ਪੀਐੱਮਇੰਡੀਆ
ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ………..
ਮੰਚ ’ਤੇ ਵਿਰਾਜਮਾਨ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਵਿੱਦਿਆਸਾਗਰ ਰਾਓ ਜੀ, ਇੱਥੋਂ ਦੇ ਊਰਜਾਵਾਨ ਅਤੇ ਲੋਕਪ੍ਰਿਅ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਨਿਤਿਨ ਗਡਕਰੀ ਜੀ, ਸੰਸਦ ਦੇ ਮੇਰੇ ਤਮਾਮ ਸਾਥੀ, ਮਹਾਰਾਸ਼ਟਰ ਦੇ ਮੰਤਰੀ ਅਤੇ ਵਿਧਾਇਕਗਣ ਅਤੇ ਇੱਥੇ ਭਾਰੀ ਸੰਖਿਆ ਵਿੱਚ ਆਪ ਪਧਾਰੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਭੈਣੋਂ ਅਤੇ ਭਾਈਓ ਹਾਲ ਹੀ ਦੇ ਸਾਲਾਂ ਵਿੱਚ ਮੈਨੂੰ ਤੀਜੀ ਵਾਰ ਸੋਲਾਪੁਰ ਆਉਣ ਦਾ ਮੌਕਾ ਮਿਲਿਆ ਹੈ। ਜਦੋਂ-ਜਦੋਂ ਮੈਂ ਤੁਹਾਡੇ ਕੋਲੋਂ ਅਸ਼ੀਰਵਾਦ ਮੰਗਣ ਆਇਆ ਹਾਂ । ਤੁਸੀਂ ਮੈਨੂੰ ਭਰਪੂਰ ਸਨੇਹ ਦਿੱਤਾ ਹੈ। ਅਸ਼ੀਰਵਾਦ ਦੀ ਬਹੁਤ ਵੱਡੀ ਤਾਕਤ ਦਿੱਤੀ ਹੈ। ਮੈਨੂੰ ਯਾਦ ਹੈ ਕਿ ਪਿਛਲੀ ਵਾਰ ਮੈਂ ਜਦੋਂ ਇੱਥੇ ਆਇਆ ਸਾਂ ਤਾਂ ਮੈਂ ਕਿਹਾ ਸੀ ਕਿ ਇੱਥੇ ਜੋ ਬੀਐੱਸਪੀ ਯਾਨੀ ਬਿਜਲੀ, ਪਾਣੀ ਅਤੇ ਸੜਕ ਦੀ ਸਮੱਸਿਆ ਹੈ ਉਸਨੂੰ ਸੁਲਝਾਉਣ ਦਾ ਪੂਰਾ ਯਤਨ ਕੀਤਾ ਜਾਵੇਗਾ । ਮੈਨੂੰ ਖੁਸ਼ੀ ਹੈ ਕਿ ਇਸ ਦਿਸ਼ਾ ਵਿੱਚ ਅਨੇਕ ਯਤਨ ਕੀਤੇ ਗਏ ਹਨ । ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਹੋਵੇ ਜਾਂ ਨੈਸ਼ਨਲ ਹਾਈਵੇ ਹੋਵੇ ਜਾਂ ਫਿਰ ਸੌਭਾਗਯ ਯੋਜਨਾ ਦੇ ਤਹਿਤ ਹਰ ਘਰ ਤੱਕ ਬਿਜਲੀ ਪਹੁੰਚਾਉਣ ਦਾ ਕੰਮ ਹੋਵੇ, ਇੱਥੇ ਸਾਰਿਆਂ ’ਤੇ ਤੇਜ਼ ਗਤੀ ਨਾਲ ਕੰਮ ਹੋ ਰਿਹਾ ਹੈ। ਮੈਂ ਫੜਨਵੀਸ ਜੀ ਦੀ ਸਰਕਾਰ ਨੂੰ ਵਧਾਈ ਦਿੰਦਾ ਹਾਂ ਕਿ ਉਹ ਹਰ ਘਰ ਨੂੰ ਬਿਜਲੀ ਦੇਣ ਲਈ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ ।
ਭਾਈਓ ਅਤੇ ਭੈਣੋਂ ਅੱਜ ਇਸ ਕੰਮ ਨੂੰ ਹੋਰ ਵਿਸਤਾਰ ਦੇਣ ਲਈ ਫਿਰ ਇੱਕ ਵਾਰ ਤੁਹਾਡੇ ਵਿੱਚ ਆਇਆ ਹਾਂ। ਥੋੜ੍ਹੀ ਦੇਰ ਪਹਿਲਾਂ ਸਮਾਰਟ ਸਿਟੀ, ਗ਼ਰੀਬਾਂ ਦੇ ਘਰ, ਸੜਕ ਅਤੇ ਪਾਣੀ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਲੋਕਾਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਸਰਕਾਰ ਨੇ ਲਗਭਗ 1 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸ਼ੋਲਾਪੁਰ ਓਸਮਾਨਾਬਾਦ ਵਾਇਆ ਤੁਲਜਾਪੁਰ ਰੇਲ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਹੈ ।
ਮਾਂ ਤੁਲਜਾਪੁਰ ਭਵਾਨੀ ਦੇ ਅਸ਼ੀਰਵਾਦ ਨਾਲ ਛੇਤੀ ਹੀ ਇਹ ਲਾਈਨ ਬਣ ਕੇ ਤਿਆਰ ਹੋ ਜਾਵੇਗੀ । ਜਿਸ ਨਾਲ ਸਥਾਨਕ ਲੋਕਾਂ ਦੇ ਨਾਲ-ਨਾਲ ਦੇਸ਼ ਭਰ ਤੋਂ ਮਾਤਾ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਸੁਵਿਧਾ ਹੋਵੇਗੀ। ਇਨ੍ਹਾਂ ਤਮਾਮ ਪ੍ਰੋਜੈਕਟਾਂ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਨ੍ਹਾਂ ਯੋਜਨਾਵਾਂ ’ਤੇ ਵਿਸਤਾਰ ਸਹਿਤ ਗੱਲ ਕਰਨ ਤੋਂ ਪਹਿਲਾਂ ਅੱਜ ਮੈਂ ਸੋਲਾਪੁਰ ਦੀ ਇਸ ਧਰਤੀ ਤੋਂ ਪੂਰੇ ਦੇਸ਼ ਨੂੰ ਵੀ ਵਧਾਈ ਦੇਣੀ ਚਾਹੁੰਦਾ ਹਾਂ ।
ਕੱਲ੍ਹ ਦੇਰ ਰਾਤ ਲੋਕ ਸਭਾ ਵਿੱਚ ਇੱਕ ਇਤਿਹਾਸਿਕ ਬਿਲ ਪਾਸ ਹੋਇਆ ਹੈ। ਤੁਹਾਡੀਆਂ ਤਾਲੀਆਂ ਦੀ ਅਵਾਜ਼ ਤੋਂ ਮੈਨੂੰ ਲਗ ਰਿਹਾ ਹੈ ਕਿ ਤੁਸੀਂ ਵੀ ਕੱਲ੍ਹ ਦੇਰ ਰਾਤ ਤੱਕ ਟੀਵੀ ਦੇਖਣ ਲਈ ਬੈਠੇ ਸੀ । ਆਮ ਵਰਗ ਦੇ ਗ਼ਰੀਬਾਂ ਨੂੰ 10% ਰਿਜ਼ਰਵੇਸ਼ਨ ’ਤੇ ਮੋਹਰ ਲਗਾ ਕੇ ਸਬਕਾ ਸਾਥ, ਸਬਕਾ ਵਿਕਾਸ ਦੇ ਮੰਤਰ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕੀਤਾ ਗਿਆ ਹੈ। ਹਰ ਵਰਗ ਨੂੰ ਅੱਗੇ ਵਧਣ ਦਾ ਮੌਕਾ ਮਿਲੇ । ਅਨਿਆ ਦੀ ਭਾਵਨਾ ਖ਼ਤਮ ਹੋਵੇ । ਗ਼ਰੀਬ ਭਲੇ ਹੀ ਉਹ ਕਿਸੇ ਵੀ ਖੇਤਰ ਦਾ ਹੋਵੇ ਉਸ ਨੂੰ ਵਿਕਾਸ ਦਾ ਪੂਰਾ ਲਾਭ ਮਿਲੇ, ਅਵਸਰਾਂ ਵਿੱਚ ਪ੍ਰਾਥਮਿਕਤਾ ਮਿਲੇ, ਇਸ ਸੰਕਲਪ ਨਾਲ ਭਾਰਤੀ ਜਨਤਾ ਪਾਰਟੀ ਤੁਹਾਡੇ ਉੱਜਵਲ ਭਵਿੱਖ ਲਈ ਸਮਰਪਿਤ ਹੈ ।
ਭਾਈਓ ਅਤੇ ਭੈਣੋਂ, ਕਿੰਨੇ ਝੂਠ ਫੈਲਾਏ ਜਾਂਦੇ ਹਨ, ਕਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਕੱਲ੍ਹ ਦੇ ਪਾਰਲੀਮੈਂਟ ਦੇ ਸਾਡੇ ਫ਼ੈਸਲੇ ਨਾਲ ਅਤੇ ਮੈਂ ਆਸ ਕਰਦਾ ਹਾਂ ਜਿਵੇਂ ਬਹੁਤ ਹੀ ਤੰਦਰੁਸਤ ਵਾਤਾਵਰਣ ਵਿੱਚ ਕੱਲ੍ਹ ਲੋਕ ਸਭਾ ਵਿੱਚ ਚਰਚਾ ਹੋਈ, ਦੇਰ ਰਾਤ ਤੱਕ ਚਰਚਾ ਹੋਈ ਅਤੇ ਕਰੀਬ-ਕਰੀਬ ਸਰਬਸਹਿਮਤੀ ਨਾਲ, ਕੁਝ ਲੋਕ ਹਨ ਜਿਨ੍ਹਾਂ ਨੇ ਵਿਰੋਧ ਕੀਤਾ ਲੇਕਿਨ ਉਸ ਦੇ ਬਾਵਜੂਦ ਵੀ ਸੰਵਿਧਾਨ ਲਈ ਇੱਕ ਮਹੱਤਵਪੂਰਨ ਫ਼ੈਸਲਾ ਕੱਲ੍ਹ ਲੋਕ ਸਭਾ ਨੇ ਕੀਤਾ ।
ਮੈਂ ਆਸ਼ਾ ਕਰਦਾ ਹਾਂ ਅੱਜ ਰਾਜ ਸਭਾ ਵਿੱਚ ਵਿਸ਼ੇਸ਼ ਕਰਕੇ ਇੱਕ ਦਿਨ ਲਈ ਰਾਜ ਸਭਾ ਦਾ ਸਮਾਂ ਵਧਾਇਆ ਗਿਆ ਹੈ। ਰਾਜ ਸਭਾ ਵਿੱਚ ਵੀ ਸਾਡੇ ਜਿੰਨੇ ਜਨ ਪ੍ਰਤੀਨਿਧੀ ਬੈਠੇ ਹਨ ਉਹ ਵੀ ਇਨ੍ਹਾਂ ਚੰਦ ਭਾਵਨਾਵਾਂ ਦਾ ਆਦਰ ਕਰਦੇ ਹੋਏ ਸਮਾਜ ਦੀ ਏਕਤਾ ਅਤੇ ਅਖੰਡਤਾ ਨੂੰ ਬਲ ਦੇਣ ਲਈ, ਸਮਾਜਕ ਨਿਆਂ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਜ਼ਰੂਰ ਸਕਾਰਾਤਮਕ ਚਰਚਾ ਵੀ ਕਰਨਗੇ ਅਤੇ ਕੱਲ੍ਹ ਦੀ ਤਰ੍ਹਾਂ ਹੀ ਸੁਖਦ ਫ਼ੈਸਲਾ ਵੀ ਤੁਰੰਤ ਹੋ ਜਾਵੇਗਾ । ਐਸੀ ਮੈਂ ਆਸ ਕਰਦਾ ਹਾਂ ।
