ਪੀਐੱਮਇੰਡੀਆ
ਹਰ ਹਰ ਮਹਾਦੇਵ!!!
ਆਸਥਾ, ਪਵਿੱਤਰਤਾ ਸੇ ਭਰਲ ਸੂਰਯ ਉਪਾਸਨਾ ਕੇ ਮਹਾਨ ਪਰਵ ਛਠ ਕੀ ਆਪ ਸਭ ਮਾਤਾ ਭਗਿਨਿ ਲੋਗਨ ਕੇ ਬਹੁਤ ਬਧਾਈ ਬਾ। (छठ कऽ आप सब माता भगिनि लोगन के बहुत बधाई बा।)
ਚਾਰ ਦਿਨ ਕੇ ਈ ਪਰਵ ਸੇ ਹਰ ਘਰ ਪਰਿਵਾਰ ਮੇਂ ਸੁਖ ਸਮ੍ਰਿੱਧ ਕੀ ਕਾਮਨਾ ਹੈ।
ਆਪ ਸਬ ਲੋਗ ਦਿਵਾਲੀ ਮਨਵਲਨ, ਭਾਈ ਦੂਜ ਅਉਰ ਗੋਵਰਧਨ ਪੂਜਾ। ਫਿਰ ਦੇਵ ਦੀਪਾਵਲੀ ਕੀ ਤੈਯਾਰੀ। ਸਬ ਪਰਵ ਕੀ ਏਕ ਸਾਥ ਬਧਾਈ।
ਮੰਚ ’ਤੇ ਮੌਜੂਦ ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਨਿਤਿਨ ਗਡਕਰੀ ਜੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਜੀ, ਉਪ ਮੁੱਖ ਮੰਤਰੀ, ਕੇਸ਼ਵ ਪ੍ਰਸਾਦ ਮੌਰਯਾ ਜੀ, ਯੂਪੀ ਸਰਕਾਰ ਵਿੱਚ ਮੰਤਰੀ, ਸ਼੍ਰੀ ਸੁਰੇਸ਼ ਖੰਨਾ ਜੀ, ਸੰਸਦ ਵਿੱਚ ਮੇਰੇ ਸਹਿਯੋਗੀ, ਡਾਕਟਰ ਮਹੇਂਦਰ ਨਾਥ ਪਾਂਡੇ ਜੀ ਅਤੇ ਸ਼੍ਰੀ ਰਾਮਚਰਿਤ ਨਿਸ਼ਾਦ ਜੀ, ਇੱਥੇ ਮੌਜੂਦ ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਵਾਰਾਣਸੀ ਦੇ ਭਰਾਵੋ ਅਤੇ ਭੈਣੋਂ,
ਸਾਥੀਓ,
ਦਸ਼ਹਿਰੇ ਅਤੇ ਦਿਵਾਲੀ ਦੇ ਤਿਉਹਾਰ ਦੇ ਬਾਅਦ ਅੱਜ ਫਿਰ ਇੱਕ ਵਾਰ ਆਪ ਸਾਰੇ ਕਾਸ਼ੀਵਾਸੀਆਂ ਨਾਲ ਮਿਲਣ ਦਾ ਮੈਨੂੰ ਮੌਕਾ ਮਿਲਿਆ ਹੈ। ਇਸ ਵਾਰ ਮੇਰਾ ਸੁਭਾਗ ਰਿਹਾ ਕਿ ਮੈਨੂੰ ਦਿਵਾਲੀ ਦੇ ਦਿਨ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਹੁਣ ਇੱਕ ਹਫ਼ਤੇ ਦੇ ਅੰਦਰ ਹੀ ਬਾਬਾ ਵਿਸ਼ਵਨਾਥ ਦੀ ਨਗਰੀ ਵਿੱਚ, ਤੁਹਾਡੇ ਕੋਲੋਂ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ। ਉਤਰਾਖੰਡ ਵਿੱਚ, ਮੈਂ ਮਾਤਾ ਭਗੀਰਥੀ ਦੀ ਪੂਜਾ ਕਰਕੇ ਧੰਨ ਹੋਇਆ, ਤਾਂ ਅੱਜ ਇੱਥੇ, ਹੁਣ ਤੋਂ ਕੁਝ ਦੇਰ ਪਹਿਲਾਂ ਮਾਂ ਗੰਗਾ ਦੇ ਦਰਸ਼ਨ ਦਾ ਸੁਭਾਗ ਪ੍ਰਾਪਤ ਹੋਇਆ।
ਅੱਜ ਮਹਾਮਨਾ ਮਾਵਲੀਯ ਜੀ ਜੀ ਪੁਣਯ ਤਿਥੀ ਵੀ ਹੈ। ਮੈਂ ਉਨ੍ਹਾਂ ਦੇ ਮਹਾਨ ਕਾਰਜਾਂ ਨੂੰ, ਉਨ੍ਹਾਂ ਦੀ ਤਪੱਸਿਆ ਨੂੰ ਅੱਜ ਆਦਰਪੂਰਵਕ ਨਮਨ ਕਰਦਾ ਹਾਂ।
ਸਾਥੀਓ, ਕਾਸ਼ੀ ਦੇ ਲਈ, ਪੂਰਵਾਂਚਲ ਲਈ, ਪੂਰਬੀ ਭਾਰਤ ਲਈ, ਪੂਰੇ ਭਾਰਤਵਰਸ਼ ਲਈ, ਅੱਜ ਦਾ ਇਹ ਦਿਨ ਬਹੁਤ ਹੀ ਇਤਿਹਾਸਕ ਹੈ।
ਦੇਸ਼ ਦਾ ਪ੍ਰਧਾਨ ਸੇਵਕ ਹੋਣ ਦੇ ਨਾਲ ਹੀ ਵਾਰਾਣਸੀ ਦਾ ਸਾਂਸਦ ਹੋਣ ਦੇ ਨਾਤੇ, ਮੇਰੇ ਲਈ ਅੱਜ ਦੋਹਰੀ ਖੁਸ਼ੀ ਦਾ ਮੌਕਾ ਹੈ। ਇਸ ਪਵਿੱਤਰ ਭੂਮੀ ਨਾਲ ਹਰ ਕਿਸੇ ਦਾ ਅਧਿਆਤਮਕ ਸੰਪਰਕ ਤਾਂ ਹੈ ਹੀ, ਅੱਜ ਜਲ-ਥਲ-ਨਭ-, ਤਿੰਨਾਂ ਨੂੰ ਹੀ ਜੋੜਨ ਵਾਲੀ ਨਵੀ ਊਰਜਾ ਦਾ ਸੰਚਾਰ ਇਸ ਖੇਤਰ ਵਿੱਚ ਹੋਇਆ ਹੈ।
ਸਾਥੀਓ, ਹੁਣ ਤੋਂ ਕੁਝ ਦੇਰ ਪਹਿਲਾਂ ਮੈਂ ਨਦੀ ਮਾਰਗ ਤੋਂ ਪਹੁੰਚੇ ਦੇਸ਼ ਦੇ ਪਹਿਲੇ ਕੰਟੇਨਰ ਵੈਸਲ ਦਾ ਸੁਆਗਤ ਕੀਤਾ। ਇਸ ਦੇ ਸੁਆਗਤ ਦੇ ਨਾਲ ਹੀ 200 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣੇ ਮਲਟੀ ਮੋਡਲ ਟਰਮੀਨਲ ਦਾ ਲੋਕਅਰਪਣ ਵੀ ਕੀਤਾ ਗਿਆ ਹੈ। ਇਸ ਕੰਮ ਵਿੱਚ ਦਹਾਕੇ ਲੱਗ ਗਏ, ਲੇਕਿਨ ਅੱਜ ਮੈਂ ਪ੍ਰਫੁਲਿਤ ਹਾਂ, ਆਨੰਦਿਤ ਹਾਂ, ਕਿ ਦੇਸ਼ ਨੇ ਜੋ ਸੁਪਨਾ ਦੇਖਿਆ ਸੀ, ਉਹ ਅੱਜ ਕਾਸ਼ੀ ਦੀ ਧਰਤੀ ’ਤੇ ਸਾਕਾਰ ਹੋਇਆ ਹੈ। ਇਕ ਕੰਟੇਨਰ ਵੈਸਲ ਚੱਲਣ ਦਾ ਮਤਲਬ ਹੈ ਕਿ ਪੂਰਬੀ ਉੱਤਰ ਪ੍ਰਦੇਸ਼, ਪੂਰਵਾਂਚਲ ਅਤੇ ਪੂਰਬੀ ਭਾਰਤ ਜਲਮਾਰਗ ਰਾਹੀਂ ਹੁਣ ਬੰਗਾਲ ਦੀ ਖਾੜੀ ਨਾਲ ਜੁੜ ਗਿਆ ਹੈ।
