈਅ ਕੀਤਾ ਹੈ, ਉਸ ਤੋਂ ਵੀ ਅਧਿਕ ਹਾਸਲ ਕਰਨ ਦਾ ਪ੍ਰਯਤਨ ਕੀਤਾ ਜਾਵੇਗਾ ਅਤੇ ਭਾਰਤ ਸਰਕਾਰ ਮੋਢੇ ਨਾਲ ਮੋਢਾ ਜੋੜ ਕੇ ਨਾਲ ਚੱਲੇਗੀ।
ਮੱਧ ਪ੍ਰਦੇਸ਼ ਪ੍ਰਧਾਨ ਮੰਤਰੀ ਕ੍ਰਿਸ਼ੀ ਯੋਜਨਾ ਤੋਂ ਵੀ ਪੂਰੀ ਮਦਦ ਮਿਲ ਰਹੀ ਹੈ। ਰਾਜ ਵਿੱਚ ਇਸ ਯੋਜਨਾ ਦੇ ਤਹਿਤ 14 ਪ੍ਰੋਜੈਕਟਾਂ `ਤੇ ਕੰਮ ਚੱਲ ਰਿਹਾ ਹੈ। ਮੱਧ ਪ੍ਰਦੇਸ਼ ਨੂੰ ਵੀ ਇਸ ਯੋਜਨਾ ਦੇ ਤਹਿਤ ਕਰੀਬ 1400 ਕਰੋੜ ਰੁਪਏ ਦਿੱਤੇ ਗਏ ਹਨ। ਇਸ ਯੋਜਨਾ ਰਾਹੀਂ ‘per drop more crop’ ਦੇ ਮਿਸ਼ਨ ਨੂੰ ਵੀ ਵਧਾਇਆ ਜਾ ਰਿਹਾ ਹੈ। ਚਾਰ ਵਰ੍ਹਿਆਂ ਦੀ ਮਿਹਨਤ ਦਾ ਨਤੀਜਾ ਹੈ ਕਿ ਦੇਸ਼ ਭਰ ਵਿੱਚ ਮਾਈਕਰੋ ਇਰੀਗੇਸ਼ਨ ਦਾ ਦਾਇਰਾ 25 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਹੈ। ਇਸ ਵਿੱਚ ਡੇਢ ਲੱਖ ਹੈਕਟੇਅਰ ਤੋਂ ਅਧਿਕ ਭੂਮੀ ਮੱਧ ਪ੍ਰਦੇਸ਼ ਦੀ ਹੈ।
ਸਾਥੀਓ, ਅੱਜਕਲ੍ਹ ਤੁਸੀਂ ਵੀ ਦੇਖ ਰਹੇ ਹੋਵੇਗੇ ਕਿ ਸਰਕਾਰੀ ਯੋਜਨਾਵਾਂ ਦੇ ਬਾਰੇ ਵਿੱਚ ਵੀਡੀਓ ਤਕਨੀਕ ਤੇ ਨਮੋ ਐਪ ਦੇ ਰਾਹੀਂ ਮੈਂ ਵੱਖ-ਵੱਖ ਲੋਕਾਂ ਨਾਲ ਗੱਲ ਕਰ ਰਿਹਾ ਹਾਂ। ਤਿੰਨ ਦਿਨ ਪਹਿਲਾ ਹੀ ਮੈਂ ਦੇਸ਼ ਭਰ ਦੇ ਕਿਸਾਨਾਂ ਨਾਲ ਗੱਲ ਕੀਤੀ ਸੀ। ਇਸ ਪ੍ਰੋਗਰਾਮ ਵਿੱਚ ਮੈਨੂੰ ਝਾਬੂਆ ਦੇ ਕਿਸਾਨ ਭਰਾਵਾਂ-ਭੈਣਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਝਾਬੂਆ ਦੀ ਇੱਕ ਕਿਸਾਨ ਭੈਣ ਨੇ ਮੈਨੂੰ ਵਿਸਤਾਰ ਨਾਲ ਦੱਸਿਆ ਕਿ ਕਿਸੇ ਤਰ੍ਹਾਂ ਡਰਿੱਪ ਇਰੀਗੇਸ਼ਨ ਵਿੱਚ ਟਮਾਟਰ ਦੀ ਖੇਤੀ ਨਾਲ ਜ਼ਬਰਦਸਤ ਵਾਧਾ ਹੋਇਆ ਹੈ।
ਸਾਥੀਓ, New India ਦੇ ਨਵੇ ਸੁਪਨੇ ਵਿੱਚ ਦੇਸ਼ ਦੇ ਪਿੰਡ ਅਤੇ ਕਿਸਾਨ ਦੀ ਮਹੱਤਵਪੂਰਨ ਭੂਮਿਕਾ ਹੈ। ਅਤੇ ਇਸ ਲਈ New India ਦੇ ਉਦੈ ਦੇ ਨਾਲ ਹੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਹਾਸਲ ਕਰਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਇਸ ਦਿਸ਼ਾ ਵਿੱਚ ਬੀਜ ਤੋਂ ਲੈ ਕੇ ਬਜ਼ਾਰ ਤੱਕ, ਇੱਕ ਤੋਂ ਬਾਅਦ ਇੱਕ, ਅਨੇਕ ਕਦਮ Gਉਠਾਏ ਗਏ ਹਨ।
