Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਮਤੇ ਦੇ ਪ੍ਰਧਾਨ ਮੰਤਰੀ ਵੱਲੋਂ ਜਵਾਬ ਦਾ ਮੂਲ-ਪਾਠ


ਸਪੀਕਰ ਸਾਹਿਬਾ, ਮੈਂ ਮਾਣਯੋਗ ਰਾਸ਼ਟਰਪਤੀ ਜੀ ਦੇ ਸੰਬੋਧਨ ‘ਤੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਹਾਜ਼ਰ ਹੋਇਆ ਹਾਂ। ਇਸ ਵਾਰ ਦੇ ਸੰਬੋਧਨ ਵਿੱਚ ਰਾਸ਼ਟਰਪਤੀ ਜੀ ਨੇ ਜਿਸ ਤਰ੍ਹਾਂ ਨਾਲ ਦੇਸ਼ ਨੂੰ ਦਿਸ਼ਾ ਦਿੱਤੀ ਹੈ, ਸਰਕਾਰ ਦੇ ਵਿਜ਼ਨ ਦੀ ਵਿਵਸਥਾ ਕੀਤੀ ਹੈ। ਇਸ ਸਰਕਾਰ ਮੁਖੀ ਹੋਣ ਦੇ ਨਾਤੇ ਮੈਂ ਉਨ੍ਹਾਂ ਦਾ ਹਿਰਦੇ ਤੋਂ ਆਭਾਰੀ ਹਾਂ। ਸਰਕਾਰ ਦੀ ਪਹਿਚਾਣ ਇਮਾਨਦਾਰੀ ਲਈ ਹੈ। ਇਸ ਸਰਕਾਰ ਦੀ ਪਹਿਚਾਣ ਪਾਰਦਰਸ਼ਿਤਾ ਦੇ ਲਈ ਹੈ। ਗ਼ਰੀਬਾਂ ਲਈ ਸੰਵੇਦਨਾ ਲਈ ਹੈ। ਰਾਸ਼ਟਰ ਹਿਤ ਨੂੰ ਸਭ ਤੋਂ ਉੱਪਰ ਰੱਖਣ ਲਈ ਹੈ, ਭ੍ਰਿਸ਼ਟਚਾਰ ‘ਤੇ ਕਾਰਵਾਈ ਕਰਨ ਲਈ ਹੈ ਅਤੇ ਤੇਜ਼ ਗਤੀ ਨਾਲ ਕੰਮ ਕਰਨ ਲਈ ਹੈ। ਉਹ ਟੀਵੀ ਦਾ ਦ੍ਰਿਸ਼ ਅਜੇ ਵੀ ਯਾਦ ਹੈ ਜਦੋਂ ਨੋਟਾਂ ਨੂੰ ਇਸ ਤਰ੍ਹਾਂ ਜੇਬ ਵਿੱਚ ਰੱਖਿਆ ਜਾਂਦਾ ਸੀ। ਅੱਜ ਇਸ ਚਰਚਾ ਵਿੱਚ ਆਦਰਯੋਗ ਮਲਿੱਕਾਰਜੁਨ ਖੜਗੇ ਜੀ, ਸ਼੍ਰੀਮਾਨ ਭਰਤਰੀਹਰੀ ਜੀ, ਸ਼੍ਰੀ ਵੇਣੁਗੋਪਾਲ ਜੀ, ਹਰਸਿਮਰਤ ਕੌਰ ਬਾਦਲ ਜੀ, ਸ਼੍ਰੀਮਾਨ ਦਿਨੇਸ਼ ਤ੍ਰਿਵੇਦੀ ਜੀ, ਸ਼੍ਰੀ ਮੁਹੰਮਦ ਸਲੀਮ ਜੀ, ਸ਼੍ਰੀਮਾਨ ਸੌਮਿਤਰ ਖਾਨ ਜੀ, ਅਜਿਹੇ ਅਨੇਕ ਸਭ ਆਦਰਯੋਗ ਮੈਂਬਰਾਂ ਨੇ ਆਪਣੇ ਵਿਚਾਰ ਰੱਖੇ ਹਨ, ਆਪਣੀ ਰਾਏ ਰੱਖੀ ਹੈ।

ਇੱਕ ਸਾਰਥਕ ਚਰਚਾ ਦਾ ਯਤਨ ਹੋਇਆ ਹੈ ਅਤੇ ਸਦਨ ਨੇ ਇਨ੍ਹਾਂ ਸਭ ਨੂੰ ਜਿਸ ਤਰ੍ਹਾਂ ਨਾਲ ਸੁਣਿਆ, ਉਨ੍ਹਾਂ ਦੀਆਂ ਗੱਲਾਂ ਨੂੰ ਪ੍ਰੋਤਸਾਹਿਤ ਕੀਤਾ, ਇਸ ਲਈ ਵਿਚਾਰਾਂ ਦੀ ਅਭਿਵਿਅਕਤੀ ਵਾਲੇ ਵੀ ਅਤੇ ਵਿਚਾਰਾਂ ਨੂੰ ਪ੍ਰੋਤਸਹਾਨ ਦੇਣ ਵਾਲੇ ਇਸ ਪੂਰੇ ਸਦਨ ਦਾ ਮੈਂ ਧੰਨਵਾਦ ਕਰਦਾ ਹਾਂ। ਕੁਝ ਆਲੋਚਨਾਵਾਂ ਵੀ ਹੋਈਆਂ। ਕੁਝ ਸਿਰ ਪੈਰ ਦੇ ਬਿਨਾ ਦੀਆਂ ਗੱਲਾਂ ਹੋਈਆਂ। ਕੁਝ ਆਪਣੇ ਮਨ ਨੂੰ ਜੋ ਵਧੀਆ ਲਗਦਾ ਹੈ, ਉਹ ਵੀ ਇੱਥੇ ਵਾਰ – ਵਾਰ ਬੋਲਣ ਦੀ ਆਦਤ ਵਾਲਿਆਂ ਨੇ ਬੋਲ ਵੀ ਦਿੱਤਾ। ਲੇਕਿਨ ਮੈਂ ਮੰਨਦਾ ਹਾਂ ਕਿ ਚੋਣ ਦਾ ਸਾਲ ਹੈ ਤਾਂ ਸੁਭਾਵਿਕ ਹੈ ਹਰ ਕਿਸੇ ਨਾ ਕਿਸੇ ਦੀ ਕੁਝ ਨਾ ਕੁਝ ਮਜਬੂਰੀ ਹੈ। ਕੁਝ ਤਾਂ ਬੋਲਣਾ ਹੀ ਪੈਂਦਾ ਹੈ ਅਤੇ ਇਸ ਲਈ ਉਹ ਪ੍ਰਭਾਵ ਰਹਿਣਾ ਸੁਭਾਵਿਕ ਹੈ, ਲੇਕਿਨ ਇਹ ਵੀ ਸਹੀ ਹੈ ਕਿ ਅਸੀਂ ਲੋਕ ਇੱਥੋਂ ਜਾਣ ਦੇ ਬਾਅਦ ਜਨਤਾ, ਜਨਾਰਵਨ ਨੂੰ ਆਪਣਾ ਕੰਮ ਕਾਜ , ਲੇਖਾ – ਜੋਖਾ ਦੇਣ ਵਾਲੇ ਕਿਉਂਕਿ ਚੋਣਾਂ ਦਾ ਸਾਲ ਹੈ ਤਾਂ ਅਸੀਂ ਜਨਤਾ ਨੂੰ ਜਾ ਕੇ ਆਪਣਾ ਹਿਸਾਬ ਦੇਣਾ ਹੈ ਅਤੇ ਮੈਂ ਤੁਹਾਡਾ ਸਭ ਨੂੰ ਆਉਣ ਵਾਲੀਆਂ ਚੋਣਾਂ ਵਿੱਚ Healthy Competition ਦੇ ਲਈ ਅਨੇਕ – ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਕਰੋੜਾਂ ਨੌਜਵਾਨਾਂ ਨੂੰ ਵੀ ਮੈਂ ਅਭਿਨੰਦਨ ਕਰਨਾ ਚਾਹੁੰਦਾ ਹਾਂ, ਜੋ ਇਸ ਸਤਾਬਦੀ ਵਿੱਚ ਪਹਿਲੀ ਵਾਰ ਇਸ ਚੋਣ ਵਿੱਚ Parliament ਲਈ ਵੋਟ ਦੇਣ ਵਾਲੇ ਹਨ, ਇਹ ਸਭ ਅਭਿਨੰਦਨ ਦੇ ਅਧਿਕਾਰੀ ਹਨ, ਕਿਉਂਕਿ ਵੋਟ ਪਾਉਣਾ ਜਾਂ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਕਰਨਾ ਇਹ ਛੋਟੀ ਘਟਨਾ ਨਹੀਂ ਹੈ। ਅਤੇ ਸਾਨੂੰ ਵੀ ਸਾਡੀ ਇਸ ਨਵੀਂ ਪੀੜ੍ਹੀ ਨੂੰ ਜੋ ਪਹਿਲੀ ਵਾਰ 21ਵੀਂ ਸ਼ਤਾਬਦੀ ਦੇ Parliament ਦੀਆਂ ਚੋਣਾਂ ਦੇ ਵੋਟਰ ਬਣਨ ਵਾਲੇ ਹਨ, ਉਨ੍ਹਾਂ ਦਾ ਸਵਾਗਤ ਵੀ ਕਰਨਾ ਚਾਹੀਦਾ ਹੈ, ਕਿਉਂਕਿ ਉਹ ਇੱਕ ਤਰ੍ਹਾਂ ਨਾਲ ਦੇਸ਼ ਦੇ ਨੀਤੀ ਨਿਰਧਾਰਕ, ਉਸ ਪ੍ਰਕਿਰਿਆ ਦੇ ਉਹ ਹਿੱਸੇਦਾਰ ਬਣਨ ਜਾ ਰਹੇ ਹਨ ਅਤੇ ਇਸ ਲਈ ਮੈਂ ਉਨ੍ਹਾਂ ਨਵੇਂ ਵੋਟਰਾਂ ਨੂੰ, ਨੌਜਵਾਨਾਂ ਨੂੰ ਬਹੁਤ – ਬਹੁਤ ਵਧਾਈਆਂ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਨਵੀਂ ਪੀੜ੍ਹੀ ਰਾਸ਼ਟਰ ਨੂੰ ਦਿਸ਼ਾ ਦੇਣ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ।

ਮਾਣਯੋਗ ਸਪੀਕਰ ਮਹੋਦਯ, ਜਦੋਂ ਅਸੀਂ New India ਦੀ ਗੱਲ ਕਰਦੇ ਹਾਂ, ਇੱਕ ਆਸ ਅਤੇ ਵਿਸ਼ਵਾਸ ਦੀ ਗੱਲ ਕਰਦੇ ਹਾਂ। ਅਤੇ ਇਹ ਵੀ ਸਹੀ ਹੈ ਕਿ ਨਿਰਾਸ਼ਾ ਦੀ ਖਦਾਨ ਵਿੱਚ ਡੁੱਬਿਆ ਹੋਇਆ ਵਿਅਕਤੀ ਜਾਂ ਸਮਾਜ ਨਾ ਖੁਦ ਦੇ ਲਈ ਕੁਝ ਕਰਦਾ ਹੈ, ਨਾ ਉਸ ਪੀੜ੍ਹੀ ਦੇ ਲਈ ਕੁਝ ਕਰ ਸਕਦਾ ਹੈ। ਕਰ ਉਹ ਹੀ ਸਕਦੇ ਹਨ ਜੋ ਆਸ ਅਤੇ ਵਿਸ਼ਵਾਸ ਨਾਲ ਭਰੇ ਹੁੰਦੇ ਹਨ। ਰੋਣਾ ਰੋਣ ਵਾਲਿਆਂ ਨੂੰ ਪੰਜ-ਦਸ ਲੋਕ ਆਲੇ-ਦੁਆਲੇ ਤੋਂ ਭਰੋਸਾ ਦੇਣ ਦੇ ਲਈ ਮਿਲ ਜਾਣਗੇ, ਲੇਕਿਨ ਪਰਿਵਰਤਨ ਦਾ ਸੰਕਲਪ ਕਰਨ ਵਾਲੇ ਲੋਕ ਉਨ੍ਹਾ ਦੇ ਕੋਲ਼ ਫਟਕਦੇ ਨਹੀਂ ਹਨ ਕਦੇ। ਹੁਣ ਜਦੋਂ ਮੈ New India ਦੀ ਗੱਲ ਕਰਦਾ ਹਾਂ ਤਾਂ ਮੈਂ ਸਵਾਮੀ ਵਿਵੇਕਾਨੰਦ ਜੀ ਦੀ ਗੱਲ ਨੂੰ ਪ੍ਰਸਤੁਤ ਕਰਨਾ ਚਾਹਾਂਗਾ। ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਹੈ – “ਅਤੀਤ ਵਿੱਚ ਜਿਸ ਦੌਰ ਵਿੱਚੋਂ ਸਾਨੂੰ ਗੁਜਰਨਾ ਪਿਆ, ਉਹ ਸਾਰੇ ਜ਼ਰੂਰੀ ਸਨ, ਕਿਉਂਕਿ ਵਿਨਾਸ਼ ਦਾ ਜੋ ਕਾਲ ਵਿੱਚੋਂ-ਵਿੱਚੋਂ ਆਇਆ ਉਸ ਤੋਂ ਨਿਕਲ ਕੇ ਹੀ ਭਵਿੱਖ ਦਾ ਭਾਰਤ ਆ ਰਿਹਾ ਹੈ। ਉਹ ਅੰਕੁਰਿਤ ਹੋ ਚੁੱਕਿਆ ਹੈ, ਉਸ ਦੀਆਂ ਨਵੀਆਂ ਕਰੂੰਬਲਾਂ ਨਿਕਲ ਚੁੱਕੀਆਂ ਹਨ, ਅਤੇ ਉਸ ਸ਼ਕਤੀਸ਼ਾਲੀ ਰੁੱਖ, ਵਿਸ਼ਾਲ ਕਾਇਆ ਵਾਲੇ ਦਰਖ਼ਤ ਦਾ ਉੱਗਣਾ ਸ਼ੁਰੂ ਹੋ ਚੁੱਕਿਆ ਹੈ।”

ਵਿਪਰੀਤ ਹਾਲਾਤਾਂ ਵਿੱਚ ਵਿਕਾਸ ਦੀ ਆਸ, ਵਿਸ਼ਵਾਸ ਇਹੀ ਦੇਸ਼ ਨੂੰ ਅੱਗੇ ਲੈ ਜਾਂਦਾ ਹੈ। ਚੁਣੌਤੀਆਂ ਨੂੰ ਚੁਣੌਤੀ ਦੇਣਾ ਇਹ ਦੇਸ਼ ਦਾ ਸੁਭਾਅ ਹੁੰਦਾ ਹੈ, ਓਹੀ ਦੇਸ਼ ਚੁਣੌਤੀਆਂ ਨੂੰ ਹਰਾਉਂਦਾ ਹੈ। ਜੋ ਚੁਣੌਤੀਆਂ ਤੋਂ ਡਰ ਕੇ ਦੌੜ ਦੇ ਹਨ ਉਹ ਨਵੀਆਂ-ਨਵੀਆਂ ਚੁਣੌਤੀਆਂ ਨੂੰ ਮੁੱਲ ਲੈਂਦੇ ਹਨ। ਅਤੇ ਇਸ ਲਈ ਚੁਣੌਤੀਆਂ ਨੂੰ ਹੀ ਚੁਣੌਤੀ ਦੇਣਾ ਆਮ ਵਿਅਕਤੀ ਦੀਆਂ ਆਸਾਵਾਂ-ਅਕਾਂਖਿਆਵਾਂ ਨੂੰ ਪੂਰਨ ਕਰਨ ਵਿੱਚ ਅਸੀਂ ਪੂਰੀ ਤਾਕਤ ਨਾਲ ਜੁਟੇ ਹੋਏ ਹਾਂ।

ਅੱਜ ਇੱਥੇ 1947 ਤੋਂ ਕੁਝ ਗੱਲਾਂ ਦੱਸੀਆਂ ਗਈਆਂ। ਚੰਗੀ ਗੱਲ ਹੈ। ਲੇਕਿਨ ਕਦੇ ਲਗਦਾ ਹੈ ਕਿ ਅਸੀਂ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ two period ਦੀ ਚਰਚਾ ਕਰਦੇ ਹਾਂ। BC and AD ਅੱਜ ਜੋ ਮੈਂ ਭਾਸ਼ਣ ਸੁਣਿਆ ਕਿ 47 ਤੋਂ 14 ਤੱਕ ਤਾਂ ਮੈਨੂੰ ਲਗਦਾ ਹੈ ਕਿ ਸ਼ਾਇਦ ਬੀਸੀ ਅਤੇ ਏਡੀ ਦੀ ਉਨ੍ਹਾਂ ਦੀ ਇੱਕ ਆਪਣੀ ਵਿਆਖਿਆ ਹੈ। ਬੀਸੀ ਦੀ ਉਨ੍ਹਾਂ ਦੀ ਵਿਆਖਿਆ ਹੈ Before Congress ਮਤਲਬ ਕਾਂਗਰਸ ਦੇ ਪਹਿਲਾਂ ਕੁਝ ਨਹੀਂ ਸੀ ਦੇਸ਼ ਵਿੱਚ। ਸਭ ਤਬਾਹ ਸੀ, ਖਦਾਨ ਵਿੱਚ ਸੀ। ਅਤੇ ਏਡੀ ਦਾ ਮਤਲਬ ਹੈ After dynasty. ਭਾਵ ਜੋ ਕੁਝ ਵੀ ਹੋਇਆ ਉਹ ਉਨ੍ਹਾਂ ਦੇ ਬਾਅਦ ਹੋਇਆ, ਲੇਕਿਨ ਆਖਿਰ ਦੇ ਕਿਸੇ ਕੰਮ ਨੂੰ comparative ਦੇਖਣਾ ਹੀ ਪਿਆ ਹੈ ਅਤੇ ਉਹ ਬੁਰਾ ਹੈ, ਅਜਿਹਾ ਮੰਨਣ ਦਾ ਕੋਈ ਕਾਰਨ ਨਹੀਂ ਹੈ, ਸਾਨੂੰ ਇੰਨਾ ਵਿਚਲਿਤ ਨਹੀਂ ਹੋਣਾ ਚਾਹੀਦਾ ਹੈ।

ਸਾਢੇ ਚਾਰ ਸਾਲ ਪਹਿਲਾਂ ਕੀ ਹੁੰਦਾ ਸੀ ਅਤੇ ਅੱਜ ਕੀ ਹੈ, ਸਾਢੇ ਚਾਰ ਸਾਲ ਵਿੱਚ ਕਿਸ ਤਰ੍ਹਾਂ ਨਾਲ ਅਸੀਂ ਅੱਗੇ ਵਧੇ ਹਾਂ। ਭਾਰਤ ਸਾਢੇ ਚਾਰ ਸਾਲ ਵਿੱਚ 10ਵੇਂ, 11ਵੇਂ ਨੰਬਰ ਦੀ ਅਰਥਵਿਵਸਥਾ ਤੋਂ ਅੱਜ ਛੇਵੇਂ ਨੰਬਰ ’ਤੇ ਪਹੁੰਚ ਗਿਆ ਹੈ ਅਤੇ ਇਹ ਭੁੱਲੋ ਨਾ ਕਿ ਜਦੋਂ 11 ਨੰਬਰ ’ਤੇ ਪਹੁੰਚੇ ਸਾਂ, ਤਾਂ ਇਸੇ ਸਦਨ ਵਿੱਚ ਇੱਥੇ ਬੈਠੇ ਹੋਏ ਲੋਕਾਂ ਨੇ ਜੋ ਕਿ ਅੱਜ ਉੱਥੇ ਵੀ ਨਹੀਂ ਦਿਖਦੇ ਹਨ ਉਨ੍ਹਾਂ ਨੇ 11 ’ਤੇ ਪਹੁੰਚਣ ਦਾ ਵੱਡਾ ਗੌਰਵਗਾਨ ਕੀਤਾ ਸੀ। ਮੈਂ ਸਮਝ ਨਹੀਂ ਪਾਉਂਦਾ ਹਾਂ, ਜਿਨ੍ਹਾਂ ਨੂੰ 11 ’ਤੇ ਪਹੁੰਚਣ ’ਤੇ ਗੌਰਵ ਦਿਖਦਾ ਸੀ ਉਨ੍ਹਾਂ ਨੂੰ ਛੇ ’ਤੇ ਪਹੁੰਚਣ ’ਤੇ ਪੀੜਾ ਕਿਉਂ ਹੈ, ਦਰਦ ਕਿਉਂ ਹੈ? ਪਹਿਲਾਂ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ foreign direct investment ਅੱਜ ਭਾਰਤ ਵਿੱਚ ਹੈ। Make In India ਦੀ ਤਾਕਤ manufacturing ਨੇ ਨਵੇਂ ਪ੍ਰਤੀਮਾਨ ਸਥਾਪਿਤ ਕਰ ਦਿੱਤੇ।

ਦੁਨੀਆ ਦਾ ਦੂਜਾ ਸਭ ਤੋਂ ਵੱਡਾ steel producer ਅੱਜ ਭਾਰਤ ਹੈ, ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਬਣਾਉਣ ਵਾਲਾ ਭਾਰਤ ਹੈ, ਦੁਨੀਆ ਦਾ ਤੋਂ ਚੌਥਾ Auto Mobile Manufacturer ਅੱਜ ਹਿੰਦੁਸਤਾਨ ਹੈ। ਫਸਲਾਂ ਅਤੇ ਦੁੱਧ ਦਾ ਰਿਕਾਰਡ ਉਤਪਾਦਨ ਅੱਜ ਭਾਰਤ ਕਰ ਰਿਹਾ ਹੈ। Internet Data ਸਭ ਤੋਂ ਸਸਤਾ ਅਤੇ Internet Data ਦੀ ਸਭ ਤੋਂ ਜ਼ਿਆਦਾ consumption ਅਗਰ ਦੁਨੀਆ ਵਿੱਚ ਹੀ ਹੈ ਤਾਂ ਹਿੰਦੁਸਤਾਨ ਵਿੱਚ ਹੈ। start of eco system ਨੇ ਜਿਸ ਤਰ੍ਹਾਂ ਨਾਲ ਆਪਣੀ ਜਗ੍ਹਾ ਬਣਾਈ, ਆਪਣੀ ਜਗ੍ਹਾਂ ਜਮਾਈ ਹੈ ਅੱਜ ਵੱਡੀਆਂ-ਵੱਡੀਆਂ multinational ਨੂੰ ਵੀ ਉਹ ਚੁਣੌਤੀ ਦੇ ਰਿਹਾ ਹੈ। aviation sector ਸਭ ਤੋਂ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਲੇਕਿਨ ਵਿਰੋਧੀ ਧਿਰ ਹੈ, ਵਿਰੋਧ ਕਰਨਾ ਜ਼ਰੂਰੀ ਹੈ। ਵਿਰੋਧ ਕਰਨਾ ਚਾਹੀਦਾ ਹੈ, ਮੋਦੀ ਦੀ ਆਲੋਚਨਾ ਕਰਨੀ ਚਾਹੀਦੀ ਹੈ, ਸਾਡੀਆਂ ਨੀਤੀਆਂ ਦੀ ਆਲੋਚਨਾ ਕਰਨੀ ਚਾਹੀਦੀ ਹੈ। ਚੰਗੀ ਗੱਲ ਹੈ, ਲੋਕਤੰਤਰ ਵਿੱਚ ਬਹੁਤ ਜ਼ਰੂਰੀ ਵੀ ਹੈ।

ਲੇਕਿਨ ਮੈਂ ਦੇਖ ਰਿਹਾ ਹਾਂ ਕਿ ਅਸੀਂ ਮੋਦੀ ਦੀ ਆਲੋਚਨਾ ਕਰਦੇ-ਕਰਦੇ, ਬੀਜੇਪੀ ਦੀ ਆਲੋਚਨਾ ਕਰਦੇ-ਕਰਦੇ ਦੇਸ਼ ਦੀ ਬੁਰਾਈ ਕਰਨ ਵਿੱਚ ਲਗ ਜਾਂਦੇ ਹਾਂ, ਇਸੇ ਲਈ ਦੇਸ਼ ਪਿੱਛੇ ਹੈ। ਸਾਡੇ ਵਿੱਚੋਂ ਕਿਸੇ ਨੂੰ ਵੀ ਗਲਤੀ ਨਾਲ ਵੀ ਦੇਸ਼ ਦੀ ਬੁਰਾਈ ਹੋਵੇ, ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਬਹੁਤ ਸਾਰੀਆਂ ਗੱਲਾਂ ਹਨ ਲੰਦਨ ਵਿੱਚ ਜਾ ਕੇ press conference ਕਰਕੇ ਦੇਸ਼ ਦੀ ਕੀ ਇੱਜ਼ਤ ਵਧਾ ਰਹੇ ਹੋ? ਝੂਠੀ press conference ਕਰਕੇ ਅਤੇ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਕੀ ਕੁਝ ਨਹੀਂ ਕਿਹਾ। ਚੰਗਾ ਹੈ ਮੈਂ ਆਪਣੀ ਮਰਿਆਦਾ ਵਿੱਚ ਰਹਾਂ, ਉਹ ਹੀ ਜ਼ਿਆਦਾ ਚੰਗਾ ਹੈ।

ਅੱਜ ਸਾਡੇ ਖੜਗੇ ਜੀ, ਦੱਸ ਰਹੇ ਸਨ ਕਿ ਮੋਦੀ ਜੀ ਜੋ ਬਾਹਰ public ਵਿੱਚ ਬੋਲਦੇ ਹਨ, ਰਾਸ਼ਟਰਪਤੀ ਜੀ ਨੇ ਉਹੀ ਗੱਲ ਸਦਨ ਵਿੱਚ ਵੀ ਕਹੀ ਹੈ। ਮਤਲਬ ਇਹ ਸਿੱਧ ਹੋ ਗਿਆ ਕਿ ਸੱਚ ਬੋਲਣ ਵਾਲਿਆਂ ਨੂੰ ਬਾਹਰ ਝੂਠ ਨਾ ਬੋਲਦਾ, ਅੰਦਰ ਅਲੱਗ ਬੋਲਦਾ ਅਜਿਹਾ ਨਹੀਂ ਹੈ। ਜੋ ਸੱਚ ਬੋਲਦਾ ਹੈ, ਉਹ ਬਾਹਰ ਵੀ ਉਹੀ ਬੋਲਣਾ ਹੈ, ਅੰਦਰ ਵੀ ਉਹੀ ਬੋਲਣਾ ਹੈ, ਤਾਂ ਮੈਂ ਤੁਹਾਡਾ ਬਹੁਤ ਆਭਾਰੀ ਹਾਂ ਕਿ ਤੁਸੀਂ ਇਸ ਗੱਲ ਨੂੰ ਰਜਿਸਟਰ ਕੀਤਾ ਕਿ ਅਸੀਂ ਸੱਚ ਬੋਲਦੇ ਹਾਂ, public meeting ਵਿੱਚ ਵੀ ਸੱਚ ਬੋਲਦੇ ਹਾਂ, ਜਨ ਸਭਾ ਵਿੱਚ ਵੀ ਸੱਚ ਬੋਲਦੇ ਹਾਂ, ਲੋਕ ਸਭਾ ਵਿੱਚ ਵੀ ਸੱਚ ਬੋਲਦੇ ਹਾਂ। ਅਤੇ ਪ੍ਰਧਾਨ ਮੰਤਰੀ ਜੀ ਸੱਚ ਬੋਲਦੇ ਹਨ, ਰਾਸ਼ਟਰਪਤੀ ਜੀ ਵੀ ਸੱਚ ਬੋਲਦੇ ਹਨ। ਹੁਣ ਤੁਹਾਡੀ ਮੁਸੀਬਤ ਹੈ ਕਿ ਸੱਚ ਸੁਣਨ ਦੀ ਆਦਤ ਵੀ ਚਲੀ ਗਈ ਹੈ।

ਤੁਸੀਂ ਕਿਹਾ ਮੋਦੀ ਸੰਸਥਾਵਾਂ ਨੂੰ ਖ਼ਤਮ ਕਰ ਰਿਹਾ ਹੈ, ਬਰਬਾਦ ਕਰ ਰਿਹਾ ਹੈ। ਸਾਡੇ ਇੱਥੇ ਇੱਕ ਕਹਾਵਤ ਹੈ – ਉਲਟਾ ਚੋਰ ਚੌਕੀਦਾਰ ਨੂੰ ਡਾਂਟੇ। ਤੁਸੀਂ ਜ਼ਰਾ ਦੱਸੋ, ਮੈਨੂੰ ਲਗਦਾ ਹੈ ਕਿ ਵਿਚਾਰ ਕਰਨ ਦੀ ਜ਼ਰੂਰਤ ਹੈ। ਦੇਸ਼ ਵਿੱਚ ਐਮਰਜੈਂਸੀ ਥੋਪੀ ਕਾਂਗਰਸ ਨੇ, ਲੇਕਿਨ ਕਹਿੰਦੇ ਹਨ ਕਿ ਮੋਦੀ ਬਰਬਾਦ ਕਰ ਰਿਹਾ ਹੈ। ਸੈਨਾ ਨੂੰ ਅਪਮਾਨਿਤ ਕੀਤਾ ਕਾਂਗਰਸ ਨੇ, ਕਹਿੰਦੇ ਹਨ ਮੋਦੀ ਬਰਬਾਦ ਕਰ ਰਿਹਾ ਹੈ। ਦੇਸ਼ ਦੇ ਸੈਨਾ ਮੁਖੀ ਨੂੰ ਗੁੰਡਾ ਕਿਹਾ, ਕਹਿੰਦੇ ਹਨ ਕਿ ਮੋਦੀ institute ਬਰਬਾਦ ਕਰ ਰਿਹਾ ਹੈ। ਕਹਾਣੀਆਂ ਘੜ੍ਹੀਆਂ ਜਾਂਦੀਆਂ ਹਨ ਤਖਤਾ ਪਲਟ ਕਰਨ ਦੀਆਂ ਅਤੇ ਕਿੰਨਾ ਵੱਡਾ, ਹਿੰਦੁਸਤਾਨ ਦੀ ਸੈਨਾ ਦੀ ਇੱਜ਼ਤ ਨੂੰ ਕਿੰਨਾ ਵੱਡਾ ਗਹਿਰਾ ਦਾਗ ਲਗਾ ਦਿੱਤਾ ਹੈ।

