Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਪ੍ਰੋਤਸਾਹਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਨਿਮਨ ਲਿਖਤ ਪ੍ਰਵਾਨਗੀ ਦੇ ਦਿੱਤੀ ਹੈ:

 (ਏ) (i) ਵਿਜੈ ਨਗਰ, ਸਾਂਬਾ, ਜੰਮੂ ਵਿੱਚ 1661 ਕਰੋੜ ਰੁਪਏ ਦੀ ਲਾਗਤ ਨਾਲ ਏਮਸ ਦੀ ਸਥਾਪਨਾ

 (ii) ਅਵੰਤੀਪੁਰਾ, ਪੁਲਵਾਮਾ, ਕਸ਼ਮੀਰ ਵਿੱਚ 1828 ਕਰੋੜ ਰੁਪਏ ਦੀ ਲਾਗਤ ਨਾਲ ਏਮਸ ਦੀ ਸਥਾਪਨਾ

(iii) ਗੁਜਰਾਤ ਦੇ ਰਾਜਕੋਟ ਵਿੱਚ 1195 ਕਰੋੜ ਰੁਪਏ ਦੀ ਲਾਗਤ ਨਾਲ ਏਮਸ ਦੀ ਸਥਾਪਨਾ। ਤਿੰਨੇ ਏਮਸ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ (ਪੀਐੱਮਐੱਸਐੱਸਵਾਈ) ਤਹਿਤ ਸਥਾਪਿਤ ਕੀਤੇ ਜਾਣਗੇ।

(ਬੀ) ਤਿੰਨਾਂ ਏਮਸ ਲਈ 2,25,000 ਰੁਪਏ (ਨਿਰਧਾਰਤ) ਮੂਲ ਵੇਤਨ ਵਿੱਚ + ਐੱਮਪੀਏ (ਵੇਤਨ+ਐੱਮਪੀਏ 2,37,500 ਰੁਪਏ ਤੋਂ ਵੱਧ ਨਹੀਂ ਹੋਵੇਗਾ) ਵਿੱਚ ਡਾਇਰੈਕਟਰ ਦੇ ਇੱਕ ਅਹੁਦੇ ਦੀ ਸਿਰਜਣਾ

1

ਵਿਜੈ ਨਗਰ, ਸਾਂਬਾ, ਜੰਮੂ

48 ਮਹੀਨੇ- 12 ਮਹੀਨੇ ਦਾ ਨਿਰਮਾਣ ਪੂਰਵ ਫੇਜ਼, 30 ਮਹੀਨੇ ਦਾ ਨਿਰਮਾਣ ਫੇਜ਼ ਅਤੇ 6 ਮਹੀਨੇ ਦਾ ਸਟੇਬਲਾਈਜੇਸ਼ਨ/ਕਮਿਸ਼ਨ ਫੇਜ਼

2

ਅਵੰਤੀਪੁਰਾ, ਪੁਲਵਾਮਾ, ਕਸ਼ਮੀਰ

72 ਮਹੀਨੇ- 12 ਮਹੀਨੇ ਦਾ ਨਿਰਮਾਣ ਪੂਰਵ ਪੜਾਅ, 54 ਮਹੀਨੇ ਦਾ ਨਿਰਮਾਣ ਪੜਾਅ ਅਤੇ 6 ਮਹੀਨੇ ਦਾ ਸਥਿਰੀਕਰਨ/ ਚਾਲੂ ਹੋਣ ਦਾ ਪੜਾਅ।  

3

ਰਾਜਕੋਟ, ਗੁਜਰਾਤ

45 ਮਹੀਨੇ- 10 ਮਹੀਨੇ ਦਾ ਨਿਰਮਾਣ ਪੂਰਵ ਪੜਾਅ, 32 ਮਹੀਨੇ ਦਾ ਨਿਰਮਾਣ ਪੜਾਅ ਅਤੇ 3 ਮਹੀਨੇ ਦਾ ਸਥਿਰੀਕਰਨ/ ਚਾਲੂ ਹੋਣ ਦਾ ਪੜਾਅ।

ਲੜੀ ਨੰ: ਨਵੇਂ ਏਮਸ ਨਿਰਮਾਣ ਦੇ ਲਈ ਸਮਾਂ ਸੀਮਾ ਅਤੇ ਵੇਰਵਾ

 