ਭਰਾਵੋਂ ਅਤੇ ਭੈਣੋਂ,
ਅੱਜ ਇੱਥੇ ਬਾਬਤਪੁਰ ਹਵਾਈ ਅੱਡੇ ਤੋਂ ਸ਼ਹਿਰ ਨੂੰ ਜੋੜਨ ਵਾਲੀ ਸੜਕ, ਰਿੰਗ ਰੋਡ, ਕਾਸ਼ੀ ਸ਼ਹਿਰ ਦੀ ਕਨੈਕਟੀਵਿਟੀ ਨਾਲ ਜੁੜੇ ਪ੍ਰੋਜੈਕਟ, ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ ਨਾਲ ਜੁੜੇ ਪ੍ਰੋਜੈਕਟ, ਮਾਂ ਗੰਗਾ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਯਤਨਾਂ ਨੂੰ ਬਲ ਦੇਣ ਵਾਲੇ ਅਨੇਕ ਪ੍ਰੋਜੈਕਟਾਂ ਦਾ ਵੀ ਲੋਕਅਰਪਣ ਅਤੇ ਨੀਂਹ ਪੱਥਰ ਇੱਥੇ ਰੱਖਿਆ ਗਿਆ ਹੈ। ਕਰੀਬ-ਕਰੀਬ ਢਾਈ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟ, ਬਦਲਦੇ ਹੋਏ ਬਨਾਰਸ ਦੀ ਤਸਵੀਰ ਨੂੰ ਹੋਰ ਸ਼ਾਨਦਾਰ ਬਣਾਉਣਗੇ ਅਤੇ ਦਿੱਵਯ ਬਣਾਉਣਗੇ। ਇਨ੍ਹਾਂ ਤਮਾਮ ਪ੍ਰੋਜੈਕਟਾਂ ਲਈ ਮੈਂ ਆਪ ਸਾਰੇ ਕਾਸ਼ੀਵਾਸੀਆਂ ਨੂੰ, ਪੂਰੇ ਪੂਰਵਾਂਚਲ ਨੂੰ ਦਿਲੋਂ ਵਧਾਈ ਦਿੰਦਾ ਹਾਂ।
ਸਾਥੀਓ,
ਅਜ਼ਾਦੀ ਦੇ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅਸੀਂ ਆਪਣੇ ਨਦੀ ਮਾਰਗ ਨੂੰ ਵਪਾਰ ਲਈ, ਕਾਰੋਬਾਰ ਲਈ ਇੰਨੇ ਵਿਆਪਕ ਪੱਧਰ ’ਤੇ ਇਸਤੇਮਾਲ ਕਰਨ ਵਿੱਚ ਸਮਰੱਥ ਹੋਏ ਹਨ। ਆਪ ਕਾਸ਼ੀਵਾਸੀ ਸਾਖਸ਼ੀ ਹਨ ਕਿ ਚਾਰ ਸਾਲ ਪਹਿਲਾਂ ਜਦੋਂ ਮੈਂ ਬਨਾਰਸ ਅਤੇ ਹਲਦੀਆ ਨੂੰ ਜਲਮਾਰਗ ਰਾਹੀਂ ਕਨੈਕਟ ਕਰਨ ਦਾ ਵਿਚਾਰ ਰੱਖਿਆ ਸੀ, ਤਾਂ ਕਿਸ ਤਰ੍ਹਾਂ ਇਸ ਦਾ ਮਜ਼ਾਕ ਉਡਾਇਆ ਗਿਆ ਸੀ, ਤਮਾਮ ਨਕਾਰਾਤਮਕ ਗੱਲਾਂ ਕਹੀਆਂ ਗਈਆਂ ਸਨ, ਲੇਕਿਨ ਥੋੜੀ ਦੇਰ ਪਹਿਲਾਂ ਕੋਲਕਾਤਾ ਤੋਂ ਆਏ ਜਹਾਜ਼ ਨੇ, ਆਲੋਚਨਾ ਕਰਨ ਵਾਲਿਆਂ ਨੂੰ ਖੁਦ ਜਵਾਬ ਦੇ ਦਿੱਤਾ ਹੈ।
ਦੇਸ਼ ਦਾ ਇਹ ਪਹਿਲਾ ਕਨਟੇਨਰ ਵੈਸਲ ਸਿਰਫ਼ ਮਾਲ ਢੁਆਈ ਦੀ ਇੱਕ ਪ੍ਰਕਿਰਿਆ ਦਾ ਹਿੱਸਾ ਨਹੀਂ, ਨਿਊ ਇੰਡੀਆ ਦੇ ਨਿਊ ਵਿਜ਼ਨ ਦਾ ਜਿਊਂਦਾ-ਜਾਗਦਾ ਸਬੂਤ ਹੈ। ਇਹ ਉਸ ਸੋਚ ਦਾ ਪ੍ਰਤੀਕ ਹੈ ਜਿਸ ਵਿੱਚ ਦੇਸ਼ ਦੇ ਸੰਸਾਧਨਾਂ ਅਤੇ ਦੇਸ਼ ਦੀ ਤਾਕਤ ’ਤੇ ਭਰੋਸਾ ਕੀਤਾ ਜਾਂਦਾ ਹੈ।
ਭਰਾਵੋ ਅਤੇ ਭੈਣੋਂ,
ਅੱਜ ਵਾਰਾਣਸੀ ਵਿੱਚ ਜੋ ਕਨਟੇਨਰ ਵੈਸਲ ਆਇਆ ਹੈ, ਇਸ ਵਿੱਚ ਕੋਲਕਾਤਾ ਤੋਂ ਉਦਯੋਗਿਕ ਸਾਮਾਨ ਆਇਆ ਹੈ ਅਤੇ ਇੱਥੋਂ ਇਹ ਜਹਾਜ਼ ਫਰਟੀਲਾਈਜ਼ਰ ਲੈ ਕੇ ਵਾਪਸ ਜਾਵੇਗਾ। ਯਾਨੀ ਯੂਪੀ, ਪੂਰਵਾਂਚਲ ਵਿੱਚ ਫਰਟੀਲਾਈਜ਼ਰ ਸਮੇਤ ਜਿੰਨੇ ਵੀ ਕਾਰਖਾਨੇ ਹਨ, ਉੱਥੇ ਬਣਿਆ ਸਾਮਾਨ ਹੁਣ ਸਿੱਧੇ ਪੂਰਬੀ ਭਾਰਤ ਦੀਆਂ ਬੰਦਰਗਾਹਾਂ ਤੱਕ ਪਹੁੰਚ ਸਕੇਗਾ।
ਇਹ ਸਿਰਫ਼ ਇੱਕ ਉਦਾਹਰਣ ਹੈ। ਉਹ ਦਿਨ ਦੂਰ ਨਹੀਂ ਜਦੋਂ ਵਾਰਾਣਸੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹੋਣ ਵਾਲੀਆਂ ਸਬਜ਼ੀਆਂ, ਅਨਾਜ, ਮੇਰੇ ਬੁਣਕਰ ਬੰਧੂਆਂ ਵੱਲੋਂ ਬਣਾਈਆਂ ਗਈਆਂ ਚੀਜ਼ਾਂ, ਇਸੇ ਜਲ ਮਾਰਗ ਤੋਂ ਜਾਇਆ ਕਰਨਗੀਆਂ। ਤੁਸੀਂ ਸੋਚੋ, ਇੱਥੋਂ ਦੇ ਕਿਸਾਨਾਂ ਲਈ, ਲਘੂ ਉਗਯੋਗਾਂ ਨਾਲ ਜੁੜੇ ਲੱਖਾਂ ਲੋਕਾਂ ਲਈ, ਕਿੰਨਾ ਵੱਡਾ ਰਸਤਾ ਖੁੱਲ੍ਹਿਆ ਹੈ। ਆਪਣੇ ਉਦਯੋਗਾਂ ਲਈ, ਕ੍ਰਿਸ਼ੀ ਲਈ Input ਮੰਗਾਉਣ, ਕੱਚਾ ਮਾਲ ਮੰਗਾਉਣ ਅਤੇ ਫਿਰ ਉਸ ਵਿੱਚ ਵੈਲਿਊ ਐਡੀਸ਼ਨ ਕਰਕੇ ਉਸਨੂੰ ਵਾਪਸ ਭੇਜਣ ਵਿੱਚ, ਇਸ ਜਲਮਾਰਗ ਦੀ ਬਹੁਤ ਵੱਡੀ ਭੂਮਿਕਾ ਹੋਵੇਗੀ।