ਤੁਹਾਨੂੰ ਪਤਾ ਨਹੀਂ ਹੈ, ਤੁਸੀਂ ਹਫ਼ਤਾ, ਸ਼ਾਇਦ ਦੋ ਹਫਤੇ ਰਾਜਨੀਤੀ ਕਰ ਲਈ ਹੋਵੇਗੀ। ਇਹ ਜੋ ਤੁਸੀਂ ਪਾਪ ਕੀਤਾ ਹੈ ਮੈਂ ਸਮਝਦਾ ਹਾਂ ਸਾਡੀ ਸੈਨਾ ਦੇ ਦਿਲਾਂ ’ਤੇ ਜੋ ਜ਼ਖਮ ਲੱਗਿਆ ਹੈ, ਭਾਰਤ ਦੀ ਸੈਨਾ ਤਖ਼ਤਾ ਪਲਟ ਕਰਨ ਦਾ ਕੰਮ ਕਰੇ ਇਹ ਅਜ਼ਾਦੀ ਦੇ ਇੰਨੇ ਸਾਲਾਂ ਵਿੱਚ ਅੱਛੇ ਦਿਨ ਆਏ ਹੋਣ, ਬੁਰੇ ਦਿਨ ਆਏ ਹੋਣ, weak ਪ੍ਰਧਾਨ ਮੰਤਰੀ ਰਹੀ ਹੋਵੇ, weak government ਰਹੀ ਹੋਵੇ। ਇੱਕ ਸਰਕਾਰ ਰਹੀ ਹੋਵੇ, ਮਿਲੀਜੁਲੀ ਸਰਕਾਰ ਹੋਵੇ, ਕਦੇ ਦੇਸ਼ ਦੀ ਸੈਨਾ ਨੇ ਅਜਿਹਾ ਪਾਪ ਨਹੀਂ ਕੀਤਾ। ਅਸੀਂ ਇਹ ਗੱਲ ਕਹਿੰਦੇ ਹਾਂ, just ਆਪਣੀ ਰਾਜਨੀਤੀ ਦੇ ਲਈ ਅਤੇ ਇਸ ਲਈ ਮੈਂ ਮੰਨਦਾ ਹਾਂ ਕਿ ਇਹ ਬਹੁਤ ਬੁਰਾ ਕੀਤਾ ਹੈ ਉਨ੍ਹਾਂ ਲੋਕਾਂ ਨੇ। ਅਸੀਂ ਜ਼ਿੰਮੇਵਾਰ ਲੋਕ ਹਾਂ ਅਤੇ ਸ਼ਾਸਨ ਵਿੱਚ ਬੈਠੇ ਲੋਕਾਂ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣ, ਅਤੇ ਤੁਸੀਂ ਕਹੋ ਕਿ ਅਸੀਂ ਸੰਸਥਾਵਾਂ ਨੂੰ ਬਰਬਾਦ ਕਰਨ ਵਿੱਚ ਲੱਗੇ ਹੋਏ ਹਨ।

ਚੋਣ ਕਮਿਸ਼ਨ, ਇਸ ਦੇਸ਼ ਦਾ ਚੋਣ ਕਮਿਸ਼ਨ ਵਿਸ਼ਵ ਦੇ ਲਈ ਗੌਰਵ ਦਾ ਕੇਂਦਰ ਬਣ ਸਕਦਾ ਹੈ। ਛੋਟੀਆਂ-ਮੋਟੀਆਂ ਸ਼ਿਕਾਇਤਾਂ ਰਹਿਣ ਦੇ ਬਾਅਦ ਵੀ ਸਾਰੇ ਰਾਜਨੀਤਕ ਦਲ ਚੋਣ ਕਮਿਸ਼ਨ ਦੇ ਫ਼ੈਸਲਿਆਂ ਨੂੰ ਮੰਨ ਕੇ ਚਲ ਰਹੇ ਹਨ। ਕੀ ਅਸੀਂ ਉਸ ਨੂੰ ਵੀ ਬਰਬਾਦ ਕਰਕੇ ਰਹਾਂਗੇ। ਅਸੀਂ ਅੱਜ ਇਸ ਨੂੰ ਬਰਬਾਦ ਕਰਨ ਵਿੱਚ ਲੱਗੇ ਹੋਏ ਹਾਂ, ਕੀ ਅਸੀਂ ਉਸ ਦੀ ਦਿਸ਼ਾ ਵਿੱਚ ਵੀ ਕੁਝ ਸੋਚ ਸਕਦੇ ਹਾਂ ਕੀ? ਉਸੇ ਤਰ੍ਹਾਂ ਨਾਲ ਆਪਣੀ ਵੀ ਅਸਫ਼ਲਤਾ ਈਵੀਐੱਮ ’ਤੇ.. ਮੈਂ ਤਾਂ ਹੈਰਾਨ ਹਾਂ, ਦੇਸ਼ ਬਜਟ ਦੀ ਚਰਚਾ ਕਰਦਾ ਹੈ ਅਤੇ ਇਹ ਈਵੀਐੱਮ ਦਾ ਰੋਣਾ ਰੋ ਰਹੇ ਹਨ। ਤੁਸੀਂ ਇੰਨਾ ਡਰੇ ਹੋਏ… ਕੀ ਹੋ ਕੀ ਗਿਆ ਹੈ ਤੁਹਾਨੂੰ ਲੋਕਾਂ ਨੂੰ?

ਨਿਆਂਪਾਲਿਕਾ ਨੂੰ ਕਾਂਗਰਸ ਧਮਕਾਉਂਦੀ ਹੈ, ਮੈਂ ਜਿਸ ਤਰ੍ਹਾਂ ਨਾਲ ਨਿਆਂਪਾਲਿਕਾ ਦੇ ਨਿਰਣੇ ਨੂੰ ਕਾਂਗਰਸ ਨਾਲ ਜੁੜੇ ਹੋਏ ਲੋਕ ਜਿਸ ਤਰ੍ਹਾਂ ਨਾਲ ਬਿਆਨਬਾਜ਼ੀ ਕਰ ਰਹੇ ਹਨ, ਪਹਿਲਾਂ ਕਦੇ ਨਹੀਂ ਹੋਇਆ ਅਜਿਹਾ। ਨਿਆਪਾਂਲਿਕਾ ਦਾ ਨਿਰਣਾ ਚੰਗਾ ਹੋਵੇ, ਬੁਰਾ ਹੋਵੇ, ਲੇਕਿਨ ਉਸ ਦਾ ਸਨਮਾਨ ਇਸ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਇਹ institution ਆਖਿਰ ਬਚਾਉਣੀ ਪਵੇਗੀ। ਲੇਕਿਨ ਸਾਨੂੰ ਪਸੰਦ ਨਾ ਹੋਵੇ, ਤਾਂ ਕੁਝ ਵੀ ਬੋਲ ਦਿਉ, ਕੁਝ ਵੀ ਬੁਲਵਾ ਲਓ, ਕੁਝ ਵੀ ਲਿਖਵਾ ਦਿਉ। ਤੁਸੀਂ ਪੂਰੀ judiciary ਨੂੰ ਡਰਾਉਣ ਦੇ ਲਈ ਮਹਾਂਦੋਸ਼ ਦੇ ਨਾਮ ਨਾਲ ਪੂਰੀ ਵਿਵਸਥਾ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਤੁਸੀਂ ਸਾਨੂੰ ਕਹਿ ਰਹੇ ਹੋ।

ਇਹ ਕਾਂਗਰਸ ਪਾਰਟੀ ਹੈ, ਜਿਸ ਨੇ ਯੋਜਨਾ ਕਮਿਸ਼ਨ ਨੂੰ planning commission ਨੂੰ ਜੇਕਰਾਂ ਦਾ ਸਮੂਹ ਕਿਹਾ ਸੀ। ਪਤਾ ਹੈ ਨਾ ਕਿਸ ਨੇ ਕਿਹਾ ਸੀ? ਅੱਜ ਤੁਸੀਂ planning commission ਦੇ ਇੰਨੇ ਗੀਤ ਗਾ ਰਹੇ ਸਨ, ਉਸੇ planning commission ਨੂੰ ਤੁਹਾਡੇ ਇੱਕ ਸਾਬਕਾ ਪ੍ਰਧਾਨ ਮੰਤਰੀ ਨੇ ਜੋਕਰਾਂ ਦਾ ਸਮੂਹ ਕਿਹਾ ਸੀ। institution ਦਾ ਸਨਮਾਨ… ਇੱਕ ਸ਼ਬਦ ਪਕੜ ਲਿਆ, ਲੇਕਿਨ ਬਾਕੀ ਆਪਣਾ ਤਾਂ ਕਾਰੋਬਾਰ ਦੇਖੋ ਜ਼ਰਾ। 356 ਦਾ ਦੁਰਉਪਯੋਗ, 100 ਵਾਰ, ਕਰੀਬ-ਕਰੀਬ ਸੌ ਵਾਰ ਤੁਸੀਂ ਕੀਤਾ। ਚੁਣੀਆਂ ਹੋਈਆਂ ਸਰਕਾਰਾਂ ਨੂੰ ਤੁਸੀਂ ਬਰਖ਼ਾਸਤ ਕਰ ਦਿੱਤਾ। ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਇਕੱਲੀ ਨੇ ਪੰਜਾਹ ਵਾਰ ਕੀਤਾ ਉਸ ਦਾ ਉਪਯੋਗ, ਪੰਜਾਹ ਵਾਰ ਸਰਕਾਰਾਂ ਨੂੰ ਗਿਰਾਇਆ ਅਤੇ ਇਹ 2019 ਕਿਸ ਚੀਜ਼ ਦੀ anniversary ਹੈ, ਯਾਦ ਕਰੋ, ਜ਼ਰਾ ਮੈਂ ਕੇਰਲ ਦੇ ਮਿੱਤਰਾਂ ਨੂੰ ਕਹਿਣਾ ਚਾਹੁੰਦਾ ਹਾਂ ਕੇਰਲ ਦਾ 1959 ਵਿੱਚ ਜਦੋਂ ਨਹਿਰੂ ਜੀ ਪ੍ਰਧਾਨ ਮੰਤਰੀ ਸਨ ਅਤੇ ਇੰਦਰਾ ਜੀ ਕਾਂਗਰਸ ਦੀ ਪ੍ਰਧਾਨ ਸੀ, ਉਹ ਕੇਰਲ ਗਈ ਸੀ, ਪਤਾ ਨਹੀਂ ਕੀ ਦੇਖਿਆ, ਕੀ-ਕੀ ਪਾਇਆ ਕੀ ਸੁਣਿਆ, ਆਉਂਦੇ ਹੀ ਕੇਰਲ ਦੀ ਕਮਿਊਨਿਸਟਾਂ ਦੀ ਚੁਣੀ ਹੋਈ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ। ਇਹ 2019, anniversary ਹੈ। ਤੁਸੀਂ ਸੰਸਥਾਵਾਂ ਦੇ ਮਾਨ-ਸਨਮਾਨ ਦੀਆਂ ਗੱਲਾਂ ਕਰਦੇ ਹੋ। ਕਿਸ ਤਰ੍ਹਾਂ ਨਾਲ ਤੁਸੀਂ ਦੇਸ਼ ਦੇ ਨਾਲ, ਤੁਸੀਂ ਐੱਨਟੀਆਰ ਦੇ ਨਾਲ ਕੀ ਕੀਤਾ, ਤੁਸੀਂ ਐੱਮਜੀਆਰ ਦੇ ਨਾਲ ਕੀ ਕੀਤਾ।

ਇੰਨਾ ਹੀ ਨਹੀਂ ਤੁਸੀਂ ਮੰਤਰੀ ਮੰਡਲ ਫ਼ੈਸਲਾ, ਕੈਬਨਿਟ ਦਾ decision press conference ਵਿੱਚ ਜਾ ਕੇ ਕਿਵੇਂ ਫਾੜਿਆ। ਕਿਹੜੀ sanctity,ਕਿਹੜੀਆਂ ਸੰਸਥਾਵਾਂ ਦਾ ਸਨਮਾਨ ਅਤੇ ਹੁਣ ਇਸ ਲਈ ਕ੍ਰਿਪਾ ਕਰਕੇ ਮੋਦੀ ’ਤੇ ਉਂਗਲੀ ਉਠਾਉਣ ਤੋਂ ਪਹਿਲਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਤੁਹਾਡੀਆਂ ਚਾਰ ਉਂਗਲੀਆਂ ਤੁਹਾਡੇ ਵੱਲ ਹੁੰਦੀਆਂ ਹਨ। ਅਤੇ ਇਸ ਲਈ ਆਮ ਤੌਰ ’ਤੇ ਮੇਰੀ, ਖੜ੍ਹਗੇ ਜੀ ਇੱਕ decent ਵਿਅਕਤੀ ਹਨ ਲੇਕਿਨ ਪਤਾ ਨਹੀਂ ਕੀ ਮਜਬੂਰੀ ਹੈ, ਕਿਸ ਮੁਸੀਬਤ ਵਿੱਚ ਫਸੇ ਹੋਏ ਹਨ। ਕਿ ਇੱਕ decent ਵਿਅਕਤੀ ਹਰ ਵਾਰ dissent ਹਰ ਵਾਰ dissent ਹਰ ਵਾਰ dissent ਲੇਕਿਨ ਮੈਂ ਤੁਸੀਂ dissent ਹੋ ਇਸ ਗੱਲ ਨੂੰ ਤਾਂ ਮੈਂ ਸਦਨ ਦੇ ਸਾਹਮਣੇ ਕਹਾਂਗਾ, ਜ਼ਰੂਰ ਕਹਾਂਗਾ, ਅਤੇ ਇਹ ਗੱਲ ਨਹੀਂ ਹੈ ਅੱਜ ਉਨ੍ਹਾਂ ਨੇ ਕਿਹਾ ਕਿ ਮੈਂ ਜ਼ਰਾ first aid ਕਰੀਬ 36 ਘੰਟੇ ਬਾਅਦ ਪੁੱਛ ਰਹੇ ਸਨ, first aid ਦੀ ਜ਼ਰੂਰਤ ਹੈ ਕਿਆ। ਤਾਂ ਤੁਸੀਂ ਇੱਕ ਸੀਨੀਅਰ ਵਿਅਕਤੀ ਦੇ ਨਾਤੇ ਸਾਡੇ ਵਰਗੇ ਲੋਕਾਂ ਦੀ ਚਿੰਤਾ ਕਰ ਰਹੇ ਹੋ ਇਸ ਲਈ ਮੈਂ ਤੁਹਾਡਾ ਆਭਾਰੀ ਹਾਂ।

ਸਪੀਕਰ ਸਾਹਿਬਾ ਜੀ, ਇਨ੍ਹਾਂ ਸਾਰੀਆਂ ਮੁਸੀਬਤਾਂ ਦੇ ਮੂਡ ਵਿੱਚ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ, ਕਿ ਇੱਕ ਗ਼ਰੀਬੀ ਤੋਂ ਉੱਠਿਆ ਹੋਇਆ ਇਨਸਾਨ ਜਿਸ ਨੇ ਕਦੇ ਦਿੱਲੀ ਦੇ ਗਲਿਆਰੇ ਦੇਖੇ ਨਹੀਂ ਸਨ। ਉਸ ਨੇ ਇੰਨੀ ਵੱਡੀ ਸਲਤਨਤ ਨੂੰ ਚੁਣੌਤੀ ਦੇ ਦਿੱਤੀ। ਉਹ ਪਚਾ ਨਹੀਂ ਸਕ ਰਹੇ ਹਨ। ਉਹ ਇਹ ਮੰਨ ਕੇ ਚਲਦੇ ਹਨ ਕਿ ਅਸੀਂ ਤਾਂ, ਇਹ ਦੇਸ਼ ’ਤੇ ਗੱਦੀ ਸਾਡੀ ਮਾਲਕਿਨ ਦੀ ਹੈ। ਉਹ ਅਜਿਹਾ ਇੱਕ ਕੋਨੇ ਵਿੱਚ ਪਿਆ ਹੋਇਆ ਇਨਸਾਨ ਆਕੇ ਇੱਥੇ, ਇਹ ਗੱਲ ਇਨ੍ਹਾਂ ਦੇ ਦਿਮਾਗ ਵਿੱਚੋਂ ਜਾਂਦੀ ਨਹੀਂ ਹੈ। ਉਹ ਜੋ ਨਸ਼ਾ ਹੈ, ਉਹ ਨਸ਼ਾ ਪਰੇਸ਼ਾਨੀ ਦਾ ਕਾਰਨ ਹੈ।

ਆਦਰਯੋਗ ਸਪੀਕਰ ਸਾਹਿਬਾ ਹੁਣ ਜ਼ਰਾ ਹਿਸਾਬ ਦੀਆਂ ਗੱਲਾਂ ਚਲ ਰਹੀਆਂ ਸਨ ਕਿ ਸਾਡੀ ਸਰਕਾਰ, ਤੁਹਾਡੀ ਸਰਕਾਰ ਤਾਂ ਮੈਂ ਵੀ ਦੱਸ ਦੇਵਾਂ। 55 ਸਾਲ ਮੇਰੇ 55 ਮਹੀਨੇ, 55 ਸਾਲ ਮੇਰੇ 55 ਮਹੀਨੇ, ਦੇਖੋ ਸਵੱਛਤਾ ਦਾ ਦਾਇਰਾ 55 ਸਾਲ ਵਿੱਚ 2014 ਤੱਕ 40 % ਸੀ। ਅੱਜ ਸਾਢੇ ਚਾਰ ਸਾਲ ਦੇ 55 ਮਹੀਨਿਆਂ ਦੇ ਅੰਦਰ 98% ਪਹੁੰਚ ਗਿਆ ਹੈ। ਸਾਢੇ ਚਾਰ ਸਾਲ ਵਿੱਚ ਦਸ ਕਰੋੜ ਤੋਂ ਜ਼ਿਆਦਾ ਪਖਾਨੇ ਬਣੇ ਹਨ। ਅਤੇ ਜੋ ਲੋਕ ਕਹਿੰਦੇ ਹਨ ਕਿ ਇਹ ਸਰਕਾਰ ਅਮੀਰਾਂ ਦੇ ਲਈ ਹੈ। ਮੈਨੂੰ ਖੁਸ਼ੀ ਹੈ ਕਿ ਮੇਰੇ ਦੇਸ਼ ਦੇ 10 ਕਰੋੜ ਅਮੀਰਾਂ ਦੇ ਲਈ ਮੈਂ ਪਖਾਨੇ ਬਣਾਏ ਹਨ। ਉਹੀ ਮੇਰੇ ਅਮੀਰ ਹਨ, ਉਹੀ ਮੇਰਾ ਇਮਾਨ ਹਨ। ਉਹੀ ਮੇਰੀ ਜ਼ਿੰਦਗੀ ਹਨ। ਉਨ੍ਹਾਂ ਦੇ ਲਈ ਜਿਊਂਦਾ ਹਾਂ, ਉਨ੍ਹਾਂ ਦੇ ਲਈ ਇੱਥੇ ਆਇਆ ਹਾਂ, ਗੈਸ ਕਨੈਕਸ਼ਨ 55 ਸਾਲ ਵਿੱਚ 12 ਕਰੋੜ ਕਨੈਕਸ਼ਨ ਅਤੇ 55 ਮਹੀਨੇ ਵਿੱਚ 13 ਕਰੋੜ ਗੈਸ ਕਨੈਕਸ਼ਨ ਅਤੇ ਉਸ ਵਿੱਚ 6 ਕਰੋੜ ਉੱਜਵਲਾ, ਕੰਮ ਕਿਸ ਗਤੀ ਨਾਲ ਹੁੰਦਾ ਹੈ ਅਤੇ ਕਿਸ ਦੇ ਲਈ ਹੁੰਦਾ ਹੈ। ਇਸ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ।

ਬੈਂਕਾਂ ਦਾ ਰਾਸ਼ਟਰੀਕਰਨ ਕੀਤਾ, ਗ਼ਰੀਬਾਂ ਦੇ ਨਾਮ ਨਾਲ ਗੱਲਾਂ ਕੀਤੀਆਂ, ਰਾਜਨੀਤੀ ਕੀਤੀ, ਚੋਣਾਂ ਜਿੱਤਦੇ ਗਏ, ਵੋਟ ਬਟੋਰਦੇ ਗਏ ਲੇਕਿਨ ਸਾਡੇ ਦੇਸ਼ ਵਿੱਚ 55 ਸਾਲ ਵਿੱਚ 50% ਲੋਕਾਂ ਦੇ ਬੈਂਕ ਖਾਤੇ ਸਨ, 55 ਮਹੀਨੇ ਵਿੱਚ ਹੁਣ ਅਸੀਂ 100% ਕਰਨ ਵਿੱਚ ਅਸੀਂ ਪ੍ਰਤਾਪੀ ਹੋ ਗਏ ਹਾਂ। ਤੁਹਾਨੂੰ ਤਕਲੀਫ ਹੁੰਦੀ ਹੈ। 18 ਹਜ਼ਾਰ ਪਿੰਡਾਂ ਵਿੱਚ ਬਿਜਲੀ ਪਹੁੰਚਾਈ ਗਈ ਹੈ। ਅੰਕੜਾ ਅਤੇ ਅੰਕੜਾ ਦੇਖਦੇ ਹਾਂ ਭਾਵ 1947 ਦੇ ਪਹਿਲਾਂ ਇਸ ਦੇਸ਼ ਦੇ ਕਿਸੇ ਪਿੰਡ ਵਿੱਚ ਬਿਜਲੀ ਨਹੀਂ ਸੀ, 1947 ਦੇ ਪਹਿਲਾਂ ਇਸ ਦੇਸ਼ ਦੇ ਕਿਸੇ ਪਿੰਡ ਵਿੱਚ ਬਿਜਲੀ ਨਹੀਂ ਸੀ ਉੱਥੋਂ ਹੀ ਸ਼ੁਰੂ ਕਰ ਰਹੇ ਤੁਸੀਂ…., ਲੇਕਿਨ ਅਗਰ ਸੱਚਮੁੱਚ ਵਿੱਚ ਜਿਸ ਗਤੀ ਨਾਲ ਪਿਛਲੇ 55 ਮਹੀਨਿਆਂ ਵਿੱਚ ਸਰਕਾਰ ਚਲੀ ਹੈ। ਅਜ਼ਾਦੀ ਦੇ ਬਾਅਦ ਇੰਨੀਆਂ ਰੁਕਾਵਟਾਂ ਨਹੀਂ ਸਨ। ਇੰਨਾ ਵਿਰੋਧ ਨਹੀਂ ਸੀ, ਇੰਨੇ ਕਾਨੂੰਨਾਂ ਦੀ ਪਰੇਸ਼ਾਨੀ ਨਹੀਂ ਸੀ, ਇੰਨਾ ਮੀਡੀਆ ਵੀ ਨਹੀਂ ਸੀ ਅਗਰ ਉਸ ਸਮੇਂ ਤੁਸੀਂ ਚਾਹੁੰਦੇ ਕੰਮ ਕਰਨਾ ਤਾਂ ਪਹਿਲੇ ਦੋ ਦਹਾਕਿਆਂ ਵਿੱਚ ਹਿੰਦੁਸਤਾਨ ਦੇ ਹਰ ਪਿੰਡ ਵਿੱਚ ਬਿਜਲੀ ਪਹੁੰਚ ਜਾਂਦੀ।

ਇਹ ਕੰਮ ਜੋ 20 ਸਾਲ ਵਿੱਚ ਹੋਣਾ ਚਾਹੀਦਾ ਸੀ ਉਹ ਮੈਨੂੰ ਆ ਕੇ ਪੂਰਾ ਕਰਨਾ ਪਿਆ ਹੈ ਅਤੇ ਇਸ ਲਈ ਇੰਨਾ ਹੀ ਨਹੀਂ, ਤੁਹਾਡਾ 2004 ਦਾ manifesto ਦੇਖ ਲਓ, ਤੁਹਾਡਾ 2009 ਦਾ manifesto ਦੇਖ ਲਓ, ਤੁਹਾਡਾ 2014 ਦਾ manifesto ਦੇਖ ਲਓ। ਤੁਸੀਂ ਤਿੰਨਾਂ manifesto ਵਿੱਚ ਇਹ ਕਿਹਾ ਹੈ ਕਿ ਅਸੀਂ ਤਿੰਨ ਸਾਲ ਦੇ ਅੰਦਰ, 2004 ਵਿੱਚ ਕਿਹਾ ਤਿੰਨ ਸਾਲ ਦੇ ਅੰਦਰ, ਤੁਸੀਂ 2009 ਵਿੱਚ ਕਿਹਾ ਤਿੰਨ ਸਾਲ ਦੇ ਅੰਦਰ, 2014 ਵਿੱਚ ਕਿਹਾ ਤਿੰਨ ਸਾਲ ਦੇ ਅੰਦਰ, ਤਿੰਨ ਸਾਲ ਦੇ ਅੰਦਰ ਹਰ ਘਰ ਵਿੱਚ ਬਿਜਲੀ ਪਹੁੰਚਾਈ ਜਾਵੇਗੀ। ਤੁਹਾਡੇ manifesto ਵਿੱਚ ਹੈ, ਬਿਜਲੀ ਪਹੁੰਚਾਵਾਂਗੇ। ਮੈਂ ਹੈਰਾਨ ਹਾਂ ਉਹ ਗ਼ਰੀਬੀ ਹਟਾਓ, ਗ਼ਰੀਬੀ ਹਟਾਓ ਦਾ ਇਲੈਕਸ਼ਨ ਕਰਦੇ ਗਏ ਹਨ ਲੇਕਿਨ 2004 ਵਿੱਚ ਵੀ ਤਿੰਨ ਸਾਲ, 2009 ਵਿੱਚ ਵੀ ਤਿੰਨ ਸਾਲ ਅਤੇ 2014 ਵਿੱਚ ਵੀ ਤਿੰਨ ਸਾਲ ਅਤੇ ਅੱਜ ਘਰਾਂ ਵਿੱਚ ਬਿਜਲੀ ਪਹੁੰਚਾਉਣ ਵਿੱਚ ਮੈਨੂੰ ਰਾਤ-ਦਿਨ ਮਿਹਨਤ ਕਰਨੀ ਪੈ ਰਹੀ ਹੈ। ਢਾਈ ਕਰੋੜ ਪਰਿਵਾਰਾਂ ਵਿੱਚ ਬਿਜਲੀ ਪਹੁੰਚਾਉਣ ਦਾ ਕੰਮ ਪੂਰਾ ਕਰ ਦਿੱਤਾ ਹੈ।

ਅਤੇ ਆਉਣ ਵਾਲੇ ਦਿਨਾਂ ਵਿੱਚ 100% electrification ਦਾ ਕੰਮ ਕਰਨ ਦਾ ਮਾਣ ਅਸੀਂ ਪ੍ਰਾਪਤ ਕਰਾਂਗੇ, ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ। ਕੁਝ ਲੋਕ ਹਨ ਜੋ ਗੁੰਮਰਾਹ ਕਰਨ ਦਾ ਪ੍ਰਯਤਨ ਕਰਨਗੇ ਲੇਕਿਨ ਅੰਕੜੇ, ਅੰਕੜਿਆਂ ਤੋਂ ਇਨਕਾਰ ਨਹੀਂ ਕਰ ਸਕਦੇ ਹਨ। 2014 ਵਿੱਚ ਤੀਹ ਸਾਲ ਦੇ ਬਾਅਦ ਦੇਸ਼ ਦੀ ਜਨਤਾ ਨੇ ਪੂਰਨ ਬਹੁਮਤ ਵਾਲੀ ਸਰਕਾਰ ਚੁਣੀ ਹੈ ਅਤੇ ਦੇਸ਼ ਅਨੁਭਵ ਕਰਦਾ ਹੈ। ਜਦੋਂ ਮਿਲਾਵਟੀ ਸਰਕਾਰ ਹੁੰਦੀ ਹੈ ਤਾਂ ਕੀ ਹਾਲ ਹੁੰਦਾ ਹੈ। ਅਤੇ ਹੁਣ ਤਾਂ ਮਹਾਮਿਲਾਵਟ ਆਉਣ ਵਾਲਾ ਹੈ। ਪੂਰਨ ਬਹੁਮਤ ਵਾਲੀ ਸਰਕਾਰ ਹੁੰਦੀ ਹੈ ਤਾਂ ਕਿੰਨੇ ਨਿਰਣੇ ਕਰ ਸਕਦੀ ਹੈ, ਕਿੰਨੀ ਗਤੀ ਨਾਲ ਅੱਗੇ ਵਧ ਸਕਦੀ ਹੈ ਅਤੇ ਨਿਰਧਾਰਿਤ, ਮਹਾਮਿਲਾਵਟ, ਮਹਾਮਿਲਾਵਟ ਇੱਥੇ ਪਹੁੰਚਣੇ ਵਾਲੀ ਨਹੀਂ ਹੈ। ਇਹ ਮਹਾਮਿਲਾਵਟ ਤੁਸੀਂ ਕੋਲਕਾਤਾ ਵਿੱਚ ਇਕੱਠਾ ਕਰੋ। ਇਹ ਮਹਾਮਿਲਾਵਟ ਦਾ ਹਾਲ ਦੇਖ ਲੋ, ਕੇਰਲ ਵਿੱਚ ਮੂੰਹ ਨਹੀਂ ਦੇਖ ਸਕਣਗੇ ਇੱਕ ਦੂਜੇ ਦਾ, ਇਹ ਮਹਾਮਿਲਾਵਟ ਦੀ ਅਗਵਾਈ ਕਰਨ ਵਾਲਿਆਂ ਨੂੰ ਉੱਤਰ ਪ੍ਰਦੇਸ਼ ਵਿੱਚ ਬਾਹਰ ਕਰ ਦਿੱਤਾ, ਇਹ ਮਹਾਮਿਲਾਵਟ ਕਰਨ ਵਾਲਿਆਂ ਨੂੰ…. ਅਤੇ ਇਸ ਲਈ ਇਹ ਮਹਾਮਿਲਾਵਟ ਦਾ ਖੇਲ… ਅਸਥਿਰ ਸਰਕਾਰ ਅਤੇ ਕਾਲਪਨਿਕ ਸਰਕਾਰ ਇਸ ਦੇ ਕਾਰਨ ਇਹ ਮਹਾਮਿਲਾਵਟ ਦੇਸ਼ ਨੇ ਤੀਹ ਸਾਲ ਇਹ ਸਥਿਤੀ ਦੇਖੀ ਹੈ। ਜੋ health conscious society ਹੈ ਉਹ ਵੀ ਮਿਲਾਵਟ ਤੋਂ ਦੂਰ ਹੈ। healthy democracy ਵਾਲੇ ਵੀ ਇਹ ਮਹਾਮਿਲਾਵਟ ਤੋਂ ਦੂਰ ਰਹਿਣ ਵਾਲੇ ਹਨ। ਜਦੋਂ ਬਹੁਮਤ ਵਾਲੀ ਸਰਕਾਰ ਹੁੰਦੀ ਹੈ ਪਰਜਾ, ਦੇਸ਼ਵਾਸੀਆਂ ਦੇ ਲਈ ਸਮਰਪਿਤ ਸਰਕਾਰ ਹੁੰਦੀ ਹੈ ਤਾਂ ਕੰਮ ਕਿਵੇਂ ਹੁੰਦਾ ਹੈ।