ਸਾਥੀਓ, ਪਿਛਲੇ ਚਾਰ ਵਰ੍ਹਿਆ ਵਿੱਚ ਦੇਸ਼ ਵਿੱਚ ਲਗਭਗ 14 ਕਰੋੜ soil health card ਵੰਡੇ ਗਏ ਹਨ, ਜਿਨ੍ਹਾਂ ਵਿੱਚੋਂ, ਲਗਭਗ ਸਵਾ ਕਰੋੜ , ਮੱਧ ਪ੍ਰਦੇਸ਼ ਦੇ ਮੇਰੇ ਕਿਸਾਨ ਭੈਣਾਂ-ਭਰਾਵਾਂ ਨੂੰ ਵੀ ਮਿਲੇ ਹਨ। ਇਸ ਨਾਲ ਕਿਸਾਨ ਭਾਈਆਂ ਨੂੰ ਅਸਾਨੀ ਨਾਲ ਪਤਾ ਚੱਲ ਰਿਹਾ ਹੈ ਉਨ੍ਹਾਂ ਦੀ ਜ਼ਮੀਨ ਲਈ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਉਚਿਤ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਮੱਧ ਪ੍ਰਦੇਸ਼ ਦੇ ਵੀ 35 ਲੱਖ ਤੋਂ ਜ਼ਿਆਦਾ ਕਿਸਾਨ ਉਠਾ ਰਹੇ ਹਨ।
ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਉਚਿਤ ਕੀਮਤ ਮਿਲੇ, ਇਸ ਲਈ ਦੇਸ਼ ਭਰ ਦੀਆਂ ਮੰਡੀਆਂ ਨੂੰ ਔਨਲਾਈਨ ਬਜ਼ਾਰ ਨਾਲ ਜੋੜਿਆ ਗਿਆ ਹੈ। ਮੱਧ ਪ੍ਰਦੇਸ਼ ਦੀਆਂ ਵੀ ਅੱਜ 58 ਮੰਡੀਆਂ ਇਸ ਨਾਲ ਜੁੜ ਗਈਆਂ ਹਨ। ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਅਧਿਕਤਮ ਕਿਸਾਨ ਸਿੱਧੇ ਆਪਣੇ ਪਿੰਡ ਦੇ ਕਾਮਨ ਸਰਵਿਸ ਸੈਂਟਰ ਜਾਂ ਆਪਣੇ ਮੋਬਾਇਲ ਤੋਂ ਹੀ ਦੇਸ਼ ਦੀ ਕਿਸੇ ਵੀ ਮੰਡੀ ਵਿੱਚ ਆਪਣੀ ਫ਼ਸਲ ਵੇਚ ਸਕਣਗੇ।
ਭਰਾਓ ਅਤੇ ਭੈਣੋਂ, ਸਰਕਾਰ ਪਿੰਡ ਅਤੇ ਗ਼ਰੀਬ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਲਈ ਇੱਕ ਤੋਂ ਬਾਅਦ ਇੱਕ, ਅਨੇਕ ਕਦਮ ਉਠਾ ਰਹੀ ਹੈ। ਵਿਸ਼ੇਸ਼ ਕਰਕੇ ਦਲਿਤ, ਆਦਿਵਾਸੀ, ਪਿਛੜੇ ਸਮਾਜ ਦੀਆਂ ਮਾਤਾਵਾਂ ਅਤੇ ਭੈਣਾਂ ਨੂੰ ਜ਼ਹਿਰੀਲੇ ਧੂੰਏ ਤੋਂ ਮੁਕਤੀ ਦਿਵਾਉਣ ਦਾ ਕੰਮ ਨਿਰੰਤਰ ਚੱਲ ਰਿਹਾ ਹੈ।
ਹੁਣ ਤੱਕ ਦੇਸ਼ ਵਿੱਚ ਚਾਰ ਕਰੋੜ ਤੋਂ ਅਧਿਕ ਗ਼ਰੀਬ ਮਾਤਾਵਾਂ- ਭੈਣਾਂ ਨੂੰ ਰੋਸਈ ਵਿੱਚ ਮੁਫ਼ਤ ਐੱਲਪੀਜੀ ਸਲੰਡਰ ਪਹੁੰਚ ਚੁੱਕਾ ਹੈ। ਮੱਧ ਪ੍ਰਦੇਸ਼ ਵਿੱਚ ਵੀ ਹੁਣ ਤੱਕ ਲਗਭਗ 40 ਲੱਖ ਮਹਿਲਾਵਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤੇ ਜਾ ਚੁੱਕੇ ਹੈ।
ਸਾਥੀਓ, ਇਹ ਸਰਕਾਰ ਕਿਰਤ ਦਾ ਸਨਮਾਨ ਕਰਨ ਵਾਲੀ ਸਰਕਾਰ ਹੈ। ਦੇਸ਼ ਵਿੱਚ ਅਧਿਕ ਤੋਂ ਅਧਿਕ ਰੋਜ਼ਗਾਰ ਉਤਪੰਨ ਕਰਨ ਵਾਲੇ ਉੱਦਮੀ ਕਿਸ ਤਰ੍ਹਾਂ ਅੱਗੇ ਆਉਣ, ਇਸ ਦੀ ਚਿੰਤਾ ਅੱਜ ਭਾਰਤ ਸਰਕਾਰ ਕਰ ਰਹੀ ਹੈ। ਕਿਰਤ ਪ੍ਰਤੀ ਕੁਝ ਲੋਕਾਂ ਦਾ ਰਵੱਈਆ ਭਾਵੇਂ ਸਾਕਾਰਾਤਮਕ ਨਾ ਹੋਵੇ ਉਹ ਰੋਜ਼ਗਾਰ ਦਾ ਮਜ਼ਾਕ ਉਡਾਉਂਦੇ ਹੋਣ, ਲੇਕਿਨ ਇਸ ਸਰਕਾਰ ਦੇ ਪ੍ਰਯਤਨ, ਸਫ਼ਲਤਾ ਦੇ ਰੂਪ ਵਿੱਚ ਅੱਜ ਸਭ ਦੇ ਸਾਹਮਣੇ ਹਨ।