ਤੁਹਾਡਾ ਪਿਆਰ, ਤੁਹਾਡਾ ਉਤਸ਼ਾਹ, ਬਹੁਤ-ਬਹੁਤ ਧੰਨਵਾਦ, ਮੈਨੂੰ ਬੋਲਣ ਦਿਓ ਅਤੇ ਲੋਕ ਵੀ ਸੁਣਨਾ ਚਾਹੁੰਦੇ ਹਨ । ਤੁਹਾਡੇ ਉਤਸ਼ਾਹ ਲਈ, ਪਿਆਰ ਲਈ ਮੈਂ ਦਿਲ ਤੋਂ ਤੁਹਾਡਾ ਆਭਾਰੀ ਹਾਂ । ਲੇਕਿਨ ਇਹ ਊਰਜਾ ਥੋੜ੍ਹੀ ਬਚਾਈ ਰੱਖੋ, 19 ਤੱਕ ਜ਼ਰੂਰਤ ਪਵੇਗੀ । ਤਾਂ ਮੈਂ ਸ਼ੁਰੂ ਕਰਾਂ, ਮੈਂ ਬੋਲਾਂ । ਤੁਸੀ ਸ਼ਾਂਤੀ ਨਾਲ ਸੁਣੋਗੇ ਜਾਂ ਫਿਰ ਮੋਦੀ-ਮੋਦੀ ਕਰਦੇ ਰਹੋਗੇ । ਮੈਂ ਤੁਹਾਡਾ ਬਹੁਤ ਆਭਾਰੀ ਹਾਂ ਨੌਜਵਾਨੋਂ, ਇੰਨੇ ਪਿਆਰ ਲਈ ਇੰਨੇ ਉਤਸ਼ਾਹ ਲਈ, ਲੇਕਿਨ ਬਹੁਤ ਵੱਡੀ ਮਾਤਰਾ ਵਿੱਚ ਅੱਜ ਕਾਸ਼ੀ ਦੇ ਲੋਕ ਇਹ ਇਸ ਗੱਲ ਦੀਆਂ ਬਰੀਕੀਆਂ ਨੂੰ ਜਾਣਨਾ ਅਤੇ ਸਮਝਣਾ ਚਾਹੁੰਦੇ ਹਨ । ਅਤੇ ਇਸ ਲਈ ਇਹ ਬਦਲਾਅ ਕਿਵੇਂ ਆ ਰਿਹਾ ਹੈ, ਇਹ ਬਦਲਾਅ ਕਿਵੇਂ ਆਉਣ ਵਾਲਾ ਹੈ। ਉਸਨੂੰ ਮੈਂ ਜਰਾ ਬਰੀਕੀ ਨਾਲ ਸਮਝਾਉਣ ਦਾ ਯਤਨ ਕਰ ਰਿਹਾ ਹਾਂ ।
ਆਉਣ ਵਾਲੇ ਦਿਨਾਂ ਵਿੱਚ ਜਦੋਂ ਵਾਰਾਣਸੀ ਵਿੱਚ ਬਣੇ ਮਲਟੀ ਮੋਡਲ ਟਰਮੀਨਲ ਤੋਂ ਰੋ-ਰੋ ਸਰਵਿਸ ਸ਼ੁਰੂ ਹੋਵੇਗੀ, ਤਾਂ ਲੰਮੀ ਦੂਰੀ ਤੈਅ ਕਰਨ ਲਈ, ਤੁਹਾਨੂੰ ਇੱਕ ਹੋਰ ਨਵਾਂ ਵਿਕਲਪ ਮਿਲੇਗਾ । ਵੱਡੇ-ਵੱਡੇ ਟੈਂਕਰ-ਟਰੱਕ , ਬੱਸਾਂ, ਕਾਰਾਂ, ਸਿੱਧੇ ਜਹਾਜ਼ ਦੇ ਮਾਧਿਅਮ ਨਾਲ ਦੂਜੇ ਸ਼ਹਿਰਾਂ ਤੱਕ ਪਹੁੰਚ ਜਾਣਗੀਆਂ।
ਸਾਥੀਓ, ਅੱਜ ਜਿੰਨਾਂ ਸਾਮਾਨ ਇਸ ਜਹਾਜ਼ ਵਿੱਚ ਆਇਆ ਹੈ, ਉਸਨੂੰ ਜੇਕਰ ਸੜਕ ਰਸਤੇ ਲਿਆਂਦਾ ਜਾਂਦਾ ਤਾਂ ਇਸਦੇ ਲਈ 16 ਟਰੱਕ ਲੱਗਦੇ । ਇੰਨਾ ਹੀ ਨਹੀਂ, ਜਲਮਾਰਗ ਤੋਂ ਲਿਆਉਣ ਦੀ ਵਜ੍ਹਾ ਨਾਲ ਪ੍ਰਤੀ ਕੰਟੇਨਰ ਲਗਭਗ ਸਾਢੇ 4 ਹਜ਼ਾਰ ਰੁਪਏ ਦੀ ਬਚਤ ਵੀ ਹੋਈ ਹੈ । ਮਤਲਬ ਇਹ ਜੋ ਸਮਾਨ ਆਇਆ ਹੈ । 70-75 ਹਜ਼ਾਰ ਰੁਪਏ ਸਿੱਧੇ-ਸਿੱਧੇ ਬਚ ਗਏ ਹਨ । ਯਾਨੀ ਕੁੱਲ ਮਿਲਾ ਕੇ, ਇਸ ਜਲਮਾਰਗ ਨਾਲ ਸਮਾਂ ਅਤੇ ਪੈਸਾ ਬਚੇਗਾ, ਸੜਕ ’ਤੇ ਭੀੜ ਵੀ ਘੱਟ ਹੋਵੇਗੀ, ਈਂਧਣ ਦਾ ਖਰਚ ਵੀ ਘੱਟ ਹੋਵੇਗਾ ਅਤੇ ਗੱਡੀਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ ।
ਸਾਥੀਓ, ਇੱਕ ਜ਼ਮਾਨਾ ਸੀ ਜਦੋਂ ਸਾਡੇ ਦੇਸ਼ ਦੀਆਂ ਨਦੀਆਂ ਵਿੱਚ ਵੀ ਵੱਡੇ-ਵੱਡੇ ਜਹਾਜ਼ ਚਲਿਆ ਕਰਦੇ ਸਨ । ਲੇਕਿਨ ਅਜ਼ਾਦੀ ਦੇ ਬਾਅਦ ਇਨ੍ਹਾਂ ਸਾਲਾਂ ਵਿੱਚ ਇਸ ਰਸਤੇ ਨੂੰ ਮਜ਼ਬੂਤ ਕਰਨ ’ਤੇ ਬਹੁਤ ਧਿਆਨ ਦੇਣ ਦੀ ਬਜਾਏ ਉਸਦੀ ਅਣਗਹਿਲੀ ਕੀਤੀ ਗਈ ਹੈ । ਦੇਸ਼ ਦਾ ਨੁਕਸਾਨ ਕਰ ਦਿੱਤਾ । ਤੁਸੀਂ ਸੋਚੋ, ਦੇਸ਼ ਦੀ ਸਮਰੱਥਾ, ਸਾਡੀਆਂ ਨਦੀਆਂ ਦੀ ਸ਼ਕਤੀ ਦੇ ਨਾਲ, ਪਹਿਲਾਂ ਦੀ ਸਰਕਾਰ ਨੇ ਕਿੰਨਾ ਵੱਡਾ ਅਨਿਆ ਕੀਤਾ ਸੀ ।
ਦੇਸ਼ ਦੀ ਸਮਰੱਥਾ ਦੇ ਨਾਲ ਹੋ ਰਹੇ ਇਸ ਅਨਿਆ ਨੂੰ ਖ਼ਤਮ ਕਰਨ ਦਾ ਕਾਰਜ ਸਾਡੀ ਸਰਕਾਰ ਕਰ ਰਹੀ ਹੈ। ਹੁਣ ਅੱਜ ਦੇਸ਼ ਵਿੱਚ 100 ਤੋਂ ਜ਼ਿਆਦਾ ਨੈਸ਼ਨਲ ਵਾਟਰਵੇਜ਼ ’ਤੇ ਕੰਮ ਹੋ ਰਿਹਾ ਹੈ। ਵਾਰਾਣਸੀ-ਹਲਦੀਆ ਵਾਟਰਵੇ ਵੀ ਉਨ੍ਹਾਂ ਵਿਚੋਂ ਇੱਕ ਹੈ । ਵਾਰਾਣਸੀ ਤੋਂ ਹਲਦੀਆ ਦਰਮਿਆਨ ਫਰੱਕਾ, ਸਾਹਿਬਗੰਜ, ਬਕਸਰ ਵਿੱਚ 5 ਹਜ਼ਾਰ ਕਰੋੜ ਤੋਂ ਜ਼ਿਆਦਾ ਖਰਚ ਕਰਕੇ ਅਨੇਕ ਸੁਵਿਧਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ । ਇਸ ਵਾਟਰਵੇ ਤੋਂ ਉੱਤਰ ਪ੍ਰਦੇਸ਼ ਹੀ ਨਹੀਂ ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ, ਯਾਨੀ ਪੂਰਵੀ ਭਾਰਤ ਦੇ ਇੱਕ ਵੱਡੇ ਹਿੱਸੇ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ।