ਭਾਈਓ ਅਤੇ ਭੈਣੋਂ ਸਾਡੇ ਦੇਸ਼ ਵਿੱਚ ਅਜਿਹਾ ਝੂਠ ਫੈਲਾਇਆ ਜਾਂਦਾ ਸੀ ਅਤੇ ਕੁਝ ਲੋਕ ਰਿਜ਼ਰਵੇਸ਼ਨ ਦੇ ਨਾਮ ’ਤੇ ਦਲਿਤਾਂ ਨੂੰ ਜੋ ਮਿਲਿਆ ਹੈ ਉਸ ਵਿੱਚੋਂ ਕੁਝ ਕੱਢਣਾ ਚਾਹੁੰਦੇ ਸਨ, ਆਦਿਵਾਸੀਆਂ ਨੂੰ ਮਿਲਿਆ ਹੈ ਉਸ ਵਿੱਚੋਂ ਕੁਝ ਕੱਢਣਾ ਚਾਹੁੰਦੇ ਸਨ, ਓਬੀਸੀ ਨੂੰ ਜੋ ਮਿਲਿਆ ਹੈ ਉਸ ਵਿੱਚੋਂ ਕੁਝ ਕੱਢਣਾ ਚਾਹੁੰਦੇ ਸਨ ਅਤੇ ਵੋਟ ਬੈਂਕ ਦੀ minority ਕਰਨ ਦੀ ਰਾਜਨੀਤੀ ਕਰਨ ’ਤੇ ਤੁਲੇ ਹੋਏ ਸਨ । ਅਸੀਂ ਦਿਖਾ ਦਿੱਤਾ ਜੋ ਦਲਿਤਾਂ ਨੂੰ ਮਿਲਦਾ ਹੈ ਉਸ ਵਿੱਚੋਂ ਕੋਈ ਕੁਝ ਨਹੀਂ ਲੈ ਸਕਦਾ ਹੈ। ਜੋ ਆਦਿਵਾਸੀਆਂ ਨੂੰ ਮਿਲਦਾ ਹੈ ਉਸ ਵਿੱਚੋਂ ਕੋਈ ਕੁਝ ਨਹੀਂ ਲੈ ਸਕਦਾ ਹੈ ।
ਜੋ ਓਬੀਸੀ ਨੂੰ ਮਿਲਦਾ ਹੈ ਉਸ ਵਿੱਚੋਂ ਕੋਈ ਕੁਝ ਨਹੀਂ ਲੈ ਸਕਦਾ ਹੈ। ਇਹ ਅਤਿਰਿਕਤ (ਵਧੀਕ) 10% ਦੇ ਕੇ ਅਸੀਂ ਸਾਰਿਆਂ ਨੂੰ ਨਿਆਂ ਦੇਣ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। ਅਤੇ ਇਸ ਲਈ ਅਸੀਂ ਇਸ ਦਾ ਲੈ ਲਵਾਂਗੇ, ਉਸਦਾ ਲੈ ਲਵਾਂਗੇ, ਇਹ ਝੂਠ ਫੈਲਾਉਣ ਵਾਲਿਆਂ ਨੂੰ ਕੱਲ੍ਹ ਦਿੱਲੀ ਵਿੱਚ ਪਾਰਲੀਮੈਂਟ ਨੇ ਅਜਿਹਾ ਕਰਾਰਾ ਜਵਾਬ ਦਿੱਤਾ ਹੈ, ਅਜਿਹੀ ਉਨ੍ਹਾਂ ਦੇ ਮੂੰਹ ’ਤੇ ਚੋਟ ਮਾਰੀ ਹੈ ਕਿ ਹੁਣ ਝੂਠ ਫੈਲਾਉਣ ਦੀ ਉਨ੍ਹਾਂ ਦੀ ਤਾਕਤ ਨਹੀਂ ਬਚੇਗੀ ।
ਭਾਈਓ ਅਤੇ ਭੈਣੋਂ, ਇਸ ਦੇ ਇਲਾਵਾ ਇੱਕ ਹੋਰ ਮਹੱਤਵਪੂਰਨ ਇੱਕ ਹੋਰ ਬਿਲ ਵੀ ਕੱਲ੍ਹ ਲੋਕ ਸਭਾ ਵਿੱਚ ਪਾਸ ਹੋਇਆ ਹੈ। ਇਹ ਬਿਲ ਵੀ ਭਾਰਤ ਮਾਂ ਵਿੱਚ ਆਸਥਾ ਰੱਖਣ ਵਾਲੇ ਹਰ ਵਿਅਕਤੀ ਲਈ ਬਹੁਤ ਹੀ ਮਹੱਤਵਪੂਰਨ ਹੈ। citizenship amendment bill ਦੇ ਲੋਕ ਸਭਾ ਵਿੱਚ ਪਾਸ ਹੋਣ ਦੇ ਬਾਅਦ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਤੋਂ ਆਏ ਹੋਏ ਮਾਂ ਭਾਰਤੀ ਦੇ ਬੇਟੇ, ਬੇਟੀਆਂ ਨੂੰ ਭਾਰਤ ਮਾਂ ਕੀ ਜੈ ਬੋਲਣ ਵਾਲਿਆਂ ਨੂੰ, ਵੰਦੇ ਮਾਤਰਮ ਬੋਲਣ ਵਾਲਿਆਂ ਨੂੰ, ਇਸ ਦੇਸ਼ ਦੀ ਮਿੱਟੀ ਨੂੰ ਪਿਆਰ ਕਰਨ ਵਾਲਿਆਂ ਨੂੰ ਭਾਰਤ ਦੀ ਨਾਗਰਿਕਤਾ ਦਾ ਰਸਤਾ ਸਾਫ਼ ਹੋ ਗਿਆ ਹੈ ।
ਇਤਿਹਾਸ ਦੇ ਤਮਾਮ ਉਤਾਰ-ਚੜ੍ਹਾਅ ਦੇਖਣ ਦੇ ਬਾਅਦ, ਤਮਾਮ ਅੱਤਿਆਚਾਰ ਸਹਿਣ ਦੇ ਬਾਅਦ ਸਾਡੇ ਇਹ ਭਾਈ ਭੈਣ ਭਾਰਤ ਮਾਂ ਦੇ ਆਂਚਲ ਵਿੱਚ ਜਗ੍ਹਾ ਚਾਹੁੰਦੇ ਸਨ । ਉਨ੍ਹਾਂ ਨੂੰ ਸੁਰੱਖਿਆ ਹੀ ਦੇਣਾ ਹਰ ਭਾਰਤੀ ਦੀ ਜ਼ਿੰਮੇਵਾਰੀ ਹੈ ਅਤੇ ਇਸ ਜ਼ਿੰਮੇਦਾਰੀ ਨੂੰ ਪੂਰਾ ਕਰਨ ਦਾ ਕੰਮ ਵੀ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੀ ਸਰਕਾਰ ਨੇ ਕੀਤਾ ਹੈ। ਸਾਥੀਓ, ਅਜ਼ਾਦੀ ਦੇ ਬਾਅਦ ਤੋਂ ਦਹਾਕਿਆਂ ਵਿੱਚ ਹਰ ਸਰਕਾਰ ਆਪਣੇ-ਆਪਣੇ ਹਿਸਾਬ ਨਾਲ ਕੰਮ ਕਰਦੀ ਰਹੀ ਹੈ। ਲੇਕਿਨ ਜਦੋਂ ਭਾਜਪਾ ਦੀ ਅਗਵਾਈ ਵਿੱਚ ਇਹੀ ਕਾਰਜ ਹੁੰਦਾ ਹੈ ਤਾਂ ਜ਼ਮੀਨ ਅਤੇ ਜਨਤਾ ਤੱਕ ਉਸਦਾ ਅਸਰ ਪਹੁੰਚਦਾ ਹੈ ।
ਭਾਈਓ ਅਤੇ ਭੈਣੋਂ, ਕੱਲ੍ਹ ਜਦੋਂ ਇਹ ਕਾਨੂੰਨ ਪਾਸ ਹੋਇਆ ਹੈ। ਸੰਸਦ ਵਿੱਚ ਲੋਕ ਸਭਾ ਨੇ ਆਪਣਾ ਕੰਮ ਕਰ ਦਿੱਤਾ ਹੈ। ਮੈਂ ਆਸ਼ਾ ਕਰਦਾ ਹਾਂ ਅੱਜ ਰਾਜ ਸਭਾ ਵੀ ਸਾਡੇ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਜ਼ਰੂਰ ਅੱਜ ਵੀ ਰਾਜ ਸਭਾ ਵਿੱਚ ਇਸ ਨੂੰ ਪਾਸ ਕਰਕੇ ਲੱਖਾਂ-ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਕੰਮ ਕਰਾਂਗੇ।
ਭਾਈਓ ਅਤੇ ਭੈਣੋਂ, ਮੈਂ ਵਿਸ਼ੇਸ਼ ਕਰਕੇ ਅਸਾਮ ਦੇ ਭਾਈਆਂ-ਭੈਣਾਂ ਨੂੰ, north east ਦੇ ਭਾਈਆਂਰਾਵੋ-ਭੈਣਾਂ ਨੂੰ ਵਿਸ਼ਵਾਸ਼ ਦਿਵਾਉਣਾ ਚਾਹੁੰਦਾ ਹਾਂ ਕਿ ਕੱਲ੍ਹ ਦੇ ਇਸ ਫ਼ੈਸਲੇ ਤੋਂ ਅਸਾਮ ਹੋਵੇ, ਨਾਰਥ ਈਸਟ ਹੋਵੇ ਉੱਥੋਂ ਦੇ ਨੌਜਵਾਨ ਹੋਣ, ਉਨ੍ਹਾਂ ਦੇ ਅਧਿਕਾਰਾਂ ਨੂੰ ਰੱਤੀ ਭਰ ਵੀ ਮੁਸੀਬਤ ਨਹੀਂ ਆਉਣ ਦੇਵਾਂਗਾ, ਉਨ੍ਹਾਂ ਦੇ ਅਵਸਰਾਂ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹੋਣ ਦੇਵਾਂਗਾ । ਇਹ ਮੈਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ।
ਭਾਈਓ ਅਤੇ ਭੈਣੋਂ, ਪਹਿਲਾਂ ਦੀ ਤੁਲਨਾ ਵਿੱਚ ਜੋ ਵੱਡਾ ਅੰਤਰ ਆਇਆ ਹੈ । ਉਹ ਨੀਅਤ ਦਾ ਹੈ, ਸਹੀ ਨੀਅਤ ਦੇ ਨਾਲ ਜ਼ਰੂਰੀ ਨੀਤੀ ਦੇ ਨਿਰਮਾਣ ਦਾ ਹੈ, ਟੁਕੜਿਆਂ ਵਿੱਚ ਸੋਚਣ ਦੀ ਬਜਾਏ ਸਮੁੱਚਤਾ ਅਤੇ ਸੰਪੂਰਨਤਾ ਦੇ ਨਾਲ ਫ਼ੈਸਲੇ ਲੈਣ ਦਾ ਹੈ। ਰਾਸ਼ਟਰ ਹਿੱਤ ਅਤੇ ਜਨਹਿਤ ਵਿੱਚ ਸਖ਼ਤ ਅਤੇ ਵੱਡੇ ਫ਼ੈਸਲੇ ਲੈਣ ਦਾ ਹੈ। ਰਾਜਨੀਤੀ ਦੀ ਇੱਛਾ ਸ਼ਕਤੀ ਦਾ ਹੈ। ਸਬਕਾ ਸਾਥ, ਸਬਕਾ ਵਿਕਾਸ ਸਾਡੀ ਸਰਕਾਰ ਦਾ ਸੱਭਿਆਚਾਰ ਹੈ, ਸਾਡਾ ਸੰਸਕਾਰ ਹੈ ਅਤੇ ਇਹੀ ਸਾਡਾ ਸਰੋਕਾਰ ਵੀ ਹੈ ਸਾਡੀ ਪਰੰਪਰਾ ਵੀ ਹੈ। ਪਿੰਡ, ਗ਼ਰੀਬ ਤੋਂ ਲੈ ਕੇ ਸ਼ਹਿਰਾਂ ਤੱਕ ਇਸੇ ਸੰਸਥਾ ਦੇ ਨਾਲ ਨਵੇਂ ਭਾਰਤ ਦੀਆਂ ਨਵੀਆਂ ਵਿਵਸਥਾਵਾਂ ਦਾ ਨਿਰਮਾਣ ਕਰਨ ਦਾ ਬੀੜਾ ਭਾਜਪਾ ਸਰਕਾਰ ਨੇ ਉਠਾਇਆ ਹੈ। ਜਿਸ ਪੱਧਰ ’ਤੇ ਅਤੇ ਜਿਸ ਗਤੀ ਨਾਲ ਕੰਮ ਹੋ ਰਿਹਾ ਹੈ ਉਸ ਨਾਲ ਆਮ ਜੀਵਨ ਨੂੰ ਅਸਾਨ ਬਣਾਉਣ ਵਿੱਚ ਵੀ ਤੇਜ਼ੀ ਆਈ ਹੈ।
