Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ੍ਰੀਨਗਰ ਵਿੱਚ ਰਾਸ਼ਟਰ ਨੂੰ ਕਿਸ਼ਨਗੰਗਾ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਸਮਰਪਿਤ ਕਰਨ ਵਾਲੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਸ੍ਰੀਨਗਰ ਵਿੱਚ ਰਾਸ਼ਟਰ ਨੂੰ ਕਿਸ਼ਨਗੰਗਾ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਸਮਰਪਿਤ ਕਰਨ ਵਾਲੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮੰਚ ’ਤੇ ਹਾਜ਼ਰ ਜੰਮੂ-ਕਸ਼ਮੀਰ ਦੇ ਰਾਜਪਾਲ ਸ਼੍ਰੀ ਮਾਨ ਐੱਨਐੱਨ ਵੋਹਰਾ ਜੀ, ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਜੀ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਨਿਤਿਨ ਗਡਕਰੀ ਜੀ, ਡਾ. ਜਿਤੇਂਦਰ ਸਿੰਘ ਜੀ, ਆਰਕੇ ਸਿੰਘ ਜੀ, ਜੰਮੂ-ਕਸ਼ਮੀਰ ਦੇ ਉਪ-ਮੁਖ ਮੰਤਰੀ ਸ਼੍ਰੀਮਾਨ ਕਵਿੰਦਰ ਗੁਪਤਾ ਜੀ, ਰਾਜ ਦੇ ਊਰਜਾ ਮੰਤਰੀ ਸ਼੍ਰੀ ਸੁਨੀਲ ਕੁਮਾਰ ਸ਼ਰਮਾ ਜੀ, ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਨਜ਼ੀਰ ਅਹਿਮਦ ਖ਼ਾਨ ਜੀ, ਸਾਂਸਦ ਅਤੇ ਦੇਸ਼ ਦੇ ਸੀਨੀਅਰ ਨੇਤਾ, ਸਤਿਕਾਰਯੋਗ ਡਾ. ਫਾਰਖ ਅਬਦੁੱਲਾ ਜੀ, ਸਾਂਸਦ ਸ਼੍ਰੀਮਾਨ ਮੁਜੱਫ਼ਰ ਹੁਸੈਨ ਬੈਗ ਜੀ, ਅਤੇ ਇੱਥੇ ਹਾਜ਼ਰ ਸਾਰੇ ਹੋਰ ਮਹਾਨੁਭਾਵ ਅਤੇ ਜੰਮੂ-ਕਸ਼ਮੀਰ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋਂ।

ਇੱਕ ਵਾਰ ਫਿਰ ਜੰਮੂ-ਕਸ਼ਮੀਰ ਵਿੱਚ ਤੁਹਾਡੇ ਸਾਰਿਆਂ ਦਰਮਿਆਨ ਆਉਣ ਦਾ ਮੌਕਾ ਮਿਲਿਆ ਹੈ। ਤੁਹਾਡਾ ਆਪਣਾਪਣ, ਤੁਹਾਡਾ ਪਿਆਰ ਹੀ ਹੈ। ਜੋ ਮੈਨੂੰ ਵਾਰ-ਵਾਰ ਖਿੱਚ ਕੇ ਇੱਥੇ ਲਿਆਉਂਦਾ ਹੈ। ਬੀਤੇ ਚਾਰ ਸਾਲਾਂ ਵਿੱਚ ਅਜਿਹਾ ਕੋਈ ਸਾਲ ਨਹੀਂ ਰਿਹਾ ਜਦੋਂ ਮੇਰਾ ਇੱਥੇ ਆਉਣਾ ਨਹੀਂ ਹੋਇਆ ਹੈ। ਜਦੋਂ ਸ੍ਰੀਨਗਰ ਵਿੱਚ ਹੜ੍ਹ ਦੇ ਬਾਅਦ ਵੀ ਦੀਵਾਲੀ ਸੀ, ਮੈਂ ਇੱਥੇ ਪੀੜਤਾਂ ਦੇ ਨਾਲ ਹੀ ਆਪਣੀ ਦੀਵਾਲੀ ਮਨਾਈ ਸੀ। ਇਸ ਦੇ ਇਲਾਵਾ ਸਰਹੱਦ ’ਤੇ ਤੈਨਾਤ ਜਵਾਨਾਂ ਦੇ ਨਾਲ ਦੀਵਾਲੀ ਮਨਾਉਣ ਦਾ ਮੈਨੂੰ ਮੌਕਾ ਮਿਲਿਆ ਅਤੇ ਅੱਜ ਜਦੋਂ ਰਮਜ਼ਾਨ ਦਾ ਪਵਿੱਤਰ ਮਹੀਨਾ ਚਲ ਰਿਹਾ ਹੈ ਤਾਂ ਵੀ ਮੈਂ ਤੁਹਾਡੇ ਵਿੱਚ ਹੀ ਹਾਂ। ਇਹ ਮਹੀਨਾ ਪੈਗੰਬਰ ਮੁਹੰਮਦ ਸਾਹਿਬ ਦੀ ਸਿੱਖਿਆ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਯਾਦ ਕਰਨ ਦਾ ਮੌਕਾ ਹੈ। ਉਨ੍ਹਾਂ ਦੇ ਜੀਵਨ ਤੋਂ ਸਮਾਨਤਾ ਅਤੇ ਭਾਈਚਾਰੇ ਦੀ ਸਿੱਖਿਆ ਹੀ ਸਹੀ ਮਾਇਨੇ ਵਿੱਚ ਦੇਸ਼ ਅਤੇ ਦੁਨੀਆ ਨੂੰ ਅੱਗੇ ਲੈ ਜਾ ਸਕਦੀ ਹੈ।

ਇਹ ਵੀ ਸੁਖਦ ਸੰਜੋਗ ਹੈ ਕਿ ਰਮਜ਼ਾਨ ਦੇ ਇਸ ਮੁਬਾਰਕ ਮਹੀਨੇ ਵਿੱਚ ਅਸੀਂ ਇੱਥੇ ਇੱਕ ਬਹੁਤ ਵੱਡੇ ਸੁਪਨੇ ਨੂੰ ਪੂਰਾ ਹੋਣ ’ਤੇ ਇਕੱਠੇ ਹੋਏ ਸੀ। ਅੱਜ ਮੈਨੂੰ Kishanganga Hydro Electric Project ਨੂੰ ਦੇਸ਼ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ ਹੈ। ਕਈ ਮੁਸ਼ਕਲਾਂ ਤੋਂ ਪਾਰ ਹੋਣ ਦੇ ਬਾਅਦ ਇਹ ਪ੍ਰੋਜੈਕਟ ਜੰਮੂ-ਕਸ਼ਮੀਰ ਦੀ ਵਿਕਾਸ ਯਾਤਰਾ ਵਿੱਚ ਨਵੇਂ ਆਯਾਮ ਜੋੜਣ ਲਈ ਤਿਆਰ ਹੈ। ਇਸ ਮੌਕੇ ’ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਸ ਨਾਲ ਰਾਜ ਨੂੰ ਸਿਰਫ਼ ਮੁਫ਼ਤ ਹੀ ਨਹੀਂ, ਬਲਕਿ ਕਾਫੀ ਬਿਜਲੀ ਵੀ ਮਿਲੇਗੀ। ਹੁਣ ਜੰਮੂ-ਕਸ਼ਮੀਰ ਨੂੰ ਜਿੰਨੀ ਬਿਜਲੀ ਦੀ ਜ਼ਰੂਰਤ ਹੁੰਦੀ ਹੈ ਉਸ ਦਾ ਇੱਕ ਵੱਡਾ ਹਿੱਸਾ ਦੇਸ਼ ਦੇ ਦੂਜੇ ਹਿੱਸੇ ਤੋਂ ਪੂਰਾ ਕੀਤਾ ਜਾਂਦਾ ਹੈ। 330 ਮੈਗਾਵਾਟ ਦੇ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਬਿਜਲੀ ਦੀ ਕਮੀ ਦੀ ਸਮੱਸਿਆ ਨੂੰ ਬਹੁਤ ਹੱਦ ਤੱਕ ਘੱਟ ਕੀਤਾ ਜਾ ਸਕੇਗਾ।

