ਪੀਐੱਮਇੰਡੀਆ
ਆਪ ਵਿੱਚੋਂ ਬਹੁਤ ਸਾਰੇ ਲੋਕ ਹੋਣਗੇ, ਜਿਨ੍ਹਾਂ ਨੂੰ ਸ਼ਾਇਦ ਰਾਤ ਨੂੰ ਨੀਂਦ ਨਹੀਂ ਆਵੇਗੀ, ਆਪ ਦੇ ਮਨ ਵਿੱਚ ਅਜਿਹਾ ਸਵਾਲ ਹੋਵੇਗਾ ਕਿ ਪ੍ਰਧਾਨ ਮੰਤਰੀ ਅਜਿਹਾ ਕਿਉਂ ਕਹਿ ਰਹੇ ਹਨ ? ਇਸ ਦਾ ਕਾਰਨ ਹੈ ਕਿ ਸ਼ਾਇਦ ਸੂਰਜਕੁੰਡ ਦੀ ਇਸ ਜਗ੍ਹਾ ਦੇ ਨਜ਼ਦੀਕ ਰੇਲਵੇ ਲਾਈਨ ਨਹੀਂ ਹੈ ਇਸ ਲਈ ਪਟੜੀ ਦੀ ਅਵਾਜ਼ ਨਹੀਂ ਆਵੇਗੀ ਅਤੇ ਆਪ ਵਿੱਚੋਂ ਬਹੁਤ ਸਾਰੇ ਲੋਕ ਉਹ ਹਨ ਜਿਨ੍ਹਾਂ ਨੂੰ ਜਦੋਂ ਤੱਕ ਰੇਲ ਦੀ ਅਤੇ ਪਟੜੀ ਦੀ ਅਵਾਜ਼ ਨਹੀਂ ਆਉਂਦੀ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਹੋਵੇਗੀ ਅਤੇ ਇਸ ਲਈ ਕਦੇ-ਕਦੇ ਆਪ ਵਰਗੇ ਲੋਕਾਂ ਲਈ comfort ਵੀ un-comfort ਹੋ ਜਾਂਦਾ ਹੈ।
ਇੱਕ ਅਨੋਖਾ ਯਤਨ ਹੈ,ਮੇਰੇ ਲੰਬੇ ਤਜਰਬੇ ਦਾ ਅਨੁਭਵ ਹੈ ਕਿ ਅਗਰ ਅਸੀਂ ਕੁਝ ਵੀ ਪਰਿਵਰਤਨ ਕਰਨਾ ਚਾਹੁੰਦੇ ਹਾਂ ਕਿ ਬਾਹਰ ਤੋਂ ਕਿੰਨੇ ਹੀ ਵਿਚਾਰ ਮਿਲ ਜਾਣ,ideas ਮਿਲ ਜਾਣ,ਸੁਝਾਅ ਮਿਲ ਜਾਣ ਉਸ ਦਾ ਉਤਨਾ ਨਤੀਜਾ ਅਤੇ ਪ੍ਰਭਾਵ ਨਹੀਂ ਹੁੰਦਾ ਹੈ,ਜਿੰਨਾ ਕਿ ਵਿੱਚੋਂ ਹੀ ਇੱਕ ਅਵਾਜ਼ ਉਠੇ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਜ਼ਿੰਦਗੀ ਇਸ ਵਿੱਚ ਬਿਤਾਈ ਹੈ। ਕਿਸੇ ਨੇ ਪੰਦਰਾਂ ਸਾਲ,ਕਿਸੇ ਨੇ ਵੀਹ ਸਾਲ ਕਿਸੇ ਨੇ ਤੀਹ ਸਾਲ, ਹਰ ਮੋੜ ਨੂੰ ਤੁਸੀਂ ਦੇਖਿਆ ਹੋਇਆ ਹੈ, ਗਤੀ ਕਦੋਂ ਘੱਟ ਹੋਈ ਕਦ ਤੇਜ਼ ਹੋਈ ਇਹ ਵੀ ਤੁਹਾਨੂੰ ਪਤਾ ਹੈ,ਅਵਸਰ ਕੀ ਹੈ ਉਹ ਵੀ ਪਤਾ ਹੈ, ਚੁਣੌਤੀਆਂ ਕੀ ਹਨ ਇਹ ਵੀ ਪਤਾ ਹੈ,ਅੜਚਨਾਂ ਕੀ ਹਨ ਉਹ ਵੀ ਭਲੀ ਪ੍ਰਕਾਰ ਪਤਾ ਹੈ।ਅਤੇ ਇਸਦੇ ਲਈ ਮੇਰੇ ਮਨ ਵਿੱਚ ਵਿਚਾਰ ਆਇਆ ਸੀ ਕਿ ਇੰਨੀ ਵੱਡੀ ਰੇਲ ਇੰਨੀ ਵੱਡੀ ਤਾਕਤ,ਕੀ ਕਦੇ ਅਸੀਂ ਸਾਰਿਆ ਨੇ ਮਿਲ ਬੈਠ ਹੈ ਸੋਚਿਆ ਹੈ ਕਿ ਸਾਰੀ ਦੁਨੀਆ ਬਦਲ ਗਈ, ਸਾਰੀ ਦੁਨੀਆ ਦੀ ਰੇਲ ਬਦਲ ਗਈ,ਕੀ ਕਾਰਣ ਹੈ ਅਸੀਂ ਇੱਕ ਸੀਮਾ ਵਿੱਚ ਬੰਨੇ ਹੋਏ ਹਾਂ,ਜ਼ਿਆਦਾਤਰ ਤਾਂ stoppage ਕਿੰਨੇ ਵਧਾਵਾਗੇ ਜਾਂ ਰੇਲ ਡੱਬੇ ਕਿੰਨੇ ਵਧਾਵਾਗੇ ਜਿਸਦੇ ਆਸ ਪਾਸ ਸਾਡੀ ਦੁਨੀਆਂ ਚਲੀ ਹੈ।
ਠੀਕ ਹੈ ਪਿਛਲੀ ਸ਼ਤਾਬਦੀ ਵਿੱਚ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਸਨ, ਇਹ ਸ਼ਤਾਬਦੀ ਪੂਰੀ ਤਰ੍ਹਾਂ technology ਦੇ ਪ੍ਰਭਾਵ ਦੀ ਸ਼ਤਾਬਦੀ ਹੈ। ਵਿਸ਼ਵ ਵਿੱਚ ਬਹੁਤ ਪ੍ਰਯੋਗ ਹੋਏ ਹਨ,ਯਤਨ ਹੋਏ ਹਨ, innovations ਹੋਏ ਹਨ। ਭਾਰਤ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਰੇਲ,ਇਹ ਭਾਰਤ ਦੇ ਲਈ ਗਤੀ ਅਤੇ ਪ੍ਰਗਤੀ ਦੀ ਇੱਕ ਬਹੁਤ ਵੱਡੀ ਵਿਵਸਥਾ ਹੈ। ਦੇਸ਼ ਨੂੰ ਅਗਰ ਗਤੀ ਚਾਹੀਦੀ ਹੈ ਤਾਂ ਵੀ ਰੇਲ ਤੋਂ ਮਿਲੇਗੀ,ਦੇਸ਼ ਨੂੰ ਅਗਰ ਪ੍ਰਗਤੀ ਚਾਹੀਦੀ ਹੈ ਤਾਂ ਵੀ ਰੇਲ ਤੋਂ ਮਿਲੇਗੀ। ਲੇਕਿਨ ਇਹ ਗੱਲ ਜਿਹੜੀ ਰੇਲਵੇ ਵਿੱਚ ਹੈ, ਇਹ ਜਦ ਤੱਕ ਇਸ ਦੇ ਨਾਲ ਆਪਣੇ ਆਪ ਨੂੰ identify ਨਹੀਂ ਕਰਦੇ, ਉਦੋਂ ਤੱਕ ਇੰਨਾ ਵੱਡਾ ਪਰਿਵਰਤਨ ਸੰਭਵ ਨਹੀਂ ਹੈ। ਜਿਹੜਾ Gang Man ਹੈ ਉਹ ਆਪਣਾ ਕੰਮ ਚੰਗੇ ਤਰੀਕੇ ਨਾਲ ਕਰਦਾ ਹੋਵੇਗਾ,ਜਿਹੜਾ Station Master ਉਹ ਆਪਣਾ ਕੰਮ ਚੰਗੇ ਤਰੀਕੇ ਨਾਲ ਕਰਦਾ ਹੋਵੇਗਾ, ਜਿਹੜਾ Regional Manager ਉਹ ਆਪਣਾ ਕੰਮ ਚੰਗੇ ਤਰੀਕੇ ਨਾਲ ਕਰਦਾ ਹੋਵੇਗਾ, ਲੇਕਿਨ ਤਿੰਨੋਂ ਅਗਰ ਟੁਕੜਿਆਂ ਵਿੱਚ ਚੰਗਾ ਕੰਮ ਕਰਦੇ ਹੋਣਗੇ ਤਾਂ ਕਦੇ ਵੀ ਨਤੀਜਾ ਆਉਣ ਵਾਲਾ ਨਹੀਂ ਹੈ।ਅਤੇ ਇਸ ਦੇ ਲਈ ਜਰੂਰੀ ਹੈ ਕਿ ਸਾਡਾ ਇੱਕ ਮਨ ਬਣੇ,ਅਸੀਂ ਸਾਰੇ ਮਿਲ ਕੇ ਸੋਚੀਏ ਕਿ ਅਸੀਂ ਦੇਸ਼ ਨੂੰ ਕੀ ਦੇਣਾ ਹੈ।ਕੀ ਅਸੀਂ ਅਜਿਹੀ ਰੇਲ ਚਲਾਉਣਾ ਚਾਹੁੰਦੇ ਹਾਂ, ਕਿ ਸਾਡਾ ਜਿਹੜਾ Gang-Man ਹੈ, ਉਸਦਾ ਬੇਟਾ ਵੀ ਵੱਡਾ ਹੋਕੇ Gang-Man ਬਣੇ? ਮੈਂ ਇਸ ਵਿੱਚ ਬਦਲਾਓ ਚਾਹੁੰਦਾ ਹਾਂ। ਅਸੀਂ ਇੱਕ ਅਜਿਹਾ ਮਾਹੌਲ ਬਣਾਈਏ ਕਿ ਸਾਡਾ ਇੱਕ Gang-Man ਦਾ ਬੇਟਾ ਵੀ Engineer ਬਣ ਕੇ ਰੇਲਵੇ ਵਿੱਚ ਨਵਾਂ ਯੋਗਦਾਨ ਦੇਣ ਵਾਲਾ ਕਿਉਂ ਨਾ ਬਣੇ ? ਰੇਲ ਨਾਲ ਜੁੜਿਆ ਹੋਇਆ ਗਰੀਬ ਤੋਂ ਗ਼ਰੀਬ ਸਾਡਾ ਸਾਥੀ, ਛੋਟੇ ਤੋਂ ਛੋਟੇ ਤਬਕੇ ‘ਤੇ ਕੰਮ ਕਰਨ ਵਾਲਾ ਸਾਡਾ ਵਿਅਕਤੀ, ਉਸਦੀ ਜਿੰਦਗੀ ਵਿੱਚ ਬਦਲਾਓ ਕਿਸ ਤਰ੍ਹਾ ਆਵੇ ? ਅਤੇ ਇਹ ਬਦਲਾਅ ਲਿਆਉਣ ਲਈ ਜਰੂਰੀ ਹੈ ਕਿ ਰੇਲ ਪ੍ਰਗਤੀ ਕਰੇ,ਰੇਲ ਵਿਕਾਸ ਕਰੇ, ਰੇਲ ਆਰਥਕ ਰੂਪ ਵਿੱਚ ਸ਼ਕਤੀਸ਼ਾਲੀ ਬਣੇ। ਤਾਂ ਇਸਦਾ benefit ਦੇਸ਼ ਨੂੰ ਉਦੋਂ ਮਿਲੇਗਾ,ਘੱਟ ਤੋਂ ਘੱਟ ਰੇਲ ਪਰਿਵਾਰ ਦੇ ਜਿਹੜੇ ਸਾਡੇ ਇਹ 10,12,13 ਲੱਖ ਲੋਕ ਹਨ,ਉਨ੍ਹਾਂ ਵਿੱਚ ਜਿਹੜੇ ਛੋਟੇ ਤਬਕੇ ਦੇ ਲੋਕ ਹਨ, ਉਨ੍ਹਾਂ ਨੂੰ ਘੱਟੋ ਘੱਟ ਮਿਲਣਾ ਚਾਹੀਦਾ ਹੈ। ਅੱਜ ਜਿਸ ਤਰ੍ਹਾਂ ਨਾਲ ਅਸੀਂ ਚਲਾ ਰਹੇ ਹਾਂ,ਕਦੇ ਮੈਨੂੰ ਚਿੰਤਾ ਸਤਾ ਰਹੀ ਹੈ, ਮੇਰੇ ਲੱਖਾਂ ਗ਼ਰੀਬ ਪਰਿਵਾਰਾਂ ਦਾ ਕੀ ਹੋਵੇਗਾ ਕੀ ? ਛੋਟੇ ਛੋਟੇ ਲੋਕ ਜਿਹੜੇ ਇੱਥੇ ਕੰਮ ਕਰ ਰਹੇ ਹਨ ਉਨਾਂ ਦਾ ਕੀ ਹੋਵੇਗਾ? ਸਭ ਤੋਂ ਪਹਿਲਾ ਰੇਲ ਦੀ ਪ੍ਰਗਤੀ ਦਾ benefit ਰੇਲ ਪਰਿਵਾਰ ਦੇ ਜਿਹੜੇ ਲੱਖਾਂ ਛੋਟੇ ਤਬਕੇ ਦੇ ਲੋਕ ਹਨ,ਉਨ੍ਹਾਂ ਨੂੰ ਅਨੁਭਵ ਹੋਵੇਗਾ। ਅਗਰ ਸਾਡੇ ਸਾਹਮਣੇ ਰੋਜ਼ ਕੰਮ ਕਰਦੇ ਹਨ,ਰੋਜ਼ਮਰਾ ਦੀ ਆਪਣੀ ਜਿੰਦਗੀ ਸਾਡੇ ਨਾਲ ਗੁਜ਼ਾਰਦੇ ਹਨ,ਉਨ੍ਹਾਂ ਦੀ ਜ਼ਿੰਦਗੀ ਵਿੱਚ ਬਦਲਾਓ ਲਿਆਉਣ ਲਈ ਸੋਚਾਗੇ, ਰੇਲ ਬਦਲਣ ਦਾ ਮਨ ਆਪਣੇ ਆਪ ਹੋ ਜਾਵੇਗਾ। ਦੇਸ਼ ਦੀ ਪ੍ਰਗਤੀ ਦਾ ਲਾਭ ਸਭ ਨੂੰ ਮਿਲੇਗਾ।
