ਪੀਐੱਮਇੰਡੀਆ
‘ਵਾਇਬ੍ਰੈਂਟ ਗੁਜਰਾਤ ਸਮਿੱਟ’ (‘ਗੁੰਜਾਇਮਾਨ ਗੁਜਰਾਤ ਸਿਖ਼ਰ ਸੰਮੇਲਨ’) ਵਿੱਚ ਮੈਂ ਤੁਹਾਡਾ ਸਾਰਿਆਂ ਦਾ ਸੁਆਗਤ ਕਰਦਾ ਹਾਂ। ਮੈਂ ਤੁਹਾਨੂੰ ਇੱਕ ਬਹੁਤ ਪ੍ਰਸੰਨ-ਚਿੱਤ, ਖ਼ੁਸ਼ਹਾਲ ਅਤੇ ਸਫ਼ਲ ਨਵੇਂ ਸਾਲ ਦੀਆਂ ਸ਼ੁਭ-ਕਾਮਨਾਵਾਂ ਵੀ ਦਿੰਦਾ ਹਾਂ। ਮੈਨੂੰ ਯਾਦ ਹੈ ਕਿ ਸਾਲ 2003 ਵਿੱਚ ਇਸ ਸਮਾਰੋਹ ਦੀ ਛੋਟੀ ਜਿਹੀ ਸ਼ੁਰੂਆਤ ਹੋਈ ਸੀ। ਤਦ ਤੋਂ ਇਹ ਬਹੁਤ ਸਫ਼ਲ ਯਾਤਰਾ ਹੋ ਨਿੱਬੜੀ ਹੈ।
ਮੈਂ ਭਾਈਵਾਲ ਦੇਸ਼ਾਂ ਅਤੇ ਸੰਗਠਨਾਂ ਪ੍ਰਤੀ ਧੰਨਵਾਦ ਪ੍ਰਗਟ ਕਰਦਾ ਹਾਂ – ਇਸ ਸੂਚੀ ਵਿੱਚ ਜਪਾਨ, ਕੈਨੇਡਾ, ਅਮਰੀਕਾ, ਇੰਗਲੈਂਡ, ਨੀਦਰਲੈਂਡਜ਼, ਆਸਟਰੇਲੀਆ, ਡੈਨਮਾਰਕ, ਫ਼ਰਾਂਸ, ਪੋਲੈਂਡ, ਸਵੀਡਨ, ਸਿੰਗਾਪੁਰ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸ਼ਾਮਲ ਹਨ। ਮੈਂ ਖ਼ਾਸ ਤੌਰ ਉੱਤੇ ‘ਵਾਇਬ੍ਰੈਂਟ ਗੁਜਰਾਤ’ ਸਮਾਰੋਹ ਦੇ ਮੁਢਲੇ ਭਾਈਵਾਲ ਦੇਸ਼ਾਂ: ਜਪਾਨ ਅਤੇ ਕੈਨੇਡਾ ਦਾ ਖ਼ਾਸ ਤੌਰ ਉੱਤੇ ਧੰਨਵਾਦੀ ਹਾਂ।
ਵਿਸ਼ਵ ਦੇ ਹੋਰ ਬਹੁਤ ਸਾਰੇ ਵੱਕਾਰੀ ਸੰਗਠਨ ਅਤੇ ਨੈੱਟਵਰਕ ਵੀ ਇਸ ਸਮਾਰੋਹ ਦੇ ਭਾਈਵਾਲ ਹਨ। ਮੈਂ ਇਸ ਭਾਈਵਾਲੀ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਤੁਹਾਡੀ ਮੌਜੂਦਗੀ ਇੱਥੇ ਇਕੱਠੇ ਹੋਏ ਵਪਾਰਕ ਆਗੂਆਂ ਦੇ ਨਾਲ-ਨਾਲ ਨੌਜਵਾਨ ਉੱਦਮੀਆਂ ਲਈ ਪ੍ਰੇਰਨਾ ਦੀ ਸਰੋਤ ਹੈ। ਤੁਹਾਡੀ ਸਹਾਇਤਾ ਤੋਂ ਬਗ਼ੈਰ, ਅੱਠ ਦੋ-ਸਾਲਾ ਅਧਿਆਇ ਸੰਭਵ ਨਹੀਂ ਹੋ ਸਕਦੇ ਸਨ; ਹਰੇਕ ਅਧਿਆਇ ਪਹਿਲੇ ਨੂੰ ਬਿਹਤਰ ਅਤੇ ਵੱਡਾ ਹੁੰਦਾ ਰਿਹਾ ਹੈ।
ਪਿਛਲੇ ਤਿੰਨ ਸਮਾਰੋਹ ਖ਼ਾਸ ਤੌਰ ‘ਤੇ ਵੱਡੇ ਰਹੇ ਹਨ। 100 ਤੋਂ ਵੱਧ ਦੇਸ਼ਾਂ ਦੇ ਸਿਆਸੀ ਤੇ ਵਪਾਰਕ ਆਗੂਆਂ ਅਤੇ ਸਮੁੱਚੇ ਵਿਸ਼ਵ ਦੀਆਂ ਕਈ ਜਥੇਬੰਦੀਆਂ ਦੀ ਮੌਜੂਦਗੀ ਨੇ ਇਸ ਨੂੰ ਸੱਚਮੁਚ ਇੱਕ ਵਿਸ਼ਵ-ਸਮਾਰੋਹ ਬਣਾ ਦਿੱਤਾ ਹੈ।
ਮੈਂ ਇਸ ਸਮਾਰੋਹ ਦੇ ਭਾਗੀਦਾਰਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਉਹ ਇੱਕ-ਦੂਜੇ ਤੱਕ ਪੁੱਜਣ ਅਤੇ ਇਸ ਸਿਖ਼ਰ ਸੰਮੇਲਨ ਦਾ ਵੱਧ ਤੋਂ ਵੱਧ ਲਾਹਾ ਲੈਣ। ਤੁਹਾਨੂੰ ਟਰੇਡ ਸ਼ੋਅ ਅਤੇ ਪ੍ਰਦਰਸ਼ਨੀ ਨੂੰ ਵੀ ਦੇਖਣਾ ਚਾਹੀਦਾ ਹੈ, ਜਿੱਥੇ ਸੈਂਕੜੇ ਕੰਪਨੀਆਂ ਨੇ ਆਪਣੇ ਉਤਪਾਦ ਤੇ ਪ੍ਰਕਿਰਿਆਵਾਂ ਨੂੰ ਸਜਾ ਕੇ ਰੱਖਿਆ ਹੈ।
ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਦੀ ਧਰਤੀ ਗੁਜਰਾਤ ਭਾਰਤ ਦੀ ਵਪਾਰਕ ਭਾਵਨਾ ਦੀ ਨੁਮਾਇੰਦਗੀ ਵੀ ਕਰਦੀ ਹੈ। ਜੁੱਗਾਂ ਤੋਂ, ਇਸ ਸੂਬੇ ਨੇ ਵਣਜ ਅਤੇ ਉੱਦਮ ਦੇ ਖੇਤਰ ਵਿੱਚ ਅਗਵਾਈ ਕੀਤੀ ਹੈ। ਸਦੀਆਂ ਪਹਿਲਾਂ, ਇਸ ਦੇ ਲੋਕ ਨਵੇਂ ਮੌਕਿਆਂ ਦੀ ਭਾਲ ਕਰਦੇ ਹੋਏ ਸੱਤ ਸਮੁੰਦਰ ਪਾਰ ਤੱਕ ਚਲੇ ਗਏ ਸਨ। ਅੱਜ ਵੀ, ਇਸੇ ਰਾਜ ਦੇ ਹੀ ਸਭ ਤੋਂ ਵੱਧ ਗਿਣਤੀ ਵਿੱਚ ਲੋਕ ਹੋਰਨਾਂ ਦੇਸ਼ਾਂ ਵਿੱਚ ਰਹਿ ਅਤੇ ਕੰਮ ਕਰ ਰਹੇ ਹਨ। ਅਤੇ ਜਿੱਥੇ ਕਿਤੇ ਵੀ ਉਹ ਗਏ ਹਨ, ਉਨ੍ਹਾਂ ਨੇ ਉੱਥੇ ਹੀ ਮਿੰਨੀ-ਗੁਜਰਾਤ ਬਣਾ ਦਿੱਤਾ ਹੈ। ਇਸੇ ਲਈ ਅਸੀਂ ਮਾਣ ਨਾਲ ਆਖਦੇ ਹਾਂ: ज्यां ज्यां बसे एक गुजराती, त्यां त्यां सदाकाल गुजरात। ਦੂਜੇ ਸ਼ਬਦਾਂ ਵਿੱਚ, ਜਿੱਥੇ ਜਿੱਥੇ ਵਸੇ ਇੱਕ ਗੁਜਰਾਤੀ; ਉੱਥੇ ਉੱਥੇ ਸਦਾਕਾਲ ਗੁਜਰਾਤ।ਗੁਜਰਾਤ ਵਿੱਚ ਇਸ ਵੇਲੇ ਪਤੰਗ ਮੇਲਾ ਚਲ ਰਿਹਾ ਹੈ। ਮੇਰੀ ਸ਼ੁਭ-ਕਾਮਨਾ ਹੈ ਕਿ ਇਹ ਪਤੰਗਾਂ ਸਾਨੂੰ ਸਾਰਿਆਂ ਨੂੰ ਉੱਚੀਆਂ ਉਡਾਰੀਆਂ ਲਾਉਣ ਦੀ ਪ੍ਰੇਰਨਾ ਦੇਣ।
ਦੋਸਤੋ!
ਜਿਵੇਂ ਕਿ ਮੈਂ ਅਕਸਰ ਆਖਦਾ ਹਾਂ ਕਿ ਭਾਰਤ ਦੀ ਸ਼ਕਤੀ ਤਿੰਨ ‘ਡੀਜ਼‘: ਡੈਮੋਕਰੈਸੀ (ਲੋਕਤੰਤਰ), ਡੈਮੋਗ੍ਰਾਫ਼ੀ (ਜਨ–ਸੰਖਿਆ ਅਧਿਐਨ) ਅਤੇ ਡਿਮਾਂਡ (ਮੰਗ) ਵਿੱਚ ਹੈ।
ਸਾਡੀ ਸਭ ਤੋਂ ਵੱਡੀ ਤਾਕਤ ਸਾਡੇ ਲੋਕਤੰਤਰ ਦੀ ਗਹਿਰਾਈ ਵਿੱਚ ਹੈ। ਕੁਝ ਲੋਕ ਕਹਿੰਦੇ ਹਨ ਕਿ ਲੋਕਤੰਤਰ ਰਾਹੀਂ ਪ੍ਰਭਾਵਸ਼ਾਲੀ ਤੇ ਤੇਜ਼-ਰਫ਼ਤਾਰ ਸ਼ਾਸਨ ਨਹੀਂ ਦਿੱਤਾ ਜਾ ਸਕਦਾ। ਪਰ ਅਸੀਂ ਪਿਛਲੇ ਢਾਈ ਸਾਲਾਂ ਦੌਰਾਨ ਦੇਖਿਆ ਹੈ ਕਿ ਜਮਹੂਰੀ ਢਾਂਚੇ ਵਿੱਚ ਵੀ ਤੇਜ਼-ਰਫ਼ਤਾਰ ਨਤੀਜੇ ਦੇਣੇ ਸੰਭਵ ਹਨ।
ਪਿਛਲੇ ਢਾਈ ਸਾਲਾਂ ਦੌਰਾਨ, ਅਸੀਂ ਰਾਜਾਂ ਵਿਚਾਲੇ ਇੱਕ ਤੰਦਰੁਸਤ ਮੁਕਾਬਲੇ ਦਾ ਸੱਭਿਆਚਾਰ ਵੀ ਵਿਕਸਤ ਕੀਤਾ ਹੈ। ਰਾਜਾਂ ਦੀ ਦਰਜਾਬੰਦੀ ਚੰਗੇ ਸ਼ਾਸਨ ਦੇ ਮਾਪਦੰਡਾਂ ਉੱਤੇ ਕੀਤੀ ਜਾ ਰਹੀ ਹੈ। ਵਿਸ਼ਵ ਬੈਂਕ ਇਸ ਪ੍ਰਕਿਰਿਆ ਵਿੱਚ ਸਾਡੀ ਮਦਦ ਕਰ ਰਿਹਾ ਹੈ।
ਜਨਸੰਖਿਆ–ਅਧਿਐਨ ਵੱਲ ਆਈਏ, ਤਾਂ ਸਾਡਾ ਦੇਸ਼ ਗੁੰਜਾਇਮਾਨ ਨੌਜਵਾਨਾਂ ਦਾ ਦੇਸ਼ ਹੈ। ਭਾਰਤ ਦੇ ਅਨੁਸ਼ਾਸਿਤ, ਸਮਰਪਿਤ ਅਤੇ ਪ੍ਰਤਿਭਾਸ਼ਾਲੀ ਨੌਜਵਾਨਾਂ ਵਰਗਾ ਕਿਰਤ ਬਲ ਸਮੁੱਚੇ ਵਿਸ਼ਵ ਵਿੱਚ ਹੋਰ ਕਿਤੇ ਨਹੀਂ ਹੈ। ਅਸੀਂ ਅੰਗਰੇਜ਼ੀ ਭਾਸ਼ਾ ਬੋਲਣ ਵਾਲਾ ਦੂਜਾ ਸਭ ਤੋਂ ਵੱਡਾ ਦੇਸ਼ ਹਾਂ। ਸਾਡੇ ਨੌਜਵਾਨ ਕੇਵਲ ਰੋਜ਼ਗਾਰ ਦੀ ਭਾਲ ਹੀ ਨਹੀਂ ਕਰ ਰਹੇ। ਉਨ੍ਹਾਂ ਨੇ ਜੋਖਮ ਲੈਣੇ ਸ਼ੁਰੂ ਕਰ ਦਿੱਤੇ ਹਨ ਅਤੇ ਉਹ ਹੁਣ ਅਕਸਰ ਉੱਦਮੀ ਬਣਨ ਨੂੰ ਤਰਜੀਹ ਦਿੰਦੇ ਹਨ।
ਮੰਗ ਦੇ ਮੋਰਚੇ ‘ਤੇ, ਸਾਡਾ ਉੱਭਰ ਰਿਹਾ ਮੱਧ ਵਰਗ ਇੱਕ ਵਿਸ਼ਾਲ ਘਰੇਲੂ ਬਜ਼ਾਰ ਬਣਾਉਂਦਾ ਹੈ।