2014 ਤੋਂ ਪਹਿਲਾਂ ਤੁਹਾਡੀ ਸਰਕਾਰ ਸੀ। ਗ਼ਰੀਬਾਂ ਨੂੰ ਘਰ ਮਿਲਣਾ ਚਾਹੀਦਾ ਹੈ, ਇਹ 1947 ਤੋਂ ਹਰ ਸਰਕਾਰ ਨੇ ਵਿਚਾਰ ਕੀਤਾ ਹੈ, ਲੇਕਿਨ 2014 ਦੇ ਪਹਿਲੇ ਪੰਜ ਸਾਲ ਤੁਹਾਡੀ ਸਰਕਾਰ ਨੇ 25 ਲੱਖ ਘਰ ਬਣਾਏ, ਅਸੀਂ 55 ਮਹੀਨੇ ਦੇ ਅੰਦਰ 1 ਕਰੋੜ 30 ਲੱਖ ਘਰ ਬਣਾ ਕੇ ਚਾਬੀ ਦੇ ਦਿੱਤੀ ਹੈ ਅਤੇ ਘਰ ਵੀ ਜਿਸ ਵਿੱਚ ਪਖਾਨਾ ਹੈ, ਜਿਸ ਵਿੱਚ ਬਿਜਲੀ ਹੈ, ਜਿਸ ਵਿੱਚ ਗੈਸ ਕਨੈਕਸ਼ਨ ਹੈ, ਅਜਿਹੇ ਹੀ ਚਾਰਦੀਵਾਰੀਆਂ ਬਣਾ ਕੇ ਕੰਮ ਪੂਰਾ ਨਹੀਂ ਕਰ ਰਹੇ ਹਾਂ, ਅਤੇ ਅੱਜ ਉਹ ਗੱਲ, ਤੁਸੀਂ ਇੱਥੇ ਤੁਹਾਡੇ ਲੋਕ ਉਹ ਵੀ ਆਕੇ ਕਹਿੰਦੇ ਹਨ ਕਿ ਮੇਰੇ ਇਲਾਕੇ ਵਿੱਚ ਮਕਾਨ ਅਲਾਟਮੈਂਟ ਕਰਵਾ ਦਿਓ ਅਤੇ ਪੈਸੇ… ਪੈਸੇ ਗ਼ਰੀਬ ਦੇ ਖਾਤੇ ਵਿੱਚ ਸਿੱਧੇ ਜਮ੍ਹਾ ਹੋ ਰਹੇ ਹਨ। ਵਿਚੋਲੀਏ ਨਹੀਂ ਹਨ।

2014 ਵਿੱਚ, ਹੁਣ ਤੁਹਾਡੇ ਘੋਸ਼ਣਾ ਪੱਤਰ ਵਿੱਚ 2004 ਵਿੱਚ ਸੀ, 2009 ਵਿੱਚ ਸੀ ਅਤੇ 2014 ਵਿੱਚ ਵੀ ਸੀ ਅਤੇ ਤੁਸੀਂ ਕਿਹਾ ਸੀ ਕਿ ਉਹ ਵੀ ਅਜਿਹੇ ਹੀ ਤਿੰਨ ਸਾਲ ਕਿੱਥੋ ਲੈ ਆਏ ਮੈਨੂੰ ਪਤਾ ਨਹੀਂ ਤੁਹਾਡਾ ਤਿੰਨ ਸਾਲ ਦਾ definition ਕੀ ਹੈ, ਉਹ ਵੀ ਮੈਨੂੰ ਪਤਾ ਨਹੀਂ। 2004 ਵਿੱਚ ਵੀ ਕਿਹਾ ਕਿ ਤਿੰਨ ਸਾਲ ਵਿੱਚ… ਹਰ ਪੰਚਾਇਤ ਨੂੰ ਅਸੀਂ optical fiber network ਨਾਲ ਜੋੜਾਂਗੇ digital ਇੰਡੀਆ ਵੱਲ ਅੱਗੇ ਵਧਾਂਗੇ।2004 ਵਿੱਚ ਕਿਹਾ ਸੀ, ਉਹੀ ਗੱਲ 2009 ਵਿੱਚ ਕਹੀ, ਉਹੀ ਗੱਲ 2014 ਵਿੱਚ ਕਹੀ…, ਜਦੋਂ ਅਸੀਂ ਆਏ ਤਾਂ 59 villages ਵਿੱਚ optical fiber network ਪਹੁੰਚਾ ਦਿੱਤਾ। 2004 ਤੋਂ ਸ਼ੁਰੂ ਕੀਤਾ ਕੰਮ ਤੁਸੀਂ…. 2014 ਤੱਕ ਪਹੁੰਚਦੇ-ਪਹੁੰਚਦੇ 59 villages ਵਿੱਚ broadband connectivity 55 ਮਹੀਨੇ ਦੀ ਸਾਡੀ ਸਰਕਾਰ ਨੇ 1 ਲੱਖ 16 ਹਜ਼ਾਰ ਪਿੰਡਾਂ ਵਿੱਚ broadband connectivity ਪਹੁੰਚ ਗਈ। ਤੁਸੀਂ ਵਾਅਦੇ ਕਰਦੇ ਰਹੇ ਅੱਜ ਸਾਡੇ ਖੜਗੇ ਸਾਹਿਬ ਦੇ ਸ਼ੇਅਰੋ ਸ਼ਾਇਰੀ ਦਾ ਮਿਜਾਜ਼ ਸੀ ਉਨ੍ਹਾਂ ਦਾ ਅਤੇ ਹੋ ਸਕਦਾ ਹੈ ਕਿ ਕਵਿਤਾ ਜੋ ਹੁਸਨ ਤੋਂ ਸ਼ੁਰੂ ਹੁੰਦੀ ਸੀ। ਉਹ ਉਨ੍ਹਾਂ ਦੀ ਨਜ਼ਰ ਆਈ। ਮੈਨੂੰ ਸਮਝ ਨਹੀਂ ਆਇਆ ਕਿ ਉਨ੍ਹਾਂ ਨੂੰ ਹੁਸਨ ਵਾਲੀਆਂ ਪੰਕਤੀਆਂ ਕਿਉਂ ਪਸੰਦ ਆਈਆਂ। ਲੇਕਿਨ ਉਸ ਕਵਿਤਾ ਵਿੱਚ ਅਗਰ ਤੁਸੀਂ ਜਿਸ ਪਿਛਕੜ ਤੋਂ ਤੁਸੀਂ ਪੈਦਾ ਹੋ ਕੇ ਆਏ, ਤੁਹਾਡੇ ਪਰਿਵਾਰ ਨੇ ਜਿਸ ਸੰਗਤ ਤੋਂ ਆਪ ਨਿਕਲੇ ਹੋਏ ਹੋ । ਮੈਂ ਜਾਣਦਾ ਹਾਂ ਅਤੇ ਮੈਂ ਮਾਣ ਕਰਦਾ ਹਾਂ ਤੁਹਾਡੇ ਪਰਿਵਾਰ ਦੀ ਹਿੰਮਤ ’ਤੇ, ਅਗਰ ਉਹ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ ਤਾਂ ਹੁਸਨ ਵਾਲੀਆਂ ਪੰਕਤੀਆਂ ਦੀ ਤਰਫ਼ ਨਜ਼ਰ ਨਹੀਂ ਜਾਂਦੀ। ਅਗਰ ਉਹ ਹੁੰਦਾ ਤਾਂ ਤੁਹਾਡੀ ਨਜ਼ਰ ਜਾਂਦੀ ਅਤੇ ਮੈਨੂੰ ਤਾਂ ਬਹੁਤ ਬਰਾਬਰ ਇਹ ਚੀਜ਼ ਦਿਨ-ਰਾਤ ਯਾਦ ਰਹਿੰਦੀ ਹੈ ਆਪ ਲੋਕਾਂ ਦੇ ਕਾਰਨ। ਉਸ ਕਵਿਤਾ ਵਿੱਚ ਲਿਖਿਆ ਹੈ…..

जब कभी झूठ की बस्ती में सच को तड़पते देखा है,

ਜਬ ਕਭੀ ਝੂਠ ਕੀ ਬਸਤੀ ਮੇਂ ਸਚ ਕੋ ਤੜਪਤੇ ਦੇਖਾ ਹੈ,

तब मैंने अपने भीतर, किसी बच्चेे को सिसकते देखा है।

ਤਬ ਮੈਂਨੇ ਅਪਨੇ ਭੀਤਰ, ਕਿਸੀ ਬੱਚੇ ਕੋ ਸਿਸਕਤੇ ਦੇਖਾ ਹੈ।

ਤੁਹਾਡੇ ਝੂਠ ਦੇ ਕਾਰੋਬਾਰ ਨਾਲ ਕੀ ਹੁੰਦਾ ਹੈ, ਇਹ ਕਵਿਤਾ ਵਿੱਚ ਤੁਹਾਨੂੰ ਦਿਖਾਈ ਦੇਣਾ ਚਾਹੀਦਾ ਹੈ, ਲੇਕਿਨ ਉਹ ਨਹੀਂ ਦੇਖ ਸਕੇ… ਉਸੇ ਕਵਿਤਾ ਵਿੱਚ ਅੱਗੇ ਲਿਖਿਆ ਹੈ.. ਅਗਰ ਸੰਵੇਦਨਾ ਨਾਮ ਦੀ ਚੀਜ਼ ਬਚੀ ਹੁੰਦੀ ਲੇਕਿਨ ਸੱਤਾ ਦੇ ਗਲਿਆਰਿਆਂ ਵਿੱਚ ਰਹਿਣ ਦੇ ਕਾਰਨ ਸ਼ਾਇਦ ਉਹ ਛੁੱਟ ਗਈ ਹੋਵੇਗੀ। ਅਗਰ ਉਹ… ਬਚੀ ਹੁੰਦੀ ਤਾਂ ਉਸ ਦੇ ਅੱਗੇ ਦੀ ਤੜਪਨ ਵੀ ਤਾਂ ਜ਼ਰੂਰ ਦਿਲ ਨੂੰ ਛੂ ਜਾਂਦੀ। ਅੱਗੇ ਦੀ ਪੰਗਤੀ ਹੈ….

अपने घर की चारदीवारी में, अब लिहाफ़ में भी सिहरन होती है,

ਅਪਨੇ ਘਰ ਕੀ ਚਾਰਦੀਵਾਰੀ ਮੇਂ, ਅਬ ਲਿਹਾਫ਼ ਮੇਂ ਵੀ ਸਿਹਰਨ ਹੋਤੀ ਹੈ,

जिस दिन से किसी को गुर्बत में, सड़कों पर ठिठुरते देखा है।

ਜਿਸ ਦਿਨ ਸੇ ਕਿਸੀ ਕੋ ਗਰਬਤ ਮੇ, ਸੜਕੋਂ ਪਰ ਠਿਠੁਰਤੇ ਦੇਖਾ ਹੈ।

ਇਸ ਲਈ ਸੰਵੇਦਨਾ ਹੁੰਦੀ ਹੈ, ਦਰਦ ਹੁੰਦਾ ਹੈ ਤਦ ਜਾ ਕੇ ਗੱਲ ਬਣਦੀ ਹੈ ਜੀ,

ਕਾਂਗਰਸ 55 ਸਾਲ…., ਸੱਤਾ ਭੋਗ ਕੇ 55 ਸਾਲ, ਸਾਡੇ 55 ਮਹੀਨੇ…. ਸੇਵਾ ਭਾਵ ਦੇ 55 ਮਹੀਨੇ, 55 ਸਾਲ ਦਾ ਸੱਤਾ ਭੋਗ ਅਤੇ 55 ਮਹੀਨੇ ਦਾ ਸੇਵਾ ਭਾਵ, ਅਤੇ ਜਦੋਂ ਨੀਤੀ ਸਪੱਸ਼ਟ ਹੋਵੇ, ਨੀਅਤ ਸਾਫ ਹੋਵੇ, ਇਰਾਦੇ ਨੇਕ ਹੋਣ, ਨਿਸ਼ਠਾ ਅਟਲ ਹੋਵੇ ਤਾਂ ਅਸੀਂ ਚੌਵੀ ਘੰਟੇ ਗ਼ਰੀਬਾਂ ਦੇ ਲਈ, ਦੇਸ਼ ਦੀ ਭਲਾਈ ਦੇ ਲਈ, ਦੇਸ਼ ਦੇ ਵਿਕਾਸ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦੇ ਲਈ ਇੱਕ ਨਵੀਂ ਊਰਜਾ, ਇੱਕ ਨਵੀਂ ਪ੍ਰੇਰਣਾ ਨਿਰੰਤਰ ਪਾ ਕੇ ਰਹਾਂਗੇ।

ਤੁਸੀਂ ਕਿਸ ਤਰ੍ਹਾਂ ਨਾਲ ਕੰਮ ਕਰਦੇ ਹੋ? ਮੈਂ 21 ਵੀਂ ਸਦੀ ਦੇ ਵੋਟਰਾਂ ਨੂੰ ਜ਼ਰੂਰ ਯਾਦ ਕਰਵਾਉਣਾ ਚਾਹਾਂਗਾ ਕਿ ਕਿਸ ਨੀਅਤ ਨਾਲ 55 ਸਾਲ ਦਾ ਸੱਤਾ ਭੋਗ ਚਲਿਆ ਹੈ। ਤੁਸੀਂ ਦੇਖੋ ਜਦੋਂ common wealth games ਸ਼ੁਰੂ ਹੋਏ, ਦੇਸ਼ ਦੀ ਆਨ-ਬਾਨ-ਸ਼ਾਨ ਪੂਰੇ ਵਿਸ਼ਵ ਵਿੱਚ ਪਹੁੰਚਣ ਦਾ ਇੱਕ ਸੁਨਿਹਰੀ ਅਵਸਰ ਸੀ ਲੇਕਿਨ ਉਸ ਸਮੇਂ ਇੱਕ ਪਾਸੇ ਸਾਡੇ ਖਿਡਾਰੀ ਮੈਡਲ ਜਿੱਤਣ ਲਈ ਮਿਹਨਤ ਕਰ ਰਹੇ ਸਨ ਅਤੇ ਇਹ common wealth ਵਿੱਚ ਆਪਣੀ wealth ਆਪਣੀ wealth ਉਸ ਨੂੰ ਜੁਟਾਉਣ ਵਿੱਚ ਲੱਗੇ ਸਨ।

2-ਜੀ ਸਪੈੱਕਟ੍ਰਮ ਦਾ ਐਲੋਕੇਸ਼ਨ, ਤੁਸੀਂ ਦੇਖ ਲਓ 2-ਜੀ ਸਪੈੱਕਟ੍ਰਮ ਵਿੱਚ ਕੀ ਹੋਇਆ ਇਹ ਸੱਤਾ ਭੋਗ ਦਾ ਨਤੀਜਾ ਸੀ ਅਤੇ ਇਨ੍ਹਾਂ ਦੀ ਨੀਅਤ ਇਹੀ ਆਪਣਾ ਅਤੇ ਆਪਣਿਆਂ ਦਾ ਫਾਇਦਾ ਕਰਨਾ। ਸਾਡੀ ਨੀਅਤ ਲੋਕਾਂ ਨੂੰ ਸਸਤਾ data, ਫੋਨ ’ਤੇ ਗੱਲ ਕਰਨ ਦਾ ਖਰਚ ਘੱਟ ਹੋਵੇ ਅਤੇ ਇਸ ਲਈ ਤਾਂ ਇਹ ਸਪੈੱਕਟ੍ਰਮ ਦੀ ਨਿਲਾਮੀ ਦੀ ਵਿਵਸਥਾ ਅਸੀਂ ਵਿਸਤ੍ਰਿਤ ਕੀਤੀ।

ਬੈਂਕਿਗ ਵਿਵਸਥਾ ਕੀ ਕਰਕੇ ਰੱਖਿਆ ਸੀ । ਫੋਨ ਬੈਂਕਿੰਗ ਚਲਦਾ ਸੀ , ਨਾਮਦਾਰ ਨੂੰ ਪਤਾ ਚਲੇ ਕਿਸ ਨੂੰ ਮਦਦ ਦੀ ਜ਼ਰੂਰਤ ਹੈ , ਬੈਂਕ ਨੂੰ ਫੋਨ ਚਲਾ ਜਾਂਦਾ ਸੀ । ਰੁਪਏ ਨਿਕਲ ਜਾਂਦੇ ਸਨ, ਪਹੁੰਚ ਜਾਂਦੇ ਸਨ , ਕਿਸ ਕੰਮ ਲਈ , ਕੌਣ ਲੈ ਜਾਵੇ , ਕਿੱਥੇ ਰਹਿ ਜਾਵੇਗਾ । ਹੁਣ ਸਭ ਨਿਕਲ ਰਿਹਾ ਹੈ ਤਾਂ ਪਰੇਸ਼ਾਨੀਆਂ ਵਧ ਰਹੀਆਂ ਹਨ । ਇਸ ਗੱਲ ਨੂੰ ਤਾਂ ਨਹੀਂ ਭੁੱਲ ਸਕਦੇ ਕਿ ਸੁਤੰਤਰਤਾ ਦੇ ਬਾਅਦ 2008 ਤੱਕ ਬੈਂਕਾਂ ਨੇ ਤਾਂ ਕੁੱਲ 18 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ , ਲੋਨ, ਦਿੱਤਾ । ਲੇਕਿਨ ਸੱਤਾ ਭੋਗ ਦੀ ਜੋ ਰਾਜਨੀਤੀ ਚਲਦੀ ਸੀ, ਦੇਸ਼ ਚਲਾਉਣ ਦਾ ਤਰੀਕਾ ਸੀ ਉਸ ਸੱਤਾ ਭੋਗ ਦੇ 55 ਸਾਲ ਦਾ ਨਤੀਜਾ ਦੇਖੋ ….. 2008 ਤੋਂ 2014 , ਛੇ : ਸਾਲ ਵਿੱਚ ਇਹ 18 ਲੱਖ ਕਰੋੜ ਵਧਕੇ 52 ਲੱਖ ਕਰੋੜ ਹੋ ਗਿਆ । ਇਹ ਫੋਨ ਬੈਕਿੰਗ ਦਾ ਨਤੀਜਾ ਸੀ .. ਲੋਕਾਂ ਦੇ ਪੈਸੇ ਸਨ , ਲੁੱਟੇ ਜਾ ਰਹੇ ਸਨ । ਕੋਈ ਪੁੱਛਣ ਵਾਲਾ ਨਹੀਂ ਸੀ । ਇਹ ਤੁਹਾਡਾ ਤਰੀਕਾ ਸੀ , ਇਹ 21ਵੀਂ ਸਦੀ ਦੇ ਵੋਟਰਾ ਨੂੰ ਪਤਾ ਹੋਣਾ ਚਾਹੀਦਾ ਹੈ । ਕਿ ਕਿਵੇਂ ਦੇਸ਼ ਨੂੰ …… ਅਤੇ ਉਨ੍ਹਾਂ ਨੂੰ … ਉਨ੍ਹਾਂ ਦੀ ਉਮਰ ਇੰਨੀ ਛੋਟੀ ਰਹੀ ਹੋਵੇਗੀ ਜਦੋਂ ਖੇਡ ਚਲੇ , ਹੁਣ ਉਨ੍ਹਾਂ ਲੋਕਾਂ ਨੂੰ ਸਿੱਖਿਅਤ ਕਰਨਾ ਸਾਡੇ ਲੋਕਾਂ ਦਾ ਕੰਮ ਹੈ।

ਮੁਦਰਾ ਯੋਜਨਾ ਨਾਲ , ਮੁਦਰਾ ਯੋਜਨਾ ਨਾਲ ਅਸੀਂ ਸੱਤ ਲੱਖ ਕਰੋੜ ਇਹ ਉਹੀ ਹੈ ਜੋ 2014 ਵਿੱਚ ਤੁਸੀਂ ਛੱਡ ਕੇ ਗਏ , ਇਹ ਤਾਂ ਵਿਆਜ ਵਧ ਰਿਹਾ ਹੈ , ਇੱਕ ਨਵਾਂ ਐੱਨਪੀਏ ਨਹੀਂ ਵਧ ਰਿਹਾ ਹੈ । ਇਹ ਤੁਸੀਂ ਛੱਡ ਕੇ ਗਏ, ਉਸ ਦਾ ਵਿਆਜ ਵਧ ਰਿਹਾ ਹੈ । ਅਤੇ ਅਸੀਂ ਕਾਨੂੰਨ ਅਜਿਹੇ ਲਿਆਏ ਹਾਂ ਕਿ ਤਿੰਨ ਲੱਖ ਕਰੋੜ ਰੁਪਏ ਵਾਪਸ ਆਉਣੇ ਸ਼ੁਰੂ ਹੋਏ ਹਨ। ਮੁਦਰਾ ਯੋਜਨਾ ਸੱਤ ਲੱਖ ਕਰੋੜ ਰੁਪਏ, ਅਸੀਂ ਮੁਦਰਾ ਯੋਜਨਾ ਤੋਂ ਦਿੱਤਾ ਮਾਣਯੋਗ ਸਪੀਕਰ ਜੀ , ਉਨ੍ਹਾਂ ਲੋਕਾਂ ਨੂੰ ਦਿੱਤਾ ਜਿਨ੍ਹਾਂ ਦੇ ਕੋਲ collateral ਗਾਰੰਟੀ ਦੀ ਵੀ ਕੋਈ ਤਾਕਤ ਨਹੀਂ ਸੀ ਅਤੇ ਉਨ੍ਹਾਂ ਨੇ ਸਵੈ-ਰੋਜ਼ਗਾਰ ਖੜ੍ਹਾ ਕੀਤਾ । ਉਨ੍ਹਾਂ ਨੇ ਰੋਜ਼ਗਾਰ ਦੇ ਅਵਸਰ ਪੈਦਾ ਕੀਤੇ । ਇਹ ਕੰਮ ਅਸੀਂ ਕੀਤਾ ਹੈ । ਜੋ ਦੌੜ ਗਏ ਹਨ ਉਹ ਟਵਿੱਟਰ ‘ਤੇ ਰੋ ਰਹੇ ਹਨ ਕਿ ਮੈਂ ਤਾਂ ਨੌਂ ਹਜ਼ਾਰ ਕਰੋੜ ਲੈ ਕੇ ਨਿਕਲਿਆ ਸੀ ਲੇਕਿਨ ਮੋਦੀ ਨੇ 13 ਹਜ਼ਾਰ ਕਰੋੜ ਰੁਪਏ ਮੇਰੇ ਜਬਤ ਕਰ ਲਏ । ਉਹ ਰੋ ਰਹੇ ਹਨ। ਟਵਿੱਟਰ ਕਰ ਰਹੇ ਹਨ। ਅਤੇ ਬੋਲਣਗੇ ਕਿ ਸਵੇਰੇ ਉੱਠਦਾ ਹਾਂ ਤਾਂ ਪਤਾ ਚੱਲਦਾ ਹੈ ਕਿ ਮੇਰੀ ਅੱਜ ਇਹ ਜਾਇਦਾਦ ਦਾ ਪਤਾ ਚੱਲ ਗਿਆ ਉਹ ਵੀ ਜ਼ਬਤ ਹੋ ਗਈ । ਦੁਨੀਆ ਵਿੱਚ ਕਿਸੇ ਦੇਸ਼ ਵਿੱਚ ਜਾਇਦਾਦ ਹੈ ਉਹ ਵੀ ਜਬਤ ਹੋ ਗਈ। ਇਹ ਕਾਨੂੰਨ ਅਸੀਂ ਬਣਾਇਆ। ਲੁੱਟਣ ਵਾਲਿਆਂ ਨੂੰ ਤੁਸੀਂ ਲੁੱਟਣ ਦਿੱਤਾ, ਅਸੀਂ ਕਾਨੂੰਨ ਬਣਾਕੇ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ।

ਸਪੀਕਰ ਸਾਹਿਬਾ, ਮੈਨੂੰ ਲਗਦਾ ਹੈ ਸਾਡੇ ਕਾਂਗਰਸ ਦੇ ਦੋਸਤਾਂ ਨੇ ਕੁਝ ਕੰਮ ਆਊਟਸੋਰਸ ਕਰ ਦਿੱਤੇ ਹਨ , ਉਂਜ ਹੁਣੇ ਦੋ ਦਿਨ ਪਹਿਲਾਂ ਮਦਦ ਕਰੋ ਥੋੜ੍ਹੀ ਤਾਂ ਕਰਨੀ ਹੀ ਪਵੇਗੀ । ਮਾਣਯੋਗ ਸਪੀਕਰ ਜੀ ਕਾਂਗਰਸ ਨੇ ਇਹ ਕਿਹਾ ਜਦੋਂ ਸਰਜੀਕਲ ਸਟਰਈਕ ਦੀ ਗੱਲ ਆਈ । ਮੈਂ ਇੱਥੇ ਉਰੀ ਫਿਲਮ ਦੀ ਚਰਚਾ ਨਹੀਂ ਕਰ ਰਿਹਾ ਹਾਂ । ਮੈਂ ਸਰਜੀਕਲ ਸਟਰਾਈਕ ਦੀ ਗੱਲ ਕਰ ਰਿਹਾ ਹਾਂ ਤਦ ਕਾਂਗਰਸ ਨੇ ਕਿਹਾ ਸਾਡੇ ਸਮੇਂ ਵਿੱਚ ਵੀ ਸਰਜੀਕਲ ਸਟਰਾਈਕ ਹੋਈ ਸੀ । ਹਾਂ …. ਹਾਂ ਤੁਹਾਡੇ ਕੋਲ ਸਭ ਕੁਝ ਹੈ । ਤੁਸੀਂ ਸਭ ਕੁਝ ਹੈ, ਠਹਿਰੋ ਤੁਹਾਡੇ ਕੋਲ ਸਭ ਕੁਝ ਹੈ ਤੁਹਾਨੂੰ ਘੰਟਿਆਂ ਤੱਕ ਬੋਲਣ ਦਿੱਤਾ ਹੈ। ਅਗਰ ਉਸ ਸਮੇਂ ਸੈਨਾ ਦੀ ਉਹ ਹਾਲਤ ਹੀ ਨਹੀਂ ਰਹਿਣ ਦਿੱਤੀ ਸੀ ਤੁਸੀਂ, ਸੈਨਾ ਨੂੰ ਇੱਕ ਤਰ੍ਹਾਂ ਨਾਲ ਤੁਸੀਂ ਨਿਹੱਥੀ ਬਣਾ ਦਿੱਤਾ ਸੀ । ਉਹ ਹਾਲਤ ਹੀ ਨਹੀਂ ਸੀ ਕਿ ਸਰਜੀਕਲ ਸਟਰਈਕ ਕਰਨ ਦਾ ਕੋਈ ਫ਼ੈਸਲਾ ਕਰ ਸਕੇ । ਇਹ ਹਾਲ ਬਣਾ ਕੇ ਰੱਖਿਆ ਸੀ। ਉਹ ਦਿਨ ਸਨ ਜਦੋਂ ਬੁਲੇਟ ਪਰੂਫ਼ ਜੈਕੇਟਾਂ ਤੱਕ ਉਪਲੱਬਧ ਨਹੀਂ ਸਨ । ਤੁਸੀਂ ਸਰਜੀਕਲ ਸਟਰਾਈਕ ਦਾ ਸੋਚ ਵੀ ਕਿਵੇਂ ਸਕਦੇ ਸੋ ਅਤੇ ਤੁਸੀਂ ਹਿੰਦੁਸਤਾਨ ਦੀਆਂ ਅੱਖਾਂ ਵਿੱਚ ਧੂੜ ਪਾ ਰਹੇ ਹੋ। ਨਾ communication device ਸਨ , ਨਾ ਹੈਲਮਟ ਸਨ , ਨਾ ਅੱਛੀ ਪ੍ਰਕਾਰ ਦੇ ਜੁੱਤੇ ਸਨ , ਮੈਂ ਯੁੱਧ ਸਮਗੱਰੀ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ ਹਾਂ, ਇਹ ਆਮ ਵਿਵਸਥਾਵਾਂ ਦੀ ਗੱਲ ਹੈ ।