ਭਾਈਓ ਅਤੇ ਭੈਣੋਂ, ਇਹ ਪ੍ਰੋਜੈਕਟ ਇੰਜੀਨੀਅਰਿੰਗ ਦੀ ਬੇਜੋੜ ਮਿਸਾਲ ਹੈ। ਇਸ ਨੂੰ ਪੂਰਾ ਕਰਨ ਲਈ ਅਨੇਕ ਲੋਕਾਂ ਨੇ ਤਪੱਸਿਆ ਕੀਤੀ ਹੈ। ਪਹਾੜ ਦੇ ਸੀਨੇ ਨੂੰ ਚੀਰ ਕੇ ਕਿਸ਼ਨਗੰਗਾ ਦੇ ਪਾਣੀ ਨੂੰ tunnel ਦੇ ਜਰੀਏ ਬਾਂਦੀਪੋਰਾ ਦੇ ਬੋਨਾਰ ਨਾਲੇ ਵਿੱਚ ਪਹੁੰਚਾਇਆ ਗਿਆ। ਇਸ ਪ੍ਰੋਜੈਕਟ ਨਾਲ ਜੁੜੇ ਹਰ ਵਰਕਰ, ਹਰ ਕਰਮਚਾਰੀ, ਹਰ ਇੰਜੀਨੀਅਰ ਸਭ ਹੀ ਵਿਸ਼ੇਸ਼ ਵਧਾਈ ਦੇ ਪਾਤਰ ਹਨ। ਤੁਹਾਡੇ ਹੀ ਹੌਂਸਲੇ ਦਾ ਇਹ ਨਤੀਜਾ ਹੈ ਕਿ ਇਸ ਮੁਸ਼ਕਲ ਪ੍ਰੋਜੈਕਟ ਨੂੰ ਅਸੀਂ ਪੂਰਾ ਕਰ ਸਕੇ ਹਾਂ।

ਹੁਣੇ ਇੱਥੇ ਇਸ ਮੰਚ ਤੋਂ ਮੈਨੂੰ ਸ੍ਰੀਨਗਰ ਰੋਡ ਦੇ, ਰਿੰਗ ਰੋਡ ਦੇ ਨੀਂਹ ਪੱਥਰ ਦਾ ਵੀ ਮੌਕਾ ਮਿਲਿਆ ਹੈ। Forty two ਕਿਲੋਮੀਟਰ ਦੀ ਇਸ ਸੜਕ ’ਤੇ five hundred ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤਾ ਜਾਵੇਗਾ। ਇਹ ਰਿੰਗ ਰੋਡ ਸ੍ਰੀਨਗਰ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਜੋ ਜਾਮ ਦੀ ਸਮੱਸਿਆ ਹੈ ਉਸ ਨੂੰ ਕਾਫ਼ੀ ਹਦ ਤੱਕ ਘੱਟ ਕਰਨ ਦਾ ਕੰਮ ਕਰੇਗੀ, ਤੁਹਾਡੀ ਜ਼ਿੰਦਗੀ ਅਸਾਨ ਬਣਾਵੇਗੀ।

ਨਾਲ ਹੀ ਜੰਮੂ-ਕਸ਼ਮੀਰ ਦੇ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਰਾਜ ਦੇ ਤਿੰਨਾਂ ਹਿੱਸਿਆਂ ਕਸ਼ਮੀਰ, ਜੰਮੂ ਅਤੇ ਲਦਾਖ ਦਾ ਸੰਤੁਲਿਤ ਵਿਕਾਸ ਬਹੁਤ ਹੀ ਜ਼ਰੂਰੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਢਾਈ ਸਾਲ ਪਹਿਲਾਂ 80 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਮੈਨੂੰ ਖੁਸ਼ੀ ਹੈ ਇੰਨੇ ਘੱਟ ਸਮੇਂ ਵਿੱਚ ਲਗਭਗ sixty three thousand ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ 20 ਹਜ਼ਾਰ ਕਰੋੜ ਰੁਪਏ ਤੋਂ  ਜ਼ਿਆਦਾ ਖਰਚ ਵੀ ਹੋ ਚੁੱਕੇ ਹਨ। ਇਸ ਰਕਮ ਨਾਲ ਜੰਮੂ-ਕਸ਼ਮੀਰ ਵਿੱਚ IIT ਬਣਾਉਣ ਦਾ ਕੰਮ, IIM ਬਣਾਉਣ ਦਾ ਕੰਮ, ਦੋ AIIMS ਬਣਾਉਣ ਦਾ ਕੰਮ, ਪ੍ਰਾਥਮਿਕ ਡਿਸਪੈਂਸਰੀਆਂ ਤੋਂ ਲੈ ਕੇ ਜ਼ਿਲ੍ਹਾ ਹਸਪਤਾਲਾਂ ਦੇ ਆਧੁਨਿਕੀਕਰਨ ਦਾ ਕੰਮ ਵੀ ਚਲ ਰਿਹਾ ਹੈ।

ਨਵੇਂ ਨੈਸ਼ਨਲ ਹਾਈਵੇ, ਆਲਵੈਦਰ ਰੋਡ, ਨਵੀਆਂ ਸੁਰੰਗਾਂ, ਪਾਵਰ ਟਰਾਂਸਮੀਸ਼ਨ ਅਤੇ distribution line, ਨਦੀਆਂ ਅਤੇ ਝੀਲਾਂ ਦੀ ਸੁਰੱਖਿਆ, ਕਿਸਾਨਾਂ ਲਈ ਯੋਜਨਾਵਾਂ, cold storage, ਵੇਅਰਹਾਊਸਿੰਗ, ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਇਹ ਅਨੇਕ ਨਵੇਂ initiative ਲਏ ਜਾ ਰਹੇ ਹਨ। 21ਵੀਂ ਸਦੀ ਦਾ ਜੰਮੂ-ਕਸ਼ਮੀਰ, ਇੱਥੋਂ ਦੇ ਲੋਕਾਂ ਦੀਆਂ ਇੱਛਾਵਾਂ, ਅਕਾਂਖਿਆਵਾਂ ਦੇ ਅਨੁਰੂਪ ਹੋਣ, ਇਸ ’ਤੇ ਪ੍ਰਾਥਮਿਕਤਾ ਨਾਲ ਕੰਮ ਕੀਤਾ ਜਾ ਰਿਹਾ ਹੈ।

ਸਾਥੀਓ, ਜਦੋਂ ਵੀ ਮੈਂ ਪਹਾੜ ’ਤੇ ਜਾਂਦਾ ਹਾਂ ਇੱਕ ਕਹਾਵਤ ਜ਼ਰੂਰ ਯਾਦ ਆਉਂਦੀ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਪਹਾੜ ਦੀ ਜਵਾਨੀ ਅਤੇ ਪਹਾੜ ਦਾ ਪਾਣੀ ਕਦੇ ਪਹਾੜ ਦੇ ਕੰਮ ਨਹੀਂ ਆਉਂਦਾ ਹੈ। ਇਹ ਕਹਾਵਤ ਤਦ ਦੀ ਹੈ ਜਦੋਂ ਆਧੁਨਿਕ ਟੈਕਨੋਲੋਜੀ ਦਾ ਓਨਾ ਪ੍ਰਸਾਰ ਨਹੀਂ ਹੋਇਆ ਸੀ, ਇਨਸਾਨ ਕੁਦਰਤ ਦੇ ਸਾਹਮਣੇ ਮਜ਼ਬੂਰ ਸੀ। ਲੇਕਿਨ ਹੁਣ ਵਕਤ ਬਦਲ ਚੁੱਕਾ ਹੈ। ਇਸ ਕਹਾਵਤ ਨੂੰ ਤੁਹਾਡੇ ਸਭ ਦੇ ਸਹਿਯੋਗ ਨਾਲ ਅਸੀਂ ਬਦਲਣ ਵਿੱਚ ਹਾਂ। ਜੰਮੂ-ਕਸ਼ਮੀਰ ਦਾ ਪਾਣੀ ਅਤੇ ਇੱਥੋਂ ਦੀ ਜਵਾਨੀ, ਦੋਵੇਂ ਇਸ ਧਰਤੀ ਦੇ ਕੰਮ ਆਉਣ ਵਾਲੇ ਹਨ।

ਜੰਮੂ-ਕਸ਼ਮੀਰ ਵਿੱਚ ਕਈ ਨਦੀਆਂ ਹਨ ਜਿੱਥੇ ਜਲ-ਬਿਜਲੀ ਦੀਆਂ ਅਪਾਰ ਸੰਭਾਵਨਾਵਾਂ ਹਨ। ਇਹ ਦੇਸ਼ ਦਾ ਉਹ ਹਿੱਸਾ ਹੈ ਜੋ ਨਾ ਸਿਰਫ਼ ਆਪਣੀਆਂ ਜ਼ਰੂਰਤਾਂ ਨੂੰ ਬਲਕਿ ਦੇਸ਼ ਲਈ ਵੀ ਬਿਜਲੀ ਪੈਦਾ ਕਰਨ ਦੀ ਤਾਕਤ ਰੱਖਦਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਬੀਤੇ ਚਾਰ ਸਾਲਾਂ ਤੋਂ ਅਸੀਂ ਇੱਥੇ ਅਨੇਕ ਪ੍ਰੋਜੈਕਟਾਂ ’ਤੇ ਕੰਮ ਕਰ ਰਹੇ ਹਾਂ। ਕਿਸ਼ਤਵਾੜ ਵਿੱਚ 8000 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣਨ ਵਾਲੇ hydro power plant ’ਤੇ ਵੀ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ।