ਭਾਰਤੀ ਪ੍ਰਾਇਦੀਪ ਦੁਆਲੇ ਮੌਜੂਦ ਸਮੁੰਦਰ ਸਾਨੂੰ ਅਫ਼ਰੀਕਾ, ਮੱਧ-ਪੂਰਬੀ ਦੇਸ਼ਾਂ ਤੇ ਯੂਰੋਪ ਸਮੇਤ ਵਿਸ਼ਵ ਦੇ ਵਿਸ਼ਾਲ ਬਜ਼ਾਰਾਂ ਨਾਲ ਜੋੜਦੇ ਹਨ।
ਕੁਦਰਤ ਸਾਡੇ ਪ੍ਰਤੀ ਦਿਆਲ ਰਹੀ ਹੈ। ਸਾਡੀਆਂ ਫ਼ਸਲਾਂ ਦੇ ਤਿੰਨ ਸੀਜ਼ਨ ਸਾਨੂੰ ਭੋਜਨ, ਸਬਜ਼ੀਆਂ ਅਤੇ ਫਲ਼ ਵੱਡੀ ਮਾਤਰਾ ਵਿੱਚ ਉਗਾਉਣ ਦੇ ਯੋਗ ਬਣਾਉਂਦੇ ਹਨ।
ਸਾਡੇ ਪੌਦਿਆਂ ਅਤੇ ਜਾਨਵਰਾਂ ਦੀ ਵਿਭਿੰਨਤਾ ਬੇਮਿਸਾਲ ਹੈ। ਸਾਡੇ ਸੱਭਿਆਚਾਰ ਦੀ ਅਮੀਰੀ ਅਤੇ ਇਸ ਦੇ ਸਜੀਵ ਪ੍ਰਤੀਕ ਵਿਲੱਖਣ ਹਨ। ਸਾਡੇ ਸੰਸਥਾਨਾਂ ਅਤੇ ਵਿਦਵਾਨਾਂ ਨੂੰ ਸਮੁੱਚੇ ਵਿਸ਼ਵ ਵਿੱਚ ਮਾਨਤਾ ਪ੍ਰਾਪਤ ਹੈ। ਭਾਰਤ ਹੁਣ ਤੇਜ਼ੀ ਨਾਲ ਉੱਭਰ ਰਿਹਾ ਖੋਜ ਤੇ ਵਿਕਾਸ ਧੁਰਾ ਹੈ। ਅਸੀਂ ਵਿਸ਼ਵ ਵਿੱਚ ਦੂਜੇ ਨੰਬਰ ਉੱਤੇ ਸਭ ਤੋਂ ਵੱਧ ਵਿਗਿਆਨੀ ਤੇ ਇੰਜੀਨੀਅਰ ਤਿਆਰ ਕਰਦੇ ਹਾਂ।
ਸਾਡੇ ਮਨੋਰੰਜਨ ਉਦਯੋਗ ਨੇ ਪੂਰੀ ਦੁਨੀਆ ਵਿੱਚ ਲਹਿਰਾਂ-ਬਹਿਰਾਂ ਲਾਈਆਂ ਹੋਈਆਂ ਹਨ। ਇਹ ਸਭ, ਬਹੁਤ ਘੱਟ ਲਾਗਤ ਉੱਤੇ ਚੰਗਾ ਮਿਆਰੀ ਜੀਵਨ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ।
ਦੋਸਤੋ!
ਸਾਡੀ ਸਰਕਾਰ ਸਵੱਛ ਸ਼ਾਸਨ ਦੇਣ ਅਤੇ ਭ੍ਰਿਸ਼ਟਾਚਾਰ ਤੇ ਭਾਈ-ਭਤੀਜਾਵਾਦ ਦਾ ਖ਼ਾਤਮਾ ਕਰਨ ਦੇ ਵਾਅਦੇ ਨਾਲ ਚੁਣੀ ਗਈ ਸੀ। ਸਾਡੀ ਰਾਜਨੀਤੀ ਤੇ ਅਰਥਵਿਵਸਥਾ ਦੇ ਤਰੀਕਿਆਂ ਵਿੱਚ ਵਰਣਨਯੋਗ ਤਬਦੀਲੀ ਲਿਆਉਣਾ ਹੀ ਸਾਡਾ ਦ੍ਰਿਸ਼ਟੀਕੋਣ ਅਤੇ ਮਿਸ਼ਨ ਹੈ। ਅਸੀਂ ਇਸ ਦਿਸ਼ਾ ਵਿੱਚ ਕਈ ਫ਼ੈਸਲੇ ਲਏ ਹਨ ਤੇ ਕਦਮ ਚੁੱਕੇ ਹਨ। ਤੁਹਾਨੂੰ ਉਦਾਹਰਨਾਂ ਦੇਣ ਲਈ, ਅਸੀਂ ਇਹ ਤਬਦੀਲੀਆਂ ਲਿਆ ਰਹੇ ਹਾਂ:
ਇਹ ਕਰਦਿਆਂ ਡਿਜੀਟਲ ਤਕਨਾਲੋਜੀ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ। ਮੈਂ ਅਕਸਰ ਆਖਦਾ ਹਾਂ ਕਿ ਈ-ਸ਼ਾਸਨ ਅਸਾਨ ਅਤੇ ਪ੍ਰਭਾਵਸ਼ਾਲੀ ਸ਼ਾਸਨ ਹੈ। ਮੈਂ ਨੀਤੀ ਰਾਹੀਂ ਸੰਚਾਲਿਤ ਸੰਚਾਲਨ ਦੀ ਲੋੜ ਉੱਤੇ ਵੀ ਜ਼ੋਰ ਦਿੰਦਾ ਹਾਂ। ਆਨਲਾਈਨ ਪ੍ਰਕਿਰਿਆਵਾਂ ਨੇ ਫ਼ੈਸਲੇ ਲੈਣ ਵਿੱਚ ਰਫ਼ਤਾਰ ਤੇ ਖੁੱਲ੍ਹਾਪਣ ਲਿਆਂਦਾ ਹੈ। ਇਸ ਮਾਮਲੇ ਵਿੱਚ, ਅਸੀਂ ਨਵੀਂ ਤਕਨਾਲੋਜੀਆਂ ਨੂੰ ਅਪਨਾਉਣ ਅਤੇ ਉਨ੍ਹਾਂ ਨੂੰ ਜਜ਼ਬ ਕਰਨ ਲਈ ਕੰਮ ਕਰ ਰਹੇ ਹਾਂ, ਤਾਂ ਜੋ ਪਾਰਦਰਸ਼ਤਾ ਲਿਆਂਦੀ ਜਾ ਸਕੇ ਅਤੇ ਅਖ਼ਤਿਆਰੀ-ਕੰਮ ਖ਼ਤਮ ਹੋ ਸਕਣ। ਮੇਰੇ ‘ਤੇ ਭਰੋਸਾ ਰੱਖੋ, ਅਸੀਂ ਹੁਣ ਵਿਸ਼ਵ ਦੇ ਸਭ ਤੋਂ ਵੱਧ ਡਿਜੀਟਲਾਈਜ਼ਡ ਅਰਥਵਿਵਸਥਾ ਬਣਨ ਦੀ ਸਰਦਲ਼ (ਦਹਿਲੀਜ਼) ਉੱਤੇ ਆ ਚੁੱਕੇ ਹਾਂ। ਤੁਹਾਡੇ ਵਿੱਚੋਂ ਬਹੁਤੇ ਭਾਰਤ ਵਿੱਚ ਇਹ ਤਬਦੀਲੀ ਚਾਹੁੰਦੇ ਸਨ। ਮੈਨੂੰ ਇਹ ਆਖਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਇਹ ਤੁਹਾਡੇ ਸਾਹਮਣੇ ਵਾਪਰ ਰਿਹਾ ਹੈ।