ਕਦੇ-ਕਦਾਈਂ ਤੁਹਾਡੇ ਵਿੱਚੋਂ ਬਹੁਤ ਵੱਡੇ ਵੱਡੇ ਲੋਕ ਹੋਣਗੇ,ਵੱਡੇ ਵੱਡੇ Seminar ਵਿੱਚ ਗਏ ਹੋਣਗੇ, Global ਦੇ Conferences ਵਿੱਚ ਗਏ ਹੋਣਗੇ,ਕਈ ਨਵੀਆਂ ਨਵੀਆਂ ਗੱਲਾਂ ਉਨ੍ਹਾਂ ਨੇ ਸੁਣੀਆਂ ਹੋਣਗੀਆਂ,ਲੇਕਿਨ ਆਉਣ ਤੋਂ ਬਾਦ ਉਹ ਵਿਚਾਰ-ਵਿਚਾਰ ਰਹਿ ਜਾਂਦਾ ਹੈ ਇੱਕ ਸਪਨਾ ਦੇਖਿਆ ਸੀ,ਅਜਿਹਾ ਲੱਗ ਰਿਹਾ ਹੈ।ਆਕੇ ਫਿਰ ਆਪਣੀ ਪੁਰਾਣੀ ਵਿਵਸਥਾ ਵਿੱਚ,ਗਰੇ ਵਿੱਚ ਅਸੀਂ ਦਬ ਜਾਂਦੇ ਹਾ।ਇਸ ਸਮੂਹਿਕ ਚਿੰਤਨ ਨਾਲ,ਅਤੇ ਹਰ ਤਬਕੇ ਦੇ ਲੋਕ ਹਨ ਇੱਥੇ,ਨਾਲ ਰਹਿਣ ਵਾਲੇ ਹਨ,ਤਿੰਨ ਦਿਨ ਨਾਲ ਗੁਜ਼ਾਰਾ ਕਰਨ ਵਾਲੇ।ਅਜਿਹਾ ਬਹੁਤ Rare ਹੁੰਦਾ ਹੈ,ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ।ਸਮੂਹ ਚਿੰਤਨ ਦੀ ਬਹੁਤ ਵੱਡੀ ਤਾਕਤ ਹੁੰਦੀ ਹੈ।ਅਤੇ ਕਦੇ ਕਦਾਈ ਅਨੁਭਵੀ ਇੱਕ ਛੋਟਾ ਵਿਅਕਤੀ ਸਮੱਸਿਆ ਦਾ ਅਜਿਹਾ ਹਲਕਾ-ਫੁੱਲਕਾ ਹੱਲ ਦੇ ਦਿੰਦਾ ਹੈ ਜੋ ਕਦੇ ਵੱਡੇ ਬਾਬੂ ਦੇ ਧਿਆਨ ਵਿੱਚ ਨਹੀਂ ਆ ਸਕਦਾ ਹੈ।ਇੱਕ ਵੱਡੇ ਵਿਅਕਤੀ ਦੇ ਧਿਆਨ ਵਿੱਚ ਨਹੀਂ ਆਉਂਦਾ ਹੈ। ਇੱਥੇ ਦੋਨੋਂ ਪ੍ਰਕਾਰ ਦੇ ਲੋਕ ਬੈਠੇ ਹਨ,ਜਿਨ੍ਹਾਂ ਦੇ ਕੋਲ ਅਨੁਭਵ ਵੀ ਅਤੇ ਜਿਨ੍ਹਾਂ ਦੇ ਕੋਲ ਇੱਕ global exposure ਵੀ ਹੈ।ਇਹ ਦੋਵੇਂ ਲੋਕ ਜਦੋਂ ਮਿਲਦੇ ਹਨ ਤਾਂ ਕਿੰਨਾ ਵੱਡਾ ਬਦਲਾਅ ਲਿਆ ਸਕਦੇ ਹਨ।
ਅਸੀਂ ਕਲਪਨਾ ਕਰ ਸਕਦੇ ਹਾਂ,ਕਿ ਤੁਹਾਡੀ ਵਿਵਸਥਾ ਦੇ ਤਹਿਤ ਸਵਾ ਦੋ ਸੌ ਕਰੋੜ ਤੋਂ ਵੀਂ ਜ਼ਿਆਦਾ ਲੋਕ ਪ੍ਰਤੀਦਿਨ ਤੁਹਾਡੇ ਨਾਲ Interface ਹੁੰਦੇ ਹਨ। ਲੱਖਾਂ ਟਨ ਮਾਲ ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਤੇ ਜਾਂਦਾ ਹੈ,ਲੇਕਿਨ ਸਾਡੀ ਗਤੀ,ਸਾਡਾ ਸਮਾਂ,ਸਾਡੀਆਂ ਵਿਵਸਥਾਵਾਂ,ਜਦ ਤੱਕ ਅਸੀਂ ਬਦਲਾਵਾਗੇ ਨਹੀਂ,ਹੁਣ ਪੂਰੇ ਵਿਸ਼ਵ ਵਿੱਚ ਜੋ ਬਦਲਾਅ ਆ ਰਿਹਾ ਹੈ,ਉਸ ਦਾ ਨਾ ਅਸੀਂ ਲਾਭ ਲੈ ਸਕਾਂਗੇ,ਨਾ ਅਸੀਂ Contibuter ਬਣ ਸਕਾਂਗੇ । ਇਸ ਚਿੰਤਨ ਸ਼ਿਵਿਰ ਤੋਂ ਕੀ ਨਿਕਲੇ,ਕੋਈ agenda ਨਹੀਂ ਹੈ। agenda ਵੀ ਤੁਸੀਂ ਤੈਅ ਕਰਨਾ ਹੈ,Solution ਵੀ ਉਸੀਂ ਲੱਭਣਾ ਹੈ,ਜਿਹੜੇ ਵਿਚਾਰ ਉਭਰਕੇ ਆਉਣ ਉਸਦਾRoad-Map ਵੀ ਤੁਸੀਂ ਹੀ ਬਨਾਉਣਾ ਹੈ ਅਤੇ ਬਾਹਰ ਦਾ ਕੋਈ ਵਿਅਕਤੀ ਇਹ ਕਰੇ,ਉਸ ਤੋਂ ਉੱਤਮ ਤੋਂ ਉੱਤਮ ਤੁਸੀਂ ਕਰ ਸਕੋਗੇ ਇਹ ਮੇਰਾ ਪੂਰਾ ਭਰੋਸਾ ਹੈ।
ਅਤੇ ਇਸ ਲਈ ਇਹ ਸਮੂਹਿਕ ਚਿੰਤਨ ਸ਼ਿਵਿਰ ਇੱਕ ਬਹੁਤ ਵੱਡੀ ਸਮਰੱਥਾ ਦਿੰਦਾ ਹੈ। ਸਹਿ-ਜੀਵਨ ਦੀ ਵੀ ਇੱਕ ਸ਼ਕਤੀ ਹੈ,ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਹੋਣਗੇ,ਜਿਨ੍ਹਾਂ ਨੂੰ ਆਪਣੇ ਸਾਥੀ ਦੀਆ ਸ਼ਕਤੀਆਂ ਦਾ ਵੀ ਪਤਾ ਨਹੀਂ ਹੋਵੇਗਾ।ਇਸ ਵਿੱਚ ਉਹਾਡਾ ਕੋਈ ਦੋਸ਼ ਨਹੀਂ ਹੈ।ਸਾਡੀ ਕਾਰਜ ਰਚਨਾ ਹੀ ਅਜਿਹੀ ਹੈ ਕਿ ਅਸੀਂ ਆਪਣਿਆ ਨੂੰ ਬਹੁਤ ਘੱਟ ਜਾਣਦੇ ਹਾਂ,ਕੰਮ ਨੂੰ ਜਰੂਰ ਜਾਣਦੇ ਹਾਂ। ਇੱਥੇ ਸਹਿ-ਜੀਵਨ ਦੇ ਕਾਰਣ ਤੁਹਾਡੇ ਆਲੇ-ਦੁਆਲੇ ਵਿੱਚ ਜਿਹੜੇ12,15,25 ਲੋਕ ਕੰਮ ਕਰਦੇ ਹਨ,ਉਨਾਂ ਦੇ ਅੰਦਰ ਜਿਹੜੀ extra-ordinary ਤਾਕਤ ਹੈ,ਇਸ ਹਲਕੇ ਫੁੱਲਕੇ ਵਾਤਾਵਰਣ ਵਿੱਚ ਤੁਹਾਨੂੰ ਉਸਦਾ ਅਹਿਸਾਸ ਹੋਵੇਗਾ।ਤੁਹਾਡੇ ਪਾਸ ਕਿੰਨੇ able human resource ਹਨ।ਜਿਨ੍ਹਾਂ ਕਦੇ ਜਾਣਿਆ ਪਹਿਚਾਣਿਆ ਨਹੀਂ,ਨਾਲ ਰਹਿਣ ਦੇ ਕਾਰਣ ਤੁਹਾਨੂੰ ਧਿਆਨ ਵਿੱਚ ਆਵੇਗਾ।
ਜਦ ਤੁਸੀਂ ਚਰਚਾ ਕਰੋਗੇ ਖੁਲ੍ਹ ਕੇ,ਤਾਂ ਤੁਹਾਨੂੰ ਧਿਆਨ ਵਿੱਚ ਆਵੇਗਾ,ਅਰੇ ਭਾਈ ਇਹ ਤਾਂ ਪਹਿਲਾ ਸਿਰਫ ticket window ‘ਤੇ ਬੈਠਦੇ ਸਨ ਅਤੇ ਕਦੇ ਸੋਚਿਆ ਵੀ ਨਹੀਂ ਕਿ ਇੰਨਾ ਸੋਚਦੇ ਹਨ,ਇਨ੍ਹਾਂ ਦੇ ਕੋਲ ਇੰਨੇ ਵੱਡੇ Ideas ਹੋਣਗੇ।ਕਦੇ ਕਿਸੇ ਇੱਕ ਨੂੰ, ਲੈ ਯਾਰ ਇਹ ਤਾਂ ਸਾਡੇ ਸਹਿਬ ਨੂੰ,ਅਸੀਂ ਸੋਚ ਰਹੇ ਸਨ ਬਈ ਗੰਭੀਰ ਹਨ,ਡਰ ਲੱਗਦਾ ਸੀ ਇਨ੍ਹਾਂ ਤੋਂ,ਨਹੀਂ-ਨਹੀਂ ਤਾਂ ਇਹ ਤਾਂ ਬਹੁਤ human nature ਦੇ ਹਨ ਅਤੇ ਉਨ੍ਹਾਂ ਨਾਲ ਕਦੇ ਗੱਲ ਵੀ ਨਹੀਂ ਕੀਤੀ ਸਕਦੀ ਹੈ।ਇਹ ਦੀਵਾਰਾਂ ਢਹਿ ਜਾਣਗੀਆ। ਅਤੇ ਕਿਸੇ ਵੀ ਸੰਗਠਨ ਦੀ ਸ਼ਕਤੀ ਉਸ ਗੱਲ ਵਿੱਚ ਹੈ ਕਿ ਜਦੋਂ Hierarchy ਦੀਆ ਦੀਵਾਰਾਂ ਢਹਿ ਜਾਣ, ਆਪਣੇਪਣ ਦਾ ਪਰਿਵਾਰਕ ਮਾਹੌਲ ਬਣ ਜਾਵੇ,ਤੁਹਾਡੇ ਦੇਖਦੇ ਹੀ ਦੇਖਦੇ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ।
ਤਾਂ ਇਹ ਸਹਿ-ਜੀਵਨ-ਸਹਿ ਜੀਵਨ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਤਾਕਤ ਦੇ ਰੂਪ ਵਿੱਚ ਪਰਿਵਰਤਿਤ ਹੋਣ ਵਾਲਾ ਹੈ।ਇੱਥੇ ਜਿਨ੍ਹਾਂ ਵਿਸ਼ਿਆ ਦੀ ਰਚਨਾ ਕੀਤੀ ਗਈ ਹੈ,ਉਹ ਰਚਨਾ ਵੀ ਕਾਫੀ ਮੰਥਨ ਤੋਂ ਬਾਅਦ ਨਿਕਲੀ।ਮੈਨੂੰ ਦੱਸਿਆ ਕਿ ਕਰੀਬ ਇੱਕ ਲੱਖ ਤੋਂ ਜ਼ਿਆਦ ਲੋਕਾਂ ਨੇ ਇਸ ਪੂਰੀ ਵਿਚਾਰ-ਪ੍ਰਕਿਰਿਆਂ ਵਿੱਚ contribute ਕੀਤਾ ਹੈ।ਕਿਸੇ ਨੇ ਪੇਪਰ ਲਿਖੇ ਹਨ,ਕਿਸੇ ਨੇ ਛੋਟੇ ਸਮੂਹ ਵਿੱਚ ਚਰਚਾ ਕੀਤੀ ਹੈ,ਤੱਥ ਕੱਢ ਕੇ ਫਿਰ ਉਪਰ ਭੇਜਿਆ ਗਿਆ ਹੈ,ਕਿਸੇ ਨੇ Online ਰਾਹੀਂ ਵਿਚਾਰ ਭੇਜੇ ਹਨ,ਕਿਸੇ ਨੇ ਆਪਣਾ SMS ਦਾ ਉਪਯੋਗ ਕਰਕੇ ਕੰਮ ਕੀਤਾ ਹੈ। ਲੇਕਿਨ ਥੱਲੇ ਤੋਂ ਉਪਰ ਤਬਕੇ ਦੇ ਇੱਕ ਲੱਖ ਲੋਕ,ਰੇਲਵੇ ਸਥਿਤੀ ਕੀ ਹੈ,ਸੰਭਾਵਨਾਵਾਂ ਕੀ ਹਨ,ਸਮਰੱਥਾ ਕੀ ਹੈ,ਚੁਣੌਤੀਆਂ ਕੀ ਹਨ,ਸੁਪਨੇ ਕੀ ਹਨ,ਉਸ ਨੂੰ ਅਗਰ ਪੇਸ ਕਰਦਾ ਹੈ,ਤਾਂ ਇਹ ਤੁਹਾਡਾ ਲੋਕਾਂ ਦਾ ਕੰਮ ਹੈ ਕਿ ਇੰਨੇ ਵੱਡੇ ਮੰਥਨ ਵਿੱਚੋਂ ਮੋਤੀ ਕੱਢਣਾ।
