Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲਿਕਟੇਂਸਟੀਨ ਰਿਆਸਤ ਦੇ ਜੱਦੀ-ਪੁਸ਼ਤੀ ਰਾਜਕੁਮਾਰ ਐੱਚਐੱਸਐੱਚ ਪ੍ਰਿੰਸ ਅਲੋਇਸ ਦਾ ਭਾਰਤ ਦੌਰਾ

ਲਿਕਟੇਂਸਟੀਨ ਰਿਆਸਤ ਦੇ ਜੱਦੀ-ਪੁਸ਼ਤੀ ਰਾਜਕੁਮਾਰ ਐੱਚਐੱਸਐੱਚ ਪ੍ਰਿੰਸ ਅਲੋਇਸ ਦਾ ਭਾਰਤ ਦੌਰਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਲਿਕਟੇਂਸਟੀਨ ਰਿਆਸਤ ਦੇ ਜੱਦੀ-ਪੁਸ਼ਤੀ ਰਾਜਕੁਮਾਰ ਪ੍ਰਿੰਸ ਅਲੋਇਸ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਏਆਈ ਇੰਪੈਕਟ ਸਮਿਟ 2026 ਵਿੱਚ ਹਿੱਸਾ ਲੈਣ ਲਈ ਭਾਰਤ ਦਾ ਦੌਰਾ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਫ਼ਰਵਰੀ, 2026 ਨੂੰ ਸਮਿਟ ਦੌਰਾਨ ਪ੍ਰਿੰਸ ਅਲੋਇਸ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਭਾਰਤ ਅਤੇ ਲਿਕਟੇਂਸਟੀਨ ਵਿਚਕਾਰ ਸੁਹਿਰਦ ਅਤੇ ਦੋਸਤਾਨਾ ਦੁਵੱਲੇ ਸਬੰਧਾਂ ਦੀ ਪੁਸ਼ਟੀ ਕੀਤੀ।

ਅਕਤੂਬਰ 2025 ਵਿੱਚ ਭਾਰਤ-ਟੀਈਪੀਏ ਮੁਕਤ ਵਪਾਰ ਸਮਝੌਤੇ ਦੇ ਪ੍ਰਭਾਵੀ ਹੋਣ ਦਾ ਸਵਾਗਤ ਕਰਦੇ ਹੋਏ, ਦੋਵਾਂ ਆਗੂਆਂ ਨੇ ਭਰੋਸਾ ਪ੍ਰਗਟ ਕੀਤਾ ਕਿ ਇਹ ਸਮਝੌਤਾ ਦੁਵੱਲੇ ਆਰਥਿਕ ਸਬੰਧਾਂ ਨੂੰ ਨਵੀਂ ਗਤੀ ਪ੍ਰਦਾਨ ਕਰੇਗਾ। ਦੋਵਾਂ ਆਗੂਆਂ ਨੇ ਕਿਹਾ ਕਿ ਟੀਈਪੀਏ ਅਗਲੇ 15 ਸਾਲਾਂ ਵਿੱਚ ਭਾਰਤ ਵਿੱਚ 100 ਬਿਲੀਅਨ ਡਾਲਰ ਦੇ ਨਿਵੇਸ਼ ਦੀ ਸਹੂਲਤ ਦੇਵੇਗਾ। ਉਨ੍ਹਾਂ ਨੇ ਖ਼ਾਸ ਕਰਕੇ ਉੱਚ-ਮੁੱਲ ਵਾਲੀ ਮੈਨੁਫੈਕਚਰਿੰਗ, ਅਡਵਾਂਸ ਟੈਕਨੋਲੋਜੀਆਂ ਅਤੇ ਨਵੀਨਤਾ-ਸੰਚਾਲਿਤ ਸੈਕਟਰਾਂ ਵਿੱਚ ਸਹਿਯੋਗ ਹੋਰ ਵਧਾਉਣ ‘ਤੇ ਸਹਿਮਤੀ ਪ੍ਰਗਟ ਕੀਤੀ।

ਇਹ ਬੈਠਕ ਭਾਰਤ-ਲਿਕਟੇਂਸਟੀਨ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਸੀ ਅਤੇ ਇਸਨੇ ਆਪਸੀ ਤੌਰ ’ਤੇ ਲਾਭਦਾਇਕ ਸਹਿਯੋਗ ਦੇ ਵਿਸਤਾਰ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

************

ਐੱਮਜੇਪੀਐੱਸ/ ਐੱਸਆਰ