ਜੰਮੂ-ਕਸ਼ਮੀਰ ਦੇ ਹਰ ਘਰ ਤੱਕ ਬੇਰੋਕਟੋਕ ਬਿਜਲੀ ਪਹੁੰਚਾਉਣ ਲਈ ਵੀ ਨਿਰੰਤਰ ਯਤਨ ਕੀਤੇ ਜਾ ਰਹੇ ਹਨ। Smart  Grid ਅਤੇ Smart meter ਅਤੇ Advanced Technology ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। Street Lights ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਜੰਮੂ-ਕਸ਼ਮੀਰ ਦੇ ਪਿੰਡ ਤੋਂ ਲੈ ਕੇ ਕਸਬਿਆਂ ਤੱਕ ਨੂੰ ਰੋਸ਼ਨ ਕਰਨ ਲਈ, ਰਾਜ ਦੇ ਬਿਜਲੀ Distribution System ਨੂੰ ਸੁਧਾਰਨ ਲਈ ਲਗਭਗ 4 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।

ਸਾਥੀਓ, ਸਿਰਫ਼ ਪਿੰਡ ਅਤੇ ਘਰਾਂ ਤੱਕ ਬਿਜਲੀ ਪਹੁੰਚਾਉਣਾ ਹੀ ਮਕਸਦ ਨਹੀਂ ਹੈ। ਬਲਕਿ ਜਿਨ੍ਹਾਂ ਘਰਾਂ ਵਿੱਚ ਬਿਜਲੀ ਪਹੁੰਚ ਚੁੱਕੀ ਹੈ ਉਨ੍ਹਾਂ ਵਿੱਚ ਬਿਜਲੀ ਦਾ ਬਿਲ ਬੋਝ ਨਾ ਬਣੇ ਇਸ ਲਈ ਵੀ ਯਤਨ ਹੋ ਰਹੇ ਹਨ। ਉਜਾਲਾ ਯੋਜਨਾ ਦੇ ਤਹਿਤ ਜੰਮੂ-ਕਸ਼ਮੀਰ ਵਿੱਚ ਵੀ 78 ਲੱਖ ਤੋਂ ਅਧਿਕ LED ਬਲਬ ਵੰਡੇ ਜਾ ਚੁੱਕੇ ਹਨ। ਇਸ ਨਾਲ ਇੱਥੇ ਦੀ ਜਨਤਾ ਨੂੰ ਜੋ ਬਿਜਲੀ ਦੇ ਬਿਲ ਵਿੱਚ ਹਰ ਸਾਲ ਲਗਭਗ 400 ਕਰੋੜ ਰੁਪਏ ਤੋਂ ਜ਼ਿਆਦਾ ਦੀ ਬੱਚਤ ਹੋ ਰਹੀ ਹੈ। ਸਰਕਾਰ ਰਾਜ ਦੇ ਹਰ ਘਰ ਤੱਕ ਬਿਜਲੀ ਪਹੁੰਚਾਉਣ ਦੀ ਮੁਹਿੰਮ ਵਿੱਚ ਜੁਟੀ ਹੋਈ ਹੈ। ਸੌਭਾਗਯ ਯੋਜਨਾ ਤਹਿਤ ਹੁਣ ਜੰਮੂ-ਕਸ਼ਮੀਰ ਦੇ ਹਰ ਘਰ ਵਿੱਚ ਮੁਫ਼ਤ ਬਿਜਲੀ ਕਨੈਕਸ਼ਨ ਦੇਣ ਦਾ ਕੰਮ ਚਲ ਰਿਹਾ ਹੈ, ਜਿੱਥੇ ਹੁਣ ਤੱਕ ਬਿਜਲੀ ਨਹੀਂ ਪਹੁੰਚੀ ਹੈ।

ਸਾਥੀਓ ਜੰਮੂ-ਕਸ਼ਮੀਰ ਵਿੱਚ ਵਿਕਾਸ ਦਾ ਸਭ ਤੋਂ ਵੱਡਾ ਮਾਧਿਅਮ ਅਗਰ ਕੋਈ ਸੈਕਟਰ ਹੈ, ਤਾਂ ਉਹ ਹੈ ਟੂਰਿਜ਼ਮ, ਇਹ ਦਹਾਕਿਆਂ ਤੋਂ ਅਸੀਂ ਦੇਖਦੇ ਆ ਰਹੇ ਹਾਂ। ਘੱਟ ਨਿਵੇਸ਼ ’ਤੇ ਸਭ ਤੋਂ ਜ਼ਿਆਦਾ ਰੋਜ਼ਗਾਰ ਪੈਦਾ ਕਰਨ ਵਾਲਾ ਇਹ ਸੈਕਟਰ ਜੰਮੂ-ਕਸ਼ਮੀਰ ਦੀ ਕਿਸਮਤ ਦਾ ਕਿਸਮਤ ਵਿਧਾਤਾ ਰਿਹਾ ਹੈ। ਲੇਕਿਨ ਹੁਣ ਇਹ ਸੈਕਟਰ ਪੁਰਾਣੇ ਤੌਰ-ਤਰੀਕਿਆਂ ’ਤੇ ਨਹੀਂ ਚਲਦਾ। ਅੱਜ ਦਾ ਟੂਰਿਸਟ, ਅੱਜ ਦੀਆਂ ਸਹੂਲਤਾਂ ਚਾਹੁੰਦਾ ਹੈ। ਉਹ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਘੰਟਿਆਂ ਤੱਕ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ, ਉਹ ਤੰਗ ਰਸਤਿਆਂ ਵਿੱਚ ਫਸਣਾ ਨਹੀਂ ਚਾਹੁੰਦਾ, ਉਹ ਲਗਾਤਾਰ ਬਿਜਲੀ ਚਾਹੁੰਦਾ ਹੈ, ਉਹ ਸਾਫ਼-ਸਫ਼ਾਈ ਚਾਹੁੰਦਾ ਹੈ, ਉਹ ਚੰਗਾ ਹਵਾਈ ਸੇਵਾ ਚਾਹੁੰਦਾ ਹੈ।

ਟੂਰਿਜ਼ਮ ਦੇ ਲਈ ਜਿਸ ਆਧੁਨਿਕ ਈਕੋਸਿਸਟਮ ਦੀ ਜ਼ਰੂਰਤ ਹੁੰਦੀ ਹੈ, ਉਸ ਨੂੰ ਧਿਆਨ ਵਿੱਚ ਰੱਖਦਿਆਂ ਸਾਡੀ ਸਰਕਾਰ ਅਨੇਕ ਯੋਜਨਾਵਾਂ ’ਤੇ ਅੱਗੇ ਵਧ ਰਹੀ ਹੈ। ਜਿੰਨਾ ਇਹ ਇਕੋਸਿਸਟਮ ਮਜ਼ਬੂਤ ਹੋਵੇਗਾ, ਓਨਾ ਹੀ ਜੰਮੂ-ਕਸ਼ਮੀਰ ਵਿੱਚ ਯਾਤਰੀਆਂ ਦੀ ਸੰਖਿਆ ਵਧੇਗੀ, ਇੰਨਾ ਹੀ ਨਹੀਂ, ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਵੀ ਮਿਲਣਗੇ, ਓਨੀ ਹੀ ਤੁਹਾਈ ਕਮਾਈ ਵਧੇਗੀ।

ਸਾਥੀਓ, ਪੂਰੇ ਵਿਸ਼ਵ ਵਿੱਚ ਅਨੇਕ ਖੇਤਰ ਅਜਿਹੇ ਹਨ, ਜਿੱਥੋਂ ਦੀ ਪੂਰੀ ਅਰਥਵਿਵਸਥਾ ਟੂਰਿਜ਼ਮ ’ਤੇ ਕੇਂਦਰਿਤ ਹੈ, ਪੂਰੇ ਦੇਸ਼ ਦੀ ਅਰਥਵਿਵਸਥਾ। ਇਕੱਲੇ ਜੰਮੂ-ਕਸ਼ਮੀਰ ਵਿੱਚ ਉਹ ਸਮਰੱਥਾ ਹੈ ਕਿ ਉਹ ਭਾਰਤ ਦੀ ਅਰਥਵਿਵਸਥਾ ਦੀ ਰਫ਼ਤਾਰ ਹੋਰ ਵਧਾ ਸਕਣ ਦੀ ਤਾਕਤ ਰੱਖਦਾ ਹੈ। ਅਗਰ ਮੈਂ ਸਿਰਫ਼ ਟੂਰਿਜ਼ਮ ਦੀ ਗੱਲ ਕਰਾਂ ਤਾਂ ਲਗਭਗ 2 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ 12 ਡਿਵੈਲਪਮੈਂਟ  ਅਥਾਰਟੀ, 3 ਟੂਰਿਜ਼ਮ ਸਰਕਿਟ, 50 ਟੂਰਿਸਟ ਪਿੰਡ ਬਣਾਉਣ ਦਾ ਕੰਮ ਕੀਤਾ ਜਾਵੇਗਾ। ਲੇਕਿਨ ਜਿਵੇਂ ਮੈਂ ਕਿਹਾ, ਟੂਰਿਜ਼ਮ, ਦੇ ਨਾਲ ਹੀ ਉਸ ਦੇ ਪੂਰੇ ਈਕੋਸਿਸਟਮ ਨੂੰ ਮਜ਼ਬੂਤ ਕੀਤਾ ਜਾਣਾ ਜ਼ਰੂਰੀ ਹੈ।