ਵੇਰਵਾ

(ਏ) ਨਵੇਂ ਏਮਸ ਦੀ ਸਥਾਪਨਾ ਵਿੱਚ ਹਸਪਤਾਲ, ਮੈਡੀਕਲ ਅਤੇ ਨਰਸਿੰਗ ਪਾਠਕ੍ਰਮਾਂ ਲਈ ਸਿੱਖਿਆ ਬਲਾਕ, ਆਵਾਸੀ ਪਰਿਸਰ ਅਤੇ ਏਮਸ ਨਵੀਂ ਦਿੱਲੀ ਅਤੇ ਪੀਐੱਮਐੱਸਐੱਸਵਾਈ ਦੇ ਪੜਾਅ-1 ਦੇ ਤਹਿਤ ਸ਼ੁਰੂ ਕੀਤੇ ਗਏ 6 ਨਵੇਂ ਏਮਸ ਦੀ ਤਰਜ਼ ‘ਤੇ ਸੁਵਿਧਾਵਾਂ/ਸੇਵਾਵਾਂ ਦੀ ਸਿਰਜਣਾ ਸ਼ਾਮਲ ਹੈ। ਉਦੇਸ਼-ਗੁਣਵੱਤਾ ਸੰਪੰਨ ਉੱਚ ਸ਼੍ਰੇਣੀ ਦੀ ਚਿਕਿਤਸਾ ਸੇਵਾ, ਚਿਕਿਤਸਾ ਸਿੱਖਿਆ, ਨਰਸਿੰਗ ਸਿੱਖਿਆ ਅਤੇ ਖੇਤਰ ਵਿੱਚ ਖੋਜ ਸੰਸਥਾਨ ਦੇ ਰੂਪ ਵਿੱਚ ਨਵੇਂ ਏਮਸ ਦੀ ਸਥਾਪਨਾ ਕਰਨਾ ਹੈ।

(ਬੀ) (i) ਹਰੇਕ ਨਵੇਂ ਏਮਸ ਵਿੱਚ 100 ਗ੍ਰੈਜੂਏਟ (ਐੱਮਬੀਬੀਐੱਸ) ਸੀਟਾਂ ਅਤੇ 60 ਬੀਐੱਸਸੀ (ਨਰਸਿੰਗ) ਸੀਟਾਂ ਜੁੜਣਗੀਆਂ।

(ii) ਹਰੇਕ ਏਮਸ ਵਿੱਚ 15-20 ਸੁਪਰ ਸਪੈਸ਼ਲਿਟੀ ਵਿਭਾਗ ਹੋਣਗੇ।

(iii) ਹਰੇਕ ਏਮਸ ਵਿੱਚ 750 ਬੈੱਡ ਹੋਣਗੇ। ਇਸ ਵਿੱਚ ਐਮਰਜੈਂਸੀ/ਟ੍ਰੌਮਾ ਬੈੱਡ, ਆਯੁਸ਼ ਬੈੱਡ, ਪ੍ਰਾਈਵੇਟ ਬੈੱਡ ਅਤੇ ਆਈਸੀਯੂ ਸਪੈਸ਼ਲਿਟੀ ਅਤੇ ਸੁਪਰ ਸਪੈਸ਼ਲਿਟੀ ਬੈੱਡ ਸ਼ਾਮਲ ਹੋਣਗੇ।

(iv) ਹਰੇਕ ਏਮਸ ਵਿੱਚ ਹਰ ਰੋਜ਼ ਲਗਭਗ 1500 ਓਪੀਡੀ ਰੋਗੀ ਅਤੇ ਵਾਰਡਾਂ ਵਿੱਚ ਹਰੇਕ ਮਹੀਨੇ 1000 ਮਰੀਜਾਂ ਦਾ ਇਲਾਜ ਕੀਤਾ ਜਾਵੇਗਾ

(v) ਹਰੇਕ ਏਮਸ ਵਿੱਚ ਇੱਕ ਮੈਡੀਕਲ ਕਾਲਜ, ਇੱਕ ਆਯੁਸ਼ ਬਲਾਕ, ਆਡੀਟੋਰੀਅਮ, ਨਾਈਟ ਸ਼ੈਲਟਰ, ਮਹਿਮਾਨ ਗ੍ਰਿਹ, ਵਿਦਿਆਰਥੀ ਹੋਸਟਲ ਅਤੇ ਆਵਾਸੀ ਸੁਵਿਧਾਵਾਂ ਹੋਣਗੀਆਂ।

ਖਰਚਾ:

ਨਵੇਂ ਏਮਸ ਦੇ ਨਿਰਮਾਣ ਵਿੱਚ ਧਨ-ਪੋਸ਼ਣ ਪੂਰੀ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਨਵੇਂ ਏਮਸ ਦੇ ਸੰਚਾਲਨ ਅਤੇ ਰੱਖ-ਰਖਾਅ ਖਰਚ ਪੂਰੀ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਕੀਤੇ ਜਾਣਗੇ।

