ਪੀਐੱਮਇੰਡੀਆ

ਕੁਝ ਲੋਕ ਵਧਾਈ ਦੇ ਰਹੇ ਹਨ ਵੈਂਕਈਆ ਜੀ ਨੂੰ ਕਿਸ ਕੰਮ ਦੇ ਲਈ, ਮੈਂ ਵਧਾਈ ਦੇ ਰਿਹਾ ਹਾਂ ਜੋ ਆਦਤਾਂ ਸਨ ਉਸ ਤੋਂ ਬਾਹਰ ਨਿਕਲ ਕੇ ਨਵਾਂ ਕੰਮ ਕਰਨ ਲਈ, ਕਿਉਂਕਿ ਵੈਂਕਈਆ ਜੀ ਲਈ ਮੈਂ ਜਦੋਂ ਸਦਨ ਵਿੱਚ ਉਨ੍ਹਾਂ ਨੂੰ ਦੇਖਦਾ ਹਾਂ ਤਾਂ ਉਹ ਆਪਣੇ ਆਪ ਨੂੰ ਰੋਕਣ ਲਈ ਕਿੰਨੀ ਮਸ਼ੱਕਤ ਕਰਦੇ ਹਨ । ਆਪਣੇ ਆਪ ਨੂੰ ਬੰਨ੍ਹਣ ਲਈ ਉਨ੍ਹਾਂ ਨੂੰ ਜੋ ਕੋਸ਼ਿਸ਼ ਕਰਨੀ ਪੈਂਦੀ ਹੈ ਅਤੇ ਉਸ ਵਿੱਚ ਸਫ਼ਲ ਹੋਣਾ, ਮੈਂ ਸਮਝਦਾ ਹਾਂ ਕਿ ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ। ਸਦਨ ਜੇਕਰ ਠੀਕ ਚਲਦਾ ਹੈ ਤਾਂ ਚੇਅਰ ’ਤੇ ਕੌਣ ਬੈਠਾ ਹੈ, ਉਸ ’ਤੇ ਕਿਸੇ ਦਾ ਧਿਆਨ ਨਹੀਂ ਜਾਂਦਾ ਹੈ। ਉਸ ਵਿੱਚ ਕੀ ਸਮਰੱਥਾ ਹੈ, ਕੀ ਵਿਸ਼ੇਸ਼ਤਾ ਹੈ, ਉਹ ਜ਼ਿਆਦਾ ਕਿਸੇ ਦੇ ਧਿਆਨ ਵਿੱਚ ਨਹੀਂ ਆਉਂਦੀ ਹੈ, ਅਤੇ ਮੈਂਬਰਾਂ ਦੀ ਤਾਕਤ ਕੀ ਹੈ, ਮੈਂਬਰਾਂ ਦੇ ਵਿਚਾਰ ਕੀ ਹਨ ਉਹ forefront ਵਿੱਚ ਰਹਿੰਦੇ ਹਨ । ਲੇਕਿਨ ਜਦੋਂ ਸਦਨ ਨਹੀਂ ਚਲਦਾ ਹੈ ਤਾਂ ਸਿਰਫ਼ ਚੇਅਰ ’ਤੇ ਜੋ ਵਿਅਕਤੀ ਰਹਿੰਦੇ ਹਨ ਉਸ ’ਤੇ ਧਿਆਨ ਰਹਿੰਦਾ ਹੈ। ਉਹ ਕਿਵੇਂ discipline ਲਿਆ ਰਹੇ ਹਨ, ਕਿਵੇਂ ਸਾਰਿਆਂ ਨੂੰ ਰੋਕ ਰਹੇ ਹਨ ਅਤੇ ਇਸ ਲਈ ਦੇਸ਼ ਨੂੰ ਵੀ ਪਿਛਲੇ ਸਾਲ ਵੈਂਕਈਆ ਜੀ ਨੂੰ ਨੇੜਿਓ ਦੇਖਣ ਦਾ ਸੁਭਾਗ ਮਿਲਿਆ ਹੈ । ਜੇਕਰ ਸਦਨ ਠੀਕ ਤਰ੍ਹਾਂ ਚਲਿਆ ਹੁੰਦਾ ਤਾਂ ਸ਼ਾਇਦ ਉਹ ਸੁਭਾਗ ਨਾ ਮਿਲਦਾ । ਵੈਂਕਈਆ ਜੀ ਦੇ ਨਾਲ ਸਾਲਾਂ ਤੋਂ ਕੰਮ ਕਰਨ ਦਾ ਮੌਕਾ ਮਿਲਿਆ । ਅਤੇ ਅਸੀਂ ਇੱਕ ਅਜਿਹੇ ਰਾਜਨੀਤਕ ਸੱਭਿਆਚਾਰ ‘ਚ ਪਲੇ ਹਾਂ ਕਿ ਜਦੋਂ ਮੈਂ ਰਾਸ਼ਟਰੀ ਸਕੱਤਰ ਹੋਇਆ ਕਰਦਾ ਸਾਂ, ਇਹ ਆਂਧਰਾ ਦੇ ਜਨਰਲ ਸਕੱਤਰ ਹੋਇਆ ਕਰਦੇ ਸਨ ਅਤੇ ਜਦੋਂ ਇਹ ਰਾਸ਼ਟਰੀ ਪ੍ਰਧਾਨ ਬਣੇ ਤਾਂ ਮੈਂ ਉਨ੍ਹਾਂ ਦੀ ਸਹਾਇਤਾ ਵਿੱਚ ਇੱਕ ਜਨਰਲ ਸਕੱਤਰ ਬਣ ਕੇ ਕੰਮ ਕਰ ਰਿਹਾ ਸਾਂ। ਯਾਨੀ ਇੱਕ ਤਰ੍ਹਾਂ ਨਾਲ ਟੀਮ ਵਿੱਚ ਕਿਵੇਂ ਕੰਮ ਕੀਤਾ ਜਾਂਦਾ ਹੈ, ਜ਼ਿੰਮੇਵਾਰੀ ਕੋਈ ਵੀ ਹੋਵੇ, ਜਿੰਮੇਦਾਰੀਆਂ ਕਦੇ ਘੱਟ ਨਹੀਂ ਹੁੰਦੀਆਂ ਹਨ। ਚਾਰਜ (ਪਦਭਾਰ) ਤੋਂ ਜ਼ਿਆਦਾ ਮਹੱਤਵ ਕਾਰਜਭਾਰ ਦਾ ਹੈ ਅਤੇ ਉਸੇ ਨੂੰ ਲੈ ਕੇ ਵੈਂਕਈਆ ਜੀ ਚਲਦੇ ਰਹੇ ।