ਪਿਛਲੇ ਢਾਈ ਸਾਲਾਂ ਦੌਰਾਨ, ਅਸੀਂ ਭਾਰਤ ਦੀਆਂ ਸਾਰੀਆਂ ਸੰਭਾਵਨਾਵਾਂ ਤੱਕ ਪੁੱਜਣ ਅਤੇ ਅਰਥਵਿਵਸਥਾ ਨੂੰ ਦਰੁਸਤ ਕਰਨ ਲਈ ਅਣਥੱਕ ਢੰਗ ਨਾਲ ਕੰਮ ਕੀਤਾ ਹੈ। ਨਤੀਜੇ ਬਹੁਤ ਉਤਸ਼ਾਹਜਨਕ ਰਹੇ ਹਨ। ਪ੍ਰਮੁੱਖ ਸਮੂਹਕ-ਆਰਥਿਕ ਸੂਚਕ-ਅੰਕਾਂ; ਜਿਵੇਂ ਕਿ ਕੁੱਲ ਘਰੇਲੂ ਉਤਪਾਦਨ ਦੇ ਵਿਕਾਸ, ਨੋਟ ਪਸਾਰੇ ਦੀ ਦਰ (ਮੁਦਰਾ ਸਫ਼ੀਤੀ), ਵਿੱਤੀ ਘਾਟੇ, ਚਾਲੂ ਖਾਤਾ ਘਾਟੇ ਅਤੇ ਵਿਦੇਸ਼ੀ ਨਿਵੇਸ਼ਾਂ ਦੇ ਮਾਮਲੇ ਵਿੱਚ ਨਿੱਗਰ ਸੁਧਾਰ ਵੇਖਣ ਨੂੰ ਮਿਲਿਆ ਹੈ।
ਭਾਰਤ ਵਿਸ਼ਵ ਦੀ ਸਭ ਤੋਂ ਵੱਧ ਤੇਜ਼ੀ ਨਾਲ ਪ੍ਰਫੁੱਲਤ ਹੋ ਰਹੀ ਵੱਡੀ ਅਰਥਵਿਵਸਥਾ ਬਣ ਚੁੱਕੀ ਹੈ। ਵਿਸ਼ਵ ਪੱਧਰ ‘ਤੇ ਆਰਥਿਕ ਮੰਦਹਾਲੀ ਦੇ ਬਾਵਜੂਦ, ਅਸੀਂ ਸ਼ਾਨਦਾਰ ਵਿਕਾਸ ਦਰਜ ਕੀਤਾ ਹੈ। ਵਿਸ਼ਵ ਆਰਥਿਕਤਾ ਵਿੱਚ ਭਾਰਤ ਇੱਕ ਚਮਕੀਲਾ ਮੁਕਾਮ ਹੈ। ਸਾਨੂੰ ਵਿਸ਼ਵ-ਵਿਕਾਸ ਦੇ ਇੰਜਣ ਵਜੋਂ ਦੇਖਿਆ ਜਾਂਦਾ ਹੈ।
ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਹੋਰ ਸੰਸਥਾਨਾਂ ਨੇ ਆਉਣ ਵਾਲੇ ਦਿਨਾਂ ਵਿੱਚ ਭਾਰਤ ਵਿੱਚ ਬਿਹਤਰ ਵਿਕਾਸ ਦੇ ਅਨੁਮਾਨ ਲਾਏ ਹਨ। ਸਾਲ 2014-15 ਦੌਰਾਨ, ਭਾਰਤ ਨੇ ਵਿਸ਼ਵ ਵਿਕਾਸ ਵਿੱਚ 12.5 % ਦਾ ਯੋਗਦਾਨ ਪਾਇਆ ਹੈ। ਵਿਸ਼ਵ ਵਿਕਾਸ ਵਿੱਚ ਇਸ ਦਾ ਯੋਗਦਾਨ ਵਿਸ਼ਵ-ਅਰਥਵਿਵਸਥਾ ਦੇ ਹਿੱਸੇ ਨਾਲੋਂ 68 %ਵੱਧ ਹੈ।
ਵਪਾਰ ਲਈ ਯੋਗ ਅਤੇ ਸੁਖਾਵਾਂ ਮਾਹੌਲ ਸਿਰਜਣਾ ਅਤੇ ਨਿਵੇਸ਼ਾਂ ਨੂੰ ਖਿੱਚਣਾ ਮੇਰੀ ਸਭ ਤੋਂ ਵੱਡੀ ਤਰਜੀਹ ਹੈ। ਸਾਨੂੰ ਆਪਣੇ ਨੌਜਵਾਨਾਂ ਲਈ ਵਧੇਰੇ ਮੌਕੇ ਪੈਦਾ ਕਰਨ ਵਾਸਤੇ ਇਹ ਸਭ ਕਰਨਾ ਪੈਣਾ ਹੈ। ਇਸ ਭਾਵਨਾ ਨਾਲ, ਅਸੀਂ ਕੁਝ ਇਤਿਹਾਸਕ ਪਹਿਲਕਦਮੀਆਂ ਲਾਗੂ ਕਰਨ ਵੱਲ ਵਧ ਰਹੇ ਹਾਂ। ਇਸ ਵਿੱਚ ‘ਮਾਲ ਤੇ ਸੇਵਾ ਟੈਕਸ’ (ਗੁੱਡਜ਼ ਅਤੇ ਸਰਵਿਸੇਜ਼ ਟੈਕਸ) ਸ਼ਾਮਲ ਹੈ।
ਵਿੱਤੀ ਅਸਮਰੱਥਾ ਅਤੇ ਦੀਵਾਲੀਆਪਣ ਜ਼ਾਬਤਾ, ਰਾਸ਼ਟਰੀ ਕੰਪਨੀ ਲਾੱਅ ਟ੍ਰਿਬਿਊਨਲ, ਇੱਕ ਨਵਾਂ ਸਾਲਸੀ ਢਾਂਚਾ ਅਤੇ ਇੱਕ ਨਵਾਂ ਆਈ.ਪੀ.ਆਰ. ਸ਼ਾਸਨ ਸਾਰੇ ਆਪਣੀ ਥਾਂ ‘ਤੇ ਸਥਾਪਤ ਹੋ ਗਏ ਹਨ। ਨਵੀਂਆਂ ਵਪਾਰਕ ਅਦਾਲਤਾਂ ਵੀ ਸਥਾਪਤ ਹੋ ਚੁੱਕੀਆਂ ਹਨ। ਅਸੀਂ ਜਿਸ ਦਿਸ਼ਾ ਵੱਲ ਜਾ ਰਹੇ ਹਾਂ, ਇਹ ਤਾਂ ਉਸ ਦੀਆਂ ਕੇਵਲ ਕੁਝ ਕੁ ਉਦਾਹਰਨਾਂ ਹੀ ਹਨ। ਮੇਰੀ ਸਰਕਾਰ ਭਾਰਤੀ ਅਰਥਵਿਵਸਥਾ ਵਿੱਚ ਸੁਧਾਰ ਨਿਰੰਤਰ ਜਾਰੀ ਰੱਖਣ ਲਈ ਮਜ਼ਬੂਤੀ ਨਾਲ ਪ੍ਰਤੀਬੱਧ ਹੈ।
ਦੋਸਤੋ!