ਸਾਥੀਓ, Infrastructure ਦਾ ਉਦਾਹਰਣ ਲੈ ਲਵੋ। ਸੋਲਾਪੁਰ ਤੋਂ ਓਸਮਾਨਾਬਾਦ ਤੱਕ ਦਾ ਇਹ ਨੈਸ਼ਨਲ ਹਾਈਵੇ ਚਾਰ ਲੇਨ ਦਾ ਹੋ ਗਿਆ ਹੈ ਅਤੇ ਅੱਜ ਦੇਸ਼ ਲਈ ਸਮਰਪਿਤ ਵੀ ਹੋ ਗਿਆ ਹੈ। ਕਰੀਬ 1 ਹਜ਼ਾਰ ਕਰੋੜ ਰੁਪਏ ਦੇ ਇਸ ਪ੍ਰੋਜੈਕਟ ਤੋਂ ਹਰ ਵਰਗ, ਹਰ ਸੰਪ੍ਰਦਾਇ, ਹਰ ਖੇਤਰ ਦੇ ਲੋਕਾਂ ਨੂੰ ਸੁਵਿਧਾ ਹੋਵੇਗੀ ।
ਸਾਥੀਓ, ਅਜ਼ਾਦੀ ਦੇ ਬਾਅਦ ਤੋਂ 2014 ਤੱਕ ਦੇਸ਼ ਵਿੱਚ 90 ਹਜ਼ਾਰ ਕਿਲੋਮੀਟਰ ਕਰੀਬ-ਕਰੀਬ ਨੈਸ਼ਨਲ ਹਾਈਵੇ ਸਨ ਅਤੇ ਅੱਜ ਚਾਰ ਸਾਲ ਦੇ ਬਾਅਦ 1 ਲੱਖ 30 ਹਜ਼ਾਰ ਕਿਲੋਮੀਟਰ ਤੋਂ ਅਧਿਕ ਦੇ ਹਨ। ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ ਹੀ ਕਰੀਬ 40 ਹਜ਼ਾਰ ਕਿਲੋਮੀਟਰ ਦੇ ਨੈਸ਼ਨਲ ਹਾਈਵੇ ਜੋੜੇ ਜਾ ਚੁੱਕੇ ਹਨ । ਇੰਨਾ ਹੀ ਨਹੀਂ ਲਗਭਗ ਸਾਢੇ ਪੰਜ ਲੱਖ ਕਰੋੜ ਦੀ ਲਾਗਤ ਨਾਲ ਲਗਭਗ 52 ਹਜ਼ਾਰ ਕਿਲੋਮੀਟਰ ਨੈਸ਼ਨਲ ਹਾਈਵੇ ’ਤੇ ਕੰਮ ਚਲ ਰਿਹਾ ਹੈ ।
ਭਾਈਓ ਅਤੇ ਭੈਣੋਂ, ਨੈਸ਼ਨਲ ਹਾਈਵੇ ਦੇ ਇਹ ਪ੍ਰੋਜੈਕਟਸ ਸਥਾਨਕ ਲੋਕਾਂ ਦੇ ਰੋਜ਼ਗਾਰ ਲਈ ਵੀ ਬਹੁਤ ਵੱਡੇ ਸਾਧਨ ਹਨ। ਦੇਸ਼ ਵਿੱਚ ਨੈਸ਼ਨਲ ਹਾਈਵੇ ਦਾ ਨੈੱਟਵਰਕ ਤਿਆਰ ਕਰਨ ਲਈ ਜੋ ਭਾਰਤ ਮਾਲਾ ਯੋਜਨਾ ਚਲ ਰਹੀ ਹੈ। ਉਸੇ ਤਹਿਤ ਹੀ ਰੋਜ਼ਗਾਰ ਦੇ ਅਨੇਕ ਨਵੇਂ ਅਵਸਰਾਂ ਦਾ ਨਿਰਮਾਣ ਹੋ ਰਿਹਾ ਹੈ ਅਤੇ ਜਦੋਂ ਮੈਂ ਸੋਲਾਪੁਰ ਵਿੱਚ ਨੀਂਹ ਪੱਥਰ ਰੱਖਣ ਲਈ ਆਇਆ ਸੀ ਤਦ ਵੀ ਮੈਂ ਕਿਹਾ ਸੀ ਕਿ ਜਿਸਦਾ ਨੀਂਹ ਪੱਥਰ ਅਸੀਂ ਕਰਦੇ ਹਾਂ ਉਸ ਦਾ ਉਦਘਾਟਨ ਵੀ ਅਸੀਂ ਹੀ ਕਰਦੇ ਹਾਂ ।
ਅਸੀਂ ਦਿਖਾਵੇ ਲਈ ਕੰਮ ਨਹੀਂ ਕਰਦੇ, ਪੱਥਰ ਰੱਖ ਦਿਉ, ਚੋਣਾਂ ਕੱਢ ਦਿਉ, ਫਿਰ ਤੁਸੀਂ ਤੁਹਾਡੇ ਘਰ, ਅਸੀਂ ਸਾਡੇ ਘਰ ਇਹ ਰਾਜਨੇਤਾਵਾਂ ਨੇ ਜੋ ਸੱਭਿਆਚਾਰ ਬਣਾਇਆ ਸੀ ਉਸ ਨੂੰ ਅਸੀਂ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਅਤੇ ਮੈਂ ਅੱਜ ਵੀ ਦੱਸਦਾ ਹਾਂ । ਇਹ ਤੀਹ ਹਜ਼ਾਰ ਪਰਿਵਾਰਾਂ ਲਈ ਜੋ ਘਰ ਬਣ ਰਹੇ ਹਨ ਨਾ ਅੱਜ ਨੀਂਹ ਪੱਥਰ ਰੱਖਿਆ ਹੈ, ਚਾਬੀ ਦੇਣ ਲਈ ਅਸੀਂ ਹੀ ਆਵਾਂਗੇ । ਸਭ ਤੋਂ ਵੱਡਾ ਪੁਲ਼ ਹੋਵੇ, ਸਭ ਤੋਂ ਵੱਡੀ ਸੁਰੰਗ ਹੋਵੇ, ਸਭ ਤੋਂ ਵੱਡੇ ਐਕਸਪ੍ਰੈੱਸ-ਵੇਅ ਹੋਣ ਸਭ ਕੁਝ ਇਸੇ ਸਰਕਾਰ ਦੇ ਕਾਰਜਕਾਲ ਵਿੱਚ ਜਾਂ ਤਾਂ ਬਣ ਚੁੱਕੇ ਹਨ ਜਾਂ ਫਿਰ ਉਨ੍ਹਾਂ ’ਤੇ ਤੇਜ਼ ਰਫ਼ਤਾਰ ਨਾਲ ਕੰਮ ਚਲ ਰਿਹਾ ਹੈ ।
ਭਾਈਓ ਅਤੇ ਭੈਣੋਂ, ਇਹ ਸਭ ਤੋਂ ਵੱਡੇ ਅਤੇ ਸਭ ਤੋਂ ਲੰਮੇ ਹਨ ਸਿਰਫ਼ ਇਸ ਲਈ ਉਸ ਦਾ ਮਹੱਤਵ ਹੈ ਅਜਿਹਾ ਨਹੀਂ ਹੈ ਬਲਕਿ ਇਹ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਉੱਥੇ ਬਣੇ ਹਨ ਜਿੱਥੇ ਸਥਿਤੀਆਂ ਮੁਸ਼ਕਿਲ ਸਨ, ਜਿੱਥੇ ਕੰਮ ਅਸਾਨ ਨਹੀਂ ਸੀ ।
ਭਾਈਓ ਅਤੇ ਭੈਣੋਂ, ਇਹ ਕੰਮ ਕਿਉਂ ਨਹੀਂ ਹੁੰਦੇ ਸਨ, ਗੱਲਾਂ ਹੁੰਦੀਆਂ ਸਨ, 40-50 ਸਾਲ ਪਹਿਲਾਂ ਗੱਲਾਂ ਹੋਈਆਂ ਹਨ ਲੇਕਿਨ ਉੱਥੇ ਇੱਕ ਅੱਧੀ ਪਾਰਲੀਮੈਂਟ ਦੀ ਸੀਟ ਹੁੰਦੀ ਸੀ, ਵੋਟ ਨਹੀਂ ਪਏ ਹੋਏ ਸਨ ਤਾਂ ਇਨ੍ਹਾਂ ਨੂੰ ਲਗਦਾ ਸੀ ਕਿ ਉੱਥੇ ਜਾ ਕੇ ਕੀ ਕੱਢਾਂਗੇ, ਇਸੇ ਕਾਰਨ ਦੇਸ਼ ਦੇ ਪੂਰਬੀ ਹਿੱਸੇ ਦਾ ਬਹੁਤ ਜੋ ਵਿਕਾਸ ਹੋਣਾ ਚਾਹੀਦਾ ਸੀ ਉਹ ਅਟਕ ਗਿਆ । ਜੇਕਰ ਪੱਛਮੀ ਭਾਰਤ ਦਾ ਜੋ ਵਿਕਾਸ ਹੋਇਆ ਉਹੋ ਜਿਹਾ ਹੀ ਪੂਰਬ ਭਾਰਤ ਦਾ ਹੋਇਆ ਹੁੰਦਾ ਤਾਂ ਅੱਜ ਦੇਸ਼ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਹੁੰਦਾ ਲੇਕਿਨ ਭਾਈਓ ਅਤੇ ਭੈਣੋਂ ਉੱਥੇ ਵੋਟ ਜ਼ਿਆਦਾ ਨਹੀਂ ਹੈ । ਇੱਕ-ਦੋ ਸੀਟ ਲਈ ਕਿਉਂ ਖਰਚਾ ਕਰੀਏ ਇਹ ਵੋਟ ਬੈਂਕ ਦੀ ਰਾਜਨੀਤੀ ਨੇ ਵਿਕਾਸ ਵਿੱਚ ਵੀ ਰੋੜੇ ਅਟਕਾਉਣ ਦਾ ਪਾਪ ਕੀਤਾ ਸੀ । ਅਸੀਂ ਉਸ ਵਿੱਚੋਂ ਬਾਹਰ ਨਿਕਲ ਕੇ ਉੱਥੇ ਵੋਟ ਹੋਵੇ ਜਾਂ ਨਾ ਹੋਵੇ ਭਾਜਪਾ ਲਈ ਮੌਕੇ ਹੋਣ ਜਾਂ ਨਾ ਹੋਣ, ਜਨਸੰਖਿਆ ਘੱਟ ਹੋਵੇ ਜਾਂ ਅਧਿਕ ਹੋਵੇ, ਦੇਸ਼ ਦੀ ਭਲਾਈ ਲਈ ਜੋ ਕਰਨਾ ਚਾਹੀਦਾ ਹੈ ਉਹ ਕਰਨ ਵਿੱਚ ਅਸੀਂ ਕਦੇ ਰੁਕਦੇ ਨਹੀਂ ਹਾਂ ।
ਸਾਥੀਓ, ਇਹੀ ਸਥਿਤੀ ਰੇਲਵੇ ਅਤੇ ਏਅਰ-ਵੇਅ ਨੂੰ ਲੈ ਕੇ ਹੈ। ਅੱਜ ਦੇਸ਼ ਵਿੱਚ ਰੇਲਵੇ ’ਤੇ ਬੇਮਿਸਾਲ ਕੰਮ ਹੋ ਰਿਹਾ ਹੈ। ਪਹਿਲਾਂ ਦੇ ਮੁਕਾਬਲੇ ਦੁੱਗਣੀ ਗਤੀ ਨਾਲ ਰੇਲ ਲਾਈਨਾਂ ਦਾ ਨਿਰਮਾਣ ਅਤੇ ਚੌੜੀਕਰਣ ਹੋ ਰਿਹਾ ਹੈ। ਤੇਜ਼ ਗਤੀ ਨਾਲ ਬਿਜਲੀਕਰਨ ਹੋ ਰਿਹਾ ਹੈ। ਉੱਥੇ ਹੀ ਅੱਜ ਹਵਾਈ ਯਾਤਰਾ ਸਿਰਫ਼ ਸਾਧਨ ਸੰਪੰਨ ਲੋਕਾਂ ਲਈ ਹੀ ਸੀਮਤ ਨਹੀਂ ਰਹੀ ਹੈ ਸਗੋਂ ਇਸ ਨੂੰ ਅਸੀਂ ਆਮ ਨਾਗਰਿਕ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ । ਹਵਾਈ ਚੱਪਲ ਪਹਿਨਣ ਵਾਲੇ ਨੂੰ ਹਵਾਈ ਯਾਤਰਾ ਦਾ ਅਨੰਦ ਲੈਣ ਲਈ ਉਡਾਨ ਵਰਗੀ ਮਹੱਤਵਪੂਰਨ ਯੋਜਨਾ ਚਲ ਰਹੀ ਹੈ। ਦੇਸ਼ ਦੇ ਟੀਅਰ-2, ਟੀਅਰ-3 ਸ਼ਹਿਰਾਂ ਵਿੱਚ ਏਅਰਪੋਰਟ ਅਤੇ ਹੈਲੀਪੈਡ ਬਣਾਏ ਜਾ ਰਹੇ ਹਨ । ਇਸ ਵਿੱਚ ਮਹਾਰਾਸ਼ਟਰ ਦੇ ਵੀ ਚਾਰ ਏਅਰਪੋਰਟ ਹਨ ਆਉਣ ਵਾਲੇ ਸਮੇਂ ਵਿੱਚ ਸੋਲਾਪੁਰ ਤੋਂ ਵੀ ਉਡਾਨ ਦੀ ਯੋਜਨਾ ਦੇ ਤਹਿਤ ਫਲਾਈਟ ਉੱਡੇ ਇਸ ਦੇ ਲਈ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਸਾਥੀਓ, ਜਦੋਂ connectivity ਚੰਗੀ ਹੁੰਦੀ ਹੈ ਤਾਂ ਪਿੰਡ ਅਤੇ ਸ਼ਹਿਰ ਦੋਹਾਂ ਦੀਆਂ ਸਮਾਜਕ ਅਤੇ ਆਰਥਕ ਗਤੀਵਿਧੀਆਂ ਵਿੱਚ ਸੁਧਾਰ ਆਉਂਦਾ ਹੈ। ਸਾਡੇ ਸ਼ਹਿਰ ਤਾਂ ਆਰਥਕ ਗਤੀਵਿਧੀਆਂ ਦੇ ਰੋਜ਼ਗਾਰ ਦੇ ਵੱਡੇ ਸੈਂਟਰ ਸੋਲਾਪੁਰ ਸਮੇਤ ਦੇਸ਼ ਹੋਰ ਸ਼ਹਿਰਾਂ ਦਾ ਵਿਕਾਸ ਦਹਾਕਿਆਂ ਦੀ ਇੱਕ ਨਿਰੰਤਰ ਪ੍ਰਕਿਰਿਆ ਤੋਂ ਹੋਇਆ ਹੈ। ਲੇਕਿਨ ਇਹ ਵੀ ਸੱਚ ਹੈ ਕਿ ਜੋ ਵਿਕਾਸ ਹੋਇਆ ਹੈ ਉਹ ਯੋਜਨਾਬੱਧ ਤਰੀਕੇ ਨਾਲ ਹੁੰਦਾ ਤਾਂ ਅੱਜ ਅਸੀਂ ਕਿੱਥੇ ਤੋਂ ਕਿੱਥੇ ਪਹੰਚ ਜਾਂਦੇ । ਲੇਕਿਨ ਨਹੀਂ ਹੋਇਆ । ਦੇਸ਼ ਦੇ ਬਹੁਤ ਹੀ ਘੱਟ ਅਜਿਹੇ ਸ਼ਹਿਰ ਹਨ ਜਿੱਥੇ ਪਲਾਨਿੰਗ ਦੇ ਨਾਲ ਇੱਕ ਸੰਪੂਰਨ ਵਿਵਸਥਾ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਨਤੀਜਾ ਇਹ ਹੋਇਆ ਕਿ ਵਧਦੀ ਅਬਾਦੀ ਦੇ ਨਾਲ ਸ਼ਹਿਰਾਂ ਦਾ infrastructure ਵਿਕਸਿਤ ਨਹੀਂ ਹੋ ਪਾਇਆ। ਸੜਕਾਂ ਅਤੇ ਗਲ਼ੀਆਂ ਤੰਗ ਰਹੀ, ਸੀਵਜ ਦੀਆਂ ਲਾਈਨਾਂ ਲੀਕ ਹੁੰਦੀਆਂ ਰਹੀਆਂ, ਕੋਈ ਵਿਰੋਧ ਕਰਦਾ ਸੀ ਤਾਂ ਹਲਕਾ–ਫੁਲਕਾ ਕੰਮ ਕਰਕੇ ਗੱਲ ਟਾਲ ਦਿੱਤੀ ਜਾਂਦੀ ਸੀ ।
ਭਾਈਓ ਅਤੇ ਭੈਣੋਂ ਸਾਡੀ ਸਰਕਾਰ ਨੇ ਇਨ੍ਹਾਂ ਸਥਾਈ ਪ੍ਰਬੰਧਾਂ ਦੀ ਬਜਾਏ ਸਥਾਈ ਸਮਾਧਾਨ ਦਾ ਰਾਸਤਾ ਚੁਣਿਆ ਹੈ। ਇਸੇ ਸੋਚ ਦੇ ਤਹਿਤ ਦੇਸ਼ ਦੇ ਸੌਰ ਸ਼ਹਿਰਾਂ ਨੂੰ ਸਮਾਰਟ ਬਣਾਉਣ ਦਾ ਇੱਕ ਮਿਸ਼ਨ ਚੱਲ ਰਿਹਾ ਹੈ ਜਿਸ ਵਿੱਚ ਇਹ ਸਾਡਾ ਸੋਲਾਪੁਰ ਵੀ ਹੈ । ਇਨ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਰਾਏ ਨਾਲ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਜਨ ਭਾਗੀਦਾਰੀ ਦੀ ਇੱਕ ਵਿਆਪਕ ਮੁਹਿੰਮ ਦੇ ਬਾਅਦ ਆਪਣੇ ਸ਼ਹਿਰਾਂ ਨੂੰ ਆਧੁਨਿਕ ਸਹੂਲਤਾਂ ਤੋਂ ਯੁਕਤ ਕਰਨ ਦਾ ਬੀੜਾ ਅਸੀਂ ਉਠਾਇਆ ਹੈ। ਸਾਡੇ ਇਨ੍ਹਾਂ ਯਤਨਾਂ ਦੀ ਚਰਚਾ ਹੁਣ ਦੁਨੀਆ ਵਿੱਚ ਹੈ। ਹਾਲ ਵਿੱਚ ਇੱਕ ਅੰਤਰਰਾਸ਼ਟਰੀ ਏਜੰਸੀ ਦੀ ਰਿਪੋਰਟ ਵਿੱਚ ਇਹ ਦੱਸਿਆ ਗਿਆ ਕਿ ਆਉਣ ਵਾਲੇ ਦਹਾਕਿਆਂ ਵਿੱਚ ਦੁਨੀਆ ਵਿੱਚ ਸਭ ਤੋਂ ਤੇਜੀ ਨਾਲ ਵਿਕਸਿਤ ਹੋਣ ਵਾਲੇ ਸ਼ਹਿਰਾਂ ਵਿੱਚ ਦਸ ਸ਼ਹਿਰਾਂ ਵਿੱਚ ਸਾਰੇ ਦਸ ਸ਼ਹਿਰ ਭਾਰਤ ਦੇ ਹੋਣਗੇ । ਕਿਸੇ ਵੀ ਭਾਰਤੀ ਨੂੰ ਇਹ ਮਾਣ ਦੀ ਗੱਲ ਹੈ । ਦੁਨੀਆ ਦੇ ਦਸ ਸ਼ਹਿਰਾਂ ਅਤੇ ਦਸ ਸ਼ਹਿਰ ਭਾਰਤ ਦੇ…. ਭਾਰਤ ਕਿੰਨਾ ਅੱਗੇ ਵਧੇਗਾ ਇਸ ਦਾ ਇਸ ਵਿੱਚ ਸੰਕੇਤ ਹੈ ।
ਭਾਈਓ ਅਤੇ ਭੈਣੋਂ ਇਹ ਦੁਨੀਆ ਨੂੰ ਦਿਖ ਰਿਹਾ ਹੈ, ਲੇਕਿਨ ਦੇਸ਼ ਦੇ ਕੁਝ ਲੋਕ ਹਨ ਜਿਨ੍ਹਾਂ ਨੂੰ ਸਿਵਾਏ ਰਾਜਨੀਤੀ ਦੇ ਇਲਾਵਾ ਕੁਝ ਨਹੀਂ ਸਮਝਦਾ । ਇਹ ਉਹ ਲੋਕ ਹਨ ਜਿਨ੍ਹਾਂ ਦੀ ਪਾਰਟੀ ਦੇ ਸ਼ਾਸਨ ਦੌਰਾਨ ਸਾਡੇ ਸ਼ਹਿਰਾਂ ਦੀ ਹਾਲਤ ਵਿਗੜਦੀ ਚਲੀ ਗਈ । ਅੱਜ ਇਹੀ ਲੋਕ ਸਮਾਰਟ ਸਿਟੀ ਮਿਸ਼ਨ ਦਾ ਮਜ਼ਾਕ ਉਡਾਉਣ ਵਿੱਚ ਹੈ, ਕੋਈ ਕਸਰ ਨਹੀਂ ਛੱਡ ਰਹੇ ਹਨ ।
ਸਾਥੀਓ, ਇਹ ਮਿਸ਼ਨ ਦੇਸ਼ ਦੇ ਇਤਿਹਾਸ ਵਿੱਚ ਸ਼ਹਿਰੀਕਰਣ ਦੇ ਵਿਕਾਸ ਨੂੰ ਨਵਾਂ ਆਯਾਮ ਦੇਣ ਦਾ ਯਤਨ ਹੈ। ਸ਼ਹਿਰ ਦੇ ਹਰ ਸੁਵਿਧਾ ਦੇਸ਼ integrated ਕਰਨ ਦੀ ਕੋਸ਼ਿਸ਼ ਹੈ। ਸ਼ਹਿਰ ਦੇ ਆਮ ਲੋਕਾਂ ਦੇ ਜੀਵਨ ਨੂੰ ਪਰੇਸ਼ਾਨੀਆਂ ਨੂੰ ਦੂਰ ਕਰਨ ਦਾ ਇੱਕ ਇਮਾਨਦਾਰ ਯਤਨ ਹੈ। ਬੀਤੇ ਤਿੰਨ ਸਾਲਾਂ ਵਿੱਚ ਇਸ ਮਿਸ਼ਨ ਤਹਿਤ ਦੇਸ਼ ਵਿੱਚ ਤਕਰੀਬਨ ਦੋ ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਖਾਕਾ ਤਿਆਰ ਹੋ ਚੁੱਕਾ ਹੈ। ਇਸ ਵਿੱਚੋਂ ਵੀ ਲਗਭਗ 1 ਲੱਖ ਕਰੋੜ ਦੇ ਪ੍ਰੋਜੈਕਟਾਂ ’ਤੇ ਕੰਮ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਸ ਕੜੀ ਵਿੱਚ ਅੱਜ ਸੋਲਾਪੁਰ ਸਮਾਰਟ ਸਿਟੀ ਨਾਲ ਜੁੜੇ ਅਨੇਕ ਪ੍ਰੋਜੈਕਟ ਦਾ ਲੋਕਾਰਪਣ ਅਤੇ ਨੀਂਹ ਪੱਥਰ ਇੱਥੇ ਰੱਖਿਆ ਗਿਆ ਹੈ। ਇਸ ਵਿੱਚ ਪਾਣੀ ਅਤੇ ਸੀਵੇਜ ਨਾਲ ਜੁੜੀਆਂ ਯੋਜਨਾਵਾਂ ਹਨ ।
ਸਾਥੀਓ, ਸਮਾਰਟ ਸਿਟੀ ਦੇ ਇਲਾਵਾ ਦੇਸ਼ ਦੇ ਦੂਜੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਅਮਰੁਤ ਮਿਸ਼ਨ ਦੇ ਤਹਿਤ ਮੁੱਢਲੀਆਂ ਸੁਵਿਧਾਵਾਂ ਦਾ ਨਿਰਮਾਣ ਹੋ ਰਿਹਾ ਹੈ। ਇਸ ਵਿੱਚ ਵੀ ਕਰੀਬ-ਕਰੀਬ 60 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ’ਤੇ ਕੰਮ ਤਰੱਕੀ ’ਤੇ ਹੈ। ਇੱਥੇ ਸੋਲਾਪੁਰ ਵਿੱਚ ਵੀ ਅਮਰੁਤ ਯੋਜਨਾ ਦੇ ਤਹਿਤ ਪਾਣੀ ਦੀ ਸਪਲਾਈ ਅਤੇ ਸੀਵੇਜ ਨਾਲ ਜੁੜੇ ਅਨੇਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਜਦੋਂ ਇਹ ਕੰਮ ਪੂਰੇ ਹੋ ਜਾਣਗੇ ਤਾਂ ਸ਼ਹਿਰ ਦੇ ਅਨੇਕ ਖੇਤਰਾਂ ਵਿੱਚ ਸਾਨੂੰ ਪਾਣੀ ਦੀ ਲੀਕੇਜ ਦੀ ਸਮੱਸਿਆ ਤੋਂ ਮੁਕਤੀ ਮਿਲੇਗੀ । ਉਹੀ ਜੋ ਉਜਨੀ ਡੈਮ ਤੋਂ ਪੀਣ ਦੇ ਪਾਣੀ ਦਾ ਪ੍ਰੋਜੈਕਟ ਹੈ ਇਸ ਦੇ ਬਣਨ ਨਾਲ ਸ਼ਹਿਰ ਵਿੱਚ ਪਾਣੀ ਦੀ ਸਮੱਸਿਆ ਵੀ ਕਾਫ਼ੀ ਹੱਦ ਤੱਕ ਘੱਟ ਹੋ ਜਾਵੇਗੀ ।