ਹੁਣੇ ਦੱਸਿਆ ਗਿਆ ਕਿ ਵੈਂਕਈਆ ਜੀ ਨੇ ਇੱਕ ਸਾਲ ਵਿੱਚ ਸਾਰੇ ਰਾਜਾਂ ਵਿੱਚ ਸੈਰ ਕੀਤੀ, ਇੱਕ ਛੁਟ ਗਿਆ, ਲੇਕਿਨ ਉਹ ਇਸ ਲਈ ਨਹੀਂ ਛੁਟ ਗਿਆ ਕਿ ਪ੍ਰੋਗਰਾਮ ਨਹੀਂ ਬਣਿਆ ਸੀ । ਹੈਲੀਕਾਪਟਰ ਨਹੀਂ ਜਾ ਸਕਿਆ, weather ਨੇ ਪਰੇਸ਼ਾਨ ਕਰ ਦਿੱਤਾ । ਵਰਨਾ ਉਹ ਵੀ ਹੋ ਜਾਂਦਾ । ਅਸੀਂ ਸਦਨ ਵਿੱਚ ਕੰਮ ਕਰਦੇ ਸਾਂ, ਕਦੇ ਮੀਟਿੰਗ ਕਰ ਕੇ ਨਿਕਲਦੇ ਸੀ, ਉਦੋਂ ਵਿਚਾਰ ਆਉਂਦਾ ਸੀ ਕਿ ਉਨ੍ਹਾਂ ਨੂੰ ਜਰਾ contact ਕਰੀਏ, ਗੱਲ ਕਰੀਏ, ਤਾਂ ਪਤਾ ਚਲ ਜਾਂਦਾ ਸੀ ਕਿ ਉਹ ਤਾਂ ਨਿਕਲ ਗਏ, ਕੇਰਲ ਪਹੁੰਚ ਗਏ, ਤਮਿਲਨਾਡੂ ਪਹੁੰਚ ਗਏ, ਆਂਧਰ ਪਹੁੰਚ ਗਏ, ਯਾਨੀ ਲਗਾਤਾਰ ਜਦੋਂ ਵੀ ਜੋ ਜ਼ਿੰਮੇਵਾਰੀ ਮਿਲੀ, ਉਸ ਦੇ ਲਈ, ਉਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਆਪਣੇ ਆਪ ਨੂੰ ਯੋਗ ਬਣਾਉਣਾ, ਉਸ ਦੇ ਲਈ ਜ਼ਰੂਰੀ ਮਿਹਨਤ ਕਰਨਾ ਅਤੇ ਆਪਣੇ ਆਪ ਨੂੰ ਉਸ ਜ਼ਿੰਮੇਵਾਰੀ ਦੇ ਅਨੁਕੂਲ ਢਾਲਣਾ ਅਤੇ ਉਸੇ ਦਾ ਨਤੀਜਾ ਹੈ, ਉਹ ਸਫ਼ਲਤਾਵਾਂ ਪ੍ਰਾਪਤ ਕਰਦੇ ਰਹਿਣ ਅਤੇ ਉਸ ਖੇਤਰ ਨੂੰ ਵੀ ਸਫ਼ਲ ਬਣਾਉਂਦੇ ਰਹਿਣ । 50 ਸਾਲ ਦਾ ਜਨਤਕ ਜੀਵਨ ਘੱਟ ਨਹੀਂ ਹੁੰਦਾ ਹੈ। 10 ਸਾਲ ਜਨਤਕ ਜੀਵਨ ਵਿਦਿਆਰਥੀ ਦੇ ਨਾਤੇ, ਉਹ ਵੀ ਐਕਟੀਵਿਸਟ ਵਜੋਂ ਅਤੇ 40 ਸਾਲ ਸਿੱਧਾ-ਸਿੱਧਾ ਰਾਜਨੀਤਕ ਜੀਵਨ । ਅਤੇ 50 ਸਾਲ ਦੇ ਇਸ ਲੰਬੇ ਕਾਰਜਕਾਲ ਵਿੱਚ ਆਪਣੇ ਆਪ ਨੇ ਵੀ ਬਹੁਤ ਸਿੱਖਿਆ, ਸਾਥੀਆਂ ਨੂੰ ਵੀ ਬਹੁਤ ਸਿਖਾਇਆ ਅਤੇ ਅਸੀਂ ਲੋਕ ਉਨ੍ਹਾਂ ਦੇ ਸਾਥੀ ਵਜੋਂ ਕੰਮ ਕਰ ਰਹੇ ਹਾਂ। ਕਦੇ-ਕਦੇ ਕਿਸੇ ਦੇ ਨਾਲ ਇੰਨਾ ਨਜ਼ਦੀਕ ਕੰਮ ਕਰਦੇ ਹਾਂ, ਇੰਨਾ ਨਜ਼ਦੀਕ ਕੰਮ ਕਰਦੇ ਹਾਂ ਕਿ ਉਸ ਨੂੰ ਪਹਿਚਾਣਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਜਾਣਨਾ ਹੀ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਸੀਂ ਕਿਸੇ ਤੋਂ 10 ਫੁੱਟ ਦੂਰ ਖੜੇ ਹੋ ਤਾਂ ਪਤਾ ਚਲਦਾ ਹੈ, ਲੇਕਿਨ ਜੇਕਰ ਗਲੇ ਲਗਾ-ਲਗਾ ਕੇ ਬੈਠੇ ਹੋ ਤਾਂ ਪਤਾ ਹੀ ਨਹੀਂ ਚਲਦਾ । ਯਾਨੀ ਅਸੀਂ ਨਜ਼ਦੀਕ ਰਹੇ ਹਾਂ ਕਿ ਅੰਦਾਜ਼ ਕਰਨਾ ਵੀ ਬਹੁਤ ਮੁਸ਼ਕਲ ਹੁੰਦਾ ਹੈ, ਲੇਕਿਨ ਜਦੋਂ ਸਾਰਿਆਂ ਤੋਂ ਸੁਣਦੇ ਹਾਂ ਕਿ ਸਾਡੇ ਸਾਥੀ ਵਿੱਚ ਇਹ ਤਾਕਤ ਹੈ, ਇਹ ਗੁਣ ਹੈ, ਤਾਂ ਇੰਨਾ ਮਾਣ ਹੁੰਦਾ ਹੈ, ਇਤਨਾ ਅਨੰਦ ਹੁੰਦਾ ਹੈ ਕਿ ਸਾਨੂੰ ਅਜਿਹੇ ਚੰਗੇ ਬੰਦੇ ਦੇ ਨਾਲ ਇੱਕ ਕਰਮਚਾਰੀ ਵਜੋਂ ਕੰਮ ਕਰਨ ਦਾ ਇੱਕ ਮੌਕਾ ਮਿਲਿਆ ਹੈ । ਇਹ ਆਪਣੇ ਆਪ ਵਿੱਚ ਬਹੁਤ ਵੱਡਾ ਮਾਣ ਹੈ।
ਵੈਂਕਈਆ ਜੀ discipline ਦੇ ਬਹੁਤ ਆਗ੍ਰਹੀ ਹਨ ਅਤੇ ਸਾਡੇ ਦੇਸ਼ ਦੀ ਸਥਿਤੀ ਅਜਿਹੀ ਹੈ ਕਿ discipline ਨੂੰ undemocratic ਕਹਿਣਾ ਸਰਲ ਹੋ ਗਿਆ ਹੈ । ਕੋਈ ਥੋੜ੍ਹਾ ਜਿਹਾ ਵੀ discipline ਆਗ੍ਰਹ ਕਰੇ, ਮਰ ਗਿਆ ਉਹ । autocrate ਹੈ ਪਤਾ ਨਹੀਂ ਸਾਰੀ dictionary ਖੋਲ੍ਹ ਦਿੰਦੇ ਹਨ । ਲੇਕਿਨ ਵੈਂਕਈਆ ਜੀ ਜਿਸ discipline ਦੇ ਆਗ੍ਰਹੀ ਹਨ , ਉਸ discipline ਦਾ ਖ਼ੁਦ ਵੀ ਪਾਲਣ ਕਰਦੇ ਹਨ । ਵੈਂਕਈਆ ਜੀ ਦੇ ਨਾਲ ਕਦੇ ਦੌਰਾ ਕਰਨਾ ਹੋਵੇ ਤਾਂ ਬਹੁਤ alert ਰਹਿਣਾ ਪੈਂਦਾ ਹੈ । ਇੱਕ ਉਹ ਕਦੇ ਘੜੀ ਨਹੀਂ ਰੱਖਦੇ, ਕਲਮ ਨਹੀਂ ਹੁੰਦੀ, ਉਨ੍ਹਾਂ ਦੇ ਕੋਲ ਪੈਨ ਨਹੀਂ ਹੁੰਦਾ ਅਤੇ ਪੈਸੇ ਨਹੀਂ ਹੁੰਦੇ । ਕਦੇ, ਯਾਨੀ ਤੁਸੀਂ ਉਨ੍ਹਾਂ ਦੇ ਨਾਲ ਗਏ ਤਾਂ ਸਮਝ ਲੈਣਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ । ਹੁਣ ਮਜ਼ਾ ਇਹ ਹੈ ਕਿ ਕਦੇ ਘੜੀ ਨਹੀਂ ਰੱਖਦੇ, ਲੇਕਿਨ ਪ੍ਰੋਗਰਾਮ ਵਿੱਚ ਸਮੇਂ ’ਤੇ ਪਹੁੰਚਣ ਦੇ ਇੰਨ੍ਹੇ discipline ਹਨ ਉਹ ਕਾਬਿਲੇ ਤਾਰੀਫ਼ ਹਨ । ਬਹੁਤ ਸਮੇਂ ਤੇ ਜਾਣਾ ਪ੍ਰੋਗ੍ਰਾਮ ਵਿੱਚ, ਅਤੇ ਜੇਕਰ ਸਮੇਂ ’ਤੇ ਪ੍ਰੋਗ੍ਰਾਮ ਪੂਰਾ ਨਹੀਂ ਹੋਇਆ ਫਿਰ ਉਨ੍ਹਾਂ ਨੂੰ ਤੁਸੀਂ ਮੰਚ ’ਤੇ ਦੇਖੋ ਕਿਵੇਂ ਉਹ ਇੰਨ੍ਹੇ uneasy ਹੋ ਜਾਣਗੇ ਕਿ ਤੁਹਾਨੂੰ ਲਗੇਗਾ ਕਿ ਬਸ ਹੁਣ ਜਲਦੀ ਕਰੋ ਭਾਈ । ਯਾਨੀ discipline ਉਨ੍ਹਾਂ ਦੇ ਸੁਭਾਅ ਵਿੱਚ ਹੈ ਅਤੇ ਉਸ ਦੇ ਕਾਰਨ ਹੈ ਜੋ ਜਦੋਂ ਵੀ ਜੋ ਜ਼ਿੰਮੇਵਾਰੀ ਮਿਲੀ ਉਸ ਵਿੱਚ ਹਮੇਸ਼ਾ ਇੱਕ vision ਦੇ ਨਾਲ ਕੰਮ ਕਰਨਾ, ਉਸ ਦੇ ਲਈ ਇੱਕ road map ਬਣਾਉਣਾ, action plan ਬਣਾਉਣਾ, strategy ਬਣਾਉਣਾ ਅਤੇ ਉਸ ਦੇ ਲਈ ਸੰਸਾਧਨ ਜੁਟਾ ਕੇ ਯੋਗ ਵਿਅਕਤੀਆਂ ਨੂੰ ਜੋੜ ਕੇ ਉਸ ਨੂੰ ਸਫ਼ਲ ਬਣਾਉਣਾ । ਇਹ ਪੂਰਾ ਉਨ੍ਹਾਂ ਦਾ holistic view ਰਹਿੰਦਾ ਹੈ।
ਜਦੋਂ ਪਹਿਲੀ ਵਾਰ ਉਹ ਮੰਤਰੀ ਬਣੇ ਤਾਂ ਅਟਲ ਜੀ ਦੇ ਮਨ ਵਿੱਚ ਕੋਈ ਵੱਡਾ ਖਾਸਾ department ਦੇਣ ਦਾ ਇਰਾਦਾ ਸੀ । ਅੰਗਰੇਜ਼ੀ ‘ਚ ਵੀ ਉਹ comfortable ਸਨ, South ਨੂੰ represent ਕਰਦੇ ਸਨ ਤਾਂ ਅਟਲ ਜੀ ਦੇ ਮਨ ਵਿੱਚ ਸੀ ਕਿ ਉਨ੍ਹਾਂ ਨੂੰ ਮੰਤਰੀ ਪਰਿਸ਼ਦ ਵਿੱਚ ਹਿੱਸਾ ਲੈਣਾ ਹੈ । ਉਨ੍ਹਾਂ ਦੇ ਕੰਨ ’ਤੇ ਲਗਾ, ਮੈਂ ਉਸ ਸਮੇਂ ਜਨਰਲ ਸਕੱਤਰ ਸੀ, ਉਨ੍ਹਾਂ ਨੇ ਕਿਹਾ ਭਰਾ ਕਿਉਂ ਮੈਨੂੰ ਐਵੇਂ ਫਸਾ ਰਹੇ ਹੋ । ਮੈਂ ਕਿਹਾ ਕੀ ਹੋਇਆ, ਬੋਲੇ ਇਹ ਮੇਰਾ ਕੰਮ ਨਹੀਂ ਹੈ । ਮੈਂ ਕਿਹਾ ਕੀ ਕਰੋਗੇ ਤੁਸੀਂ ? ਬੋਲੇ ਮੈਂ ਤਾਂ ਅਟਲ ਜੀ ਨੂੰ ਜਾ ਕੇ ਦੱਸ ਦੇਵਾਂਗਾ । ਮੈਂ ਕਿਹਾ ਜ਼ਰੂਰ ਜਾਓ, ਦੱਸੋ । ਅਤੇ ਤੁਸੀਂ ਹੈਰਾਨ ਹੋਵੋਗੇ, ਉਨ੍ਹਾਂ ਨੇ ਅਟਲ ਜੀ ਨੂੰ ਜਾ ਕੇ ਤਾਕੀਦ ਕੀਤੀ ਕਿ ਤੁਸੀਂ ਮੈਨੂੰ ਅਜਿਹੇ ਵੱਡੇ-ਵੱਡੇ ਡਿਪਾਰਟਮੈਂਟ ਨਾ ਦਿਓ, ਮੈਨੂੰ ਗ੍ਰਾਮੀਣ ਵਿਕਾਸ ਦਿਓ, ਮੈਂ ਉਸ ਵਿੱਚ ਆਪਣੀ ਜ਼ਿੰਦਗੀ ਖਪਾਉਣਾ ਚਾਹੁੰਦਾ ਹਾਂ । ਯਾਨੀ ਬਹੁਤ ਚੰਗੇ ਤਾਮਝਾਮ ਵਾਲੇ ਜਿਸ ਵਿੱਚ ਜ਼ਰਾ ਇੱਕ value