Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਪ੍ਰਸਤਾਵ ‘ਤੇ ਹੋਈ ਬਹਿਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੂਲ ਪਾਠ


ਸਤਿਕਾਰਯੋਗ ਸਪੀਕਰ ਸਾਹਿਬ ਜੀ, ਮਾਣਯੋਗ ਰਾਸ਼ਟਰਪਤੀ ਜੀ ਦੇ ਭਾਸ਼ਣ ‘ਤੇ ਉਨ੍ਹਾਂ ਦਾ ਅਭਾਰ ਵਿਅਕਤ ਕਰਨ ਲਈ ਮੈਂ ਸਦਨ ਵਿੱਚ ਤੁਹਾਡੇ ਦਰਮਿਆਨ ਅਭਾਰ ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਕੁਝ ਗੱਲਾਂ ਜ਼ਰੂਰ ਕਰਨੀਆਂ ਚਾਹਾਂਗਾ। ਕੱਲ੍ਹ ਸਦਨ ਵਿੱਚ ਰਾਸ਼ਟਰਪਤੀ ਜੀ ਦੇ ਭਾਸ਼ਣ ਦੇ ਧੰਨਵਾਦ ਪ੍ਰਸਤਾਵ ਉੱਤੇ ਕਈ ਮਾਣਯੋਗ ਮੈਂਬਰਾਂ ਨੇ ਆਪਣੇ ਵਿਚਾਰ ਵਿਅਕਤ ਕੀਤੇ । ਸ੍ਰੀ ਮਾਨ ਮੱਲਿਕਾ ਅਰਜੁਨ ਜੀ, ਸ਼੍ਰੀ ਮਾਨ ਮੁਹੰਮਦ ਸਲੀਮ ਜੀ, ਸ਼੍ਰੀ ਮਾਨ ਵਿਨੋਦ ਕੁਮਾਰ ਜੀ, ਸ਼੍ਰੀ ਮਾਨ ਨਰਸਿਮਹਨ ਧੋਟਾ ਜੀ, ਸ਼੍ਰੀ ਤਾਰਿਕ ਅਨਵਰ ਜੀ, ਸ਼੍ਰੀ ਪ੍ਰੇਮ ਸਿੰਘ ਜੀ, ਸ਼੍ਰੀ ਅਨਵਰ ਰਜ਼ਾ ਜੀ, ਜੈ ਪ੍ਰਕਾਸ਼ ਨਾਰਾਇਣ ਯਾਦਵ ਜੀ, ਕਲਿਆਣ ਬੈਨਰਜੀ, ਸ਼੍ਰੀ ਪੀ ਵੇਣੂਗੋਪਾਲ, ਆਨੰਦਰਾਵ ਅਡਸੁਲ ਜੀ, ਆਰ.ਕੇ ਭਾਰਤੀ ਮੋਹਨ ਜੀ, ਕਰੀਬ 34 ਮਾਣਯੋਗ ਮੈਂਬਰਾਂ ਨੇ ਆਪਣੇ ਵਿਚਾਰ ਵਿਅਕਤ ਕੀਤੇ। ਵਿਸਥਾਰ ਸਹਿਤ ਚਰਚਾ ਹੋਈ। ਕਿਸੇ ਨੇ ਪੱਖ ਵਿੱਚ ਕਿਹਾ ਤੇ ਕਿਸੇ ਨੇ ਵਿਰੋਧ ਵਿੱਚ ਕਿਹਾ। ਲੇਕਿਨ ਇਹ ਸਾਰਥਕ ਚਰਚਾ ਇਸ ਸਦਨ ਵਿੱਚ ਹੋਈ ਅਤੇ ਰਾਸ਼ਟਰਪਤੀ ਜੀ ਦਾ ਭਾਸ਼ਣ ਕਿਸੇ ਦਲ ਦਾ ਨਹੀਂ ਹੁੰਦਾ ਹੈ। ਦੇਸ਼ ਦੀ ਆਸ਼ਾ-ਅਕਾਂਖਿਆ ਦੀ ਅਭੀਵਿਅਕਤੀ  ਦਾ ਅਤੇ ਉਸ ਦਿਸ਼ਾ ਵਿੱਚ ਹੋ ਰਹੇ ਕੰਮ ਦਾ ਵਰਣਨ ਹੁੰਦਾ ਹੈ । ਅਤੇ ਉਸ ਦ੍ਰਿਸ਼ਟੀ ਨਾਲ ਰਾਸ਼ਟਰਪਤੀ ਜੀ ਦੇ ਭਾਸ਼ਣ ਦਾ ਸਤਿਕਾਰ ਹੋਣਾ ਚਾਹੀਦਾ ਹੈ। ਸਿਰਫ਼ ਵਿਰੋਧ ਦੀ ਖਾਤਰ ਵਿਰੋਧ ਕਰਨਾ ਕਿੰਨਾ ਕੁ ਉੱਚਿਤ ਹੈ।

ਸਭਾਪਤੀ ਸਾਹਿਬ ਜੀ, ਸਾਡੇ ਦੇਸ਼ ਵਿੱਚ ਰਾਜਾਂ ਦੀ ਰਚਨਾ ਮਾਣਯੋਗ ਅਟਲ ਬਿਹਾਰੀ ਵਾਜਪੇਈ ਜੀ ਨੇ ਵੀ ਕੀਤੀ ਸੀ। ਤਿੰਨ ਨਵੇਂ ਰਾਜਾਂ ਦਾ ਨਿਰਮਾਣ ਹੋਇਆ ਸੀ। ਅਤੇ ਉਨ੍ਹਾਂ ਤਿੰਨਾ ਰਾਜਾਂ ਦੇ ਨਿਰਮਾਣ ਵਿੱਚ, ਚਾਹੇ ਉੱਤਰ ਪ੍ਰਦੇਸ਼ ਵਿੱਚੋਂ ਉੱਤਰਾਖੰਡ ਬਣਿਆ ਹੋਵੇ, ਮੱਧ ਪ੍ਰਦੇਸ਼ ਵਿੱਚੋਂ ਛੱਤੀਸਗੜ੍ਹ ਬਣਿਆ ਹੋਵੇ, ਬਿਹਾਰ ਵਿੱਚੋਂ ਝਾਰਖੰਡ ਬਣਿਆ ਹੋਵੇ, ਲੇਕਿਨ ਉਸ ਸਰਕਾਰ ਦੀ ਦੀਰਘ ਦ੍ਰਿਸ਼ਟੀ ਸੀ ਕਿ ਕਿਸੇ ਸਮੱਸਿਆ ਬਿਨਾ ਤਿੰਨੇ ਰਾਜ ਅਲੱਗ ਹੁੰਦਿਆਂ ਹੀ ਅਗਰ ਬਟਵਾਰਾ ਕਰਨਾ ਸੀ ਤਾਂ ਬਟਵਾਰਾ, ਅਫ਼ਸਰਾਂ ਦੇ ਤਬਾਦਲੇ ਕਰਨੇ ਸਨ ਤਾਂ ਤਬਾਦਲੇ, ਸਾਰਾ ਕੁਝ smoothly ਹੋਇਆ। ਲੀਡਰਸ਼ਿਪ ਅਗਰ ਦੀਰਘ ਦ੍ਰਿਸ਼ਟੀ ਵਾਲੀ ਹੋਵੇ, ਰਾਜਨੀਤਿਕ ਸੁਆਰਥ ਦੀ ਹੜਬੜਾਹਟ ਵਿੱਚ ਨਿਰਣੇ ਨਾ ਹੁੰਦੇ ਹੋਣ, ਤਾਂ ਕਿੰਨੇ ਤੰਦਰੁਸਤ ਨਿਰਣੇ ਹੁੰਦੇ ਹਨ। ਇਸ ਦਾ ਉਦਾਹਰਣ ਅਟਲ ਬਿਹਾਰੀ ਵਾਜਪੇਈ ਜੀ ਨੇ ਜੋ ਤਿੰਨ ਰਾਜਾਂ ਦਾ ਨਿਰਮਾਣ ਕੀਤਾ ਸੀ, ਅੱਜ ਦੇਸ਼ ਅਨੁਭਵ ਕਰ ਰਿਹਾ ਹੈ। ਤੁਹਾਡੇ ਚਰਿੱਤਰ ਵਿੱਚ ਹੈ ਜਦੋਂ ਭਾਰਤ ਦੀ ਵੰਡ ਕੀਤੀ ਗਈ ਤੁਸੀਂ ਦੇਸ਼ ਦੇ ਟੁਕੜੇ ਕੀਤੇ ਅਤੇ ਜੋ ਜ਼ਹਿਰ ਬੀਜੀਆ, ਅੱਜ ਅਜ਼ਾਦੀ ਦੇ 70 ਸਾਲ ਦੇ ਬਾਅਦ ਇੱਕ ਦਿਨ ਅਜਿਹਾ ਨਹੀਂ ਜਾਂਦਾ ਕਿ ਤੁਹਾਡੇ ਉਸ ਪਾਪ ਦੀ ਸਜ਼ਾ ਸਵਾ ਸੌ ਕਰੋੜ ਹਿੰਦੁਸਤਾਨੀ ਨਾ ਭੁਗਤ ਰਹੇ ਹੋਣ।

ਤੁਸੀਂ ਦੇਸ਼ ਦੇ ਟੁਕੜੇ ਕੀਤੇ ਉਹ ਵੀ ਉਸ ਤਰੀਕੇ ਨਾਲ ਕੀਤੇ। ਤੁਸੀਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੜਬੜੀ ਵਿੱਚ ਸੰਸਦ ਦੇ ਦਰਵਾਜ਼ੇ ਬੰਦ ਕਰਕੇ ਸਦਨ ਆਰਡਰ ਵਿੱਚ ਨਹੀਂ ਸੀ, ਤਾਂ ਵੀ ਆਂਧਰਾ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਆਦਰ ਕੀਤੇ ਬਿਨਾ ਤੇਲੰਗਾਨਾ ਬਣਾਉਣ ਦੇ ਪੱਖ ਵਿੱਚ ਅਸੀਂ ਵੀ ਸਾਂ। ਤੇਲੰਗਾਨਾ ਅੱਗੇ ਵਧੇ ਉਸ ਦੇ ਪੱਖ ਵਿੱਚ ਅੱਜ ਵੀ ਹਾਂ। ਲੇਕਿਨ ਆਂਧਰਾ ਦੇ ਨਾਲ ਉਸ ਦਿਨ ਤੁਸੀਂ ਬੀਜ ਬੀਜੇ, ਤੁਸੀਂ ਜੋ ਚੋਣਾਂ ਵਾਸਤੇ ਹੜਬੜੀ ਵਿੱਚ ਕੀਤਾ, ਇਹ ਉਸ ਦਾ ਨਤੀਜਾ ਹੈ ਕਿ ਅੱਜ ਚਾਰ ਸਾਲ ਬਾਅਦ ਵੀ ਸਮੱਸਿਆਵਾਂ ਸੁਲਗਦੀਆਂ ਰਹਿੰਦੀਆਂ ਹਨ ਅਤੇ ਇਸ ਲਈ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ।

ਸਭਾਪਤੀ ਜੀ, ਕੱਲ੍ਹਾ ਮੈਂ ਕਾਗਰਸ ਪਾਰਟੀ ਦੇ ਨੇਤਾ ਸ਼੍ਰੀ ਮਾਨ ਖੜਗੇ ਜੀ ਦਾ ਭਾਸ਼ਣ ਸੁਣ ਰਿਹਾ ਸੀ। ਮੈਂ ਇਹ ਸਮਝ ਹੀ ਨਹੀਂ ਪਾ ਰਿਹਾ ਸੀ ਕਿ ਉਹ ਟ੍ਰੈਜ਼ਰੀ ਬੈਂਚ ਨੂੰ ਸੰਬੋਧਨ ਕਰ ਰਹੇ ਹਨ, ਕਰਨਾਟਕ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ ਕਿ ਆਪਣੇ ਹੀ ਦਲ ਦੇ ਨੀਤੀ ਨਿਰਧਾਰਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਤੇ ਜਦੋਂ ਉਨ੍ਹਾਂ ਨੇ ਕੱਲ੍ਹਾ ਬਸ਼ੀਰ ਬਦਰ ਦੀ ਸ਼ਾਇਰੀ ਨਾਲ ਸ਼ੁਰੂ ਕੀਤਾ, ਖੜਗੇ ਜੀ ਨੇ ਬਸ਼ੀਰ ਬਦਰ ਦੀ ਸ਼ਾਇਰੀ ਸੁਣਾਈ। ਅਤੇ ਮੈਂ ਉਮੀਦ ਕਰਦਾ ਹਾਂ ਕਿ ਉਨ੍ਹਾਂ ਨੇ ਜੋ ਸ਼ਾਇਰੀ ਸੁਣਾਈ ਹੈ, ਉਹ ਕਰਨਾਟਕ ਦੇ ਮੁੱਖ ਮੰਤਰੀ ਜੀ ਨੇ ਜ਼ਰੂਰ ਸੁਣੀ ਹੋਵੇਗੀ। ਕੱਲ੍ਹ ਉਸ ਸ਼ਾਇਰੀ ਵਿੱਚ ਉਨ੍ਹਾਂ ਨੇ ਕਿਹਾ ਕਿ –

‘ਦੁਸ਼ਮਨੀ ਜਮ ਕਰ ਕਰੋ, ਲੇਕਿਨ ਯੇ ਗੁੰਜਾਇਸ਼ ਰਹੇ

ਜਬ ਕਭੀ ਹਮ ਦੋਸਤ ਹੋ ਜਾਏਂ, ਤੋ ਸ਼ਰਮਿੰਦਾ ਨਾ ਹੋਂ ’

ਮੈਂ ਜ਼ਰੂਰ ਸਮਝਦਾ ਹਾਂ ਕਿ ਕਰਨਾਟਕ ਦੇ ਮੁੱਖ ਮੰਤਰੀ ਨੇ ਤੁਹਾਡੀ ਇਹ ਗੁਹਾਰ ਸੁਣ ਲਈ ਹੋਵੇਗੀ, ਲੇਕਿਨ ਸ਼੍ਰੀ ਮਾਨ ਖੜਗੇ ਜੀ ਜਿਸ ਬਸ਼ੀਰ ਬਦਰ ਦੀ ਸ਼ਾਇਰੀ ਦਾ ਤੁਸੀਂ ਜ਼ਿਕਰ ਕੀਤਾ, ਚੰਗਾ ਹੁੰਦਾ ਉਸ ਸ਼ਾਇਰੀ ਵਿੱਚ  ਜੋ ਸ਼ਬਦ ਤੁਸੀਂ ਬੋਲ ਰਹੇ ਹੋ ਉਸ ਦੀ ਬਿਲਕੁਲ ਪਹਿਲੇ ਵਾਲੀ ਲਾਈਨ ਨੂੰ ਵੀ ਅਗਰ ਯਾਦ ਕਰ ਲੈਂਦੇ ਤਾਂ ਸ਼ਾਇਰ ਇਸ ਦੇਸ਼ ਨੂੰ ਜ਼ਰੂਰ ਪਤਾ ਚੱਲਦਾ ਕਿ ਤੁਸੀਂ ਕਿੱਥੇ ਖੜੇ ਹੋ। ਓਸੇ ਸ਼ਾਇਰੀ ਵਿੱਚ ਬਸ਼ੀਰ ਬਦਰ ਨੇ ਅੱਗੇ ਕਿਹਾ ਹੈ –

‘ਜੀ ਚਾਹਤਾ ਹੈ ਸੱਚ ਬੋਲੇਂ, ਜੀ ਬਹੁਤ ਚਾਹਤਾ ਹੈ ਸੱਚ ਬੋਲੇਂ,

ਕਿਆ ਕਰੇ ਹੌਸਲਾ ਨਹੀਂ ਹੋਤਾ।’

ਮੈਂ ਨਹੀਂ ਜਾਣਦਾ ਕਿ ਕਰਨਾਟਕ ਦੀਆਂ ਚੋਣਾਂ ਦੇ ਬਾਅਦ ਖੜਗੇ ਜੀ ਉਸ ਸਹੀ ਜਗ੍ਹਾ ‘ਤੇ ਹੋਣਗੇ ਕਿ ਨਹੀਂ ਅਤੇ ਇਸ ਲਈ ਇਹ ਉਨ੍ਹਾਂ ਦੀ ਇੱਕ ਪ੍ਰਕਾਰ ਦੀ farewell speech ਵੀ ਹੋ ਸਕਦੀ ਹੈ । ਅਤੇ ਇਸ ਲਈ ਆਮ ਤੌਰ ‘ਤੇ ਸਦਨ ਵਿੱਚ ਜਦੋਂ ਪਹਿਲੀ ਵਾਰੀ ਕੋਈ ਮੈਂਬਰ ਬੋਲਦੇ ਹਨ ਤਾਂ ਹਰ ਕੋਈ ਆਦਰ ਨਾਲ ਅਤੇ ਉਸੇ ਤਰ੍ਹਾਂ ਨਾਲ ਜੋ farewell speech ਦੀ ਸਪੀਚ ਹੁੰਦੀ ਹੈ, ਉਹ ਵੀ ਕਰੀਬ-ਕਰੀਬ ਸਤਿਕਾਰ ਨਾਲ ਦੇਖੀ ਜਾਂਦੀ ਹੈ। ਚੰਗਾ ਹੁੰਦਾ ਕੱਲ੍ਹਾ ਕੁਝ ਮਾਣਯੋਗ ਮੈਂਬਰਾਂ ਨੇ ਸੰਜਮ ਵਰਤਿਆ ਹੁੰਦਾ ਅਤੇ ਸਤਿਕਾਰਯੋਗ ਖੜਗੇ ਜੀ ਦੀ ਗੱਲ ਨੂੰ ਉਸੇ ਸਨਮਾਨ ਦੇ ਨਾਲ ਸੁਣਿਆ ਹੁੰਦਾ ਤਾਂ ਚੰਗਾ ਹੁੰਦਾ, ਇਹ ਲੋਕਤੰਤਰ ਲਈ ਬਹੁਤ ਜ਼ਰੂਰੀ ਹੈ ।