ਦੇਸ਼ ਵਿੱਚ ਅੱਜ ਮੁਦਰਾ ਯੋਜਨਾ ਦੇ ਤਹਿਤ ਛੋਟੇ ਤੋਂ ਛੋਟੇ ਉੱਦਮੀਆਂ ਨੂੰ ਬਿਨਾ ਬੈਂਕ ਗਰੰਟੀ, ਕਰਜ਼ ਦਿੱਤਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਵੀ 85 ਲੱਖ ਤੋਂ ਅਧਿਕ ਲੋਕਾਂ ਨੇ ਇਸ ਦਾ ਸਿੱਧਾ ਲਾਭ ਉਠਾਇਆ ਹੈ।
ਭਾਈਓ ਅਤੇ ਭੈਣੋਂ, ਦਿੱਲੀ ਅਤੇ ਭੋਪਾਲ ਵਿੱਚ ਲੱਗਾ ਇਹ ਵਿਕਾਸ ਦਾ ਡਬਲ ਇੰਜਣ, ਪੂਰੀ ਸ਼ਕਤੀ ਨਾਲ ਮੱਧ ਪ੍ਰਦੇਸ਼ ਨੂੰ ਅੱਗੇ ਵਧਾ ਰਿਹਾ ਹੈ।
ਮੈਨੂੰ ਯਾਦ ਹੈ ਕਿ ਕਦੀ ਮੱਧ ਪ੍ਰਦੇਸ਼ ਦੀ ਸਥਿਤੀ ਅਜਿਹੀ ਸੀ ਕਿ ਉਸ ਦੇ ਨਾਲ ਇੱਕ ਅਪਮਾਨ ਜਨਕ ਸ਼ਬਦ ਜੋੜ ਦਿੱਤਾ ਗਿਆ ਸੀ – ਅਤੇ ਉਹ ਸ਼ਬਦ ਸੀ ਜੋ ਸਾਨੂੰ ਕਿਸੇ ਨੂੰ ਵੀ ਪਸੰਦ ਨਹੀਂ ਹੈ, ਉਹ ਸ਼ਬਦ ਸੀ – ਬਿਮਾਰੂ । ਦੇਸ਼ ਦੇ ਬਿਮਾਰ ਰਾਜਾਂ ਵਿੱਚ ਮੱਧ ਪ੍ਰਦੇਸ਼ ਨੂੰ ਗਿਣਿਆ ਜਾਂਦਾ ਸੀ। ਰਾਜ ਵਿੱਚ ਲੰਮੇ ਸਮੇਂ ਤੱਕ ਸ਼ਾਸਨ ਕਰਨ ਵਾਲੀ ਕਾਂਗਰਸ ਨੂੰ ਮੱਧ ਪ੍ਰਦੇਸ਼ ਦਾ ਇਹ ਅਪਮਾਨ ਕਦੀ ਦਿਸਦਾ ਨਹੀਂ ਸੀ, ਚੁਭਦਾ ਨਹੀਂ ਸੀ।
ਰਾਜ ਨੂੰ ਉਸ ਸਥਿਤੀ `ਚੋਂ ਕੱਢ ਕੇ ਦੇਸ਼ ਦੇ ਵਿਕਾਸ ਦਾ ਪ੍ਰਮੁੱਖ ਹਿੱਸੇਦਾਰ ਬਣਾਉਣ ਦਾ ਕੰਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤਾ ਹੈ। ਸ਼ਿਵਰਾਜ ਜੀ ਨੂੰ ਤੁਸੀਂ ਇੱਕ ਅਹੁਦਾ ਦਿੱਤਾ ਹੈ ਲੇਕਿਨ ਉਹ ਸੇਵਕ ਦੀ ਤਰ੍ਹਾਂ ਇਸ ਮਹਾਨ ਭੂਮੀ ਦੀ, ਇੱਥੋਂ ਦੀ ਜਨਤਾ ਦੀ ਸੇਵਾ ਕਰ ਰਹੇ ਹਨ।
ਅੱਜ ਮੱਧ ਪ੍ਰਦੇਸ਼ ਸਫ਼ਲਤਾ ਦੇ ਜਿਸ ਮਾਰਗ `ਤੇ ਹੈ ਉਸ ਦੇ ਲਈ ਮੈਂ ਇੱਥੋਂ ਦੇ ਲੋਕਾਂ ਨੂੰ, ਇੱਥੋਂ ਦੀ ਸਰਕਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ।
ਇੱਕ ਵਾਰੀ ਫਿਰ ਆਪ ਸਭ ਨੂੰ ਅਨੇਕ ਅਨੇਕ ਸ਼ੁਭਕਾਮਨਾਵਾਂ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ। ਆਪ ਸਭ ਇੱਥੇ ਭਾਰੀ ਸੰਖਿਆ ਵਿੱਚ ਆਏ, ਆਪ ਦਾ ਬਹੁਤ ਬਹੁਤ ਧੰਨਵਾਦ।
ਮੇਰੇ ਨਾਲ, ਜ਼ੋਰ ਨਾਲ ਬੋਲੋ, ਦੋਵੇਂ ਮੁੱਠੀਆਂ ਬੰਦ ਕਰਕੇ ਬੋਲੋ-
ਭਾਰਤ ਮਾਤਾ ਦੀ -ਜੈ
ਭਾਰਤ ਮਾਤਾ ਦੀ -ਜੈ
ਭਾਰਤ ਮਾਤਾ ਦੀ -ਜੈ
ਬਹੁਤ ਬਹੁਤ ਧੰਨਵਾਦ
ਅਤੁਲ ਤਿਵਾਰੀ/ਹਿਮਾਂਸ਼ੂ ਸਿੰਘ/ਨਿਰਮਲ ਸ਼ਰਮਾ
ये मेरा सौभाग्य है कि मुझे आज 4 हज़ार करोड़ रुपए की मोहनपुरा सिंचाई परियोजना के लोकार्पण के साथ-साथ पानी की 3 बड़ी परियोजनाओं की शुरुआत करने का अवसर मिला: PM#PMInMadhyaPradesh
— PMO India (@PMOIndia) June 23, 2018