ਹੁੰਦੀ ਹੈ ਉਸ ਤੋਂ ਜਰਾ ਬਾਹਰ ਨਿਕਲ ਕੇ, ਮੈਨੂੰ ਗ੍ਰਾਮੀਣਂ ਵਿਕਾਸ ਚਾਹੀਦਾ ਹੈ । ਉਹ ਸੁਭਾਅ ਤੋਂ ਕਿਸਾਨ ਹਨ, ਬਿਰਤੀ ਅਤੇ ਪ੍ਰਵਿਰਤੀ ਤੋਂ ਕਿਸਾਨ ਹਨ । ਕਿਸਾਨ ਲਈ ਕੁਝ ਕਰਨਾ, ਕਿਸਾਨ ਲਈ ਕੁਝ ਹੋਣਾ ਇਹ ਉਨ੍ਹਾਂ ਦੇ ਜ਼ਿਹਨ ਵਿੱਚ ਐਵੇਂ ਭਰਿਆ ਹੋਇਆ ਹੈ ਕਿ ਉਨ੍ਹਾਂ ਨੇ ਜੀਵਨ ਵੀ ਐਵੇਂ ਹੀ ਗੁਜਾਰਿਆ ਹੈ ਅਤੇ ਉਸੇ ਦਾ ਕਾਰਨ ਹੈ ਕਿ ਉਹ ਗ੍ਰਾਮੀਣ ਵਿਕਾਸ ਵਿੱਚ ਦਿਲਚਸਪੀ ਲੈਂਦੇ ਹਨ । ਜਿਵੇਂ ਅਰੁਣ ਜੀ ਨੇ ਕਿਹਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸਭ ਤੋਂ effective programme ਹੈ ਜੋ ਸਾਰੀਆਂ ਸਰਕਾਰਾਂ ਵਿੱਚ ਚਲਿਆ ਹੈ । ਅਤੇ ਸਾਰੇ MP ਦੇ ਦਿਮਾਗ ਵਿੱਚ ਵੀ ਜੇਕਰ ਸਭ ਤੋਂ ਪਹਿਲਾਂ ਕੋਈ ਮੰਗ ਰਹਿੰਦੀ ਹੈ, ਤਾਂ ਆਪਣੇ ਇਲਾਕੇ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਚਾਹੀਦੀ ਹੈ। ਉਹ ਉਸੇ ਦਾ allotment ਚਾਹੁੰਦੇ ਹਨ । ਇੱਕ ਸਮਾਂ ਸੀ ਰੇਲਵੇ ਚਾਹੀਦਾ ਹੈ, ਰੇਲਵੇ ਦਾ stoppage ਚਾਹੀਦਾ ਹੈ, ਉਸ ਤੋਂ ਬਾਹਰ ਨਿਕਲ ਕੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਚਾਹੀਦੀ ਹੈ, ਇਹ ਸਾਰੇ ਸਾਂਸਦਾਂ ਦੇ ਦਿਲ – ਦਿਮਾਗ ਵਿੱਚ ਭਰਨ ਦਾ ਜੇਕਰ ਯਸ਼ ਕਿਸੇ ਨੂੰ ਜਾਂਦਾ ਹੈ ਤਾਂ ਸ਼੍ਰੀਮਾਨ ਵੈਂਕਈਆ ਨਾਇਡੂ ਜੀ ਨੂੰ ਜਾਂਦਾ ਹੈ । ਵੈਸਾ ਹੀ ਪਾਣੀ, ਗ੍ਰਾਮੀਣ ਜੀਵਨ ਵਿੱਚ ਪਾਣੀ, ਪੇਅਜਲ, ਇਹ ਇਨ੍ਹਾਂ ਦਾ ਬਹੁਤ ਪ੍ਰਤੀਬੱਧ ਕਾਰਜ ਹੈ । ਉਸ ਦੇ ਲਈ ਉਹ ਆਪਣਾ ਸਮਾਂ, ਸ਼ਕਤੀ ਖਪਾਉਂਦੇ ਰਹਿੰਦੇ ਸਨ । ਅੱਜ ਵੀ ਸਦਨ ਵਿੱਚ ਅਜਿਹੇ ਵਿਸ਼ਿਆਂ ਦੀ ਚਰਚਾ ਜਦੋਂ ਟਲ ਜਾਂਦੀ ਹੈ, ਤਾਂ ਸਭ ਤੋਂ ਜ਼ਿਆਦਾ disturb ਹੁੰਦੇ ਹਨ, ਉਨ੍ਹਾਂ ਨੂੰ ਲਗਦਾ ਹੈ ਅਰੇ ਵਿਦੇਸ਼ ਨੀਤੀ ਦੇ ਸਬੰਧ ਵਿੱਚ ਇੱਕ-ਅੱਧ ਦਿਨ ਜੇਕਰ ਚਰਚਾ ਨਹੀਂ ਵੀ ਹੋਈ ਦੇਖਿਆ ਜਾਵੇਗਾ, ਲੇਕਿਨ ਜਦੋਂ ਪਿੰਡ ਦੀ ਗੱਲ ਆਉਂਦੀ ਹੈ, ਕਿਸਾਨ ਦੀ ਗੱਲ ਆਉਂਦੀ ਹੈ, ਸਦਨ ਵਿੱਚ ਚਰਚਾ ਤਾਂ ਕਰੋ – ਕੀ ਹੋ ਰਿਹਾ ਹੈ ? ਯਾਨੀ ਇਹ ਜੋ ਉਨ੍ਹਾਂ ਦੇ ਅੰਦਰ uneasyness ਪੈਦਾ ਹੁੰਦਾ ਹੈ, ਉਹ ਦੇਸ਼ ਦੇ ਆਮ ਮਨੁੱਖ ਦੀ ਭਲਾਈ ਲਈ , ਉਨ੍ਹਾਂ ਦੀ ਜੋ ਅਕਾਂਖਿਆ ਹੈ ਉਸ ਦੇ ਲਈ ਹੈ ।
ਵਕਤਾ ਵਜੋਂ ਜਿਨ੍ਹਾਂ ਨੇ ਉਨ੍ਹਾਂ ਨੂੰ ਤੇਲੁਗੂ ਭਾਸ਼ਾ ਵਿੱਚ ਸੁਣਿਆ ਹੋਵੇਗਾ, ਤਾਂ ਤੁਸੀਂ ਉਨ੍ਹਾਂ ਦੀ ਬੋਲਣ ਦੀ speed, ਆਪਣੇ ਆਪ ਨੂੰ match ਹੀ ਨਹੀਂ ਕਰ ਸਕਦੇ । ਤੁਸੀਂ ਅਜਿਹੇ ਲਗ ਰਹੇ ਹੋ ਜਿਵੇਂ local train ਵਿੱਚ ਬੈਠੇ ਹੋ ਅਤੇ ਉਹ super fast express ਚਲਾ ਰਹੇ ਹਨ । ਇੰਨਾ ਤੇਜ਼ ਬੋਲਦੇ ਹਨ ਅਤੇ ਵਿਚਾਰ ਪ੍ਰਭਾਵ ਕਿੱਥੋਂ ਨਿਕਲਦਾ ਹੈ ਦੇਖਦੇ ਹੀ ਬਣਦਾ ਹੈ । ਅਤੇ ਉਨ੍ਹਾਂ ਦੀ ਤੁਕਬੰਦੀ ਸਹਿਜ ਹੈ । ਅਤੇ ਉਹ ਜਨਤਕ ਭਾਸ਼ਣ ਵਿੱਚ ਨਹੀਂ ਹੁੰਦਾ … ਹਾਲੇ ਉਹ ਅਗਲ- ਬਗਲ ਵਿੱਚ ਬੈਠਦੇ ਹਨ ਤਾਂ ਵੀ ਉਹ ਤੁਕਬੰਦੀ ਵਿੱਚ ਹੀ ਗੱਲ ਕਰਦੇ ਹਨ। ਸ਼ਬਦਾਂ ਦਾ ਜੋੜ ਤੁਰੰਤ ਆ ਜਾਂਦਾ ਹੈ । ਅਤੇ ਸਦਨ ਵਿੱਚ ਵੀ ਇਸ ਦਾ ਲਾਭ ਹਰ ਕਿਸੇ ਨੂੰ ਮਿਲ ਰਿਹਾ ਹੈ । ਮੈਂ ਇਸ ਗੱਲ ਲਈ ਵਧਾਈ ਦਿੰਦਾ ਹਾਂ ਪੂਰੀ ਟੀਮ ਨੂੰ ਜੋ ਕਿ ਉਨ੍ਹਾਂ ਨੇ ਇਹ ਇੱਕ ਸਾਲ ਦਾ ਹਿਸਾਬ ਦੇਸ਼ ਨੂੰ ਦੇਣ ਦਾ ਇੱਕ ਛੋਟਾ ਜਿਹਾ ਯਤਨ ਕੀਤਾ ਹੈ । ਅਤੇ ਮੈਂ ਮੰਨਦਾ ਹਾਂ ਕਿ ਇਸ ਤੋਂ ਧਿਆਨ ਆਉਂਦਾ ਹੈ ਕਿ ਇਸ position ’ਤੇ, ਇਸ institute ਨੂੰ ਵੀ ਸਮਾਜ ਹਿਤ ਲਈ ਕਿਸ ਤਰ੍ਹਾਂ ਨਾਲ ਵਰਤੋਂ ਵਿੱਚ ਲਿਆਇਆ ਜਾਂਦਾ ਹੈ, ਕਿਸ ਤਰ੍ਹਾਂ ਨਾਲ ਉਸ ਵਿੱਚ ਨਵਾਂਪਣ ਲਿਆਇਆ ਜਾਂਦਾ ਹੈ, ਕਿਸ ਤਰ੍ਹਾਂ ਨਾਲ ਰਫ਼ਤਾਰ ਲਿਆਈ ਜਾ ਸਕਦੀ ਹੈ । ਅਤੇ ਇਹ institute ਆਪਣੇ ਆਪ ਵਿੱਚ ਵੀ, ਦੇਸ਼ ਦੇ ਹੋਰ ਕੰਮਾਂ ਦੇ ਨਾਲ ਕਿਸ ਤਰ੍ਹਾਂ ਨਾਲ cooperate ਕਰ ਕੇ ਅੱਗੇ ਵਧ ਰਹੀ ਹੈ ਇਸ ਦਾ ਖਾਕਾ ਇਸ ਕਿਤਾਬ ਵੱਲੋਂ ਖਿੱਚਿਆ ਗਿਆ ਹੈ ।
