Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵੀਅਤਨਾਮ ਦੇ ਰੱਖਿਆ ਮੰਤਰੀ ਜਨਰਲ ਙੋ ਸ਼ੁਆਨ ਲਿਚ (General Ngo Xuan Lich)ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਵੀਅਤਨਾਮ ਦੇ ਰੱਖਿਆ ਮੰਤਰੀ ਜਨਰਲ ਙੋ ਸ਼ੁਆਨ ਲਿਚ (General Ngo Xuan Lich)ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਵੀਅਤਨਾਮ ਦੇ ਰੱਖਿਆ ਮੰਤਰੀ ਜਨਰਲ ਙੋ ਸ਼ੁਆਨ ਲਿਚ (General Ngo Xuan Lich) ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਸਤੰਬਰ 2016 ਦੇ ਆਪਣੇ ਵੀਅਤਨਾਮ ਦੌਰੇ ਨੂੰ ਯਾਦ ਕੀਤਾ, ਜਿਸ ਦੌਰਾਨ ਦੁਵੱਲੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਦਾ ਕੀਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਵੀਅਤਨਾਮ ਭਾਰਤ ਦੀ ‘ਐਕਟ ਈਸਟ’ (Act East) ਨੀਤੀ ਦਾ ਮੁੱਖ ਥੰਮ੍ਹ ਹੈ।

ਜਨਰਲ ਙੋ ਸ਼ੁਆਨ ਲਿਚ ਨੇ ਪ੍ਰਧਾਨ ਮੰਤਰੀ ਨੂੰ ਦੁਵੱਲੇ ਰੱਖਿਆ ਸਹਿਯੋਗ ਵਿੱਚ ਹਾਸਲ ਕੀਤੇ ਵਿਕਾਸ ਸਬੰਧੀ ਸੰਖੇਪ ਵਿੱਚ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਖੇਤਰ ਵਿੱਚ ਭਾਰਤ ਅਤੇ ਵੀਅਤਨਾਮ ਦੇ ਸਬੰਧ ਲੰਬੇ ਸਮੇਂ ਦੇ ਅਤੇ ਆਪਸੀ ਲਾਭ ਵਾਲੇ ਹਨ ਅਤੇ ਉਨ੍ਹਾਂ ਅੱਗੇ ਵੀ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੇ ਇਰਾਦੇ ਨੂੰ ਦੁਹਰਾਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਖੇਤਰਾਂ ਵਿੱਚ ਭਾਰਤ ਅਤੇ ਵੀਅਤਨਾਮ ਵਿੱਚ ਨਜ਼ਦੀਕੀ ਸਹਿਯੋਗ ਸਮੁੱਚੇ ਖੇਤਰ ਵਿੱਚ ਸਥਿਰਤਾ, ਸੁਰੱਖਿਆ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਏਗਾ।

***

ਏਕੇਟੀ/ਐੱਸਐੱਚ