ਪੀਐੱਮਇੰਡੀਆ
ਭਾਰਤ ਵਿੱਚ ਵਪਾਰ ਅਤੇ ਕਾਰੋਬਾਰ ਦੀ ਅਮੀਰ ਪਰੰਪਰਾ ਰਹੀ ਹੈ। ਸਾਡੇ ਵਪਾਰੀ ਭਾਰਤ ਦੇ ਆਰਥਿਕ ਵਿਕਾਸ ਵਿੱਚ ਨਿਰੰਤਰ ਮਜ਼ਬੂਤ ਯੋਗਦਾਨ ਦਿੰਦੇ ਰਹੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਵਪਾਰਕ ਭਾਈਚਾਰੇ ਨੂੰ ਲਾਭ ਦੇਣ ਵਾਲੇ ਇੱਕ ਮਹੱਤਵਪੂਰ ਫੈਸਲੇ ਤਹਿਤ ਇੱਕ ਨਵੀਂ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਦੇ ਤਹਿਤ ਵਪਾਰਕ ਭਾਈਚਾਰੇ ਨੂੰ ਪੈਨਸ਼ਨ ਕਵਰੇਜ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਯੂਨੀਵਰਸਲ (ਸਰਬਵਿਆਪੀ) ਸਮਾਜਿਕ ਸੁਰੱਖਿਆ ਦਾ ਮਜ਼ਬੂਤ ਢਾਂਚਾ ਮੁਹੱਈਆ ਕਰਵਾਉਣ ਸਬੰਧੀ ਪ੍ਰਧਾਨ ਮੰਤਰੀ ਦੇ ਵਿਜ਼ਨ ਦਾ ਇੱਕ ਹਿੱਸਾ ਹੈ।
ਇਹ ਯੋਜਨਾ ਕਿਸ ਤਰ੍ਹਾਂ ਕੰਮ ਕਰਦੀ ਹੈ:
ਇਸ ਯੋਜਨਾ ਤਹਿਤ ਸਾਰੇ ਦੁਕਾਨਦਾਰਾਂ,ਰਿਟੇਲ ਵਪਾਰੀਆਂ ਅਤੇ ਸਵੈ-ਰੋਜ਼ਗਾਰ ਕਰਨ ਵਾਲੇ ਲੋਕਾਂ ਨੂੰ 60 ਸਾਲ ਦੀ ਉਮਰ ਹੋ ਜਾਣ ਦੇ ਬਾਅਦ 3000 ਰੁਪਏ ਦੀ ਘੱਟੋ ਘੱਟ ਮਾਸਿਕ ਪੈਨਸ਼ਨ ਦੇਣਾ ਸੁਨਿਸ਼ਚਿਤ ਕੀਤਾ ਗਿਆ ਹੈ।
ਸਾਰੇ ਛੋਟੇ ਦੁਕਾਨਦਾਰਾਂ ਅਤੇ ਸਵੈ-ਰੋਜ਼ਗਾਰ ਵਾਲੇ ਲੋਕਾਂ ਦੇ ਨਾਲ-ਨਾਲ ਅਜਿਹੇ ਰਿਟੇਲ ਵਪਾਰੀ ਵੀ ਇਸ ਯੋਜਨਾ ਲਈ ਆਪਣਾ ਨਾਮ ਦਰਜ ਕਰਵਾ ਸਕਦੇ ਹਨ ਜਾਂ ਇਸ ਨਾਲ ਜੁੜ ਸਕਦੇ ਹਨ,ਜਿਨ੍ਹਾਂ ਦਾ ਜੀਐਸਟੀ ਕਾਰੋਬਾਰ 1.5 ਕਰੋੜ ਤੋਂ ਘੱਟ ਹੈ ਅਤੇ ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਤੱਕ ਹੈ।ਇਸ ਯੋਜਨਾ ਨਾਲ 3 ਕਰੋੜ ਤੋਂ ਵੀ ਜ਼ਿਆਦਾ ਛੋਟੇ ਦੁਕਾਨਦਾਰ ਅਤੇ ਵਪਾਰੀਆਂ ਨੂੰ ਲਾਭ ਹੋਵੇਗਾ।
ਇਹ ਯੋਜਨਾ ਸਵੈ-ਘੋਸ਼ਣਾ ‘ਤੇ ਅਧਾਰਿਤ ਹੈ,ਕਿਉਂਕਿ ‘ਆਧਾਰ‘ ਅਤੇ ਬੈਂਕ ਖਾਤੇ ਨੂੰ ਛੱਡ ਕੇ ਕਿਸੇ ਹੋਰ ਦਸਤਾਵੇਜ਼ ਦੀ ਜ਼ਰੂਰਤ ਨਹੀਂ ਪੈਂਦੀ ਹੈ।ਇਛੁੱਕ ਵਿਅਕਤੀ ਦੇਸ਼ ਭਰ ਵਿੱਚ ਫੈਲੇ 3,25,000 ਤੋਂ ਜ਼ਿਆਦਾ ਸਾਂਝੇ ਸੇਵਾ ਕੇਂਦਰਾਂ (ਕਾਮਨ ਸਰਵਿਸ ਸੈਂਟਰਾਂ)ਜ਼ਰੀਏ ਆਪਣਾ ਨਾਮਾਂਕਨ ਕਰਾ ਸਕਦੇ ਹਨ ਜਾਂ ਇਸ ਨਾਲ ਜੁੜ ਸਕਦੇ ਹਨ।