ਇੱਕ ਤਰ੍ਹਾਂ ਨਾਲ ਇਹ ਲਗਦਾ ਤਾਂ ਹੈ ਕਿ ਉਪ ਰਾਸ਼ਟਰਪਤੀ ਜੀ ਦੇ ਇੱਕ ਸਾਲ ਦੇ ਕਾਰਜਕਾਲ ਦਾ ਬਿਓਰਾ ਹੈ, ਲੇਕਿਨ ਜਦੋਂ ਦੇਖਦੇ ਹਾ ਤਾਂ ਲਗਦਾ ਹੈ ਕਿ family album ਵਿੱਚ ਅਸੀਂ ਵੀ ਕਿਤੇ ਨਾ ਕਿਤੇ ਹਾਂ। ਕੋਈ MP ਦਿਖਦਾ ਹੈ, ਕੋਈ Vice Chancellor ਦਿਖਦਾ ਹੈ, ਕੋਈ Chief Minister ਦਿਖਦਾ ਹੈ, ਕੋਈ Governor ਦਿਖਦਾ ਹੈ ਤਾਂ ਉਨ੍ਹਾਂ ਦੇ ਨਾਲ ਵੀ, ਉਸ ਰਾਜ ਦੇ ਨਾਲ ਵੀ, ਦੂਰਦਰਾਜ ਦੇ ਖੇਤਰਾਂ ਵਿੱਚ ਵੀ ਕਿਸ ਤਰ੍ਹਾਂ ਨਾਲ ਕੰਮ ਦੇ ਸਬੰਧ ਵਿੱਚ ਜਾਗਰੂਕਤਾ ਨਾਲ ਯਤਨ ਕੀਤਾ ਗਿਆ, ਇਸ ਦੇ ਵੀ ਦਰਸ਼ਨ ਹੁੰਦੇ ਹਨ । ਮੈਂ ਵੈਂਕਈਆ ਜੀ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ । ਅਤੇ ਜੋ ਉਨ੍ਹਾਂ ਦੇ ਮਨ ਦੀ ਇੱਛਾ ਹੈ ਕਿ ਸਦਨ ਬਹੁਤ ਵਧੀਆ ਚਲੇ, ਸਦਨ ਵਿੱਚ ਬਹੁਤ ਗਹਿਨ ਚਰਚਾ ਹੋਵੇ, ਸਦਨ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਿਕਲਣ ਜੋ ਦੇਸ਼ ਦੇ ਕੰਮ ਆਉਣ । ਉਨ੍ਹਾਂ ਦਾ ਜੋ ਇਹ ਸੁਪਨਾ ਹੈ ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਦੇ ਲਗਾਤਾਰ ਯਤਨਾਂ ਨਾਲ ਇਹ ਸੁਪਨਾ ਵੀ ਸਾਕਾਰ ਹੋਵੇਗਾ । ਮੇਰੀਆਂ ਵੈਂਕਈਆ ਜੀ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ ।
*****
ਅਤੁਲ ਕੁਮਾਰ ਤਿਵਾਰੀ / ਕੰਚਨ ਪਤਿਆਲ / ਤਾਰਾ
I have had the opportunity to work with @MVenkaiahNaidu Ji for several years. He emphasised on 'Karyabhaar' more than everything else: PM @narendramodi
— PMO India (@PMOIndia) September 2, 2018
Whichever duty he had, he performed with utmost diligence and adapted into that role with ease. @MVenkaiahNaidu has been in public life for 50 years- 10 years in student politics and 40 years in state as well as national politics: PM @narendramodi
— PMO India (@PMOIndia) September 2, 2018
Shri @MVenkaiahNaidu has the ability to endear himself to people across all sections. He is also a disciplinarian: PM @narendramodi
— PMO India (@PMOIndia) September 2, 2018
Shri @MVenkaiahNaidu always provides visionary leadership whenever he gets a responsibility. He gets the best experts to ensure justice is done to the work assigned: PM @narendramodi
— PMO India (@PMOIndia) September 2, 2018
Atal Ji wanted to give @MVenkaiahNaidu Ji a ministry. Venkaiah Ji said- I want to be the Minister for Rural Development.
— PMO India (@PMOIndia) September 2, 2018
Venkaiah Ji is a farmer at heart. He is passionate about the welfare of farmers and agriculture: PM @narendramodi
We all know that @MVenkaiahNaidu Ji has a way with words. He is a wonderful speaker, be it in English or Telugu: PM @narendramodi
— PMO India (@PMOIndia) September 2, 2018
It is commendable that @MVenkaiahNaidu Ji has presented a report card of sorts about his first year in office, containing the rich work he has done both inside and outside Parliament: PM @narendramodi
— PMO India (@PMOIndia) September 2, 2018