ਭਰਾਵੋ ਅਤੇ ਭੈਣੋਂ, ਇਹ ਜਲਮਾਰਗ ਸਿਰਫ਼ ਸਾਮਾਨ ਦੀ ਢੁਆਈ ਦੇ ਕੰਮ ਨਹੀਂ ਆਵੇਗਾ ਬਲਕਿ ਇਹ ਸਾਡੇ ਟੂਰਿਜਮ ਨੂੰ, ਪੂਰਬੀ ਭਾਰਤ ਦੇ ਤੀਰਥਾਂ ਨੂੰ ਪੂਰਬੀ ਏਸ਼ੀਆਈ ਦੇਸ਼ਾਂ ਨਾਲ ਜੋੜਨ ਦਾ ਕੰਮ ਵੀ ਕਰਨ ਵਾਲਾ ਹੈ । ਵਾਰਾਣਸੀ ਸਮੇਤ ਪੂਰਵਾਂਚਲ, ਪੂਰਬੀ ਭਾਰਤ ਦੇ ਅਨੇਕ ਇਲਾਕੇ, ਸਮੇਂ ਦੇ ਨਾਲ ਕਰੂਜ਼ ਟੂਰਿਜਮ ਲਈ ਵੀ ਜਾਣੇ ਜਾਣਗੇ । ਅਤੇ ਇਹ ਸਭ ਕਾਸ਼ੀ ਦੀ ਸੰਸਕ੍ਰਿਤੀ ਅਤੇ ਕਾਸ਼ੀ ਦੀ ਸੱਭਿਅਤਾ ਦੇ ਅਨੁਰੂਪ ਹੀ ਹੋਵੇਗਾ, ਪਰੰਪਰਿਕ ਕਾਸ਼ੀ ਦੇ ਆਧੁਨਿਕ ਸਵਰੂਪ ਦੀ ਧਾਰਨਾ ਦੇ ਨਾਲ ਵਿਕਾਸ ਦਾ ਨਕਸ਼ਾ ਚਲੇਗਾ ।
ਭਰਾਵੋ ਅਤੇ ਭੈਣੋਂ, ਆਧੁਨਿਕ ਸੁਵਿਧਾਵਾਂ ਨਾਲ ਇਹ ਪ੍ਰਾਚੀਨ ਰਸਤੇ, Nature, Culture ਅਤੇ Adventure ਦੇ ਸੰਗਮ ਸਥਾਨ ਬਣਨ ਵਾਲੇ ਹਨ।
ਸਾਥੀਓ, ਵਾਰਾਣਸੀ ਹੋਵੇ, ਭਦੋਹੀ ਹੋਵੇ, ਮਿਰਜਾਪੁਰ ਹੋਵੇ, ਇਹ ਕਾਰਪੈੱਟ ਉਦਯੋਗ ਦੇ ਸੈਂਟਰ ਰਹੇ ਹਨ ਅਤੇ ਹੁਣ ਇਹ ਦੇਸ਼ ਦੇ Textile Export ਦਾ ਵੀ Global Hub ਬਣ ਰਹੇ ਹਨ। ਪਿਛਲੇ ਮਹੀਨੇ ਹੀ ਪਹਿਲੀ ਵਾਰ, ਦੀਨ ਦਿਆਲ ਹਸਤਕਲਾ ਸਕੂਲ ਵਿੱਚ ਬਹੁਤ ਹੀ ਸਫਲਤਾ ਨਾਲ India Carpet Expo ਦਾ ਆਯੋਜਨ ਕੀਤਾ ਗਿਆ। ਦਿੱਲੀ ਤੋਂ ਮੈਂ ਇਸ ਐਕਸਪੋਸ ਦੀ ਸ਼ੁਰੂਆਤ ਕੀਤੀ ਸੀ। ਵਾਰਾਣਸੀ ਤੋਂ ਕੋਲਕਾਤਾ ਤੱਕ ਨੈਸ਼ਨਲ ਵਾਟਰਵੇ ਦੀ ਸ਼ੁਰੂਆਤ ਨਾਲ ਇਸ ਸੈਕਟਰ ਨਾਲ ਜੁੜੇ ਲੋਕਾਂ ਨੂੰ ਵੀ ਬਹੁਤ ਫਾਇਦਾ ਹੋਵੇਗਾ, ਉਨ੍ਹਾਂ ਨੂੰ Export ਵਿੱਚ ਹੋਰ ਮਦਦ ਮਿਲੇਗੀ।
ਸਾਥੀਓ, ਸੁਗਮਤਾ ਦਾ ਸੁਵਿਧਾ ਨਾਲ ਸਿੱਧਾ ਰਿਸ਼ਤਾ ਹੁੰਦਾ ਹੈ ਅਤੇ ਸੁਵਿਧਾਵਾਂ ਕਦੇ-ਕਦੇ ਗੌਰਵ ਦਾ ਕਾਰਨ ਵੀ ਬਣਦੀਆਂ ਹਨ। ਬਾਬਤਪੁਰ ਹਵਾਈ ਅੱਡੇ ਨਾਲ ਜੋੜਨ ਵਾਲੀ World Class ਸੜਕ ਇਸ ਦਾ ਉਦਾਹਰਣ ਹੈ। ਮੈਨੂੰ ਦੱਸਿਆ ਗਿਆ ਕਿ ਲੋਕ ਦੂਰ-ਦੂਰ ਤੋਂ selfie ਲੈਣ ਆਉਂਦੇ ਹਨ। ਪੂਰੇ social media ਵਿੱਚ ਬਨਾਰਸ ਛਾਇਆ ਹੋਇਆ ਹੈ। ਇਹ ਰਸਤਾ ਛਾਇਆ ਹੋਇਆ ਹੈ। ਹੁਣੇ ਤਿਉਹਾਰਾਂ ਦਾ ਸਮਾਂ ਹੈ। ਆਪ ਲੋਕਾਂ ਵਿੱਚੋਂ ਜੋ ਵੀ ਇਸ ਵਾਰੀ ਹਵਾਈ ਜਹਾਜ਼ ਰਾਹੀਂ ਘਰ ਆਇਆ ਹੋਵੇਗਾ, ਉਹ ਬਾਬਤਪੁਰ ਹਵਾਈ ਅੱਡੇ ਤੋਂ ਨਿਕਲਦੇ ਹੀ ਗਰਵ ਨਾਲ ਭਰ ਗਿਆ ਹੋਵੇਗਾ। ਮੈਨੂੰ ਦੱਸਿਆ ਗਿਆ ਹੈ ਕਿ ਕੁਝ ਦਿਨ ਲਈ ਬਾਹਰ ਗਏ ਲੋਕ, ਹੁਣ ਜਦੋਂ ਸ਼ਹਿਰ ਵਿੱਚ ਵਾਪਸ ਆ ਰਹੇ ਹਨ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਹ ਉਸੇ ਹਰਹੁਆ ਅਤੇ ਤਰਨਾ-ਸ਼ਿਵਪੁਰ ਦੇ ਰਸਤੇ ਤੋਂ ਲੰਘ ਰਹੇ ਹਨ। ਤੁਸੀਂ ਉਹ ਵੀ ਦਿਨ ਯਾਦ ਕਰੋ, ਜਦੋਂ ਇਸੇ ਸੜਕ ‘ਤੇ ਜਾਮ ਦੇ ਕਾਰਨ ਤਹਾਡੀ ਫਲਾਈਟ ਛੁੱਟ ਜਾਂਦੀ ਸੀ, ਏਅਰਪੋਰਟ ਪਹੁੰਚਣ ਲਈ ਕਈ ਘੰਟੇ ਪਹਿਲਾਂ ਨਿਕਲਣਾ ਹੁੰਦਾ ਸੀ। ਸੜਕ ਦੇ ਖੱਡੇ ਤੁਹਾਨੂੰ ਰੁਆ ਦਿੰਦੇ ਸਨ। ਹੁਣ ਇਹ ਸਥਿਤੀ ਬਦਲ ਗਈ ਹੈ।
ਸਾਥੀਓ, 800 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਾਬਤਪੁਰ ਏਅਰਪੋਰਟ ਨੂੰ ਸ਼ਹਿਰ ਨਾਲ ਜੋੜਨ ਵਾਲੀ ਸੜਕ ਨਾ ਸਿਰਫ਼ ਚੌੜੀ ਹੋ ਗਈ ਹੈ- 4 ਲੇਨ ਦੀ ਹੋ ਗਈ ਹੈ, ਸਗੋਂ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲੱਗੀ ਹੈ। ਇਸ ਸੜਕ ਨਾਲ ਕਾਸ਼ੀ-ਵਾਸੀਆਂ ਦਾ, ਇੱਥੇ ਆਉਣ ਵਾਲੇ ਸੈਲਾਨੀਆਂ ਦਾ ਸਮਾਂ ਤਾਂ ਬਚੇਗਾ ਹੀ, ਜੌਨਪੁਰ, ਸੁਲਤਾਨਪੁਰ ਅਤੇ ਲਖਨਊ ਤੱਕ ਦੀ ਯਾਤਰਾ ਵੀ ਸੁਗਮ ਹੋ ਜਾਵੇਗੀ। ਸ਼ਹਿਰ ਦੇ ਰਿੰਗ ਰੋਡ ਦਾ ਪਹਿਲਾ ਪੜਾਅ ਵੀ ਅੱਜ ਕਾਸ਼ੀ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਕਰੀਬ 760 ਕਰੋੜ ਰੁਪਏ ਖਰਚ ਕਰਕੇ ਬਣਾਈ ਗਈ, ਇਸ ਸੜਕ ਨਾਲ ਗੋਰਖਪੁਰ, ਲਖਨਊ, ਆਜ਼ਮਗੜ੍ਹ ਅਤੇ ਅਯੁੱਧਿਆ ਵੱਲ ਆਉਣ-ਜਾਣ ਵਾਲੇ ਵਾਹਨਾਂ ਨੂੰ ਸ਼ਹਿਰ ਦੇ ਅੰਦਰ ਐਂਟਰੀ ਦੀ ਜ਼ਰੂਰਤ ਨਹੀਂ ਪਵੇਗੀ।
