Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਵੱਛਤਾ ਹੀ ਸੇਵਾ ਅੰਦੋਲਨ ਲਾਂਚ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ

ਸਵੱਛਤਾ ਹੀ ਸੇਵਾ ਅੰਦੋਲਨ ਲਾਂਚ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ

ਸਵੱਛਤਾ ਹੀ ਸੇਵਾ ਅੰਦੋਲਨ ਲਾਂਚ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ


 

ਹਰ ਕੋਨੇ ਤੋਂ ਜੁੜੇ ਆਪ ਸਭ ਸਵੱਛਾਗ੍ਰਹੀਆਂ ਦਾ ਦਿਲੋਂ ਅਭਿਨੰਦਨ ਕਰਦਾ ਹਾਂ, ਤੁਹਾਡਾ ਸਭ ਦਾ ਸੁਆਗਤ ਕਰਦਾ ਹਾਂ। ਅੱਜ 15 ਸਤੰਬਰ ਦਾ ਇਹ ਦਿਨ ਆਪਣੇ-ਆਪ ਵਿੱਚ ਬਹੁਤ ਇਤਿਹਾਸਕ ਹੈ। ਇਤਿਹਾਸਕ ਇਸ ਲਈ ਕਿਉਂਕਿ ਅੱਜ ਦੀ ਸਵੇਰ ਇੱਕ ਨਵਾਂ ਪ੍ਰਣ , ਇੱਕ ਨਵਾਂ ਉਤਸ਼ਾਹ, ਇੱਕ ਨਵਾਂ ਸੁਪਨਾ ਲੈ ਕੇ ਆਈ ਹੈ। ਅੱਜ ਤੁਸੀਂ, ਮੈਂ, ਸਵਾ ਸੌ ਕਰੋੜ ਦੇਸ਼ਵਾਸੀ’ ਸਵੱਛਤਾ ਹੀ ਸੇਵਾ ਦੇ ਸੰਕਲਪ ਨੂੰ ਫਿਰ ਤੋਂ ਇੱਕ ਵਾਰ ਦੁਹਰਾਉਣ ਜਾ ਰਹੇ ਹਾਂ। ਅੱਜ ਤੋਂ ਲੈ ਕੇ 2 ਅਕਤੂਬਰ ਯਾਨੀ ਪੂਜਨੀਕ ਬਾਪੂ ਦੀ ਜਯੰਤੀ ਤੱਕ ਦੇਸ਼ ਭਰ ਵਿੱਚ ਅਸੀਂ ਸਭ ਨਵੀਂ ਊਰਜਾ ਨਾਲ, ਨਵੇ ਜੋਸ਼ ਨਾਲ ਆਪਣੇ ਦੇਸ਼ ਨੂੰ, ਆਪਣੇ ਭਾਰਤ ਨੂੰ ਸਵੱਛ ਬਣਾਉਣ ਲਈ ਸ਼੍ਰਮਦਾਨ ਕਰਾਂਗੇ, ਆਪਣਾ ਯੋਗਦਾਨ ਦੇਵਾਂਗੇ।

 ਦੀਵਾਲੀ ਦੇ ਸਮੇਂ ਅਸੀਂ ਦੇਖਦੇ ਹਾਂ ਘਰ ਕਿੰਨਾ ਹੀ ਸਾਫ਼ ਸੁਥਰਾ ਕਿਉਂ ਨਾ ਹੋਇਆ ਹੋਵੇ। ਪਰ ਦੀਵਾਲੀ ਆਉਂਦਿਆਂ ਪੂਰਾ ਪਰਿਵਾਰ ਘਰ ਦੇ ਹਰ ਕੋਨੇ ਦੀ ਸਵੱਛਤਾ ਵਿੱਚ ਲਗ ਜਾਂਦਾ ਹੈ। ਉਵੇਂ ਹੀ ਸਾਨੂੰ ਵੀ ਦੇਸ਼ ਦੇ ਹਰ ਕੋਨੇ ਵਿੱਚ ਸਫ਼ਾਈ ਦਾ ਇਹ ਸੁਭਾਅ ਹਰ ਮਹੀਨੇ, ਹਰ ਸਾਲ ਬਣਾਉਂਦੇ ਰਹਿਣਾ ਹੋਵੇਗਾ।

