ਪੀਐੱਮਇੰਡੀਆ
ਜਦੋਂ ਅਸੀਂ ਸਰਦਾਰ ਸਾਹਿਬ ਦੀ ਜਯੰਤੀ ਮਨਾ ਰਹੇ ਹਾਂ ਅਤੇ ਜਦੋਂ ਅਸੀਂ ਏਕਤਾ ਦੀ ਗੱਲ ਕਰਦੇ ਹਾਂ, ਤਦ ਪਹਿਲਾਂ ਤਾਂ ਸੁਨੇਹਾ ਇਹੋ ਸਾਫ਼ ਹੈ ਕਿ ਮੈਂ ਭਾਜਪਾ ਵਾਲਾ ਹਾਂ, ਸਰਦਾਰ ਸਾਹਿਬ ਕਾਂਗਰਸੀ ਸਨ। ਪਰ ਓਨੀ ਹੀ ਸ਼ਾਨ ਨਾਲ, ਓਨੇ ਹੀ ਆਦਰ ਨਾਲ ਇਸ ਕੰਮ ਨੂੰ ਅਸੀਂ ਕਰ ਰਹੇ ਹਾਂ ਕਿਉਂਕਿ ਹਰ ਮਹਾਪੁਰਸ਼ ਦੇ ਆਪੋ-ਆਪਣੇ ਸਮੇਂ ਦੌਰਾਨ ਵੱਖੋ-ਵੱਖਰੇ ਵਿਚਾਰ ਰਹਿੰਦੇ ਹਨ ਅਤੇ ਵਿਚਾਰ ਨਾਲ ਵਿਵਾਦ ਵੀ ਬਹੁਤ ਸੁਭਾਵਕ ਹੁੰਦੇ ਹਨ ਪਰ ਮਹਾਪੁਰਸ਼ਾਂ ਦੇ ਯੋਗਦਾਨ ਨੂੰ ਬਾਅਦ ਦੀਆਂ ਪੀੜ੍ਹੀਆਂ ਵਿੱਚ ਵੰਡਣ ਲਈ ਉਪਯੋਗ ਕਰਨ ਦਾ ਹੱਕ ਨਹੀਂ ਹੈ। ਉਸ ਵਿੱਚ ਜੋੜਨ ਵਾਲੀਆਂ ਚੀਜ਼ਾਂ ਲੱਭਣਾ, ਆਪਣੇ-ਆਪ ਨੂੰ ਜੋੜਨਾ ਅਤੇ ਹਰੇਕ ਨੂੰ ਜੇ ਜੋੜ ਸਕਦੇ ਹਾਂ ਤਾਂ ਜੋੜਨ ਦਾ ਯਤਨ ਕਰਨਾ। ਮੈਂ ਹੈਰਾਨ ਹਾਂ ਕਿ ਕੁਝ ਲੋਕ ਇਸ ਵਾਰ ਮੇਰੇ ਉੱਤੇ ਦੋਸ਼ ਲਾ ਰਹੇ ਹਨ ਕਿ ਤੁਸੀਂ ਕੌਣ ਹੁੰਦੇ ਹੋ, ਸਰਦਾਰ ਸਾਹਿਬ ਦੀ ਜਯੰਤੀ ਮਨਾਉਣ ਵਾਲੇ। ਇਹ ਗੱਲ ਸਹੀ ਹੈ ਪਰ ਸਰਦਾਰ ਸਾਹਿਬ ਅਜਿਹੇ ਸਨ, ਜਿਸ ਦੇ ਪਰਿਵਾਰ ਨੇ ਕੋਈ ਕਾਪੀਰਾਈਟ ਲਿਆ ਹੋਇਆ ਨਹੀਂ ਹੈ। ਅਤੇ ਉਂਝ ਵੀ ਜਨਤਕ ਜੀਵਨ ਵਿੱਚ ਜਿਸ ਨੇ ਆਪਣੇ ਪਰਿਵਾਰ ਲਈ ਕੁਝ ਨਹੀਂ ਕੀਤਾ ਸੀ, ਜੋ ਵੀ ਕੀਤਾ, ਜਿੰਨਾ ਵੀ ਕੀਤਾ ਇੱਕ ਜ਼ਿੰਮੇਵਾਰੀ ਦੇ ਰੂਪ ਵਿੱਚ ਕੀਤਾ, ਜ਼ਿੰਮੇਵਾਰੀ ਵਜੋਂ ਕੀਤਾ, ਸਿਰਫ਼ ਅਤੇ ਸਿਰਫ਼ ਦੇਸ਼ ਲਈ ਕੀਤਾ।