2009 ਵਿੱਚ ਭਾਰਤੀ ਸੈਨਾ ਨੇ 1 ਲੱਖ 86 ਹਜ਼ਾਰ ਬੁਲੇਟ ਪਰੂਫ਼ ਜੈਕੇਟਾਂ ਦੀ ਮੰਗ ਕੀਤੀ, ਪੰਜ ਸਾਲ ਬਾਅਦ ਵੀ 2014 ਤੱਕ ਬੁਲੇਟ ਪਰੂਫ਼ ਜੈਕੇਟਾਂ ਨਹੀਂ ਖਰੀਦੀਆਂ ਗਈਆਂ… ਹੁਣ ਉਹ ਸਰਜੀਕਲ ਸਟਰਾਈਕ ਦੀ ਗੱਲ ਕਰਦੇ ਹਨ। ਇਹ ਸਥਿਤੀ ਜਾਣਨ ਦੇ ਬਾਅਦ 2016 ਵਿੱਚ ਅਸੀਂ 50 ਹਜ਼ਾਰ ਬੁਲੇਟ ਪਰੂਫ਼ ਜੈਕਟਾਂ ਦੀ ਖਰੀਦ ਕੀਤੀ ਅਤੇ 2018 ਵਿੱਚ ਪੂਰੀਆਂ 1 ਲੱਖ 86 ਹਜ਼ਾਰ ਬੁਲੇਟ ਪਰੂਫ਼ ਜੈਕਟਾਂ ਅਸੀਂ ਆਪਣੇ ਨੌਜਵਾਨਾਂ ਨੂੰ ਪਹੁੰਚਾ ਦਿੱਤੀਆਂ ਹਨ ।

ਅਗਰ 2014 ਵਿੱਚ ਉਸ ਦੇ ਬਾਅਦ ਵੀ ਦੇਸ਼ ਦੀ ਜਨਤਾ ਜ਼ਿਆਦਾ ਸਮਝਦਾਰ ਹੈ ਕਿ ਗਲਤੀ ਨਹੀਂ ਕਰਦੀ ਹੈ ਲੇਕਿਨ 2014 ਦੇ ਬਾਅਦ ਵੀ UPA ਦੀ ਸਰਕਾਰ ਬਣੀ ਹੁੰਦੀ ਤਾਂ ਦੇਸ਼ ਦਾ ਗੌਰਵ ਤੇਜਸਵ ਲੜਾਕੂ ਜਹਾਜ਼ ਅੱਜ ਜ਼ਮੀਨ ‘ਤੇ ਹੀ ਖੜ੍ਹਾ ਹੁੰਦਾ ਉੱਥੇ ਪਾਰਕਿੰਗ ਏਰਿਆ ‘ਤੇ ਪਿਆ ਹੁੰਦਾ, ਉਹ ਹਵਾ ਵਿੱਚ ਨਹੀਂ ਜਾਂਦਾ । 2016 ਵਿੱਚ ਜੁਲਾਈ ਵਿੱਚ , ਅਸੀਂ 45 squadron ਵਿੱਚ ਸ਼ਾਮਿਲ ਕੀਤਾ ਅਤੇ 83 ਤੇਜਸਵ ਜਹਾਜ਼ ਖਰੀਦਣ ਨੂੰ ਅਸੀਂ ਸਵੀਕ੍ਰਿਤੀ ਦੇ ਦਿੱਤੀ । ਤੁਹਾਨੂੰ ਇਸਦੀ ਚਿੰਤਾ ਨਹੀਂ ਸੀ , ਸੈਨਾ ਤਾਕਤਵਰ ਹੋਏ ਇਹ ਤੁਸੀਂ ਕਦੇ ਸੋਚਿਆ ਨਹੀਂ ।

ਦੇਸ਼ ਦੀ ਰੱਖਿਆ ਕਰ ਰਹੇ ਜਵਾਨਾਂ ਲਈ ਤੁਹਾਡੀ ਇੰਨੀ ਸੰਵੇਦਨਹੀਨਤਾ ਕਿਉਂ ਸੀ , ਕਿਉਂ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੇ ਦਸ ਸਾਲ ਵਿੱਚ ਸੈਨਾ , ਵਾਯੂ ਸੈਨਾ , ਨੇਵੀ, ਉਸਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ ਕਿਉਂ ਕੀਤਾ ? ਕਲਪਨਾ ਕਰੋ ਉਸ ਸਮੇਂ ਅਗਰ ਕੋਈ ਸਾਡੇ ਦੁਸ਼ਮਨ ਦੇਸ਼ਾਂ ਨੇ ਕੋਈ ਹਰਕਤ ਕੀਤੀ ਹੁੰਦੀ ਤਾਂ ਅੱਜ ਦੇਸ਼ ਕਿੱਥੇ ਖੜ੍ਹਾ ਹੁੰਦਾ , ਤੁਸੀਂ ਇੰਨਾ criminal negligence ਕੀਤਾ ਹੋਇਆ ਹੈ ਅਤੇ ਦੇਸ਼ , ਦੇਸ਼ ਇਸ ਨੂੰ ਕਦੇ ਮਾਫ ਨਹੀਂ ਕਰ ਸਕਦਾ । ਅੱਜ ਜ਼ਰਰੂਤ ਹੈ ਜਿਸ ਤਰ੍ਹਾਂ ਦੇ ਮਾਹੌਲ ਦੇ ਵਿਚਕਾਰ ਅਸੀਂ ਰਹਿ ਰਹੇ ਹਾਂ ਸਾਡੀ ਸੈਨਾ ਦਾ ਆਧੁਨਿਕੀਕਰਨ ਹੋਣਾ ਚਾਹੀਦਾ ਹੈ ਅਤੇ ਉਸਦੇ ਲਈ ਅਸੀਂ,…

ਮੈਨੂੰ ਇਹ ਦੱਸੋ ਤਿੰਨ ਦਹਾਕੇ ਹੋ ਗਏ, ਕੀ ਕਾਰਨ ਹੈ ਦੇਸ਼ ਨੇ ਇੱਕ ਵੀ next generation fighter plane ਸਾਡੀ ਸੈਨਾ ਦੇ ਹੱਥ ਵਿੱਚ ਨਹੀਂ ਦਿੱਤਾ । ਮਤਲਬ not a single in 30 years ਜਦੋਂ ਕਿ ਸਾਡੇ ਗੁਆਂਢ ਵਿੱਚ ਹਰ ਪ੍ਰਕਾਰ ਨਾਲ ਲੜਾਈ ਸਮਰੱਥਾ ਵਧਦੀ ਚਲੀ ਜਾ ਰਹੀ ਹੈ । ਲੇਕਿਨ ਕੀ ਦੇਸ਼ ਦੀ ਸੁਰੱਖਿਆ ਦਾ ਵਿਸ਼ਾ ਦੇਸ਼ ਦੇ ਨਾਲ ਵਿਸ਼ਵਾਸਘਾਤ ਨਹੀਂ ਸੀ , ਕੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ । ਇੱਕ-ਇੱਕ ਆਰੋਪ ਦਾ ਜਵਾਬ ਨਿਰਮਲਾ ਜੀ ਨੇ ਗਿਣ – ਗਿਣ ਕੇ ਦਿੱਤਾ ਹੈ । ਸੁਪਰੀਮ ਕੋਰਟ ਨੇ ਹਰ ਪਹਿਲੂ ਨੂੰ ਤਰਾਸ਼ ਕੇ ਦੇਖਿਆ ਹੈ ਅਤੇ ਸਵਾਲ ਇਹ ਹੈ ਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਹੈ ਕਿ ਦੇਸ਼ ਦੀ ਸੈਨਾ ਦੇ ਹੱਥ ਵਿੱਚ ਸਾਡੀ ਵਾਯੂ ਸੈਨਾ ਮਜ਼ਬੂਤ ਹੋਵੇ । ਮੈਂ ਗੰਭੀਰ ਆਰੋਪ ਲਗਾ ਰਿਹਾ ਹਾਂ ਕਾਂਗਰਸ ਪਾਰਟੀ ਚਾਹੁੰਦੀ ਨਹੀਂ ਹੈ ਕਿ ਸਾਡੀ ਹਵਾ ਸੈਨਾ ਮਜ਼ਬੂਤ ਹੋਵੇ , ਅੱਜ ਰਾਫੇਲ ਦਾ ਸੌਦਾ ਰੱਦ ਹੋਵੇ , ਇਸ ਲਈ ਕਿਸ ਦੀ ਭਲਾਈ ਲਈ ਲੱਗੇ ਹੋ । ਤੁਸੀਂ ਕਿਸ ਕੰਪਨੀ ਦੀ ਭਲਾਈ ਲਈ ਖੇਡ ਖੇਡ ਰਹੇ ਹੋ । ਤੁਸੀਂ ਇਸ ਪ੍ਰਕਾਰ ਨਾਲ ਦੇਸ਼ ਦੀ ਸੇਵਾ ਦੇ ਨਾਲ ਇਹ ਵਿਵਹਾਰ ਕਰਦੇ ਹੋ । 30 ਸਾਲ ਤੱਕ ਦੇਸ਼ ਦੀ ਸੈਨਾ ਨੂੰ ਤੁਸੀਂ ਨਿਹੱਥਾ ਬਣਾਕੇ ਰੱਖਿਆ ਸੀ ਅਤੇ ਇਤਿਹਾਸ ਗਵਾਹ ਹੈ … ਕਾਂਗਰਸ ਪਾਰਟੀ ਅਤੇ ਉਨ੍ਹਾਂ ਦੀ ਯੂਪੀਏ ਦੀ ਸਰਕਾਰ ਦੀ ਸੱਤਾ ਭੋਗ ਦਾ ਕਾਲਖੰਡ ਰੱਖਿਆ ਸੌਦੇ ਵਿੱਚ ਦਲਾਲੀ ਦੇ ਬਿਨਾ ਕੰਮ ਕਰ ਹੀ ਨਹੀਂ ਸਕਦਾ।

ਮੈਂ ਕਦੇ ਸੋਚ ਰਿਹਾ ਸੀ ਕਿ ਰਾਫੇਲ ਨੂੰ ਲੈ ਕੇ ਇਹ ਝੂਠ ਵੀ ਇੰਨੇ confidence ਨਾਲ ਕਿਉਂ ਬੋਲਦੇ ਹਨ , ਇਹ confidence ਨਾਲ ਕਿਉਂ ਬੋਲਦੇ ਹਨ , ਇਹ ਮੈਂ ਸੋਚਦਾ ਸੀ , ਤਾਂ ਜਦੋਂ ਮੈਂ ਡਿਟੇਲ ਦੇਖਣ ਲੱਗਾ ਤਾਂ ਮੈਨੂੰ ਪਤਾ ਚੱਲਿਆ ਕਿ ਉਹ ਇਹ ਮੰਨ ਕੇ ਚਲੇ ਹਨ ਕਿ ਪਿਛਲੇ 55 ਸਾਲ ਵਿੱਚ ਸੱਤਾ ਭੋਗ ਦੇ ਕਾਲ ਵਿੱਚ ਇੱਕ ਵੀ ਰੱਖਿਆ ਸੌਦਾ ਬਿਨਾਂ ਦਲਾਲੀ ਦੇ ਹੋਇਆ ਹੀ ਨਹੀਂ। ਕਿੱਥੋ ਕੋਈ ਚਾਚਾ , ਕੋਈ ਮਾਮਾ ….. ਜਦੋਂ ਪਾਰਦਰਸ਼ਿਤਾ ਨਾਲ , ਇਮਾਨਦਾਰੀ ਨਾਲ ਦੇਸ਼ ਦੀ ਹਵਾਈ ਸੈਨਾ ਨੂੰ ਮਜ਼ਬੂਤ ਕਰਨ ਦਾ ਕੰਮ ਹੋ ਰਿਹਾ ਹੈ । ਤਾਂ ਮਾਣਯੋਗ ਸਪੀਕਰ ਜੀ ਇਹ ਕਾਂਗਰਸ ਦੇ ਲੋਕ ਜ਼ਰਾ ਬੌਖਲਾ ਜਾਂਦੇ ਹਨ ।

ਸੱਚ ਉਨ੍ਹਾਂ ਨੂੰ ਸੁਣਨ ਦੀ ਆਦਤ ਰਹੀ ਨਹੀਂ ਹੈ ਅਤੇ ਹੁਣ ਪਰੇਸ਼ਾਨੀ ਹੈ ਚਿਹਰੇ ਉਤਰੇ ਹੋਏ ਹਨ …… ਅਸੀਂ ਆ ਕੇ ਦੇਸ਼ ਵਿੱਚ ਭਿੰਨ – ਭਿੰਨ ਸੰਸਥਾਨਾਂ ਨੂੰ ਇੱਕ ਖ਼ਤ ਭੇਜਿਆ ਹੈ । ਅਸੀਂ ਕਿਹਾ ਕਿ ਤੁਹਾਨੂੰ ਵਿਦੇਸ਼ਾਂ ਤੋਂ ਪੈਸਾ ਮਿਲਦਾ ਹੈ FCRA ਕਾਨੂੰਨਾਂ ਦੇ ਤਹਿਤ ਤੁਹਾਨੂੰ ਪਰਮਿਸ਼ਨ ਮਿਲੀ ਹੋਈ ਹੈ, ਤੁਸੀਂ ਆਪਣੇ ਪੈਸਿਆਂ ਦਾ ਹਿਸਾਬ ਦਿਓ । ਵਿਦੇਸ਼ਾਂ ਤੋਂ ਪੈਸਾ ਆਉਂਦਾ ਹੈ, ਕਿੱਥੇ ਵਰਤੋਂ ਕਰਦੇ ਹੋ । ਇੰਨਾ ਜਿਹਾ …. ਕੋਈ ਰੇਡ ਨਹੀਂ ਕਰਨੀ ਪਈ ਹੈ । ਕਿਸੇ ਇਨਕਮ ਟੈਕਸ ਵਾਲੇ ਨੂੰ ਜਾਣਾ ਨਹੀਂ ਪਿਆ ਹੈ ਇੱਕ ਛੋਟੀ ਜਿਹੀ ਚਿੱਠੀ ਗਈ ਹੈ ਅਤੇ ਤੁਸੀਂ ਹੈਰਾਨ ਹੋ ਜਾਵੋਗੇ , ਇਸ ਦੇਸ਼ ਵਿੱਚ 20 ਹਜ਼ਾਰ ਤੋਂ ਜ਼ਿਆਦਾ ਸੰਗਠਨ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜੋ ਵਿਦੇਸ਼ਾਂ ਤੋਂ ਪੈਸਾ ਲੈਂਦੇ ਸਨ । ਇਹ 20 ਹਜ਼ਾਰ ਸੰਸਥਾਵਾਂ ਕੀ ਕਰਦੀਆਂ ਸਨ .. ਸੀਮਾਵਰਤੀ ਪਿੰਡਾਂ ਤੋਂ ਲੈ ਕੇ , ਸੰਸਦ ਤੋਂ ਲੈ ਕੇ , ਨਿਆਂਤੰਤਰ ਤੱਕ , ਨਿਆਪ੍ਰਕਿਰਿਆ ਤੱਕ ਪ੍ਰਭਾਵ ਪੈਦਾ ਕਰਨ ਦਾ ਕੰਮ ਹੁੰਦਾ ਸੀ । ਉਨ੍ਹਾਂ ‘ਤੇ ਹੱਥ ਚੁੱਕਣ ਦਾ ਕੰਮ ਅਸੀਂ ਕੀਤਾ ਹੈ

ਹਿੰਦੁਸਤਾਨ ਨੂੰ ਨੁਕਸਾਨ ਕਰਨ ਵਿੱਚ ….. 20 ਹਜ਼ਾਰ ਸੰਸਥਾਵਾਂ ….. ਕੀ ਤੁਸੀਂ ਇਹ ਨਹੀਂ ਰੋਕ ਸਕਦੇ ਸੀ , ਕਿਉਂ ਚੱਲਣ ਦਿੱਤੀਆਂ , ਕੀ ਅਸ਼ੀਰਵਾਦ ਸਨ , ਕੀ ਭਲਾ ਹੁੰਦਾ ਸੀ ਤੁਹਾਡਾ , ਇਹ ਵਿਦੇਸ਼ੀ ਪੈਸਾ ਲਿਆਉਣ ਦੇ ਰਸਤੇ ਕਿਸਦੇ ਲਈ ਸਨ। ਇਹ ਲੜਾਈ ਅਸੀਂ ਲੜ ਰਹੇ ਹਨ ਅਤੇ ਇਸ ਲਈ ਚਾਰੋ ਪਾਸੇ ਤੋਂ ਅਭਦਰ ਭਾਸ਼ਾ ਸੁਣਨ ਨੂੰ ਮਿਲਦੀ ਹੈ , ਗਾਲ੍ਹੀ – ਗਲੋਚ ਸੁਣਨ ਨੂੰ ਮਿਲਦਾ ਹੈ , ਗੰਦੇ ਆਰੋਪ ਸੁਣਨ ਨੂੰ ਮਿਲਦੇ ਹਨ ਉਸਦਾ ਕਾਰਨ ਇਹੀ ਹੈ ਕਿ ਇਨਾ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਕਿ ਇੱਕ ਇਮਾਨਦਾਰ ਸੱਚੀ ਸਰਕਾਰ , ਦੇਸ਼ ਦੇ ਹਿਤ ਵਿੱਚ ਸੋਚਣ ਵਾਲੀ ਸਰਕਾਰ ਆਉਂਦੀ ਹੈ ਤਾਂ ਕੀ ਹੁੰਦਾ ਹੈ । ਇਹ ਇਸ ਤੋਂ ਪਤਾ ਚਲਦਾ ਹੈ । 20 ਹਜ਼ਾਰ ਸੰਸਥਾਵਾਂ ਬਹੁਤ ਵੱਡੀ ਸੰਖਿਆ ਹੈ ਅਤੇ ਹੁਣ ਤਾਂ ਮੈਂ ਦੇਖ ਰਿਹਾ ਹਾਂ ਜੋ ਬਹੁਤ ਵੱਡੇ – ਵੱਡੇ ਨਾਮ ਸਨ ਉਹ officially ਹਿੰਦੁਸਤਾਨ ਵਿੱਚੋਂ ਆਪਣਾ ਕਾਰੋਬਾਰ ਬੰਦ ਕਰਕੇ ਨਵੇਂ ਨਾਮ ਨਾਲ ਵੜਣ ਲਈ ਰਸਤੇ ਖੋਜ ਰਹੇ ਹਨ , ਇਹ ਹਾਲ ਪੈਦਾ ਹੋ ਗਿਆ ਹੈ ਅਤੇ ਤੁਸੀਂ ਦੇਖਿਆ ਹੋਵੇਗਾ।

ਮੈਨੂੰ ਯਾਦ ਹੈ ਗੁਜਰਾਤ ਵਿੱਚ ਸਰਦਾਰ ਸਰੋਵਰ ਡੈਮ , ਨਰਮਦਾ … ਪੰਡਤ ਨਹਿਰੂ ਜੀ ਨੇ ਉਸ ਦਾ ਨੀਂਹ ਪੱਥਰ ਰੱਖਿਆ ਸੀ , ਪੰਡਤ ਨਹਿਰੂ ਜੀ ਨੇ ਅਤੇ ਹੁਣ ਮੈਂ ਉਦਘਾਟਨ ਕੀਤਾ ਹੈ , ਕਿੰਨਾ ਦੇਸ਼ ਦਾ ਪੈਸਾ ਅਤੇ ਉਸ ਵਿੱਚ ਵੀ ਮੈਨੂੰ ਵਿਦੇਸ਼ੀ ਪੈਸੇ ਨਾਲ ਖੇਡਣ ਵਾਲੇ ਐੱਨਜੀਓ … ਅਤੇ ਕਿਸੇ ਨੇ ਰੋਕਿਆ ਨਹੀਂ ਇਨ੍ਹਾਂ ਨੂੰ …. 20 ਹਜ਼ਾਰ ਸੰਸਥਾਵਾਂ ਬੰਦ ਹੋਈਆਂ ਹਨ। ਅਤੇ ਆਉਣ ਵਾਲੇ ਦਿਨਾਂ ਵਿੱਚ ਸੰਖਿਆ ਵਧ ਸਕਦੀ ਹੈ । ਕਿਉਂਕਿ ਅਸੀਂ ਪਾਈ – ਪਾਈ ਦਾ ਹਿਸਾਬ ਲੈ ਰਹੇ ਹਾਂ।

ਸਪੀਕਰ ਸਾਹਿਬਾ 55 ਸਾਲ ਦੇ ਸੱਤਾ ਭੋਗ ਨੇ ਕੁਝ ਦਲਾਂ ਦੇ ਲੋਕਾਂ ਦੀ ਅਜਿਹੀ ਆਦਤ ਖ਼ਰਾਬ ਕਰ ਦਿੱਤੀ ਹੈ ਕਿ ਉਹ ਆਪਣੇ ਆਪ ਨੂੰ ਐਸਾ ਸ਼ਹਿਨਸ਼ਾਹ ਮੰਨਦੇ ਹਨ ਅਤੇ ਬਾਕੀਆਂ ਨੂੰ ਅਜਿਹਾ ਤੁੱਛ ਮੰਨਦੇ ਹਨ , ਹਰ ਵਿਵਸਥਾ ਨੂੰ ਤੁੱਛ ਮੰਨਦੇ ਹਨ, ਹਰ ਕਿਸੇ ਦਾ ਅਪਮਾਨ ਕਰਨਾ ਜਿਵੇਂ ਉਨ੍ਹਾਂ ਦੇ ਸੁਭਾਅ ਵਿੱਚ ਹੈ । ਹਰ ਕਿਸੇ ਨੂੰ ਅਪਮਾਨਿਤ ਕਰਨਾ ਇਹ ਉਨ੍ਹਾਂ ਦੇ ਸੁਭਾਅ ਵਿੱਚ ਹੈ ਅਤੇ ਇਸ ਲਈ ਮੁੱਖ ਜੱਜ ਨੂੰ ਵਿਵਾਦਾਂ ਵਿੱਚ ਘੇਰਨਾ , ਪੂਰਾ ਮਾਹੌਲ ਵਿਗਾੜਣ ਦੀ ਕੋਸ਼ਿਸ਼ ਕਰਨਾ , ਨਿਆਂ ਅਪਮਾਨ ਦਾ ਕਰਨਾ , ਰਿਜ਼ਰਵ ਬੈਂਕ ਦਾ ਅਪਮਾਨ ਕਰਨਾ , ਸੈਨਾ ਮੁਖੀ ਦਾ ਅਪਮਾਨ ਕਰਨਾ , ਚੋਣ ਕਮਿਸ਼ਨ ਦਾ ਅਪਮਾਨ ਕਰਨਾ , ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਦਾ ਅਪਮਾਨ ਕਰਨਾ, ਲੋਕਤੰਤਰ ਦਾ ਅਪਮਾਨ ਕਰਨਾ ਇਹ ….. ਇਹ ਮੈਂ ਸਮਝਦਾ ਹਾਂ ਕਿ ਸੱਤਾ ਭੋਗ ਦੇ ਕਾਰਨ ਤੁਹਾਡੇ ਅੰਦਰ ਆਇਆ ਹੋਇਆ ਵਿਕਾਰ ਹੈ । ਅਤੇ ਮਹਾਤਮਾ ਗਾਂਧੀ ਨੂੰ ਬਹੁਤ ਪਹਿਲਾਂ ਭਿਣਕ ਪੈ ਗਈ ਸੀ, ਉਨ੍ਹਾਂ ਨੂੰ ਅੰਦਾਜਾ ਲੱਗ ਗਿਆ ਸੀ ਕਿ ਸਾਰੀਆਂ ਬਿਮਾਰੀਆਂ ਲਈ receiving capacity ਸਭ ਤੋਂ ਜ਼ਿਆਦਾ ਕਿਸੇ ਦੀ ਹੈ ਤਾਂ ਕਾਂਗਰਸ ਦੀ ਹੈ ।

ਅਤੇ ਇਸ ਲਈ ਮਹਾਤਮਾ ਗਾਂਧੀ ਨੇ ਉਸੇ ਸਮੇਂ ਕਿਹਾ ਸੀ , ਕਾਂਗਰਸ ਨੂੰ ਖਿਲਾਰ ਦਿਓ , ਕਾਂਗਰਸ ਮੁਕਤ ਭਾਰਤ ਇਹ ਮੇਰਾ ਸੁਪਨਾ ਨਹੀਂ ਹੈ , ਮੈਂ ਤਾਂ ਮਹਾਤਮਾ ਗਾਂਧੀ ਜੀ ਦੀ ਇੱਛਾ ਪੂਰੀ ਕਰ ਰਿਹਾ ਹਾਂ। ਅਤੇ ਡੇਢ ਸੌ ਸਾਲ ਹੈ ਮਹਾਤਮਾ ਗਾਂਧੀ ਜੀ ਦੇ , ਇਹ ਸ਼ਰਧਾਂਜਲੀ ਦੇ ਰੂਪ ਵਿੱਚ ਇਹ ਕੰਮ ਕਰਨਾ ਹੀ ਕਰਨਾ ਹੈ । ਅਤੇ ਕਿੰਨੀ ਹੀ ਮਿਲਾਵਟ ਕਰ ਲਓ ਬਚ ਨਹੀਂ ਸਕਦੇ ਹੋ। ਸਾਡੇ ਲਈ ਤਾਂ ਸਾਡੇ ਸੰਸਥਾਨ ਅਲੱਗ ਹਨ। ਸਾਡੇ ਲਈ ਸਾਡੇ ਤੋਂ ਵੱਡਾ ਦਲ ਹੈ, ਦਲ ਤੋਂ ਵੱਡਾ ਸਾਡਾ ਦੇਸ਼ ਹੈ। ਅਤੇ ਇਸ ਲਈ ਮਾਣਯੋਗ ਸਪੀਕਰ ਜੀ ਸੰਵਿਧਾਨ ਸੰਸਥਾਵਾਂ ਦਾ ਅਪਮਾਨ , ਭ੍ਰਿਸ਼ਟਾਚਾਰ, ਵੰਸ਼ਵਾਦ ਇਹ ਇੱਕ ਤਰ੍ਹਾਂ ਨਾਲ ਕਾਂਗਰਸ ਦੇ ਸਾਥੀਆਂ ਨੇ ਵੀ ਇਹ ਮਿਲਾਵਟ ਕਲਚਰ ਸਵੀਕਾਰ ਕਰ ਲਿਆ ਹੈ , ਵੰਸ਼ਵਾਦ ਦੇ ਬਾਅਦ ਉਨ੍ਹਾਂ ਦਾ ਇੱਕ ਵੀ ਸਾਥੀ ਨਹੀਂ ਰਹਿ ਸਕਦਾ ਹੈ । ਇੱਕ ਵੀ ਨਹੀਂ , ਕਿਉਂਕਿ ਉਨ੍ਹਾਂ ਲਈ ਇਹ ਇੱਕ ਸੰਸਕਾਰ ਬਣ ਗਿਆ ਹੈ, ਇਹ ਇਨ੍ਹਾਂ ਦੀ ਸੰਸਕ੍ਰਿਤੀ ਬਣ ਗਈ ਹੈ ।

ਅਤੇ ਇਹ ਉਨ੍ਹਾਂ ਦੇ ਲਈ ਡਟ ਕੇ ਅਤੇ ਇਸ ਲਈ ਇਹ ਮਹਾਮਿਲਾਵਟ ਦੇ ਖੇਲ ਨੂੰ ਬਹੁਤ ਅਸਾਨੀ ਨਾਲ ਖੇਡਿਆ ਜਾ ਸਕਦਾ ਹੈ , ਸਾਰੇ ਵੰਸ਼ਵਾਦੀ ਹਨ। ਕਰੀਬ – ਕਰੀਬ ਥੋਕ ਵਿੱਚ ਸਭ bail ‘ਤੇ ਹਨ , ਤਾਂ ਬੜਾ ਸੁਭਾਵਿਕ ਹੈ ਫਿਰ ……

ਅੱਜ ਪੂਰਣ ਬਹੁਮਤ ਦੀ ਸਰਕਾਰ, ਜੇਕਰ ਅਟਲ ਬਿਹਾਰੀ ਵਾਜਪੇਈ ਜੀ ਨੂੰ ਵੀ ਮੇਰੇ ਤੋਂ ਜ਼ਿਆਾਦਾ ਜੇਕਰ ਪੂਰਣ ਬਹੁਮਤ ਮਿਲਿਆ ਹੁੰਦਾ ਤਾਂ ਅੱਜ ਦੇਸ਼ ਕਿੱਥੇ ਦਾ ਕਿੱਥੇ ਪਹੁੰਚ ਗਿਆ ਹੁੰਦਾ , ਅਸੀਂ ਜਾਣਦੇ ਹਾਂ ਅਤੇ ਜੋ ਅੱਜ ਤੁਹਾਡੇ ਕੋਲ ਆਏ ਹਨ ਨਾ ਉਹ ਉਸ ਸਮੇਂ ਵੀ ਸਾਡੇ ਕੋਲ ਸਨ ਅਤੇ ਉਸ ਸਮੇਂ ਵੀ ਉਨ੍ਹਾਂ ਨੇ ਅਜਿਹਾ ਹੀ ਧੋਖਾ ਕੀਤਾ ਸੀ । ਆਓ ਧੋਖੇਬਾਜ਼ ਲੋਕਾਂ ਨੂੰ ਲੈ ਕੇ ਅਸੀਂ ਦੇਸ਼ ਦਾ ਮਿਲਾਵਟੀ ਕਲਚਰ , ਮਹਾਮਿਲਾਵਟ , ਮਹਾਮਿਲਾਵਟ ਕਰਦੇ ਰਹੋ।

ਅੱਜ ਬਾਬਾ ਸਾਹਿਬ ਅੰਬੇਡਕਰ ਦਾ ਜ਼ਿਕਰ ਹੋਇਆ , ਇੱਕ ਵਾਰ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ , ਅਤੇ ਹੋ ਸਕਦਾ ਹੈ ਕਿ ਮਿਲਾਵਟ ਦੇ ਰਸਤੇ ‘ਤੇ ਗਏ ਹੋਏ ਕਝ ਲੋਕਾਂ ਨੂੰ ਸ਼ਾਇਦ ਬਾਬਾ ਸਾਹਿਬ ਅੰਬੇਡਕਰ ਵਿੱਚ ਸ਼ਰਧਾ ਹੋਵੇ ਤਾਂ ਕੰਮ ਆਵੇਗਾ । ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਕਾਂਗਰਸ ਵਿੱਚ ਸ਼ਾਮਲ ਹੋਣਾ ਆਤਮ ਹੱਤਿਆ ਕਰਨ ਦੇ ਸਮਾਨ ਹੋਵੇਗਾ । ਇਹ ਬਾਬਾ ਸਾਹਿਬ ਅੰਬੇਡਕਰ ਦਾ ਵਾਕ ਹੈ ।

