ਪੀਐੱਮਇੰਡੀਆ
ਭਾਰਤ ਸਰਕਾਰ ਦੇ ਸਕੱਤਰਾਂ ਦੇ ਦੋ ਸਮੂਹਾਂ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਾਹਮਣੇ ਸਿੱਖਿਆ ਅਤੇ ਸੰਕਟ ਪ੍ਰਬੰਧਨ ‘ਤੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ‘ਤੇ ਕੇਂਦਰੀ ਮੰਤਰੀ ਅਤੇ ਨੀਤੀ ਆਯੋਗ ਦੇ ਅਧਿਕਾਰੀ ਵੀ ਮੌਜੂਦ ਸਨ।
ਮੌਜੂਦਾ ਲੜੀ ਵਿੱਚ ਸ਼ਾਸਨ ਨਾਲ ਸਬੰਧਤ ਵਿਸ਼ਿਆਂ ‘ਤੇ ਕੁੱਲ ਨੌਂ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਪੇਸ਼ਕਾਰੀਆਂ ਦੇ ਸਮਾਪਨ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨਵੇਂ ਵਿਚਾਰਾਂ ਪ੍ਰਤੀ ਖੁੱਲ੍ਹੀ ਹੈ। ਉਨ੍ਹਾਂ ਸਾਰੇ ਸਕੱਤਰਾਂ ਨੂੰ ਤਾਕੀਦ ਕੀਤੀ ਕਿ ਉਹ ਸਮੁੱਚੇ ਰੂਪ ਵਿੱਚ ਸੋਚਣਾ ਜਾਰੀ ਰੱਖਣ ਅਤੇ ਠੋਸ ਨਤੀਜਿਆਂ ਨੂੰ ਪ੍ਰਾਥਮਿਕਤਾ ਦੇਣ।