ਸਾਥੀਓ, infrastructure ਦੇ ਨਾਲ-ਨਾਲ ਸ਼ਹਿਰ ਦੇ ਗ਼ਰੀਬ ਅਤੇ ਬੇਘਰ ਵਿਅਕਤੀ ਲਈ ਵੀ ਇੱਕ ਨਵੀਂ ਸੋਚ ਦੇ ਨਾਲ ਸਾਡੀ ਸਰਕਾਰ ਕੰਮ ਕਰ ਰਹੀ ਹੈ। ਦੇਸ਼ ਦਾ ਜਨ-ਜਨ ਗਵਾਹ ਰਿਹਾ ਹੈ ਕਿ ਕਿਵੇਂ ਇੱਕ ਪਾਸੇ ਚਮਕਦੀ ਸੋਸਾਇਟੀ ਬਣ ਗਈ ਅਤੇ ਦੂਜੇ ਪਾਸੇ ਝੁੱਗੀ-ਝੌਂਪੜੀ ਦਾ ਵਿਸਤਾਰ ਹੁੰਦਾ ਰਿਹਾ ਹੈ । ਸਾਡੇ ਇੱਥੇ ਵਿਵਸਥਾ ਅਜਿਹੀ ਰਹੀ ਕਿ ਜੋ ਘਰ ਬਣਾਉਂਦੇ ਹਨ, ਕਾਰਖਾਨੇ ਚਲਾਉਂਦੇ ਹਨ, ਉਦਯੋਗਾਂ ਨੂੰ ਊਰਜਾ ਦਿੰਦੇ ਹਨ, ਉਹ ਝੁੱਗੀਆਂ ਵਿੱਚ ਰਹਿਣ ਨੂੰ ਮਜ਼ਬੂਰ ਹੋ ਗਏ । ਇਸ ਸਥਿਤੀ ਨੂੰ ਬਦਲਣ ਦਾ ਪ੍ਰਯਤਨ ਅਟਲ ਜੀ ਨੇ ਸ਼ੁਰੂ ਕੀਤਾ ।
ਸ਼ਹਿਰਾਂ ਦੇ ਗ਼ਰੀਬਾਂ ਲਈ ਘਰ ਬਣਾਉਣ ਦਾ ਇੱਕ ਅਭਿਆਨ ਚਲਾਇਆ ਇਸ ਤਹਿਤ ਸਾਲ 2000 ਵਿੱਚ ਇੱਥੇ ਸੋਲਾਪੁਰ ਵਿੱਚ ਰਹਿਣ ਵਾਲੇ ਮਜ਼ਦੂਰਾਂ ਨੂੰ ਝੁੱਗੀ ਅਤੇ ਗੰਦਗੀ ਦੇ ਜੀਵਨ ਤੋਂ ਮੁਕਤੀ ਦਿਵਾਉਣ ਦਾ ਯਤਨ ਹੋਇਆ । ਕਰੀਬ-ਕਰੀਬ ਦਸ ਹਜ਼ਾਰ ਮਜ਼ਦੂਰ ਪਰਿਵਾਰਾਂ ਨੇ ਇੱਕ ਕਾਪੋਰੇਟਿਵ ਸੋਸਾਇਟੀ ਬਣਾ ਕੇ ਅਟਲ ਜੀ ਦੀ ਸਰਕਾਰ ਨੂੰ ਪ੍ਰਸਤਾਵ ਭੇਜਿਆ ਅਤੇ ਪੰਜ ਛੇ ਸਾਲਾਂ ਦੇ ਅੰਦਰ ਉਨ੍ਹਾਂ ਨੂੰ ਚੰਗੇ ਅਤੇ ਪੱਕੇ ਘਰਾਂ ਦੀ ਚਾਬੀ ਵੀ ਮਿਲ ਗਈ ।
ਮੈਨੂੰ ਖੁਸ਼ੀ ਹੈ 18 ਸਾਲ ਪਹਿਲਾਂ ਜੋ ਕੰਮ ਅਟਲ ਜੀ ਨੇ ਕੀਤਾ ਸੀ ਉਸੇ ਨੂੰ ਵਿਸਤਾਰ ਦੇਣ ਦਾ ਅੱਗੇ ਵਧਾਉਣ ਦਾ ਮੌਕਾ ਫਿਰ ਇੱਕ ਵਾਰ ਸਾਡੀ ਸਰਕਾਰ ਨੂੰ ਮਿਲਿਆ ਹੈ। ਅੱਜ ਗ਼ਰੀਬ ਮਜ਼ਦੂਰ ਪਰਿਵਾਰਾਂ ਦੇ 30 ਹਜ਼ਾਰ ਘਰਾਂ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਅੱਜ ਇੱਥੇ ਰੱਖਿਆ ਗਿਆ ਹੈ। ਇਸ ਦੇ ਜੋ ਲਾਭਾਰਥੀ ਹਨ ਉਹ ਕਾਰਖਾਨਿਆਂ ਵਿੱਚ ਕੰਮ ਕਰਦੇ ਹਨ ਰਿਕਸ਼ਾ ਚਲਾਉਂਦੇ ਹਨ, ਆਟੋ ਚਲਾਉਂਦੇ ਹਨ, ਰੇਹੜੀ, ਠੇਲੇ ਚਲਾਉਂਦੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਬਹੁਤ ਜਲਦੀ ਤੁਹਾਡੇ ਹੱਥਾਂ ਵਿੱਚ ਤੁਹਾਡੇ ਆਪਣੇ ਘਰ ਦੀ ਚਾਬੀ ਹੋਵੇਗੀ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ।
ਭਾਈਓ ਅਤੇ ਭੈਣੋਂ ਇਹ ਵਿਸ਼ਵਾਸ ਮੈਂ ਤੁਹਾਨੂੰ ਇਸ ਲਈ ਦੇ ਸਕ ਰਿਹਾ ਹਾਂ ਕਿ ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਉਸ ਦੀ ਰਫ਼ਤਾਰ ਨੇ ਲੱਖਾਂ ਗ਼ਰੀਬ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਉੱਪਰ ਉਠਾਇਆ ਹੈ। ਸ਼ਹਿਰਾਂ ਵਿੱਚ ਪਹਿਲਾਂ ਕਿਵੇਂ ਘਰ ਬਣਦੇ ਸਨ, ਅਤੇ ਹੁਣ ਕਿਵੇਂ ਘਰ ਬਣ ਰਹੇ ਹਨ । ਪਹਿਲਾਂ ਸਰਕਾਰ ਕਿਸ ਗਤੀ ਨਾਲ ਕੰਮ ਕਰਦੀ ਸੀ, ਅਸੀਂ ਕਿਸ ਗਤੀ ਨਾਲ ਕੰਮ ਕਰ ਰਹੇ ਹਾਂ । ਅੱਜ ਥੋੜ੍ਹਾ ਮੈਂ ਇਸ ਦਾ ਵੀ ਉਦਾਹਰਣ ਦੇਣਾ ਚਾਹੁੰਦਾ ਹਾਂ ।
ਸਾਥੀਓ, 2004 ਤੋਂ 2014 ਦੇ ਦਸ ਸਾਲ ਦਿੱਲੀ ਵਿੱਚ ਰਿਮੋਟ ਕੰਟਰੋਲ ਵਾਲੀ ਸਰਕਾਰ ਚਲਦੀ ਸੀ। 2004 ਤੋਂ 2014 ਦਸ ਸਾਲਾਂ ਵਿੱਚ ਸ਼ਹਿਰਾਂ ਵਿੱਚ ਰਹਿਣ ਵਾਲੇ ਗ਼ਰੀਬ ਭਾਈਓ ਭੈਣੋਂ ਦੇ ਲਈ ਸਿਰਫ਼ 13 ਲੱਖ ਘਰ ਬਣਾਉਣ ਦਾ ਕਾਗਜ਼ ‘ਤੇ ਫੈਸਲਾ ਹੋਇਆ, ਕਾਗਜ਼ ‘ਤੇ ਅਤੇ ਇਸ ਵਿੱਚੋਂ 13 ਲੱਖ ਯਾਨੀ ਕੁਝ ਨਹੀਂ ਹੈ। ਇੰਨੇ ਵੱਡੇ ਦੇਸ਼ ਵਿੱਚ ਫਿਰ ਵੀ ਉਹ ਨਿਰਣਾ ਕਾਗਜ਼ ‘ਤੇ ਹੋਇਆ। ਕੰਮ ਕਿੰਨੇ ਦਾ ਹੋਇਆ, ਇੰਨੇ ਵੱਡੇ ਦੇਸ਼ ਵਿੱਚ ਸਿਰਫ਼ 8 ਲੱਖ ਘਰਾਂ ਦਾ ਕੰਮ ਹੋਇਆ। ਦਸ ਸਾਲ ਵਿੱਚ 8 ਲੱਖ। ਯਾਨੀ ਇੱਕ ਸਾਲ ਵਿੱਚ 80 ਹਜ਼ਾਰ, ਇੰਨੇ ਵੱਡੇ ਦੇਸ਼ ਵਿੱਚ ਇੱਕ ਸਾਲ ਵਿੱਚ 80 ਹਜ਼ਾਰ ਇਹ ਮੋਦੀ ਸਰਕਾਰ ਦੇਖੋ ਇਕੱਲੇ ਸੋਲਾਪੁਰ ਵਿੱਚ 30 ਹਜ਼ਾਰ। ਜਦੋਂਕਿ ਭਾਜਪਾ ਸਰਕਾਰ ਦੇ ਦੌਰਾਨ ਬੀਤੇ ਸਾਢੇ ਚਾਰ ਸਾਲਾਂ ਵਿੱਚ ਉਨ੍ਹਾਂ ਦੇ ਸਮੇਂ 13 ਲੱਖ ਕਾਗਜ਼ ‘ਤੇ ਤੈਅ ਹੋਇਆ ਸੀ। ਅਸੀੰ 70 ਲੱਖ ਸ਼ਹਿਰੀ ਗ਼ਰੀਬਾਂ ਦੇ ਘਰਾਂ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਅਤੇ ਜੋ ਹੁਣ ਤੱਕ 10 ਸਾਲ ਵਿੱਚ ਜੋ ਨਹੀਂ ਕਰ ਪਾਏ। ਅਸੀਂ ਚਾਰ ਸਾਲ ਵਿੱਚ 14 ਲੱਖ ਘਰ ਬਣਾ ਕੇ ਤਿਆਰ ਹੋ ਚੁੱਕੇ ਹਨ।
ਇੰਨਾ ਹੀ ਨਹੀਂ ਜਿਸ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਬਹੁਤ ਹੀ ਨੇੜ ਭਵਿੱਖ ਵਿੱਚ 38 ਲੱਖ ਘਰਾਂ ਦਾ ਕੰਮ ਹੋਰ ਪੂਰਾ ਹੋਣ ਵਾਲਾ ਹੈ। ਸੋਚੋ ਉਨ੍ਹਾਂ ਦਾ ਦਸ ਸਾਲ ਦਾ ਰਿਕਾਰਡ ਅਤੇ ਸਾਡੇ ਸਾਢੇ ਚਾਰ ਸਾਲ ਦਾ ਰਿਕਾਰਡ। ਇੰਨਾ ਜ਼ਮੀਨ ਅਸਮਾਨ ਦਾ ਅੰਤਰ ਹੈ ਜੇਕਰ ਉਨ੍ਹਾਂ ਦੀ ਗਤੀ ਨਾਲ ਚਲਦੇ ਤਾਂ ਤੁਹਾਡੇ ਬੱਚਿਆਂ ਦੇ ਬੱਚਿਆਂ, ਬੱਚਿਆਂ ਦੇ ਬੱਚਿਆਂ ਦਾ ਵੀ ਘਰ ਬਣਦਾ ਕਿ ਨਹੀਂ ਅਸੀਂ ਕਹਿ ਨਹੀਂ ਸਕਦੇ। ਇਹ ਫਰਕ ਹੀ ਦਿਖਾਉਂਦਾ ਹੈ ਕਿ ਉਨ੍ਹਾਂ ਨੂੰ ਗ਼ਰੀਬਾਂ ਦੀ ਕਿੰਨੀ ਚਿੰਤਾ ਰਹੀ ਹੋਵੇਗੀ। ਇਸ ਨਾਲ ਪੂਰਾ ਅੰਦਾਜ਼ਾ ਆ ਜਾਂਦਾ ਹੈ।
ਸਾਥੀਓ, ਸਾਡੀ ਸਰਕਾਰ ਸ਼ਹਿਰ ਦੇ ਗ਼ਰੀਬਾਂ ਦੀ ਹੀ ਨਹੀਂ, ਬਲਕਿ ਇੱਥੋਂ ਦੇ ਮੱਧ ਵਰਗ ਦੀ ਵੀ ਚਿੰਤਾ ਕਰ ਰਹੀ ਹੈ। ਇਸ ਦੇ ਲਈ ਵੀ ਪੁਰਾਣੇ ਤੌਰ-ਤਰੀਕਿਆਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ।