ਸਪੀਕਰ ਸਾਹਿਬਾ ਜੀ, ਅੱਜ ਇੱਥੇ ਸਦਨ ਵਿੱਚ ….., ਖੜਗੇ ਜੀ ਤੁਹਾਡਾ CR ਕੋਈ ਨਹੀਂ ਵਿਗਾੜੇਗਾ ਚਿੰਤਾ ਨਾ ਕਰੋ ਤੁਹਾਨੂੰ ਸੱਤਾਯੂ ਹੋਣਾ ਹੈ । ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ ।

ਸਪੀਕਰ ਜੀ, ਅੱਜ ਇੱਥੇ ਸਦਨ ਵਿੱਚ ਮਹਿੰਗਾਈ ਨੂੰ ਲੈ ਕੇ ਵੀ ਕੁਝ ਗੱਲਾਂ ਹੋਈਆਂ ਹਨ । ਹਕੀਕਤਾਂ ਤੋਂ ਬਿਲਕੁਲ ਪਰੇ, ਸੱਚਾਈ ਤੋਂ ਪਰੇ , ਮੈਂ ਉਨ੍ਹਾਂ ਸਾਰਿਆ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ, ਸਾਡੇ ਦੇਸ਼ ਵਿੱਚ ਦੋ ਗਾਣੇ ਬੜੇਪ੍ਰਸਿੱਧ ਹੋਏ ਸਨ ਕਿਸੇ ਜ਼ਮਾਨੇ ਵਿੱਚ । ਇੱਕ ਸੀ ਬਾਕੀ ਕੁਝ ਬਚਾ ਤੋ ਮਹਿੰਗਾਈ ਮਾਰ ਗਈ, ਇੱਕ ਗਾਣਾ ਸੀ । ਅਤੇ ਦੂਜਾ ਗਾਣਾ ਸੀ ਮਹਿੰਗਾਈ ਦਾ ਜੋ ਪਾਪੂਲਰ ਹੋਇਆ ਸੀ ਮਹਿੰਗਾਈ ਡਾਇਨ ਖਾਏ ਜਾਤ ਹੈ ….. ਮਹਿੰਗਾਈ ਡਾਇਨ ਖਾਏ ਜਾਤ ਹੈ । ਹੁਣ ਇਹ ਦੋਵਾਂ ਗੀਤ ਕਿਸ ਕਾਰਜਕਾਲ ਦੇ ਹਨ , ਜਦੋ ਪਹਿਲਾ ਗਾਣਾ ਪਾਪੂਲਰ ਹੋਇਆ ਸੀ ਤਦ ਸ਼੍ਰੀਮਤੀ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਸਨ, ਅਤੇ ਇਨਫਲੇਸ਼ਨ 20 % ਤੋਂ ਜ਼ਿਆਦਾ ਸੀ। ਅਤੇ ਦੂਜਾ ਗਾਣਾ ਰਿਮੋਟ ਕੰਟਰੋਲ ਵਾਲੀ ਸਰਕਾਰ ਸੀ ਅਤੇ 10% ਤੋਂ ਜਿਆਦਾ ਇਨਫਲੇਸ਼ਨ ਸੀ । ਤਦ ਇਹ ਗਾਣੇ ਲਿਖੇ ਗਏ ਸਨ ਤਦ ਗਾਣੇ ਪਾਪੂਲਰ ਹੋਏ ਸਨ ,ਮਹਿੰਗਾਈ ਅਤੇ ਤੁਹਾਡਾ …. ਅਟੁੱਟ ਨਾਤਾ ਹੈ … ਅਟੁੱਟ ਨਾਤਾ। ਇਸ ਦੇਸ਼ ਵਿੱਚ ਜਦੋਂ ਵੀ ਕਾਂਗਰਸ ਆਈ ਹੈ ਮਹਿੰਗਾਈ ਹਮੇਸ਼ਾ ਵਧੀ ਹੈ ।

ਇੰਦਰਾ ਜੀ ਦੇ ਸਮੇਂ 30 % ਤੋਂ ਪਲੱਸ ਚਲਾ ਗਿਆ ਸੀ ਇਨਫਲੇਸ਼ਨ । ਹੁਣ ਤੁਸੀਂ 1947 ਤੋਂ ਸ਼ੁਰੂ ਕਰ ਰਹੇ ਸੀ ਕੱਲ …. ਮੈਂ ਖੋਲ੍ਹ ਕੇ ਰੱਖਾਂਗਾ ਤਾਂ ਪਤਾ ਨਹੀਂ ਕੀ – ਕੀ ਨਿਕਲੇਗਾ। ਅਤੇ ਇਸ ਲਈ ਬੀਤੇ ਸਾਢੇ ਚਾਰ ਸਾਲ ਵਿੱਚ ਮਹਿੰਗਾਈ ਦੀ ਦਰ ਨੂੰ , 55 ਮਹੀਨੇ ਵਿੱਚ ਸੇਵਾ ਭਾਵ ਨਾਲ ਚੱਲਣ ਵਾਲੀ ਸਰਕਾਰ ਨੇ 4 % ਦੀ ਮਰਿਆਦਾ ਵਿੱਚ ਬੰਨ੍ਹਕੇ ਰੱਖਿਆ ਹੈ । ਮੱਧ ਵਰਗ ਸਮਾਜ ਲਈ ਬਹੁਤ ਸਾਰੀ ਮਦਦ ਦਾ ਕੰਮ ਸਾਡੀ ਸਰਕਾਰ ਲਗਾਤਾਰ ਕਰਦੀ ਰਹੀ ਹੈ । ਕਿਉਂਕਿ ਦੇਸ਼ ਵਿੱਚ ਜਿਸ ਤਰ੍ਹਾਂ ਨਾਲ ਆਰਥਕ ਗਤੀਵਿਧੀ ਆਈ ਹੈ । ਮੱਧ ਵਰਗ ਦੀ ਆਸ ਉਮੀਦ ਵਧਣਾ ਬਹੁਤ ਸੁਭਾਵਿਕ ਹੈ । ਅਤੇ ਮੈਂ ਮੰਨਦਾ ਹਾਂ ਕਿ ਉਹ ਕਿਸੇ ਵੀ ਦੇਸ਼ ਦੀ ਤਰੱਕੀ ਦੇ ਵਿਕਾਸ ਲਈ ਬਹੁਤ ਲਾਜ਼ਮੀ ਅੰਗ ਹੈ ਜੋ ਅੱਜ ਦੇਸ਼ 55 ਮਹੀਨਿਆਂ ਵਿੱਚ ਅਨੁਭਵ ਕਰ ਰਿਹਾ ਹੈ । ਨਵੇਂ – ਨਵੇਂ aspiration , ਨਵੀਂਆਂ – ਨਵੀਂਆਂ ਉਮੀਦਾਂ , ਨਵੀਂਆਂ – ਨਵੀਂਆਂ ਇੱਛਾਵਾ ਇਹ ਵਿਕਾਸ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ । ਜੋ ਅੱਜ ਦੇਸ਼ ਵਿੱਚ ਨਜ਼ਰ ਆ ਰਹੀ ਹੈ ਕੁਝ ਲੋਕਾਂ ਨੂੰ ਆਸਾਂ ,ਇੱਛਾਵਾਂ ਇਹ ਬੋਝ ਲਗ ਰਹੀਆਂ ਹਨ । ਮੈਂ ਉਸ ਨੂੰ ਗਰਵ ਨਾਲ ਦੇਖਦਾ ਹਾਂ ਕਿਉਂਕਿ ਉਹ ਦੌੜਣ ਦੀ ਤਾਕਤ ਦਿੰਦਾ ਹੈ, ਨਵਾਂ ਕਰਨ ਦੀ ਪ੍ਰੇਰਣਾ ਦਿੰਦਾ ਹੈ ।

ਜੀਐੱਸਟੀ ਦੇ ਬਾਅਦ ਜ਼ਰੂਰੀ ਸਮਾਨ tax ਦੇ ਦਾਇਰੇ ਤੋਂ ਅਸੀਂ ਬਾਹਰ ਕਰਨ ਦਾ ਕੰਮ ਕੀਤਾ ਹੈ, ਤੁਸੀਂ ਯਾਦ ਕਰੋ ਦੁੱਧ ‘ਤੇ ਵੀ ਟੈਕਸ ਲੈਂਦੇ ਸਨ , ਨਾ ਜਾਣੇ ਕੈਸੀਆਂ -ਕੈਸੀਆਂ ਚੀਜ਼ਾਂ ‘ਤੇ ਤੁਸੀਂ ਟੈਕਸ ਲੈਂਦੇ ਸੀ । ਉਹ ਦਿਨ … ਤੁਹਾਨੂੰ ਬੋਲਣ ਦਾ ਹੱਕ ਹੀ ਨਹੀਂ ਹੈ ਅਤੇ average tax ਜੀਐੱਸਟੀ ਤੋਂ ਪਹਿਲਾਂ 30 % ਤੋਂ ਜ਼ਿਆਦਾ ਹੋਇਆ ਕਰਦਾ ਸੀ। ਅਤੇ ਤੁਸੀਂ ..; ਤੁਸੀਂ ਅਜਿਹੀ ਗੱਲ ਦੱਸਦੇ ਹੋ ਜਿਵੇਂ ਮਤਲਬ ਹੁਣ ਜੀਐੱਸਟੀ ਕਾਊਸਿਲ ਫ਼ੈਸਲਾ ਕਰਦੀ ਹੈ ਜਿਸ ਵਿੱਚ ਤੁਹਾਡੇ ਦਲ ਦੇ ਲੋਕ ਵੀ ਹੁੰਦੇ ਹਨ ਅਤੇ ਤੁਹਾਡੇ ਦਲ ਦੇ ਮੁੱਖ ਮੰਤਰੀ , ਅਤੇ ਤੁਹਾਡੀ ਸਰਕਾਰ ਦੇ ਲੋਕ ਵੀ ਹੁੰਦੇ ਹਨ ।

ਅੱਜ 99 % ਸਾਮਾਨ 18 % ਜਾਂ ਉਸ ਤੋਂ ਹੇਠਾਂ ਆਇਆ ਹੈ , ਇਸ ਬਜਟ ਵਿੱਚ ਵੀ ਇਨਕਮ ਟੈਕਸ ਵਿੱਚ 5 ਲੱਖ ਰੁਪਏ ਦੀ ਰਿਆਇਤ ਦੇਣ ਦਾ ਕੰਮ ਅਸੀਂ ਕੀਤਾ ਹੈ ਅਤੇ ਇਹ ਮੰਗ ਸਾਡੇ ਸਮੇਂ ਆਈ ਹੈ ਅਜਿਹਾ ਨਹੀਂ ਹੈ ਜਦੋਂ economist ਪ੍ਰਧਾਨ ਮੰਤਰੀ ਸਨ ਤਦ ਵੀ ਆਉਂਦੀ ਸੀ । 1992 ਵਿੱਚ ਵੀ ਅਜਿਹੀ ਮੰਗ ਆਉਂਦੀ ਸੀ । ਲੇਕਿਨ ਇੰਨੇ ਸਾਲਾਂ ਤੱਕ ਤੁਸੀਂ ਕਦੇ ਧਿਆਨ ਨਹੀਂ ਦਿੱਤਾ , ਅਸੀਂ ਚਿੰਤਾ ਕੀਤੀ ਹੈ , ਅਸੀਂ ਕੀਤਾ ਹੈ ।

Education loan, ਸਾਡੇ ਮਿਡਲ ਕਲਾ‍ਸ ਦਾ ਪਰਿਵਾਰ education loan ਲੈਂਦਾ ਹੈ । education loan ਲੈਂਦਾ ਹੈ , ਤਾਂ 15 % ਤੋਂ ਘਟਾ ਕੇ 11 % ਅਸੀਂ ਉਸਦਾ ਕੀਤਾ ਹੈ ਵਿਆਜ ਅਤੇ ਉਸਦੇ ਕਾਰਨ ਅਗਰ ਇੱਕ ਨੌਜਵਾਨ ਵਿਦਿਆਰਥੀ 10 ਲੱਖ ਰੁਪਏ ਦਾ ਲੋਨ ਲੈਂਦਾ ਹੈ ਤਾਂ ਅੱਜ ਉਹਨੂੰ ਲੋਨ, ਭਰਦੇ ਭਰਦੇ ਸਵਾ ਲੱਖ ਰੁਪਏ ਦੀ ਬਚਤ ਹੁੰਦੀ ਹੈ। ਉਸੇ ਪ੍ਰਕਾਰ ਨਾਲ ਘਰ ਵਿੱਚ ਅਗਰ ਉਹ ਬੈਂਕ ਤੋਂ ਲੋਨ ਲੈਂਦਾ ਹੈ ਮੱਧ ਵਰਗੀ ਪਰਿਵਾਰ ਤਾਂ ਬੈਂਕ ਵਿੱਚ ਪੈਸਾ ਜਮ੍ਹਾਂ ਕਰਦੇ ਕਰਦੇ ਉਨ੍ਹਾਂ ਨੂੰ ਪੰਜ ਤੋਂ ਛੇ ਲੱਖ ਰੁਪਏ ਦੀ ਬਚਤ ਹੁੰਦੀ ਹੈ । ਇਹ ਕੰਮ ਅਸੀਂ ਕਰਕੇ ਦਿੱਤਾ ਹੈ। ਉਸੇ ਪ੍ਰਕਾਰ ਨਾਲ ਐੱਲਈਡੀ ਬਲਬ ਮੈਂ ਹੈਰਾਨ ਹਾਂ, ਕੀ ਕਾਰਨ ਸੀ ਕਿ ਯੂਪੀਏ ਦੇ ਸਮੇਂ ਕਿ ਐੱਲਈਡੀ ਬਲਬ 300, 400, 450 ਵਿੱਚ ਮਿਲਦਾ ਸੀ ਅਤੇ ਅਜਿਹਾ ਕੀ ਕਾਰਨ ਹੈ ਕਿ ਸਾਡੇ ਆਉਣ ਦੇ ਬਾਅਦ ਉਹ 60 , 70 ਰੁਪਏ ਵਿੱਚ ਆ ਗਿਆ ਅਤੇ ਦੇਸ਼ ਵਿੱਚ ਕਰੋੜਾਂ– ਕਰੋੜਾਂ ਐੱਲਈਡੀ ਬਲਬ ਵਿਕ ਗਏ ਹਨ ।

ਕਿੰਨੇ ਕਰੋੜਾਂ ਰੁਪਏ ਦਾ ਪੈਸਾ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰ ਦਾ ਬਚਿਆ ਹੈ ਜਿਸਦਾ ਅੰਦਾਜ਼ਾ ਤੁਸੀ ਲਗਾ ਸਕਦੇ ਹੋ ਅਤੇ ਇਸ ਐੱਲਈਡੀ ਬਲਬ ਦੇ ਕਾਰਨ ਦੇਸ਼ ਵਿੱਚ 50 ਹਜ਼ਾਰ ਕਰੋੜ ਰੁਪਏ ਦਾ ਬਿਜਲੀ ਦਾ ਬਿੱਲ ਘੱਟ ਹੋਇਆ ਹੈ । ਜੋ 50 ਹਜ਼ਾਰ ਕਰੋੜ ਰੁਪਏ ਪ੍ਰਤੀ ਸਾਲ ਮੱਧ ਵਰਗ ਦੇ ਪਰਿਵਾਰ ਦੀ ਜੇਬ ਵਿੱਚ ਬਚਿਆ ਹੋਇਆ ਹੈ । ਅਗਰ 50 ਹਜ਼ਾਰ ਕਰੋੜ ਰੁਪਏ ਦਾ ਮੈਂ ਪੈਕੇਜ ਐਲਾਨ ਕਰਦਾ ਤਾਂ ਮੀਡਿਆ ਵਿੱਚ ਚੌਵੀ ਸੋ ਘੰਟੇ ਚਰਚਾ ਚਲਦੀ , ਹਰ ਅਖ਼ਬਾਰ ਵਿੱਚ ਹੈੱਡ ਲਾਈਨ ਹੁੰਦੀ ਇਹ ਕੰਮ ਅਰਾਮ ਨਾਲ 50 ਹਜ਼ਾਰ ਕਰੋੜ ਰੁਪਏ ਬਚਾ ਕੇ ਦੇਸ਼ ਦੇ ਮੱਧ ਵਰਗ ਪਰਿਵਾਰ ਦੀ ਮਦਦ ਕਰਨ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ।

ਦਿਲ ਦੀ ਬਿਮਾਰੀ ਦੇ ਸਟੰਟ ਕਿੰਨੇ ਮਹਿੰਗੇ ਸੀ ਸਸਤੇ ਕਰ ਦਿੱਤੇ। ਇਹ ਕਰਕੇ ਦਿਖਾਇਆ ਅਸੀਂ ਮੁਫ਼ਤ ਵਿੱਚ ਡਾਇਲਿਸਿਸ ਸੁਵਿਧਾ district level ਤੱਕ ਲੈ ਗਏ ਹਨ। ਪਹਿਲਾਂ ਗ਼ਰੀਬ ਵਿਅਕਤੀ ਨੂੰ ਡਾਇਲਿਸਿਸ ਲਈ 2-2 ਹਜ਼ਾਰ ਰੁਪਏ, 3-3 ਹਜ਼ਾਰ ਰੁਪਏ ਖਰਚ ਕਰਨੇ ਪੈਂਦੇ ਸਨ ਅੱਜ ਮੁਫ਼ਤ ਵਿੱਚ ਉਸ ਦਾ ਇਲਾਜ ਕਰਨ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ। ਪੰਜ ਹਜ਼ਾਰ ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰ ਅਸੀਂ ਸ਼ੁਰੂ ਕੀਤੇ ਹਨ, ਉਨ੍ਹਾਂ ਜਨ ਔਸ਼ਧੀ ਕੇਂਦਰਾਂ ਦਾ ਨਤੀਜਾ ਹੈ ਕਿ ਅੱਜ ਗ਼ਰੀਬ ਪਰਿਵਾਰ ਜਿਸ ਵਿੱਚ ਸੰਯੁਕਤ ਪਰਿਵਾ ਵਿੱਚ 60 ਤੋਂ ਉਪਰ ਦੀ ਉਮਰ ਦੇ 1-2 ਲੋਕ ਰਹਿੰਦੇ ਹੋਣ, ਤਾਂ ਕੁਝ ਨਾ ਕੁਝ ਦਵਾਈ ਰੋਜ਼ ਦਾ ਉਨ੍ਹਾਂ ਦਾ ਕੰਮ ਹੁੰਦਾ ਹੈ ਦਵਾਈ ਲੈਣਾ, ਖਰੀਦਣਾ, ਅੱਜ 100 ਰੁਪਏ ਦੀ ਦਵਾਈ ਜੈਨਰਿਕ ਮੈਡੀਸਨ ਦੇ ਨਾਤੇ 30 ਰੁਪਏ ਵਿੱਚ ਮਿਲਣ ਲਗੀ ਹੈ। ਇਹ ਮੱਧ ਵਰਗ ਨੂੰ ਸਭ ਤੋਂ ਵੱਡਾ ਲਾਭ ਹੋਣ ਦਾ ਕੰਮ ਅਸੀਂ ਕੀਤਾ ਹੈ ਉਸੇ ਪ੍ਰਕਾਰ ਨਾਲ ਗ਼ਰੀਬ ਦੇ ਇਲਾਜ ਦੀ ਅਸੀਂ ਚਿੰਤ ਕੀਤੀ ਹੈ। ਮੈਂ ਹੈਰਾਨ ਹਾਂ ਕਿ ਆਯੁਸ਼ਮਾਨ ਭਾਰਤ ਦੀ ਯੋਜਨਾ ਵਿੱਚ ਮੋਦੀ ਦੀ ਚਿੱਠੀ ਨੂੰ ਲੈ ਕੇ ਪਰੇਸ਼ਾਨ ਹਨ ਇੱਕ ਪ੍ਰਕਾਰ ਨਾਲ ਚਿੱਠੀ ਲਿਖਦਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਲੈਂਦਾ ਹੈ, ਬਹੁਤ ਵੱਡਾ commitment ਲੈਂਦਾ ਹੈ। ਅਤੇ ਸਧਾਰਨ ਜਨਤਾ ਨੂੰ ਵਿਸ਼ਵਾਸ ਦਿੰਦਾ ਹੈ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਹਾਂ। ਆਪ…..ਆਪ ਸਚਮੁੱਚ ਵਿੱਚ ਸਦਨ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਇਸ ਦੇਸ਼ ਦੇ ਗ਼ਰੀਬ ਜੋ ਗ਼ਰੀਬੀ ਦੇ ਕਾਰਨ ਮੌਤ ਦਾ ਇੰਤਜ਼ਾਰ ਕਰਦੇ ਸਨ। ਲੇਕਿਨ ਹਸਪਤਾਲ ਦੀ ਰਾਹ ਜਾਣਾ ਪਸੰਦ ਨਹੀਂ ਕਰਦੇ ਸਨ ਅਤੇ ਉਹ ਸਧਾਰਨ ਜੜ੍ਹੀਆਂ-ਬੂਟੀਆਂ ਲੈਕੇ ਗੁਜ਼ਾਰਾ ਕਰ ਲੈਂਦੇ ਸਨ। ਗੰਭੀਰ ਤੋਂ ਗੰਭੀਰ ਬਿਮਾਰੀ ਵਿੱਚ ਉਹ ਦਿਨ ਕੱਟਦੇ ਸਨ। ਪਰਿਵਾਰਾਂ ਦੇ ਲੋਕਾਂ ਦੀ ਵੀ ਸਥਿਤੀ ਵੀ ਅਜਿਹੀ ਹੁੰਦੀ ਸੀ ਕਿ ਹੁਣ ਕੀ ਕਰੀਏ। 2-2, 3-3, 4-4 ਸਾਲ ਤੋਂ ਗੰਭੀਰ ਬਿਮਾਰੀ ਵਿੱਚ ਪਏ ਹੋਏ ਲੋਕ ਹੁਣ ਕੁਝ ਸੌ ਦਿਨ ਤੋਂ ਵੀ ਜ਼ਿਆਦਾ ਦਿਨ ਹੋਏ ਨਹੀਂ ਹਨ ਇਸ ਆਯੁਸ਼ਮਾਨ ਭਾਰਤ ਯੋਜਨਾ ਨੂੰ ਹੁਣ ਤੱਕ ਕਰੀਬ – ਕਰੀਬ 11 ਲੱਖ ਗ਼ਰੀਬਾਂ ਨੇ ਉਸ ਦਾ already ਲਾਭ ਉਠਾਇਆ ਹੈ ਅਤੇ ਗੰਭੀਰ ਪ੍ਰਕਾਰ ਦੀਆਂ ਬਿਮਾਰੀਆਂ ਵਿੱਚ ਲਾਭ ਮਿਲਿਆ ਹੈ ਅਤੇ ਪ੍ਰਤੀਦਿਨ 15 ਹਜ਼ਾਰ ਤੋਂ ਜ਼ਿਆਦਾ ਗ਼ਰੀਬ ਇਸ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਲਾਭ ਉਠਾ ਰਹੇ ਹਨ। ਇਹ ਸਾਡਾ ਸਭ ਦਾ ਫਰਜ਼ ਹੈ ਮੈਂ ਦੇਖਿਆ ਹੈ ਕਿ ਪ੍ਰਧਾਨਮੰਤਰੀ ਰਾਹਤ ਕੋਸ਼ ਤੋਂ ਸਾਡੇ ਸਾਰੇ ਐੱਮਪੀ ਚਿੱਠੀ ਲਿਖਦੇ ਹਨ ਕਿ ਭਾਈ ਸਾਡੇ ਇਲਾਕੇ ਵਿੱਚ ਕੈਂਸਰ ਦੀ ਬਿਮਾਰੀ ਹੈ ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਪੈਸੇ ਦਿਓ। ਅਤੇ ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਅਸੀਂ ਇਸ ਕੰਮ ਨੂੰ ਲਗਾਤਾਰ ਕਰਦੇ ਰਹਿੰਦੇ ਹਾਂ, ਮੇਰੇ ਪਹਿਲਾਂ ਦੇ ਪ੍ਰਧਾਨ ਮੰਤਰੀਆਂ ਨੇ ਵੀ ਕੀਤਾ ਹੈ। ਲੇਕਿਨ ਇਸ ਆਯੁਸ਼ਮਾਨ ਭਾਰਤ ਦੇ ਬਾਅਦ ਅੱਜ ਕਿਸੇ ਐੱਮਪੀ ਨੂੰ ਕਿਸੇ ਪ੍ਰਕਾਰ ਦੀ ਚਿੱਠੀ ਲਿਖਣ ਦੀ ਨੌਬਤ ਨਹੀਂ ਆ ਰਹੀ ਹੈ ਉਸ ਨੂੰ ਗੋਲਡ ਕਾਰਡ ਮਿਲ ਗਿਆ ਉਸ ਦਾ ਕੰਮ ਤੁਰੰਤ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਤਾਂ ਕੁਝ ਸੀਮਾ ਤੱਕ ਪੈਸੇ ਦਿੱਤੇ ਜਾਂਦੇ ਸੀ ਇਸ ਵਿੱਚ ਪੂਰਾ ਦਾ ਪੂਰਾ ਖਰਚਾ ਦਿੱਤਾ ਜਾ ਰਿਹਾ ਹੈ। ਹਰ MP ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਮਿਲਣ ਵਾਲੇ ਪੈਸਿਆਂ ਦੇ ਸਬੰਧੀ ਹਮੇਸ਼ਾ ਮੈਨੂੰ ਮਿਲਦੇ ਸਨ, ਤਸੱਲੀ ਵਿਅਕਤ ਕਰਦੇ ਸਨ, ਮੇਰੇ ਇਲਾਕੇ ਵਿੱਚ ਇੰਨੇ ਲੋਕਾਂ ਦਾ ਲਾਭ ਹੋ ਗਿਆ, ਸਾਹਿਬ ਪਹਿਲਾਂ ਹਫ਼ਤੇ ਵਿੱਚ ਹੋ ਗਿਆ, ਤੀਜਾ ਹਫ਼ਤੇ ਵਿੱਚ ਹੋ ਗਿਆ ਸਭ ਕੁਝ ਆਪਣਾ…….ਅਤੇ ਮੈਂ ਉਨ੍ਹਾਂ ਨੂੰ ਵੀ ਚਿੱਠੀ ਲਿਖਦਾ ਹਾਂ। ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚੋਂ ਜਿੰਨ੍ਹਾਂ ਨੂੰ ਵੀ ਪੈਸਾ ਮਿਲਦਾ ਹੈ ਮੈਂ ਚਿੱਠੀ ਲਿਖਦਾ ਹਾਂ ਕਿ ਪੱਕਾ ਹੋਣਾ ਚਾਹੀਦਾ ਹੈ ਕਿ ਹਾਂ, ਉਹ ਬਿਮਾਰ ਸੀ ਕਿ ਨਹੀਂ ਸੀ। ਅਤੇ ਚਿੱਠੀ ਲਿਖਦਾ ਹਾਂ। ਅਸੀਂ ਜਦੋਂ ਗੁਜਰਾਤ ਵਿੱਚ ਸੀ ਤਾਂ ਅਸੀਂ ਇੱਕ ਪ੍ਰਯੋਗ ਕੀਤਾ ਸੀ ਸਰਕਿਟ ਹਾਊਸ ਵਿੱਚ ਲੋਕ ਰਹਿੰਦੇ ਸੀ, ਨੇਤਾ ਲੋਕ ਹੈ ਤਾਂ ਫਿਰ ਕਨਸੈਸ਼ਨ ਉਨ੍ਹਾਂ ਨੂੰ ਮਿਲ ਜਾਂਦਾ ਹੈ ਉਨ੍ਹਾਂ ਨੂੰ ਸਰਕਿਟ ਹਾਊਸ ਵਿੱਚ, ਤਾਂ ਸਾਡੇ ਇੱਕ ਸਰਕਿਟ ਹਾਊਸ ਦੇ ਮੈਨੇਜਰ ਸਨ, ਜਿੰਨੇ ਲੋਕ ਰਹਿੰਦੇ ਸਨ ਉਨ੍ਹਾਂ ਨੂੰ ਫਿਰ ਚਿੱਠੀ ਲਿਖਦੇ ਸਨ ਕਿ ਤੁਸੀਂ ਅਤੇ ਤੁਹਾਡੀ ਪਤਨੀ ਦੋਵੇਂ ਫਲਾਣੀ ਤਾਰੀਖ ਨੂੰ ਆਏ ਸੀ। ਤੁਹਾਨੂੰ ਕੋਈ ਅਸੁਵਿਧਾ ਨਹੀਂ ਹੋਵੇਗੀ। ਸਾਹਿਬ ਸਥਿਤੀ ਅਜਿਹੀ ਹੋ ਗਈ ਹੈ ਕਿ ਲੋਕਾ ਨੇ ਆਉਣਾ ਹੀ ਬੰਦ ਕਰ ਦਿੱਤਾ ਹੈ। ਮੈਂ ਚਿੱਠੀ ਲਿਖਦਾ ਸੀ ਕਿ ਤੁਹਾਨੂੰ ਇਸ ਬਿਮਾਰੀ ਦੇ ਨਾਤੇ ਮੈਂ ਇੰਨਾ ਪੈਸਾ ਭੇਜਿਆ ਹੈ, ਤੁਹਾਡੀ ਸਿਹਤ ਠੀਕ ਰਹੀ ਹੋਵੇਗੀ ਇਸ ਦੇ ਕਾਰਣ……….ਅਤੇ ਉਸ ਨੂੰ ਫਿਰ ਆਧਾਰ ਨਾਲ ਵੀ ਜੋੜ ਦਿੱਤਾ। ਇੱਕ ਨਵੇਂ ਪੈਸੇ ਦਾ ਲਿਕੇਜ ਨਹੀਂ………………ਲੇਕਿਨ ਆਯੁਸ਼ਮਾਨ ਭਾਰਤ ਤੋਂ ਸਭ MPs ਨੂੰ ਮੈਂ ਤਾਕੀਦ ਕਰਦਾ ਹਾਂ, ਤੁਸੀਂ ਚੋਣਾਂ ਵਿੱਚ ਜਾ ਰਹੇ ਹੋ, ਜਿੰਨੇ ਗ਼ਰੀਬ ਹੋ ਤੁਹਾਡੇ ਖੇਤਰ ਵਿੱਚ ਆਯੁਸ਼ਮਾਨ ਭਾਰਤ ਦਾ ਲਾਭ ਦਿਵਾ ਸਕਦੇ ਹਨ ਦਿਵਾਓ। ਮੈਂ ਸਪੱਸ਼ਟ ਲਈ ਸੱਦਾ ਦਿੰਦਾ ਹਾਂ ਤੁਹਾਨੂੰ, ਗ਼ਰੀਬਾਂ ਦਾ ਭਲਾ ਹੋਵੇਗਾ, ਚੋਣ ਤਾਂ ਆਉਣਗੀਆਂ, ਜਾਣਗੀਆਂ ਭਈਆ ਹੁਣ ਦੋ ਤਿੰਨ ਮਹੀਨੇ ਹਨ ਕਰ ਲਓ ਕੁਝ ਕੰਮ। ਤੁਹਾਡੇ ਲਈ ਮੌਕਾ ਹੈ ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ।