ਚਾਰ ਸਾਲ ਪਹਿਲਾਂ ਜੋ ਅਭਿਆਨ ਸ਼ੁਰੂ ਹੋਇਆ, ਸਵੱਛਤਾ ਦਾ ਅੰਦੋਲਨ ਹੁਣ ਇੱਕ ਮਹੱਤਵਪੂਰਨ ਪੜਾਅ ‘ਤੇ ਆ ਪਹੁੰਚਿਆ ਹੈ। ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਰਾਸ਼ਟਰ ਦਾ ਹਰ ਤਬਕਾ, ਹਰ ਭਾਈਚਾਰਾ, ਹਰ ਜਾਤੀ, ਹਰ ਉਮਰ ਦੇ ਮੇਰੇ ਸਾਥੀ ਇਸ ਮਹਾਅਭਿਆਨ ਨੂੰ ਅੱਗੇ ਵਧਾ ਰਹੇ ਹਨ। ਪਿੰਡ ਹੋਵੇ, ਗਲੀ ਹੋਵੇ, ਨੁੱਕੜ ਹੋਵੇ, ਸ਼ਹਿਰ ਹੋਵੇ, ਕੋਈ ਵੀ ਇਸ ਅਭਿਆਨ ਤੋਂ ਅਣਛੋਹਿਆ ਨਹੀਂ ਹੈ।

 2014 ਵਿੱਚ ਭਾਰਤ ਦੀ ਸਵੱਛਤਾ ਦੀ ਕਵਰੇਜ ਸਿਰਫ 40% ਸੀ। ਅੱਜ ਤੁਹਾਡੇ ਸਾਰਿਆਂ ਦੇ ਪੁਰਸ਼ਾਰਥ  ਅਤੇ ਸੰਕਲਪ ਦਾ ਨਤੀਜਾ ਹੈ ਕਿ ਸਵੱਛਤਾ ਦੀ ਕਵਰੇਜ 90% ਤੋਂ ਜ਼ਿਆਦਾ ਹੋਈ ਹੈ। ਕਿਸ ਨੇ ਸੋਚਿਆ ਹੋਵੇਗਾ ਕਿ ਪਿਛਲੇ ਚਾਰ ਸਾਲਾਂ ਵਿੱਚ ਅਸੀਂ ਸਵੱਛਤਾ ਦੀ ਕਵਰੇਜ ਵਿੱਚ ਇੰਨੀ ਪ੍ਰਗਤੀ ਕਰ ਲਵਾਂਗੇ ਜਿੰਨੀ ਉਸ ਤੋਂ ਪਹਿਲਾਂ ਤਕਰੀਬਨ 60-65 ਸਾਲ ਵਿੱਚ ਵੀ ਨਹੀਂ ਸਕੀ। ਕੀ ਕੋਈ ਇਹ ਸੋਚ ਸਕਦਾ ਸੀ ਕਿ ਭਾਰਤ ਵਿੱਚ ਚਾਰ ਸਾਲਾਂ ਵਿੱਚ ਕਰੀਬ 9 ਕਰੋੜ ਪਖ਼ਾਨਿਆਂ ਦਾ ਨਿਰਮਾਣ ਹੋਵੇਗਾ ਕੀ ਕਿਸੇ ਨੇ ਇਹ ਕਲਪਨਾ ਕੀਤੀ ਸੀ ਕਿ ਚਾਰ ਸਾਲ ਵਿੱਚ ਲਗਭਗ ਸਾਢੇ ਚਾਰ ਲੱਖ ਪਿੰਡ ਖੁੱਲ੍ਹੇ ਵਿੱਚ ਪਖ਼ਾਨੇ ਜਾਣ ਮੁਕਤ ਹੋ ਜਾਣਗੇ। ਕੀ ਕਿਸੇ ਨੇ ਕਲਪਨਾ ਕੀਤੀ ਸੀ ਕਿ ਚਾਰ ਸਾਲਾਂ ਵਿੱਚ 450 ਤੋਂ ਜ਼ਿਆਦਾ ਜ਼ਿਲ੍ਹੇ ਖੁੱਲ੍ਹੇ ਵਿੱਚ ਪਖ਼ਾਨੇ ਜਾਣ ਮੁਕਤ ਹੋ ਜਾਣਗੇ। ਕੀ ਕਿਸੇ ਨੇ ਇਹ ਕਲਪਨਾ ਕੀਤੀ ਸੀ ਕਿ ਚਾਰ ਸਾਲਾਂ ਵਿੱਚ 20 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਖੁੱਲ੍ਹੇ ਵਿੱਚ ਪਖ਼ਾਨੇ ਜਾਣ ਤੋਂ ਮੁਕਤ ਹੋ ਸਕਦੇ ਹਨ। 