ਇੱਕ ਲੱਖ ਸਾਥੀਆਂ ਦਾ contribution ਹੈ,ਛੋਟੀ ਗੱਲ ਨਹੀਂ ਹੈ,ਬਹੁਤ ਵੱਡੀ ਘਟਨਾ ਹੈ ਇਹ।ਲੇਕਿਨ ਅਗਰ ਅਸੀਂ ਉਸ ਵਿੱਚੋਂ ਮੋਤੀ ਲੱਭਣ ਵਿੱਚ ਫੇਲ੍ਹ ਰਹੇ,ਅਤੇ ਮੈਂ ਸੁਣਿਆ ਹੈ ਕਿ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਇਸ ਸ਼ਿਵਿਰ ਵਿੱਚ ਹੋ।ਉਸੀਂ ਲੋਕ ਬਹੁਤ ਬਾਰੀਕੀ ਨਾਲ ਮਿਹਨਤ ਕਰਨ ਦੀ ਕੋਸ਼ਿਸ ਕਰੋਗੇ,ਤਾਂ ਇਸ ਵਿੱਚੋਂ ਚੰਗੇ ਤੋਂ ਚੰਗੇ ਮੋਤੀ ਨਿਕਲ ਆਉਣਗੇ।ਅਤੇ ਇਹ ਜਿਹੜੇ ਮੋਤੀ ਨਿਕਲਣਗੇ,ਜਿਹੜੇ ਅੰਮ੍ਰਿਤ-ਮੰਥਨ ਵਿੱਚ ਨਿਕਲਣਗੇ ਉਹ ਰੇਲਵੇ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦੇ ਕੰਮ ਆਉਣਗੇ।
ਪਹਿਲਾ ਮੇਰੇ ਮਨ ਵਿੱਚ ਵਿਚਾਰ ਅਜਿਹਾ ਸੀ ਕਿ ਅੱਜ ਸ਼ਾਮ ਤੁਹਾਡੇ ਵਿੱਚ ਰਹਾਂ,ਉਹਾਡੇ ਸਾਰਿਆ ਦੇ ਨਾਲ ਭੋਜਨ ਕਰਾ,ਵੈਸੇ ਵੀ ਮੈਂ ਜ਼ਿਆਦਾ ਸਮਾਂ ਦੇਣ ਵਾਲਿਆ ਵਿੱਚੋਂ ਵਿਅਕਤੀ ਹਾਂ,ਮੇਰੇ ਪਾਸ ਜ਼ਿਆਦਾ ਕਾਮ-ਵਾਮ ਹੁੰਦਾ ਨਹੀਂ ਹੈ,ਬੈਠ ਲੈਂਦਾ ਹਾਂ,ਸੁਣ ਲੈਂਦਾ ਹਾਂ ਸਭ ਨੂੰ। ਲੇਕਿਨ ਸਦਨ ਚਾਲੂ ਹੋਣ ਕਾਰਨ ਅਜਿਹਾ ਪ੍ਰੋਗਰਾਮ ਬਣਾ ਨਹੀਂ ਸਕਿਆ।ਲੇਕਿਨ ਪਰਸੋਂ ਮੈਂ ਆ ਰਿਹਾ ਹਾਂ,ਇਹ ਮੈਂ ਧਮਕੀ ਨਹੀਂ ਦੇ ਰਿਹਾ ਹਾਂ,ਮੈਂ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਲਈ ਆ ਰਿਹਾ ਹਾਂ,ਜੋ ਮੰਥਨ ਤੁਸੀਂ ਕਰ ਰਹੇ ਹੋ,ਉਸ ਅੰਮ੍ਰਿਤ ਦਾ ਆਚਮਨ ਕਰਨ ਦੇ ਲਈ ਆ ਰਿਹਾ ਹੈ।ਕਿਉਂਕਿ ਉਸੀਂ ਹੋ ਤਾਂ ਰੇਲ ਹੈ,ਤੁਸੀਂ ਹੋ ਤਾਂ ਭਵਿੱਖ ਹੈ,ਅਤੇ ਤੁਹਾਡੇ ‘ਤੇ ਮੇਰਾ ਭਰੋਸਾ ਹੈ ਅਤੇ ਇਸ ਲਈ ਮੈਂ ਤੁਹਾਡੇ ਕੋਲ ਆ ਰਿਹਾ ਹਾਂ।ਮਿਲਣ ਦੇ ਲਈ ਆ ਰਿਹਾ ਹਾਂ, ਖੁਲ੍ਹੇ ਮਾਹੌਲ ਵਿੱਚ ਤੁਹਾਨੂੰ ਲੋਕਾਂ ਨੂੰ ਮਿਲਾਂਗਾ। ਉਥੋਂ ਦੇ ਇਸ ਮੰਥਨ ਤੋਂ ਜੋ ਨਿਕਲੇਗਾ,ਉਸਨੂੰ ਸਮਝਣ ਦਾ ਮੈਂ ਯਤਨ ਕਰਾਂਗਾ।ਜੋ ਕਠਿਨਾਈਆਂ ਹਨ ਉਸਨੂੰ ਸਮਝਾਉਣ ਦਾ ਯਤਨ ਕਰਾਂਗਾ। ਨੀਤੀਆਂ ਨਿਰਧਾਰਤ ਕਰਦੇ ਸਮੇਂ ਜਰੂਰ ਇਨ੍ਹਾਂ ਗੱਲਾਂ ਦਾ ਪ੍ਰਭਾਵ ਰਹੇਗਾ।
ਤੁਸੀਂ ਦੇਖਿਆ ਕਿ,ਅਤੇ ਤੁਹਾਨੂੰ ਪੂਰੀ ਤਰ੍ਹਾ ਧਿਆਨ ਵਿੱਚ ਆਇਆ ਹੋਵੇਗਾ ਕਿ ਮੇਰਾ ਕੋਈ political agenda ਨਹੀਂ ਹੈ। ਰੇਲ ਬਜਟ ਜਿਹੜਾ ਪਹਿਲਾ ਆਇਆ ਸਰਕਾਰ ਦਾ,ਉਦੋਂ ਤੋਂ ਹੀ ਤੁਸੀਂ ਦੇਖਿਆ ਹੋਵੇਗਾ, Normaly Rail Budget ਦਾ ਪਹਿਲੂ ਹੋਇਆ ਕਰਦਾ ਸੀ ਕਿ ਕਿਸ MP ਨੂੰ ਕਿੱਥੇ ਟਰੇਨ ਮਿਲੀ,ਕਿਸ MP ਨੂੰ ਕਿੱਥੇ stoppage ਮਿਲਿਆ,ਕਿਸ MP ਦੇ ਲਈ ਨਵਾਂ ਡੱਬਾ ਜੁੜ ਗਿਆ,ਅਤੇ ਪੂਰਾ ਰੇਲ ਬਜਟ ਦੀਆਂ ਤਾੜੀਆਂ ਦੇ ਗੂੰਜ ਇਸੇ ਗੱਲ ‘ਤੇ ਹੁੰਦੀ ਸੀ।ਅਤੇ ਜਦ ਮੈਂ ਆ ਕੇ ਦੇਖਿਆ ਕਿ ਇੰਨੇ ਐਲਾਨ ਹੋਏ ਹਨ ਕੀ ਹੋਇਆ ਹੈ ਭਾਈ। ਕਰੀਬ 1500 ਐਲਾਨ ਅਜਿਹਾ ਮੇਰੇ ਧਿਆਨ ਵਿੱਚ ਆਇਆ,ਕਿ ਜੋ ਸਿਰਫ ਬਜਟ ਦੇ ਦਿਨ ਤਾੜੀਆਂ ਵਜਾਉਣ ਤੋਂ ਸਿਵਾ ਕਿਸੇ ਵੀ ਕੰਮ ਨਹੀਂ ਆਏ।