ਸਪੀਕਰ ਸਾਹਿਬਾ ਜੀ ਇੱਕ ਵਿਸ਼ੇਸ਼ ਯੋਜਨਾ ਜੋ ਮੈਂ ਵਿਸਤਾਰ ਨਾਲ ਦੱਸਣਾ ਚਾਹੁੰਦਾ ਹੈ। ਸੰਵਿਧਾਨ ਸੰਸ਼ੋਧਨ ਕਰਕੇ ਅਸੀਂ ਦੇਸ਼ ਦੇ ਗ਼ਰੀਬ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇੱਕ ਸੁਵਿਧਾ ਤਾਂ ਦਿੱਤੀ ਹੈ ਲੇਕਿਨ ਸਮਾਜਕ ਤਨਾਵ ਨੂੰ ਜਿੰਨਾ dilute ਕਰ ਸਕਦੇ ਹਨ ਉਸ ਰਸਤੇ ਨੂੰ ਅਸੀਂ ਚੁਣਿਆ ਹੈ। SC, ST, OBC ਉਸ ਵਿਵਸਥਾ ਨੂੰ ਜ਼ਰਾ ਵੀ ਹੱਥ ਲਗਾਏ ਬਿਨਾ 10% ਗ਼ਰੀਬਾਂ ਨੂੰ ਰਾਖਵਾਂਕਰਨ ਇਹ ਵਿਸ਼ਾ ਕੋਈ ਸਾਡੇ ਆਉਣ ਦੇ ਬਾਅਦ ਆਇਆ ਅਜਿਹਾ ਨਹੀਂ ਪਹਿਲਾਂ ਤੋਂ ਸੀ, ਇਹ ਅਸੀਂ ਹਿੰਮਤ ਦਿਖਾਈ ਅਤੇ ਮੈਂ ਇਸ ਸਦਨ ਦਾ ਆਭਾਰੀ ਹਾਂ ਸਭ ਦਾ ਆਭਾਰੀ ਹਾਂ ਕਿ ਸਭ ਨੇ ਸਰਬਸੰਮਤੀ ਨਾਲ ਇਸ ਵਿੱਚ ਸਾਥ ਦਿੱਤਾ ਮੈਂ ਇਸ ਲਈ ਅੱਜ ਮੌਕਾ ਦਿੰਦਾ ਹਾਂ ਆਭਾਰ ਪ੍ਰਗਟ ਕਰਨ ਦਾ, ਹਰ ਇੱਕ ਦਾ ਆਭਾਰ ਪ੍ਰਗਟ ਕਰਦਾ ਹਾਂ ਲੇਕਿਨ ਇਸ ਦੇ ਨਾਲ- ਨਾਲ ਬਾਕੀ ਅਨਿਆਂ ਨਾ ਹੋਵੇ ਇਸ ਲਈ ਸਿੱਖਿਆ ਦੇ ਖੇਤਰ ਵਿੱਚ ਅਨੁਪਾਤ ਦੇ ਅੰਦਰ ਸੀਟਾਂ ਵਧਾਉਣ ਦਾ ਵੀ ਫ਼ੈਸਲਾ ਕਰ ਦਿੱਤਾ ਹੈ ਤਾਕਿ ਸਾਡੀ ਜੋ ਪ੍ਰਗਤੀ ਦੀ ਯਾਤਰਾ ਹੈ ਉਸ ਨੂੰ ਕੋਈ ਦੁਖ – ਤਕਲੀਫ ਨਾ ਹੋਵੇ।

55 ਸਾਲ ਦੇ ਸ਼ਾਸਨ ਦੇ ਬਾਵਜੂਦ ਹੁਣ ਮੈਂ ਜ਼ਰਾ ਸੱਤਾ ਭੋਗ ਦੇ ਹਾਲ ਕੀ ਹੈ। ਸੱਤਾ ਭੋਗ 55 ਸਾਲ ਜੌਬ ਸਬੰਧੀ ਕੋਈ ਸਟੈਂਡਰਡ ਵਿਵਸਥਾ ਵਿਕਸਿਤ ਹੀ ਨਹੀਂ ਹੋਈ। 55 ਸਾਲ ਵਿੱਚ ਸਾਡੇ ਲਈ ਉਹ ਏਜੰਡਾ ਹੀ ਨਹੀਂ ਸੀ, ਪੁਰਾਣੀਆਂ ਸਰਕਾਰਾਂ ਲਈ ਕਿ ਰੋਜ਼ਗਾਰ ਨੂੰ ਧਿਆਨ ਵਿੱਚ ਰੱਖਕੇ ਵਿਵਸਥਾ ਵਿਕਸਤ ਕਰਨੀ ਚਾਹੀਦੀ ਹੈ, ਕੋਈ ਵਿਵਸਥਾ ਨਹੀਂ ਹੈ, ਅਤੇ ਇਸ ਲਈ ਸੱਤਾ ਭੋਗ ਵਿੱਚ ਡੁੱਬੇ ਹੋਏ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਹੈ। ਅਸੀਂ ਆਕੇ ਕੋਸ਼ਿਸ਼ ਕੀਤੀ ਹੈ ਅਤੇ ਜੇਕਰ 100 ਸਕੈਟਰਾਂ ਵਿੱਚ ਨਵੀਆਂ ਨੌਕਰੀਆਂ ਬਣ ਰਹੀਆਂ ਹਨ ਤਾਂ ਸਿਰਫ ਉਸ ਵਿੱਚ 7-8 ਸੈਕਟਰ ਨੂੰ ਗਿਣ ਕੇ ਇੱਕ ਮੋਟਾ – ਮੋਟਾ ਅਨੁਮਾਨ ਲਗਾਇਆ, ਅੱਜ ਜੋ ਗਤੀ ਹੈ ਕਿ 100 ਸੈਕਟਰ ਵਿੱਚ ਰੋਜ਼ਗਾਰ ……….7 ਜਾਂ 8 ਵਿੱਚ token ਸਰਵੇ ਹੁੰਦਾ ਹੈ ਅਤੇ ਉਸ ਦੇ ਹਿਸਾਬ ਨਾਲ ਅਨੁਮਾਨ ਹੁਣ ਅੱਜ ਵਕਤ ਬਦਲ ਚੁੱਕਿਆ ਹੈ ਸਾਰੇ ਪੈਰਾਮੀਟਰ ਬਦਲ ਰਹੇ ਹਨ, ਰੋਜ਼ਗਾਰ ਦੇ ਪ੍ਰਕਾਰ ਬਦਲ ਚੁੱਕੇ ਹਨ ਹੁਣ ਇਸ ਲਈ ਅਸੀਂ ਅੱਜ ਇਸ ਸਦਨ ਨੂੰ ਸਚਾਈ ਦੱਸਣੀ ਚਾਹੁੰਦਾ ਹਾਂ ਅਤੇ ਡੰਕੇ ਦੀ ਚੋਟ ‘ਤੇ ਦੱਸਣਾ ਚਾਹੁੰਦਾ ਹਾਂ, ਹਕੀਕਤਾਂ ਦੇ ਅਧਾਰ ‘ਤੇ ਦੱਸਣਾ ਚਾਹੁੰਦਾ ਹਾਂ ਅਤੇ ਮੈਂ ਦੇਸ਼ ਵਾਸੀ ਵੀ ਜੋ ਟੀਵੀ ‘ਤੇ ਦੇਖਦੇ ਹਨ ਉਨ੍ਹਾਂ ਨੂੰ ਵਿਸ਼ੇਸ਼ ਰੂਪ ਨਾਲ ਕਹਿੰਦਾ ਹਾਂ। ਕਿ ਮੇਰੇ ਅੱਗੇ ਦੇ ਭਾਸ਼ਣ ਦੀ ਬਜਾਏ ਇਸ ਨੂੰ ਗੰਭੀਰਤਾ ਨਾਲ ਸੁਣੋ ਤਾਕਿ ਜਿਸ ਪ੍ਰਕਾਰ ਨਾਲ ਸੱਚ ਨੂੰ ਕਿਤੇ ਜਗ੍ਹਾ ਨਹੀਂ ਅਜਿਹੇ ਜੋ ਸੱਤਾ ਭੋਗੀ ਲੋਕ ਜਾ ਗੱਲਾਂ ਕਰ ਰਹੇ ਹਨ ਉਨ੍ਹਾਂ ਨੂੰ ਜ਼ਰਾ ਸਿੱਧਾ – ਸਿੱਧਾ ਜਵਾਬ ਦੇਸ਼ ਦੀ ਜਨਤਾ ਦੇ ਸਕਦੀ ਹੈ।

ਹੁਣ ਦੇਖੋ, ਦੇਸ਼ ਵਿੱਚ ਅਸੰਗਠਿਤ ਖੇਤਰ ਕਰੀਬ – ਕਰੀਬ 85 ਤੋਂ 90 percent ਨੌਕਰੀਆਂ ਦਿੰਦਾ ਹੈ। ਜਦੋਂ ਕਿ ਸੰਗਠਿਤ ਖੇਤਰ ਸਿਰਫ 10 ਤੋਂ 15 percent ਹੀ job ਦਿੰਦਾ ਹੈ। ਇਸ ਸੱਚ ਨੂੰ ਸਵੀਕਾਰ ਕਰਨਾ ਹੋਵੇਗਾ। unorganized sector ਵਿੱਚ 82 to 90 percent ਹੈ, ਜਦੋਂ ਕਿ organized sector ਵਿੱਚ 10 ਤੋਂ 15 15 percent only ਹੈ। ਜੋ sector ਸਿਰਫ ਨੌਕਰੀਆਂ ਦੇ 10% ਦੀ ਪ੍ਰਤੀਨਿਧੀਤਾ ਕਰਦਾ ਹੈ ਮੈਂ ਉਸ ਦੇ ਕੁਝ ਅੰਕੜੇ ਜਾਣਨਾ ਚਾਹੁੰਦਾ ਹਾਂ, ਮੈਂ ਜ਼ਰਾ ਉਹ 10 percent ਵਾਲਾ ਹਿਸਾਬ ਜਾਣਨਾ ਚਾਹੁੰਦਾ ਹਾਂ। 90 percent ਵਾਲਾ ਹਿਸਾਬ ਬਾਅਦ ਵਿੱਚ ਦੇਖਦਾ ਹਾਂ। ਸਤੰਬਰ 2017 ਤੋਂ ਲੈ ਕੇ ਨਵੰਬਰ 2018 ਤੱਕ ਯਾਨੀ ਕਰੀਬ – ਕਰੀਬ 15 ਮਹੀਨਿਆਂ ਵਿੱਚ ਲਗਭਗ ਇੱਕ ਕਰੋੜ 80 ਲੱਖ ਲੋਕਾਂ ਨੇ ਪਹਿਲੀ ਵਾਰ provident fund ਦਾ ਪੈਸਾ ਕਟਾਣਾ ਸ਼ੁਰੂ ਕੀਤਾ। ਇਹ ਬਿਨਾ ਰੋਜ਼ਗਾਰ ਹੁੰਦਾ ਹੈ ਕੀ? ਹਾਂ, ਇਸ ਵਿੱਚੋਂ 64 percent ਲੋਕ ਹਨ। ਜਿਨ੍ਹਾਂ ਦੀ ਉਮਰ 28 ਸਾਲ ਤੋਂ ਘੱਟ ਹੈ। ਇਸ ਲਈ ਖੜਗੇ ਜੀ ਜੋ ਅੱਜ ਸਵੇਰੇ argument ਦੇ ਰਹੇ ਸੀ, ਇਸ ਦਾ ਕੋਈ logic ਨਹੀਂ ਹੈ। 28 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਮਤਲਬ ਇੱਕ ਨਵੀਂ job ਪ੍ਰਾਪਤ ਕਰਨ ਵਾਲਾ ਹੁੰਦਾ ਹੈ। ਇਸ ਦੇ ਇਲਾਵਾ ਇੱਕ ਹੋਰ ਤੱਥ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ। ਸਾਡੇ ਦੇਸ਼ ਵਿੱਚ ਮਾਰਚ 2014 ਵਿੱਚ ਕਰੀਬ – ਕਰੀਬ 65 ਲੱਖ ਲੋਕਾਂ ਨੂੰ ਨੈਸ਼ਨਲ ਪੈਨਸ਼ਨ ਸਕੀਮ ਐੱਨਪੀਐੱਸ ਵਿੱਚ ਰਜਿਸਟਰ ਕੀਤਾ ਗਿਆ ਸੀ। ਪਿਛਲੇ ਸਾਲ ਅਕਤੂਬਰ ਵਿੱਚ ਇਹ ਸੰਖਿਆ ਵਧ ਕੇ ਇੱਕ ਕਰੋੜ 20 ਲੱਖ ਹੋ ਗਈ। ਕੀ ਇਹ ਵੀ ਬਿਨਾ ਨੌਕਰੀ ਦੇ ਸਭ ਕੁਝ ਹੋਵੇਗਾ। ਕੋਈ ਐਵੇਂ ਹੀ ਟੈਕਸ ਦਿੰਦਾ ਹੋਵੇਗਾ ਕੀ? ਅਤੇ ਇਸ ਲਈ ਇੱਕ ਹੋਰ ਅੰਕੜਾ ਮੈਂ ਦੇਣਾ ਚਾਹੁੰਦਾ ਹਾਂ। ਹਰ ਸਾਲ Income Tax Return ਭਰਦੇ ਸਮੇਂ non corporate taxpayers ਜੋ ਆਪਣੀ ਆਮਦਨ ਐਲਾਨ ਕਰਦੇ ਹਨ। ਉਨ੍ਹਾਂ ਨੂੰ ਖੁਦ salary ਨਹੀਂ ਮਿਲਦੀ ਹੈ, ਲੇਕਿਨ ਇਹ ਲੋਕ ਆਪਣੇ ਇੱਥੇ ਜਿਨ੍ਹਾਂ ਲੋਕਾਂ ਨੂੰ ਨਿਯੁਕਤ ਕਰਦੇ ਹਨ, ਉਨ੍ਹਾਂ ਨੂੰ salary ਦਿੰਦੇ ਹਨ। ਪਿਛਲੇ ਚਾਰ ਵਰ੍ਹਿਆਂ ਵਿੱਚ ਦੇਸ਼ ਵਿੱਚ ਅਜਿਹੇ ਲਗਭਗ ਛੇ ਲੱਖ 35 ਹਜ਼ਾਰ ਨਵੇਂ professional ਜੁੜੇ ਹਨ। ਕੀ ਤੁਹਾਨੂੰ ਲਗਦਾ ਹੈ ਕਿ ਇੱਕ ਡਾਕਟਰ ਆਪਣਾ clinic ਜਾ nursing home ਖੋਲ੍ਹਦਾ ਹੈ ਤਾਂ ਕੀ ਕਿਸੇ ਹੋਰ ਨੂੰ ਕੰਮ ਨਹੀਂ ਦਿੰਦਾ ਹੋਵੇਗਾ ਕੀ? ਕੋਈ charted accountant ਆਪਣਾ ਦਫ਼ਤਰ ਖੋਲ੍ਹਦਾ ਹੈ, ਕੀ ਕਿਸੇ ਨੂੰ ਰੋਜ਼ਗਾਰ ਨਹੀਂ ਦਿੰਦਾ ਹੋਵੇਗਾ ਕੀ? ਕੀ ਇਹ 1,2,3 ਲੋਕਾਂ ਨੂੰ ਸਟਾਫ ਨਹੀਂ ਰੱਖਦਾ ਹੋਵੇਗਾ ਕੀ? ਛੇ ਲੱਖ 35 ਹਜ਼ਾਰ professional ਹੁਣ ਉਨ੍ਹਾਂ ਨੇ ਜਿਨ੍ਹਾਂ ਲੋਕਾਂ ਨੂੰ ਕੰਮ ‘ਤੇ ਰੱਖਿਆ ਹੋਵੇਗਾ, ਅਤੇ ਮੈਂ ਫਿਰ ਕਹਾਂਗਾ ਕਿ formal sector ਦਾ ਅੰਕੜਾ ਹੈ ਜੋ ਸਿਰਫ 10% ਨੁਮਾਇੰਦਗੀ ਕਰਦਾ ਹਾਂ, ਉਸ ਦੇ ਅਧਾਰ ‘ਤੇ ਮੈਂ ਦੱਸਿਆ ਹੈ।

ਹੁਣ ਮੈਂ ਤੁਹਾਨੂੰ ਜ਼ਰਾ informal sector ਦਾ ਅੰਕੜਾ ਦਿੰਦਾ ਹਾਂ। informal sector ਵਿੱਚ transport sector ਅਸੰਗਠਿਤ ਕੰਮਦਾਰ (ਕਾਮਗਾਰ) ਜੋ ਹੁੰਦੇ ਹਨ transport sector ਵਿੱਚ ਸਭ ਤੋਂ ਜ਼ਿਆਦਾ ਰੋਜ਼ਗਾਰ ਦਾ ਮੌਕਾ ਹੁੰਦਾ ਹੈ। ਬੀਤੇ ਚਾਰ ਵਰ੍ਹਿਆਂ ਵਿੱਚ ਕਰੀਬ 36 ਲੱਖ ਵੱਡੇ ਟਰੱਕ ਜਾਂ commercial vehicles ਵਿਕੇ, ਕਰੀਬ ਡੇਢ ਕਰੋੜ passenger vehicles ਵਿਕੇ ਹਨ ਅਤੇ 27 ਲੱਖ ਤੋਂ ਜ਼ਿਆਦਾ ਨਵੇਂ ਆਟੋ ਦੀ ਵਿਕਰੀ ਹੋਈ ਹੈ। ਇਹ ਸਾਰੀਆਂ ਗੱਡੀਆਂ ਜਿਨ੍ਹਾਂ ਨੇ ਵੀ ਖਰੀਦੀਆਂ ਹਨ, ਕੀ ਉਨ੍ਹਾਂ ਨੇ ਪਾਰਕਿੰਗ ਕਰਕੇ ਰੱਖੀ ਹੈ ਕੀ? ਸ਼ੋਭਾ ਲਈ ਰੱਖੀ ਹੈ ਕੀ? ਕੀ ਉਨ੍ਹਾਂ ਨੂੰ ਕੋਈ ਚਲਾਉਣ ਵਾਲਾ ਹੋਵੇਗਾ ਕੀ? ਉਨ੍ਹਾਂ ਦੀ ਕੋਈ ਸਰਵਿਸਿਸ ਨਹੀਂ ਹੁੰਦੀ ਹੋਵੇਗੀ ਕੀ? ਕੀ ਉਨ੍ਹਾਂ ਦੇ maintenance ਲਈ ਕੋਈ ਮੈਕੇਨਿਜ਼ਮ ਕੰਮ ਨਹੀਂ ਕਰਦਾ ਹੋਵੇਗਾ ਕੀ? ਇੱਕ ਅਨੁਮਾਨ ਹੈ ਕਿ transport sector ਵਿੱਚ ਹੀ ਦੇਸ਼ ਵਿੱਚ ਬੀਤੇ ਸਾਢੇ ਚਾਲ ਸਾਲਾਂ ਵਿੱਚ ਕਰੀਬ – ਕਰੀਬ ਸਵਾ ਕਰੋੜ ਲੋਕਾਂ ਨੂੰ ਨਵੇਂ ਮੌਕੇ ਮਿਲੇ ਹੋਣਗੇ। ਇਸ ਤਰ੍ਹਾਂ Hotel Industry ਜੇ Hotel Industry ਦੀ ਮੈਂ ਗੱਲ ਕਰਾਂ ਤਾਂ approved ਹੋਟਲਾਂ ਦੀ ਸੰਖਿਆ ਵਿੱਚ 50% ਦਾ ਵਾਧਾ ਹੋਇਆ ਹੈ। ਕੀ ਇਹ ਹੋਟਲ ਖਾਲੀ ਪਏ ਹਨ? ਕਿਸੇ ਨੂੰ job ਨਹੀਂ ਦੇ ਰਹੇ ਹਨ ਉਹ? ਇਹ ਅਨੁਮਾਨ ਇਹ ਵੀ ਹੋ ਸਕਦਾ ਹੈ ਕਿ tourism sector ਵਿੱਚ ਕਰੀਬ – ਕਰੀਬ ਡੇਢ ਕਰੋੜ ਨਵੀਂ ਨੌਕਰੀਆਂ ਦਾ ਨਿਰਮਾਣ ਹੋਇਆ ਹੈ।

ਦੇਸ਼ ਵਿੱਚ ਟੈਕਸੀ ਐਗ੍ਰੀਗੇਟਰ ਸਰਵਿਸ ਦਾ ਇੰਨਾ ਵਿਸਤਾਰ ਹੋ ਰਿਹਾ ਹੈ, ਲੇਕਿਨ ਵਿਰੋਧੀ ਧਿਰ ਦੇ ਮੇਰੇ ਸਾਥੀਆਂ ਨੂੰ ਲੱਗਦਾ ਹੈ ਕਿ ਤਮਾਮ app based ਕੰਪਨੀਆਂ ਇਹ ਕਹਿ ਰਹੀਆਂ ਹਨ। ਇਹ app based ਕਰ ਰਹੀ ਹੈ, ਕੀ driver less ਕਾਰ ਚਲ ਰਹੀ ਹੈ ਕੀ ? app based ਹੋ ਰਿਹਾ ਹੈ, ਤਾਂ driver less ਕਾਰ ਹੈ ਕੀ? ਉਸ ਵਿੱਚ ਵੀ ਕੋਈ ਨਾ ਕੋਈ ਗੱਡੀ ਚਲਾਉਂਦਾ ਹੈ। ਉਸ ਦਾ ਵੀ ਕੋਈ ਨਾ ਕੋਈ ਰੋਜ਼ਗਾਰ ਹੈ। ਮੁਦਰਾ ਯੋਜਨਾ ਤਹਿਤ ਪਹਿਲੀ ਵਾਰ ਲੋਨ ਲਣ ਵਾਲੇ ਲੋਕਾਂ ਦੀ ਸੰਖਿਆ ਸਵਾ ਚਾਰ ਕਰੋੜ ਤੋਂ ਜ਼ਿਆਦਾ ਹੈ। first timer ਯਾਨੀ ਇਨ ਸਵਾ ਚਾਰ ਕਰੋੜ ਲੋਕਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ, ਲੇਕਿਨ ਇਹ ਲੋਕ Job data ਦੇ ਅੰਦਰ ਨਹੀਂ ਹੁੰਦੇ ਹਨ। ਇਸੇ ਤਰ੍ਹਾਂ ਸਾਡੀ ਸਰਕਾਰ ਦੌਰਾਨ ਦੋ ਲੱਖ ਤੋਂ ਜ਼ਿਆਦਾ ਨਵੇਂ common service center ਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ ਖੋਲ੍ਹੇ ਗਏ ਹਨ। ਕੀ ਇਸ ਦੀ ਵਜ੍ਹਾ ਨਾਲ ਵੀ ਕਿਸੇ ਨੂੰ ਨੌਕਰੀ ਨਹੀਂ ਮਿਲੀ ਹੋਵੇਗੀ ਕੀ? ਇੱਕ ਜ਼ਮਾਨਾ ਸੀ STD ਦਾ ਬੂਥ ਲਗਦਾ ਸੀ ਅਤੇ parliament ਵਿੱਚ ਉਸ ਨੂੰ ਰੋਜ਼ਗਾਰ ਦੇ ਅੰਕੜਿਆਂ ਦੇ ਰੂਪ ਵਿੱਚ ਦੱਸਿਆ ਜਾਂਦਾ ਸੀ ਅੱਜੇ ਦੋ ਲੱਖ Common Service Center ਅਤੇ ਕਰੀਬ – ਕਰੀਬ 18-20 ਘੰਟੇ ਕੰਮ ਕਰਦੇ ਹਨ, ਇੱਕ – ਇੱਕ common service center ਵਿੱਚ 3-3, 5-5 ਨੌਜਵਾਨ ਕੰਮ ਕਰਨ ਲਗੇ ਹਨ ਅਤੇ common service center ਸੇਵਾਵਾਂ ਦੇ ਰਹੇ ਹਨ।

ਉਸੇ ਪ੍ਰਕਾਰ ਨਾਲ ਦੇਸ਼ ਵਿੱਚ ਦੁੱਗਣੀ ਗਤੀ ਨਾਲ ਹਾਈਵੇ ਬਣ ਰਹੇ ਹਨ, ਨਵੇਂ airport ਬਣ ਰਹੇ ਹਨ, ਰੇਲਵੇ ਸਟੇਸ਼ਨਾਂ ਦਾ ਅਧੁਨਿਕੀਕਰਨ ਹੋ ਰਿਹਾ ਹੈ। ਕਰੋੜਾਂ – ਕਰੋੜਾਂ ਨਵੇਂ ਘਰ ਬਣ ਰਹੇ ਹਨ। ਕੀ ਇਹ ਵੀ ਕਿਸੇ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਨਹੀਂ ਦਿੰਦੇ ਹਨ ਕੀ? ਸਾਡੇ ਦੇਸ਼ ਦਾ ਨੌਜਵਾਨ ਅੱਜ ਆਪਣੇ ਦਮ ‘ਤੇ ਖੜ੍ਹਾ ਹੋਇਆ ਹੈ। skill ਇੰਡੀਆ, ਸਟਾਰਟ ਅੱਪ ਇੰਡੀਆ, ਸਟੈਂਡੈਂ ਅੱਪ ਕੀ ਇੰਡੀਆ , ਮੁਦਰਾ ਯੋਜਨਾ ਇਹ ਸਵੈ ਰੋਜ਼ਗਰ ਅਜਿਹੇ ਮਜ਼ਬੂਤ ਸਾਡੇ initiative ਹਨ ਜੋ ਦੇਸ਼ ਵਿੱਚ….