 ਸਭਾਪਤੀ ਜੀ, ਮੈਂ ਦੇਖ ਰਿਹਾ ਹਾਂ ਕਿ ਜਦੋਂ ਵੀ ਸਾਡੇ ਵਿਰੋਧੀ ਧਿਰ ਵਿੱਚੋਂ ਕੁਝ ਲੋਕ ਸਾਡੀ ਆਲੋਚਨਾ ਕਰਨ ਆਉਂਦੇ ਹਨ ਤਾਂ ਉਨ੍ਹਾਂ ਕੋਲ ਤੱਥ ਘੱਟ ਹੁੰਦੇ ਹਨ। ਸਾਡੇ ਜ਼ਮਾਨੇ ਵਿੱਚ ਇਸ ਤਰ੍ਹਾਂ ਸੀ, ਸਾਡੇ ਜ਼ਮਾਨੇ ਵਿੱਚ ਇਸ ਤਰ੍ਹਾਂ ਕੀਤਾ ਸੀ, ਅਸੀਂ ਇਹ ਕਰਦੇ ਸੀ ਜ਼ਿਆਦਾ ਕਰਕੇ ਉਸੇ ਕੈਸਟ ਨੂੰ ਵਜਾਇਆ ਜਾਂਦਾ ਹੈ। ਲੇਕਿਨ ਇਹ ਨਾ ਭੁੱਲੋ ਕਿ ਭਾਰਤ ਅਜ਼ਾਦ ਹੋਇਆ ਤਾਂ ਉਸ ਤੋਂ ਬਾਅਦ ਜੋ ਦੇਸ਼ ਅਜ਼ਾਦ ਹੋਏ ਉਹ ਸਾਡੇ ਨਾਲੋਂ ਵੀ ਤੇਜ਼ ਗਤੀ ਨਾਲ ਅੱਗੇ ਵਧ ਚੁੱਕੇ ਹਨ। ਅਸੀਂ ਅੱਗੇ ਨਹੀਂ ਵਧ ਪਾਏ ਮੰਨਣਾ ਪਵੇਗਾ ਅਤੇ ਤੁਸੀਂ ਮਾਂ ਭਾਰਤੀ ਦੇ ਟੁਕੜੇ ਕਰ ਦਿੱਤੇ ਉਸ ਦੇ ਬਾਵਜੂਦ ਇਹ ਦੇਸ਼ ਤੁਹਾਡੇ ਨਾਲ ਰਿਹਾ ਸੀ। ਸ਼ੁਰੂ ਵਾਲੇ ਤਿੰਨ ਚਾਰ ਦਹਾਕੇ ਤਾਂ ਨਾ ਮਾਤਰ ਦੀ ਹੀ ਵਿਰੋਧੀ ਧਿਰ ਸੀ। ਉਸ ਸਮੇਂ ਮੀਡੀਆ ਦਾ ਜ਼ੋਰ ਵੀ ਘੱਟ ਸੀ ਅਤੇ ਜੋ ਸੀ ਉਹ ਇਸ ਉਮੀਦ ਨਾਲ ਸਰਕਾਰ ਦੇ ਨਾਲ ਚਲਦਾ ਸੀ ਕਿ ਦੇਸ਼ ਦਾ ਭਲਾ ਹੀ ਹੋਵੇਗਾ। ਰੇਡੀਓ ਪੂਰੀ ਤਰ੍ਹਾਂ ਨਾਲ ਤੁਹਾਡੇ ਹੀ ਗੀਤ ਗਾਉਂਦਾ ਸੀ ਹੋਰ ਕੋਈ ਸੁਰ ਉੱਥੇ ਸੁਣਾਈ ਨਹੀਂ ਦਿੰਦਾ ਸੀ। ਜਦੋਂ ਟੀਵੀ ਆਇਆ ਤਾਂ ਉਹ ਵੀ ਤੁਹਾਨੂੰ ਹੀ ਸਮਰਪਿੱਤ ਸੀ । ਉਸ ਸਮੇਂ ਨਿਆਂਪਾਲਿਕਾ ਵਿੱਚ judiciary ਦੀਆਂ top positions ‘ਤੇ ਨਿਯੁਕਤੀਆਂ ਵੀ ਕਾਂਗਰਸ ਪਾਰਟੀ ਕਰਦੀ ਸੀ । ਉਸ ਸਮੇਂ ਕੋਰਟ ਵਿੱਚ ਨਾ ਕੋਈ ਪੀਆਈਐੱਲ ਹੁੰਦਾ ਸੀ ਨਾ ਕੋਈ NGO ਦੀ ਭਰਮਾਰ ਹੁੰਦੀ ਸੀ। ਵਿਰੋਧ ਦਾ ਨਾਮੋ ਨਿਸ਼ਾਨ ਨਹੀਂ ਸੀ। ਪੰਚਾਇਤ ਤੋਂ ਪਾਰਲੀਮੈਂਟ ਤੱਕ ਤੁਹਾਡਾ ਹੀ ਝੰਡਾ ਲਹਿਰਾ ਰਿਹਾ ਸੀ ਲੇਕਿਨ ਤੁਸੀਂ ਪੂਰਾ ਸਮਾਂ ਇੱਕ ਹੀ ਪਰਿਵਾਰ ਦੇ ਗੀਤ ਗਾਉਣ ਵਿੱਚ ਖਪਾ ਦਿੱਤਾ। ਦੇਸ਼ ਦੇ ਇਤਿਹਾਸ ਨੂੰ ਭੁਲਾ ਕੇ ਇੱਕ ਹੀ ਪਰਿਵਾਰ ਨੂੰ ਦੇਸ਼ ਯਾਦ ਰੱਖੇ ਸਾਰੀ ਸ਼ਕਤੀ ਉਸ ਵਿੱਚ ਲਗਾ ਦਿੱਤੀ। ਉਸ ਸਮੇਂ ਲੋਕਾਂ ਵਿੱਚ ਦੇਸ਼ ਨੂੰ ਅੱਗੇ ਲੈ ਜਾਣ ਦਾ ਜਜ਼ਬਾ ਸੀ, ਤੁਸੀਂ ਕੁਝ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੁੰਦਾ ਤਾਂ ਦੇਸ਼ ਨੂੰ ਕਿਤੇ ਦਾ ਕਿਤੇ ਪਹੁੰਚਾ ਦਿੰਦੇ। ਅਤੇ ਇਹ ਮੰਨਣਾ ਪਵੇਗਾ ਕਿ ਤੁਸੀਂ ਸਹੀ ਦਿਸ਼ਾ ਰੱਖੀ ਹੁੰਦੀ, ਸਹੀਂ ਨੀਤੀਆਂ ਬਣਾਈਆਂ ਹੁੰਦੀਆਂ, ਤੁਹਾਡੀ ਨੀਤ ਸਾਫ਼ ਹੁੰਦੀ ਤਾਂ ਇਹ ਦੇਸ਼ ਜਿੱਥੇ ਅੱਜ ਹੈ ਉਸ ਤੋਂ ਕਈ ਗੁਣਾ ਅੱਗੇ ਅਤੇ ਚੰਗਾ ਹੁੰਦਾ। ਇਹ ਬਦਕਿਸਮਤੀ ਹੈ ਦੇਸ਼ ਦੀ ਕਿ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਇਹ  ਹੀ  ਲੱਗਦਾ ਹੈ ਭਾਰਤ ਨਾਮ ਦੇ ਦੇਸ਼ ਦਾ ਜਨਮ 15 ਅਗਸਤ 1947 ਨੂੰ ਹੋਇਆ। ਜਿਵੇਂ  ਕਿ ਇਸ ਤੋਂ ਪਹਿਲਾਂ ਦੇਸ਼ ਹੈ ਹੀ ਨਹੀਂ ਸੀ। ਅਤੇ ਕੱਲ੍ਹ ਮੈਂ ਹੈਰਾਨ ਸੀ ਜਦੋਂ ਕਿਹਾ ਗਿਆ ਕਿ ਦੇਸ਼ ਨੂੰ ਨਹਿਰੂ ਨੇ ਲੋਕਤੰਤਰ ਦਿੱਤਾ, ਦੇਸ਼ ਨੂੰ ਕਾਂਗਰਸ ਨੇ ਲੋਕਤੰਤਰ ਦਿੱਤਾ। ਖੜਗੇ ਸਾਹਿਬ, ਕੁਝ ਤਾਂ ਘੱਟ ਕਰੋ ਤੁਹਾਨੂੰ ਪਤਾ ਹੋਵੇਗਾ ਤੁਸੀਂ ਜਿਸ ਲੋਕਤੰਤਰ ਦੀ ਗੱਲ ਕਰਦੇ ਹੋ, ਸਾਡੇ ਦੇਸ਼ ਵਿੱਚ ਜਦੋਂ ਲਿੱਛਵੀ ਸਾਮਰਾਜ ਸੀ, ਜਦੋਂ ਬੁੱਧ ਪਰੰਪਰਾਵਾਂ ਸਨ, ਤਦ ਵੀ ਸਾਡੇ ਦੇਸ਼ ਵਿੱਚ ਲੋਕਤੰਤਰ ਦੀ ਗੂੰਜ ਸੀ। ਇਹ ਲੋਕਤੰਤਰ ਕਾਂਗਰਸ ਅਤੇ ਨਹਿਰੂ ਜੀ ਨੇ ਨਹੀਂ ਦਿੱਤਾ।

ਬੋਧੀ ਸੰਘ ਇਕ ਅਜਿਹੀ ਵਿਵਸਥਾ ਸੀ ਜੋ ਚਰਚਾ, ਵਿਚਾਰ-ਵਟਾਂਦਰਾ ਅਤੇ ਵੋਟਿੰਗ ਦੇ ਅਧਾਰ ‘ਤੇ ਨਿਰਣੈ ਕਰਨ ਦੀ ਪ੍ਰਕਿਰੀਆ ਚਲਾਉਂਦਾ ਸੀ ਅਤੇ ਸ਼੍ਰੀ ਮਾਨ ਖੜਗੇ ਜੀ ਤੁਸੀਂ ਤਾਂ ਕਰਨਾਟਕ ਤੋਂ ਆਏ ਹੋ, ਘੱਟੋ-ਘੱਟ ਜਗਤ ਗੁਰੂ ਵਸ਼ਵੇਸ਼ਵਰ ਜੀ ਦਾ ਅਪਮਾਨ ਤਾਂ ਨਾ ਕਰੋ । ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਗਤ ਗੁਰੂ ਵਸ਼ਵੇਸ਼ਵਰ ਜਿੰਨਾਂ ਨੇ ਉਸ ਜ਼ਮਾਨੇ ਵਿੱਚ ਅਨੁਭਵ ਮੰਡਪਮ ਨਾਮ ਦੀ ਵਿਵਸਥਾ 12ਵੀਂ ਸਦੀ ਵਿੱਚ ਚਲਾਈ ਅਤੇ ਪਿੰਡ ਦੇ ਸਾਰੇ ਨਿਰਣੇ ਲੋਕਤਾਂਤਰਿਕ ਤਰੀਕੇ ਨਾਲ ਹੁੰਦੇ ਸਨ। ਇੱਥੋਂ ਤੱਕ ਕਿ women empowerment ਦਾ ਕੰਮ ਵੀ ਹੋਇਆ ਸੀ, ਉਸ ਸਮੇਂ ਸਭਾ ਦੇ ਅੰਦਰ ਮਹਿਲਾਵਾਂ ਦਾ ਹੋਣਾ ਜ਼ਰੂਰੀ ਹੁੰਦਾ ਸੀ। ਲੋਕਤੰਤਰ ਸਾਡੀਆਂ ਰਗਾਂ ਵਿੱਚ ਹੈ, ਸਾਡੀ ਪਰੰਪਰਾ ਵਿੱਚ ਹੈ ਸਹਿਮਤੀ ਅਤੇ ਅਸਹਿਮਤੀ ਨੂੰ ਇੱਥੇ ਮਾਨਤਾ ਪ੍ਰਾਪਤ ਸੀ। ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ, ਸ਼੍ਰੀ ਮਾਨ ਮਨਮੋਹਨ ਸਿੰਘ ਜੀ ਦੀ ਸਰਕਾਰ ਵਿੱਚ ਮੰਤਰੀ ਰਹੇ ਤੁਹਾਡੀ ਹੀ ਪਾਰਟੀ ਦੇ ਇੱਕ ਨੇਤਾ ਨੇ ਤੁਹਾਡੀ ਪਾਰਟੀ ਦੀਆਂ ਅੰਦਰੂਨੀ ਚੋਣਾਂ ਸਮੇਂ ਮੀਡੀਆ ਨੂੰ ਕਿਹਾ ਸੀ ਕਿ ਜਹਾਂਗੀਰ ਦੀ ਜਗ੍ਹਾ ‘ਤੇ ਸ਼ਾਹਜਹਾਨ ਆਏ, ਸ਼ਾਹਜਹਾਨ ਦੀ ਜਗ੍ਹਾ ਔਰੰਗਜ਼ੇਬ ਆਏ। ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ। ਮੈਂ ਪੁੱਛਣਾ ਚਾਹੁੰਦਾ ਹਾਂ, ਜਦੋਂ ਤੁਹਾਡੇ ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਮਾਨ ਰਾਜੀਵ ਗਾਂਧੀ ਹੈਦਰਾਬਾਦ ਦੇ ਏਅਰਪੋਰਟ ‘ਤੇ ਉਤਰਦੇ ਹਨ। ਉੱਥੇ ਤੁਹਾਡੀ ਹੀ ਪਾਰਟੀ ਦੇ ਚੁਣੇ ਹੋਏ ਮੁੱਖ ਮੰਤਰੀ , schedule caste ਦੇ ਮੁੱਖ ਮੰਤਰੀ ਏਅਰਪੋਰਟ ਉੱਤੇ receive ਕਰਨ ਆਏ ਸੀ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਦੀਆਂ ਗੱਲਾ ਕਰਨ ਵਾਲੇ ਲੋਕ ਜਿਸ ਨਹਿਰੂ ਜੀ ਦੇ ਨਾਮ ‘ਤੇ ਤੁਸੀਂ ਲੋਕਤੰਤਰ ਦੀ ਸਾਰੀ ਪਰੰਪਰਾ ਸਮਰਪਿਤ ਕਰ ਰਹੇ ਹੋ। ਸ਼੍ਰੀ ਮਾਨ ਰਾਜੀਵ ਗਾਂਧੀ ਨੇ ਹੈਦਰਾਬਾਦ ਏਅਰਪੋਰਟ ਉੱਤੇ ਉਤਰ ਕੇ ਇੱਕ ਦਲਿਤ ਮੁੱਖ ਮੰਤਰੀ ਨੂੰ ਖੁੱਲ੍ਹੇਆਮ ਅਪਮਾਨਿਤ ਕੀਤਾ ਸੀ। ਇਹ ਤੇਲਗੂ ਦੇਸ਼ਮ ਪਾਰਟੀ, ਇਹ ਐਂਟੀ ਰਾਮਾਰਾਵ ਉਸ ਅਪਮਾਨ ਦੀ ਅੱਗ ਵਿੱਚੋਂ ਪੈਦਾ ਹੋਏ ਸਨ। ਟੀ. ਅੰਜੈਯਾ ਦਾ ਅਪਮਾਨ ਹੋਇਆ, ਉਸ ਦਾ ਸਤਿਕਾਰ ਕਰਨ ਲਈ ਰਾਮਾਰਾਵ ਨੂੰ ਆਪਣਾ ਫਲਮੀ ਖੇਤਰ ਛੱਡ ਕੇ ਆਂਧਰਾ ਦੀ ਜਨਤਾ ਦੀ ਸੇਵਾ ਲਈ ਮੈਦਾਨ ਵਿੱਚ ਆਉਂਣਾ ਪਿਆ।