ਜੇ ਇਹ ਗੱਲਾਂ ਅੱਜ ਦੀ ਪੀੜ੍ਹੀ ਨੂੰ ਉਦਾਹਰਣ ਵਜੋਂ ਪੇਸ਼ ਕਰਾਂਗੇ, ਤਾਂ ਅਸੀਂ ਨੂੰ ਕਹਿ ਸਕਦੇ ਹਾਂ ਕਿ ਬਈ ਠੀਕ ਹੈ ਪਰਿਵਾਰ ਹੈ ਪਰ ਥੋੜ੍ਹਾ ਦੇਸ਼ ਦਾ ਵੀ ਤਾਂ ਦੇਖੋ। ਇਸ ਲਈ ਅਜਿਹੇ ਅਨੇਕਾਂ ਮਹਾਪੁਰਸ਼, ਕੋਈ ਇੱਕ ਨਹੀਂ ਹੈ, ਅਨੇਕਾਂ ਮਹਾਪੁਰਸ਼ ਹਨ, ਜਿਨ੍ਹਾਂ ਦੇ ਜੀਵਨ ਨੂੰ ਨਵੀਂ ਪੀੜ੍ਹੀ ਸਾਹਮਣੇ ਪੂਰੀ ਸ਼ਾਨ ਨਾਲ ਸਾਨੂੰ ਪੇਸ਼ ਕਰਨਾ ਚਾਹੀਦਾ ਹੈ। ਬਹੁਤ ਘੱਟ ਗੱਲਾਂ ਹਨ, ਜੋ ਬਾਹਰ ਆਉਂਦੀਆਂ ਹਨ। ਸਾਡੇ ਦੇਸ਼ ਵਿੱਚ ਕਿਸੇ ਨੂੰ ਚੇਤੇ ਰੱਖਣ ਲਈ ਜਿੰਨਾ ਕੰਮ ਕਰਨਾ ਚਾਹੀਦਾ ਹੈ ਪਰ ਕੁਝ ਲੋਕ ਇੰਨੇ ਮਹਾਨ ਸਨ, ਇੰਨੇ ਮਹਾਨ ਸਨ ਕਿ ਉਨ੍ਹਾਂ ਨੂੰ ਸੱਦਣ ਲਈ ਵੀ 70-70 ਸਾਲ ਤੱਕ ਯਤਨ ਕੀਤੇ, ਪਰ ਸਫ਼ਲਤਾ ਨਹੀਂ ਮਿਲੀ ਹੈ। ਇਸ ਲਈ ਸਰਦਾਰ ਸਾਹਿਬ ਦੇ ਜੀਵਨ ਦੀਆਂ ਕਈ ਗੱਲਾਂ।
ਕਦੇ-ਕਦੇ ਅਸੀਂ ਸੁਣਦੇ ਹਾਂ ਕਿ ਸ਼ਾਸਨ ਵਿਵਸਥਾ ਵਿੱਚ Women reservation ਮਹਿਲਾਵਾਂ ਲਈ ਰਾਖਵਾਂਕਰਨ। ਤੁਹਾਨੂੰ ਬਹੁਤ ਸਾਰੇ ਨਾਮ ਮਿਲਣਗੇ, ਜੋ claim ਕਰਦੇ ਹੋਣਗੇ ਜਾਂ ਉਨ੍ਹਾਂ ਦੇ ਚੇਲੇ claim ਕਰਦੇ ਹੋਣਗੇ ਕਿ women ਰਾਖਵੇਂਕਰਨ ਦਾ credit ਫਲਾਣੇ-ਫਲਾਣੇ ਨੂੰ ਜਾਂਦਾ ਹੈ। ਪਰ ਮੈਂ ਜਿੰਨਾ ਪੜ੍ਹਿਆ ਹੈ, ਉਸ ਵਿੱਚ 1930 ‘ਚ, ਜਦੋਂ ਸਰਦਾਰ ਵੱਲਭ ਭਾਈ ਪਟੇਲ ਅਹਿਮਦਾਬਾਦ ਮਿਉਂਸਪਲ ਪਾਰਟੀ ਦੇ ਪ੍ਰਧਾਨ ਸਨ, ਉਨ੍ਹਾਂ 33% Women reservation ਦਾ ਪ੍ਰਸਤਾਵ ਕੀਤਾ ਹੋਇਆ ਹੈ। ਹੁਣ ਜਦੋਂ ਉਹ ਮੁੰਬਈ ਪ੍ਰੈਜ਼ੀਡੈਂਸੀ ਨੂੰ ਗਿਆ, ਤਾਂ ਉਨ੍ਹਾਂ ਨੇ ਇਸ ਨੂੰ ਕੂੜੇ ਦੀ ਟੋਕਰੀ ਵਿੱਚ ਸੁੱਟ ਦਿੱਤਾ, ਉਸ ਨੂੰ ਮਨਜ਼ੂਰ ਨਹੀਂ ਹੋਣ ਦਿੱਤਾ। ਇਹ ਚੀਜ਼ਾਂ ਇੱਕ ਦੂਰ-ਦ੍ਰਿਸ਼ਟੀ ਵਾਲੇ ਮਹਾਪੁਰਸ਼ ਕਿਵੇਂ ਸੋਚਦੇ ਹਨ, ਇਸ ਦੇ ਉਦਾਹਰਨ ਹਨ।