ਅਸੀਂ ‘ਕਾਰੋਬਾਰ ਕਰਨਾ ਸੁਖਾਲਾ ਬਣਾਉਣ‘ ਉੱਤੇ ਸਭ ਤੋਂ ਵੱਧ ਜ਼ੋਰ ਦਿੱਤਾ ਹੈ। ਅਸੀਂ ਲਾਇਸੈਂਸਿੰਗ ਪ੍ਰਕਿਰਿਆਵਾਂ ਨੂੰ ਨਰਮ ਕਰਨ ਅਤੇ ਪ੍ਰਵਾਨਗੀਆਂ, ਰਿਟਰਨਾਂ ਤੇ ਨਿਰੀਖਣਾਂ ਨਾਲ ਸਬੰਧਤ ਵਿਵਸਥਾਵਾਂ ਤੇ ਕਾਰਜ-ਵਿਧੀਆਂ ਨੂੰ ਤਰਕਪੂਰਨ ਬਣਾਉਣ ਲਈ ਫ਼ੈਸਲਾਕੁੰਨ ਕਦਮ ਚੁੱਕੇ ਹਨ। ਅਸੀਂ ਵਿਭਿੰਨ ਖੇਤਰਾਂ ਵਿੱਚ ਸੈਂਕੜੇ ਕਾਰਜ-ਨੁਕਤੇ ਲਾਗੂ ਕੀਤੇ ਜਾਣ ਉੱਤੇ ਨਜ਼ਰ ਰੱਖ ਰਹੇ ਹਾਂ, ਜਿਨ੍ਹਾਂ ਦਾ ਉਦੇਸ਼ ਨਿਯੰਤ੍ਰਣ-ਢਾਂਚੇ ਵਿੱਚ ਸੁਧਾਰ ਲਿਆਉਣਾ ਹੈ। ਇਹ ਚੰਗੇ ਸ਼ਾਸਨ ਦੇ ਸਾਡੇ ਵਾਅਦੇ ਦਾ ਹਿੱਸਾ ਹੈ।
ਸਾਡੇ ਜਤਨਾਂ ਦੇ ਨਤੀਜੇ ਵਿਭਿੰਨ ਸੂਚਕ-ਅੰਕਾਂ ਰਾਹੀਂ ਭਾਰਤ ਦੀਆਂ ਵਿਸ਼ਵ–ਦਰਜਾਬੰਦੀਆਂ ਵਿੱਚ ਦ੍ਰਿਸ਼ਟਮਾਨ ਹੋ ਰਹੇ ਹਨ। ਪਿਛਲੇ ਦੋ ਵਰ੍ਹਿਆਂ ਦੌਰਾਨ ਸਾਹਮਣੇ ਆਈਆਂ ਕਈ ਵਿਸ਼ਵ-ਰਿਪੋਰਟਾਂ ਅਤੇ ਮੁਲਾਂਕਣਾਂ ਨੇ ਇਹੋ ਦਰਸਾਇਆ ਹੈ ਕਿ ਭਾਰਤ ਨੇ ਆਪਣੀਆਂ ਨੀਤੀਆਂ, ਪਿਰਤਾਂ ਵਿੱਚ ਸੁਧਾਰ ਲਿਆਂਦਾ ਹੈ, ਜਿਸ ਕਰ ਕੇ ਇਸ ਦੇ ਆਰਥਿਕ ਪ੍ਰੋਫ਼ਾਇਲ ਵਿੱਚ ਵੀ ਸੁਧਾਰ ਹੋਇਆ ਹੈ।
‘ਕਾਰੋਬਾਰ ਕਰਨ ਬਾਰੇ ਵਿਸ਼ਵ ਬੈਂਕ ਦੀ ਰਿਪੋਰਟ’ ਵਿੱਚ ਭਾਰਤ ਦੇ ਦਰਜੇ ‘ਚ ਵਰਣਨਯੋਗ ਸੁਧਾਰ ਹੋਇਆ ਹੈ।
ਯੂ.ਐੱਨ.ਸੀ.ਟੀ.ਏ.ਡੀ. ਵੱਲੋਂ ਜਾਰੀ ਕੀਤੀ ਗਈ ਵਿਸ਼ਵ ਨਿਵੇਸ਼ ਰਿਪੋਰਟ-2016 ‘ਚ ਭਾਰਤ ਨੂੰ ਸਾਲ 2016-18 ਲਈ ਚੋਟੀ ਦੀਆਂ ਵੱਡੀਆਂ ਸੰਭਾਵਨਾਵਾਂ ਵਾਲੀਆਂ ਮੇਜ਼ਬਾਨ ਅਰਥ-ਵਿਵਸਥਾਵਾਂ ਦੀ ਸੂਚੀ ਵਿੱਚ ਤੀਜੇ ਨੰਬਰ ਉੱਤੇ ਰੱਖਿਆ ਗਿਆ ਹੈ।
ਵਿਸ਼ਵ ਆਰਥਿਕ ਫ਼ੋਰਮ ਦੀ ‘ਵਿਸ਼ਵ ਪ੍ਰਤੀਯੋਗਿਤਾ ਰਿਪੋਰਟ 2015-16 ਅਤੇ 2016-17’ ‘ਚ ਵੀ ਸਾਡੇ ਦਰਜੇ ਵਿੱਚ 32 ਸਥਾਨਾਂ ਦਾ ਸੁਧਾਰ ਹੋਇਆ ਹੈ।
ਡਬਲਿਊ.ਆਈ.ਪੀ.ਓ. ਅਤੇ ਹੋਰ ਸੰਸਥਾਨਾਂ ਵੱਲੋਂ ਜਾਰੀ ਕੀਤੇ ਗਏ ‘ਵਿਸ਼ਵ ਨਵੀਨਤਾ ਸੂਚਕ-ਅੰਕ 2016’ ਵਿੱਚ ਅਸੀਂ 16 ਦਰਜਾ-ਸਥਾਨ ਉੱਤੇ ਆ ਗਏ ਹਾਂ;
ਵਿਸ਼ਵ ਬੈਂਕ ਦੇ ‘ਲੌਜਿਸਟਿਕਸ ਕਾਰਕੁਜ਼ਾਰੀ ਸੂਚਕ-ਅੰਕ 2016’ ਵਿੱਚ ਅਸੀਂ 19 ਸਥਾਨ ਉੱਤੇ ਆਏ ਹਾਂ।
ਤੁਸੀਂ ਵੇਖ ਸਕਦੇ ਹੋ ਕਿ ਅਸੀਂ ਵਿਸ਼ਵ ਦੀਆਂ ਬਿਹਤਰੀਨ ਪਿਰਤਾਂ ਦੇ ਨੇੜੇ ਪੁੱਜ ਰਹੇ ਹਾਂ। ਅਸੀਂ ਦਿਨ-ਬ-ਦਿਨ ਹੋਰ ਵਧੇਰੇ ਸੰਗਠਤ ਵਿਸ਼ਵ ਵੱਲ ਵਧਦੇ ਜਾ ਰਹੇ ਹਾਂ। ਸਾਡਾ ਆਤਮ-ਵਿਸ਼ਵਾਸ ਸਾਡੀਆਂ ਨੀਤੀਆਂ ਅਤੇ ਪਿਰਤਾਂ ਦੇ ਸਕਾਰਾਤਮਕ ਪ੍ਰਭਾਵ ਨਾਲ ਵਧਿਆ ਹੈ। ਇਸ ਨੇ ਸਾਨੂੰ ਕਾਰੋਬਾਰ ਕਰਨ ਲਈ ਸਭ ਤੋਂ ਸੁਖਾਲਾ ਸਥਾਨ ਬਣਨ ਹਿਤ ਆਪਣੀਆਂ ਪ੍ਰਕਿਰਿਆਵਾਂ ਹੋਰ ਸਰਲ ਬਣਾਉਣ ਦੀ ਪ੍ਰੇਰਨਾ ਵੀ ਦਿੱਤੀ ਹੈ।