ਤੁਸੀਂ ਲੋਕਤੰਤਰ ਦੀ ਗੱਲ ਸਮਝਾ ਰਹੇ ਹੋ, ਇਸ ਦੇਸ਼ ਵਿੱਚ 90 ਤੋਂ ਅਧਿਕ ਵਾਰ ਧਾਰਾ 356 ਦਾ ਦੁਰਵਰਤੋਂ ਕਰਦੇ ਹੋਏ ਰਾਜਾਂ ਵਿੱਚੋਂ ਉੱਭਰਦੀਆਂ ਹੋਈਆਂ ਪਾਰਟੀਆਂ ਨੂੰ ਤੁਸੀਂ ਉਖਾੜ ਸੁੱਟਿਆ। ਤੁਸੀਂ ਪੰਜਾਬ ਵਿੱਚ ਅਕਾਲੀ ਦਲ ਨਾਲ ਕੀ ਕੀਤਾ ? ਤਾਮਿਲਨਾਡੂ ਵਿੱਚ ਕੀ ਕੀਤਾ ? ਕੇਰਲ  ਵਿੱਚ ਕੀ ਕੀਤਾ? ਅਤੇ ਦੇਸ਼ ਨੂੰ ਤੁਸੀਂ ਗੁੰਮਰਾਹ ਕਰਦੇ ਹੋ ਤੁਸੀਂ ਜਾਣਦੇ ਹੋ, ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਨੀਲਮ ਸੰਜੀਵ ਰੈਡੀ ਨੂੰ ਪਸੰਦ ਕੀਤਾ ਸੀ ਅਤੇ ਰਾਤੋ-ਰਾਤ ਪਿੱਠ ‘ਤੇ ਛੂਰਾ ਖੋਭ ਦਿੱਤਾ ਗਿਆ। ਇਹ ਵੀ ਇਤਫਾਕ ਦੀ ਗੱਲ ਹੈ ਕਿ ਉਹ ਵੀ ਆਂਧਰਾ ਦੇ ਸਨ। ਤੁਸੀਂ ਲੋਕਤੰਤਰ ਦੀ ਗੱਲ ਦੱਸਦੇ ਹੋ ਇੰਨਾ ਹੀ ਨਹੀਂ ਡਾਕਟਰ ਮਨਮੋਹਨ ਸਿੰਘ ਜੀ  ਦੇ ਕੈਬਨਿਟ ਵਿੱਚ ਹੋਏ ਇੱਕ ਨਿਰਣੇ ਨੂੰ ਤੁਹਾਡੀ ਹੀ ਪਾਰਟੀ ਦੇ ਇੱਕ ਪਦ ਅਧਿਕਾਰੀ ਨੇ ਪੱਤਰਕਾਰ ਵਾਰਤਾ ਬੁਲਾ ਕੇ ਪ੍ਰੈੱਸ ਦੇ ਸਾਹਮਣੇ ਟੁੱਕੜੇ-ਟੁੱਕੜੇ ਕਰ ਦਿੱਤਾ । ਤੁਹਾਡੇ ਮੂੰਹ ਤੋਂ ਲੋਕਤੰਤਰ ਸ਼ੋਭਾ ਨਹੀਂ ਦਿੰਦਾ ਹੈ। ਅਤੇ ਇਸ ਵਾਸਤੇ ਕਿਰਪਾ ਕਰਕੇ ਤੁਸੀਂ ਸਾਨੂੰ ਲੋਕਤੰਤਰ ਦਾ ਪਾਠ ਨਾ ਪੜ੍ਹਾਓ।

ਮੈਂ ਜ਼ਰਾ ਇੱਕ ਹੋਰ ਇਤਿਹਾਸ ਦੀ ਗੱਲ ਦੱਸ ਰਿਹਾ ਹਾਂ ਕਿ ਸੱਚ ਨਹੀਂ ਹੈ ਕਿ ਦੇਸ਼ ਵਿੱਚ ਕਾਂਗਰਸ ਦੀ ਅਗਵਾਈ ਲਈ ਚੋਣ ਹੋਈ 15 ਕਾਂਗਰਸ ਕਮੇਟੀਆਂ, ਉਨ੍ਹਾਂ ਵਿੱਚੋਂ 12 ਕਾਂਗਰਸ ਕਮੇਟੀਆਂ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਚੁਣਿਆ ਸੀ। ਇਸ ਦੇ ਬਾਵਜੂਦ ਅਗਵਾਈ ਸਰਦਾਰ ਵੱਲਭ ਭਾਈ ਪਟੇਲ ਨੂੰ ਨਹੀਂ ਸੌਂਪੀ ਗਈ। ਉਹ ਕਿਹੜਾ ਲੋਕਤੰਤਰ ਸੀ। ਅਗਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਵੱਲਭ ਭਾਈ ਪਟੇਲ ਹੁੰਦੇ ਤਾਂ ਮੇਰੇ ਕਸ਼ਮੀਰ ਦਾ ਇੱਕ ਹਿੱਸਾ ਅੱਜ ਪਾਕਿਸਤਾਨ ਕੋਲ ਨਾ ਹੁੰਦਾ।

ਹੁਣੇ ਦਸੰਬਰ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਚੋਣ ਸੀ ਕਿ ਤਾਜਪੋਸ਼ੀ ਸੀ।  ਤੁਹਾਡੀ ਹੀ ਪਾਰਟੀ ਦਾ ਇੱਕ ਨੌਜਵਾਨ ਉਮੀਦਵਾਰੀ ਪੱਤਰ ਭਰਨਾ ਚਾਹੁੰਦਾ ਸੀ। ਤੁਸੀਂ ਉਸ ਨੂੰ ਵੀ ਰੋਕ ਦਿੱਤਾ। ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ। ਸਾਡੀ ਸਰਕਾਰ ਦੀ ਵਿਸ਼ੇਸ਼ਤਾ ਹੈ ਕਿ ਅਸੀਂ ਇੱਕ ਅਜਿਹੇ ਵਰਕ ਕਲਚਰ ਨੂੰ ਲਿਆਏ ਜਿਸ ਵਿੱਚ ਸਿਰਫ਼ ਐਲਾਨ ਕਰਕੇ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਛਾ ਜਾਣਾ, ਸਿਰਫ਼ ਯੋਜਨਾਵਾਂ ਦਾ ਐਲਾਨ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ, ਇਹ ਸਾਡਾ ਕਲਚਰ ਨਹੀਂ ਹੈ। ਅਸੀਂ ਉਨ੍ਹਾਂ ਹੀ ਚੀਜ਼ਾਂ ਨੂੰ ਹੱਥ ਲਾਉਂਦੇ ਹਾਂ ਜਿਨ੍ਹਾਂ ਨੂੰ ਪੂਰਾ ਕਰਨ ਦਾ ਪ੍ਰਯਤਨ ਹੋਵੇ । ਜੋ ਚੀਜ਼ਾਂ ਚੰਗੀਆਂ ਹਨ ਉਹ ਚਾਹੇ ਕਿਸੇ ਵੀ ਸਰਕਾਰ ਦੀਆਂ ਹੋਣ, ਅਗਰ ਉਹ ਅਟਕੀਆਂ ਹੋਈਆਂ  ਹਨ ਅਤੇ ਦੇਸ਼ ਦਾ ਨੁਕਸਾਨ ਹੋ ਰਿਹਾ ਹੈ ਤਾਂ ਉਸ ਨੂੰ ਠੀਕ-ਠਾਕ ਕਰਕੇ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਲੋਕਤੰਤਰ ਵਿੱਚ ਸਰਕਾਰਾਂ ਆਉਂਦੀਆਂ ਜਾਂਦੀਆਂ ਹਨ, ਦੇਸ਼ ਬਣਿਆ ਰਹਿੰਦਾ ਹੈ। ਕੀ ਇਹ ਸੱਚ ਨਹੀਂ ਹੈ ਕਿ ਇਹੀ ਮੁਲਾਜ਼ਮ, ਇਹੀ ਫਾਈਲਾਂ, ਇਹੀ ਕਾਰਜਸ਼ੈਲੀ ਅਤੇ ਕੀ ਕਾਰਨ ਸੀ ਕਿ ਪਿਛਲੀ ਸਰਕਾਰ ਦੌਰਾਨ ਹਰ ਰੋਜ਼ 11 ਕਿਲੋਮੀਟਰ ਨੈਸ਼ਨਲ ਹਾਈਵੇਅ ਬਣਦੇ ਸਨ ਅਤੇ ਅੱਜ ਇੱਕ ਦਿਨ ਵਿੱਚ 22 ਕਿਲੋਮੀਟਰ ਨੈਸ਼ਨਲ ਹਾਈਵੇਅ ਬਣਦੇ ਹਨ। ਪਿਛਲੀ ਸਰਕਾਰ ਦੇ ਅਖੀਰਲੇ ਤਿੰਨ ਸਾਲਾਂ ਵਿੱਚ 80 ਹਜ਼ਾਰ ਕਿਲੋਮੀਟਰ ਸੜਕਾਂ ਬਣੀਆਂ, ਸਾਡੀ ਸਰਕਾਰ ਦੇ ਤਿੰਨ ਸਾਲਾਂ ਵਿੱਚ 1 ਲੱਖ 20 ਹਜ਼ਾਰ ਕਿਲੋਮੀਟਰ ਸੜਕਾਂ ਬਣੀਆਂ। ਪਿਛਲੀ ਸਰਕਾਰ ਦੇ ਆਖਰੀ ਤਿੰਨ ਸਾਲਾਂ ਵਿੱਚ ਲਗਭਗ 1100 ਕਿਲੋਮੀਟਰ ਨਵੀਂ ਰੇਲ ਲਾਈਨ ਦਾ ਨਿਰਮਾਣ ਹੋਇਆ, ਸਾਡੀ ਸਰਕਾਰ ਦੇ ਤਿੰਨ ਸਾਲਾਂ ਵਿੱਚ 2100 ਕਿਲੋਮੀਟਰ ਹੋਇਆ। 2011 ਤੋਂ 2014 ਤੱਕ ਤੁਸੀਂ ਸਿਰਫ਼ 59 ਪੰਚਾਇਤਾਂ ਵਿੱਚ ਔਪਟੀਕਲ ਫਾਈਬਰ ਪਹੁੰਚਾਇਆ। ਅਸੀਂ ਇੰਨੇ ਘੱਟ ਸਮੇਂ ਵਿੱਚ 1 ਲੱਖ ਤੋਂ ਜ਼ਿਆਦਾ ਪੰਚਾਇਤਾਂ ਵਿੱਚ ਔਪਟੀਕਲ ਫਾਈਬਰ ਨੈੱਟਵਰਕ ਪਹੁੰਚਾ ਦਿੱਤਾ। ਪਿਛਲੀ ਸਰਕਾਰ ਨੇ ਸ਼ਹਿਰੀ ਆਵਾਸ ਯੋਜਨਾ 939 ਸ਼ਹਿਰਾਂ ਵਿੱਚ ਲਾਗੂ ਕੀਤੀ ਸੀ। ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ urban 4320 ਸ਼ਹਿਰਾਂ ਵਿੱਚ ਲਾਗੂ ਕੀਤੀ ਗਈ। ਪਿਛਲੀ ਸਰਕਾਰ ਦੇ ਆਖਰੀ ਤਿੰਨ ਸਾਲਾਂ ਵਿੱਚ 12,000 ਮੈਗਾਵਾਟ ਦੀ renewable energy ਦੀ ਨਵੀਂ ਸਮਰੱਥਾ ਜੋੜੀ ਗਈ। ਇਸ ਸਰਕਾਰ ਦੇ ਤਿੰਨਾਂ ਸਾਲਾਂ ਵਿੱਚ 22,000 ਮੈਗਾਵਾਟ ਤੋਂ ਵੀ ਜ਼ਿਆਦਾ ਜੋੜੀ ਗਈ। Shipping Industry ਕਾਰਗੋ ਹੈਂਡਲਿੰਗ ਵਿੱਚ ਤੁਹਾਡੇ ਸਮੇਂ negative growth  ਸੀ। ਇਸ ਸਰਕਾਰ ਨੇ ਤਿੰਨ ਸਾਲਾਂ ਵਿੱਚ 11% ਤੋਂ ਜ਼ਿਆਦਾ growth  ਕਰਕੇ ਦਿਖਾਈ ਹੈ। ਸੱਚ ਨੂੰ ਸਵੀਕਾਰ ਕਰੋ ਕਿ ਬੀਦਰ – ਕਲਬੁਰਗੀ 110 ਕਿਲੋਮੀਟਰ ਦੀ ਨਵੀਂ ਰੇਲ ਲਾਈਨ ਦਾ ਪ੍ਰੋਜੈਕਟ ਅਟੱਲ ਬਿਹਾਰੀ ਵਾਜਪੇਈ ਦੀ ਸਰਕਾਰ ਸਮੇਂ ਪ੍ਰਵਾਨ ਹੋਇਆ ਸੀ। ਅਤੇ 2013 ਤੱਕ ਤੁਹਾਡੀ ਸਰਕਾਰ ਰਹੀ, ਇੰਨੇ ਸਾਲਾਂ ਵਿੱਚ ਅਟੱਲ ਜੀ ਦੀ ਸਰਕਾਰ ਤੋਂ ਬਾਅਦ, ਕਿੰਨੇ ਸਾਲ ਹੋਏ ਅੰਦਾਜ਼ ਲਗਾਓ ਸਿਰਫ਼ 37 ਕਿਲੋਮੀਟਰ ਦਾ ਕੰਮ ਹੋਇਆ। ਉਹ ਵੀ ਤਦ ਜਦੋਂ ਯੇਦੀਯੁਰੱਪਾ ਜੀ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਨੇ initiative ਲਿਆ। 110 ਕਿਲੋਮੀਟਰ ਹੋਣੀ ਸੀ ਸਾਢੇ 30 ਕਿਲੋਮੀਟਰ ਦੇ ਟੁਕੜੇ ‘ਤੇ ਜਾ ਕੇ ਝੰਡੀ ਲਹਿਰਾ ਆਏ। ਅਤੇ ਅਸੀਂ ਆ ਕੇ ਇੰਨੇ ਘੱਟ ਸਮੇਂ ਵਿੱਚ 72 ਕਿਲੋਮੀਟਰ ਦਾ ਬਾਕੀ ਕੰਮ ਪੂਰਾ ਕੀਤਾ। ਅਸੀਂ ਇਹ ਨੀ ਸੋਚਿਆ ਕਿ ਵਿਰੋਧੀ ਧਿਰ ਦੇ ਨੇਤਾ ਦੀ parliamentary constituency ਹੈ। ਇਸ ਨੂੰ ਹਾਲੇ ਖੂਹ ‘ਚ ਪਾਓ ਦੇਖਿਆ ਜਾਵੇਗਾ।  ਅਸੀਂ ਦੇਸ਼ ਦਾ ਕੰਮ ਸਮਝ ਕੇ ਪੂਰਾ ਕੀਤਾ ਉਸ ਪੂਰੀ ਯੋਜਨਾ ਨੂੰ ਲੋਕ-ਅਰਪਣ ਮੈਂ ਕੀਤਾ ਤਾਂ ਵੀ ਤੁਹਾਨੂੰ ਦਰਦ ਹੋ ਰਿਹਾ ਹੈ।

 ਸਭਾਪਤੀ ਜੀ ਦੂਜੀ ਇੱਕ ਚਰਚਾ ਕਰ ਰਹੇ ਹਨ ਵਾੜਮੇਰ ਦੀ ਰਿਫਾਇਨਰੀ ਦੀ। ਚੋਣਾਂ ਜਿੱਤਣ ਲਈ, ਚੋਣਾਂ ਤੋਂ ਪਹਿਲਾਂ ਪੱਥਰ ਉੱਤੇ ਨਾਮ ਲੱਗ ਜਾਵੇਗਾ ਤਾਂ ਗੱਡੀ ਚੱਲ ਜਾਵੇਗੀ। ਤੁਸੀਂ ਵਾੜਮੇਰ ਰਿਫਾਇਨਰੀ ‘ਤੇ ਜਾ ਕੇ ਪੱਥਰ ਜੜ ਦਿੱਤਾ, ਨਾਮ ਲਿਖਵਾ ਲਿਆ ਜਦੋਂ ਅਸੀਂ ਆ ਕੇ ਕਾਗਜ਼ਾਤ ਦੇਖੇ ਤਾਂ ਜੋ ਨੀਂਹ ਪੱਥਰ ਰੱਖਿਆ ਗਿਆ ਸੀ ਰਿਫਾਇਨਰੀ ਦਾ ਉਹ ਸਾਰਾ ਕਾਗਜ਼ਾ ‘ਤੇ ਹੀ ਸੀ। ਜ਼ਮੀਨ ਦੀ ਨਾ ਮੰਜ਼ੂਰੀ ਸੀ, ਨਾ ਜ਼ਮੀਨ ਹੀ ਸੀ, ਨਾ ਭਾਰਤ ਸਰਕਾਰ ਦੇ ਨਾਲ ਕੋਈ final agreement ਸੀ। ਤੁਹਾਡੀਆਂ ਗਲਤੀਆਂ ਨੂੰ ਠੀਕ ਕਰਨ ਲਈ ਉਸ ਯੋਜਨਾ ਨੂੰ ਸਹੀ ਰੂਪ ਦੇਣ ਵਿੱਚ ਭਾਰਤ ਸਰਕਾਰ ਨੂੰ, ਰਾਜਸਥਾਨ ਸਰਕਾਰ ਨੂੰ ਇੰਨੀ ਮੱਥਾ ਪੱਚੀ ਕਰਨੀ ਪਈ ਤਾਂ ਜਾ ਕੇ ਅੱਜ ਉਸ ਕੰਮ ਨੂੰ ਆਰੰਭ ਕਰ ਸਕੇ ਹਾਂ।

ਅਸਾਮ ਵਿੱਚ ਇੱਕ ਧੌਲਾ ਸਾਦੀਆ ਬ੍ਰਿਜ, ਜਦੋਂ ਅਸੀਂ ਉਦਘਾਟਨ ਕੀਤਾ ਤਾਂ ਕੁਝ ਲੋਕਾਂ ਨੂੰ ਤਕਲੀਫ਼ ਹੋ ਗਈ ਅਤੇ ਕਹਿਣ ਲੱਗੇ ਇਹ ਤਾਂ ਸਾਡਾ ਸੀ। ਕਦੇ ਇਹ ਕਹਿਣ ਦੀ ਇਮਾਨਦਾਰੀ ਨੀ ਦਿਖਾਈ ਕਿ ਇਸ ਦਾ ਨਿਰਣਾ  ਵੀ ਅਟੱਲ ਬਿਹਾਰੀ ਵਾਜਪੇਈ ਦੀ ਸਰਕਾਰ ਦੌਰਾਨ ਹੋਇਆ ਸੀ। ਅਤੇ 2014 ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਨੌਰਥ ਈਸਟ ਉੱਤਰ ਪੂਰਬ ਦੇ ਇਲਾਕਿਆਂ ਨੂੰ ਅਸੀਂ ਤਰਜੀਹ ਦਿੱਤੀ ਤਾਂ ਜਾ ਕੇ ਉਹ ਬ੍ਰਿਜ ਬਣਿਆ। ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਦੇਸ਼ ਵਿੱਚ ਸਭ ਤੋਂ ਲੰਮੀ ਸੁਰੰਗ, ਸਭ ਤੋਂ ਲੰਮੀ ਗੈਸ ਪਾਈਪ ਲਾਈਨ, ਸਭ ਤੋਂ ਲੰਮਾ ਸਮੁੰਦਰ ਦੇ ਅੰਦਰ ਬ੍ਰਿਜ ਅਤੇ ਸਭ ਤੋਂ ਤੇਜ਼ ਟਰੇਨ ਇਹ ਸਾਰੇ ਫੈਸਲੇ ਇਹੀ ਸਰਕਾਰ ਕਰ ਸਕਦੀ ਹੈ। ਇਸੇ ਸਮੇਂ ਦੌਰਾਨ 104 ਸੈਟੇਲਾਈਟ ਛੱਡਣ ਦਾ ਕੰਮ ਵੀ ਹੋਇਆ ਹੈ।

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਵਿੱਚ ਉਲੇਖ ਕੀਤਾ ਕਿ ਸਾਸ਼ਨ ਵਿੱਚ ਰਹਿ ਚੁੱਕੇ ਹਰ ਇੱਕ ਦਾ ਸਨਮਾਨ ਹੋਣਾ ਚਾਹੀਦਾ ਹੈ। ਅਜ਼ਾਦੀ ਤੋਂ ਬਾਅਦ ਲਾਲ ਕਿਲੇ ਤੋਂ ਹੋਏ ਭਾਸ਼ਣਾ ਵਿੱਚ ਕਿਸੇ ਕਾਂਗਰਸੀ ਨੇਤਾ ਨੇ ਕਦੇ ਇਹ ਨਹੀਂ ਕਿਹਾ ਕਿ ਦੇਸ਼ ਵਿੱਚ ਜੋ ਪ੍ਰਗਤੀ ਹੋ ਰਹੀ ਹੈ ਉਸ ਵਿੱਚ ਸਾਰੀਆਂ ਸਰਕਾਰਾਂ ਦਾ ਯੋਗਦਾਨ ਹੈ। ਇਹ ਨਰੇਂਦਰ ਮੋਦੀ ਹੈ ਜੋ ਲਾਲ ਕਿਲੇ ਤੋਂ ਕਹਿੰਦਾ ਹੈ ਕਿ ਦੇਸ਼ ਅੱਜ ਜਿੱਥੇ ਹੈ ਪੁਰਾਣੀਆਂ ਸਾਰੀਆਂ ਸਰਕਾਰਾਂ ਦੇ ਯੋਗਦਾਨ ਕਰਕੇ ਹੈ, ਰਾਜ ਸਰਕਾਰਾਂ ਦਾ ਵੀ ਯੋਗਦਾਨ ਹੈ ਅਤੇ ਦੇਸ਼ਵਾਸੀਆਂ ਦਾ ਯੋਗਦਾਨ ਹੈ।

ਮੈਂ ਅੱਜ ਦੱਸਣਾਂ ਚਾਹੁੰਦਾ ਹਾਂ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਗੁਜਰਾਤ ਦੀ Golden Jubilee ਦਾ Year ਸੀ। ਇੱਕ ਪ੍ਰੋਗਰਾਮ ਵਿੱਚ ਜਿੰਨੇ ਵੀ ਗਵਰਨਰ ਦੇ ਭਾਸ਼ਣ ਸਨ, ਸਰਕਾਰਾਂ ਕਾਂਗਰਸ ਦੀਆਂ ਰਹੀਆਂ ਸਨ ਲੇਕਿਨ ਅਸੀਂ ਜਦੋਂ ਤੋਂ ਗੁਜਰਾਤ ਬਣਿਆ 50 ਸਾਲ ਤੱਕ ਦੀ ਯਾਤਰਾ ਵਿੱਚ ਜਿੰਨੇ ਵੀ ਗਵਰਨਰਾਂ ਦੇ ਭਾਸ਼ਣ ਸਨ, ਜਿਨ੍ਹਾਂ ਵਿੱਚ ਸਾਰੀਆਂ ਸਰਕਾਰਾਂ ਦੇ ਕੰਮ ਦਾ ਵੇਰਵਾ ਸੀ ਉਸ ਦਾ ਗ੍ਰੰਥ ਪ੍ਰਕਾਸ਼ਿਤ ਕੀਤਾ ਅਤੇ ਉਸ ਨੂੰ Archives ਵਿੱਚ ਰੱਖਣ ਦਾ ਕੰਮ ਕੀਤਾ । ਲੋਕਤੰਤਰ ਇਸ ਨੂੰ ਕਹਿੰਦੇ ਹਨ। ਸਭ ਕੁਝ ਤੁਸੀਂ ਹੀ ਕੀਤਾ ਹੈ, ਤੁਹਾਡੇ ਇਸ ਪਰਿਵਾਰ ਨੇ ਹੀ ਕੀਤਾ ਹੈ, ਇਸ ਮਾਨਸਿਕਤਾ ਦੇ ਕਾਰਨ ਅੱਜ ਤੁਸੀਂ ਵਿਰੋਧੀ ਧਿਰ ਵਿੱਚ ਬੈਠੇ ਹੋ।  ਮੈਂ ਜ਼ਰਾ ਕਾਂਗਰਸ ਦੇ ਮਿੱਤਰਾਂ ਨੂੰ ਪੁੱਛਣਾ ਚਾਹੁੰਦਾ ਹਾਂ, ਤੁਸੀਂ ਜਦੋਂ ਬੇਰੋਜ਼ਗਾਰੀ ਦਾ ਅੰਕੜਾ ਦਿੰਦੇ ਹੋ ਤਾਂ ਤੁਸੀਂ ਵੀ ਜਾਣਦੇ ਹੋ, ਦੇਸ਼ ਵੀ ਜਾਣਦਾ ਹੈ, ਮੈਂ ਵੀ ਜਾਣਦਾ ਹਾਂ ਕਿ ਅਗਰ ਬੇਰੋਜ਼ਗਾਰੀ ਦਾ ਅੰਕੜਾ ਪੂਰੇ ਦੇਸ਼ ਦਾ ਹੈ ਤਾਂ ਰੋਜ਼ਗਾਰੀ ਦਾ ਅੰਕੜਾ ਵੀ ਪੂਰੇ ਦੇਸ਼ ਦਾ ਬਣਦਾ ਹੈ। ਹੁਣ ਤੁਹਾਨੂੰ ਸਾਡੀ ਗੱਲ ਤੇ ਭਰੋਸਾ ਨਹੀਂ ਹੋਵੇਗਾ ਕਿ ਪੱਛਮੀ ਬੰਗਾਲ ਦੀ ਸਰਕਾਰ, ਕਰਨਾਟਕ ਦੀ ਸਰਕਾਰ, ਓਡੀਸ਼ਾ ਦੀ ਸਰਕਾਰ ਅਤੇ ਕੇਰਲ ਦੀ ਸਰਕਾਰ ਇਨ੍ਹਾਂ ਚਾਰਾਂ ਸਰਕਾਰਾਂ ਨੇ ਜੋ ਐਲਾਨ ਕੀਤਾ ਹੈ ਉਸ ਹਿਸਾਬ ਨਾਲ ਪਿਛਲੇ ਤਿੰਨ ਚਾਰ ਸਾਲਾਂ ਵਿੱਚ ਇਨ੍ਹਾਂ ਚਾਰਾਂ ਸਰਕਾਰਾਂ ਦਾ ਦਾਅਵਾ ਹੈ ਕਿ ਉੱਥੇ ਕਰੀਬ-ਕਰੀਬ ਇੱਕ ਕਰੋੜ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਮੈਂ ਇੱਥੇ ਐੱਨਡੀਏ ਸਰਕਾਰਾਂ ਦੀ ਚਰਚਾ ਨਹੀਂ ਕਰ ਰਿਹਾ, ਮੈਂ ਉਨ੍ਹਾਂ ਸਰਕਾਰਾਂ ਦੀ ਚਰਚਾ ਕਰ ਰਿਹਾ ਹਾਂ ਜਿਨ੍ਹਾਂ ਵਿੱਚ ਤੁਹਾਡੇ ਲੋਕ ਬੈਠੇ ਹੋਏ ਹਨ। ਜਾਂ ਤਾਂ ਤੁਸੀਂ ਨਕਾਰ ਦਿਓ ਕਿ ਤੁਹਾਡੀ ਸਰਕਾਰ ਕਰਨਾਟਕ ਸਰਕਾਰ ਰੋਜ਼ਗਾਰ ਦੇ ਅੰਕੜੇ  ਬੋਲ ਰਹੀ ਹੈ ਝੂਠ ਬੋਲ ਰਹੀ ਹੈ। ਅਤੇ ਇਸ ਲਈ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ।

ਤੁਸੀਂ ਜਾਣਦੇ ਹੋ ਇੱਕ ਸਾਲ ਵਿੱਚ 70 ਲੱਖ ਨਵੇਂ ਨਾਮ ਈਪੀਐੱਫ ਵਿੱਚ ਰਜ਼ਿਸਟਰ ਹੋਏ ਹਨ ਅਤੇ ਇਹ 18 ਤੋਂ 25 ਸਾਲ ਦੋ ਨੌਜਵਾਨ ਹਨ। ਕੀ ਇਹ ਰੋਜ਼ਗਾਰ ਨਹੀਂ ਹੈ ? ਇੰਨਾ ਹੀ ਨਹੀਂ ਜੋ ਕੋਈ ਡਾਕਟਰ ਬਣੇ, ਕੋਈ ਇੰਜੀਨੀਅਰ ਬਣੇ, ਕੋਈ Lawyer ਬਣੇ, ਕੋਈ chartered accountat ਬਣੇ, ਇਨ੍ਹਾਂ ਨੇ ਆਪਣੀਆਂ ਕੰਪਨੀਆਂ ਵਿੱਚ ਲੋਕਾਂ ਨੂੰ ਕੰਮ ਦਿੱਤਾ, ਖੁਦ ਦਾ ਰੋਜ਼ਗਾਰ ਵਧਾਇਆ। ਤੁਸੀਂ ਇਸ ਨੂੰ ਗਿਣਨ ਲਈ ਤਿਆਰ ਨਹੀਂ ਹੋ। ਇਨ੍ਹਾਂ ਹੀ ਨਹੀਂ ਅੱਜ ਦੇਸ਼ ਦੇ ਮੱਧਵਰਗੀ ਪਰਿਵਾਰ ਦਾ ਨੌਜਵਾਨ, ਉਹ ਨੌਕਰੀ ਦੀ ਭੀਖ ਮੰਗਣ ਵਾਲਿਆਂ ਵਿੱਚੋਂ ਨਹੀਂ ਹੈ, ਉਹ ਸਨਮਾਨ ਨਾਲ ਜਿਊਣਾ ਚਾਹੁੰਦਾ ਹੈ, ਉਹ ਆਪਣੇ ਬਲਬੂਤੇ ‘ਤੇ ਜਿਊਣਾ ਚਾਹੁੰਦਾ ਹੈ। ਮੈਂ ਕਈ ਆਈਏਐੱਸ ਅਫ਼ਸਰਾਂ ਨੂੰ ਪੁੱਛਦਾ ਹਾਂ ਕਿ ਉਨ੍ਹਾਂ ਦੇ ਬੱਚੇ ਕੀ ਕਰਦੇ ਹਨ ? ਤਾਂ ਉਹ ਕਹਿੰਦੇ ਹਨ ਕਿ ਜਦੋਂ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਕਿ ਇੱਥੇ ਆ ਜਾਓ ਤਾਂ ਉਹ ਮਨ੍ਹਾਂ ਕਰਦੇ ਹਨ । ਕਹਿੰਦੇ ਹਨ ਸਟਾਰਟ ਅੱਪ ਚਾਲੂ ਕਰਾਂਗੇ। ਦੇਸ਼ ਦੇ ਮੱਧਵਰਗੀ ਤੇਜ਼ ਤਰਾਰ ਜੋ ਨੌਜਵਾਨ ਹਨ ਉਨ੍ਹਾਂ ਦੀ aspiration ਨੂੰ ਬਲ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਨਿਰਾਸ਼ ਕਰਨ ਦਾ ਕੰਮ ਨਹੀਂ ਕਰਨਾ ਚਾਹੀਦਾ ਹੈ ਅਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ, Skill Development ਯੋਜਨਾ, Enterpreneurship training ਦੀ ਯੋਜਨਾ ਦੇ ਤਹਿਤ ਅਸੀਂ ਮੱਧਵਰਗੀ ਊਰਜਾਵਾਨ ਨੌਜਵਾਨਾਂ ਦੀ aspiration ਨੂੰ ਬਲ ਦੇਣ ਲਈ ਪ੍ਰਯਤਨ ਕਰ ਰਹੇ ਹਾਂ। ਇਸੇ ਦਾ ਨਤੀਜਾ ਹੈ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 10 ਕਰੋੜ ਤੋਂ ਜ਼ਿਆਦਾ ਲੋਨ ਦੀ ਪ੍ਰਵਾਨਗੀ ਹੋਈ ਹੈ। ਇਸ ਦਰਮਿਆਨ ਕੋਈ ਦਲਾਲ ਨਹੀਂ ਆਇਆ, ਕੋਈ ਸ਼ਿਕਾਇਤ ਨਹੀਂ ਆਈ, ਇਹ ਵੀ ਇਸ ਸਰਕਾਰ ਦੇ ਵਰਕ ਕਲਚਰ ਦਾ ਨਤੀਜਾ ਹੈ। ਲੋਨ ਪ੍ਰਾਪਤ ਕਰਨ ਵਾਲੇ ਲੋਕਾਂ ਵਿੱਚ ਤਿੰਨ ਕਰੋੜ ਲੋਕ ਬਿਲਕੁਲ ਨਵੇਂ ਉੱਦਮੀ ਹਨ। ਕੀ ਇਹ ਭਾਰਤ ਵਿੱਚ ਰੋਜ਼ਗਾਰ ਵਧਾਉਣ ਦਾ ਕੰਮ ਨਹੀਂ ਹੋ ਰਿਹਾ ਹੈ। ਅਤੇ ਅਟੱਲ ਜੀ ਨੇ ਕਿਹਾ ਹੈ ਕਿ ‘ਛੋਟੇ ਮਨ ਨਾਲ ਕੋਈ ਵੱਡਾ ਨਹੀਂ ਹੁੰਦਾ, ਅਤੇ ਟੁੱਟੇ ਮਨ ਨਾਲ ਕੋਈ ਖੜਾ ਨਹੀਂ ਹੁੰਦਾ’।  ਇਸ ਲਈ ਤੁਸੀਂ ਉੱਥੇ ਦੇ ਉੱਥੇ ਹੀ ਰਹਿ ਜਾਓਗੇ।

ਮੈਂ ਜ਼ਰਾ ਪੁੱਛਣਾ ਚਾਹੁੰਦਾ ਹਾਂ ਕਿ ਇਹ ਸਾਰੇ ਸਾਡੇ ਜ਼ਮਾਨੇ ਦੇ, ਸਾਡੇ ਜ਼ਮਾਨੇ ਦੇ ਗੀਤ ਗਾਉਂਦੇ ਰਹਿੰਦੇ ਹਨ। 80 ਦੇ ਦਹਾਕੇ ਵਿੱਚ ਸਾਡੇ ਦੇਸ਼ ਵਿੱਚ ਇਹ ਗੂੰਜ ਸੁਣਾਈ ਦਿੰਦੀ ਸੀ 21ਵੀਂ ਸਦੀ ਆ ਰਹੀ ਹੈ, 21ਵੀ ਸਦੀ ਆ ਰਹੀ ਹੈ, 21ਵੀਂ ਸਦੀ ਆ ਰਹੀ ਹੈ, ਸਾਰੇ ਦੇਸ਼ ਵਿੱਚ 21 ਵੀਂ ਸਦੀ ਦੇ ਭਾਸ਼ਣ ਸੁਣਾਏ ਜਾ ਰਹੇ ਸਨ ਅਤੇ 21ਵੀਂ ਸਦੀ ਦੀ ਗੱਲ ਕਰਨ ਵਾਲੀ ਇਹ ਸਰਕਾਰ ਦੇਸ਼ ਵਿੱਚ aviation policy ਤੱਕ ਨਹੀਂ ਲਿਆ ਸਕੀ।

ਭਾਈਓ – ਭੈਣੋਂ, ਸਭਾਪਤੀ ਜੀ ਇੱਕ aviation policy ਅਸੀਂ ਬਣਾਈ ਅਤੇ ਅੱਜ ਛੋਟੇ-ਛੇਟ ਸ਼ਹਿਰਾਂ ਵਿੱਚ, ਛੋਟੀਆਂ-ਛੋਟੀਆਂ ਹਵਾਈ ਪਟੜੀਆਂ ਸਨ ਉਨ੍ਹਾਂ ਦਾ ਅਸੀਂ ਉਪਯੋਗ ਕੀਤਾ ਅਤੇ 16 ਨਵੀਂਆ ਹਵਾਈ ਪਟੜੀਆਂ ਬਣਾਈਆਂ ਜਿੱਥੇ ਜਹਾਜਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ। ਅੱਜ ਦੇਸ਼ ਵਿੱਚ ਕਰੀਬ-ਕਰੀਬ 450 ਜਹਾਜ਼ Operational ਹਨ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਇਸ initiative ਦਾ ਨਤੀਜਾ ਹੈ ਕਿ ਇਸ ਸਾਲ 900 ਤੋਂ ਜ਼ਿਆਦਾ ਨਵੇਂ ਹਵਾਈ ਜਹਾਜ਼ ਖਰੀਦਣ ਦਾ ਆਰਡਰ ਹਿੰਦੁਸਤਾਨ ਤੋਂ ਗਿਆ ਹੈ। ਅਸੀਂ ਸੈਟੇਲਾਈਟ ਟੈਕਨੋਲੋਜੀ ਰਾਹੀਂ Tagging ਕਰ ਰਹੇ ਹਾਂ। ਇਨ੍ਹਾਂ ਹੀ ਨਹੀਂ ਅਗਰ ਟਾਇਲਟ ਬਣੇ ਤਾਂ Mobile Phone ‘ਤੇ ਉਸ ਦੀ ਤਸਵੀਰ Tag ਕੀਤੀ ਜਾਂਦੀ ਹੈ। ਇਸ ਤਰ੍ਹਾਂ ਸੈਟੇਲਾਈਟ ਦੀ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਮੌਨਿਟਰਿੰਗ ਕਰਕੇ ਕੰਮ ਵਿੱਚ ਗਤੀ ਵੀ ਆਈ ਹੈ। Monitoring ਦੇ ਕਾਰਨ Transparency ਨੂੰ ਵੀ ਤਾਕਤ ਮਿਲੀ ਹੈ।