ਇਹ ਕੰਮ ਮੈਂ ਵੀ ਕਰ ਸਕਦਾ ਸੀ,ਮੈਂ ਵੀ ਤਾੜੀਆਂ ਵਜਾ ਕੇ ਖੁਸ਼ੀ ਦੇ ਸਕਦਾ,ਵਾਹ-ਵਾਹ ਮੋਦੀ ਜੀ ਨੇ ਇੰਨਾ ਵਧੀਆ ਰੇਲ ਬਜਟ ਦਿਵਾ ਦਿੱਤਾ, ਕਿ ਬਹੁਤ ਅੱਛਾ ਹੋ ਗਿਆ। ਮੈਂ ਉਸ political ਲੋਭ ਤੋਂ ਆਪਣੇ ਆਪ ਮੁਕਤ ਰੱਖਿਆ ਹੈ ਅਤੇ ਬਹੁਤ ਮਿਹਨਤ ਕਰਕੇ ਇਸ ਤਰ੍ਹਾਂ ਦੀਆਂ ਲੋਕ-ਲੁਭਾਊ ਗੱਲਾਂ ਕਰਨ ਵਜਾਏ ਮੈਂ ਵਿਵਸਥਾ ਨੂੰ Steamline ਕਰਨ ਦਾ ਸਾਹਸ ਕੀਤਾ ਹੈ।
ਮੈਂ ਰਾਜਨੀਤਕ ਨੁਕਸਾਨ ਭੁਗਤਣ ਦੀ ਹਿੰਮਤ ਕੀਤੀ ਹੈ,ਇਸ ਲਈ ਕਿ ਮੇਰਾ ਪਹਿਲਾ ਸੁਪਨਾ ਹੈ ਕਿ ਰੇਲ ਵਿੱਚ ਮੇਰਾ ਸਭ ਤੋਂ ਛੋਟਾ ਅੱਜ ਸਾਥੀ ਹੈ, ਜਿਹੜਾ ਕਿਤੇ crossing ‘ਤੇ ਖੜ੍ਹਾਂ ਰਹਿੰਦਾ ਹੋਵੇਗਾ,ਕਿਤੇ ਝੰਡੀ ਲੈ ਕੇ ਖੜ੍ਹਾ ਹੁੰਦਾ ਹੋਵੇਗਾ,ਕਿਤੇ ਸਵੇਰੇ ਟਰੈਕ ‘ਤੇ ਪੈਦਲ ਚਲਦਾ ਹੋਵੇਗਾ,ਕੀ ਉਸਦੇ ਬੱਚੇ ਪੜ੍ਹ ਲਿਖ ਕੇ,ਅੱਜ ਜਿਹੜੇ ਵੱਡੇ-ਵੱਡੇ ਬਾਬੂ ਪਰਿਵਾਰ ਵਿੱਚ ਦੇਖ ਰਹੇ ਹਨ, ਕੀ ਉਹ ਬੱਚੇ ਵੀ ਉਸ ਸਥਾਨ ‘ਤੇ ਪਹੁੰਚ ਸਕਦੇ ਹਨ ? ਅਤੇ ਇਹ ਮੇਰਾ ਸੁਪਨਾ ਉਦੋਂ ਪੂਰਾ ਹੋਵੇਗਾ,ਜਦ ਮੈਂ ਰੇਲਵੇ ਨੂੰ ਤਾਕਤਵਾਰ ਬਣਾਵਾਂਗਾ,ਰੇਲਵੇ ਨੂੰ ਸਮਰੱਥਾਵਾਨ ਬਣਾਵਾਂਗਾ। ਅਤੇ ਰੇਲਵੇ ਸਮਰੱਥਵਾਨ ਬਣੇਗੀ ਤਾਂ ਆਪਣੇ ਆਪ ਦੇਸ਼ ਨੂੰ ਲਾਭ ਹੋਣਾ ਹੀ ਹੋਣਾ ਹੈ।ਅਤੇ ਇਸ ਇਸ ਲਈ ਮੇਰੇ ਸਾਥੀਓ ਤਤਕਾਲਿਕ ਲਾਭ ਲੈਣ ਦਾ ਕੋਈ ਮੋਹ ਨਹੀਂ ਹੈ, ਰਾਜਨੀਤਕ ਲਾਭ ਲੈਣ ਦਾ ਬਿਲਕੁੱਲ਼ ਮੋਹ ਨਹੀਂ ਹੈ,ਸਿਰਫ ਤੇ ਸਿਰਫ ਸ਼ਤਾਬਦੀ ਬਦਲ ਚੁੱਕੀ ਹੈ,ਰੇਲ ਵੀ ਬਦਲਣੀ ਚਾਹੀਦੀ ਹੈ।
21ਵੀਂ ਸ਼ਤਾਬਦੀ ਦੇ ਅਨੁਕੂਲ ਸਾਨੂੰ ਨਵੀਂ ਰੇਲ,ਨਵੀਂ ਵਿਵਸਥਾ,ਨਵੀਂ ਗਤੀ,ਨਵੀ ਸਮਰੱਥਾ, ਇਹ ਸਭ ਦੇਣਾ ਹੈ ਅਤੇ ਲੋਕ ਮਿਲਕੇ ਦੇ ਸਕਦੇ ਹਨ। ਅਗਰ ਸਾਡੇ ਵਿੱਚੋਂ ਕੋਈ ਪਹਿਲਾ ਛੋਟੇ ਇੱਕ ਅੱਧੇ ਮਕਾਨ ਵਿੱਚ ਰਹਿੰਦਾ ਹੈ ਤਾਂ ਗੁਜ਼ਾਰਾ ਤਾਂ ਕਰਦਾ ਹੈ,ਲੇਕਿਨ ਕੁਝ ਚੰਗੀ ਸਥਿਤੀ ਬਣੀ ਅਤੇ ਮੰਨ ਲਓ ਫਲੈਟ ਵਿੱਚ ਰਹਿ ਗਏ,ਤਾਂ ਫਿਰ ਨਵੇਂ ਤਰੀਕੇ ਨਾਲ ਕਿਸ ਤਰ੍ਹਾਂ ਰਹਿਣਾ,ਕੌਣ ਕਿਸ ਕਮਰੇ ਵਿੱਚ ਬੈਠੇਗਾ,ਬੈਠਾਗੇ ਕਿਵੇਂ ਜਦ ਮਹਿਮਾਨ ਆਉਣ,ਸਭ ਸੋਚਣਾ ਸ਼ੁਰੂ ਕਰਦੇ ਹਨ ਅਤੇ ਹੋ ਵੀ ਜਾਂਦਾ ਹੈ। ਬਦਲਾਓ ਲਿਆਉਂਦਾ ਹੈ ਇਨਸਾਨ।ਪਹਿਲਾ ਇੱਕ ਕਮਰੇ ਵਿੱਚ ਰਹਿੰਦੇ ਸਨ ਤਾਂ ਵੀ ਗੁਜ਼ਾਰਾ ਕਰਦਾ ਸੀ,ਲੇਕਿਨ ਉਸ ਤਰ੍ਹਾਂ ਨਾਲ ਜਿੰਦਗੀ ਨੂੰ adjust ਕਰ ਲੈਂਦੇ ਸਨ।ਅਗਰ ਤੁਸੀਂ ਸਵਰ ਬਦਲੋਗੇ ਕਿ ਅਸੀਂ 21ਵੀਂ ਸਦੀ, ਬਦਲੀ ਹੋਈ ਸਦੀ ਵਿੱਚ ਆਪਣੇ-ਆਪ ਨੂੰ Set ਕਰਨਾ ਹੈ ਤਾਂ ਅਸੀਂ ਵੀ ਬਦਲਾਓ ਸ਼ੁਰੂ ਕਰ ਦੇਵਾਂਗੇ ਅਤੇ ਇਹ ਸੰਭਵ ਹੈ।