ਸਪੀਕਰ ਸਾਹਿਬਾ , ਸਾਡੇ ਦੇਸ਼ ਦੇ ਨੌਜਵਾਨ , ਸਾਡੇ ਦੇਸ਼ ਦੇ ਭੱਵਿਖ ਦੇ ਨਾਲ ਸਿੱਧਾ – ਸਿੱਧਾ ਜੁੜੇ ਹੋਏ ਹਨ । ਲੇਕਿਨ ਨਾਲ – ਨਾਲ ਸਾਡੇ ਦੇਸ਼ ਦੇ ਕਿਸਾਨ ਉਸ ਦੀ ਚਿੰਤਾ ਵੀ ਜਿਸ ਤਰ੍ਹਾਂ ਨਾਲ ਕੀਤੀ ਗਈ ਹੈ , ਜਰਾ ਬਜਟ ਦੇਖ ਲਓ , ਤੁਹਾਡੇ ਸਮੇਂ ਕਿੰਨੇ ਬਜਟ ਖਰਚ ਹੁੰਦਾ ਸੀ , ਸਾਡੇ ਸਮੇਂ ਕਿੰਨੇ ਖਰਚ ਹੁੰਦਾ ਹੈ । ਤੁਸੀਂ ਐੱਮਐੱਸਪੀ ਵਿੱਚ ਕਿੰਨੇ ਪੈਸੇ ਲਗਾਉਂਦੇ ਸਨ , ਅਸੀਂ ਐੱਮਐੱਸਪੀ ਵਿੱਚ ਕਿੰਨਾ ਪੈਸੇ ਲਗਾਉਂਦੇ ਹਾਂ । ਤੁਸੀਂ ਦੇਖ ਲਓ ਜਿੱਥੇ ਤੁਹਾਡੀ ਸਰਕਾਰਾਂ ਸਨ , ਐੱਮਐੱਸਪੀ ਵਿੱਚ ਕਿੰਨੀ ਖਰੀਦ ਕਰਦੀਆਂ ਸਨ ਅਤੇ ਅੱਜ ਭਾਰਤੀ ਜਨਤਾ ਪਾਰਟੀ ਐੱਮਐੱਸਪੀ ਵਿੱਚ ਕਿੰਨੀ ਖਰੀਦ ਕਰਦੀ ਹੈ । ਜ਼ਰਾ ਸੰਖਿਆ ਦੇਖੋਗੇ ਤਾਂ ਤੁਹਾਨੂੰ ਲਗੇਗਾ ਕਿ ਕਿਸਾਨਾਂ ਲਈ ਕਿਵੇਂ ਕੰਮ ਹੁੰਦਾ ਹੈ । 55 ਸਾਲ ਦਾ ਸੱਤਾ ਭੋਗ , 55 ਮਹੀਨੇ ਦਾ ਸੇਵਾ ਭਾਵ , ਇਹ ਤੁਹਾਨੂੰ ਕਿਸਾਨਾਂ ਦੀਆਂ ਸੇਵਾਵਾਂ ਵਿੱਚ ਵੀ ਬਿਲਕੁਲ ਨਜ਼ਰ ਆਵੇਗਾ । ਅਤੇ ਤੁਸੀਂ ਦਸ ਸਾਲ ਵਿੱਚ ਚੋਣ ਨੂੰ ਧਿਆਨ ਵਿੱਚ ਰੱਖਣ ਇੱਕ ਕਰਜ਼ ਮਾਫੀ ਦਾ ਚੱਕਰ ਬਣਾ ਲਿਆ । ਇਹ ਤੁਸੀਂ ਆਪਣਾ ਖੇਡ ਸ਼ੁਰੂ ਕੀਤਾ । 10 ਸਾਲ ਹਵਾ ਬਣਾਉਂਦੇ ਚਲੋ ਅਤੇ ਅੱਖ ਵਿੱਚ ਧੂੜ ਪਾਓ ਅਤੇ ਫਿਰ ਆਪਣਾ ਵੋਟ ਬਟੋਰਨ ਦੀ ਕੋਸ਼ਿਸ਼ ਕਰੋ ਇਹ ਤੁਹਾਡੀ 10 ਸਾਲਾਂ ਯੋਜਨਾ ਹੈ ।

2009 ਦਾ ਚੋਣ ਜਿੱਤਣ ਲਈ ਤੁਸੀਂ ਕਰਜ਼ ਮਾਫੀ ਦਾ ਐਲਾਨ ਕੀਤਾ । ਕਿਸਾਨਾਂ ਦਾ ਕਰਜ਼ ਛੇ ਲੱਖ ਕਰੋੜ ਰੁਪਏ ਸੀ ਮਾਣਯੋਗ ਸਪੀਕਰ ਜੀ, ਛੇ ਲੱਖ ਕਰੋੜ ਰੁਪਏ। ਇੰਨਾ ਵੱਡਾ ਉਨ੍ਹਾਂ ਨੇ ਤਾਮ – ਝਾਮ, ਹੋਵੇ – ਹਲਾਕ ਕੀਤਾ ਅਤੇ ਉਨ੍ਹਾਂ ਦੀ ਹਾਲਤ ਵਿੱਚ ਉਨ੍ਹਾਂ ਨੂੰ ਸਵਾਲ ਤਾਂ ਕੋਈ ਪੁੱਛਦਾ ਨਹੀਂ ਹੈ । ਉਹ ਵੀ ਗਾਜੇ – ਵਜਾਉਣੇ ਲੱਗ ਜਾਂਦੇ ਹਨ । ਛੇ ਲੱਖ ਕਰੋੜ ਰੁਪਏ ਦਾ ਕਰਜ਼ ਸੀ ਅਤੇ ਤੁਸੀਂ ਮਾਫ ਕਿੰਨਾ ਕੀਤਾ 52 ਹਜ਼ਾਰ ਕਰੋੜ ਇਹ ਕੀ ਹੈ , ਅਤੇ ਇਹ ਕਿਸ ਨੂੰ ਜਾਂਦਾ ਹੈ ? ਬੈਂਕ ਵਿੱਚ ਜੋ ਵੱਡੇ ਲੋਕਾਂ ਨੂੰ ਪੈਸੇ ਲਏ ਜਾਂਦੇ ਹਨ ਉਨ੍ਹਾਂ ਨੂੰ ਜਾਂਦਾ ਹੈ। ਜੋ ਗ਼ਰੀਬ ਕਿਸਾਨ ਹਨ , ਉਹ ਨੂੰ ਤਾਂ ਵਿਚਾਰੇ ਕੁੱਝ ਜ਼ਰੂਰਤ ਹੈ ਤਾਂ ਉਸ ਨੂੰ ਸਾਹੂਕਾਰ ਦੇ ਕੋਲ ਜਾਣਾ ਪੈਂਦਾ ਹੈ , ਉਹ ਵਿਆਜ ਵਿੱਚ ਮਰ ਜਾਂਦਾ ਹੈ , ਲੇਕਿਨ ਤੁਹਾਨੂੰ ਉਸ ਦੀ ਪਰਵਾਹ ਨਹੀਂ ਸੀ । ਅਤੇ ਉਸ ਸਮੇਂ ਜੋ CAG ਦੀ ਰਿਪੋਰਟ ਹੈ ਇਸ ਸਦਨ ਵਿੱਚ ਰੱਖਿਆ ਗਿਆ । ਲੇਕਿਨ ਉਸ ਸਮੇਂ ਇੰਨ੍ਹੇ ਵੱਡੇ – ਵੱਡੇ corruption ਦਾ ਕਾਰੋਬਾਰ ਚਲਦਾ ਸੀ ਕਿ ਬਹੁਤ ਸਾਰੀਆਂ ਚੀਜ਼ਾ ‘ਤੇ ਧਿਆਨ ਹੀ ਨਹੀਂ ਜਾਂਦਾ ਸੀ । 2ਜੀ ਚਲਦਾ ਸੀ , ਕੋਲਾ ਚਲਦਾ ਸੀ , ਸਪੈਕਟ੍ਰਮ …. ਨਾ ਜਾਣੇ ਕੀ – ਕੀ ਚਲਦਾ ਸੀ । ਅਤੇ ਕਿਵੇਂ – ਕਿਵੇਂ ਲੋਕ ਚਲਾਉਂਦੇ ਸਨ , ਇਹ ਕਿਸ – ਕਿਸ ਸਮੇਂ ਚਲਾਉਂਦੇ ਸਨ । ਲੇਕਿਨ ਉਸ ਸਮੇਂ ਦੀ ਸੀਏਜੀ ਰਿਪੋਰਟ ਵਿੱਚ ਹੈ ਕਿ ਉਨ੍ਹਾਂ 52 ਹਜ਼ਾਰ ਕਰੋੜ ਵਿੱਚ ਵੀ 35 ਲੱਖ ਲੋਕ ਅਜਿਹੇ ਪਾਏ ਗਏ ਜੋ ਇਸ ਦੇ ਹੱਕਦਾਰ ਨਹੀਂ ਸਨ , ਲੇਕਿਨ ਉਹ ਪੈਸੇ ਲੈਂਦੇ ਸਨ । ਇਸ ਵਿੱਚ ਵੀ ਦਲਾਲੀ , ਇਸ ਵਿੱਚ ਵੀ ਖੇਡ ਅਤੇ ਇੰਨਾ ਹੀ ਨਹੀਂ ਅਸੀਂ ਜਦੋਂ ਇਸ ਯੋਜਨਾ ਨੂੰ ਲਿਆਏ ਹਾਂ ਤਾਂ ਸਾਡਾ ਸਾਫ਼ ਮਤ ਹੈ ਕਿ ਅਸੀਂ ਕਿਵੇਂ ਭਲਾ ਕਰਾਂਗੇ। ਕਿਸਾਨ ਲਈ ਸਾਡੀ ਸੋਚ ਕੀ ਰਹੀ । ਸਾਡੇ ਹਜ਼ਾਰਾਂ ਕਰੋੜ ਰੁਪਏ, ਅਸੀਂ ਵੀ ਕਰਜ਼ ਮਾਫੀ ਦੇ ਰਸਤੇ ‘ਤੇ ਜਾ ਸਕਦੇ ਸਾਂ। ਲੇਕਿਨ empowerment of kisan ਉਸ ਦੀ ਸਮੱਸਿਆ ਦਾ ਕਾਇਮ ਸਮਾਧਾਨ 99 ਸਿੰਚਾਈ ਯੋਜਨਾ , ਅੱਜ ਤੁਹਾਨੂੰ ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਨਾਲ ਤਕਲੀਫ ਹੋ ਰਹੀ ਹੈ । 99 ਸਿੰਚਾਈ ਯੋਜਨਾ, ਜੋ ਕਿਸੇ ਸਮੇਂ ਵਿੱਚ ਮੈਂ ਕਿਹਾ ਨਹਿਰੂ ਜੀ ਨੇ ਸਾਡੇ ਇੱਥੇ ਇਹ ਪੱਥਰ ਪਾਇਆ ਸੀ , ਮੈਂ ਜਾ ਕੇ ਜੋ ਉਦਘਾਟਨ ਕੀਤਾ । 99 ਅਜਿਹੀਆਂ ਯੋਜਨਾਵਾਂ ਜੋ ਲਟਕੀਆਂ ਪਈਆਂ ਸਨ , ਹਜਾਰਾਂ – ਕਰੋੜਾਂ ਰੁਪਏ ਖਰਚ ਕਰਕੇ ਉਨ੍ਹਾਂ ਯੋਜਨਾਵਾਂ ਨੂੰ ਪੂਰਾ ਕਰਨ ਦਾ ਕੰਮ ਅਸੀਂ ਕੀਤਾ ਹੈ । ਅਸੀਂ ਨਵੇਂ mega food park , ਨਵੇਂ cold storage ਨੂੰ ਬਲ ਦਿੱਤਾ ਹੈ । ਸਾਡਾ 22 ਹਜ਼ਾਰ ਗ੍ਰਾਮੀਣ ਹਾਟ ਬਣਾਉਣ ਦੀ ਦਿਸ਼ਾ ਵਿੱਚ ਕੰਮ ਬਹੁਤ ਤੇਜੀ ਨਾਲ ਅੱਗੇ ਵਧ ਰਿਹਾ ਹੈ । ਅਸੀਂ ਇਨਾਮ ਰਾਹੀਂ ਔਨਲਾਈਨ ਕਿਸਾਨਾਂ ਨੂੰ ਆਪਣੇ ਮਾਲ ਵੇਚਣ ਦੀ ਵਿਵਸਥਾ ਮੁਹੱਈਆ ਕੀਤੀ ਹੈ , ਤਾਕਿ ਕਿਸਾਨ ਨੂੰ ਪੂਰਾ ਮੁੱਲ ਮਿਲ ਸਕੇ ।

ਮਾਣਯੋਗ ਸਪੀਕਰ ਜੀ , ਅਸੀਂ ਇਸ ਯੋਜਨਾ ਵਿੱਚ ਕਿਸਾਨਾਂ ਲਈ ਇਸ ਵਾਰ ਬਜਟ ਵਿੱਚ ਛੇ ਹਜ਼ਾਰ ਰੁਪਏ ਸਲਾਨਾ ਰੂਪ ਨਾਲ ਦੇਣ ਦਾ ਤੈਅ ਕੀਤਾ ਹੈ । ਇਹ ਫ਼ੈਸਲਾ ਆਉਣ ਵਾਲੇ ਦੂਰਗਾਮੀ ਨਤੀਜੇ ਕਰਨ ਵਾਲਾ ਹੈ। 12 ਕਰੋੜ ਕਿਸਾਨ ਇਸ ਦੇ ਲਾਭਾਰਥੀ ਬਣਨਗੇ । ਤੁਹਾਡੀਆਂ ਹੁਣ ਤੱਕ ਯੋਜਨਾਵਾਂ ਇੱਕ ਕਰੋੜ , ਡੇਢ ਕਰੋੜ , ਦੋ ਕਰੋੜ ਕਿਸਾਨਾਂ ਤੱਕ ਸੀਮਿਤ ਸਨ । ਉਤਲੀ ਸਤਹਿ ਦੇ ਲੋਕਾਂ ਲਈ ਸਨ । ਇੱਕ ਏਕੜ ਭੂਮੀ ਵਾਲਾ ਦੋ ਏਕੜ ਭੂਮੀ ਵਾਲੇ ਕਿਸਾਨ ਤੱਕ ਕਦੀ ਪਹੁੰਚੇ ਨਹੀਂ ਸਨ । ਇਹ ਯੋਜਨਾ ਅਜਿਹੀ ਹੈ ਕਿ ਜੋ ਇੱਕ ਏਕੜ , ਦੋ ਏਕੜ ਛੋਟੇ ਕਿਸਾਨ ‘ਤੇ…….. ਅਤੇ ਇਸ ਦੇਸ਼ ਦੇ 85 percent ਕਿਸਾਨ ਇਹ ਹਨ । ਇਨ੍ਹਾਂ ਨੂੰ ਇਹ ਲਾਭ ਮਿਲਣ ਵਾਲਾ ਹੈ । ਅਤੇ ਕਰੀਬ 12 ਕਰੋੜ ਕਿਸਾਨਾਂ ਨੂੰ ਸਿੱਧਾ ਲਾਭ ਉਨ੍ਹਾਂ ਦੇ ਬੈਂਕ ਦੇ ਖਾਤੇ ਵਿੱਚ ਜਾਵੇਗਾ , ਕੋਈ ਦਲਾਲ ਨਹੀਂ ਹੋਵੇਗਾ । ਮੈਂ ਹੈਰਾਨ ਹਾਂ ਕੁਝ ਰਾਜ ਵੱਡਾ ਸੀਨਾ ਤਾਣ ਕੇ ਕਹਿ ਰਹੇ ਹਨ। ਅਸੀਂ ਮੋਦੀ ਦੀ ਇਸ ਕਿਸਾਨ ਯੋਜਨਾ ਨੂੰ ਨਹੀਂ ਲਵਾਂਗੇ । ਓਏ ਉੱਥੇ ਦੇ ਜ਼ਰਾ ਕਿਸਾਨ ਨੂੰ ਤਾਂ ਪੁੱਛੋ ਭਈ ਛੇ ਹਜ਼ਾਰ ਰੁਪਿਆ ਲੈਣਾ ਹੈ ਕੀ ਨਹੀਂ ਲੈਣਾ ਹੈ? ਤੁਹਾਨੂੰ ਤਾਂ ਇੱਕ ਰੁਪਿਆ ਦੇਣਾ ਨਹੀਂ ਹੈ । ਸਿੱਧੇ ਫ਼ੈਸਲੇ ਵਾਲਾ ਹੈ । ਲੇਕਿਨ ਰਾਜਨੀਤੀ ਵਿੱਚ ਕੁਝ ਲੋਕਾਂ ਨੂੰ ਪਾਗਲਪਨ ਅਜਿਹਾ ਹੋ ਜਾਂਦਾ ਹੈ , ਐਲਾਨ ਕਰ ਦਿੰਦੇ ਹਨ ਇਸ ਯੋਜਨਾ ਦਾ ਲਾਭ ਨਹੀਂ ਲੈਣਾ ਹੈ । ਓਏ ਆਪਣੇ ਕਿਸਾਨਾਂ ਦੀ ਚਿੰਤਾ ਕਰੋ , ਆਯੁਸ਼ਮਾਨ ਅਸੀਂ ਨਹੀਂ ਲਵਾਂਗੇ । ਓਏ ਆਪਣੇ ਇੱਥੇ ਗ਼ਰੀਬ ਦੀ ਚਿੰਤਾ ਕਰੋ । ਇਹ ਰਾਜਨੀਤੀ‍ ਚਲਦੀ ਰਹੇਗੀ । ਇਹ ਖੇਡ ਕਰਨਾ ਬੰਦ ਕਰੋ । ਅਤੇ ਆਪਣੇ ਗ਼ਰੀਬ ਕਿਸਾਨਾਂ ਦੀ ਚਿੰਤਾ ਕਰੋ ।

ਕਿਸਾਨ ਅਤੇ ਸ਼ਾਹੂਕਾਰਾਂ ਨੂੰ ਲੋਨ ਦੇਣ ਵਾਲੇ ਛੋਟੇ ਕਿਸਾਨਾਂ ਦੀ ਕੋਈ ਕਰਜ਼ਮਾਫੀ ਹੁੰਦੀ ਨਹੀਂ ਹੈ। ਮੈਂ ਜ਼ਰਾ ਕਰਨਾਟਕ ਦੀ ਉਦਾਹਰਣ ਦੇਣਾ ਚਾਹੁੰਦਾ ਹਾਂ। ਅਤੇ ਤੁਸੀਂ ਕਰਨਾਟਕ ਦੇ ਹੋ, ਹੁਣ ਤੁਹਾਡਾ ਅਤੇ ਕਿਸਾਨ ਨੇਤਾ ਖੁਦ ਇੱਥੇ ਬੈਠੇ ਹਨ ਸਾਡੇ ਪੂਰਵ ਪ੍ਰਧਾਨ ਮੰਤਰੀ ਸਨਮਾਨਯੋਗ ਦੇਵਗੋੜਾ ਜੀ ਆਪਣੇ ਆਪ ਨੂੰ ਇੱਕ ਕਿਸਾਨ ਸੂਤਰ ਦੇ ਰੂਪ ਵਿੱਚ ਹਮੇਸ਼ਾ ਲੋਕਾਂ ਨੂੰ ਦੱਸਦੇ ਰਹਿੰਦੇ ਹਨ। ਤੁਹਾਡੀ ਸਰਕਾਰ…… ਤੁਹਾਡੀ ਸਰਕਾਰ, ਤੁਸੀਂ ਵੱਡਾ ਐਲਾਨ ਕੀਤਾ ਸੀ ਅਤੇ ਸਾਨੂੰ ਕਹਿੰਦੇ ਹੋ ਕਿ ਐਲਾਨ ਕਰਕੇ ਮੋਦੀ ਨੇ ਵੋਟ ਲੈ ਲਿਆ, ਤੁਸੀਂ ਕਰਨਾਟਕ ਵਿੱਚ ਕਿਸਾਨਾਂ ਦਾ ਕਰਜ਼ ਮਾਫ ਕਰਨ ਲਈ ਕਿਹਾ ਸੀ।

ਇਸ ਦੇ ਲਾਭਾਰਥੀ 43 ਲੱਖ according to government record Karnataka 43 lacs ਹਿਤਕਾਰੀ ਹਨ ਅਤੇ ਹੁਣ ਤੱਕ ਸਿਰਫ 60 ਹਜ਼ਾਰ ਲੋਕਾਂ ਨੂੰ ਲਾਭ ਮਿਲਿਆ ਹੈ। ਇਹ ਮੈਂ ਤੁਹਾਡੀ ਸਰਕਾਰ ਦੀ ਗੱਲ ਦੱਸਦਾ ਹਾਂ। ਤੁਸੀਂ 43 ਲੱਖ ਵਿੱਚੋਂ 60 ਹਜ਼ਾਰ, ਅਤੇ ਤੁਸੀਂ ਦੁਨੀਆ ਨੂੰ ਕਰਜ਼ਮਾਫੀ ਦੇ ਨਾਮ ਉੱਤੇ ਦੱਸ ਰਹੇ ਹੋ, 10 ਦਿਨ ਵਿੱਚ ਕਰਜਮਾਫੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਜਾ ਕੇ ਆਓ ਉੱਥੇ ਤਾਂ ਅਜੇ ਕਾਗਜ਼ ਉੱਤੇ ਚਿੱਠੀਆਂ ਤੱਕ ਨਹੀਂ ਬਣ ਸਕੀਆਂ। 10 ਦਿਨ ਵਿੱਚ, ਤੁਸੀਂ ਗੱਲਾਂ ਵੱਡੀਆਂ-ਵੱਡੀਆਂ ਕਰਦੇ ਸੋ, ਅਤੇ ਮੈਂ ਦੱਸਦਾ ਹਾਂ ਤੁਹਾਡਾ 10 ਸਾਲ ਦੀ ਤੁਹਾਡਾ ਖੇਡ….. 10 ਸਾਲ ਦੇ ਖੇਡ ਵਿੱਚ ਤੁਸੀਂ ਇੱਕ ਵਾਰ 50-60 ਹਜ਼ਾਰ ਕਰੋੜ ਰੁਪਿਆ ਮਾਫ਼ ਕਰਦੇ ਹੋ, 10 ਸਾਲ ਵਿੱਚ ਇੱਕ ਵਾਰ ਅਤੇ ਉੱਪਰ ਦੇ ਜੋ 2-3 ਕਰੋੜ ਕਿਸਾਨ ਹਨ ਉਹੀ ਉਨ੍ਹਾਂ ਦੇ ਹਿਤਕਾਰੀ ਹੁੰਦੇ ਹਨ, ਪਹੁੰਚਦਾ ਤਾਂ ਹੈ ਹੀ ਨਹੀਂ।

ਸਾਡੀ ਯੋਜਨਾ ਹੈ, ਹਰ ਸਾਲ 10 ਸਾਲ ਦਾ ਮੈਂ ਹਿਸਾਬ ਲਗਾਵਾਂ ਤਾਂ ਕਿਸਾਨਾਂ ਦੇ ਖਾਤੇ ਵਿੱਚ ਸਾਢੇ ਸੱਤ ਲੱਖ ਕਰੋੜ ਰੁਪਏ ਜਮ੍ਹਾਂ ਹੁੰਦੇ। ਕਿੱਥੇ 50-52 ਹਜ਼ਾਰ ਦੀ ਖੇਡ ਅਤੇ ਕਿੱਥੇ ਸਾਢੇ ਸੱਤ ਲੱਖ ਕਰੋੜ ਰੁਪਿਆ ਦੇਸ਼ ਦੇ ਕਿਸਾਨਾਂ ਦੇ ਹੱਥ ਵਿੱਚ ਜਾਵੇਗਾ। ਇੰਨਾ ਹੀ ਨਹੀਂ ਅਸੀਂ ਇਸ ਬਜਟ ਵਿੱਚ ਰਾਸ਼ਟਰੀ ਕਾਮਧੇਨੁ ਕਮਿਸ਼ਨ, ਮੱਛੀ ਪਾਲਣ ਵਾਲੇ ਕਿਸਾਨਾਂ ਲਈ ਵੀ ਅਸੀਂ ਵਿਸ਼ੇਸ਼ ਵਿਵਸਥਾ ਕੀਤੀ ਹੈ। ਜੋ ‘ਕਿਸਾਨ ਕ੍ਰੈਡਿਟ ਕਾਰਡ’ ਦੇ benefit ਕਿਸਾਨ ਨੂੰ ਮਿਲਦੇ ਸਨ, ਉਹ ਪਸ਼ੂ ਪਾਲਣ ਨੂੰ ਵੀ ਅਤੇ ਮੱਛੀ ਪਾਲਣ ਕਰਨ ਵਾਲੇ ਨੂੰ ਵੀ ਮਿਲਣ ਵਾਲੇ ਹਨ, ਇਸ ਦਾ ਲਾਭ ਹੋਣ ਵਾਲਾ ਹੈ। ਅਸੀਂ ਉਨ੍ਹਾਂ ਲੋਕਾਂ ਦੇ ਵਿਸ਼ੇ ਵਿੱਚ ਸੋਚਿਆ, ਇੱਕ ਸੰਵੇਦਨਸ਼ੀਲ ਸਰਕਾਰ ਕਿਵੇਂ ਕੰਮ ਕਰ ਸਕਦੀ ਹੈ। ਤੁਸੀਂ ਕਹੋਗੇ ਸਾਡੇ ਸਮੇਂ ਵਿੱਚ ਵੀ ਸੀ, ਭਾਈ ਸਭ ਕੁਝ ਤੁਹਾਡੇ ਸਮੇਂ ਵਿੱਚ ਸੀ, ਅਤੇ ਮੈਨੂੰ ਤਾਂ ਇਹ ਤੁਹਾਡੇ ਕੀਤੇ ਹੋਏ ਵਿੱਚ ਵੀ ਮੇਰੀ ਤਾਕਤ ਸਾਰੀ ਜਾ ਰਹੀ ਹੈ। ਕਿਉਂਕਿ ਤੁਸੀਂ ਐਸਾ-ਐਸਾ ਹੱਥ ਲਗਾ ਕੇ ਛੱਡ ਦਿੱਤਾ ਹੈ, ਕਿ ਇਸ ਨੂੰ ਪੂਰਾ ਕਰਨਾ ਪੈ ਰਿਹਾ ਹੈ। ਹੁਣ ਲੇਕਿਨ ਉਸ ਨੂੰ ਵੀ ਮੈਂ ਖੁਸ਼ੀ-ਖੁਸ਼ੀ ਪੂਰਾ ਕਰਾਂਗਾ।

ਹੁਣ ਮੈਨੂੰ ਦੱਸੋ ਟੀਕਾਕਰਣ ਮੋਦੀ ਆਉਣ ਤੋਂ ਬਾਅਦ ਆਇਆ ਹੈ ਕੀ, ਟੀਕਾਕਰਣ ਪਹਿਲਾਂ ਵੀ ਸੀ, ਲੇਕਿਨ ਟੀਕਾਕਰਣ ਹੋਣਾ ਚਾਹੀਦਾ ਹੈ। ਉਸ ਬੱਚੇ ਨੂੰ, ਉਸ ਮਾਂ ਨੂੰ ਲਾਭ ਮਿਲਣਾ ਚਾਹੀਦਾ ਹੈ….. ਉਹ ਕੰਮ ਨਹੀਂ ਹੁੰਦਾ ਸੀ। ਸਾਡੇ ਗ਼ਰੀਬ, ਆਦਿਵਾਸੀ, ਦਲਿਤ, ਪੀੜਿਤ, ਸ਼ੋਸ਼ਿਤ, ਵੰਚਿਤ ਛੁਟ ਜਾਂਦੇ ਸਨ। ਅਸੀਂ ਮਿਸ਼ਨ ਇੰਦਰਧਨੁਸ਼ ਚਲਾਇਆ ਅਤੇ ਅਸੀਂ ਟੀਕਾਕਰਨ ਦਾ ਦਾਇਰਾ ਚੌੜਾ ਕਰ ਦਿੱਤਾ ਅਤੇ ਸਫ਼ਲਤਾਪੂਰਵਕ ਅੱਗੇ ਵਧਾਇਆ ਹੈ। ਟੀਕਾਕਰਨ ਤੁਹਾਡੇ ਜ਼ਮਾਨੇ ਵਿੱਚ ਵੀ ਸੀ, ਲੇਕਿਨ ਉਹ ਕਿਸੇ ਦੇ ਟੀਕੇ ਲਈ ਰਹਿ ਜਾਂਦਾ ਸੀ, ਗ਼ਰੀਬ ਦੇ ਘਰ ਤੱਕ ਉਹ ਟੀਕਾ ਪੁੱਜਦਾ ਨਹੀਂ ਸੀ। ਇਸ ਕੰਮ ਨੂੰ ਅਸੀਂ ਕਰਨ ਦਾ ਕੰਮ ਕੀਤਾ ਹੈ।

ਵਿੱਚੋਂ ਹੀ ਪੜ੍ਹਾਈ ਛੱਡਣ ਵਾਲੇ ਲੋਕਾਂ ਨੂੰ skill development ਦਾ ਕੰਮ, ਸਵੈਰੋਜ਼ਗਾਰ ਦਾ ਕੰਮ ਉਸ ਦੇ ਲਈ ਕੌਸ਼ਲ ਵਿਕਾਸ ਦਾ ਇੱਕ ਵੱਡਾ ਅਭਿਆਨ ਅਸੀਂ ਚਲਾਇਆ ਹੈ। ਅਸੀਂ skill India ਅਭਿਆਨ ਤਹਿਤ ਲੱਖਾਂ ਯੁਵਾਵਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਸ਼੍ਰਮਯੋਗੀ ਮਾਨਧਨ ਯੋਜਨਾ। ਕਮਿਊਨਿਸਟ ਪਾਰਟੀ ਦੇ ਲੋਕਾਂ ਲਈ ਕਈ ਸਾਲਾਂ ਤੋਂ ਮੰਗ ਰਹਿੰਦੀ ਸੀ, unorganized labour ਦੇ ਲਈ, 40-42 ਕਰੋੜ unorganized labour ਹਨ, ਪਹਿਲੀ ਵਾਰ ਅਸੀਂ ਉਨ੍ਹਾਂ ਨੂੰ ਹੱਥ ਲਗਾਇਆ ਅਤੇ ਅਸੀਂ 3 ਹਜ਼ਾਰ ਰੁਪਏ ਦੀ ਪੈਨਸ਼ਨ ਦੀ ਵਿਵਸਥਾ unorganized labour ਲਈ ਲੈ ਕੇ ਆਏ ਹਾਂ।

ਮੈਂ ਮੰਨਦਾ ਹਾਂ ਹਿੰਦੁਸਤਾਨ ਦੀ ਕਮਿਊਂਨਿਸਟ ਪਾਰਟੀ ਜੋ ਸੋਚਦੀ ਸੀ ਉਹ ਨਹੀਂ ਕਰ ਸਕੀ, ਉਹ ਕੰਮ ਕਰਨ ਦਾ ਕੰਮ ਅਸੀਂ ਕੀਤਾ ਹੈ। ਅਤੇ ਇਸ ਲਈ ਇੱਕ ਕੰਮ ਸਾਡੇ ਦੇਸ਼ ਵਿੱਚ ਮਛੇਰਿਆਂ ਦੀ ਇੱਕ ਮੰਗ ਰਹਿੰਦੀ ਸੀ ਕਿ ਸਾਡੇ ਲਈ ਅਲੱਗ ਮਿਨਿਸਟਰੀ ਹੋਣੀ ਚਾਹੀਦੀ ਹੈ, ਸਾਡੀ ਸਰਕਾਰ ਨੇ ਇਸ ਵਾਰ ਬਜਟ ਵਿੱਚ ਕਿਹਾ ਹੈ ਮੱਛੀਮਾਰਾਂ ਦੇ ਲਈ….. ਮਛੇਰਿਆਂ ਲਈ ਵੱਖ ਮੰਤਰਾਲੇ ਦੀ ਵਿਵਸਥਾ ਕਰਨ ਲਈ ਵੀ ਕਿਹਾ ਹੈ। ਉਸੇ ਤਰ੍ਹਾਂ ਟਰੇਡਸ ਦੇਸ਼ ਦੀ ਗਤੀਵਿਧੀ ਵਿੱਚ ਆਰਥਕ ਵਿਕਾਸ ਦੀ ਗਤੀਵਿਧੀ ਵਿੱਚ ਟਰੇਡਸ ਰੋਲ ਹੈ। ਲੇਕਿਨ ਉਨ੍ਹਾਂ ਦੇ ਲਈ ਕੋਈ ਮਾਲਿਕ ਨਹੀਂ, ਕੋਈ ਚਿੰਤਾ ਕਰਨ ਵਾਲਾ ਨਹੀਂ ਸੀ, ਸਰਕਾਰ ਨੇ ਸਾਡਾ ਜੋ ਡਿਪਾਰਟਮੈਂਟ ਹੈ ਉਸ ਵਿੱਚ ਬਦਲ ਕੇ DIPP ਨੂੰ department for promotion of industry and internal trade ਦੇ ਨਾਲ ਜੋੜ ਦਿੱਤਾ ਹੈ ਤਾਕਿ ਟਰੇਡਸ ਦੀ ਦੇਖਭਾਲ ਕਰਨ ਵਾਲਾ ਭਾਰਤ ਸਰਕਾਰ ਵਿੱਚ ਵੀ ਇੱਕ ਵਿਭਾਗ ਹੋਣਾ ਚਾਹੀਦਾ ਹੈ।