ਸਰਦਾਰ ਸਾਹਿਬ ਦੇ ਵਿਅਕਤਿਤਵ ਦੀ ਝਲਕ ਮਹਾਤਮਾ ਗਾਂਧੀ ਨੇ ਇੱਕ ਥਾਂ ਬਹੁਤ ਮਜ਼ੇਦਾਰ ਲਿਖੀ ਹੈ। ਅਹਿਮਦਾਬਾਦ ਦੀ ਮਿਉਂਸਪਲ ਪਾਰਟੀ ਦੇ ਉਹ ਪ੍ਰਧਾਨ ਸਨ, ਤਾਂ ਉੱਥੇ ਇੱਕ ਵਿਕਟੋਰੀਆ ਗਾਰਡਨ ਹੈ। ਅਤੇ ਇਹ ਸਰਦਾਰ ਸਾਹਿਬ ਕਿਵੇਂ ਸੋਚਦੇ ਸਨ, ਉਨ੍ਹਾਂ ਨੇ ਵਿਕਟੋਰੀਆ ਗਾਰਡਨ ਵਿੱਚ ਲੋਕਮਾਨਯ ਤਿਲਕ ਦਾ ਬੁੱਤ ਲਗਵਾਇਆ। ਕਿਵੇਂ ਲਗਿਆ ਹੋਵੇਗਾ, ਉਸ ਵੇਲੇ ਅੰਗਰੇਜ਼ਾਂ ਨੂੰ, ਤੁਸੀਂ ਕਲਪਨਾ ਕਰ ਸਕਦੇ ਹੋ ਅਤੇ ਸ਼ਾਇਦ ਉਹ ਦੇਸ਼ ਵਿੱਚ ਲੋਕਮਾਨਯ ਤਿਲਕ ਜੀ ਦਾ ਇਕੱਲਾ ਬੁੱਤ ਹੈ, ਜੋ ਸਿੰਘਾਸਨ ਉੱਤੇ ਬੈਠ ਕੇ ਉਨ੍ਹਾਂ ਕਲਪਨਾ ਕੀਤੀ, ਅਤੇ ਬਣਾਇਆ।
ਦੂਜੀ ਵਿਸ਼ੇਸ਼ਤਾ ਗਾਂਧੀ ਜੀ ਨੂੰ ਬੇਨਤੀ ਕੀਤੀ ਗਈ ਕਿ ਇਸ ਦਾ ਉਦਘਾਟਨ ਤੁਸੀਂ ਕਰੋ।
ਤੀਜਾ, ਉਨ੍ਹਾਂ ਕਿਹਾ ਕਿ ਮੈਂ ਨਹੀਂ ਰਹਾਂਗਾ ਅਤੇ ਗਾਂਧੀ ਜੀ ਨੇ ਉਸ ਦਿਨ ਡਾਇਰੀ ‘ਚ ਲਿਖਿਆ ਹੈ ਉਸ ਉਦਘਾਟਨ ਸਮਾਰੋਹ ਬਾਰੇ, ਉਨ੍ਹਾਂ ਲਿਖਿਆ ਕਿ ਅਹਿਮਦਾਬਾਦ ਮਿਉਂਸਪਲ ਕਾਰਪੋਰੇਸ਼ਨ ਵਿੱਚ ਕੌਣ ਬੈਠਾ ਹੈ। ਉਸ ਨੇ ਜੇ ਜਾਣਨਾ ਹੈ, ਤਾਂ ਇਸ ਫ਼ੈਸਲੇ ਤੋਂ ਪਤਾ ਚੱਲਦਾ ਹੈ ਕਿ ਕੋਈ ਸਰਦਾਰ ਬੈਠਾ ਹੈ। ਸ਼ਬਦ ਵੱਖ-ਵੱਖ ਹੋ ਸਕਦੇ ਹਨ, ਮੈਨੂੰ ਵਾਕ ਪੂਰਾ ਯਾਦ ਨਹੀਂ ਹੈ ਪਰ ਇਹ ਗਾਂਧੀ ਜੀ ਨੇ, ਖ਼ੁਦ ਨੇ ਕਿ ਸਰਦਾਰ ਅਹਿਮਦਾਬਾਦ ਮਿਉਂਸਪਲ ਪਾਰਟੀ ਵਿੱਚ ਆਏ ਹਨ ਭਾਵ ਅਹਿਮਦਾਬਾਦ ਵਿੱਚ ਹਿੰਮਤ ਆਈ ਹੈ। ਇਸ ਪ੍ਰਕਾਰ ਦਾ ਭਾਵ ਉਨ੍ਹਾਂ ਪ੍ਰਗਟ ਕੀਤਾ।