ਮੈਂ ਹੈਰਾਨ ਹਾਂ, ਜਦੋਂ ਅਸੀਂ ਜਿੱਤ ਕੇ ਆਏ ਤੁਹਾਨੂੰ ਸੰਦੇਹ ਸੀ ਕਿ ਮੋਦੀ ਆਧਾਰ ਖਤਮ ਕਰ ਦੇਵੇਗਾ। ਲੇਕਿਨ ਮੋਦੀ ਵਿਗਿਆਨਕ ਤਰੀਕੇ ਨਾਲ ਉਸ ਨੂੰ ਲੈ ਕੇ ਆਇਆ ਅਤੇ ਉਸ ਦੇ ਵਿਗਿਆਨਕ ਉਪਯੋਗ ਕਰਨ ਦੇ ਰਸਤੇ ਖੋਜੇ, ਜੋ ਤੁਹਾਡੀ ਕਲਪਨਾ ਵਿੱਚ ਨਹੀਂ ਸਨ, ਜਦੋਂ ਆਧਾਰ ਲਾਗੂ ਹੋ ਗਿਆ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਉਸ ਦਾ ਲਾਭ ਮਿਲਣ ਲੱਗਾ ਤਾਂ ਤੁਹਾਨੂੰ ਆਧਾਰ ਦਾ Implementation  ਬੁਰਾ ਲੱਗਣ ਲੱਗ ਗਿਆ। ਅੱਜ 115 ਕਰੋੜ ਤੋਂ ਜ਼ਿਆਦਾ ਆਧਾਰ ਬਣ ਚੁੱਕੇ ਹਨ । ਕੇਂਦਰ ਸਰਕਾਰ ਦੀਆਂ ਕਰੀਬ 400 ਯੋਜਨਾਵਾਂ Direct Benefit Transfer Scheme ਵਿੱਚੋਂ ਗ਼ਰੀਬਾਂ ਦੇ ਖਾਤਿਆਂ ਵਿੱਚ ਸਿੱਧੇ ਪੈਸੇ ਜਾਣ ਲੱਗੇ ਹਨ। ਅੱਜ ਆਧਾਰ ਦੇ ਕਾਰਨ Direct Benefit Transfer ਤੋਂ ਤੁਸੀਂ ਦੁਖੀ ਹੋ, ਅਜਿਹਾ ਨਹੀਂ ਹੈ ਤੁਹਾਡੇ ਦੁੱਖ ਦਾ ਕਾਰਨ ਹੈ ਕਿ ਵਿਚੋਲਿਆ ਦੀ ਜੋ ਚਾਲ ਸੀ ਉਹ ਖਤਮ ਹੋ ਗਈ ਹੈ। ਇਸ ਲਈ ਜੋ ਰੋਜ਼ਗਾਰ ਗਿਆ ਹੈ ਉਹ ਬੇਈਮਾਨਾਂ ਦਾ ਗਿਆ ਹੈ, ਦੇਸ਼ ਨੂੰ ਲੁੱਟਣ ਵਾਲਿਆਂ ਦਾ ਗਿਆ ਹੈ।

ਸਭਾਪਤੀ ਜੀ, 4 ਕਰੋੜ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ ਦੇਣ ਦਾ ਸੌਭਾਗਯ ਅਸੀਂ ਲਿਆਏ ਹਾਂ। ਇਸ ਤੋਂ ਪਹਿਲਾਂ 18 ਹਜ਼ਾਰ ਪਿੰਡਾਂ ਵਿੱਚ ਖੰਭੇ ਤੱਕ ਨਹੀਂ ਲੱਗੇ ਸਨ। ਸਿਰਫ਼ ਬਿਜਲੀ ਦੇ ਵਿਸ਼ੇ ‘ਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਦੇਸ਼ ਦੇ ਕੁੱਲ 25 ਕਰੋੜ ਘਰਾਂ ਵਿੱਚੋਂ 4 ਕਰੋੜ ਘਰਾਂ ਵਿੱਚ ਬਿਜਲੀ ਦਾ ਨਾ ਹੋਣਾਂ ਮਤਲਬ ਕਰੀਬ-ਕਰੀਬ 20% ਲੋਕ ਅੱਜ ਵੀ ਹਨੇਰੇ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਹਨ। ਅਸੀਂ ਬਿਜਲੀ ਵਿਵਸਥਾ ਸੁਧਾਰਨ ਲਈ 4 ਅਲੱਗ-ਅਲੱਗ ਪੜਾਵਾਂ ਵਿੱਚ ਕੰਮ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਅਸੀਂ ਬਿਜਲੀ ਦੀ ਪ੍ਰੋਡਕਸ਼ਨ ਵਧਾਉਣ ‘ਤੇ ਜ਼ੋਰ ਦਿੱਤਾ। ਸੌਰ ਊਰਜਾ ਹੋਵੇ, ਹਾਈਡਰੋ ਊਰਜਾ ਹੋਵੇ, ਥਰਮਲ ਹੋਵੇ, ਨਿਊਕਲੀਅਰ ਹੋਵੇ, ਜਿਸ ਵੀ ਖੇਤਰ ਤੋਂ ਬਿਜਲੀ ਹੋ ਸਕਦੀ ਹੈ ਉਸ ਤੋਂ ਅਸੀਂ ਬਿਜਲੀ ਦਾ ਉਤਪਾਦਨ ਵਧਾਇਆ। Transmission network ਵਿੱਚ ਅਸੀਂ ਤੇਜ਼ ਗਤੀ ਨਾਲ ਅੱਗੇ ਵਧੇ। ਇਹ ਪਿਛਲੀ ਸਰਕਾਰ ਦੇ ਆਖਰੀ ਤਿੰਨ ਸਾਲਾਂ ਦੀ ਤੁਲਨਾ ਵਿੱਚ 83% ਜ਼ਿਆਦਾ ਹੈ। Power distribution system ਮਜ਼ਬੂਤ ਕਰਨ ਲਈ 2015 ਵਿੱਚ ਉੱਜਵਲ ਡਿਸਕੌਮ ਇੰਸ਼ੌਰੈਂਸ ਯੋਜਨਾ ਭਾਵ ਉਦੈ ਯੋਜਨਾ ਅਤੇ ਰਾਜਾਂ ਨੂੰ ਨਾਲ ਲੈ ਕੇ MoU ਕਰਕੇ ਅੱਗੇ ਵਧੇ ਹਾਂ। ਇੱਕ ਪਾਸੇ ਬਿਜਲੀ ਪਹੁੰਚਾਉਣਾ ਦੂਜੀ ਪਾਸੇ ਬਿਜਲੀ ਬਚਾਉਣਾ, ਅਸੀਂ 28 ਕਰੋੜ ਐੱਲਈਡੀ ਬੱਲਬ ਵੰਡੇ ਜਿਸ ਕਰਕੇ 15 ਹਜ਼ਾਰ ਕਰੋੜ ਰੁਪਏ ਬਿਜਲੀ ਦੇ ਬਿਲ ਦੇ ਬਚੇ ਹਨ।

ਦੇਸ਼ ਦੇ ਮੱਧ ਵਰਗ ਨੂੰ ਲਾਭ ਹੋਇਆ ਹੈ। ਅਸੀਂ wastage of time ਵੀ ਬਚਾਇਆ ਹੈ, ਅਸੀਂ wastage of money ਨੂੰ ਵੀ ਰੋਕਣ ਲਈ ਇਮਾਨਦਾਰੀ ਦਾ ਯਤਨ ਕੀਤਾ ਹੈ।

ਸਭਾਪਤੀ ਜੀ, ਇੱਥੇ ਕਿਸਾਨਾਂ ਦੇ ਨਾਮ ’ਤੇ ਰਾਜਨੀਤੀ ਦੀਆਂ ਭਰਪੂਰ ਕੋਸ਼ਿਸ਼ਾਂ ਚੱਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਵੀ ਮਦਦਗਾਰ ਲੋਕ ਮਿਲ ਜਾਂਦੇ ਹਨ। ਇਹ ਸੱਚਾਈ ਹੈ ਕਿ ਅਜ਼ਾਦੀ ਦੇ 70 ਸਾਲ ਬਾਅਦ ਵੀ ਸਾਡੇ ਕਿਸਾਨ ਜੋ ਉਤਪਾਦਨ ਕਰਦੇ ਹਨ ਕਰੀਬ-ਕਰੀਬ ਇੱਕ ਲੱਖ ਕਰੋੜ ਰੁਪਿਆਂ ਦੀਆਂ ਇਹ ਜੋ ਉਤਪਾਦਿਤ ਚੀਜ਼ਾਂ ਹਨ- ਫਲ ਹੋਣ, ਫੁੱਲ ਹੋਣ, ਸਬਜ਼ੀ ਹੋਵੇ, ਅੰਨ ਹੋਵੇ, ਇਹ ਖੇਤ ਤੋਂ ਸਟੋਰ ਤੱਕ ਅਤੇ ਬਜ਼ਾਰ ਦੇ ਨਾਲ-ਨਾਲ ਜੋ ਸਪਲਾਈ ਚੇਨ ਚਾਹੀਦੀ ਹੈ ਉਸ ਦੀ ਕਮੀ ਦੇ ਕਾਰਨ ਉਹ ਸੰਪਦਾ ਬਰਬਾਦ ਹੋ ਜਾਂਦੀ ਹੈ। ਅਸੀਂ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਸ਼ੁਰੂ ਕੀਤੀ ਅਤੇ ਅਸੀਂ ਉਸ infrastructure ਨੂੰ ਬਲ ਦੇ ਰਹੇ ਹਾਂ ਕਿ ਕਿਸਾਨ ਜੋ ਪੈਦਾਵਰ ਕਰਦਾ ਹੈ, ਉਸ ਨੂੰ ਰੱਖ ਰਖਾਅ ਦੀ ਵਿਵਸਥਾ ਮਿਲੇ, ਘੱਟ ਖ਼ਰਚ ਨਾਲ ਮਿਲੇ ਅਤੇ ਉਸ ਦੀ ਫਸਲ ਬਰਬਾਦ ਨਾ ਹੋਵੇ, ਉਸ ਦੀ ਗਰੰਟੀ ਤਿਆਰ ਹੈ।