ਅਸੀਂ ਹਰ ਰੋਜ਼ ਆਪਣੀਆਂ ਨੀਤੀਆਂ ਤੇ ਕਾਰਜ-ਵਿਧੀਆਂ ਹੋਰ ਤਰਕਪੂਰਨ ਬਣਾਉਂਦੇ ਜਾ ਰਹੇ ਹਾਂ, ਤਾਂ ਜੋ ਕਾਰੋਬਾਰੀ ਅਦਾਰਿਆਂ ਨੂੰ ਸਥਾਪਤ ਕਰਨਾ ਤੇ ਉਨ੍ਹਾਂ ਦਾ ਵਿਕਾਸ ਕਰਨਾ ਸਰਲ ਬਣ ਸਕਣ।
ਅਸੀਂ ਬਹੁਤ ਸਾਰੇ ਖੇਤਰਾਂ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਵਿਭਿੰਨ ਤਰੀਕਿਆਂ ਨਾਲ ਉਦਾਰ ਬਣਾ ਦਿੱਤਾ ਹੈ। ਇਸ ਵੇਲੇ ਭਾਰਤ ਦੁਨੀਆ ਦੀਆਂ ਸਭ ਤੋਂ ਵੱਧ ਖੁੱਲ੍ਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ।
ਮਾਹੌਲ ਵਿੱਚ ਇਸ ਤਬਦੀਲੀ ਨੂੰ ਘਰੇਲੂ ਤੇ ਵਿਦੇਸ਼ੀ ਦੋਵੇਂ ਤਰ੍ਹਾਂ ਦੇ ਨਿਵੇਸ਼ਕ ਮਹਿਸੂਸ ਕਰਨ ਲੱਗ ਪਏ ਹਨ। ਦੇਸ਼ ਵਿੱਚ ਸਟਾਰਟ-ਅੱਪ ਲਈ ਇੱਕ ਉਤਸ਼ਾਹਜਨਕ ਤੇ ਸੁਖਾਵਾਂ ਮਾਹੌਲ ਸ਼ਕਲ ਅਖ਼ਤਿਆਰ ਕਰਦਾ ਜਾ ਰਿਹਾ ਹੈ। ਇੰਝ ਨੌਜਵਾਨਾਂ ਦੀ ਤਾਕਤ ਵੀ ਹੌਲੀ-ਹੌਲੀ ਉਜਾਗਰ ਹੁੰਦੀ ਜਾ ਰਹੀ ਹੈ, ਜੋ ਸੱਚਮੁਚ ਦਿਲ ਨੂੰ ਖ਼ੁਸ਼ ਕਰਦੀ ਹੈ।
ਪਿਛਲੇ ਢਾਈ ਸਾਲਾਂ ਦੌਰਾਨ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਕੁੱਲ ਆਮਦ 130 ਅਰਬ ਅਮਰੀਕੀ ਡਾਲਰ ਨੂੰ ਛੋਹ ਗਈ ਹੈ। ਪਿਛਲੇ ਦੋ ਵਿੱਤੀ ਵਰ੍ਹਿਆਂ ਦੌਰਾਨ ਸਿੱਧੇ ਵਿਦੇਸ਼ੀ ਨਿਵੇਸ਼ ਦੇ ਲਾਭ–ਅੰਸ਼ ਦਾ ਆਮਦ–ਪ੍ਰਵਾਹ; ਪਿਛਲੇ ਦੋ ਵਿੱਤੀ ਸਾਲਾਂ ਦੇ ਮੁਕਾਬਲੇ 60 %ਵੱਧ ਸੀ। ਦਰਅਸਲ, ਪਿਛਲੇ ਵਰ੍ਹੇ ਦੌਰਾਨ ਸਿੱਧੇ ਵਿਦੇਸ਼ੀ ਨਿਵੇਸ਼ ਦਾ ਕੁੱਲ ਆਮਦ-ਪ੍ਰਵਾਹ ਹੁਣ ਤੱਕ ਤੱਕ ਸਭ ਤੋਂ ਉਚੇਰਾ ਰਿਹਾ ਹੈ।
ਜਿਹੜੇ ਦੇਸ਼ਾਂ ਤੋਂ ਸਿੱਧਾ ਵਿਦੇਸ਼ੀ ਨਿਵੇਸ਼ ਆ ਰਿਹਾ ਹੈ ਅਤੇ ਜਿਹੜੇ ਖੇਤਰਾਂ ਵਿੱਚ ਅਜਿਹਾ ਨਿਵੇਸ਼ ਆ ਕੇ ਲੱਗ ਰਿਹਾ ਹੈ, ਉਸ ਵਿੱਚ ਵੀ ਪਿਛਲੇ ਦੋ ਵਰ੍ਹਿਆਂ ਦੌਰਾਨ ਵਿਭਿੰਨਤਾ ਆਈ ਹੈ। ਭਾਰਤ ਹੁਣ ਏਸ਼ੀਆ-ਪ੍ਰਸ਼ਾਂਤ ਮਹਾਂਸਾਗਰ ਵਿੱਚ ਪੂੰਜੀ ਨਿਵੇਸ਼ ਦਾ ਮੋਹਰੀ ਪ੍ਰਾਪਤ-ਕਰਤਾ ਹੈ। ਸਿੱਧੇ ਵਿਦੇਸ਼ੀ ਨਿਵੇਸ਼ ਦੇ ਆਮਦ-ਪ੍ਰਵਾਹ ਦੀਆਂ ਮੱਦਾਂ ਵਿੱਚ ਇਸ ਨੇ ਲਗਾਤਾਰ ਪਹਿਲੇ 1′ ਦੇਸ਼ਾਂ ਵਿੱਚ ਆਪਣਾ ਸਥਾਨ ਕਾਇਮ ਰੱਖਿਆ ਹੋਇਆ ਹੈ।
ਪਰ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀ। ਭਾਰਤ ਨੇ ਨਿਵੇਸ਼ ਉੱਤੇ ਮੁਨਾਫ਼ਾ ਪ੍ਰਦਾਨ ਕੀਤੇ ਜਾਣ ਦੀਆਂ ਮੱਦਾਂ ਵਿੱਚ ਹੋਰ ਸਾਰੇ ਦੇਸ਼ਾਂ ਨੂੰ ਪਿਛਾਂਹ ਛੱਡ ਦਿੱਤਾ ਹੈ। ਸਾਲ 2015 ‘ਚ, ਭਾਰਤ ‘ਅਧਾਰ–ਰੇਖਾ ਮੁਨਾਫ਼ਾਯੋਗਤਾ ਸੂਚਕ–ਅੰਕ‘ ਵਿੱਚ ਪਹਿਲੇ ਸਥਾਨ ਉੱਤੇ ਆ ਗਿਆ ਹੈ।
ਦੋਸਤੋ!