ਇਸ ਈਕੋਸਿਸਟਮ ਦਾ ਬਹੁਤ ਵੱਡਾ ਅਧਾਰ ਹੈ ਕਨੈਕਟੀਵਿਟੀ। ਇਹੀ ਕਾਰਨ ਹੈ ਕਿ ਕਨੈਕਟੀਵਿਟੀ ਲਈ ਜੰਮੂ-ਕਸ਼ਮੀਰ ਵਿੱਚ ਬਹੁਤ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਰਾਜ ਨੂੰ ਦਿੱਤੇ ਗਏ ਪੈਕੇਜ ਦਾ ਲਗਭਗ ਅੱਧਾ ਹਿੱਸਾ ਰੋਡ ਸੈਕਟਰ ’ਤੇ ਵੀ ਖ਼ਰਚ ਕੀਤਾ ਜਾ ਰਿਹਾ ਹੈ। ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਹਾਈਵੇ ਦਾ ਜਾਲ ਵਿਛਾਇਆ ਜਾ ਰਿਹਾ ਹੈ।

ਇੱਥੇ ਆਉਣ ਤੋਂ ਪਹਿਲਾਂ, ਮੈਂ ਦੇਸ਼ ਦੀ ਸਭ ਤੋਂ ਲੰਮੀ ਜੋਜਿਲਾ ਸੁਰੰਗ ਦੇ ਕਾਰਜ ਦਾ ਸ਼ੁਭ ਆਰੰਭ ਕੀਤਾ ਹੈ। ਇਹ ਟਨਲ ਜੰਮੂ-ਕਸ਼ਮੀਰ ਵਿੱਚ ਵਿਕਾਸ ਦੀ ਨਵੀਂ ਗਾਥਾ ਲਿਖਣ ਵਾਲੀ ਹੈ। ਤੁਸੀਂ ਸੋਚੋ, ਕਨੈਕਟੀਵਿਟੀ ਵਧੇਗੀ ਤਾਂ ਅਕਸਰ, ਪੜ੍ਹਾਈ ਦੇ ਲਈ ਜਾਂਦੇ ਹੋਏ, ਰਿਸ਼ਤੇਦਾਰਾਂ ਨਾਲ ਮਿਲਣ ਜਾਣ ਲਈ, ਇਲਾਜ ਦੇ ਲਈ ਜਾਂਦੇ ਹੋਏ, ਵਪਾਰ ਲਈ ਆਉਂਦੇ-ਜਾਂਦੇ ਸਮੇਂ, ਸਮਾਨ ਦੀ ਖਰੀਦ-ਵਿਕਰੀ ਦੇ ਸਮੇਂ, ਤੁਹਾਨੂੰ ਪਰੇਸ਼ਾਨ ਘੱਟ ਹੋਣਾ ਪਵੇਗਾ। ਰਸਤੇ ਵਿੱਚ ਦੇਰੀ ਦੇ ਚਲਦਿਆਂ ਜੋ ਸਾਡੇ ਸੇਬ ਖਰਾਬ ਹੋ ਜਾਂਦੇ ਹਨ, ਸਾਡੀ ਸਬਜ਼ੀਆਂ ਖ਼ਰਾਬ ਹੋ ਜਾਂਦੀਆਂ ਹਨ, ਇੱਥੋਂ ਦੇ ਕਿਸਾਨਾਂ ਦਾ ਜੋ ਨੁਕਸਾਨ ਹੁੰਦਾ ਹੈ, ਉਹ ਵੀ ਅਸੀਂ ਬਹੁਤ ਵੱਡੀ ਮਾਤਰਾ ਵਿੱਚ ਘੱਟ ਕਰ ਸਕਾਂਗੇ।

ਇੱਥੇ ਸ੍ਰੀਨਗਰ ਵਿੱਚ ਬਣਨ ਵਾਲੀ ਰਿੰਗ ਰੋਡ ਹੋਵੇ, ਸ੍ਰੀਨਗਰ-ਸ਼ੋਪੀਆਂ-ਕਾਜ਼ੀਗੁੰਡ ਨੈਸ਼ਨਲ ਹਾਈਵੇ ਹੋਵੇ ਜਾਂ ਫਿਰ ਚੇਨਾਨੀ-ਸੁਧਮਹਾਦੇਵ-ਗੋਹਾ ਰੋਡ ਹੋਵੇ, ਇਨ੍ਹਾਂ ਦੇ ਪੂਰਾ ਹੋਣ ’ਤੇ ਤੁਹਾਡੇ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਸੰਸਾਧਨਾਂ ਦੀ ਬਰਬਾਦੀ ਵੀ ਘੱਟ ਹੋਵੇਗੀ। ਰਾਜ ਦੇ ਅਜਿਹੇ ਇਲਾਕੇ ਜੋ ਬਰਫ਼ਬਾਰੀ ਵਿੱਚ ਮਹੀਨਿਆਂ ਲਈ ਕਟ ਜਾਂਦੇ ਹਨ, ਉਨ੍ਹਾਂ ਨੂੰ ਵੀ ਜੋੜਿਆ ਜਾ ਰਿਹਾ ਹੈ, ਉਨ੍ਹਾਂ ਲਈ ਹੈਲੀਕਾਪਟਰ ਸਰਵਿਸ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਵੀ ਤੁਹਾਡੀ ਜਾਣਕਾਰੀ ਵਿੱਚ ਹੈ ਕਿ ਸਰਕਾਰ ਵੱਲੋਂ ਸ੍ਰੀਨਗਰ ਅਤੇ ਜੰਮੂ ਨੂੰ ਸਮਾਰਟ ਸਿਟੀ ਬਣਾਉਣ ਲਈ ਵੀ ਕੰਮ ਪ੍ਰਗਤੀ ’ਤੇ ਹੈ।

ਸ਼ਹਿਰਾਂ ਵਿੱਚ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੀ ਵਿਵਸਥਾ ਨੂੰ ਦਰੁਸਤ ਕਰਨ ਲਈ ਅਮਰੁਤ ਯੋਜਨਾ ਤਹਿਤ ਲਗਭਗ ਸਾਢੇ 5 ਸੌ ਕਰੋੜ ਖਰਚ ਕੀਤੇ ਜਾ ਰਹੇ ਹਨ। ਜਦੋਂ ਆਧੁਨਿਕ ਸੁਵਿਧਾਵਾਂ ਹੋਣਗੀਆਂ, ਆਧੁਨਿਕ ਸੜਕਾਂ ਹੋਣਗੀਆਂ, ਤਾਂ ਤੁਹਾਡੀ ਜ਼ਿੰਦਗੀ ਤਾਂ ਅਸਾਨ ਬਣੇਗੀ ਹੀ, ਜੰਮੂ-ਕਸ਼ਮੀਰ ਵਿੱਚ, ਉਸ ਦੀ ਸੁੰਦਰਤਾ ਵਿੱਚ ਵੀ ਹੋਰ ਨਵੇਂ ਚੰਨ ਲਗਣ ਵਾਲੇ ਹਨ।

ਭਾਈਓ ਅਤੇ ਭੈਣੋਂ, ਜਦੋਂ ਅਸੀਂ ਪਿੰਡਾਂ ਅਤੇ ਸ਼ਹਿਰਾਂ ਨੂੰ Smart ਬਣਾਉਣ ਦੀ ਗੱਲ ਕਰਦੇ ਹਾਂ ਤਾਂ ਸਵੱਛਤਾ ਇਸ ਦਾ ਇੱਕ ਅਹਿਮ ਹਿੱਸਾ ਹੈ। ਮੈਨੂੰ ਖੁਸ਼ੀ ਹੈ ਕਿ ਜੰਮੂ-ਕਸ਼ਮੀਰ ਦੀ ਜਨਤਾ ਵੀ ਇਸ ਅਭਿਆਨ ਨੂੰ ਪੂਰੀ ਸ਼ਕਤੀ ਨਾਲ ਅੱਗੇ ਵਧਾ ਰਹੀ ਹੈ।