ਭਾਈਓ ਭੈਣੋਂ, ਨਿਮਨ ਆਮਦਨ ਵਰਗ ਦੇ ਲੋਕਾਂ ਦੇ ਨਾਲ-ਨਾਲ 18 ਲੱਖ ਰੁਪਏ ਸਲਾਨਾ ਤੱਕ ਕਮਾਉਣ ਵਾਲੇ ਮੱਧ ਵਰਗ ਦੇ ਪਰਿਵਾਰਾਂ ਨੂੰ ਅਸੀਂ ਯੋਜਨਾ ਤਹਿਤ ਲਿਆਏ ਹਨ। ਇਸ ਦੇ ਤਹਿਤ ਲਾਭਾਰਥੀ ਨੂੰ 20 ਸਾਲ ਤੱਕ ਹੋਮ ਲੋਨ ‘ਤੇ ਲਗਭਗ ਛੇ ਲੱਖ ਰੁਪਏ ਤੱਕ ਦੀ ਬੱਚਤ ਸੁਨਿਸ਼ਚਿਤ ਕੀਤੀ ਗਈ ਹੈ। ਛੇ ਲੱਖ ਦੀ ਇਹ ਬੱਚਤ ਮੱਧ ਵਰਗ ਦਾ ਪਰਿਵਾਰ ਆਪਣੇ ਬੱਚਿਆਂ ਦੀ ਲਾਲਨ-ਪਾਲਣ ਅਤੇ ਪੜ੍ਹਾਈ-ਲਿਖਾਈ ਵਿੱਚ ਵਰਤੋਂ ਕਰ ਸਕਦਾ ਹੈ। ਇਹੀ ease of living ਇਹੀ ਸਬਕਾ ਸਾਥ ਔਰ ਸਬਕਾ ਵਿਕਾਸ।
ਭਾਈਓ ਅਤੇ ਭੈਣੋਂ, ਇੱਥੇ ਆਏ ਕਾਮਿਆਂ ਸਾਥੀਆਂ ਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੇ ਘਰ ਤਾਂ ਬਣ ਹੀ ਜਾਣਗੇ ਇਸ ਦੇ ਇਲਾਵਾ ਤੁਹਾਡੇ ਸਭ ਲਈ ਬੀਮਾ ਅਤੇ ਪੈਨਸ਼ਨ ਦੀ ਬਿਹਤਰੀਨ ਯੋਜਨਾਵਾਂ ਸਰਕਾਰ ਚਲਾ ਰਹੀਆਂ ਹਨ। ਅਟਲ ਪੈਨਸ਼ਨ ਯੋਜਨਾ ਤਹਿਤ ਤੁਸੀਂ ਸਭ ਨੂੰ 1 ਹਜ਼ਾਰ ਤੋਂ 5 ਹਜ਼ਾਰ ਤੱਕ ਦੀ ਪੈਨਸ਼ਨ ਦਾ ਹੱਕ ਬਹੁਤ ਹੀ ਘੱਟ ਅੰਸ਼ਦਾਨ ‘ਤੇ ਦਿੱਤਾ ਜਾ ਰਿਹਾ ਹੈ।
ਇਸ ਯੋਜਨਾ ਨਾਲ ਦੇਸ਼ ਦੇ ਸਵਾ ਕਰੋੜ ਤੋਂ ਵੱਧ ਕਾਮਿਆਂ ਜੁੜ ਚੁੱਕੇ ਹਨ ਜਿਸ ਵਿੱਚੋਂ 11 ਲੱਖ ਕਾਮਿਆਂ ਸਾਡੇ ਇਸ ਮਹਾਰਾਸ਼ਟਰ ਦੇ ਹੀ ਹਨ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ 90 ਪੈਸੇ ਰੋਜ਼ਾਨਾ, 90 ਪੈਸੇ ਇੱਕ ਰੁਪਏ ਵੀ ਨਹੀਂ, ਚਾਹ ਵੀ ਅੱਜ ਇੱਕ ਰੁਪਏ ਵਿੱਚ ਨਹੀਂ ਮਿਲਦੀ ਹੈ, ਇਹ ਚਾਹ ਵਾਲੇ ਨੂੰ ਪਤਾ ਰਹਿੰਦਾ ਹੈ। 90 ਪੈਸੇ ਰੋਜ਼ਾਨਾ ਅਤੇ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਪ੍ਰਤੀ ਮਹੀਨੇ 1 ਰੁਪਏ ਯਾਨੀ ਇੱਕ ਦਿਨ ਦਾ ਸਿਰਫ਼ 3-4 ਪੈਸਾ। ਇੱਕ ਰੁਪਏ ਪ੍ਰਤੀ ਮਹੀਨੇ ਦੇ ਪ੍ਰੀਮੀਅਮ ‘ਤੇ ਇਹ ਬਹੁਤ ਵੱਡੀ ਦੋ ਯੋਜਨਾਵਾਂ ਚਲ ਰਹੀਆਂ ਹਨ।
ਇਨ੍ਹਾਂ ਦੋਵਾਂ ਯੋਜਨਾਵਾਂ ਨਾਲ 2-2 ਲੱਖ ਰੁਪਏ ਦਾ ਬੀਮਾ ਗ਼ਰੀਬ ਦੇ ਲਈ ਸੁਨਿਸ਼ਚਿਤ ਹੋ ਜਾਂਦਾ ਹੈ। ਇਨ੍ਹਾਂ ਯੋਜਨਾਵਾਂ ਨਾਲ ਦੇਸ਼ ਵਿੱਚ 21 ਕਰੋੜ ਲੋਕ ਜੁੜ ਚੁੱਕੇ ਹਨ। ਜਿਸ ਵਿੱਚ ਸਵਾ ਕਰੋੜ ਤੋਂ ਜ਼ਿਆਦਾ ਸਾਡੇ ਮਹਾਰਾਸ਼ਟਰ ਦੇ ਗ਼ਰੀਬ ਹਨ। ਇਨ੍ਹਾਂ ਯੋਜਨਾਵਾਂ ਦੀ ਵਜ੍ਹਾ ਨਾਲ ਸੰਕਟ ਦੇ ਸਮਾਂ 3 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਲਾਭ ਲੋਕਾਂ ਨੂੰ ਮਿਲ ਚੱਕਾ ਹੈ। 2-2 ਲੱਖ ਦੇ ਹਿਸਾਬ ਨਾਲ ਜਿਨ੍ਹਾਂ ਦੇ ਪਰਿਵਾਰ ਵਿੱਚ ਸੰਕਟ ਆਇਆ ਉਨ੍ਹਾਂ ਨੂੰ ਪੈਸੇ ਮਿਲੇ ਅਤੇ ਇੰਨੇ ਕੰਮ ਸਮੇਂ ਵਿੱਚ 3 ਹਜ਼ਾਰ ਕਰੋੜ ਰੁਪਏ ਇਨ੍ਹਾਂ ਪਰਿਵਾਰਾਂ ਕੋਲ ਪਹੁੰਚ ਚੁੱਕੇ, ਮੁਸੀਬਤ ਦੇ ਸਮੇਂ ਪਹੁੰਚ ਚੁੱਕੇ। ਜੇਕਰ ਮੋਦੀ ਨੇ 3 ਹਜ਼ਾਰ ਰੁਪਏ ਦਾ ਵੱਡਾ ਐਲਾਨ ਕੀਤਾ ਹੁੰਦਾ ਤਾਂ ਹਿੰਦੁਸਤਾਨ ਦੇ ਸਾਰੇ ਅਖਬਾਰਾਂ ਵਿੱਚ ਹੈੱਡਲਾਈਨ ਹੁੰਦੀ ਕਿ ਮੋਦੀ ਨੇ ਗ਼ਰੀਬਾਂ ਦੇ ਘਰ ਵਿੱਚ 3 ਹਜ਼ਾਰ ਕਰੋੜ ਰੁਪਏ ਪਹੁੰਚ ਗਿਆ, ਉਸ ਦੇ ਖਾਤੇ ਵਿੱਚ ਪਹੁੰਚ ਗਿਆ। ਅੱਜ ਮੁਸ਼ਕਿਲਾਂ ਹੱਲ ਹੁੰਦੀਆਂ ਹਨ। ਪਰੇਸ਼ਾਨੀਆਂ ਵਿੱਚ ਸਰਕਾਰ ਕੰਮ ਆਉਂਦੀ ਹੈ। ਤਦ ਹੀ ਸਹੀ ਵਿਕਾਸ ਹੁੰਦਾ ਹੈ, ਅਤੇ ਨਿਯਤ ਸਾਫ਼ ਹੋਣ ਦਾ ਇਹੀ ਤਾਂ ਜ਼ਿੰਦਾ-ਜਾਗਦਾ ਸਬੂਤ ਹੁੰਦਾ ਹੈ।
ਸਾਥੀਓ, ਤੁਹਾਡੀ ਸਰਕਾਰ ਇਹ ਸਾਰੇ ਕੰਮ ਕਰ ਰਹੀ ਹੈ ਤਾਂ ਇਸ ਦੇ ਪਿੱਛੇ ਇੱਕ ਵੱਡਾ ਕਾਰਨ ਹੈ… ਤੁਹਾਨੂੰ ਪਤਾ ਹੈ ਇਹ ਸਭ ਕਿਵੇਂ ਹੋ ਰਿਹਾ ਹੈ, ਤੁਸੀਂ ਦੱਸੋਗੇ, ਇਹ ਸਾਰਾ ਇੰਨਾ ਸਾਰਾ ਪੈਸਾ ਅਸੀਂ ਖਰਚ ਕਰ ਰਹੇ ਹਾਂ, ਇੰਨੀਆਂ ਯੋਜਨਾਵਾਂ ਚਲਾ ਰਹੀਆਂ ਹਨ। ਇਹ ਕਿਵੇਂ ਹੋ ਰਿਹਾ ਹੈ ਭਾਈ, ਕੀ ਕਾਰਨ ਹੈ। ਦੱਸ ਸਕਣਗੇ ਤੁਸੀਂ… ਮੋਦੀ ਨਹੀਂ, ਇਹ ਇਸ ਲਈ ਹੋ ਰਿਹਾ ਹੈ ਕਿ ਪਹਿਲਾਂ ਮਲਾਈ ਬਿਚੋਲੇ ਖਾਂਦੇ ਸਨ, ਅੱਜ ਉਹ ਸਾਰਾ ਬੰਦ ਹੋ ਗਿਆ ਹੈ। ਚੋਰੀ, ਲੁੱਟ ਦੀਆਂ ਦੁਕਾਨਾਂ ਨੂੰ ਤਾਲੇ ਲਗ ਗਏ ਹਨ। ਗ਼ਰੀਬ ਦੇ ਹੱਕ ਦਾ ਗ਼ਰੀਬ ਨੂੰ ਮਿਲ ਰਿਹਾ ਹੈ। ਅਤੇ ਇਸ ਲਈ ਪਾਈ-ਪਾਈ ਦੀ ਸਹੀ ਵਰਤੋਂ (ਸਦਉਪਯੋਗ) ਹੋ ਰਹੀ ਹੈ। ਇਹ ਸਭ ਨਾਲੋਂ ਵੱਡਾ ਕਾਰਨ ਹੈ ਕਿ ਬਿਚੋਲੇ ਗਏ ਕਮਿਸ਼ਨ ਖੋਰਾਂ ਦੇ ਖ਼ਿਲਾਫ਼ ਇੱਕ ਵਿਆਪਕ ਸਫਾਈ ਅਭਿਆਨ ਚਲਾਇਆ ਹੈ। ਜਦੋਂ ਮੈਂ ਸ਼ਹਿਰ ਦੀ ਸਫਾਈ ਦੀ ਗੱਲ ਕਰਦਾ ਹਾਂ, ਪਿੰਡ ਦੀ ਸਫਾਈ ਦੀ ਗੱਲ ਕਰਦਾ ਹਾਂ ਤਾਂ ਮੈਂ ਸਰਕਾਰ ਵਿੱਚ ਵੀ ਸਫਾਈ ਚਲਾਈ ਹੈ।
ਦਿੱਲੀ ਵਿੱਚ ਸੱਤਾ ਦੇ ਗਲਿਆਰੇ ਤੋਂ ਲੈ ਕੇ ਕਿਸਾਨਾਂ ਦੀ ਮੰਡੀਆਂ, ਰਾਸ਼ਨ ਦੀਆਂ ਦੁਕਾਨਾਂ ਤੱਕ ਵਿਚੋਲਿਆਂ ਨੂੰ ਹਟਾਉਣ ਦੀ ਮੁਹਿੰਮ ਇਹ ਚੌਕੀਦਾਰ ਨੇ ਛੇੜ ਰੱਖੀ ਹੈ। ਅਤੇ ਇਸ ਦਾ ਪਰਿਣਾਮ ਹੈ ਕਿ ਜੋ ਸੱਤਾ ਨੂੰ ਆਪਣਾ ਜਨਮਸਿੱਧ ਅਧਿਕਾਰ ਸਮਝਦੇ ਸਨ। ਪੀੜ੍ਹੀ ਦਰ ਪੀੜ੍ਹੀ ਰਾਜ ਪਰੰਪਰਾ ਦੀ ਤਰ੍ਹਾਂ ਇਹ ਕੁਰਸੀ ਉਨ੍ਹਾਂ ਦੇ ਖਾਤੇ ਲਿਖੇ ਗਏ ਸਨ। ਇਹੀ ਉਹ ਸਮਝ ਬੈਠੇ ਸਨ ਅਜਿਹੇ ਵੱਡੇ-ਵੱਡੇ ਦਿੱਗਜ ਵੀ ਅੱਜ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹੇ ਦਿਖਦੇ ਹਨ ਭਾਈ ਰੱਖਿਆ ਸੌਦਿਆਂ ਵਿੱਚ ਰਿਸ਼ਵਤ ਖੋਰੀ ਦੇ ਜਵਾਬ ਅੱਜ ਉਨ੍ਹਾਂ ਨੂੰ ਦੇਣੇ ਪੈ ਰਹੇ ਹਨ। ਪਸੀਨਾ ਨਿਕਲ ਰਿਹਾ ਹੈ, ਤੁਸੀਂ ਦੇਖਿਆ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ ਹਨ।