‘ਮੇਕ ਇਨ ਇੰਡੀਆ‘ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਾ ਹੈ। ਇਹ ਭਾਰਤ ਨੂੰ ਨਿਰਮਾਣ, ਡਿਜ਼ਾਇਨ ਅਤੇ ਨਵੀਨਤਾ ਦੇ ਮਾਮਲਿਆਂ ਵਿੱਚ ਇੱਕ ਅੰਤਰਰਾਸ਼ਟਰੀ ਧੁਰਾ ਬਣਾਉਣ ਦੇ ਉਦੇਸ਼ ਵੱਲ ਸੇਧਤ ਹੈ। ‘ਮੇਕ ਇਨ ਇੰਡੀਆ‘ ਨੇ ਪਿੱਛੇ ਜਿਹੇ ਆਪਣੀ ਦੂਜੀ ਵਰ੍ਹੇ-ਗੰਢ ਦੇ ਜਸ਼ਨ ਮਨਾਏ ਹਨ।
ਮੈਨੂੰ ਇਹ ਤੱਥ ਸਾਂਝਾ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਵਿਸ਼ਵ ਵਿੱਚ ਨਿਰਮਾਣ ਕਰਨ ਵਾਲਾ ਛੇਵਾਂ ਸਭ ਤੋਂ ਵੱਡਾ ਦੇਸ਼ ਬਣ ਗਏ ਹਨ, ਜਦ ਕਿ ਪਹਿਲਾਂ ਅਸੀਂ ਇਸ ਮਾਮਲੇ ‘ਚ 9ਵੇਂ ਸਥਾਨ ‘ਤੇ ਸਾਂ। ਸਾਲ 2015-16 ਦੌਰਾਨ ਨਿਰਮਾਣ ਦੇ ਖੇਤਰ ਵਿੱਚ ਸਾਡੇ ਕੁੱਲ ਮੁੱਲ-ਵਾਧੇ ਵਿੱਚ 9 %ਵਾਧਾ ਦਰਜ ਕੀਤਾ ਗਿਆ ਹੈ। ਇਹ ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਪੰਜ ਤੋਂ ਛੇ %ਉਚੇਰਾ ਵਾਧਾ ਹੈ।
ਇਸ ਨਾਲ ਸਾਨੂੰ ਰੋਜ਼ਗਾਰ ਦੇ ਬਜ਼ਾਰ ਨੂੰ ਵਧਾਉਣ ਵਿੱਚ ਮਦਦ ਮਿਲ ਰਹੀ ਹੈ ਤੇ ਸਾਡੇ ਲੋਕਾਂ ਦੀ ਖ਼ਰੀਦ-ਸ਼ਕਤੀ ਵਿੱਚ ਵਾਧਾ ਹੋ ਰਿਹਾ ਹੈ। ਪਰ ਅਸਲ ਸੰਭਾਵਨਾਵਾਂ ਤਾਂ ਇਸ ਨਾਲੋਂ ਕਿਤੇ ਹੋਰ ਉੱਚੀਆਂ ਹਨ।
ਤੁਹਾਨੂੰ ਕੁਝ ਉਦਾਹਰਨਾਂ ਦਿੰਦਾ ਹਾਂ: ਭਾਰਤ ਦੇ ਫੂਡ ਪ੍ਰੋਸੈੱਸਿੰਗ ਉਦਯੋਗ ਵਿੱਚ ਅਗਲੇ 10 ਵਰ੍ਹਿਆਂ ਦੌਰਾਨ ਲਗਭਗ ਪੰਜ ਗੁਣਾ ਵਾਧਾ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ, ਭਾਰਤ ਦਾ ‘ਘੱਟ ਵਾਹਨ ਭੇਦਕਰਨ’ (ਲੋਅ ਵਹੀਕਲ ਪੈਨੇਟ੍ਰੇਸ਼ਨ) ਇਸ ਨੂੰ ਵਿਸ਼ਵ ਦੇ ਸਭ ਤੋਂ ਦਿਲ-ਖਿੱਚਵੇਂ ਆਟੋ-ਬਜ਼ਾਰਾਂ ਵਿੱਚੋਂ ਇੱਕ ਬਣਾਉਂਦਾ ਹੈ। ਸਰਕਾਰੀ ਪੱਧਰ ਉੱਤੇ ਸਾਨੂੰ ਯਕੀਨੀ ਬਣਾਉਣਾ ਪੈਣਾ ਹੈ ਕਿ ਸਾਡੀ ਵਿਕਾਸ ਪ੍ਰਕਿਰਿਆ ਸਮਾਵੇਸ਼ੀ ਹੋਵੇ ਤੇ ਦਿਹਾਤੀ ਤੇ ਸ਼ਹਿਰੀ ਦੋਵੇਂ ਤਰ੍ਹਾਂ ਦੇ ਭਾਈਚਾਰਿਆਂ ਤੱਕ ਪੁੱਜੇ। ਅਸੀਂ ਭਾਰਤ ਵਿੱਚ ਇਹ ਲਿਆਉਣ ਲਈ ਵਚਨਬੱਧ ਹਾਂ:
ਰੋਜ਼ਗਾਰ ਦੇ ਬਿਹਤਰ ਮੌਕੇ;
ਬਿਹਤਰ ਆਮਦਨ;
ਬਿਹਤਰ ਖ਼ਰੀਦ–ਸ਼ਕਤੀ;
ਬਿਹਤਰ ਜੀਵਨ ਮਿਆਰ;
ਅਤੇ ਜੀਵਨ ਦੇ ਬਿਹਤਰ ਮਾਪਦੰਡ/ਮਿਆਰ।
ਦੋਸਤੋ!
