ਪੀਐੱਮਇੰਡੀਆ
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦ ਰਾਜਪਕਸ਼ੇ ਅੱਜ ਸ਼ਾਮ ਨਵੀਂ ਦਿੱਲੀ ਪਹੁੰਚੇ ਹਨ । ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸੱਦੇ ਉੱਤੇ 8 – 11 ਫਰਵਰੀ , 2020 ਤੱਕ ਭਾਰਤ ਦੇ ਸਰਕਾਰੀ ਦੌਰੇ ‘ਤੇ ਹਨ । ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦੇ ਨਾਲ ਇੱਕ ਉੱਚ ਪੱਧਰੀ ਵਫ਼ਦ ਆਇਆ ਹੈ । 8 ਫਰਵਰੀ ਮੁੱਖ ਕਾਰਜ ਦਿਵਸ ਹੈ ਜਿੱਥੇ ਉਹ ਪ੍ਰਧਾਨ ਮੰਤਰੀ ਨਾਲ ਵਫ਼ਦ ਪੱਧਰੀ ਵਾਰਤਾ ਕਰਨਗੇ । ਉਹ ਦੇਸ਼ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕਰਨਗੇ ਅਤੇ ਸਵੇਰੇ ਭਾਰਤ ਦੇ ਵਿਦੇਸ਼ ਮੰਤਰੀ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ ।
ਦਿੱਲੀ ਵਿੱਚ ਆਪਣੇ ਆਧਿਕਾਰਿਕ ਕਾਰਜ ਨੂੰ ਕਰਨ ਤੋਂ ਬਾਅਦ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਵਾਰਾਣਸੀ , ਸਾਰਨਾਥ , ਬੋਧਗਯਾ ਅਤੇ ਤਿਰੂਪਤੀ ਦੀ ਯਾਤਰਾ ਕਰਨਗੇ ਫਿਰ ਕੋਲੰਬੋ ਵਾਪਿਸ ਜਾਣਗੇ। ਦੋਹਾਂ ਦੇਸ਼ਾਂ ਦਰਮਿਆਨ ਉੱਚ ਪੱਧਰੀ ਯਾਤਰਾਵਾਂ ਦੀ ਇੱਕ ਲੰਬੀ ਲੜੀ ਰਹੀ ਹੈ। ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਭਾਰਤ ਦੇ ਦੌਰੇ ਨੂੰ ਆਪਣੀ ਪਹਿਲੀ ਡੇਸਟੀਨੇਸ਼ਨ ਵਜੋਂ ਚੁਣਿਆ, ਜਦੋਂ ਉਨ੍ਹਾਂ ਨੇ ਚੋਣਾਂ ਵਿੱਚ ਜਿੱਤ ਦੇ ਤੁਰੰਤ ਬਾਅਦ ਰਾਸ਼ਟਰਪਤੀ ਦਾ ਅਹੁਦਾ ਗ੍ਰਹਿਣ ਕੀਤਾ ਗਿਆ ।
*******
ਵੀਆਰਆਰਕੇ/ਵੀਜੇ