ਸਰਕਾਰ ਨੇ ਸਪਲਾਈ ਚੇਨ ਵਿੱਚ ਕਈ infrastructure ਨੂੰ ਤਿਆਰ ਕਰਨ ਵਿੱਚ ਮਦਦ ਕਰਨ ਦਾ ਫੈਸਲਾ ਕੀਤਾ ਹੈ। ਅਤੇ ਇਸ ਦੇ ਬਾਅਦ ਜੋ ਇੱਕ ਲੱਖ ਕਰੋੜ ਬਚਣਗੇ ਉਹ ਦੇਸ਼ ਦੇ ਕਿਸਾਨਾਂ ਨੂੰ food processing ਵਿੱਚ ਲੱਗੇ ਹੋਏ ਮੱਧ ਵਰਗ ਦੇ ਨੌਜਵਾਨਾਂ ਨੂੰ ਪਿੰਡ ਵਿੱਚ ਹੀ ਖੇਤੀ ਅਧਾਰਤ ਉਦਯੋਗਾਂ ਲਈ ਅਵਸਰ ਦੀ ਸੰਭਾਵਨਾ ਪੈਦਾ ਹੋਈ ਹੈ। ਸਾਡੇ ਦੇਸ਼ ਵਿੱਚ ਜਿੰਨਾ ਖੇਤੀ ਦਾ ਮਹੱਤਵ ਹੈ, ਓਨਾ ਹੀ ਪਸ਼ੂ ਪਾਲਣ ਦਾ, ਉਹ ਇੱਕ ਦੂਜੇ ਨਾਲ ਜੁੜੇ ਹੋਏ ਹਨ। ਸਾਡੇ ਦੇਸ਼ ਵਿੱਚ ਪਸ਼ੂ ਪਾਲਣ ਦੇ ਖੇਤਰ ਵਿੱਚ ਅਵੱਸ਼ਕ ਪ੍ਰਬੰਧਨ ਦੇ ਅਭਾਵ ਵਿੱਚ ਸਲਾਨਾ 40 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਅਸੀਂ ਪਸ਼ੂਆਂ ਦੀ ਚਿੰਤਾ ਕਰਨਾ ਕਾਮਧੇਨੂ ਯੋਜਨਾ ਰਾਹੀਂ ਇਨ੍ਹਾਂ ਪਸ਼ੂਆਂ ਦੇ ਰੱਖ ਰਖਾਵ ਦੀ ਚਿੰਤਾ ਕਰਨ ਲਈ, ਉਹਨਾਂ ਦੀ ਅਰੋਗਤਾ ਦੀ ਚਿੰਤਾ ਕਰਨ ਲਈ ਇੱਕ ਬੜਾ aggressive ਕੰਮ ਸ਼ੁਰੂ ਕੀਤਾ ਹੈ। ਅਤੇ ਇਸਦੇ ਕਾਰਣ ਕਾਮਧੇਨੂ ਯੋਜਨਾ ਦਾ ਲਾਭ ਦੇਸ਼ ਦੇ ਪਸ਼ੂ ਪਾਲਣ ਅਤੇ ਜੋ ਕਿਸਾਨ ਪਸ਼ੂ ਪਾਲਣ ਕਰਦਾ ਹੈ, ਉਨ੍ਹਾਂ ਨੂੰ ਇੱਕ ਵੱਡੀ ਰਾਹਤ ਮਿਲਣ ਵਾਲੀ ਹੈ। ਅਸੀਂ 22 ਵਿੱਚ ਇਨਕਮ ਦੁੱਗਣੀ ਕਰਨ ਦੀ ਗੱਲ ਕਰਦੇ ਹਾਂ। 80 ਵਿੱਚ 21 ਵੀਂ ਸਦੀ ਦੀ ਗੱਲ ਕਰਨਾ ਤਾਂ ਮਨਜ਼ੂਰ ਸੀ ਲੇਕਿਨ ਅਗਰ ਮੋਦੀ ਅੱਜ 2018 ਵਿੱਚ ਅਜ਼ਾਦੀ ਦੇ 75 ਸਾਲ ਵਾਲੇ 2022 ਨੂੰ ਯਾਦ ਕਰੇ ਤਾਂ ਤੁਹਾਨੂੰ ਤਕਲੀਫ਼ ਹੋ ਰਹੀ ਹੈ ਕਿ ਮੋਦੀ 22 ਦੀ ਗੱਲ ਕਿਉਂ ਕਰਦਾ ਹੈ। ਤੁਸੀਂ 80 ਵਿੱਚ 21ਵੀਂ ਸਦੀ ਦੇ ਗੀਤ ਗਾਉਂਦੇ ਸੀ, ਦੇਸ਼ ਨੂੰ ਦਿਖਾਉਂਦੇ ਰਹਿੰਦੇ ਸੀ ਅਤੇ ਜਦ ਮੇਰੀ ਸਰਕਾਰ ਨਿਰਧਾਰਤ ਕੰਮ ਦੇ ਨਾਲ 2022 ਅਜ਼ਾਦੀ ਦੇ 75 ਸਾਲ ਦਾ inspiration ਇੱਕ ਪ੍ਰੇਰਣਾ ਨੂੰ ਲੈ ਕੇ ਕੰਮ ਕਰ ਰਹੀ ਹੈ ਤਾਂ ਤੁਹਾਨੂੰ ਉਸ ਦੀ ਵੀ ਤਕਲੀਫ਼ ਹੋ ਰਹੀ ਹੈ। ਅਤੇ ਕਿਸਾਨਾਂ ਦੀ ਆਮਦਨ ਦੂਣੀ ਕਰਨੀ, ਤੁਸੀਂ ਸੰਦੇਹਾਂ ਵਿੱਚ ਇਸ ਲਈ ਜੀ ਰਹੇ ਹੋ ਕਿ ਤੁਸੀਂ ਕਦੀ ਵੱਡਾ ਸੋਚਿਆ ਹੀ ਨਹੀਂ, ਛੋਟੇ ਦਿਲ ਨਾਲ ਕੁਝ ਹੁੰਦਾ ਨਹੀਂ। ਕਿਸਾਨ ਦੀ ਆਮਦਨ ਦੂਣੀ ਕਰਨੀ ਤਾਂ ਕੀ ਅਸੀਂ ਉਸ ਦੀ ਲਾਗਤ ਵਿੱਚ ਵੀ ਕਮੀ ਨਹੀਂ ਕਰ ਸਕਦੇ। Soil Health Card ਰਾਹੀਂ ਇਹ ਸੰਭਵ ਹੋਇਆ ਹੈ, Solar Pump ਰਾਹੀਂ ਇਹ ਸੰਭਵ ਹੋਇਆ ਹੈ, Urea Neem coating ਦੇ ਕਾਰਨ ਇਹ ਸੰਭਵ ਹੋਇਆ ਹੈ। ਇਹ ਸਾਰੀਆਂ ਚੀਜ਼ਾਂ ਕਿਸਾਨ ਦੀ ਲਾਗਤ ਘੱਟ ਕਰਨ ਲਈ ਕੰਮ ਆਉਣ ਵਾਲੀਆਂ ਚੀਜ਼ਾਂ ਹਨ। ਇਸੇ ਪ੍ਰਕਾਰ ਕਿਸਾਨ ਨੂੰ ਆਪਣੇ ਕਿਸਾਨੀ ਕਾਰੋਬਾਰ ਦੇ ਨਾਲ ਅਸੀਂ bamboo ਦਾ ਨਿਰਣਾ ਕੀਤਾ। ਅਗਰ ਉਹ ਆਪਣੇ ਖੇਤ ਦੇ ਕਿਨਾਰੇ bamboo ਲਗਾਏਗਾ ਤਾਂ ਅੱਜ ਉਸ bamboo ਦਾ assured market ਹੈ। ਅੱਜ ਦੇਸ਼ ਹਜ਼ਾਰਾਂ ਕਰੋੜ ਰੁਪਏ ਦਾ bamboo import ਕਰਦਾ ਹੈ। ਤੁਹਾਡੀ ਇੱਕ ਗ਼ਲਤ ਨੀਤੀ ਦੇ ਕਾਰਨ। ਕੀ ਤੁਸੀਂ bamboo ਨੂੰ tree ਕਹਿ ਦਿੱਤਾ, ਦਰਖ਼ਤ ਕਹਿ ਦਿੱਤਾ ਅਤੇ ਉਸ ਕਰਕੇ ਕੋਈ bamboo  ਕੱਟ ਨਹੀਂ ਸਕਦਾ ਸੀ। ਮੇਰੇ north east ਦੇ ਲੋਕ ਪ੍ਰੇਸ਼ਾਨ ਹੋ ਗਏ। ਸਾਡੇ ਵਿੱਚ ਹਿੰਮਤ ਹੈ ਕਿ ਅਸੀਂ bamboo ਨੂੰ  grass ਦੀ category ਵਿੱਚ ਲਿਆ ਕੇ ਰੱਖਿਆ। ਉਹ ਕਿਸਾਨ ਦੀ ਆਮਦਨ ਵਧਾਏਗਾ। ਅਸੀਂ ਦੁੱਧ ਦੇ ਉਤਪਾਦਨ ਨੂੰ ਵਧਾਉਣਾ ਚਾਹੁੰਦੇ ਹਾਂ। ਪ੍ਰਤੀ ਪਸ਼ੂ ਸਾਡੇ ਇੱਥੇ ਦੁੱਧ ਦਾ ਉਤਪਾਦਨ ਵਧਾਇਆ ਜਾ ਸਕਦਾ ਹੈ। ਅਸੀਂ ਮਧੂ ਮੱਖੀ ਪਾਲਣ ’ਤੇ ਬਲ ਦੇਣਾ ਚਾਹੁੰਦੇ ਹਾਂ। ਤੁਹਾਨੂੰ ਹੈਰਾਨੀ ਹੋਵੇਗੀ ਕਿ ਮਧੂ-ਮੱਖੀ ਪਾਲਣ ਵਿੱਚ ਕਰੀਬ-ਕਰੀਬ 40% ਦਾ ਵਾਧਾ ਹੋਇਆ ਹੈ। ਅੱਜ ਦੁਨੀਆ holistic healthcare, ease of living ’ਤੇ ਜ਼ੋਰ ਦੇ ਰਹੀ ਹੈ ਅਤੇ ਇਸ ਲਈ ਉਨ੍ਹਾਂ ਨੂੰ chemical wax ਦੀ ਜਗ੍ਹਾ ਤੇ bee wax ਦੀ ਜ਼ਰੂਰਤ ਹੈ। ਇਸ ਦੀ ਬਹੁਤ ਵੱਡੀ market ਵੀ ਹੈ। ਅਜਿਹੇ ਅਨੇਕਾਂ ਖੇਤਰ ਹਨ ਜਿਵੇਂ poetry farm ਹੋਵੇ, fisheries ਹੋਵੇ, bamboo ਹੋਵੇ, ਇਹ ਸਾਰੇ ਕੰਮ ਕਿਸਾਨ ਦੀ ਆਮਦਨ ਨੂੰ ਡਬਲ ਕਰਦੇ ਹਨ। ਅਸੀਂ ਜਾਣਦੇ ਹਾਂ, ਲੋਕ ਸੋਚਦੇ ਸਨ ਕਿ ਆਧਾਰ ਕਦੇ ਨਹੀਂ ਆਵੇਗਾ – ਆ ਗਿਆ, ਉਨ੍ਹਾਂ ਨੂੰ ਪਰੇਸ਼ਾਨੀ ਸੀ ਕਿ ਜੀਐੱਸਟੀ ਨਹੀਂ ਆਏਗੀ, ਹੁਣ ਆ ਗਈ ਤਾਂ ਨਵਾਂ ਖੇਡ ਖੇਡੋ। ਅੱਜ ਸਿਰਫ਼ ਜੀਐੱਸਟੀ ਦੇ ਕਾਰਨ logistic ਵਿੱਚ ਫਾਇਦਾ ਹੋਇਆ ਹੈ। ਸਾਡੇ ਟਰੱਕਾਂ ਦੀ ਜਾਮ ਦੇ ਕਾਰਨ, ਟੋਲ ਦੇ ਕਾਰਨ ਜੋ ਸਮੇਂ ਦੀ wastage ਹੁੰਦੀ ਸੀ ਉਹ ਬੰਦ ਹੋ ਗਈ। ਅਤੇ ਸਾਡੀ transportation ਦੀ capacity 60% ਤੱਕ ਵਧ ਗਈ। ਜੋ ਕੰਮ ਇੱਕ ਟਰੱਕ ਪੰਜ ਛੇ ਦਿਨਾਂ ਵਿੱਚ ਕਰਦਾ ਸੀ, ਉਹ ਢਾਈ ਤਿੰਨ ਦਿਨਾਂ ਵਿੱਚ ਹੋ ਰਿਹਾ ਹੈ। ਮੱਧ ਵਰਗ ਨੂੰ ਨਿਰਾਸ਼ ਕਰਨ ਲਈ ਫੈਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸਾਡੇ ਮੱਧ ਵਰਗ ਦਾ ਵਿਅਕਤੀ good governance ਚਾਹੁੰਦਾ ਹੈ। ਉਹ ਅਗਰ ਟ੍ਰੇਨ ਦੀ ਟਿਕਟ ਲਵੇ ਤਾਂ ਟ੍ਰੇਨ ਵਿੱਚ ਆਪਣੇ ਹੱਕ ਦੀ ਸੁਵਿਧਾ ਚਾਹੁੰਦਾ ਹੈ। ਅਗਰ ਕਾਲਜ ਵਿੱਚ ਬੱਚੇ ਨੂੰ ਪੜਨ ਭੇਜੇ ਤਾਂ ਚੰਗੀ ਸਿੱਖਿਆ ਚਾਹੁੰਦਾ ਹੈ। ਬੱਚਿਆਂ ਨੂੰ ਸਕੂਲ ਭੇਜੇ ਤਾਂ ਚੰਗੀ ਸਿੱਖਿਆ ਚਾਹੁੰਦਾ ਹੈ। ਖਾਣਾ ਖ੍ਰੀਦਣ ਜਾਵੇ ਤਾਂ quality ਚੰਗੀ ਮਿਲੇ, ਇਹ ਮੱਧ ਵਰਗਾ ਦਾ ਵਿਅਕਤੀ ਚਾਹੁੰਦਾ ਹੈ। ਅਤੇ ਸਰਕਾਰ ਦਾ ਇਹ ਕੰਮ ਹੈ ਕਿ ਪੜਾਈ ਦੇ ਬਿਹਤਰ ਸੰਸਥਾਨ ਹੋਣ, ਉਚਿਤ ਮੁੱਲ ’ਤੇ ਉਸ ਨੂੰ ਘਰ ਮਿਲੇ, ਚੰਗੀਆਂ ਸੜਕਾਂ ਮਿਲਣ, ਆਧੁਨਿਕ Urban Infrastructure ਹੋਵੇ, ਮੱਧ ਵਰਗ ਦੀਆਂ ਆਸ਼ਾ-ਅਕਾਂਖਿਆਵਾਂ ਨੂੰ ਪੂਰਾ ਕਰਨ ਲਈ ease of living ਲਈ ਇਹ ਸਰਕਾਰ ਡੇਢ ਸਾਲ ਤੋਂ ਕਦਮ ਉਠਾ ਰਹੀ ਹੈ। ਅਤੇ ਇਹ ਸੁਣ ਕੇ ਹੈਰਾਨ ਰਹਿ ਜਾਣਗੇ ਇਹ ਲੋਕ ਕਿ entry level income tax ਦੁਨੀਆ ਵਿੱਚ 5% ਦੀ ਦਰ ਨਾਲ ਸਭ ਤੋਂ ਅਗਰ ਘੱਟ ਕਿਤੇ ਹੈ ਤਾਂ ਭਾਰਤ ਹਿੰਦੁਸਤਾਨ ਵਿੱਚ ਹੈ।

ਜੋ ਗ਼ਰੀਬਾਂ ਨੂੰ ਕਿਸੇ ਖ਼ੁਸ਼ਹਾਲ ਦੇਸ਼ ਵਿੱਚ ਵੀ ਨਹੀਂ ਹੈ’ ਖ਼ੁਸ਼ਹਾਲ ਦੇਸ਼ ਵਿੱਚ ਵੀ ਨਹੀਂ ਹੈ ਉਹ ਸਾਡੇ ਇੱਥੇ ਹੈ। 2000 ਦੇ ਪਹਿਲੇ ਬਜਟ ਵਿੱਚ ਟੈਕਸ ਤੋਂ ਛੂਟ ਦੀ ਸੀਮਾ ਪੰਜਾਹ ਹਜ਼ਾਰ ਰੁਪਏ ਤੋਂ ਵਧਾ ਕੇ ਢਾਈ ਲੱਖ ਰੁਪਏ ਕਰ ਦਿੱਤਾ ਗਿਆ ਸੀ। ਇਸ ਸਾਲ ਬਜਟ ਵਿੱਚ ਚਾਲ੍ਹੀ ਹਜ਼ਾਰ ਰੁਪਏ ਦਾ standard deduction  ਅਸੀਂ ਮੰਨਜ਼ੂਰ ਕਰ ਦਿੱਤਾ ਹੈ। senior citizen ਨੂੰ ਟੈਕਸ ਵਿੱਚ ਛੂਟ ਦਾ ਵੀ ਪ੍ਰਾਵਧਾਨ ਕੀਤਾ ਹੈ। ਮੱਧ ਵਰਗ ਨੂੰ ਕਰੀਬ 12 ਹਜ਼ਾਰ ਕਰੋੜ ਰੁਪਏ ਦਾ ਸਲਾਨਾ ਨਵੇਂ ਫਾਇਦੇ ਨਾਲ ਜੋੜਦਾ ਜਾਵੇ ਇਹ ਕੰਮ ਸਾਡੀ ਸਰਕਾਰ ਨੇ ਕੀਤਾ ਹੈ। ਪ੍ਰਧਾਨਮੰਤਰੀ ਆਵਾਸ ਯੋਜਨਾ ਸ਼ਹਰੀ 31 ਹਜ਼ਾਰ ਕਰੋੜ ਤੋਂ ਜ਼ਿਆਦਾ ਖਰਚ ਅਸੀਂ ਕੀਤਾ ਹੈ। ਵਿਆਜ਼ ਵਿੱਚ ਪਹਿਲੀ ਬਾਰ ਇਸ ਦੇਸ਼ ਦੇ ਮੱਧ ਵਰਗ ਦੇ ਲੋਕਾਂ ਨੂੰ ਵਿਆਜ਼ ਵਿੱਚ ਰਾਹਤ ਦੇਣ ਦਾ ਕੰਮ ਇਸ ਸਰਕਗਾਰ ਨੇ ਕੀਤਾ ਹੈ। ਨਵੇਂ ਏਮਸ’ ਨਵੀਂ ਆਈਆਈਟੀ’ ਨਵੇਂ IIM 11 ਵੱਡੇ ਸ਼ਹਿਰਾਂ ਵਿੱਚ ਮੈਟਰੋ 32 ਲੱਖ ਤੋਂ ਜ਼ਿਆਦਾ street LED light ਕਰ ਦੀ ਗਈ ਹੈ। ਅਤੇ ਇਸ ਲਈ ਨਵੇਂ ਉਦਮੀਆਂ MSME ਇਹ ਕੋਈ ਇੰਕਾਰ ਨਹੀਂ ਕਰ ਸਕਦਾ। MSME ਖੇਤਰ ਦੇ ਨਾਲ ਜੁੜੇ ਲੋਕ ਇਹ ਮੱਧ ਵਰਗ ਤੇ ਉੱਚ ਮੱਧ ਵਰਗ ਹਨ। ਢਾਈ ਸੌ ਕਰੋੜ ਦੇ turnover ‘ਤੇ ਅਸੀਂ ਟੈਕਸ ਰੇਟ 30 ਪ੍ਰਤੀਸ਼ਤ ਤੋਂ ਘੱਟ ਕਰਕੇ 25 ਪ੍ਰਤੀਸ਼ਤ ਕਰਕੇ ਮੱਧ ਵਰਗ ਦੇ ਸਮਾਜ ਦੀ ਬਹੁਤ ਵੱਡੀ ਸੇਵਾ ਦੀ ਹੈ। 5 ਪ੍ਰਤੀਸ਼ਤ ਦਿੱਤਾ ਹੈ। 2 ਕਰੋੜ ਰੁਪਏ ਤੱਕ ਕਾਰੋਬਾਰ ਕਰਨ ਵਾਲੇ ਸਾਰੇ ਵਿਆਪਾਰੀਆਂ ਨੂੰ ਕੇਵਲ ਬੈਂਕਿੰਗ ਜਨਾਂ ਰਾਹੀਂ ਲੈਣ-ਦੇਣ ਕਰਦੇ ਹਨ। ਸਰਕਾਰ ਉਨ੍ਹਾਂ ਦੀ ਆਮਦਨ ਨੂੰ turnover ਦਾ 8 ਪ੍ਰਤੀਸ਼ਤ ਨਹੀਂ 6 ਪ੍ਰਤੀਸ਼ਤ ਮੰਨਦੀ ਹੈ। ਯਾਨੀ ਉਨ੍ਹਾਂ ਨੂੰ ਟੈਕਸ ‘ਤੇ 2 ਪ੍ਰਤੀਸ਼ਤ ਦਾ ਲਾਭ ਹੁੰਦਾ ਹੈ। ਜੀਐੱਸਟੀ ਵਿੱਚ ਡੇਢ ਕਰੋੜ ਰੁਪਏ ਤੱਕ ਦੇ turnover ਵਾਲੇ ਕਾਰੋਬਾਰ ਨੂੰ composition scheme ਦਿੱਤੀ ਅਤੇ turnover ਦਾ ਕੇਵਲ ਇੱਕ ਪ੍ਰਤੀਸ਼ਤ ਦਾ ਭੁਗਤਾਨ ਇਹ ਵੀ ਦੁਨੀਆ ਵਿੱਚ ਸਭ ਤੋਂ ਘੱਟ ਹਿੰਦੁਸਤਾਨ ਵਿੱਚ ਕਰਨ ਵਾਲੀ ਇਹ ਸਰਕਾਰ ਹੈ।

ਮਾਣਯੋਗ ਸਭਾਪਤੀ ਜੀ’ ਜਨਧਨ ਯੋਜਨਾ 31 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਨੂੰ ਬੈਂਕ ਅਕਾਉਂਟ ਖੁਲਨਾ’ 18 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਨੂੰ ਸਵਾਸਥ ਸੁਰੱਖਿਆ ਦੀ ਬੀਮਾ ਯੋਜਨਾ ਦਾ ਲਾਭ ਹੋਵੇ, 90 ਪੈਸੇ ਪ੍ਰਤੀਦਿਨ ਜਾਂ ਇੱਕ ਰੁਪਏ ਮਹੀਨਾ ਇੱਨਾ ਚੰਗਾ ਪ੍ਰੋਡੇਕਟ ਵਾਲਾ ਬੀਮਾ ਅਸੀਂ ਦੇਸ਼ ਨੂੰ’ ਗ਼ਰੀਬਾਂ ਨੂੰ ਦਿੱਤਾ। ਅਤੇ ਆਪ’ ਤੁਹਾਨੂੰ ਇਹ ਜਾਣ ਕੇ ਇਹ ਸੰਤੋਸ਼ ਹੋਵੇਗਾ ਕਿ ਇੱਨੇ ਘੱਟ ਸਮੇਂ ਵਿੱਚ ਅਜਿਹੇ ਗ਼ਰੀਬ ਪਰਿਵਾਰਾਂ ਨੂੰ ਦਿੱਤਾ। ਅਤੇ ਆਫ਼ਤ ਆਈ ਤਾਂ insurance ਦੀ ਯੋਜਨਾ ਦੇ ਕਾਰਣ ਅਜਿਹੇ ਪਰਿਵਾਰਾਂ ਨੂੰ ਦੋ ਹਜ਼ਾਰ ਕਰੋੜ ਰੁਪਏ ਉਨ੍ਹਾਂ ਦੇ ਘਰ ਪਹੁੰਚ ਗਿਆ। ਇਹ’ ਇਹ ਅਸਾਮਾਨਯ ਕੰਮ ਹੋਇਆ ਹੈ।