ਭਾਰਤ ਸਰਕਾਰ ਇਸ ਯੋਜਨਾ ਦੇ ਮੈਂਬਰ ਦੇ ਖਾਤੇ ਵਿੱਚ ਬਰਾਬਰ ਯੋਗਦਾਨ ਦੇਵੇਗੀ।ਉਦਾਹਰਣ ਲਈ,ਜੇਕਰ 29 ਸਾਲ ਦੀ ਉਮਰ ਦਾ ਕੋਈ ਵਿਅਕਤੀ ਪ੍ਰਤੀ ਮਹੀਨਾ 100 ਰੁਪਏ ਦਾ ਯੋਗਦਾਨ ਕਰਦਾ ਹੈ ਤਾਂ ਕੇਂਦਰ ਸਰਕਾਰ ਵੀ ਹਰ ਮਹੀਨੇ ਸਬੰਧਿਤ ਮੈਂਬਰ ਦੇ ਖਾਤੇ ਵਿੱਚ ਸਬਸਿਡੀ ਦੇ ਰੂਪ ਵਿੱਚ ਠੀਕ ਉਤਨੀ ਹੀ ਰਾਸ਼ੀ ਦਾ ਯੋਗਦਾਨ ਕਰੇਗੀ।
ਪਹਿਲੇ ਹੀ ਦਿਨ ਇੱਕ ਪ੍ਰਮੁੱਖ ਵਾਅਦਾ ਪੂਰਾ ਕੀਤਾ :
ਵਪਾਰਕ ਭਾਈਚਾਰੇ ਲਈ ਇੱਕ ਪੈਨਸ਼ਨ ਸੰਰਚਨਾ ਦਾ ਅਨੁਸਰਨ ਕਰਕੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੇ ਭਾਰਤ ਦੀ ਜਨਤਾ ਨਾਲ ਕੀਤੇ ਇੱਕ ਪ੍ਰਮੁੱਖ ਵਾਅਦੇ ਨੂੰ ਪੂਰਾ ਕੀਤਾ ਹੈ।ਸ਼੍ਰੀ ਮੋਦੀ ਨੇ ਵਪਾਰੀਆਂ ਨੂੰ ਪੈਨਸ਼ਨ ਦੇਣ ਦੀ ਜ਼ਰੂਰਤ ਦਾ ਜ਼ਿਕਰ ਕੀਤਾ ਸੀ,ਜੋ ਕਿ ਵਿਸ਼ੇਸ਼ ਕਰਕੇ ਉਨ੍ਹਾਂ ਦੀ ਬਿਰਧ ਅਵਸਥਾ ਦੌਰਾਨ ਉਨ੍ਹਾਂ ਨੂੰ ਇੱਕ ਸਨਮਾਨਿਤ ਜੀਵਨ ਅਤੇ ਵਿੱਤੀ ਸੁਰੱਖਿਆ ਸੁਨਿਸ਼ਚਿਤ ਕਰੇਗੀ।
ਇਸ ਫੈਸਲੇ ਨੂੰ ਵਪਾਰੀਆਂ ਅਤੇ ਛੋਟੇ ਤੇ ਮਝੋਲੇ ਕਾਰੋਬਾਰੀਆਂ ਦੀਭਲਾਈ ਲਈ ਉਠਾਏ ਗਏ ਕਈ ਹੋਰ ਕਦਮਾਂ ਦੀ ਰੋਸ਼ਨੀ ਵਿੱਚ ਦੇਖਿਆ ਜਾ ਸਕਦਾ ਹੈ।ਵਪਾਰਕ ਭਾਈਚਾਰੇ ਤੋਂ ਸੁਝਾਅ ਜਾਂ ਫੀਡਬੈਕ ਲੈਣ ਤੋਂ ਬਾਅਦ ਮਾਲ ਤੇ ਸੇਵਾਵਾਂ ਟੈਕਸ (GST) ਨੂੰ ਕਾਫੀ ਸਰਲ ਬਣਾਇਆ ਗਿਆ।ਇਸੇ ਤਰ੍ਹਾਂ ‘ਮੁਦਰਾ‘ ਕਰਜ਼ ਮਿਲਣ ਨਾਲ ਨੌਜਵਾਨਾਂ ਦਾ ਭਾਰਤ ਦੇ ਉੱਦਮਤਾ ਨਾਲ ਜੁੜਿਆ ਉਤਸ਼ਾਹ ਕਾਫੀ ਵਧ ਗਿਆ ਹੈ। ਇੱਕ ਕਰੋੜ ਰੁਪਏ ਤੱਕ ਦਾ ਕਰਜ਼ ਹੁਣ ਅਸਾਨੀ ਨਾਲ ਉਪਲੱਬਧ ਹੈ।
ਇਨ੍ਹਾਂ ਅਤੇ ਕਈ ਹੋਰ ਠੋਸ ਯਤਨਾਂ ਸਦਕਾ ਵਪਾਰਕ ਭਾਈਚਾਰੇ ਨੂੰ ਕਾਫੀ ਮਦਦ ਮਿਲੇਗੀ।
******
ਏਕੇਟੀ/ਐੱਸਐੱਚ