ਭਾਈਓ ਅਤੇ ਭੈਣੋਂ, ਪਹਿਲਾਂ ਦੀ ਸਰਕਾਰ ਨੇ ਵਿਚੋਲਿਆਂ ਦੇ ਜਿਸ ਕਲਚਰ ਨੂੰ ਸਿਸਟਮ ਦਾ ਹਿੱਸਾ ਬਣਾ ਦਿੱਤਾ ਸੀ, ਉਨ੍ਹਾਂ ਨੇ ਗ਼ਰੀਬਾਂ ਦਾ ਹੱਕ ਤਾਂ ਖੋਹਿਆ ਹੀ ਸੀ। ਦੇਸ਼ ਦੀ ਸੁਰੱਖਿਆ ਦੇ ਨਾਲ ਵੀ ਬਹੁਤ ਵੱਡਾ ਖਿਲਵਾੜ ਕੀਤਾ। ਮੈਂ ਕੱਲ੍ਹ ਅਖ਼ਬਾਰਾਂ ਵਿੱਚ ਦੇਖ ਰਿਹਾ ਸੀ ਕਿ ਹੈਲੀਕੌਪਟਰ ਘੋਟਾਲੇ ਦੇ ਜਿਨ੍ਹਾਂ ਵਿਚੋਲਿਆਂ ਨੂੰ ਸਰਕਾਰ ਲੱਭ ਰਹੀ ਹੈ। ਉਨ੍ਹਾਂ ਵਿਚੋਲਿਆਂ ਵਿੱਚੋਂ ਇੱਕ ਨੂੰ ਵਿਦੇਸ਼ ਤੋਂ ਚੁੱਕ ਕੇ ਲਿਆਇਆ ਗਿਆ ਹੈ। ਹੁਣ ਜੇਲ੍ਹ ਵਿੱਚ ਬੰਦ ਹਨ ਉਸ ਨੇ ਇੱਕ ਚੌਂਕਾਉ ਵਾਲਾ ਖੁਲਾਸਾ ਕੀਤਾ ਹੈ। ਮੀਡੀਆ ਰਿਪੋਰਟਸ ਅਨੁਸਾਰ ਉਹ ਸਿਰਫ਼ ਹੈਲੀਕੌਪਟਰ ਡੀਲ ਵਿੱਚ ਹੀ ਸ਼ਾਮਲ ਨਹੀਂ ਸਨ। ਬਲਕਿ ਪਹਿਲਾਂ ਦੀ ਸਰਕਾਰ ਦੇ ਸਮੇਂ ਲੜਾਕੂ ਜਹਾਜ਼ਾਂ ਦਾ ਜੋ ਸੌਦਾ ਇੱਥੇ ਹੁੰਦਾ ਸੀ ਉਸ ਵਿੱਚ ਵੀ ਉਸ ਦੀ ਭੂਮਿਕਾ ਸੀ।
ਮੀਡੀਆ ਵਾਲੇ ਕਹਿ ਰਹੇ ਹਨ ਕਿ ਇਹ ਮਿਸ਼ੇਲ ਮਾਮਾ ਕਿਸੇ ਦੂਸਰੀ ਕੰਪਨੀ ਦੇ ਜਹਾਜ਼ਾਂ ਲਈ ਲੌਬਿੰਗ ਕਰ ਰਿਹਾ ਸੀ। ਹੁਣ ਇਸ ਸਵਾਲ ਦਾ ਜਵਾਬ ਮਿਲਣਾ ਜ਼ਰੂਰੀ ਹੈ ਕਿ ਕਾਂਗਰਸ ਦੇ ਨੇਤਾ ਜੋ ਸ਼ੋਰ ਹੁਣੇ ਕਰ ਰਹੇ ਹਨ ਉਸ ਦਾ ਮਿਸ਼ੇਲ ਮਾਮਾ ਨਾਲ ਕੀ ਕਨੈਕਸ਼ਨ ਹੈ। ਇਹ ਕਾਂਗਰਸ ਨੂੰ ਜਵਾਬ ਦੇਣਾ ਪਵੇਗਾ, ਦੇਣਾ ਚਾਹੀਦਾ ਹੈ ਕਿ ਨਹੀਂ ਦੇਣਾ ਚਾਹੀਦਾ ਹੈ, ਇਹ ਮਿਸ਼ੇਲ ਮਾਮਾ ਨਾਲ ਕਿਸ ਦਾ ਸਬੰਧ ਇਹ ਦੱਸਣਾ ਚਾਹੀਦਾ ਹੈ ਕਿ ਨਹੀਂ ਦੱਸਣਾ ਚਾਹੀਦਾ। ਜਰਾ ਦੱਸੋ ਦੇਸ਼ ਨੂੰ ਲੁੱਟਣ ਦੇਣਾ ਚਾਹੀਦਾ ਹੈ ਕੀ… ਪਾਈ ਪਾਈ ਦਾ ਹਿਸਾਬ ਮੰਗਣਾ ਚਾਹੀਦਾ ਹੈ ਕਿ ਨਹੀਂ ਮੰਗਣਾ ਚਾਹੀਦਾ ਹੈ… ਚੌਕੀਦਾਰ ਨੇ ਆਪਣਾ ਕੰਮ ਕਰਨ ਚਾਹੀਦਾ ਹੈ ਕਿ ਸੋਣਾ ਚਾਹੀਦਾ ਹੈ…. ਚੌਕੀਦਾਰ ਹਿੰਮਤ ਨਾਲ ਅੱਗੇ ਵਧੇ ਕਿ ਨਹੀਂ ਵਧੇ… ਚੌਕੀਦਾਰ ਨੂੰ ਤੁਹਾਡਾ ਅਸ਼ੀਰਵਾਦ ਹੈ ਕਿ ਨਹੀਂ ਹੈ, ਤੁਹਾਡਾ ਅਸ਼ੀਰਵਾਦ ਹੈ ਇਸ ਲਈ ਚੌਕੀਦਾਰ ਲੜ ਰਿਹਾ ਹੈ। ਵੱਡੇ-ਵੱਡੇ ਦਿੱਗਜ਼ਾਂ ਦੇ ਨਾਲ ਲੜ ਰਿਹਾ ਹੈ। ਕਿਤੇ ਮਿਸ਼ੇਲ ਮਾਮਾ ਦੀ ਸੌਦੇਬਾਜ਼ੀ ਨਾਲ ਹੀ ਤਾਂ ਉਸ ਸਮੇਂ ਕੀਤੀ ਡੀਲ ਰੁਕ ਨਹੀਂ ਗਈ ਸੀ।
ਸਾਥੀਓ, ਇਨ੍ਹਾਂ ਤਮਾਮ ਸਵਾਲਾਂ ਦਾ ਜਵਾਬ ਜਾਂਚ ਏਜੰਸੀ ਤਾਂ ਲੱਭ ਰਹੀ ਹੈ, ਦੇਸ਼ ਦੀ ਜਨਤਾ ਵੀ ਜਵਾਬ ਮੰਗ ਰਹੀ ਹੈ। ਵਿਚੋਲਿਆਂ ਦੇ ਇਹ ਜੋ ਵੀ ਹਮਦਰਦ ਹਨ ਉਨ੍ਹਾਂ ਨੂੰ ਦੇਸ਼ ਦੀ ਸੁਰੱਖਿਆ ਨਾਲ ਕੀਤੇ ਗਏ ਖਿਲਵਾੜ ਦਾ ਜਵਾਬ ਦੇਣਾ ਹੋਵੇਗਾ। ਕਮਿਸ਼ਨ ਖੋਰਾਂ ਦੇ ਸਾਰੇ ਦੋਸਤ ਇਕੱਠੇ ਹੋ ਕੇ ਚੌਕੀਦਾਰ ਨੂੰ ਡਰਾਉਣ ਦੇ ਸੁਪਨੇ ਦੇਖ ਰਹੇ ਹਨ ਲੇਕਿਨ ਮੋਦੀ ਹੈ ਦੂਜੀ ਮਿੱਟੀ ਦਾ ਬਣਾ ਹੋਇਆ ਹੈ… ਨਾ ਉਸ ਨੂੰ ਖਰੀਦ ਪਾਵੋਗੇ, ਨਾ ਉਸ ਨੂੰ ਡਰਾ ਸਕੋਗੇ, ਇਹ ਦੇਸ਼ ਦੇ ਲਈ ਉਹ ਪਾਈ-ਪਾਈ ਦਾ ਹਿਸਾਬ ਲੈ ਕੇ ਰਹੇਗਾ। ਲੇਕਿਨ ਮੈਨੂੰ ਪਤਾ ਹੈ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੱਥ ਲਗਣ ਵਾਲੀ ਹੈ ਕਿਉਂਕਿ ਇਹ ਚੌਕੀਦਾਰ ਨਾ ਸੌਂਦਾ ਹੈ ਅਤੇ ਕਿੰਨਾ ਹੀ ਹਨ੍ਹੇਰਾ ਕਿਉਂ ਨਾ ਹੋਵੇ ਉਹ ਹਨ੍ਹੇਰੇ ਨੂੰ ਪਾਰ ਕਰਕੇ ਚੋਰਾਂ ਨੂੰ ਪਕੜਨ ਦੀ ਤਾਕਤ ਰੱਖਦਾ ਹੈ।
ਭਾਈਓ ਅਤੇ ਭੈਣੋਂ, ਚੌਕੀਦਾਰ ਨੂੰ ਇਹ ਸ਼ਕਤੀ, ਇਹ ਚੌਕੀਦਾਰ ਦੀ ਸ਼ਕਤੀ ਦਾ ਕਾਰਨ ਕੀ ਹੈ… ਮੈਂ ਤੁਹਾਨੂੰ ਪੁੱਛਦਾ ਹਾਂ ਇਹ ਚੌਕੀਦਾਰ ਦੀ ਸ਼ਕਤੀ ਦਾ ਕਾਰਨ ਕੀ ਹੈ… ਉਹ ਕਿਹੜੀ ਤਾਕਤ ਹੈ। ਭਾਈਓ ਭੈਣੋਂ, ਤੁਹਾਡੇ ਆਸ਼ੀਰਵਾਦ ਇਹੀ ਚੌਕੀਦਾਰ ਦੀ ਤਾਕਤ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਉਹ ਲੋਕ ਲੱਖ ਮੈਨੂੰ ਗਾਲ਼ਾਂ ਦੇਣ, ਲਗਾਤਾਰ ਝੂਠ ਬੋਲਣ ਵਾਰ-ਵਾਰ ਝੂਠ ਬੋਲਣ ਜਿੱਥੇ ਚਾਹੇ ਉੱਥੇ ਝੂਠ ਬੋਲਣ, ਜ਼ੋਰ-ਜ਼ੋਰ ਨਾਲ ਝੂਠ ਬੋਲਣ ਲੇਕਿਨ ਚੌਕੀਦਾਰ ਇਹ ਸਫਾਈ ਅਭਿਆਨ ਨੂੰ ਬੰਦ ਨਹੀਂ ਕਰੇਗਾ। ਨਿਊ ਇੰਡੀਆ ਦੇ ਲਈ ਵਿਚੋਲਿਆਂ ਇਸ ਨੂੰ ਮੁਕਤ ਵਿਵਸਥਾ ਦਾ ਨਿਰਮਾਣ ਹੋਣੀ ਚਾਹੀਦੀ ਹੈ।
ਇਸੇ ਵਿਸ਼ਵਾਸ ਦੇ ਨਾਲ ਇੱਕ ਵਾਰ ਫਿਰ ਤਮਾਮ ਵਿਕਾਸ ਦੇ ਪ੍ਰੋਜੈਕਟਾਂ ਲਈ ਮੈਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਨੇਕ ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ
*****
ਅਤੁਲ ਤਿਵਾਰੀ/ਵੰਦਨਾ ਜਾਟਵ/ਬਾਲਮਿਕੀ ਮਹਤੋ/ਮਮਤਾ
मुझे याद है कि पिछली बार जब मैं यहां आया था तो मैंने कहा था कि यहां जो BSP यानि
— PMO India (@PMOIndia) January 9, 2019
बिजली, सड़क और पानी की समस्या है उसको सुलझाने का प्रयास किया जाएगा।
मुझे खुशी है कि इस दिशा में अनेक प्रयास किए गए हैं।
प्रधानमंत्री ग्रामीण सड़क योजना हो या नेशनल हाईवे हो: PM