ਸਾਥੀਓ, ਰੋਡ ਦੇ ਇਹ ਦੋਵੇਂ ਪ੍ਰੋਜੈਕਟ, ਬਨਾਰਸ ਸ਼ਹਿਰ ਦੀ ਦਹਾਕਿਆਂ ਪੁਰਾਣੀ ਮੰਗ ਸਨ। ਪ੍ਰਧਾਨ ਮੰਤਰੀ ਬਣਨ ਦੇ 6 ਮਹੀਨੇ ਦੇ ਅੰਦਰ ਹੀ ਮੈਂ ਇਨ੍ਹਾਂ ਦੋਵਾਂ ਹੀ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਯਤਨ ਸ਼ੁਰੂ ਕੀਤਾ ਸੀ। ਆਪ ਦੇ ਸਹਿਯੋਗ ਨਾਲ ਹੀ ਇਹ ਦੋਵੇਂ ਪ੍ਰੋਜੈਕਟ ਪੂਰੇ ਹੋਏ ਹਨ। ਹੁਣ ਰਿੰਗ ਰੋਡ ਦੇ ਦੂਜੇ ਪੜਾਅ ਦਾ ਕੰਮ ਵੀ ਤੇਜ਼ੀ ਨਾਲ ਚਲ ਰਿਹਾ ਹੈ। ਉਸ ਨੂੰ ਵੀ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।
ਇਨ੍ਹਾਂ ਪ੍ਰੋਜੈਕਟਾਂ ਨਾਲ ਜਿੱਥੇ ਇੱਕ ਪਾਸੇ ਬਨਾਰਸ ਸ਼ਹਿਰ ਵਿੱਚ ਜਾਮ ਦੀ ਸਮੱਸਿਆ ਘੱਟ ਹੋਵੇਗੀ, ਉੱਥੇ ਪ੍ਰਦੂਸ਼ਣ ਵੀ ਘਟੇਗਾ ਅਤੇ ਤੁਹਾਡਾ ਸਮਾਂ ਵੀ ਬਚੇਗਾ। ਇਸ ਨਾਲ ਸੈਲਾਨੀਆਂ ਦਾ ਸਾਰਨਾਥ ਜਾਣਾ ਵੀ ਅਸਾਨ ਹੋ ਜਾਵੇਗਾ। ਰਾਮਨਗਰ ਵਿੱਚ ਜੋ ਹੈਲੀਪੋਰਟ ਬਣਨ ਵਾਲਾ ਹੈ, ਜਿਸ ਦਾ ਨੀਂਹ-ਪੱਥਰ ਥੋੜ੍ਹੀ ਦੇਰ ਪਹਿਲਾਂ ਰੱਖਿਆ ਗਿਆ ਹੈ, ਉਸ ਨਾਲ ਵੀ ਇੱਥੋਂ ਦੇ ਸੈਰ ਸਪਾਟੇ ਨੂੰ ਵਿਸ਼ੇਸ਼ ਲਾਭ ਮਿਲਣ ਵਾਲਾ ਹੈ।
ਸਾਥੀਓ, ਕਨੈਕਟੀਵਿਟੀ ਨਾਲ ਟੂਰਿਜ਼ਮ ਅਤੇ ਰੋਜ਼ਗਾਰ ਤਾਂ ਵਧਦਾ ਹੀ ਹੈ, ਦੇਸ਼ ਦੇ ਪ੍ਰਤੀ ਵਿਸ਼ਵਾਸ਼, ਤੰਤਰ ਦੇ ਪ੍ਰਤੀ ਭਰੋਸਾ ਉਹ ਵੀ ਬਹੁਤ ਵਧ ਜਾਂਦਾ ਹੈ। ਅੱਜ ਹੀ ਬਨਾਰਸ ਵਿੱਚ ਜਿੰਨੇ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਉਸ ਨਾਲ ਵੀ ਇੱਥੋਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਅਨੇਕ ਨਵੇਂ ਮੌਕੇ ਖੁੱਲ੍ਹੇ ਹਨ।
ਭਾਈਓ ਅਤੇ ਭੈਣੋਂ। ਭਾਜਪਾ ਦੀਆਂ ਸਰਕਾਰਾਂ ਲਈ, ਭਾਜਪਾ ਦੀ ਅਗਵਾਈ ਵਿੱਚ ਚਲ ਰਹੀਆਂ ਸਰਕਾਰਾਂ ਲਈ ਦੇਸ਼ ਅਤੇ ਦੇਸ਼ਵਾਸੀਆਂ ਦਾ ਵਿਕਾਸ, ਇਹੀ ਸਾਡਾ ਸਭ ਕੁਝ ਹੈ। ਹੁਣ ਦੇਸ਼ ਸਿਰਫ ਅਤੇ ਸਿਰਫ ਵਿਕਾਸ ਦੀ ਰਾਜਨੀਤੀ ਚਾਹੁੰਦਾ ਹੈ। ਜਨਤਾ ਆਪਣੇ ਫੈਸਲੇ ਵਿਕਾਸ ਦੇਖ ਕੇ ਕਰਦੀ ਹੈ, ਵੋਟ ਬੈਂਕ ਦੀ ਰਾਜਨੀਤੀ ਦੇਖ ਕੇ ਨਹੀਂ।
ਬੀਤੇ ਚਾਰ ਸਾਲ ਵਿੱਚ ਕਿੰਨੀ ਤੇਜ਼ੀ ਨਾਲ ਆਧੁਨਿਕ ਇੰਫ੍ਰਾਸਟ੍ਰਕਚਰ ਦਾ ਵਿਕਾਸ ਹੋਇਆ ਹੈ, ਉਹ ਹੁਣ ਸਾਫ਼-ਸਾਫ਼ ਦਿਖਾਈ ਦਿੰਦਾ ਹੈ। ਦੁਰਗਮ ਸਥਾਨਾਂ ‘ਤੇ ਨਵੇਂ-ਨਵੇਂ ਏਅਰਪੋਰਟ, ਕਬਾਇਲੀ ਖੇਤਰਾਂ, ਨਾਰਥ ਈਸਟ ਦੇ ਦੂਰ ਦੁਰਾਡੇ ਖੇਤਰਾਂ ਵਿੱਚ ਪਹਿਲੀ ਵਾਰ ਪਹੁੰਚ ਰਹੀ ਟਰੇਨ, ਗ੍ਰਮੀਣ ਸੜਕਾਂ ਅਤੇ ਸ਼ਾਨਦਾਰ ਨੈਸ਼ਨਲ ਹਾਈਵੇ, ਏਕਸਪ੍ਰੈੱਸਵੇ ਦਾ ਜਾਲ, ਇਹ ਸਾਡੀ ਸਰਕਾਰ ਦੀ ਪਹਿਚਾਣ ਬਣ ਗਈ ਹੈ।
ਸਾਥੀਓ, ਅਸੀਂ ਸਿਰਫ ਸੰਸਾਧਨਾਂ ਦੇ ਵਿਕਾਸ ‘ਤੇ ਹੀ ਬਲ ਨਹੀਂ ਦਿੱਤਾ, ਸਗੋਂ ਜਨ ਸਧਾਰਨ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ, ਜਿਵੇਂ ਕਿ ਸਵੱਛਤਾ ਅਤੇ ਸਿਹਤ ‘ਤੇ ਵੀ ਗੰਭੀਰਤਾ ਨਾਲ ਕੰਮ ਕੀਤਾ ਹੈ। ਗ੍ਰਾਮੀਣ ਸਵੱਛਤਾ ਦਾ ਜੋ ਦਾਇਰਾ 2014 ਵਿੱਚ ਸਾਡੇ ਆਉਣ ਤੋਂ ਪਹਿਲਾਂ 40% ਤੋਂ ਘੱਟ ਸੀ, ਉਹ ਹੁਣ 95% ਤੋਂ ਜ਼ਿਆਦਾ ਹੋ ਚੁੱਕਿਆ ਹੈ। ਆਯੁਸ਼ਮਾਨ ਭਾਰਤ ਯੋਜਨਾ ਦੀ ਵਜ੍ਹਾ ਨਾਲ ਗ਼ਰੀਬ ਤੋਂ ਗ਼ਰੀਬ ਵਿਅਕਤੀ ਦਾ, ਗੰਭੀਰ ਬੀਮਾਰੀ ਦੀ ਸਥਿਤੀ ਵਿੱਚ ਹਸਪਤਾਲ ਵਿੱਚ ਇਲਾਜ ਸੁਨਿਸ਼ਚਿਤ ਹੋਇਆ ਹੈ। ਇਸ ਯੋਜਨਾ ਤਹਿਤ ਹੁਣ ਤੱਕ 2 ਲੱਖ ਤੋਂ ਜ਼ਿਆਦਾ ਗਰੀਬਾਂ ਨੂੰ ਮੁਫ਼ਤ ਇਲਾਜ ਮਿਲਿਆ ਹੈ। ਅਤੇ ਯੋਜਨਾ ਨੂੰ ਹੁਣ ਤੱਕ 40 ਦਿਨ ਤੋਂ ਜ਼ਿਆਦਾ ਦਾ ਸਮਾਂ ਨਹੀਂ ਹੋਇਆ ਹੈ।