ਇਹ ਭਾਰਤ, ਭਾਰਤਵਾਸੀਆਂ ਦੀ, ਤੁਹਾਡੇ ਸਭ ਸਵੱਛਾਗ੍ਰਹੀਆਂ ਦੀ ਤਾਕਤ ਹੈ। ਇਸ ਪੱਧਰ ਦਾ ਬਦਲਾਅ ਸਿਰਫ ਸਰਕਾਰ ਕਦੇ ਨਹੀਂ ਲਿਆ ਸਕਦੀ। ਗੱਲ ਚਾਹੇ health ਦੀ ਹੋਵੇ ਜਾਂ wealth  ਦੀ, ਸਵੱਛਤਾ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਵਿੱਚ ਬਹੁਤ ਵੱਡਾ ਯੋਗਦਾਨ ਦੇ ਰਹੀ ਹੈ। World Health Organization, WHO ਦੇ ਇੱਕ ਅਨੁਮਾਨ ਅਨੁਸਾਰ ਤਿੰਨ ਲੱਖ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਸਵੱਛਤਾ ਦੀ ਭੂਮਿਕਾ ਹੋਵੇਗੀ ਅਤੇ ਇੱਕ ਸਟੱਡੀ ਦੱਸਦੀ ਹੈ ਕਿ ਸਵੱਛਤਾ ਨਾਲ ਡਾਇਰੀਆ ਦੇ ਮਾਮਲਿਆਂ ਵਿੱਚ 30% ਦੀ ਕਮੀ ਆਵੇਗੀ।

ਲੇਕਿਨ ਭਾਈਓ ਅਤੇ ਭੈਣੋ ਸਿਰਫ ਅਤੇ ਸਿਰਫ ਪਖ਼ਾਨੇ ਬਣਾਉਣ ਭਰ ਨਾਲ ਭਾਰਤ ਤਾਂ ਸਵੱਛ  ਹੋ ਜਾਵੇਗਾ, ਅਜਿਹਾ ਨਹੀਂ ਹੈ। ਟਾਇਲਟ ਦੀ ਸੁਵਿਧਾ ਦੇਣਾ, ਕੂੜੇਦਾਨ ਦੀ ਸੁਵਿਧਾ ਦੇਣਾ, ਕੂੜੇ ਦੇ ਨਿਕਾਸ ਦਾ ਪ੍ਰਬੰਧ ਕਰਨਾ ਇਹ ਸਾਰੀਆਂ ਵਿਵਸਥਾਵਾਂ ਇੱਕ ਮਾਧਿਅਮ ਹਨ। ਸਵੱਛਤਾ ਇੱਕ ਆਦਤ ਹੈ ਜਿਸ ਨੂੰ ਨਿੱਤ ਦੇ ਅਨੁਭਵ ਵਿੱਚ ਸ਼ਾਮਲ ਕਰਨਾ ਪੈਂਦਾ ਹੈ। ਇਹ ਸੁਭਾਅ ਵਿੱਚ ਪਰਿਵਰਤਨ ਦਾ ਯਗਯ (ਸ਼ੁਭ ਕਾਰਜ) ਹੈ। ਜਿਸ ਵਿੱਚ ਦੇਸ਼ ਦਾ ਜਨ-ਜਨ ਆਪ ਸਾਰੇ ਆਪਣੀ ਤਰ੍ਹਾਂ ਸਰਗਰਮੀ ਯੋਗਦਾਨ ਦੇ ਰਹੇ ਹੋ।