इन सिचाई परियोजनाओं से जुड़े हर व्यक्ति को, अपने सिर पर ईंट उठाने वाले को, तसला उठाने वाले को, फावड़ा चलाने वाले को, छोटी-छोटी मशीनों से लेकर बड़े-बड़े यंत्र चलाने वाले को मैं नमन करता हूं।
— PMO India (@PMOIndia) June 23, 2018
गर्मी हो या बरसात, राष्ट्र निर्माण के जिस पुण्य कार्य में वो जुटे हैं, वो अतुलनीय है: PM
इतनी बड़ी संख्या में आपका आना इस बात की गवाही दे रहा है कि सरकार पर, उसकी नीतियों पर आपका कितना विश्वास है।
— PMO India (@PMOIndia) June 23, 2018
जो लोग देश में भ्रम फैलाने में लगे हुए हैं, वो जमीनी सच्चाई से किस तरह कट चुके हैं, आप इसकी साक्षात तस्वीर हैं: PM
आज केंद्र हो या देश के किसी भी राज्य में चलने वाली बीजेपी सरकार, डॉक्टर मुखर्जी के विजन से अलग नहीं है। चाहे युवाओं के लिए स्किल इंडिया मिशन हो या स्टार्ट अप योजना, स्वरोजगार के लिए मुद्रा योजना हो या फिर मेक इन इंडिया, इनमें आपको डॉक्टर मुखर्जी के विचारों की झलक मिलेगी: PM
— PMO India (@PMOIndia) June 23, 2018
राजगढ़ जिला पिछड़े होने की अपनी पहचान को छोड़ने जा रहा है। सरकार ने इसे आकांक्षी जिलों या Aspirational District के तौर पर विकसित करने का फैसला लिया है। आपके जिले में अब स्वास्थ्य, शिक्षा, सफाई, पोषण, जल संरक्षण, कृषि जैसे विषयों पर और तेजी से काम किया जाएगा: PM
— PMO India (@PMOIndia) June 23, 2018
सरकार ये सुनिश्चित कर रही है कि आने वाले समय में आकांक्षी जिलों के हर गांव में, सभी के पास गैस कनेक्शन हो, हर घर में बिजली कनेक्शन हो, जनधन योजना के तहत सभी के पास बैंक खाते हों, सभी को सुरक्षा बीमा का कवच मिला हो, हर गर्भवती महिला और बच्चे का टीकाकरण हो: PM