ਸਾਡੀਆਂ ਵਿਕਾਸ-ਜ਼ਰੂਰਤਾਂ ਵਿਸ਼ਾਲ ਹਨ। ਸਾਡਾ ਵਿਕਾਸ-ਏਜੰਡਾ ਉਦੇਸ਼-ਮੁਖੀ ਹੈ। ਉਦਾਹਰਨ ਵਜੋਂ:
ਅਸੀਂ ਹਰੇਕ ਸਿਰ ਉੱਤੇ ਇੱਕ ਛੱਤ ਪ੍ਰਦਾਨ ਕਰਨੀ ਚਾਹੁੰਦੇ ਹਾਂ;
ਅਸੀਂ ਹੁਣ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਵੱਲ ਪੁਲਾਂਘ ਪੁੱਟ ਰਹੇ ਹਾਂ: ਬੁਨਿਆਦੀ ਤੇ ਸਮਾਜਕ ਦੋਵੇਂ ਹੀ ਖੇਤਰਾਂ ਵਿੱਚ; ਦਿਹਾਤੀ ਤੇ ਸ਼ਹਿਰੀ ਦੋਵੇਂ ਖੇਤਰਾਂ ਵਿੱਚ। ਇਸ ਵਿੱਚ ਮਾਲ-ਲਾਂਘੇ, ਉਦਯੋਗਿਕ ਲਾਂਘੇ, ਤੇਜ਼ ਰਫ਼ਤਾਰ ਤੇ ਮੈਟਰੋ ਰੇਲ ਪ੍ਰੋਜੈਕਟ, ਲੌਜਿਸਟਿਕਸ ਪਾਰਕ, ਸਮਾਰਟ ਸਿਟੀਜ਼, ਤੱਟੀ ਖੇਤਰ, ਖੇਤਰੀ ਹਵਾਈ ਅੱਡੇ, ਜਲ, ਸਵੱਛਤਾ ਤੇ ਊਰਜਾ ਪਹਿਲਕਦਮੀਆਂ ਸ਼ਾਮਲ ਹਨ। ਸਾਡੀ ਪ੍ਰਤੀ ਵਿਅਕਤੀ ਬਿਜਲੀ ਖਪਤ ਜ਼ਰੂਰ ਵਧਣੀ ਚਾਹੀਦੀ ਚਾਹੀਦੀ ਹੈ। ਅਸੀਂ ਇੰਝ ਕੀਤਾ ਵੀ ਹੈ, ਅਸੀਂ ਅਖੁੱਟ ਊਰਜਾ ਉਤਸਾਹਿਤ ਕਰਨ ਲਈ ਪ੍ਰਤੀਬੱਧ ਹਾਂ।
ਅਸੀਂ ਵੱਡੇ ਤਰੀਕੇ ਨਾਲ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਇੱਛੁਕ ਹਾਂ ਅਤੇ ਇਸ ਲਈ ਸੈਰ-ਸਪਾਟੇ ਦੇ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੈ। ਸੜਕਾਂ ਦੇ ਨਿਰਮਾਣ ਅਤੇ ਰੇਲ-ਪਟੜੀਆਂ ਦੀ ਵਿਛਾਈ ਕਈ ਗੁਣਾ ਵਧ ਗਈ ਹੈ। ਭਾਰਤ ਹੁਣ ਵਿਸ਼ਵ ਦੇ ਸਭ ਤੋਂ ਵਿਸ਼ਾਲ ਨਿਰਮਾਣ-ਬਜ਼ਾਰਾਂ ਵਿੱਚੋਂ ਇੱਕ ਵਜੋਂ ਉੱਭਰਨ ਜਾ ਰਿਹਾ ਹੈ ਕਿਉਂਕਿ ਇਸ ਨੇ ਕਰੋੜਾਂ ਨਵੇਂ ਮਕਾਨ ਜੋੜੇ ਹਨ। ਇਸ ਨਾਲ ਨਿਵੇਸ਼ਕ-ਭਾਈਚਾਰੇ ਨੂੰ ਅਥਾਹ ਮੌਕੇ ਮਿਲਣਗੇ। ਤੁਹਾਡੇ ਵਿੱਚੋਂ ਬਹੁਤੇ ਸਾਡੇ ਨਾਲ ਕਈ ਖੇਤਰਾਂ ਵਿੱਚ ਕੰਮ ਕਰ ਸਕਦੇ ਹਨ; ਜਿਨ੍ਹਾਂ ਵਿੱਚ ਇਹ ਸ਼ਾਮਲ ਹਨ:
ਮੈਨੂੰ ਇਹ ਕਹਿਣ ਵਿੱਚ ਕੋਈ ਹਰਜ ਨਹੀਂ ਹੈ ਕਿ ਭਾਰਤ ਇਕੱਲਾ ਹੀ ਅਜਿਹੇ ਮੌਕੇ ਪ੍ਰਦਾਨ ਕਰੇਗਾ, ਜੋ ਸਮੁੱਚੇ ਮਹਾਂਦੀਪ ਵਿੱਚ ਹੋਰ ਕੋਈ ਦੇਸ਼ ਨਹੀਂ ਦਿੰਦਾ। ਇਹ ਅੱਜ ਇੱਕ ਪੂਰੀ ਸਦੀ ਦੀਆਂ ਸੰਭਾਵਨਾਵਾਂ ਦੇ ਰਿਹਾ ਹੈ। ਅਤੇ ਅਸੀਂ ਇਹ ਸਭ ਇੱਕ ਸਵੱਛ, ਹਰੇ-ਭਰੇ ਅਤੇ ਟਿਕਾਊ ਢੰਗ ਨਾਲ ਕਰਨਾ ਚਾਹੁੰਦੇ ਹਾਂ।ਅਸੀਂ ਵਾਤਾਵਰਨ ਦੀ ਸੁਰੱਖਿਆ ਲਈ ਵਚਨਬੱਧ ਹਾਂ ਅਤੇ ਅਸੀਂ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਦਰੁਸਤ ਠਹਿਰਾਉਂਦੇ ਹਾਂ। ਅੰਤ ‘ਚ, ਭਾਰਤ ਜੁੱਗਾਂ-ਜੁੱਗਾਂ ਤੋਂ ਇਸੇ ਸਟੈਂਡ ਉੱਤੇ ਡਟਿਆ ਹੋਇਆ ਹੈ।
ਭਾਰਤ ਵਿੱਚ ਸੁਆਗਤ, ਜੋ ਹੈ:
ਇੱਕ ਵਾਰ ਫਿਰ, ਮੈਂ ਤੁਹਾਡਾ ਸੁਆਗਤ ਕਰਦਾ ਹਾਂ ਤੇ ਤੁਹਾਨੂੰ ਇਸ ਦਾ ਹਿੱਸਾ ਬਣਨ ਦਾ ਸੱਦਾ ਦਿੰਦਾ ਹਾਂ –
ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਦੋਂ ਵੀ ਕਦੇ ਲੋੜ ਹੋਵੇਗੀ, ਮੈਂ ਤੁਹਾਡੇ ਹੱਥ ਫੜਨ ਲਈ ਉਪਲੱਬਧ ਹੋਵਾਂਗਾ।
ਤੁਹਾਡਾ ਧੰਨਵਾਦ!
AKT/AK
Had a series of fruitful meetings with leaders & ministers of various countries during @VibrantGujarat. https://t.co/gcrXFOeAkH pic.twitter.com/jGe98HpiZj
— Narendra Modi (@narendramodi) January 10, 2017
At @VibrantGujarat, invited investors to India, a land of excitement, enterprise, openings & opportunities. https://t.co/LkOM5ahvhu
— Narendra Modi (@narendramodi) January 10, 2017
Coming for @VibrantGujarat brings back many memories. From the launch in 2003 to the Summit today, the journey has been very successful.
— Narendra Modi (@narendramodi) January 10, 2017
India's 3Ds- democracy, demography & demand are going to propel the nation to new heights of economic progress & prosperity.
— Narendra Modi (@narendramodi) January 10, 2017
Explained ways through which our Government has focussed on clean, corruption free governance with a policy driven approach at the forefront
— Narendra Modi (@narendramodi) January 10, 2017
India is the fastest growing economy with improved macro-economic indicators. Doing business in India is much easier today.
— Narendra Modi (@narendramodi) January 10, 2017
Our Government's growth process is inclusive, aimed at providing better job opportunities, incomes, purchasing power & quality of life.
— Narendra Modi (@narendramodi) January 10, 2017
Breathtaking photos of Mahatma Mandir during @VibrantGujarat. pic.twitter.com/x1aQxFZquy
— Narendra Modi (@narendramodi) January 10, 2017