ਉੱਜਵਲਾ ਯੋਜਨਾ ਦੇ ਤਹਿਤ ਤਿੰਨ ਕਰੋੜ ਤੀਹ ਲੱਖ ਮਾਂ-ਭੈਣਾਂ ਨੂੰ’ ਗ਼ਰੀਬ ਮਾਂ-ਭੈਣਾਂ’ ਅਤੇ ਗੈਸ ਦਾ ਕਨੈਕਸ਼ਨ ਦੇ ਲਈ ਇਹ ਐੱਮਪੀਓ ਦੇ ਕੁਰਤੇ ਪਕੜ ਕੇ ਚਲਨਾ ਪੈਂਦਾ ਸੀ। ਅਸੀਂ ਸਾਹਮਣੇ ਤੋਂ ਜਾ ਕੇ ਇਹ ਗੈਸ ਕਨੈਕਸ਼ਨ ਦੇ ਰਹੇ ਹਾਂ ਅਤੇ ਹੁਣ ਸੰਖਿਆ ਅਸੀਂ 8 ਕਰੋੜ ਕਰਨ ਦਾ ਨਿਰਣਯ ਲਿੱਤਾ ਹੈ।

ਆਯੁਸ਼ਮਾਨ ਭਾਰਤ ਯੋਜਨਾ ਮੈਂ ਹੈਰਾਨ ਹਾਂ ਕੀ ਦੇਸ਼ ਦੇ ਗ਼ਰੀਬ ਨੂੰ ਸਿਹਤ ਸੁਵਿਧਾ ਮਿਲਨੀ ਚਾਹੀਦੀ ਹੈ ਕਿ ਨਹੀਂ ਮਿਲਨੀ ਚਾਹੀਦੀ। ਗ਼ਰੀਬ ਪੈਸਿਆਂ ਦੀ ਕਮੀ ਵਿੱਚ ਇਲਾਜ ਕਰਵਾਉਣ ਨਹੀਂ ਜਾਂਦੇ ਹਨ’ ਉਹ ਮੌਤ ਨੂੰ ਪਸੰਦ ਕਰਦਾ ਹੈ। ਲੇਕਿਨ ਬੱਚਿਆਂ ਦੇ ਲਈ ਉਹ ਕਰਜ ਛੋੜਕਰ ਕੇ ਜਾਣਾ ਨਹੀਂ ਚਾਹੁੰਦਾ ਹੈ। ਕੀ ਅਜਿਹੇ ਗ਼ਰੀਬ ਨਿਚਲੇ ਵਰਗ ਦੇ ਪਰਿਵਾਰਾਂ ਦੀ ਰੱਖਿਆ ਕਰਨ ਦਾ ਨਿਰਣਯ ਗਲਤ ਹੋ ਸਕਦਾ ਹੈ ਕੀ ? ਹਾਂ ਤੁਹਾਨੂੰ ਲੱਗਦਾ ਹੈ ਕਿ ਇਸ ਪ੍ਰੋਡੇਕਟ ਵਿੱਚ ਕੋਈ ਬਦਲਾਅ ਕਰਨਾ ਹੈ ਤਾਂ ਚੰਗੇ positive ਸੁਧਾਰ ਲੈ ਕੇ ਆਓ। ਮੈਂ ਖ਼ੁਦ ਸਮੇਂ ਦੇਣ ਦੇ ਲਈ ਤਿਆਰ ਹਾਂ। ਤਾਂਕਿ ਦੇਸ਼ ਦੇ ਗ਼ਰੀਬਾਂ ਨੂੰ ਪੰਜ ਲੱਖ ਰੁਪਏ ਤੱਕ ਸਲਾਨਾ ਖਰਚ ਕਰੀਏ ਉਸ ਦੇ ਕੰਮ ਆਵੇ ਸਰਕਾਰ ਲੇਕਿਨ ਤੁਸੀ ਉਨ੍ਹਾਂ ਦੇ ਲਈ ਵੀ ਇਸ ਪ੍ਰਕਾਰ ਦੇ ਬਿਆਨ ਬਾਜ਼ੀ ਕਰ ਰਹੇ ਹਾਂ। ਚੰਗੀ ਯੋਜਨਾ ਹੈ’ ਜ਼ਰੂਰ ਮੈਨੂੰ ਸੁਝਾਅ ਦਿਓ’ ਅਸੀਂ ਮਿਲ-ਬੈਠ ਕੇ ਨੈਕੀ ਕਰਾਂਗੇ’ ਤੈਅ ਕਰਾਂਗੇ।

ਸਭਾਪਤੀ ਜੀ, ਸਾਡੀ ਜਨ ਧਨ ਯੋਜਨਾ ਨੇ ਗ਼ਰੀਬ ਦਾ ਆਤਮਵਿਸ਼ਵਾਸ ਵਧਾਇਆ ਹੈ ਬੈਂਕ ਵਿੱਚ ਪੈਸੇ ਜਮ੍ਹਾਂ ਕਰ ਰਿਹਾ ਹੈ। ਰੁਪੈ ਡੇਬਿਟ ਕਾਰਡ ਉਪਯੋਗ ਕਰ ਰਿਹਾ ਹੈ। ਸਵੱਛ ਭਾਰਤ ਮਿਸ਼ਨ ਨੇ ਮਹਿਲਾਵਾਂ ਅੰਦਰ ਆਤਮਵਿਸ਼ਵਾਸ ਪੈਦਾ ਕੀਤਾ ਹੈ। ਉੱਜਵਲਾ ਯੋਜਨਾ ਨੇ ਗ਼ਰੀਬ ਮਾਵਾਂ ਨੂੰ ਧੂੰਏ ਤੋਂ ਮੁਕਤੀ ਦਿਵਾਉਣ ਦਾ ਕੰਮ ਕੀਤਾ। ਪਹਿਲਾਂ ਸਾਡਾ ਕਰਮਚਾਰੀ ਚੰਗੀ ਨੌਕਰੀ ਲੈਣ ਲਈ ਪੁਰਾਣੀ ਨੌਕਰੀ ਛੱਡਣ ਦੀ ਹਿੰਮਤ ਨਹੀਂ ਕਰਦਾ ਸੀ ਤਾਂ ਕਿ ਉਸ ਦੇ ਈਪੀਐੱਫ ਵਿੱਚ ਪਏ ਪੈਸੇ ਡੁੱਬ ਨਾ ਜਾਣ – ਅਸੀਂ ਉਨ੍ਹਾਂ ਦੇ unclaimed 27 ਹਜ਼ਾਰ ਕਰੋੜ ਰੁਪਇਆ Universal account number ਦੇ ਕੇ ਉਸ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ। ਅਤੇ ਅੱਗੋਂ ਗ਼ਰੀਬ ਮਜ਼ਦੂਰ ਜਿੱਥੇ ਵੀ  ਜਾਵੇਗਾ, ਉਸ ਦਾ ਅਕਾਉਂਟ ਨਾਲ–ਨਾਲ ਚਲਦਾ ਜਾਵੇਗਾ। ਭ੍ਰਿਸ਼ਟਾਚਰ ਅਤੇ ਕਾਲਾਧਨ। ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦੇ ਚਾਰ-ਚਾਰ ਸਾਬਕਾ ਮੁੱਖ ਮੰਤਰੀਆਂ ਨੂੰ ਜੇਲ੍ਹ ਵਿੱਚ ਜ਼ਿੰਦਗੀ ਗੁਜ਼ਾਰਨ ਲਈ ਮਜ਼ਬੂਰ ਹੋਣਾ ਪਿਆ ਹੈ। ਮੈਂ ਲੜਨ ਵਾਲਾ ਇਨਸਾਨ ਹਾਂ, ਇਸ ਲਈ ਦੇਸ਼ ਵਿੱਚ ਇੱਕ ਇਮਾਨਦਾਰੀ ਦਾ ਮਾਹੌਲ ਬਣਿਆ ਹੈ। ਅਧਿਕ ਲੋਕ ਅੱਜ ਇਨਕਮ ਟੈਕਸ ਦੇਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਸਰਕਾਰ ਕੋਲ ਖਜ਼ਾਨੇ ਵਿੱਚ ਜੋ ਪੈਸਾ ਜਾਵੇਗਾ, ਪਾਈ-ਪਾਈ ਦਾ ਹਿਸਾਬ ਮਿਲੇਗਾ, ਸਹੀ ਉਪਯੋਗ ਹੋਵੇਗਾ।

ਅੱਜ ਮੈਂ ਇੱਕ ਹੋਰ ਵਿਸ਼ੇ ‘ਤੇ ਜ਼ਰਾ ਵਿਸਥਾਰ ਨਾਲ ਗੱਲ ਕਰਨਾ ਚਾਹੁੰਦਾ ਹਾਂ। ਉਹ ਵਿਸ਼ਾ ਹੈ ਐੱਨਪੀਏ ਦਾ ਦੇਸ਼ ਨੂੰ ਪਤਾ ਚੱਲਣਾ ਚਾਹੀਦਾ ਹੈ ਕਿ ਐੱਨਪੀਏ ਦੇ ਪਿੱਛੇ ਇਸ ਪੁਰਾਣੀ ਸਰਕਾਰ ਦੇ ਕਾਰੋਬਾਰ ਹਨ ਅਤੇ ਸੌ ਪ੍ਰਤੀਸ਼ਤ ਪੁਰਾਣੀ ਸਰਕਾਰ ਜ਼ਿੰਮੇਵਾਰ ਹੈ। ਤੁਸੀਂ ਦੇਖੋ ਉਨ੍ਹਾਂ ਨੇ ਅਜਿਹੀਆਂ ਬੈਂਕਿੰਗ ਨੀਤੀਆਂ ਬਣਾਈਆਂ ਜਿਨ੍ਹਾਂ ਵਿੱਚ ਬੈਂਕਾ ਦੇ ਦਬਾਅ ਪਾਏ ਗਏ, ਟੈਲੀਫੋਨ ਜਾਂਦੇ ਸਨ, ਚਹੇਤਿਆਂ ਨੂੰ ਲੋਨ ਮਿਲਦਾ ਸੀ। ਬੈਂਕ, ਨੇਤਾ, ਸਰਕਾਰ, ਵਿਚੋਲੇ ਮਿਲ ਕੇ ਉਸ ਦਾ restructure ਕਰਦੇ ਸਨ। ਬੈਂਕ ਵਿੱਚੋਂ ਗਿਆ ਪੈਸਾ ਕਦੇ ਵਾਪਸ ਨਹੀਂ ਆਉਂਦਾ ਸੀ। ਉਨ੍ਹਾਂ ਨੇ ਅਰਬਾਂ ਖਰਬਾਂ ਰੁਪਈਆ ਦੇ ਦਿੱਤਾ। ਜਦੋਂ ਸਾਡੀ ਸਰਕਾਰ ਆਈ, ਮੈਂ ਰਾਜਨੀਤੀ ਕਰਨੀ ਹੁੰਦੀ ਤਾਂ ਪਹਿਲੇ ਦਿਨ ਹੀ ਦੇਸ਼ ਦੇ ਸਾਹਮਣੇ ਸਾਰੇ ਤੱਥ ਰੱਖ ਦਿੰਦਾ ਪਰੰਤੂ ਅਜਿਹੇ ਸਮੇਂ ਬੈਂਕਾ ਦੀ ਦੁਰਦਸ਼ਾ ਦੀ ਗੱਲ ਦੇਸ਼ ਦੇ ਅਰਥਤੰਤਰ ਨੂੰ ਤਬਾਹ ਕਰ ਦਿੰਦੀ। ਲੇਕਿਨ ਹੁਣ ਬੈਂਕਾਂ ਨੂੰ ਅਸੀਂ ਲੋੜੀਂਦੀ ਤਾਕਤ ਦਿੱਤੀ ਹੈ, ਹੁਣ ਸਮਾਂ ਆ ਗਿਆ  ਹੈ ਕਿ ਦੇਸ਼ ਦੇ ਸਾਹਮਣੇ ਤੱਥ ਆਉਂਣੇ ਚਾਹੀਦੇ ਹਨ। ਇਹ ਐੱਨਪੀਏ ਤੁਹਾਡਾ ਪਾਪ ਸੀ ਅਤੇ ਮੈਂ ਇਸ ਪਵਿੱਤਰ ਸਦਨ ਵਿੱਚ ਖੜ੍ਹਾ ਹੋ ਕੇ ਕਹਿ ਰਿਹਾ ਹਾਂ । ਸਾਡੀ ਸਰਕਾਰ ਆਉਂਣ ਤੋਂ ਬਾਅਦ ਇੱਕ ਵੀ ਲੋਨ ਅਜਿਹਾ ਨਹੀਂ ਦਿੱਤਾ ਜਿੱਸ ਲਈ ਐੱਨਪੀਏ ਦੀ ਨੌਬਤ ਆਈ ਹੋਵੇ। ਤੁਸੀਂ ਕੀ ਕੀਤਾ, ਆਪਣੇ ਅੰਕੜੇ ਗਲਤ ਦਿੱਤੇ, ਤੁਸੀਂ ਕਿਹਾ ਐੱਨਪੀਏ 36% ਹੈ। ਅਸੀਂ 2014 ਵਿੱਚ ਦੇਖਿਆ, ਅੰਕੜਾ ਗਲਤ ਸੀ, 82% ਐੱਨਪੀਏ ਸੀ, ਮਾਰਚ 2008 ਵਿੱਚ ਬੈਂਕਾ ਵੱਲੋਂ ਦਿੱਤਾ ਗਿਆ ਕੁੱਲ ਐਡਵਾਂਸ 18 ਲੱਖ ਕਰੋੜ ਰੁਪਏ ਅਤੇ ਅਸੀਂ 6 ਸਾਲ ਵਿੱਚ, ਤੁਸੀਂ ਦੇਖੋ ਕੀ ਹਾਲ ਹੋ ਗਿਆ, 08 ਵਿੱਚ 18 ਲੱਖ ਕਰੋੜ ਅਤੇ ਤੁਸੀਂ ਜਦੋਂ ਮਾਰਚ 2014 ਤੱਕ ਬੈਠੇ ਸੀ, ਇਹ 18 ਲੱਖ ਕਰੋੜ 52 ਲੱਖ ਕਰੋੜ ‘ਤੇ ਪਹੁੰਚ ਗਿਆ । ਜੋ ਦੇਸ਼ ਦੇ ਗ਼ਰੀਬ ਦਾ ਪੈਸਾ ਤੁਸੀਂ ਲੁੱਟਿਆ ਸੀ – ਅਤੇ ਅਸੀਂ ਲਗਾਤਾਰ restructure ਕਰਦੇ ਰਹੇ। ਅਸੀਂ ਇਹ ਤੈਅ ਕੀਤਾ ਕਿ ਜੋ ਵੀ ਤਕਲੀਫਾ ਹੋਣਗੀਆਂ ਅਸੀਂ ਸਹਾਂਗੇ, ਲੇਕਿਨ ਸਾਫ਼ – ਸਫ਼ਾਈ ਅਤੇ ਮੇਰਾ ਸਵੱਛਤਾ ਅਭਿਆਨ ਸਿਰਫ਼ ਚੌਰਾਹਿਆਂ ਤੱਕ ਨਹੀਂ ਹੈ, ਇਸ ਦੇਸ਼ ਦੇ ਨਾਗਰਿਕਾਂ ਦੇ ਹੱਕ ਲਈ ਆਚਾਰ – ਵਿਹਾਰ ਵਿੱਚ ਵੀ ਹੈ। ਅਤੇ ਇਸ ਲਈ ਅਸੀਂ ਇਸ ਕੰਮ ਨੂੰ ਕੀਤਾ ਹੈ।

ਅਸੀਂ ਯੋਜਨਾ ਬਣਾਈ, 4 ਸਾਲ ਲੱਗੇ ਰਹੇ ਅਸੀਂ recapitalisation  ‘ਤੇ ਕੰਮ ਕੀਤਾ। ਅਸੀਂ ਦੁਨੀਆ ਭਰ ਦੇ ਅਨੁਭਵ ਦਾ ਅਧਿਐਨ ਕੀਤਾ ਹੈ ਅਤੇ ਦੇਸ਼ ਦੇ ਬੈਂਕਿੰਗ ਸੈਕਟਰ ਨੂੰ ਤਾਕਤ ਵੀ ਦਿੱਤੀ ਹੈ। ਅੱਜ ਮੈਂ ਦੇਸ਼ ਦੇ ਸਾਹਮਣੇ ਪਹਿਲੀ ਵਾਰ ਜਾਣਕਾਰੀ ਦੇ ਰਿਹਾ ਹਾਂ 18 ਲੱਖ ਤੋਂ 52 ਲੱਖ ਕਰੋੜ ਲੁਟਾ ਦਿੱਤਾ ਤੁਸੀ, ਅਤੇ ਅੱਜ ਜੋ ਪੈਸੇ ਵਧ ਰਹੇ ਹਨ ਉਹ ਉਸ ਸਮੇਂ ਦੇ ਤੁਹਾਡੇ ਪਾਪ ਦਾ ਵਿਆਜ਼ ਹੈ। ਇਹ ਸਾਡੀ ਸਰਕਾਰ ਦੇ ਦਿੱਤੇ ਹੋਏ ਪੈਸੇ ਨਹੀਂ ਹਨ। ਇਹ ਜੋ ਅੰਕੜਾ ਬਦਲਿਆ ਹੈ ਉਹ 52 ਲੱਖ ਕਰੋੜ ‘ਤੇ ਜੋ ਵਿਆਜ ਲੱਗ ਰਿਹਾ ਹੈ ਉਸ ਦਾ ਹੈ ਅਤੇ ਦੇਸ਼ ਕਦੇ ਤੁਹਾਨੂੰ ਉਸ ਪਾਪ ਲਈ ਮਾਫ਼ ਨਹੀਂ ਕਰੇਗਾ ਅਤੇ ਕਦੇ ਨਾ ਕਦੇ ਇਨ੍ਹਾਂ ਚੀਜ਼ਾਂ ਦਾ ਹਿਸਾਬ ਤੁਹਾਨੂੰ  ਦੇਸ਼ ਨੂੰ ਦੇਣਾ ਪਵੇਗਾ।