ਮੇਰਾ ਪ੍ਰਯਤਨ ਹੈ ਕਿ ਸਵੱਛ ਭਾਰਤ ਮਿਸ਼ਨ ਨਾਲ ਜੁੜੇ ਤੁਹਾਡੇ ਅਨੁਭਵ ਸੁਣਾਂ, ਤੁਹਾਡੇ ਤੋਂ ਕੁਝ ਸਿੱਖਾਂ ਅਤੇ ਫਿਰ ਅਸੀਂ ਸਭ ਮਿਲ ਕੇ ਸ਼੍ਰਮਦਾਨ ਕਰਾਂਗੇ। ਅੱਜ ਸਾਨੂੰ ਹਿੰਦੁਸਤਾਨ ਦੇ ਅਲੱਗ ਕੋਨੇ-ਕੋਨੇ ਵਿੱਚ ਜਾਣ ਦਾ ਮੌਕਾ ਮਿਲੇਗਾ। ਉੱਥੇ ਜੋ ਪ੍ਰਯਤਨ ਹੋ ਰਹੇ ਹਨ ਉਸ ਦੀ ਜਾਣਕਾਰੀ ਸਿੱਧੀ ਮਿਲਣ ਦਾ ਮੌਕਾ ਮਿਲੇਗਾ।

ਮੈਂ ਅੱਜ ਫਿਰ ਇੱਕ ਵਾਰ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਦੇਸ਼ ਭਰ ਦੇ ਸਵੱਛਾਗ੍ਰਹੀਆਂ ਦੇ ਸੰਕਲਪ ਅਤੇ ਸਮਰਪਣ ਨੂੰ ਅਸੀਂ ਦੇਖਿਆ, ਸੁਣਿਆ, ਜਾਣਿਆ, ਅਨੁਭਵ ਕੀਤਾ, ਕੈਸਾ ਅਨੋਖਾ ਸਹਿਯੋਗ ਹੈ। ਦੇਸ਼ ਦੇ ਵੱਡੇ-ਵੱਡੇ ਮੰਨੇ-ਪ੍ਰਮੰਨੇ ਲੋਕਾਂ ਦੇ ਕਰੀਬ-ਕਰੀਬ ਦੋ ਘੰਟੇ ਇਸ ਪ੍ਰਕਾਰ ਨਾਲ, ਇਸ ਕਾਰਜ ਵਿੱਚ ਇਸ ਪ੍ਰਕਾਰ ਨਾਲ ਸਹਿਭਾਗੀ ਹੋਣਾ, ਉਨ੍ਹਾਂ ਦੇ ਅਨੁਭਵ  ਸੁਣਨਾ, ਸਾਨੂੰ ਅੰਦਾਜ ਆਉਂਦਾ ਹੈ ਕਿ ਹਿੰਦੁਸਤਾਨ  ਦੇ ਹਰ ਕੋਨੇ ਵਿੱਚ ਕਿਸ ਤਰ੍ਹਾਂ ਨਾਲ ਸਵੱਛਤਾ ਪ੍ਰਤੀ ਸਵਾ ਸੌ ਕਰੋੜ  ਦੇਸ਼ ਵਾਸੀਆਂ ਨੇ ਇਸ ਅੰਦੋਲਨ ਨੂੰ ਪੂਰੀ ਦੁਨੀਆ ਸਾਹਮਣੇ ਅੱਜ ਪੇਸ਼ ਕੀਤਾ ਹੈ। ਦੁਨੀਆ ਦੇਖ ਰਹੀ ਹੈ।