ਹਾਲ ਵਿੱਚ ਇੱਥੋਂ ਦੀ ਇੱਕ ਬੇਟੀ ਦਾ ਵੀਡੀਓ ਮੈਂ ਮੀਡੀਆ ਵਿੱਚ ਦੇਖਿਆ ਸੀ। ਪੰਜ ਸਾਲ ਦੀ ‘ਜੰਨਤ’ ਡਲ ਲੇਕ ਨੂੰ ਸਾਫ਼ ਕਰਨ ਲਈ ਮਿਸ਼ਨ ਵਿੱਚ ਹੈ। ਜਦੋਂ ਦੇਸ਼ ਦਾ ਭਵਿੱਖ ਇੰਨਾਂ ਪਵਿੱਤਰ ਅਤੇ ਸਵੱਛ ਸੋਚਦਾ ਹੈ, ਤਾਂ ਮੈਨੂੰ ਇਸ ਅਭਿਆਨ ਦਾ ਇੱਕ ਮੈਂਬਰ ਹੋਣ ਦੇ ਨਾਤੇ ਹੋਰ ਵੀ ਖੁਸ਼ੀ ਹੁੰਦੀ ਹੈ। ਸਾਥੀਓ, ਅਜਿਹੇ ਅਨੇਕ ਲੋਕ ਹਨ ਜੋ ਆਪਣੇ ਪੱਧਰ ’ਤੇ ਇਸ ਤਰ੍ਹਾਂ ਦੇ ਕੰਮ ਕਰ ਰਹੇ ਹਨ।

ਭਾਈਓ ਅਤੇ ਭੈਣੋਂ, ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਗੰਭੀਰ ਹੜ੍ਹ ਨੇ ਇੱਥੇ ਜੋ ਤਬਾਹੀ ਫੈਲਾਈ ਉਸ ਨੇ ਤੁਹਾਡੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਹੈ। ਸਾਡਾ ਇਹ ਹਰ ਸੰਭਵ ਯਤਨ ਹੈ ਕਿ ਜਿੱਥੇ-ਜਿੱਥੇ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਹੋਵੇ। ਅਤੇ ਇਸ ਦੇ ਲਈ ਰਾਜ ਸਰਕਾਰ ਦੀ ਨਿਰੰਤਰ ਮਦਦ ਕੀਤੀ ਜਾ ਰਹੀ ਹੈ।

ਸਾਥੀਓ, ਇੱਕ ਹੋਰ ਬਹੁਤ ਗੰਭੀਰ ਵਿਸ਼ਾ ਹੈ ਜਿਸ ’ਤੇ ਪੀਡੀਪੀ-ਬੀਜੇਪੀ ਗਠਬੰਧਨ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਕੰਮ ਕਰ ਰਹੀਆਂ ਹਨ। ਇਹ ਵਿਸ਼ਾ ਹੈ ਵਿਸਥਾਪਿਤਾਂ ਦਾ। ਜੋ ਲੋਕ ਸਰਹੱਦ ਪਾਰ ਦੇ ਹਾਲਾਤ ਤੋਂ ਤੰਗ ਹੋ ਕੇ ਇੱਥੇ ਆਏ ਹਨ, ਜਿਨ੍ਹਾਂ ਨੂੰ ਸਥਾਨਕ ਸਮੱਸਿਆਵਾਂ ਦੀ ਵਜ੍ਹਾ ਨਾਲ ਘਰ ਛੱਡਣਾ ਪਿਆ ਹੈ, ਅਲਗ-ਅਲਗ ਥਾਵਾਂ ’ਤੇ ਉਨ੍ਹਾਂ ਦੇ ਪੁਨਰਵਾਸ ਲਈ ਲਗਭਗ ਸਾਢੇ ਤਿੰਨ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਸਾਥੀਓ, ਅੱਜ ਜੰਮੂ-ਕਸ਼ਮੀਰ ਦੇ ਅਨੇਕ ਨੌਜਵਾਨ, ਦੇਸ਼ ਦੇ ਦੂਜੇ ਰਾਜਾਂ ਦੇ ਨੌਜਵਾਨਾਂ ਲਈ ਰੋਲ ਮਾਡਲ ਬਣ ਰਹੇ ਹਨ। ਸਿਵਲ ਸਰਵਿਸ ਵਿੱਚ ਜਦੋਂ ਇੱਥੋਂ ਦੇ ਨੌਜਵਾਨਾਂ ਦਾ ਨਾਮ ਦੇਖਦਾ ਹਾਂ, ਉਨ੍ਹਾਂ ਨਾਲ ਮੁਲਾਕਾਤ ਕਰਦਾ ਹਾਂ, ਤਾਂ ਮੇਰੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ। ਮੈਨੂੰ ਯਾਦ ਹੈ ਦੇਸ਼ ਦਾ ਸੀਨਾ ਤਾਂ ਗਰਵ ਨਾਲ ਚੌੜਾ ਹੋ ਗਿਆ ਸੀ, ਜਦੋਂ ਇੱਥੇ ਬਾਂਦੀਪੋਰਾ ਦੀ ਬਿਟਿਆ ਨੇ ਕਿਕ ਬਾਕਸਿੰਗ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ। ਤਜਾਮੁਲ ਜਿਹੇ Talent ਨੂੰ ਦੇਸ਼ ਬੇਕਾਰ ਨਹੀਂ ਜਾਣ ਦੇ ਸਕਦਾ। ਇਹੀ ਕਾਰਣ ਹੈ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ਦੇ Sporting Talent ਨੂੰ ਨਿਖਾਰਣ ਲਈ ਰਾਜ ਸਰਕਾਰ ਦੇ ਨਾਲ ਮਿਲ ਕੇ ਯਤਨ ਕਰ ਰਹੀ ਹੈ। ਇਸੇ ਭਾਵਨਾ ਦੇ ਤਹਿਤ ਇੱਥੇ Sports Infrastructure ਵਿਕਸਿਤ ਕਰਨ ਦਾ ਵੀ ਪੂਰਾ ਯਤਨ ਕੀਤਾ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ, ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਉਪਲੱਬਧ ਕਰਵਾਉਣ ਨੂੰ ਲੈ ਕੇ ਗੰਭੀਰ ਯਤਨ ਕੀਤੇ ਜਾ ਰਹੇ ਹਨ। ਰਾਜ ਸਰਕਾਰ ਦੇ ਨਾਲ ਮਿਲ ਕੇ ਕਈ ਨਵੀਆਂ ਯੋਜਨਾਵਾਂ ਨੂੰ ਸਾਕਾਰ ਕੀਤਾ ਗਿਆ ਹੈ। ਹਿਮਾਇਤ ਸਕੀਮ ਦੇ ਤਹਿਤ ਇੱਥੋਂ ਦੇ ਲੱਖਾਂ ਨੌਜਵਾਨਾਂ ਨੂੰ ਟ੍ਰੇਂਡ ਕਰਨ ਦੀ ਯੋਜਨਾ ’ਤੇ ਕੰਮ ਚਲ ਰਿਹਾ ਹੈ। 16 ਹਜ਼ਾਰ ਤੋਂ ਜ਼ਿਆਦਾ ਬੱਚਿਆਂ ਨੂੰ ਪ੍ਰਧਾਨ ਮੰਤਰੀ ਸਪੈਸ਼ਲ ਸਕਾਲਰਸ਼ਿਪ ਸਕੀਮ ਦਾ ਲਾਭ ਮਿਲਿਆ  ਹੈ। ਉਨ੍ਹਾਂ ਨੂੰ ਦੇਸ਼ ਦੇ ਬਿਹਤਰੀਨ ਕਾਲਜਾਂ ਅਤੇ ਸਕੂਲਾਂ ਵਿੱਚ ਉੱਚ ਸਿੱਖਿਆ ਦਾ ਮੌਕਾ ਦਿੱਤਾ ਗਿਆ ਹੈ। ਅਲਗ-ਅਲਗ ਵਜ੍ਹਾ ਨਾਲ ਕਾਲਜ ਅਤੇ ਸਕੂਲ ਵਿੱਚੇ ਹੀ ਛੱਡਣ ਵਾਲੇ ਲਗਭਗ 60 ਹਜ਼ਾਰ ਵਿਦਿਆਰਥੀਆਂ ਨੂੰ ਨੌਕਰੀਆਂ ਦਾ ਪ੍ਰਸਤਾਵ ਦਿੱਤਾ ਗਿਆ ਹੈ।

ਇੱਥੋਂ ਦੇ ਨੌਜਵਾਨ ਦੇਸ਼ ਅਤੇ ਪ੍ਰਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਕੰਮ ਆ ਸਕਣ, ਇਸ ਦੇ ਲਈ ਵੀ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ। ਜੰਮੂ-ਕਸ਼ਮੀਰ ਪੁਲਿਸ ਨੂੰ ਸਸ਼ਕਤ ਕਰਨ ਲਈ 5 Indian Reserve Battalion ਮਨਜ਼ੂਰ ਕੀਤੀਆਂ ਗਈਆਂ ਹਨ। ਮੈਨੂੰ ਦੱਸਿਆ ਗਿਆ ਹੈ ਕਿ ਭਰਤੀ ਦੀ ਪ੍ਰਕਿਰਿਆ ਆਖਰੀ ਫੇਜ਼ ਵਿੱਚ ਹੈ, ਜਿਸ ਦੇ ਬਾਅਦ ਇੱਥੋਂ ਦੇ 5 ਹਜ਼ਾਰ ਨੌਜਵਾਨਾਂ ਨੂੰ ਸੁਰੱਖਿਆ ਦੇ ਖੇਤਰ ਵਿੱਚ ਰੋਜ਼ਗਾਰ ਮਿਲੇਗਾ।

