ਪੀਐੱਮਇੰਡੀਆ
ਯੂਰਪ ਦੇ ਵਿਦੇਸ਼ ਮੰਤਰੀ, ਸ਼੍ਰੀ ਸਮੇਹ ਹਸਨ ਸ਼ੌਕਰੀ (Mr. Sameh Hassan Shoukry) ਜੋ ਦੁਵੱਲੇ ਜੁਆਇੰਟ ਕਮਿਸ਼ਨ ਦੀ ਸੱਤਵੀਂ ਬੈਠਕ ਦੇ ਸੰਦਰਭ ਵਿੱਚ ਭਾਰਤ ਆਏ ਹਨ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਮੰਤਰੀ ਨੇ ਯੂਰਪ ਦੇ ਰਾਸ਼ਟਰਪਤੀ ਸੀਸੀ ਵੱਲੋਂ ਭੇਜੀਆਂ ਸ਼ੁਭਕਾਮਨਾਵਾਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਸਿਸੀ (Sisi) ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇਣ ਲਈ ਮੰਤਰੀ ਨੂੰ ਅਪੀਲ ਕੀਤੀ।
ਦੋਵਾਂ ਹਸਤੀਆਂ ਨੇ ਦੁਵੱਲੇ ਰੁਝਾਨ ਨੂੰ ਮਜ਼ਬੂਤ ਕਰਨ ਲਈ ਭਾਰਤ ਅਤੇ ਮਿਸਰ ਦੀ ਸਾਂਝੀ ਪ੍ਰਤੀਬੱਧਤਾ ‘ਤੇ ਚਰਚਾ ਕੀਤੀ। ਬੁਨਿਆਦੀ ਢਾਂਚਾ, ਵਪਾਰ ਤੇ ਨਿਵੇਸ਼ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਬਾਰੇ ਗੱਲਬਾਤ ਕੀਤੀ ਗਈ।
***
AKT/KP/SK
Mr. Sameh Shoukry, Foreign Minister of the Arab Republic of Egypt met PM @narendramodi in Delhi. pic.twitter.com/zT0W5spv0B
— PMO India (@PMOIndia) March 23, 2018