या फिर सौभाग्य योजना के तहत हर घर तक बिजली पहुंचाने का काम हो,
— PMO India (@PMOIndia) January 9, 2019
यहां सभी पर तेज गति से काम हो रहा है।
मैं फडणवीस जी की सरकार को बधाई देता हूं कि वो हर घर को बिजली देने के लिए बहुत गंभीरता से काम कर रही है: PM
सरकार ने लगभग 1 हज़ार करोड़ रुपए के लागत से बनने वाली सोलापुर-ओसमानाबाद वाया तुलजापुर रेल लाइन को भी मंज़ूरी दे दी है।
— PMO India (@PMOIndia) January 9, 2019
मां तुलजा भवानी के आशीर्वाद से जल्द ये लाइन बनकर तैयार हो जाएगी।
स्थानीय लोगों के साथ देशभर से माता के दर्शन करने आने वाले श्रद्धालुओं को भी सुविधा होगी: PM
कल देर रात लोकसभा में एक ऐतिहासिक बिल पास हुआ है।
— PMO India (@PMOIndia) January 9, 2019
सामान्य वर्ग के गरीबों को 10% आरक्षण पर मुहर लगाकर,
सबका साथ सबका विकास के मंत्र को और मजबूत करने का काम किया गया है: PM
सिटिजनशिप अमेंडमेंट बिल के में पास होने के बाद
— PMO India (@PMOIndia) January 9, 2019
पाकिस्तान, बांग्लादेश और अफगानिस्तान से आए मां भारती के बेटे-बेटियों को, भारत माता की जय बोलने वालों को भारत की नागरिकता का रास्ता साफ हुआ है
इतिहास के तमाम उतार-चढ़ाव के बाद हमारे ये भाई-बहन भारत मां के आँचल में जगह चाहते हैं: PM
राष्ट्रहित और जनहित में कड़े और बड़े फैसले लेने का है,
— PMO India (@PMOIndia) January 9, 2019
राजनीतिक इच्छाशक्ति का है।
सबका साथ, सबका विकास,
हमारी सरकार का संस्कार रहा है और
यही हमारा सरोकार रहा है: PM
सबसे बड़ा पुल हो,
— PMO India (@PMOIndia) January 9, 2019
सबसे बड़ी सुरंग हो,
सबसे बड़े एक्सप्रेसवे हों,
सब इसी सरकार में या तो बन चुके हैं या फिर काम चल रहा है।
ये सबसे बड़े हैं सिर्फ इसलिए महत्वपूर्ण नहीं हैं।
ये इसलिए भी अहम हैं क्योंकि ये वहां बने हैं जहां स्थितियां मुश्किल थीं,जहां काम आसान नहीं था: PM
आज गरीब, कामगार परिवारों के 30 हज़ार घरों के प्रोजेक्ट्स का शिलान्यास यहां हुआ है।
— PMO India (@PMOIndia) January 9, 2019
इसके जो लाभार्थी हैं वो कारखानों में काम करते हैं, रिक्शा, ऑटो चलाते हैं, ठेले पर काम करते हैं।
मैं आप सभी को विश्वास दिलाता हूं कि बहुत जल्द आपके हाथों में आपके अपने घर की चाबी होगी: PM
हमारी सरकार शहर के गरीबों की ही नहीं बल्कि यहां के मध्यम वर्ग की भी चिंता कर रही है।
— PMO India (@PMOIndia) January 9, 2019
निम्न आय वर्ग के लोगों के साथ मध्यम वर्ग के परिवारों को हम इस योजना के तहत लाए हैं।
इसके तहत लाभार्थी को 20 वर्ष तक के होमलोन पर लगभग 6 लाख रुपए तक की बचत सुनिश्चित की गई है: PM
मैं अख़बारों में देख रहा था कि हेलीकॉप्टर घोटाले के जिस बिचौलिए को विदेश से लाया गया है,
— PMO India (@PMOIndia) January 9, 2019
वो सिर्फ हेलिकॉप्टर वाली डील में ही शामिल नहीं था,
बल्कि पहले की सरकार के समय फ्रांस से लड़ाकू विमान का जो सौदा किया जा रहा था,
उसमें भी उसकी भूमिका थी: PM
कहीं मिशेल मामा की सौदेबाज़ी से ही वो डील रुक तो नहीं गई थी ?: PM
— PMO India (@PMOIndia) January 9, 2019
इन तमाम सवालों का जवाब जांच एजेंसियां तो ढूंढ ही रही हैं,
देश की जनता भी जवाब मांग रही है।
बिचौलियों के जो भी हमदर्द हैं,
उनको देश की सुरक्षा से किए गए खिलवाड़ का जवाब देना ही होगा: PM
कमीशन खोरों के ये सारे दोस्त इकट्ठा होकर चौकीदार को डराने का सपना देख रहे हैं,
— PMO India (@PMOIndia) January 9, 2019
लेकिन इनको निराशा हाथ लगने वाली है क्योंकि ये चौकीदार न सोता है और न डरता है।
चौकीदार को शक्ति आप सभी से मिल पा रही है।
वो लोग लाख मुझे गाली दें, झूट बोलें, ये सफाई अभियान जारी रहेगा: PM