ਸਾਥੀਓ ਤੁਹਾਡੇ ਵਿੱਚੋਂ ਜਿੰਨਾ ਰੇਲ ਨਾਲ ਨਾਤਾ ਜਦੋਂ ਜਿੰਨਾ ਰਿਹਾ ਹੋਵੇਗਾ,ਘੱਟ ਤੋਂ ਘੱਟ ਮੇਰਾ ਨਾਤਾ ਪੁਰਾਣਾ ਹੈ।ਮੇਰਾ ਬਚਪਨ ਰੇਲ ਦੀ ਪਟੜੀ ਤੇ ਗੁਜ਼ਰਿਆ ਹੈ। ਅਤੇ ਇੱਕ ਪ੍ਰਕਾਰ ਨਾਲ ਤੁਹਾਡੇ ਵਿੱਚ ਦਾ ਹੀ ਹਾਂ,ਰੇਲ ਵਾਲਾ ਹੀ ਹਾਂ ਮੈਂ।ਅਤੇ ਉਸ ਸਮੇਂ ਮੈਂ ਬਾਰੀਕੀ ਨਾਲ ਬਚਪਨ ਵਿੱਚ ਰੇਲਵੇ ਨੂੰ ਹਰ ਪ੍ਰਕਾਰ ਨਾਲ ਦੇਖਿਆ ਹੋਇਆ ਹੈ।ਕੁਝ ਹੋਰ ਕੁਝ ਦੇਖਿਆ ਹੀ ਨਹੀਂ ਸੀ ਜ਼ਿੰਦਗੀ ਵਿੱਚ,ਜਿਹੜਾ ਕੁਝ ਵੀ ਦੇਖਿਆ ਰੇਲ ਹੀ ਦੇਖੀ।ਅਤੇ ਇਸਦੇ ਨਾਲ ਮੇਰਾ ਬਚਪਨ ਮੇਰੇ ਨਾਲ ਜੁੜਿਆ ਹੋਇਆ ਹੈ ਕਿ ਮੈਂ ਇਨ੍ਹਾਂ ਚੀਜ਼ਾਂ ਨੂੰ ਪੂਰੀ ਤਰ੍ਹਾ ਭਲੀ ਭਾਂਤ ਸਮਝਦਾ ਹਾਂ।ਅਤੇ ਜਿਸ ਚੀਜ਼ ਨਾਲ ਬਚਪਨ ਦਾ ਲਗਾਓ ਰਿਹਾ ਹੋਵੇ,ਉਸ ਵਿੱਚ ਬਦਲਾਅ ਲਿਆਉਣ ਦਾ ਜਦੋਂ ਅਵਸਰ ਆਉਂਦਾ ਹੈ ਤਾਂ ਅਨੰਦ ਕਿੰਨਾ ਵੱਡਾ ਹੋਵੇਗਾ,ਇਹ ਤੁਸੀਂ ਕਲਪਨਾ ਕਰ ਸਕਦੇ ਹੋ। ਰੇਲ ਵਿੱਚ ਬਦਲਾਅ ਹੋਵੇਗਾ,ਉਸਦਾ ਆਨੰਦ ਜਿੰਨਾ ਤੁਹਾਨੂੰ ਹੋਵੇਗਾ,ਮੈਨੂੰ ਉਸ ਤੋਂ ਜਰ੍ਹਾ ਵੀ ਘੱਟ ਨਹੀਂ ਹੋਵੇਗਾ । ਕਿਉਂਕਿ ਮੈ ਉਸੇ ਪਰਿਵਾਰ ਵਿੱਚੋਂ ਪਲ ਕੇ ਨਿਕਲਿਆ ਹੋਇਆ ਹਾਂ।ਅੱਜ ਵੀ ਜਦ ਮੈਂ ਕਾਸ਼ੀ ਜਾਂਦਾ ਹਾਂ,ਮੇਰੀ parliamentary constituency ਵਿੱਚ ਤਾਂ ਮੈਂ ਰੇਲਵੇ ਦੀ ਵਿਵਸਥਾ ਵਿੱਚ ਰਾਤ ਨੂੰ ਰਹਿਣ ਚਲਿਆ ਜਾਂਦਾ ਹਾਂ। ਮੈਨੂੰ ਜਿਸ ਤਰ੍ਹਾਂ ਆਪਣਾਪਣ ਜਿਹਾ ਲੱਗਦਾ ਹੈ,ਚੰਗਾ ਲੱਗਦਾ ਹੈ,ਵਰਨਾ ਪ੍ਰਧਾਨ ਮੰਤਰੀ ਦੇ ਲਈ ਕਿਤੇ ਹੋਰ ਵੀ ਵਿਵਸਥਾ ਮਿਲ ਸਕਦੀ ਹੈ।ਲੇਕਿਨ ਮੈਂ ਉਸ ਰੇਲਵੇ ਦੇ Guest House ਵਿੱਚ ਜਾ ਕੇ ਹੀ ਰੁੱਕਦਾ ਹਾਂ। ਮੈਨੂੰ ਕਾਫੀ ਆਪਣਾਪਣ ਮਹਿਸੂਸ ਹੁੰਦਾ ਹੈ।
ਤਾਂ ਮੇਰਾ ਇੰਨਾ ਨਾਤਾ ਤੁਸੀਂ ਲੋਕਾਂ ਦੇ ਨਾਲ ਹੈ। ਇਸ ਲਈ ਮੇਰੀ ਤੁਹਾਡੇ ਤੋਂ ਉਮੀਦ ਹੈ ਕਿ ਆਓ ਅਸੀਂ ਇਸ ਤਿੰਨ ਦਿਨ ਦਾ ਸਹੀ ਉਪਯੋਗ ਕਰੀਏ,ਚੰਗਾ ਕਰਨ ਦੇ ਇਰਾਦੇ ਨਾਲ ਕਰਾਂਗੇ। ਚੰਗਾ ਕਰਨ ਦੇ ਲਈ ਜ਼ਿੰਮੇਵਾਰੀਆਂ ਚੁੱਕਣ ਦੇ ਸਾਹਸ ਨਾਲ ਕਰੋਗੇ।ਸਾਥੀਆਂ ਨੂੰ ਜੋੜਨ ਦੀ ਕੀ ਵਿਵਸਥਾ ਹੋਵੇ? ਨਵੀਂ ਸਾਡੀ Human Resource Management ਕੀ ਹੋਵੇ? ਇਨ੍ਹਾਂ ਸਾਰੀਆਂ ਗੱਲਾਂ ਨੂੰ ਤੁਸੀਂ ਦੇਖਦੇ ਹੋਏ ਚਿੰਤਨ ਕਰੋਗੇ।
ਦੇਸ਼ ਨੂੰ ਚਲਾਉਣ ਦੇ ਲਈ,ਦੇਸ਼ ਨੂੰ ਗਤੀ ਦੇਣ ਦੇ ਲਈ,ਦੇਸ਼ ਨੂੰ ਪ੍ਰਗਤੀ ਦੇਣ ਦੇ ਲਈ, ਤੁਹਾਡੇ ਤੋਂ ਵਧ ਕੋਈ ਵੱਡਾ ਸੰਗਠਨ ਨਹੀਂ ਹੈ,ਕੋਈ ਵੱਡੀ ਵਿਵਸਥਾ ਨਹੀਂ ਹੈ। ਇੱਕ ਪਾਸੇ ਹਿੰਦੁਸਤਾਨ ਦੀਆਂ ਸਾਰੀਆਂ ਵਿਵਸਥਾਵਾਂ ਅਤੇ ਇੱਕ ਪਾਸੇ ਰੇਲ ਦੀ ਵਿਵਸਥਾ-ਇੰਨਾ ਵੱਡਾ ਤੁਹਾਡਾ ਹਜੂਮ ਹੈ।ਤੁਸੀਂ ਕੀ ਕੁਝ ਨਹੀਂ ਕਰ ਸਕਦੇ ਹੋ? ਇਸ ਲਈ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਸਮੇਂ ਦਾ ਪੂਰਾ ਉਪਯੋਗ ਹੋਵੇ, focus ਹੋਵੇ,ਕੁਝ ਕਰਨਾ,ਕੱਢਣਾ,ਇਸ ਇਰਾਦੇ ਨਾਲ ਹੋਵੇ,ਅਤੇ ਆਉਣ ਵਾਲੇ ਕੰਮ ਦੇ ਸਬੰਧ ਵਿੱਚ ਸੋਚੀਏ।