ਨਵੇਂ ਏਮਸ ਦੀ ਸਥਾਪਨਾ ਨਾਲ ਅਸਾਸਿਆਂ ਦੀ ਸਿਰਜਣਾ ਹੋਵੇਗੀ, ਇਸ ਲਈ  ਉਨ੍ਹਾਂ ਦੇ ਰੱਖ ਰਖਾਅ ਅਤੇ ਸੰਭਾਲ ਲਈ ਜ਼ਰੂਰੀ ਮਾਹਰ ਮਾਨਵ ਸ਼ਕਤੀ ਦੀ ਸਿਰਜਣਾ 6 ਨਵੇਂ ਏਮਸ ਦੇ ਪੈਟਰਨ ਦੇ ਅਧਾਰ ‘ਤੇ ਹੋਵੇਗੀ

ਪ੍ਰਭਾਵ :

  • ਨਵੇਂ ਏਮਸ ਦੀ ਸਥਾਪਨਾ ਨਾਲ ਚਿਕਿਤਸਾ ਸਿੱਖਿਆ ਅਤੇ ਸਿਖਲਾਈ ਵਿੱਚ ਪਰਿਵਰਤਨ ਹੋਵੇਗਾ ਅਤੇ ਖੇਤਰ ਵਿੱਚ ਸਿਹਤ ਸੇਵਾ ਪ੍ਰੋਫੈਸ਼ਨਲ ਦੀ ਕਮੀ ਦੂਰ ਹੋਵੇਗੀ।
  • ਨਵੇਂ ਏਮਸ ਦੀ ਸਥਾਪਨਾ ਨਾਲ ਅਬਾਦੀ ਨੂੰ ਸੁਪਰਸਪੈਸ਼ਲਿਟੀ ਸਿਹਤ ਸੇਵਾ ਪ੍ਰਦਾਨ ਕਰਨ ਦਾ ਦੋਹਰਾ ਉਦੇਸ਼ ਪੂਰਾ ਹੋਵੇਗਾ
  • ਇਸ ਨਾਲ ਖੇਤਰ ਵਿੱਚ ਡਾਕਟਰਾਂ ਅਤੇ ਹੋਰ ਸਿਹਤ ਵਰਕਰਾਂ ਦਾ ਇੱਕ ਵੱਡਾ ਪੂਲ ਬਣੇਗਾ ਜੋ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਅਧੀਨ ਪ੍ਰਾਥਮਿਕ ਅਤੇ ਦੂਜੇ ਪੱਧਰ ਦੇ ਸੰਸਥਾਨਾਂ/ਸੁਵਿਧਾਵਾਂ ਲਈ ਉਪਲੱਬਧ ਹੋਣਗੇ।

ਰੋਜ਼ਗਾਰ ਸਿਰਜਣਾ

  • ਜੰਮੂ ਤੇ ਕਸ਼ਮੀਰ ਅਤੇ ਗੁਜਰਾਤ ਵਿੱਚ ਨਵੇਂ ਏਮਸ ਦੀ ਸਥਾਪਨਾ ਨਾਲ ਹਰੇਕ ਏਮਸ ਵਿੱਚ ਵੱਖ-ਵੱਖ ਫ਼ੈਕਲਟੀ ਅਤੇ ਗ਼ੈਰਫੈਕਲਟੀ ਪੋਸਟਾਂ ਲਈ ਲਗਭਗ 3000 ਲੋਕਾਂ ਨੂੰ ਰੋਜ਼ਗਾਰ ਮਿਲੇਗਾ।
  • ਨਵੇਂ ਏਮਸ ਦੇ ਆਸ-ਪਾਸ ਸ਼ੌਪਿੰਗ ਸੈਂਟਰ, ਕੈਂਟੀਨ ਜਿਹੀਆਂ ਸੁਵਿਧਾਵਾਂ ਦੇ ਕਾਰਨ ਅਪ੍ਰਤੱਖ ਰੋਜ਼ਗਾਰ ਦੀ ਸਿਰਜਣਾ ਹੋਵੇਗੀ
  • ਨਵੇਂ ਏਮਸ ਦਾ ਢਾਂਚਾ ਤਿਆਰ ਕਰਨ ਲਈ ਨਿਰਮਾਣ ਗਤੀਵਿਧੀਆਂ ਚਲਣਗੀਆਂ ਜਿਸ ਨਾਲ ਨਿਰਮਾਣ ਦੇ ਫੇਜ਼ ਵਿੱਚ ਰੋਜ਼ਗਾਰ ਦੀ ਸਿਰਜਣਾ ਹੋਵੇਗੀ

*****

ਏਕੇਟੀ