ਸਾਥੀਓ, ਅਸੀਂ ਸਿਰਫ ਇਨਸਾਨ ਦੀ ਸਿਹਤ ਦੀ ਹੀ ਚਿੰਤਾ ਨਹੀਂ ਕੀਤੀ ਸਗੋਂ ਸਾਡੀ ਜੀਵਨਧਾਰਾ, ਸਾਡੀਆਂ ਨਦੀਆਂ ਨੂੰ ਤੰਦਰੁਸਤ ਰੱਖਣ ਦਾ ਵੀ ਸੰਕਲਪ ਲਿਆ ਹੈ। ਇਸੇ ਭਾਵਨਾ ਨਾਲ ਮਾਂ ਗੰਗਾ ਦੀ ਸਾਫ-ਸਫਾਈ ਲਈ ਚਲ ਰਿਹਾ ਮਿਸ਼ਨ ਨਮਾਮਿ ਗੰਗੇ ਅੱਜ ਨਵੇਂ ਪੜਾਅ ‘ਤੇ ਪਹੁੰਚਿਆ ਹੈ।
ਗੰਗਾ ਜੀ ਵਿੱਚ ਮਿਲਣ ਵਾਲੇ ਗੰਦੇ ਪਾਣੀ ਦੇ ਟ੍ਰੀਟਮੈਂਟ ਲਈ 4 ਸੌ ਕਰੋੜ ਤੋਂ ਜ਼ਿਆਦਾ ਦੇ 4 ਪ੍ਰੋਜੈਕਟਸ ਦਾ ਲੋਕਅਰਪਣ ਅਤੇ ਨੀਂਹਪੱਥਰ ਹੁਣੇ ਕੁਝ ਦੇਰ ਪਹਿਲਾਂ ਮੈਨੂੰ ਕਰਨ ਦਾ ਮੌਕਾ ਮਿਲਿਆ ਹੈ। ਦੀਨਾਪੁਰ ਵਿੱਚ ਸੀਵਰ ਟ੍ਰੀਟਮੈਂਟ ਨਾਲ ਜੁੜੇ ਤਿੰਨ ਪਲਾਂਟ ਆਉਣ ਵਾਲੇ ਅਨੇਕ ਸਾਲਾਂ ਤੱਕ ਸ਼ਹਿਰ ਦੀ ਗੰਦਗੀ ਨੂੰ ਮਾਂ ਗੰਗਾ ਵਿੱਚ ਮਿਲਣ ਤੋਂ ਬਚਾਉਣ ਵਾਲੇ ਹਨ। ਉੱਥੇ ਹੀ ਰਾਮਨਗਰ ਦਾ ਪਲਾਂਟ ਵੀ ਜਲਦੀ ਹੀ ਮਾਂ ਗੰਗਾ ਦੀ ਸੇਵਾ ਲਈ ਤਿਆਰ ਹੋ ਜਾਵੇਗਾ।
ਸਾਥੀਓ, ਸਾਡੀ ਸਰਕਾਰ ਗੰਗਾ ਜੀ ਦਾ ਪੈਸਾ ਪਾਣੀ ਵਿੱਚ ਨਹੀਂ ਵਹਾ ਰਹੀ ਸਗੋਂ ਗੰਗਾ ਜੀ ਵਿੱਚ ਜੋ ਗੰਦਾ ਪਾਣੀ ਆ ਰਿਹਾ ਹੈ, ਉਸ ਨੂੰ ਸਾਫ਼ ਕਰਨ ਵਿੱਚ ਲਗਾ ਰਹੀ ਹੈ। ਨਮਾਮਿ ਗੰਗੇ ਮਿਸ਼ਨ ਦੇ ਤਹਿਤ ਹੁਣ ਤੱਕ 23 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। 5 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ। ਗੰਗਾ ਦੇ ਕਿਨਾਰੇ ਦੇ ਲਗਭਗ ਸਾਰੇ ਪਿੰਡ ਹੁਣ ਖੁੱਲ੍ਹੇ ਵਿੱਚ ਪਖਾਨੇ ਤੋਂ ਮੁਕਤ ਹੋ ਚੁੱਕੇ ਹਨ। ਇਹ ਪ੍ਰੋਜੈਕਟਸ ਗੰਗੋਤਰੀ ਤੋਂ ਲੈ ਕੇ ਗੰਗਾਸਾਗਰ ਤੱਕ ਗੰਗਾ ਨੂੰ ਅਵਿਰਲ, ਨਿਰਮਲ ਬਣਾਉਣ ਦੇ ਸਾਡੇ ਸੰਕਲਪ ਦਾ ਹਿੱਸਾ ਹੈ।
ਅੱਜ ਜੇਕਰ ਇਹ ਅਭਿਆਨ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ ਤਾਂ ਇਸ ਦੇ ਪਿੱਛੇ ਜਨਭਾਗੀਦਾਰੀ ਹੈ, ਨਦੀਆਂ ਪ੍ਰਤੀ ਹਰ ਨਾਗਰਿਕ ਦੇ ਮਨ ਵਿੱਚ ਜਾਗੀ ਜ਼ਿੰਮੇਵਾਰੀ ਦੀ ਭਾਵਨਾ ਹੈ। ਨਹੀਂ ਤਾਂ ਮਾਂ ਗੰਗਾ ਦੀ ਸਫ਼ਾਈ ਦੇ ਨਾਮ ‘ਤੇ ਕਿਵੇਂ ਪੁਰਾਣੀਆਂ ਸਰਕਾਰਾਂ ਨੇ ਹਜ਼ਾਰਾਂ ਕਰੋੜ ਵਹਾ ਦਿੱਤੇ, ਇਹ ਅਸੀਂ ਭਲੀ-ਭਾਂਤ ਜਾਣਦੇ ਹਾਂ।
ਸਾਥੀਓ, ਅੱਜ ਇੱਥੇ ਵਾਰਾਣਸੀ ਦੇ ਕੁਝ ਇਲਾਕਿਆਂ ਵਿੱਚ ਹੋਏ ਬਿਜਲੀ ਸੁਧਾਰ ਦੇ ਕਾਰਜਾਂ ਨੂੰ ਵੀ ਲੋਕਅਰਪਣ ਕੀਤਾ ਗਿਆ ਹੈ। ਪੁਰਾਣੀ ਕਾਸ਼ੀ ਦੇ ਨੇੜੇ ਕੁਝ ਹੋਰ ਖੇਤਰਾਂ ਵਿੱਚ IPDS ਸਕੀਮ ਤਹਿਤ ਕੰਮ ਪੂਰਾ ਹੋ ਚੁੱਕਿਆ ਹੈ। ਜੋ ਬਿਜਲੀ ਦੇ ਤਾਰਾਂ ਦਾ ਜਾਲ ਲਟਕਿਆ ਰਹਿੰਦਾ ਸੀ, ਉਹ ਹੁਣ ਅੰਡਰਗ੍ਰਾਂਊਡ ਹੋ ਚੁੱਕਿਆ ਹੈ। ਇਹ ਵੀ ਸ਼ਾਨਦਾਰ ਕਾਸ਼ੀ ਦੇ ਸਾਡੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਹੋਰ ਖੇਤਰਾਂ ਵਿੱਚ ਵੀ ਇਸ ਕੰਮ ਨੂੰ ਵਿਸਤਾਰ ਦਿੱਤਾ ਜਾਵੇਗਾ।
ਸਾਥੀਓ, ਤੁਹਾਡੇ ਯਤਨਾਂ ਅਤੇ ਪ੍ਰੇਰਣਾ ਨਾਲ ਅੱਜ ਚਿਰਪੁਰਾਤਨ ਕਾਸ਼ੀ ਦੀ ਨਵੀਂ ਤਸਵੀਰ ਦੇਸ਼-ਦੁਨੀਆ ਦੇ ਸਾਹਮਣੇ ਆਉਣ ਲੱਗੀ ਹੈ। ਹੁਣ ਸਾਨੂੰ ਇਸ ਨੂੰ ਸਹੇਜਣਾ ਹੈ, ਸੁਰੱਖਿਅਤ ਰੱਖਣਾ ਹੈ, ਤਾਂ ਜੋ ਸਾਡੇ ਇਸ ਗੌਰਵਸ਼ਾਲੀ ਸ਼ਹਿਰ ਦਾ ਗੌਰਵਗਾਨ ਦੁਨੀਆਭਰ ਵਿੱਚ ਹੁੰਦਾ ਰਹੇ।