 ਭਵਿੱਖ ਵਿੱਚ ਇਸ ਜਨ-ਅੰਦੋਲਨ ਬਾਰੇ ਜਦੋਂ ਵੀ ਲਿਖਿਆ ਜਾਵੇਗਾ, ਪੜ੍ਹਿਆ ਜਾਵੇਗਾ ਤਾਂ ਤੁਹਾਡਾ ਸਾਰੇ ਸਵੱਛਾਗ੍ਰਾਹੀਆਂ ਦਾ ਨਾਮ ਸੁਨਿਹਰੇ ਅੱਖਰਾਂ ਨਾਲ ਲਿਖਿਆ ਜਾਵੇਗਾ। ਜਿਸ ਪ੍ਰਕਾਰ ਅਜ਼ਾਦੀ ਲਈ ਜੀਵਨ ਦੇਣ ਵਾਲੇ ਸ਼ਹੀਦਾਂ ਨੂੰ ਅੱਜ ਆਦਰ ਅਤੇ ਸਨਮਾਨ ਨਾਲ ਦੇਖਿਆ ਜਾਂਦਾ ਹੈ, ਤੁਹਾਡਾ ਵੀ ਯੋਗਦਾਨ ਉਸੇ ਆਦਰ ਅਤੇ ਸਨਮਾਨ ਨਾਲ ਪੂਜਨੀਕ ਬਾਪੂ ਦੇ ਸੱਚੇ ਵਾਰਸ਼ ਦੇ ਤੌਰ ‘ਤੇ ਵਿਸ਼ਵ ਯਾਦ ਕਰੇਗਾ, ਇਹ ਮੇਰਾ ਵਿਸ਼ਵਾਸ ਹੈ। ਕਿਉਂਕਿ ਤੁਸੀਂ ਰਾਸ਼ਟਰ ਦੇ ਨਵ-ਨਿਰਮਾਣ, ਗ਼ਰੀਬ, ਕਮਜ਼ੋਰ ਦਾ ਜੀਵਨ ਬਚਾਉਣ ਅਤੇ ਦੇਸ਼ ਦੀ ਪ੍ਰਤਿਸ਼ਠਾ ਨੂੰ ਦੁਨੀਆ ਵਿੱਚ ਮੁੜ: ਸਥਾਪਤ ਕਰਨ ਵਾਲੇ ਇੱਕ ਸੈਨਾਨੀ ਬਣ ਗਏ  ਹੋ। ਸਵਾ ਸੌ ਕਰੋੜ  ਦੀ ਸ਼ਕਤੀ ਅਸੀਮ ਹੈ, ਅਨੰਤ ਹੈ, ਸਾਡਾ ਉਤਸ਼ਾਹ ਉਠਾਨ ‘ਤੇ ਹੈ।  ਸਾਡਾ ਵਿਸ਼ਵਾਸ ਚਰਮ ‘ਤੇ ਹੈ ਅਤੇ ਸਾਡਾ ਸੰਕਲਪ ਸਿੱਧੀ ਲਈ ਹੈ। ਤੁਸੀਂ ਸਭ ਸ਼੍ਰਮਦਾਨ ਲਈ ਤਿਆਰ ਅਤੇ ਤੱਤਪਰ ਹੋ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ਕਿਉਂਕਿ ਮੈਨੂੰ ਵੀ ਤੁਹਾਡੇ ਨਾਲ ਕਿਤੇ ਨਾ ਕਿਤੇ ਸ਼੍ਰਮਦਾਨ ਦੇ ਇਸ ਕੰਮ ਵਿੱਚ ਜੁੜਨਾ ਹੈ।

ਮੈਂ ਫਿਰ ਤੋਂ ਇੱਕ ਵਾਰ ਤੁਹਾਡੀ ਪ੍ਰੇਰਣਾ ਲਈ ਤੁਹਾਡੇ ਪੁਰਸ਼ਾਰਥ ਲਈ ਤੁਹਾਡਾ ਦਿਲੋਂ ਅਭਿਨੰਦਨ ਕਰਦਾਂ ਹਾਂ। ਸਾਰੇ ਮਹਾਪੁਰਸ਼ਾਂ ਨੂੰ ਪ੍ਰਣਾਮ ਕਰਦਿਆਂ ਆਪਣੀ ਗੱਲ ਨੂੰ ਸਮਾਪਤ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ।

***

ਅਤੁਲ ਤਿਵਾਰੀ/ਅਭਿਨਵ ਪ੍ਰਸੂਨ/ ਮਮਤਾ