ਭਾਈਓ ਅਤੇ ਭੈਣੋਂ, ਸਾਡੀ ਸਰਕਾਰ ਲਈ ਨਾਗਰਿਕਾਂ ਅਤੇ ਰਾਸ਼ਟਰ ਦੀ ਸੁਰੱਖਿਆ, ਇਹ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਇਸ ਜਿੰਮੇਵਾਰੀ ਨੂੰ ਨਿਭਾਉਣ ਲਈ ਸਾਡੇ ਸੁਰੱਖਿਆ ਬਲ ਲਗਾਤਾਰ ਡਟੇ ਹੋਏ ਹਨ, ਇੱਥੇ ਜੰਮੂ-ਕਸ਼ਮੀਰ ਦੀ ਪੁਲਿਸ ਹੋਵੇ, Paramilitary Forces ਅਤੇ ਸੈਨਾ ਦੇ ਜਵਾਨ ਹੋਣ, ਤੁਹਾਡੇ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੁਸ਼ਕਿਲ ਹਾਲਾਤ ਵਿੱਚ ਵੀ ਤੁਸੀਂ ਸ਼ਾਨਦਾਰ ਕੰਮ ਕਰ ਰਹੇ ਹੋ। ਤੁਹਾਡੇ ਵਿੱਚ ਜੋ ਮੇਲ-ਜੋਲ ਹੈ, ਕੋਆਰਡੀਨੇਸ਼ਨ ਹੈ, ਉਸ ਦੇ ਲਈ ਇਹ ਸਾਰੇ ਬਹੁਤ-ਬਹੁਤ ਵਧਾਈ ਦੇ  ਪਾਤਰ ਹਨ। ਚਾਹੇ ਹੜ੍ਹ ਹੋਵੇ ਜਾਂ ਫਿਰ, ਬਰਫੀਲੇ ਤੁਫ਼ਾਨ ਹੋਣ ਜਾਂ ਫਿਰ ਅੱਗ ਜਿਹੀਆਂ ਆਫ਼ਤਾਂ ਹੋਣ, ਮੁਸ਼ਕਿਲਾਂ ਵਿੱਚ ਫਸੇ ਹੋਏ ਹਰ ਜੰਮੂ-ਕਸ਼ਮੀਰ ਵਾਸੀ ਲਈ ਸੁਰੱਖਿਆ ਬਲਾਂ ਦਾ ਯੋਗਦਾਨ ਬੇਮਿਸਾਲ ਹੈ। ਇੱਥੋਂ ਦੀ ਜਨਤਾ ਲਈ ਉਹ ਜੋ ਕੁਝ ਵੀ ਕਰ ਰਹੇ ਹਨ, ਜੋ ਵੀ ਕਸ਼ਟ ਝੱਲ ਰਹੇ ਹਨ ਉਸ ਦੀ ਇੱਕ-ਇੱਕ ਤਸਵੀਰ ਦੇਸ਼ ਦੀ ਜਨਤਾ ਦੇ ਦਿਲੋ-ਦਿਮਾਗ ਵਿੱਚ ਛਾਈ ਹੋਈ ਹੈ।

ਭਾਈਓ ਅਤੇ ਭੈਣੋਂ ਦੇਸ਼ ਦੇ ਸਵਾ ਸੌ ਕਰੋੜ ਲੋਕ ਅੱਜ New India ਦੇ ਸੰਕਲਪ ’ਤੇ ਕੰਮ ਕਰ ਰਹੇ ਹਨ। ਜੰਮੂ-ਕਸ਼ਮੀਰ ਇਸ New India ਦਾ ਸਭ ਤੋਂ ਚਮਕਦਾ ਸਿਤਾਰਾ ਬਣ ਸਕਦਾ ਹੈ। ਕੋਈ ਵਜ੍ਹਾ ਨਹੀਂ ਜੰਮੂ-ਕਸ਼ਮੀਰ ਵਿੱਚ ਦੇਸ਼ ਦੇ ਸਭ ਤੋਂ ਚੰਗੇ ਸਿੱਖਿਆ ਸੰਸਥਾਨ, ਸਭ ਤੋਂ ਚੰਗੇ ਹਸਪਤਾਲ, ਸਭ ਤੋਂ ਚੰਗੀਆਂ ਸੜਕਾਂ, ਸਭ ਤੋਂ ਆਧੁਨਿਕ ਏਅਰਪੋਰਟ ਨਾ ਹੋਵੇ। ਕੋਈ ਵਜਾ ਨਹੀਂ ਕਿ ਇੱਥੋਂ ਦੇ ਸਾਡੇ ਬੱਚੇ ਚੰਗੇ ਡਾ. ਨਾ ਬਣਨ, ਚੰਗੇ ਇੰਜੀਨੀਅਰ ਨਾ ਬਣਨ, ਚੰਗੇ ਪ੍ਰੋਫੈਸਰ ਅਤੇ ਚੰਗੇ ਅਧਿਕਾਰੀ ਨਾ ਬਣਨ ਕੋਈ ਕਾਰਨ ਨਹੀਂ ਹੈ

ਸਾਥੀਓ, ਬਹੁਤ ਸਾਰੀਆਂ ਸ਼ਕਤੀਆਂ ਹਨ, ਜੋ ਨਹੀਂ ਚਾਹੁੰਦੀਆਂ ਕਿ ਜੰਮੂ-ਕਸ਼ਮੀਰ ਦਾ ਵਿਕਾਸ ਹੋਵੇ, ਇੱਥੋਂ ਦੇ ਲੋਕਾਂ ਦਾ ਜੀਵਨ ਖੁਸ਼ਹਾਲ ਹੋਵੇ, ਲੇਕਿਨ ਸਾਥੀਓ ਸਾਨੂੰ ਇਨ੍ਹਾਂ ਵਿਦੇਸ਼ੀ ਤਾਕਤਾਂ ਨੂੰ ਜਵਾਬ ਦਿੰਦਿਆਂ ਅੱਗੇ ਵਧਦੇ ਰਹਿਣਾ ਹੈ।

ਇੱਥੇ ਮਹਿਬੂਬਾ ਮੁਫ਼ਤੀ ਜੀ ਦੀ ਅਗਵਾਈ ਵਿੱਚ ਚਲ ਰਹੀ ਪੀਡੀਪੀ-ਬੀਜੇਪੀ ਗਠਬੰਧਨ ਸਰਕਾਰ ਅਤੇ ਕੇਂਦਰ ਦੀ ਐੱਨਡੀਏ ਸਰਕਾਰ ਨਿਰੰਤਰ ਅਜਿਹੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਯਤਨ ਕਰ ਰਹੀ ਹੈ, ਜੋ ਵਿਦੇਸ਼ੀ ਦੁਸ਼ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਆਪਣੀ ਹੀ ਪਵਿੱਤਰ ਧਰਤੀ ’ਤੇ ਹਮਲੇ ਕਰ ਰਹੇ ਹਨ।

