ਪੀਐੱਮਇੰਡੀਆ

ਰੂਸ ਦੇ ਉਪ ਪ੍ਰਧਾਨ ਮੰਤਰੀ ਸ੍ਰੀ ਦਮਿੱਤਰੀ ਰੋਗੋਜ਼ਿਨ ਨੋ ਇਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਉਪ ਪ੍ਰਧਾਨ ਮੰਤਰੀ ਰੋਗੋਜ਼ਿਨ (Dmitry Rogozin) ਦਾ ਇਸ ਸਾਲ ਭਾਰਤ ਦੇ ਤੀਜੇ ਦੌਰੇ ਉੱਤੇ ਆਉਣ ਉੱਤੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਇਸ ਸਾਲ ਉੱਚ ਪੱਧਰੀ ਦੁਵੱਲਾ ਵਟਾਂਦਰਾ ਵਧਿਆ ਹੈ। ਉਨ੍ਹਾਂ ਨੇ ਇਸ ਸਾਲ ਜੂਨ ਦੇ ਸੇਂਟ ਪੀਟਰਸਬਰਗ ਦੇ ਆਪਣੇ ਦੌਰੇ ਨੂੰ ਯਾਦ ਕੀਤਾ ਜਦੋਂ ਕਿ ਉਹ ਸਲਾਨਾ ਦੁਵੱਲੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਉੱਥੇ ਗਏ ਸਨ।
ਪ੍ਰਧਾਨ ਮੰਤਰੀ ਅਤੇ ਰੂਸ ਦੇ ਉਪ ਪ੍ਰਧਾਨ ਮੰਤਰੀ ਸ੍ਰੀ ਰੋਗੋਜ਼ਿਨ ਨੇ ਦੁਵੱਲੇ ਸਬੰਧਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਇਨ੍ਹਾਂ ਦੀ ਵਿਭਿੰਨਤਾ ਬਾਰੇ ਚਰਚਾ ਕੀਤੀ, ਵਿਸ਼ੇਸ਼ ਤੌਰ `ਤੇ ਉਰਜਾ ਖੇਤਰ ਵਿੱਚ ਵਧਦੇ ਸਹਿਯੋਗ ਅਤੇ ਉੱਚ ਟੈਕਨੋਲੋਜੀ ਸਹਿਯੋਗ ਬਾਰੇ ਵੀ ਗੱਲਬਾਤ ਕੀਤੀ।
ਸ੍ਰੀ ਦਮਿਤ੍ਰੀ ਰੋਗੋਜ਼ਿਨ (Dmitry Rogozin) ਨੇ ਰਾਸ਼ਟਰਪਤੀ ਪੂਤਿਨ ਵੱਲੋਂ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ ਜੋ ਕਿ ਉਨ੍ਹਾਂ ਨੇ ਖੁਸ਼ੀ ਨਾਲ ਪ੍ਰਵਾਨ ਕਰ ਲਈਆਂ।
****
AKT/NT
Had a productive meeting with the Deputy Prime Minister of Russia, Mr. Dmitry Rogozin. This year saw increased high-level exchanges between India and Russia, which benefits our nations. We discussed cooperation in areas including energy and technology. https://t.co/9entqNF01c
— Narendra Modi (@narendramodi) December 23, 2017