— PMO India (@PMOIndia) June 23, 2018
शिवराज जी के शासन में मध्य प्रदेश ने विकास की नई गाथा लिखी है। आज यहां मोहनपुरा में सिंचाई परियोजना का लोकार्पण और तीन वॉटर सप्लाई स्कीमों पर काम शुरू होना, इसी कड़ी का एक हिस्सा है। ये परियोजना राजगढ़ ही नहीं बल्कि मध्य प्रदेश की भी बड़ी परियोजनाओं में से एक है: PM
— PMO India (@PMOIndia) June 23, 2018
ये परियोजना ना सिर्फ तेजी से होते विकास का उदाहरण है बल्कि सरकार के काम करने के तौर तरीके का भी सबूत है। लगभग 4 वर्ष के भीतर इस परियोजना को पूरा किया गया है। इसमें माइक्रो इरीगेशन का विशेष ध्यान रखा गया है, यानि पाइपलाइन बिछाकर खेत तक पानी पहुंचाने को प्राथमिकता दी गई है: PM
— PMO India (@PMOIndia) June 23, 2018
सरकारी योजनाओं के बारे में, मैं अलग-अलग लोगों से बात कर रहा हूं। 3 दिन पहले मैंने देशभर के किसानों से बात की थी। इसमें मेरी झाबुआ के किसान भाई-बहनों से बात हुई। झाबुआ की एक किसान बहन ने मुझे बताया कि कैसे ड्रिप इरिगेशन से उसकी टमाटर की खेती में जबरदस्त बढ़ोतरी हुई है: PM
— PMO India (@PMOIndia) June 23, 2018
अब तक देश में 4 करोड़ गरीब माताओं-बहनों की रसोई में मुफ्त एलपीजी सिलेंडर पहुंच चुका है। मध्य प्रदेश में भी अब तक लगभग 40 लाख महिलाओं को मुफ्त गैस कनेक्शन दिया जा चुका है: PM
— PMO India (@PMOIndia) June 23, 2018
ये सरकार श्रम का सम्मान करने वाली सरकार है। श्रम के प्रति कुछ लोगों का रवैया भले ही सकारात्मक ना हो, वो रोजगार का मजाक उड़ाते हों, लेकिन इस सरकार के प्रयास आज सबके सामने हैं।
— PMO India (@PMOIndia) June 23, 2018
मध्य प्रदेश के भी 85 लाख से अधिक लोगों ने मुद्रा योजना का लाभ उठाया है: PM