ਸਾਥੀਓ, ਸ਼ਾਂਤੀ ਅਤੇ ਸਥਿਰਤਾ ਦਾ ਕੋਈ ਵਿਕਲਪ ਨਹੀਂ ਹੁੰਦਾ ਹੈ। ਮੇਰੀ ਤਾਕੀਦ ਹੈ ਕਿ ਜੋ ਨੌਜਵਾਨ ਰਸਤੇ ਭਟਕ ਗਏ ਹਨ, ਉਹ ਮੁੱਖ ਧਾਰਾ ਵਿੱਚ ਵਾਪਸ ਮੁੜਨ। ਇਹ ਮੁੱਖ ਧਾਰਾ ਹੈ, ਉਨ੍ਹਾਂ ਦਾ ਪਰਿਵਾਰ, ਉਨ੍ਹਾਂ ਦੇ ਮਾਤਾ-ਪਿਤਾ। ਇਹ ਮੁੱਖ ਧਾਰਾ ਹੈ ਜੰਮੂ-ਕਸ਼ਮੀਰ ਦੇ ਵਿਕਾਸ ਵਿੱਚ ਉਨ੍ਹਾਂ ਦਾ ਸਰਗਰਮ ਯੋਗਦਾਨ। ਇਸ ਨੌਜਵਾਨ ਪੀੜ੍ਹੀ ’ਤੇ ਹੀ ਜ਼ਿੰਮੇਵਾਰੀ ਹੈ ਜੰਮੂ-ਕਸ਼ਮੀਰ ਦਾ ਗੌਰਵ, ਵਧਾਉਣ ਦੀ। ਜੰਮੂ-ਕਸ਼ਮੀਰ ਵਿੱਚ ਇੰਨੇ ਸਾਧਨ ਹਨ, ਇੰਨੇ ਸੰਸਾਧਨ ਹਨ, ਇੰਨ੍ਹੀ ਤਾਕਤ ਹੈ ਕਿ ਕੋਈ ਵਜ੍ਹਾ ਨਹੀਂ ਕਿ ਜੰਮੂ-ਕਸ਼ਮੀਰ, ਭਾਰਤ ਦੇ ਆਪਣੇ ਦੂਜੇ ਖੇਤਰਾਂ ਤੋਂ ਰਤੀ ਭਰ ਵੀ ਪਿੱਛੇ ਰਹੇ। ਭਟਕੇ ਹੋਏ ਨੌਜਵਾਨਾਂ ਵੱਲੋਂ ਉਠਾਇਆ ਗਿਆ ਹਰ ਪੱਥਰ, ਹਰ ਹਥਿਆਰ, ਉਨ੍ਹਾਂ ਦੇ ਆਪਣੇ ਜੰਮੂ-ਕਸ਼ਮੀਰ ਨੂੰ ਅਸਥਿਰ ਕਰਦਾ ਹੈ।

ਰਾਜ ਨੂੰ ਹੁਣ ਅਸਥਿਰਤਾ ਦੇ ਇਸ ਮਾਹੌਲ ਤੋਂ ਬਾਹਰ ਨਿਕਲਣਾ ਹੀ ਹੋਵੇਗਾ। ਭਵਿੱਖ ਲਈ,  ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ, ਉਨ੍ਹਾਂ ਨੂੰ ਸਿਰਫ਼ ਕਸ਼ਮੀਰ ਹੀ ਨਹੀਂ, ਭਾਰਤ ਦੇ ਵਿਕਾਸ ਦੀ ਮੁਖਧਾਰਾ ਨਾਲ ਵੀ ਜੁੜਨਾ ਹੋਵੇਗਾ। ਹਜ਼ਾਰਾਂ ਸਾਲਾਂ ਤੋਂ, ਅਸੀਂ ਇੱਕ ਭਾਰਤ ਮਾਂ ਦੀਆਂ ਸੰਤਾਨਾਂ ਹਾਂ। ਦੁਨੀਆ ਦੀ ਕੋਈ ਸ਼ਕਤੀ ਅਜਿਹੀ ਨਹੀਂ, ਜੋ ਭਰਾ ਨੂੰ ਭਰਾ ਤੋਂ ਦੂਰ ਕਰ ਸਕਦੀ ਹੈ। ਮਾਂ ਦੇ ਦੁੱਧ ਵਿੱਚ ਕਦੇ ਦਰਾਰ ਨਹੀਂ ਹੋ ਸਕਦਾ। ਜੋ ਲੋਕ ਦਹਾਕਿਆਂ ਤੋਂ ਇਸ ਯਤਨ ਵਿੱਚ ਲੱਗੇ ਹੋਏ ਸਨ, ਉਹ ਹੁਣ ਖ਼ੁਦ ਨਿਖਰਣ ਦੀ ਕਗਾਰ ’ਤੇ ਹਨ।

ਭਾਈਓ ਅਤੇ ਭੈਣੋਂ, ਮੈਂ ਫਿਰ ਕਹਾਂਗਾਂ, ਪਿਛਲੇ ਸਾਲ ਮੈਂ ਦੀਵਾਲੀ ਗੁਰੇਜ਼ ਵਿੱਚ ਜਵਾਨਾਂ ਦੇ ਨਾਲ ਮਨਾਈ ਸੀ ਤਾਂ ਇਸ ਸਾਲ ਰਮਜ਼ਾਨ ਦੇ ਮੌਕੇ ’ਤੇ ਇੱਥੇ ਤੁਹਾਡੇ ਸਾਰਿਆਂ ਦੇ ਵਿੱਚ ਹਾਂ। ਇਹੀ ਤਾਂ ਕਸ਼ਮੀਰ ਦੀ ਭਾਵਨਾ ਹੈ, ਇਹੀ ਤਾਂ ਇਸ ਧਰਤੀ ਦੀ ਦੇਸ਼ ਅਤੇ ਦੁਨੀਆ ਨੂੰ ਦੇਣ ਹੈ। ਇੱਥੇ ਸਭ ਦਾ ਸਵਾਗਤ ਹੈ, ਇੱਥੇ ਸਭ ਦਾ ਸਤਿਕਾਰ ਹੈ। ਇਹ ਉਸ ਪਰੰਪਰਾ ਦੀ ਧਰਤੀ ਹੈ ਜੋ ਦੇਸ਼-ਦੁਨੀਆ ਵਿੱਚ ਕਿਤੇ ਨਹੀਂ ਮਿਲਦੀ। ਇਸੇ ਧਰਤੀ ਨੂੰ ਪੰਥ ਅਤੇ ਸੰਪ੍ਰਦਾਵਾਂ ਤੋਂ ਜ਼ਿਆਦਾ ਪਰੰਪਰਾਵਾਂ ਨੇ ਸਿੰਚਿਆ ਹੈ। ਇਸ ਲਈ –

ਕਸ਼ਮੀਰੀਅਤ ਦੇ ਅਟਲ ਜੀ ਵੀ ਕਾਇਲ ਰਹੇ ਹਨ ਅਤੇ ਇਸੇ ਕਸ਼ਮੀਰੀਅਤ ਦਾ ਮੋਦੀ ਵੀ ਮੁਰੀਦ ਹੈ।

ਅਤੇ ਮੈਂ ਤਾਂ ਲਾਲ ਕਿਲ੍ਹੇ ਤੋਂ ਵੀ ਕਿਹਾ ਸੀ ਕਿ :

ਨ ਗਾਲੀ ਨਾਲ ਸਮੱਸਿਆ ਸੁਲਝਣ ਵਾਲੀ ਹੈ, ਨਾ ਗੋਲੀ ਨਾਲ ਸਮੱਸਿਆ ਸੁਲਝੇਗੀ, ਹਰ ਕਸ਼ਮੀਰੀ ਨੂੰ ਗਲੇ ਲਗਾਉਣ ਨਾਲ ਸਮੱਸਿਆ ਸੁਲਝੇਗੀ।

ਜੰਮੂ-ਕਸ਼ਮੀਰ ਦੇ ਵਿਕਾਸ ਲਈ ਰਾਜ ਅਤੇ ਕੇਂਦਰ ਸਰਕਾਰ ਦੇ ਕੋਲ ਨੀਤੀ ਵੀ ਹੈ, ਨੀਅਤ ਵੀ ਹੈ, ਅਤੇ ਫੈਸਲਾ ਲੈਣ ਵਿੱਚ ਵੀ ਅਸੀਂ ਕਦੇ ਪਿੱਛੇ ਨਹੀਂ ਰਹਿੰਦੇ ਹਾਂ। ਵਿਦਿਆਰਥੀਆਂ ’ਤੇ ਹਜ਼ਾਰਾਂ ਮੁਕੱਦਮਿਆਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਹੋਵੇ ਜਾਂ ਫਿਰ ਹੁਣੇ ਰਮਜ਼ਾਨ ਦੇ ਇਸ ਮੁਬਾਰਕ ਮਹੀਨੇ ਵਿੱਚ ਲਿਆ ਗਿਆ ਸੀਜ਼ ਫਾਇਰ ਦਾ ਫ਼ੈਸਲਾ, ਉਸ ਦੇ ਪਿੱਛੇ ਦੀ ਸੋਚ ਇਹੀ ਹੈ ਕਿ ਕਸ਼ਮੀਰ ਦੇ ਹਰ ਨੌਜਵਾਨ ਨੂੰ, ਇੱਥੋਂ ਦੇ ਹਰ ਵਿਅਕਤੀ ਨੂੰ ਸਥਿਰਤਾ ਮਿਲੇ, ਸਥਿਰਤਾ ਮਿਲੇ ਅਤੇ ਵਿਕਾਸ ਮਿਲੇ।