ਅਗਲੇ ਸਾਲ ਜਨਵਰੀ ਵਿੱਚ ਪ੍ਰਵਾਸੀ ਭਾਰਤੀ ਦਿਵਸ ਵੀ ਕਾਸ਼ੀ ਦੀ ਪਾਵਨ ਭੂਮੀ ‘ਤੇ ਹੋਣਾ ਹੈ। ਇਸ ਆਯੋਜਨ ਲਈ ਮੈਂ ਵੀ ਆਪ ਲੋਕਾਂ ਦੀ ਤਰ੍ਹਾਂ ਹੀ ਦੇਸ਼-ਦੁਨੀਆ ਤੋਂ ਆਏ ਲੋਕਾਂ ਦਾ ਸੁਆਗਤ ਕਰਨ ਲਈ ਵਾਰਾਣਸੀ ਵਿੱਚ ਮੌਜੂਦ ਰਹਾਂਗਾ। ਉਸ ਸਮੇਂ ਪ੍ਰਯਾਗਰਾਜ ਵਿੱਚ ਅਰਧਕੁੰਭ ਦਾ ਵੀ ਆਯੋਜਨ ਹੋ ਰਿਹਾ ਹੋਵੇਗਾ। ਉੱਥੋਂ ਵੀ ਅਨੇਕ ਲੋਕ ਵਾਰਾਣਸੀ ਆਉਣਗੇ।
ਸਾਡੀ ਸਭ ਦੀ ਇੱਛਾ ਹੈ ਕਿ ਦੁਨੀਆ ਦੇ ਸਭ ਤੋਂ ਪ੍ਰਾਚੀਨ ਸ਼ਹਿਰ ਕਾਸ਼ੀ ਦੀ ਗਰਿਮਾ ਅਤੇ ਸਭ ਤੋਂ ਚੰਗੀ ਸੁਵਿਧਾ ਦਾ ਅਜਿਹਾ ਸੰਗਮ ਹੋਵੇ ਕਿ ਕਾਸ਼ੀ ਦੀ ਸਮ੍ਰਿਤੀ, ਇੱਥੇ ਆਉਣ ਵਾਲਿਆਂ ਦੇ ਜੀਵਨ ਵਿੱਚ ਅਮਿਟ ਜੋ ਜਾਵੇ, ਉਹ ਵਾਰ-ਵਾਰ ਇੱਥੇ ਆਉਣ, ਅਜਿਹਾ ਮਾਹੌਲ ਪੈਦਾ ਹੋਵੇ।
ਅੰਤ ਵਿੱਚ ਇਕ ਵਾਰ ਫਿਰ ਤੁਹਾਨੂੰ ਸਭ ਨੂੰ ਇਨ੍ਹਾਂ ਸਾਰੀਆਂ ਸੁਵਿਧਾਵਾਂ ਲਈ, ਵਿਕਾਸ ਦੇ ਨਵੇਂ-ਨਵੇਂ ਪ੍ਰੋਜੈਕਟਸ ਲਈ ਅਨੇਕ-ਅਨੇਕ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਨੂੰ ਸਭ ਨੂੰ, ਪੂਰਵਾਂਚਲ ਅਤੇ ਪੂਰਬੀ ਭਾਰਤ ਦੇ ਮੇਰੇ ਸਾਥੀਆਂ ਨੂੰ ਛਠ ਪੂਜਾ ਦੀਆਂ ਫਿਰ ਤੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਜੈ ਛਠੀ ਮਈਆ !!!
ਹਰ-ਹਰ ਮਹਾਦੇਵ!
*****
ਅਤੁਲ ਕੁਮਾਰ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕਿ ਮਹਤੋ
*****
इस बार मेरा सौभाग्य रहा कि मुझे दीपावली के दिन बाबा केदारनाथ के दर्शन करने का अवसर मिला।
— PMO India (@PMOIndia) November 12, 2018
अब बाबा विश्वनाथ की नगरी में, आपसे आशीर्वाद लेने का मौका मिला है।
उत्तराखंड में, मैं माता भगीरथी की पूजा करके धन्य हुआ, तो आज यहां, अब से कुछ देर पहले मां गंगा के दर्शन भी किए: PM
काशी के लिए, पूर्वांचल के लिए, पूर्वी भारत के लिए, पूरे भारतवर्ष के लिए, आज का ये दिन बहुत ऐतिहासिक है।
— PMO India (@PMOIndia) November 12, 2018
आज वाराणसी और देश, विकास के उस कार्य का गवाह बना है, जो दशकों पहले हो जाना चाहिए था: PM
वाराणसी और देश, इस बात का गवाह बना है कि संकल्प लेकर जब कार्य समय पर सिद्ध किए जाते हैं, तो उसकी तस्वीर कितनी भव्य और कितनी गौरवमयी होती है
— PMO India (@PMOIndia) November 12, 2018
वाराणसी और देश, इस बात का गवाह बना है कि Next Gen Infrastructure की अवधारणा, कैसे ट्रांसपोर्ट के तौर-तरीकों का कायाकल्प करने जा रही है: PM
कुछ देर पहले मैंने नदी मार्ग से पहुंचे देश के पहले कंटेनरवेसल का स्वागत किया।
— PMO India (@PMOIndia) November 12, 2018
आज मैं प्रफल्लित हूं कि देश ने जो सपना देखा था वो आज साकार हुआ है।
ये कंटेनर वेसल चलने का मतलब है कि पूर्वी उत्तर प्रदेश, पूर्वांचल और पूर्वी भारत जलमार्ग से अब बंगाल की खाड़ी से जुड़ गया है: PM