ਖਾਨਾ ਬਦੋਸ਼ ਭਾਈਚਾਰੇ….. ਇਹ ਕੋਈ ਮੇਰੇ ਆਉਣ ਦੇ ਬਾਅਦ ਘੁਮੰਤੂ ਨਹੀਂ ਹੋਏ ਸਦੀਆਂ ਤੋਂ ਇਹ ਭਾਈਚਾਰੇ ਹੈ, ਤੁਹਾਡੀ ਸਰਕਾਰ ਵਿੱਚ ਸੀ, ਤੁਸੀਂ ਤਾਂ ਗ਼ਰੀਬਾਂ ਦੇ ਨਾਅਰੇ ਲਗਾਉਂਦੇ ਸੀ ਲੇਕਿਨ ਘੁਮੰਤੂ ਸਮੁਦਾਇ ਲਈ ਸੱਪ-ਸਪੇਰੇ ਵਾਲੇ ਲੋਕ ਹਨ ਉਨ੍ਹਾਂ ਨੂੰ ਤੁਸੀਂ ਵਿਦੇਸ਼ੀ ਮਹਿਮਾਨ ਨੂੰ ਵਿਖਾਉਣ ਲਈ ਸਪੇਰਿਆਂ ਨੂੰ ਬਿਠਾ ਦਿੰਦੇ ਸਨ ਲੇਕਿਨ ਉਨ੍ਹਾਂ ਦੀ ਚਿੰਤਾ ਕਰਨ ਦੀ ਤੁਹਾਨੂੰ ਫੁਰਸਤ ਨਹੀਂ ਸੀ। ਅਸੀਂ ਪਹਿਲੀ ਵਾਰ ਘੁਮੰਤੂ ਸਮੁਦਾਇ ਦੇ ਵੈਲਫੇਅਰ ਲਈ ਇੱਕ ਬੋਰਡ ਬਣਾਉਣ ਦਾ ਫ਼ੈਸਲਾ ਕੀਤਾ ਹੈ। ਤਾਕਿ ਯੋਜਨਾਵਾਂ ਦਾ ਲਾਭ ਸਮਾਜ ਨੂੰ ਉਸ ਵਰਗ ਨੂੰ ਮਿਲੇ ਅਤੇ ਮੇਰਾ ਅਨੁਭਵ ਹੈ…. ਮੈਂ ਗੁਜਰਾਤ ਵਿੱਚ ਜਦੋਂ ਸੀ। ਮੈਂ ਘੁਮੰਤੂ ਸਮੁਦਾਇ ਦੇ ਲੋਕਾਂ ਲਈ ਮਕਾਨ ਲਈ ਕੰਮ ਕਰ ਰਿਹਾ ਸੀ। ਮੇਰੀ ਇੱਛਾ ਸੀ ਉਨ੍ਹਾਂ ਦੇ ਬੱਚੇ ਪੜ੍ਹਨ…. ਤਾਂ ਉਹ ਕਹਿ ਰਹੇ ਸਨ ਕਿ ਸਾਹਿਬ ਸਾਡਾ ਤਾਂ ਘਰ ਨਹੀਂ ਹੈ ਅਸੀਂ ਰਹਾਂਗੇ ਕਿੱਥੇ…… ਅਸੀਂ ਕਿੱਥੇ ਜਾਵਾਂਗੇ। ਮੈਂ ਜਦੋਂ ਉਨ੍ਹਾਂ ਨੂੰ ਘਰ ਦਿੱਤਾ, ਅੱਜ ਮੈਂ ਮਾਣ ਨਾਲ ਕਹਿੰਦਾ ਹਾਂ ਉਨ੍ਹਾਂ ਦੇ ਬੱਚੇ ਕੰਪਿਊਟਰ ਚਲਾ ਰਹੇ ਹਨ ਅਤੇ ਬੜੀ ਸ਼ਾਨ ਨਾਲ ਜਿਉਣਾ ਜੀ ਰਹੇ ਹਨ। ਜੇਕਰ ਇਨ੍ਹਾਂ ਸਮਾਜਾਂ ਵਿੱਚ ਸ਼ਕਤੀ ਹੈ ਉਨ੍ਹਾਂ ਸਮਾਜਾਂ ਦੀ ਭਲਾਈ ਲਈ ਅਸੀਂ ਕੰਮ ਕਰੀਏ ਤਾਂ ਅਸੀਂ ਕਰ ਸਕਦੇ ਹਾਂ।

ਸਪੀਕਰ ਸਾਹਿਬਾ ਜੀ ਵਿਦੇਸ਼ ਦੇ ਸੰਬੰਧ ਵਿੱਚ ਸਾਡੀ ਸੁਸ਼ਮਾ ਜੀ ਕਈ ਵਾਰ ਕਈ ਗੱਲਾਂ ਕਹਿ ਚੁੱਕੀ ਹੈ, ਇਸ ਲਈ ਮੈਂ ਉਨ੍ਹਾਂ ਨੂੰ ਵਿਸਤਾਰ ਵਿੱਚ ਨਹੀਂ ਜਾਂਦਾ ਹਾਂ। ਲੇਕਿਨ ਇੱਕ ਗੱਲ ਠੀਕ ਹੈ, ਨਿਸ਼ਚਿਤ ਹੈ ਕਿ ਅੱਜ ਵਿਸ਼ਵ ਮੰਚ ‘ਤੇ ਭਾਰਤ ਦੀ ਗੱਲ ਸੁਣੀ ਜਾਂਦੀ ਹੈ। ਕਿਸ ਵਿਸ਼ੇ ਵਿੱਚ ਭਾਰਤ ਕੀ ਸੋਚੇਗਾ ਇਹ ਅੱਜ ਦੁਨੀਆ ਨੂੰ ਪਹਿਲਾਂ ਸੋਚਣਾ ਪੈਂਦਾ ਹੈ। ਅੱਜ ਸੰਸਾਰ ਵਿੱਚ ਕੋਈ ਫ਼ੈਸਲੇ ਹੁੰਦੇ ਹਨ ਤਾਂ ਫ਼ੈਸਲੇ ਤੋਂ ਪਹਿਲਾਂ ਤੁਸੀਂ ਪੈਰਿਸ ਐਗਰੀਮੈਂਟ ਦੇਖ ਲਓ, ਪੈਰਿਸ ਐਗਰੀਮੈਂਟ ਦੇ ਫਾਈਨਲ ਹੋਣ ਤੋਂ ਪਹਿਲਾਂ ਲਗਾਤਾਰ ਦੁਨੀਆ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਟੈਲੀਫੋਨ ‘ਤੇ ਭਾਰਤ ਨਾਲ ਗੱਲਬਾਤ ਕਰਦੀਆਂ ਸਨ, ਕਿ ਇਹ ਸ਼ਬਦ ਰੱਖਣ ਕਿ ਨਾ ਰੱਖਣ। ਯਾਨੀ ਅੱਜ ਭਾਰਤ ਨੇ ਆਪਣੀ ਜਗ੍ਹਾ ਬਣਾ ਲਈ ਹੈ ਅਤੇ ਭਾਰਤ ਨੇ ਫਿਲੀਸਤੀਨ ਅਤੇ ਇਜ਼ਰਾਇਲ ਦਰਮਿਆਨ ਤਣਾਅ ਹੋਵੇਗਾ ਲੇਕਿਨ ਫਿਲੀਸਤੀਨ ਅਤੇ ਇਜ਼ਰਾਇਲ ਦੋਵੇਂ ਸਾਡੇ ਦੋਸਤ ਹੋ ਸਕਦੇ ਹਨ।

ਸਾਊਦੀ ਅਰਬ ਅਤੇ ਇਰਾਨ ਦਰਮਿਆਨ ਤਣਾਅ ਹੋਵੇਗਾ, ਲੇਕਿਨ ਸਾਊਦੀ ਅਰਬ ਅਤੇ ਇਰਾਨ ਦੋਵੇਂ ਸਾਡੇ ਦੋਸਤ ਹੋ ਸਕਦੇ ਹਨ। ਅਸੀਂ ਇਸ ਤਰ੍ਹਾਂ ਅੱਜ ਦੁਨੀਆ ਦੇ ਅੰਦਰ …… ਸਾਡਾ ਵਿਦੇਸ਼ ਵਿੱਚ ਰਹਿਣ ਵਾਲਾ ਭਾਰਤੀ ਭਾਈਚਾਰਾ ਅਸੀਂ ਕਦੇ ਇਸ ਦੀ ਅਹਿਮੀਅਤ ਨਹੀਂ ਮੰਨੀ, ਅਤੇ ਮੈਨੂੰ ਖੁਸ਼ੀ ਹੈ ਕਿ ਮੇਰੇ ਯਤਨਾਂ ਦੇ ਬਾਅਦ ਸਾਰੇ ਰਾਜਨੀਤਕ ਦਲਾਂ ਦੀ ਵੀ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ ‘ਤੇ ਨਜ਼ਰ ਗਈ ਹੈ। ਅਤੇ ਮੈਂ ਇਸ ਨੂੰ ਚੰਗਾ ਮੰਨਦਾ ਹਾਂ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀ ਸਾਡੇ ਦੇਸ਼ ਦੀ ਬਹੁਤ ਵੱਡੀ ਤਾਕਤ ਹੈ। ਅਸੀਂ ਇਸ ਨੂੰ ਪਹਿਚਾਣਿਆ ਹੈ ਅਤੇ ਅੱਜ ਅਸੀਂ ਉਸ ਦਾ ਅਨੁਭਵ ਕਰ ਰਹੇ ਹਾਂ। ਹਰ ਖੇਤਰ ਵਿੱਚ ਉਹ ਸਾਡੀ ਗੱਲ ਨੂੰ ਅਨੁਭਵ ਕਰ ਰਹੇ ਹਨ। ਅਤੇ ਮੈਨੂੰ ਖੁਸ਼ੀ ਹੈ ਹੁਣੇ ਜੋ ਪਰਵਾਸੀ ਭਾਰਤੀ ਦਿਵਸ ਹੋਇਆ, ਬਨਾਰਸ ਵਿੱਚ ਹੋਇਆ। ਹੁਣ ਤੱਕ ਦੇ ਪਰਵਾਸੀ ਭਾਰਤੀ ਦਿਵਸ ਵਿੱਚੋਂ ਸਭ ਤੋਂ ਜ਼ਿਆਦਾ ਤਰਜਮਾਨੀ ਵਧੀ ਅਤੇ ਖੁਸ਼ੀ ਦੀ ਗੱਲ ਹੈ।

ਕੁੰਭ ਵਿਸ਼ਵ ਵਿੱਚ ਹੈਰੀਟੇਜ ਦੇ ਰੂਪ ਵਿੱਚ ਇਸ ਨੂੰ ਸਵੀਕਾਰ ਕੀਤਾ ਹੈ, ਲੇਕਿਨ ਅਸੀਂ ਅਜਿਹੀ ਮਾਨਸਿਕ ਬਿਮਾਰੀ ਵਿੱਚ ਫਸ ਗਏ ਸਨ, ਕਿ ਕੁੰਭ ਦੀ ਗੱਲ ਆਵੇ ਤਾਂ ਭੱਜਦੇ ਸਨ ਕਿਤੇ ਸਾਂਪ੍ਰਦਾਇਕਤਾ ਦਾ ਦਾਗ ਨਾ ਲੱਗ ਜਾਵੇ। ਲੇਕਿਨ ਅੱਜ ਦੁਨੀਆ ਦੇ ਸਾਰੇ ਪ੍ਰਤੀਨਿਧਿਤਵ ਕੁੰਭ ਦੇ ਮੇਲੇ ਵਿੱਚ ਆ ਰਹੇ ਹਾਂ। ਦੁਨੀਆ ਦੀ ਅੰਬੈਸੀ ਦੇ ਸਾਰੇ ਲੋਕ ਕੁੰਭ ਵਿੱਚ ਗਏ ਅਤੇ ਆਪਣੇ ਦੇਸ਼ ਦਾ ਝੰਡਾ ਗੱਡ ਕੇ ਆਏ। ਇਹ ਭਾਰਤ ਦੀ ਤਾਕਤ ਹੈ। ਇਹ ਭਾਰਤ ਦੀ soft power ਹੈ। ਇਸ ਨੂੰ ਵੀ ਅਸੀਂ ਪਹਿਲਾਂ ਨਜ਼ਰਅੰਦਾਜ਼ ਕੀਤਾ ਸੀ ਹੁਣ ਅਸੀਂ ਉਨ੍ਹਾਂ ਚੀਜ਼ਾਂ ‘ਤੇ ਵੀ ਜ਼ੋਰ ਦੇ ਰਹੇ ਹਾਂ। ਅਤੇ ਇਸ ਲਈ ਉਸ ਦਿਸ਼ਾ ਵਿੱਚ ਵੀ ਅਸੀਂ ਸਫਲਤਾਪੂਰਵਕ ਅੱਗੇ ਵਧ ਰਹੇ ਹਾਂ।

ਮੇਰੇ ਲਈ ਖੁਸ਼ੀ ਦੀ ਗੱਲ ਹੈ,ਕਿ ਮੈਂ ਜਿੰਨੇ ਵੀ ਵਿਚਾਰ ਰੱਖੇ ਹੋਣਗੇ ਆਲੋਚਨਾ ਕੀਤੀ ਹੋਵੇਗੀ, ਤੱਥਾਂ ਨੂੰ ਕਮੀ ਦੇ ਨਾਲ ਵੀ ਬੋਲ ਲਏ ਹੋਣਗੇ। ਰਿਕਾਰਡ ‘ਤੇ ਵੀ ਚਲਿਆ ਜਾਵੇਗਾ ਲੇਕਿਨ ਮੈਂ ਅੱਜ ਇਸ ਸਦਨ ਨੂੰ ਸਪੀਕਰ ਸਾਹਿਬਾ ਜੀ ਤੁਹਾਡੇ ਮਾਧਿਅਮ ਨਾਲ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ। ਕਿ 2014 ਵਿੱਚ ਜਿਸ ਮੰਜ਼ਿਲ ਨੂੰ ਲੈ ਕੇ ਅਸੀਂ ਨਿਕਲੇ, ਦੇਸ਼ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਜੋ ਠਾਨੀ ਹੈ, ਦੇਸ਼ ਲਈ ਦਿਨ-ਰਾਤ ਮਿਹਨਤ ਕਰ ਰਹੇ ਹਾਂ, ਦੇਸ਼ ਜਿਨ੍ਹਾਂ ਬਿਮਾਰੀਆਂ ਵਿੱਚ ਫਸਿਆ ਹੋਇਆ ਹੈ……. ਇਸ ਤੋਂ ਬਾਹਰ ਕੱਢਣ ਦਾ ਕੰਮ, ਦੇਸ਼ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਚੱਲ ਰਿਹਾ ਹੈ, ਇਨ੍ਹਾਂ ਸੁਪਨਿਆਂ ਨੂੰ ਲੈ ਕੇ ਯੋਜਨਾ ਨਾਲ ਅੱਗੇ ਵਧਣ ਦੀ ਕੋਸ਼ਿਸ਼, ਦੇਸ਼ ਦੇ ਸੰਸਾਧਨਾਂ ਦਾ optimum utilization ਪਲ-ਪਲ ਦੇਸ਼ ਦੇ ਵਿਕਾਸ ਲਈ ਕੰਮ ਆਵੇ, ਪਾਈ-ਪਾਈ ਦੇਸ਼ ਦੀ ਭਲਾਈ ਲਈ ਕੰਮ ਆਵੇ ਇਸ ਨਾਲ ਅਸੀਂ ਲਗਾਤਾਰ ਲੜੇ ਹਾਂ। ਅਸੀਂ ਕਰਦੇ ਰਹੇ ਹਾਂ, ਅਸੀਂ ਕਰਦੇ ਰਹਾਂਗੇ, ਅਤੇ ਮੈਂ ਦੇਸ਼ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ।

ਅਤੇ ਮੈਂ 2018 ਵਿੱਚ ਅਵਿਸ਼ਵਾਸ ਦੇ ਪ੍ਰਸਤਾਵ ਦੇ ਸਮੇਂ ਵੀ 2018 ਵਿੱਚ ਅਵਿਸ਼ਵਾਸ ਦੇ ਪ੍ਰਸਤਾਵ ਤੋਂ ਬਾਅਦ ਮੈਂ ਦੇਖਿਆ ਕਿ ਮੇਰੀ ਅਵਾਜ਼…. ਮੇਰਾ ਗਲਾ ਘੋਟਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਸੀ। ਡੇਢ ਪੌਣੇ ਦੋ ਘੰਟੇ ਤੱਕ ਨਾਅਰੇਬਾਜੀ ਵਿੱਚ ਵੀ ਇਹ ਈਸ਼ਵਰ ਦੀ ਕਿਰਪਾ ਸੀ ਕਿ ਮੈਂ ਆਪਣੀ ਗੱਲ ਦੇਸ਼ ਅਤੇ ਦੁਨੀਆ ਦੇ ਸਾਹਮਣੇ ਰੱਖੀ, ਅਤੇ ਉਸ ਸਮੇਂ ਮੈਂ ਤੁਹਾਨੂੰ ਇਹ ਸ਼ੁਭਕਾਮਨਾਵਾਂ ਦਿੱਤੀਆਂ ਸਨ, ਉਹ ਸ਼ੁਭਕਾਮਨਾਵਾਂ ਮੈਂ ਅੱਜ ਫਿਰ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਇੰਨੀ ਤਿਆਰੀ ਕਰੋ, ਇੰਨੀ ਤਿਆਰੀ ਕਰੋ ਕਿ 2023 ਵਿੱਚ ਫਿਰ ਤੋਂ ਤੁਹਾਨੂੰ ਅਵਿਸ਼ਵਾਸ ਪ੍ਰਸਤਾਵ ਲਿਆਉਣ ਦਾ ਮੌਕਾ ਮਿਲੇ, ਅਤੇ …… ਇਹ ਸਮਰਪਣ ਭਾਵ ਹੈ ਅੰਹਕਾਰ ਦਾ ਨਤੀਜਾ ਹੈ ਕਿ 400 ਤੋਂ 40 ਹੋ ਗਏ ਅਤੇ ਸੇਵਾ ਭਾਵ ਦਾ ਨਤੀਜਾ ਹੈ ਦੋ ਤੋਂ ਇੱਥੇ ਆ ਕੇ ਬੈਠ ਗਏ, ਦੋ ਤੋਂ ਨਿਕਲ ਕੇ ਇੱਥੇ ਬੈਠ ਗਏ ਤੁਸੀਂ ਕਿੱਥੋਂ ਕਿੱਥੇ ਤੱਕ ਪਹੁੰਚ ਗਏ। ਅਰੇ ਮਿਲਾਵਟੀ ਦੁਨੀਆ ਵਿੱਚ ਜਿਉਣਾ ਪੈ ਰਿਹਾ ਹੈ।

ਤੁਸੀਂ ਕੋਈ ਲੰਬੀ ਗੱਲ ਕਰੋਗੇ ਤਾਂ ਸ਼ੋਭਾ ਨਹੀਂ ਦੇਵੇਗੀ ਅਤੇ ਇਸ ਲਈ ਆਉਣ ਵਾਲੇ ਦਿਨਾਂ ਵਿੱਚ ਜੋ ਲੋਕ ਕਹਿੰਦੇ ਹਨ ਕਿ ਦੇਸ਼ ਅੱਗੇ ਵਧਿਆ…… ਅੱਗੇ ਵਧਿਆ…… ਮੈਂ ਜਰਾ ਕਹਿੰਦਾ ਹਾਂ….. ਖੜਗੇ ਜੀ ਇੱਕ ਸੀਨੀਅਰ ਵਿਅਕਤੀ ਹਨ ਉਨ੍ਹਾਂ ਦੇ ਅਭਿਆਸ ਲਈ ਅਗਰ ਹੋ ਸਕੇ ਤਾਂ… 1947 ਵਿੱਚ ਜੋ ਦੇਸ਼ ਅਜ਼ਾਦ ਹੋਏ ਉਨ੍ਹਾਂ ਨੇ 2014 ਤੱਕ ਕੀ ਤਰੱਕੀ ਕੀਤੀ ਅਤੇ 1947 ਵਿੱਚ ਅਜ਼ਾਦ ਹੋਏ ਹਿੰਦੁਸਤਾਨ ਨੇ ਕੀ ਤਰੱਕੀ ਕੀਤੀ….. ਇਹ ਲੇਖਾ-ਜੋਖਾ ਲਉਗੇ ਤਾਂ ਪਤਾ ਚੱਲੇਗਾ ਕਿ ਹਰ ਰਸਤੇ-ਰਸਤੇ ਉੱਤੇ ਤੁਹਾਡੀਆਂ ਅਸਫ਼ਲਤਾਵਾਂ ਨਜ਼ਰ ਆਉਣਗੀਆਂ। ਬਾਕੀ ਦੁਨੀਆ ਦੇ ਦੇਸ਼ਾਂ ਨੇ ਇਸ ਕਾਲਖੰਡ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਸ਼ਕਤੀਸ਼ਾਲੀ ਵਿਫਲਤਾਵਾਂ ਨੂੰ ਪਾਰ ਕੀਤਾ ਹੈ, ਸਾਡੇ ਕੋਲ ਸੰਭਾਵਨਾਵਾਂ ਸਨ, ਤੁਹਾਡੀ ਗਤੀ ਵਿੱਚ ਦਮ ਨਹੀਂ ਸੀ, ਤੁਹਾਡੀ ਨੀਤੀ ਨਹੀਂ ਸੀ, ਤੁਹਾਡੇ ਕੋਲ ਵਿਜ਼ਨ ਨਹੀਂ ਸੀ ਅਤੇ ਇਸੇ ਕਾਰਨ 5-15 ਸੰਸਥਾਵਾਂ ਦਾ ਨਾਮ ਦੇ ਕੇ ਤੁਸੀਂ ਗੀਤ ਗਾਉਂਦੇ ਰਹਿੰਦੇ ਹੋ, ਜੇਕਰ ਉਸੇ ਗਤੀ ਨਾਲ ਚਲਦੇ, ਦੇਸ਼ ਨੂੰ ਸਮੱਸਿਆਵਾਂ ਤੋਂ ਤੁਸੀਂ ਮੁਕਤ ਕੀਤਾ ਹੁੰਦਾ, ਓਏ ਕਿਸਾਨ ਨੂੰ ਪਾਣੀ ਪਹੁੰਚਾ ਦਿੱਤਾ ਹੁੰਦਾ, ਤੁਸੀਂ ਲੋਕਾਂ ਦੇ ਘਰਾਂ ਵਿੱਚ ਬਿਜਲੀ ਪਹੁੰਚਾ ਦਿੱਤੀ ਹੁੰਦੀ….. ਹਾਂ ਹਾਂ ਅਸੀਂ 55 ਮਹੀਨੇ ਵਿੱਚ ਕਰ ਦਿੱਤਾ ਹੈ।

ਅਤੇ ਇਸ ਲਈ ਅੰਤ ਵਿੱਚ, ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਸਵੇਰ ਬਸਵੱਣਾ ਦੇ ਕੁਝ ਵਚਨ ਖੜਗੇ ਸਾਹਿਬ ਪੜ੍ਹ ਰਹੇ ਸਨ, ਲੇਕਿਨ ਖੜਗੇ ਸਾਹਿਬ ਤੁਸੀਂ ਤਾਂ ਕਰਨਾਟਕ ਦੇ ਹੋ ਇੰਨੇ ਸਾਲ ਦੇ ਬਾਅਦ ਕਿਉਂ ਪੜ੍ਹਿਆ, ਇਹ ਅਗਰ 25-39 ਸਾਲ ਪਹਿਲਾਂ ਪੜ੍ਹਿਆ ਹੁੰਦਾ ਤਾਂ ਜੋ ਬੁਰੇ ਰਸਤੇ ‘ਤੇ ਤੁਸੀਂ ਲੋਕ ਚਲੇ ਗਏ ਨਹੀਂ ਜਾਂਦੇ, ਗਲਤ ਕੰਮ ‘ਤੇ ਨਹੀਂ ਜਾਂਦੇ ਤੁਹਾਨੂੰ ਇਹ ਵਸਵਣਾ ਦੇ ਵਚਨ, ਅਤੇ ਮੈਂ ਚਾਹਾਂਗਾ ਕਿ ਹਰ ਕਾਂਗਰਸੀ ਦੇ ਘਰ ਵਿੱਚ ਬਸਵੱਣਾ ਦਾ ਵਚਨ ਅੱਜ ਇਹ ਜੋ ਪੜ੍ਹਿਆ ਨਾ ਉਸ ਨੂੰ ਸਹੇਜ ਕੇ ਰੱਖੀਏ ਤਾਕਿ ਇਹ ਬਿਮਾਰੀਆਂ ਜੋ ਆਪ ਦੇ ਇੱਥੇ ਵਧੀਆਂ-ਫੁੱਲੀਆਂ ਥੋੜ੍ਹੇ ਲੋਕ ਡਰਨ ਲੱਗੇ ਅਤੇ ਇਸੇ ਲਈ ਵੀ ਇੱਥੇ ਇੱਕ ਫੋਟੋ ਮੋਦੀ ਦੀ ਨਾ ਰੱਖਣਾ ਨਹੀਂ ਤਾਂ ਵਿਚਾਰੇ ਡਰ ਜਾਣਗੇ। ਮੁਸੀਬਤ ਆਵੇਗੀ ਅਤੇ ਇਸ ਲਈ ਸਪੀਕਰ ਸਾਹਿਬਾ ਮੈਂ….. ਜੀ ਹਾਂ ਤੁਸੀਂ ਚਿੰਤਾ ਨਾ ਕਰੋ ….. ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਮੋਦੀ ਡਰਾ ਕੇ ਰਹੇਗਾ, ਦੇਸ਼ ਨੇ ਮੈਨੂੰ ਇਸੇ ਕੰਮ ਲਈ ਬਿਠਾਇਆ ਹੈ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈ, ਜਿਨ੍ਹਾਂ ਨੇ ਦੇਸ਼ ਨੂੰ ਤਬਾਹ ਕੀਤਾ ਹੈ ਉਨ੍ਹਾਂ ਨੂੰ ਡਰਨਾ ਹੀ ਹੋਵੇਗਾ, ਇਹ ਡਰ…. ਅਤੇ ਇਸ ਲਈ ਤਾਂ ਜ਼ਿੰਦਗੀ ਖਪਾਈ ਹੈ….. ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਲੜਨ ਦੇ ਲਈ ਜ਼ਿੰਦਗੀ ਖਪਾਈ ਹੈ।

ਮਾਣਯੋਗ ਸਪੀਕਰ ਜੀ ਅੰਤ ਵਿੱਚ ਇੱਕ ਗੱਲ ਕਹਿਣਾ ਚਹਾਂਗਾ ਕਿ ਬਿਲਕੁਲ ਇਸ ਦੇਸ਼ ਵਿੱਚ ਚੋਰ, ਲੁਟੇਰੇ ਬਦਮਾਸ਼ਾਂ ਦਾ ਡਰ ਖ਼ਤਮ ਹੋ ਗਿਆ ਸੀ ਇਸੇ ਕਾਰਨ ਦੇਸ਼ ਬਰਬਾਦ ਹੋਇਆ ਹੈ। ਉਨ੍ਹਾਂ ਦੇ ਲਈ ਡਰ ਪੈਦਾ ਕਰਨ ਲਈ ਦੇਸ਼ ਨੇ ਮੈਨੂੰ ਬਿਠਾਇਆ ਹੈ। ਅਤੇ ਇਸ ਲਈ ਅਸੀਂ ਇਸ ਕੰਮ ਨੂੰ ਅੱਗੇ ਵਧਾਉਣ ਵਾਲੇ ਹਾਂ ਚੇਅਰਮੈਨ ਜੀ ਅੰਤ ਵਿੱਚ ਇੱਕ ਗੱਲ ਕਹਿ ਕੇ ਆਪਣੀ ਗੱਲ ਨੂੰ ਸਮਾਪਤ ਕਰਾਂਗਾ ……

ਸੂਰਜ ਜਾਏਗਾ ਭੀ ਤੋ ਕਹਾਂ

(सूरज जायेगा भी तो कहाँ)

ਉਸੇ ਯਹੀਂ ਰਹਨਾ ਹੋਗਾ

ਯਹੀ ਹਮਾਰੀ ਸਾਂਸੋ ਮੇਂ

ਹਮਾਰੀ ਰਗੋਂ ਮੇਂ

ਹਮਾਰੇ ਸੰਕਲਪੋਂ ਮੇਂ

ਹਮਾਰੇ ਰਤਜਗੋਂ ਮੇਂ

ਤੁਮ ਉਦਾਸ ਮਤ ਹੋਓ

ਅਬ ਮੈਂ ਕਿਸੀ ਭੀ ਸੂਰਜ ਕੋ ਨਹੀਂ ਡੂਬਨੇ ਦੂੰਗਾ।

(अब मैं किसी भी सूरज को नही डूबने दूंगा।)

ਬਹੁਤ-ਬਹੁਤ ਧੰਨਵਾਦ

***

ਅਤੁਲ ਕੁਮਾਰ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕਿ ਮਹਤੋ/ਮਮਤਾ/ਤਾਰਾ