ਸਾਥੀਓ, ਇਹ ਸਿਰਫ਼ ਸੀਜ਼ ਫਾਇਰ ਨਹੀਂ ਹੈ, ਇਹ ਇਸਲਾਮ ਦੀ ਆੜ ਵਿੱਚ ਆਤੰਕਵਾਦ ਫੈਲਾਉਣ ਵਾਲਿਆਂ ਨੂੰ ਜ਼ਾਹਿਰ ਕਰਨ ਦਾ ਇੱਕ ਮਾਧਿਅਮ ਵੀ ਹੈ। ਮੈਂ ਸਮਝਦਾ ਹਾਂ ਕਿ ਜੰਮੂ-ਕਸ਼ਮੀਰ ਦੇ ਲੋਕ ਇਸ ਗੱਲ ਨੂੰ ਦੇਖ ਰਹੇ ਹਨ ਕਿ ਕਿਵੇਂ ਉਨ੍ਹਾਂ ਨੂੰ ਵਹਿਮ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਿਰਤਾ ਦੀ ਇਸੇ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਸਰਕਾਰ ਨੇ ਇੱਕ ਪ੍ਰਤੀਨਿਧੀ ਨੂੰ ਵੀ ਨਿਯੁਕਤ ਕੀਤਾ ਹੈ। ਜੋ ਜਨਤਾ ਵੱਲੋਂ ਚੁਣ ਹੋਏ ਪ੍ਰਤੀਨਿਧੀਆਂ ਤੋਂ, ਇੱਥੋਂ ਦੇ ਅਲਗ-ਅਲਗ ਸੰਗਠਨ-ਸੰਸਥਾਨਾਂ ਨਾਲ ਮਿਲ ਰਹੇ ਹਨ। ਅਤੇ ਮੈਂ ਚਾਹੁੰਦਾ ਹਾਂ ਕਿ ਜੋ ਵੀ ਆਪਣੀ ਗੱਲ ਜਾ ਕੇ ਦੱਸੇ। ਹਰ ਵਿਅਕਤੀ ਨਾਲ ਗੱਲਬਾਤ ਕਰ ਕੇ ਉਹ ਸ਼ਾਂਤੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਦਾ ਯਤਨ ਕਰ ਰਹੇ ਹਨ।

ਭਾਈਓ ਅਤੇ ਭੈਣੋਂ, ਸਰਕਾਰ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੀ। ਲੇਕਿਨ ਕਸ਼ਮੀਰੀਅਤ ਅਤੇ ਜਮਰੂਰਿਅਤ ਦੇ ਗਠਬੰਧਨ ਨੂੰ ਕਾਇਮ ਰੱਖਣ ਵਿੱਚ ਤੁਹਾਡੇ ਸਭ ਲੋਕਾਂ ਦੀ ਵੀ ਅਤੇ ਮੈਂ ਜੰਮੂ-ਕਸ਼ਮੀਰ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਤੁਹਾਡੇ ਸਾਰਿਆਂ ਦੀ ਵੀ, ਇੱਥੋਂ ਦੇ ਹਰ ਮਾਤਾ-ਪਿਤਾ ਦੀ, ਇੱਥੋਂ ਦੇ ਨੌਜਵਾਨਾਂ ਦੀ, ਬੁੱਧੀਜੀਵੀਆਂ ਦੀ ਅਤੇ ਧਰਮਗੁਰੂਆਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਸਭ ਤੋਂ ਵੱਡੀ ਭੂਮਿਕਾ ਹੈ।

ਮੈਂ ਚਾਹਾਂਗਾਂ ਕਿ ਤੁਸੀਂ, ਅਸੀਂ, ਸਾਰੇ ਆਪਣੀ ਸਾਰੀ ਸ਼ਕਤੀ ਸਿਰਫ਼ ਅਤੇ ਸਿਰਫ਼ ਜੰਮੂ-ਕਸ਼ਮੀਰ ਦੇ ਵਿਕਾਸ ’ਤੇ ਲਗਾਈਏ। ਹਰ ਸਮੱਸਿਆ, ਹਰ ਵਿਵਾਦ, ਹਰ ਭੇਦਭਾਵ ਦਾ, ਉਸ ਦਾ ਹਲ ਇੱਕ ਹੈ – ਵਿਕਾਸ, ਵਿਕਾਸ ਅਤੇ ਸਿਰਫ਼ ਵਿਕਾਸ।

New India ਦੇ ਨਾਲ ਹੀ New Jammu – Kashmir, ਸ਼ਾਂਤ ਅਤੇ ਖੁਸ਼ਹਾਲ ਜੰਮੂ-ਕਸ਼ਮੀਰ ਬਦਲਦੇ ਭਾਰਤ ਦੀ ਵਿਕਾਸ ਗਾਥਾ ਨੂੰ ਹੋਰ ਮਜਬੂਤ ਕਰੇਗਾ,  ਅਤੇ ਅਜਿਹਾ ਮੇਰਾ ਪੂਰਾ ਵਿਸ਼ਵਾਸ ਹੈ । ਅਤੇ ਮੈਂ ਇਸੇ ਵਿਸ਼ਵਾਸ ਦੇ ਨਾਲ ਤੁਹਾਡੇ ਲੋਕਾਂ ਦੇ ਵਿੱਚ ਵੀ ਆਪਣੀਆਂ ਭਾਵਨਾਵਾਂ ਨੂੰ ਮੈਂ ਖੋਲ੍ਹ ਕੇ ਪ੍ਰਗਟ ਕਰਦਾ ਹਾਂ । ਆਪਣੀ ਗੱਲ ਨੂੰ ਖੋਲ੍ਹ ਕੇ ਦੱਸਦਾ ਹਾਂ । ਅਤੇ ਮੈਂ ਦੁਨੀਆ ਦੇ ਲੋਕਾਂ ਨੂੰ ਵੀ ਕਹਿੰਦਾ ਹਾਂ –  ਸਾਰੀ ਦੁਨੀਆ ਦੇ ਦੇਸ਼ , ਜੋ ਵੀ ਇਨ੍ਹਾਂ ਰਸਤਿਆਂ ’ਤੇ ਚਲ ਪਏ ਹਨ ,  ਸਾਰੇ ਪਛਤਾ ਰਹੇ ਹਨ ।  ਸਭ ਵਾਪਸ ਪਰਤ ਰਹੇ ਹਨ । ਉਹ ਵਾਪਸ ਪਰਤਣ ਦਾ ਰਸਤਾ ਖੋਜ ਰਹੇ ਹਨ । ਅਤੇ ਇਸ ਲਈ ਅਮਨ-ਚੈਨ ਦੀ ਜ਼ਿੰਦਗੀ, ਭਾਈਚਾਰੇ ਦੀ ਜ਼ਿੰਦਗੀ ,  ਸ਼ਾਂਤੀ ਅਤੇ ਸਮ੍ਰਿਧੀ ਦੀ ਜ਼ਿੰਦਗੀ ,  ਸੁਖ – ਚੈਨ ਦੀ ਜ਼ਿੰਦਗੀ ,  ਇਸ ਵਿਰਾਸਤ ਨੂੰ ਅਸੀਂ ਅੱਗੇ ਵਧਾਉਣਾ ਹੈ ਅਤੇ ਇਸ ਦੇ ਲਈ ਕੇਂਦਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਰਹੇਗੀ । ਜਿਥੇ ਜ਼ਰੂਰਤ ਹੋਵੇਗੀ ਸਾਰੇ ਕਦਮ ਚੁੱਕਦੇ ਚਲੇ ਜਾਵਾਂਗੇ । ਤੁਹਾਡਾ ਸਾਥ ਅਤੇ ਸਹਿਯੋਗ ਰਹੇਗਾ ; ਅਸੀਂ ਜਿਸ ਚਾਹ ਨੂੰ ਲੈ ਕੇ ਨਿਕਲੇ ਹਾਂ ਉਹ ਚਾਹ ਅਸੀਂ ਪੂਰੀ ਕਰ ਕੇ ਰਹਾਂਗੇ ਅਤੇ ਫਿਰ ਇੱਕ ਵਾਰ ਸਾਡਾ ਇਹ ਕਸ਼ਮੀਰ, ਸਾਡਾ ਇਹ ਜੰਮੂ-ਕਸ਼ਮੀਰ, ਲੇਹ-ਲੱਦਾਖ, ਪੂਰਾ ਇਲਾਕਾ ਸਾਰੇ ਹਿੰਦੁਰਸਤਾਨੀਆਂ ਲਈ ਉਹੀ ਮੁਕਟਮਣੀ ਵਜੋਂ ਵਿੱਚ ਹਰ ਕਿਸੇ ਨੂੰ ਪਿਆਰ ਨਾਲ ਗਲੇ ਲਗਾਉਣ ਦਾ ਮੌਕਾ ਦੇਵੇਗਾ ।

ਇਸੇ ਭਾਵਨਾ ਦੇ ਨਾਲ ਸੇਠਾ-ਸੇਠਾ ਸ਼ੁਕਰੀਆ, ਅਜ਼ ਦੀਉ ਇਜ਼ਾਜਤ, ਖੁਦਾਈ ਥਈ ਨਵ ਖੋਸ਼ਤ ਖੁਸ਼ਹਾਲ

ਧੰਨਵਾਦ

****

ਅਤੁਲ ਤਿਵਾਰੀ / ਹਿਮਾਂਸ਼ੂ ਸਿੰਘ / ਨਿਰਮਲ ਸ਼ਰਮਾ