ਕਠਿਨਾਈਆਂ ਬਹੁਤ ਹੋਈਆ ਹੋਣਗੀਆਂ,ਤਕਲੀਫ ਹੋਈ ਹੋਵੇਗੀ,ਅਨਿਆਂ ਹੋਇਆ ਹੋਵੇਗਾ,ਇੱਥੇ posting ਹੋਣੀ ਚਾਹੀਦੀ,ਇੱਥੇ ਹੋ ਗਿਆ ਹੋਵੇਗਾ,ਇੱਥੇ Promotion ਹੋਣਾ ਚਾਹੀਦਾ,ਨਹੀਂ ਹੋਇਆ ਹੋਵੇਗਾ।ਅਜਿਹੀਆਂ ਬਹੁਤ ਸਾਰੀਆ ਗੱਲਾਂ ਹੋਣਗੀਆਂ,ਸ਼ਿਕਾਇਤਾਂ ਦੀ ਕਮੀ ਨਹੀਂ ਹੋਵੇਗੀ,ਲੇਕਿਨ ਇਹ ਦਿਨ-ਦਿਨ ਆਉਣ ਵਾਲੇ ਦਿਨਾਂ ਲਈ,ਸਵਾ ਸੌ ਕਰੋੜ ਦੇਸ਼ ਵਾਸੀਆਂ ਲਈ,ਬਦਲੇ ਹੋਏ ਵਿਸ਼ਵ ਵਿੱਚ ਭਾਰਤ ਦਾ ਝੰਡਾ ਗੱਡਣ ਲਈ ਤੁਹਾਨੂੰ ਲੋਕਾਂ ਨੂੰ ਮੇਰੀਆਂ ਸੁਭਕਾਮਨਾਵਾਂ ਹਨ,ਉੱਤਮ ਨਤੀਜਾ ਦਿਓ,ਇਹੀ ਉਮੀਦ ਦੇ ਨਾਲ ਬਹੁਤ-ਬਹੁਤ ਧੰਨਵਾਦ।
ਅਤੁਲ ਕੁਮਾਰ ਤਿਵਾਰੀ/ਅਮਿਤਕੁਮਾਰ/ਨਿਰਮਲ ਸ਼ਰਮਾ
This is a technology driven century. Innovation is essential. Railways has to be about both 'Gati' and 'Pragati' : PM @narendramodi
— PMO India (@PMOIndia) November 18, 2016
Each official doing their own work is good but we also have to work together & think about how we want the Railways to be: PM @narendramodi
— PMO India (@PMOIndia) November 18, 2016
Our Railways has to develop and be financially strong. This benefits India and particularly those working for the Railways: PM @narendramodi
— PMO India (@PMOIndia) November 18, 2016
Usually the core focus of Rail budgets was- which MP was pleased by being given more stops in his/her seat, additional coaches etc: PM
— PMO India (@PMOIndia) November 18, 2016
The focus of our Rail Budgets has never been politics. We have worked towards a paradigm shift in the Railways: PM @narendramodi
— PMO India (@PMOIndia) November 18, 2016
The century has changed and so must the systems in our Railways. I am confident the team that we have can achieve this: PM @narendramodi
— PMO India (@PMOIndia) November 18, 2016
My links with the Railways is strong. My childhood was spent on rail platforms. That is all the more reason I want to transform railways: PM
— PMO India (@PMOIndia) November 18, 2016