आज यहां बाबतपुर हवाई अड्डे से शहर को जोड़ने वाली सड़क, रिंग रोड, कनेक्टिविटी से जुड़े प्रोजेक्ट, बिजली के तारों को अंडरग्राउंड करने से जुड़ी परियोजना, मां गंगा को प्रदूषण मुक्त करने के प्रयासों को बल देने वाली अनेक परियोजनाओं का भी लोकार्पण और शिलान्यास यहां किया गया है: PM
— PMO India (@PMOIndia) November 12, 2018
इस जलमार्ग से समय और पैसा बचेगा,
— PMO India (@PMOIndia) November 12, 2018
सड़क पर भीड़ भी कम होगी,
ईंधन का खर्च भी कम होगा और
गाड़ियों से होने वाले प्रदूषण से भी राहत मिलेगी: PM
800 करोड़ रुपए की लागत से बाबतपुर एयरपोर्ट को शहर से जोड़ने वाली सड़क ना सिर्फ चौड़ी हो गई है, बल्कि देश-विदेश के पर्यटकों को अपनी तरफ आकर्षित करने लगी है।
— PMO India (@PMOIndia) November 12, 2018
इस सड़क से काशी वासियों का, पर्यटकों का समय तो बचेगा ही, जौनपुर, सुल्तानपुर और लखनऊ तक की यात्रा भी सुगम हो जाएगी: PM
बीते 4 वर्षों में कितनी तेजी के साथ आधुनिक इंफ्रास्ट्रक्चर का विकास हुआ है, वो अब स्पष्ट दिखता है।
— PMO India (@PMOIndia) November 12, 2018
दुर्गम स्थानों पर नए एयरपोर्ट,
नॉर्थईस्ट के दूर दराज के क्षेत्रों में पहली बार पहुंच रही ट्रेन,
ग्रामीण सड़कों और शानदार हाईवे का जाल,
ये हमारी सरकार की पहचान बन चुका है: PM
नमामि गंगे मिशन के तहत अब तक 23 हजार करोड़ रुपए की परियोजनाओं को स्वीकृति दी जा चुकी है।
— PMO India (@PMOIndia) November 12, 2018
गंगा के किनारे के करीब-करीब सारे गांव अब खुले में शौच से मुक्त हो चुके हैं।
ये प्रोजेक्ट्स गंगोत्री से लेकर गंगासागर तक गंगा को अविरल, निर्मल बनाने के हमारे संकल्प का हिस्सा हैं: PM
A special day in the development journey of Kashi, a city that is revered and admired by every Indian. pic.twitter.com/mPcAtLLw6w
— Narendra Modi (@narendramodi) November 12, 2018
Harnessing our waterways for progress and prosperity. pic.twitter.com/zklCg0lzkA
— Narendra Modi (@narendramodi) November 12, 2018
It is gladdening to see Kashi emerge as a textile hub, drawing people from all over the world.
— Narendra Modi (@narendramodi) November 12, 2018
This also means the city needs better infrastructure, especially good quality roads, which we are working to provide. pic.twitter.com/3dC5mWe1FR