ਮੈਂ ਦੇਖ ਰਿਹਾਂ ਹਾਂ, ਹਿੱਟ ਅਤੇ ਰੱਨ ਵਾਲੀ ਰਾਜਨੀਤੀ ਚੱਲ ਰਹੀ ਹੈ, ਚਿੱਕੜ ਸੁੱਟੋ ‘ਤੇ ਭੱਜ ਜਾਓ, ਜਿਨ੍ਹਾ ਜ਼ਿਆਦਾ ਚਿੱਕੜ ਸੁੱਟੋਗੇ ਕਮਲ ਉਨ੍ਹਾਂ ਹੀ ਜ਼ਿਆਦਾ ਖਿੜੇਗਾ। ਹੁਣ ਮੈਂ ਕੋਈ ਆਰੋਪ ਨਹੀਂ ਲਗਾਉਣਾ ਚਾਹੁੰਦਾ, ਲੇਕਿਨ ਦੇਸ਼ ਤੈਅ ਕਰੇਗਾ।ਤੁਸੀਂ ਕਤਰ ਤੋਂ ਗੈਸ ਲੈਣ ਦਾ 20 ਸਾਲ ਦਾ ਕੰਟਰੈਕਟ ਕੀਤਾ ਸੀ। ਅਤੇ ਜਿਸ ਨਾਮ ਨਾਲ ਗੈਸ ਦਾ ਕੰਟਰੈਕਟ ਕੀਤਾ ਅਸੀਂ ਆ ਕੇ ਕਤਰ ਨਾਲ ਗੱਲ ਕੀਤੀ, ਤੱਥਾਂ ਨੂੰ ਸਾਹਮਣੇ ਰੱਖਿਆ। renegotiation   ਕੀਤਾ ਅਤੇ ਗੈਸ ਦੀ ਜੋ ਅਸੀਂ ਖਰੀਦ ਕਰਦੇ ਸੀ ਕਰੀਬ-ਕਰੀਬ 8 ਹਜ਼ਾਰ ਕਰੋੜ ਰੁਪਈਆ ਦੇਸ਼ ਦਾ ਬਚਾਇਆ।

ਤੁਸੀਂ 8 ਹਜ਼ਾਰ ਕਰੋੜ ਜ਼ਿਆਦਾ ਦਿੱਤਾ ਸੀ। ਕਿਉਂ ਦਿੱਤਾ, ਕਿਸ ਲਈ ਦਿੱਤਾ, ਕਿਵੇਂ ਦਿੱਤਾ ਕੀ ਇਸ ਲਈ ਸਵਾਲੀਆਂ ਨਿਸ਼ਾਨ ਖੜ੍ਹੇ ਹੋ ਸਕਦੇ ਹਨ, ਇਹ ਦੇਸ਼ ਤੈਅ ਕਰੇਗਾ, ਮੈਂ ਨਹੀਂ ਕਹਿਣਾ। ਇਸੇ ਤਰ੍ਹਾਂ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਆਸਟਰੇਲੀਆ ਦੇ ਅੰਦਰ ਗੈਸ ਲਈ ਭਾਰਤ ਸਰਕਾਰ ਦਾ ਇੱਕ ਸੌਦ ਹੋਇਆ ਸੀ। ਉਨ੍ਹਾਂ ਕੋਲੋ ਗੈਸ ਲਈ ਜਾਂਦੀ ਸੀ ਅਸੀਂ ਉਨ੍ਹਾਂ ਨਾਲ ਵੀ negotiation   ਕੀਤੀ, ਲੰਮੇ ਸਮੇਂ ਤੱਕ ਕੀਤੀ, ਅਸੀਂ 4 ਹਜ਼ਾਰ ਕਰੋੜ ਰੁਪਈਆ ਉਸ ਵਿੱਚ ਵੀ ਬਚਾਇਆ। ਦੇਸ਼ ਦੇ ਹੱਕ ਦਾ ਪੈਸਾ ਅਸੀਂ ਬਚਾਇਆ, ਮੈਨੂੰ ਪਤਾ ਹੈ ਦੇਸ਼ ਦੀ ਜਨਤਾ ਤੁਹਾਡੇ ਕੋਲੋਂ ਜਵਾਬ ਮੰਗਣ ਵਾਲੀ ਹੈ। ਛੋਟਾ ਜਿਹਾ ਵਿਸ਼ਾ ਐੱਲਈਡੀ ਬੱਲਬ, ਕੋਈ ਮੈਨੂੰ ਦੱਸੇ ਕੀ ਕਾਰਨ ਸੀ ਕਿ ਤੁਹਾਡੇ ਸਮੇਂ ਉਹ ਬੱਲਬ ਤਿੰਨ ਸਾਢੇ ਤਿੰਨ ਸੌ ਵਿੱਚ ਵਿਕਦਾ ਸੀ। ਭਾਰਤ ਸਰਕਾਰ ਤਿੰਨ ਸਾਢੇ ਤਿੰਨ ਸੌ ਵਿੱਚ ਖਰੀਦਦੀ ਸੀ, ਉਹੀ ਬੱਲਬ ਹੁਣ 40 ਰੁਪਏ ਵਿੱਚ ਕਿਸ ਤਰ੍ਹਾਂ ਆਉਣ ਲੱਗ ਪਿਆ। ਮੈਨੂੰ ਦੱਸੋ ਸੋਲਰ ਐਨਰਜੀ, ਕੀ ਕਾਰਨ ਹੈ ਕਿ ਤੁਹਾਡੇ ਸਮੇਂ ਸੋਲਰ ਪਾਵਰ ਯੁਨਿਟ 12 ਰੁਪਏ, 13 ਰੁਪਏ, 14 ਰੁਪਏ, 15 ਰੁਪਏ ਲੁੱਟੋ, ਜਿਸ ਨੂੰ ਵੀ ਲੁੱਟਣਾ ਹੈ ਲੁੱਟੋ ਬਸ ਸਾਡਾ ਧਿਆਨ ਰੱਖੋ। ਅੱਜ ਉਹ ਹੀ ਸੋਲਰ ਪਾਵਰ 2 ਰੁਪਏ, ਤਿੰਨ ਰੁਪਏ ਵਿੱਚ ਆ ਜਾਂਦੀ ਹੈ। ਇਸ ਦੇ ਬਾਵਜੂਦ ਅਸੀਂ ਤੁਹਾਡੇ ਉੱਤੇ ਭ੍ਰਿਸ਼ਟਾਚਾਰ ਦਾ ਆਰੋਪ ਨਹੀਂ ਲਗਾਉਂਦੇ। ਦੇਸ਼ ਨੇ ਲਗਾਉਣਾ ਹੈ, ਲਗਾਵੇਗਾ। ਮੈਂ ਉਸ ਵਿੱਚ ਆਪਣੇ ਆਪ ਨੂੰ ਸੰਯਮ ਵਿੱਚ ਰੱਖਣਾ ਚਾਹੁੰਦਾ ਹਾਂ। ਅੱਜ ਭਾਰਤ ਦੇ ਪਾਸਪੋਰਟ ਦੀ ਤਾਕਤ ਸਾਰੀ ਦੁਨੀਆ ਵਿੱਚ ਵਧੀ ਹੈ। ਜਿੱਥੇ ਵੀ ਹਿੰਦੁਸਤਾਨੀ, ਹਿੰਦੁਸਤਾਨ ਦਾ ਪਾਸਪੋਰਟ ਲੈ ਕੇ ਜਾਂਦਾ ਹੈ ਸਾਹਮਣੇ ਵਾਲਾ ਅੱਖ ਊਚੀ ਕਰਕੇ, ਗਰਵ ਨਾਲ ਦੇਖਦਾ ਹੈ। ਜਦੋਂ ਦੇਸ਼ ਡੋਕਲਾਮ ਦੀ ਲੜਾਈ ਲੜ ਰਿਹਾ ਸੀ, ਖੜ੍ਹਾ ਸੀ ਤੁਸੀਂ ਚੀਨ ਦੇ ਲੋਕਾਂ ਨਾਲ ਗੱਲਾਂ ਕਰ ਰਹੇ ਸੀ। ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਸੰਸਦੀ ਪ੍ਰਣਾਲੀ , ਲੋਕਤੰਤਰ, ਦੇਸ਼, ਵਿਰੋਧੀ ਧਿਰ, ਇੱਕ ਜ਼ਿੰਮੇਦਾਰ ਪੱਖ ਕੀ ਹੁੰਦਾ ਹੈ? ਸ਼ਿਮਲਾ ਸਮਝੌਤਾ ਇੰਦਰਾ ਗਾਂਧੀ ਜੀ ਨੇ ਬੇਨਜ਼ੀਰ ਭੁੱਟੋ ਨਾਲ ਕੀਤਾ । ਤੁਹਾਡੀ ਪਾਰਟੀ ਦਾ ਸਮਝੌਤਾ ਸੀ ਲੇਕਿਨ ਇਤਿਹਾਸ ਗਵਾਹ ਅਟੱਲ ਬਿਹਾਰੀ ਵਾਜਪੇਈ ਜੀ ਨੇ ਇੰਦਰਾ ਜੀ ਨੂੰ ਦੱਸਿਆ ਕਿ ਦੇਸ਼ ਹਿੱਤ ਵਿੱਚ ਇਹ ਗਲਤ ਹੋ ਰਿਹਾ ਹੈ। ਦੇਸ਼ ਦੀ ਜ਼ਿੰਮੇਦਾਰੀ ਸਾਡੀ ਹੁੰਦੀ ਸੀ। ਅਸੀਂ ਦੇਸ਼ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਸੀ। ਜਦੋਂ ਸਾਡੀ ਸੈਨਾ ਦਾ ਜਵਾਨ ਸਰਜੀਕਲ ਸਟਰਾਈਕ ਕਰਦਾ ਹੈ ਤੁਸੀਂ ਸਵਾਲੀਆਂ ਨਿਸ਼ਾਨ ਖੜ੍ਹਾਂ ਕਰਦੇ ਹੋ। ਮੈਂ ਸਮਝਦਾਂ ਹਾਂ ਜਦੋਂ ਦੇਸ਼ ਵਿੱਚ ਕਾਮਨਵੈਲਥ ਗੇਮਾਂ ਹੋਈਆਂ ਲੋਕਾਂ ਦੇ ਮਨ ਵਿੱਚ ਕਿਹੋ – ਕਿਹੋ ਜਿਹੋ ਸਵਾਲੀਆ ਨਿਸ਼ਾਨ ਬਣੇ। ਇਸ ਸਰਕਾਰ ਦੇ ਆਉਣ ਤੋਂ ਬਾਅਦ 54 ਦੇਸ਼ਾਂ ਦਾ ਇੰਡੀਆ – ਅਫ਼ਰੀਕਾ summit  ਹੋਇਆ, ਬ੍ਰਿਕਸ summit ਹੋਇਆ, ਫੀਫਾ ਅੰਡਰ -1 7 ਦਾ ਵਰਲਡ ਕੱਪ ਹੋਇਆ। ਇੰਨੀਆਂ ਵੱਡੀਆ-ਵੱਡੀਆਂ ਯੋਜਨਾਵਾਂ ਹੋਈਆਂ, ਹੁਣੇ 26 ਜਨਵਰੀ ਨੂੰ ਆਸੀਆਨ ਦੇ 10 ਦੇਸ਼ਾਂ ਦੇ ਮੁਖੀ ਆ ਕੇ ਬੈਠੇ ਸਨ  ਅਤੇ ਮੇਰਾ ਤਿਰੰਗਾ ਲਹਿਰਾ ਰਿਹਾ ਹੈ। ਤੁਸੀਂ ਕਦੇ ਸੋਚਿਆ ਵੀ ਨਹੀਂ ਸੀ, ਜਿਸ ਦਿਨ ਨਵੀਂ ਸਰਕਾਰ ਨੇ ਸਹੁੰ ਚੁੱਕੀ ਸੀ, ਸਾਰਕ ਦੇਸ਼ਾਂ ਦੇ ਮੁਖੀ ਆ ਕੇ ਬੈਠ ਗਏ ਤਾਂ ਤੁਹਾਡੇ ਮਨ ਵਿੱਚ ਸਵਾਲ ਸੀ ਕਿ 70 ਸਾਲ ਵਿੱਚ ਸਾਡੀ ਸਮਝ ਵਿੱਚ ਕਿਉਂ ਨਹੀਂ ਆਇਆ। ਛੋਟਾ ਮਨ ਵੱਡੀ ਗੱਲ ਨਹੀਂ ਕਰ ਸਕਦਾ ਹੈ।

ਸਭਾਪਤੀ ਜੀ, ਇੱਕ ਨਿਊ ਇੰਡੀਆ ਦਾ ਸੁਪਨਾ ਲੈ ਕੇ ਦੇਸ਼ ਅੱਗੇ ਵਧਣਾ ਚਾਹੁੰਦਾ ਹੈ। ਮਹਾਤਮਾ ਗਾਂਧੀ ਨੇ ਯੰਗ ਇੰਡੀਆ ਦੀ ਗੱਲ ਕੀਤੀ ਸੀ, ਸੁਆਮੀ ਵਿਵੇਕਾਨੰਦ ਨਵੇਂ ਭਾਰਤ ਦੀ ਗੱਲ ਕਹੀ ਸੀ, ਸਾਡੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਜੀ ਨੇ ਵੀ ਨਵੇਂ ਭਾਰਤ ਦਾ ਸੁਪਨਾ ਸਾਰਿਆਂ ਸਾਹਮਣੇ ਰੱਖਿਆ ਸੀ। ਆਓ ਅਸੀਂ ਸਾਰੇ ਮਿਲ ਕੇ ਨਵਾਂ ਭਾਰਤ ਬਣਾਉਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਹ ਕਰੀਏ। ਲੋਕਤੰਤਰ ਵਿੱਚ ਆਲੋਚਨਾ ਲੋਕਤੰਤਰ ਦੀ ਤਾਕਤ ਹੈ। ਇਹ ਹੋਣੀ ਚਾਹੀਦੀ ਹੈ, ਤਾਂ ਹੀ ਅੰਮ੍ਰਿਤ ਨਿਕਲਦਾ ਹੈ, ਲੇਕਿਨ ਲੋਕਤੰਤਰ ਝੂਠੇ ਦੋਸ਼ ਲਾਉਣ ਦਾ ਅਧਿਕਾਰ ਨਹੀਂ ਦਿੰਦਾ ਹੈ। ਆਪਣੀਆ ਰਾਜਨੀਤਿਕ ਰੋਟੀਆਂ ਸੇਕਣ ਲਈ ਦੇਸ਼ ਨੂੰ ਨਿਰਾਸ਼ ਕਰਨ ਦਾ ਹੱਕ ਨਹੀਂ ਦਿੰਦਾ ਹੈ। ਅਤੇ ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਰਾਸ਼ਟਰਪਤੀ ਜੀ ਦੇ ਭਾਸ਼ਣ `ਤੇ ਬੋਲਣ ਵਾਲਿਆ ਨੇ ਬੋਲ ਲਿਆ, ਹੁਣ ਜਰਾ ਆਰਾਮ ਨਾਲ ਉਸ ਨੂੰ ਪੜ੍ਹਨ। ਪਹਿਲੀ ਵਾਰ ਪੜ੍ਹਨ ‘ਤੇ ਸਮਝ ਵਿੱਚ ਨਹੀਂ ਆਇਆ ਤਾਂ ਦੁਬਾਰਾ ਪੜ੍ਹਨ। ਭਾਸ਼ਾ ਸਮਝ ਨਹੀਂ ਆਈ ਹੈ ਤਾਂ ਕਿਸੇ ਦੀ ਮਦਦ ਲੈਣ। ਲੇਕਿਨ ਜੋ            Black-White ਵਿੱਚ ਸੱਚ ਲਿਖਿਆ ਗਿਆ ਹੈ ਉਸ ਨੂੰ ਨਕਾਰਨ ਦਾ ਕੰਮ ਨਾ ਕਰਨ। ਇਸੇ ਇੱਕ ਉਮੀਦ  ਦੇ ਨਾਲ ਰਾਸ਼ਟਰਪਤੀ ਦੇ ਭਾਸ਼ਣ ‘ਤੇ ਜਿਨ੍ਹਾਂ –ਜਿਨ੍ਹਾਂ ਮਾਣਯੋਗ ਮੈਂਬਰਾਂ ਨੇ ਆਪਣੇ ਵਿਚਾਰ ਵਿਅਕਤ ਕੀਤੇ ਮੈਂ ਉਨ੍ਹਾਂ ਨੂੰ ਅਭਿਨੰਦਨ ਕਰਦਾ ਹਾਂ। ਅਤੇ ਮੈਂ ਸਭ ਨੂੰ ਕਹਿੰਦਾ ਹਾਂ ਕਿ ਸਰਬ ਸੰਮਤੀ ਨਾਲ ਰਾਸ਼ਟਰਪਤੀ ਜੀ ਦੇ ਭਾਸ਼ਣ ਨੂੰ ਅਸੀਂ ਸਵੀਕਾਰ ਕਰੀਏ। ਇਸੇ ਉਮੀਦ ਦੇ ਨਾਲ ਤੁਸੀਂ ਜੋ ਸਮਾਂ ਦਿੱਤਾ, ਮੈਂ ਤੁਹਾਡਾ ਬੁਹਤ-ਬਹੁਤ ਆਭਾਰੀ ਹਾਂ, ਧੰਨਵਾਦ  ।

 

*****

ਅਤੁਲ ਕੁਮਾਰ ਤਿਵਾਰੀ/ਕੰਚਨ/ਵੰਦਨਾ/ਤਾਰਾ