ਅਸੀਂ ਇਤਿਹਾਸ ਵਿੱਚ ਇਸ ਗੱਲ ਨੂੰ ਜਾਣਦੇ ਹਾਂ ਕਿ ਉਸ ਨੂੰ ਉਂਝ ਠੀਕ ਢੰਗ ਨਾਲ ਨਹੀਂ ਰੱਖਿਆ ਜਾਂਦਾ। ਕਿਸੇ ਪਾਰਟੀ ਦੇ ਇਤਿਹਾਸ ਨੂੰ ਵੇਖੀਏ, ਤਦ ਵੀ pages ਨੂੰ ਕਿਤੇ ਲੱਭਣਾ ਪਵੇ, ਹੈ। ਦੇਸ਼ ਆਜ਼ਾਦ ਹੋਇਆ, ਤਦ ਅਗਵਾਈ ਦੇਣ ਦਾ ਵਿਸ਼ਾ ਸੀ। ਰਾਜਾਂ ਵੱਲੋਂ ਜੋ ਪ੍ਰਸਤਾਵ ਹੈ। ਉਹ ਬਹੁਤ ਇੱਕ ਸਰਦਾਰ ਸਾਹਿਬ ਦੇ ਪੱਖ ਵਿੱਚ ਆਏ, ਪੰਡਤ ਨਹਿਰੂ ਦੇ ਹੱਕ ਵਿੱਚ ਨਹੀਂ ਆਏ। ਪਰ ਗਾਂਧੀ ਜੀ ਦਾ ਵਿਅਕਤਿਤਵ ਅਜਿਹਾ ਸੀ, ਉਨ੍ਹਾਂ ਨੂੰ ਲੱਗਾ ਕਿ ਨਹੀਂ ਸਰਦਾਰ ਸਾਹਿਬ ਦੀ ਥਾਂ ਕੋਈ ਹੋਰ ਹੁੰਦਾ, ਤਾਂ ਚੰਗਾ ਹੋਵੇ। ਨਹਿਰੂ ਨੂੰ ਬਣਾਉਣ ਵਿੱਚ ਉਨ੍ਹਾਂ ਨੂੰ ਜ਼ਰਾ, ਸ਼ਾਇਦ ਮਨ ਵਿੱਚ ਇਹ ਵੀ ਰਿਹਾ ਹੋਵੇ, ਮੈਂ ਨਹੀਂ ਜਾਣਦਾ ਰਿਹਾ ਹਾਂ, ਪਰ ਸ਼ਾਇਦ, ਮੈਂ ਵੀ ਗੁਜਰਾਤੀ ਅਤੇ ਇਸ ਨੂੰ ਵੀ ਗੁਜਰਾਤੀ ਦਾ ਬਣਾਵਾਂਗਾ, ਤਾਂ ਪਤਾ ਨਹੀਂ ਸ਼ਾਇਦ।
ਖ਼ੈਰ, ਇਹ ਤਾਂ ਮੇਰਾ ਸਾਹਿਤਕ ਤਰਕ ਹੈ, ਇਤਿਹਾਸਕ ਪ੍ਰਮਾਣ ਤਾਂ ਨਹੀਂ ਹੈ। ਮੈਂ ਮਜ਼ਾਕ ਵਿੱਚ ਆਖ ਰਿਹਾ ਹਾਂ ਪਰ ਲੋਕਾਂ ਨੂੰ ਲਗਦਾ ਹੈ ਕਿ ਬਈ ਵੇਖੋ ਸਰਦਾਰ ਸਾਹਿਬ ਕਿਹੋ ਜਿਹੇ ਹਨ। ਕੋਈ revolt ਨਹੀਂ ਕੀਤਾ, ਤੁਫ਼ਾਨ ਖੜ੍ਹਾ ਨਹੀਂ ਕੀਤਾ, ਮਿਉਂਸਪਲ ਪਾਰਟੀ ਦੇ ਪ੍ਰਧਾਨ ਦਾ ਮਾਮਲਾ ਹੋਵੇ, ਤਾਂ ਵੀ ਚੰਗਾ, ਮੇਰੇ ਬਾਅਦ 30 ਲੋਕ ਹਨ ਆ ਜਾਓ, ਇਹੋ ਹੁੰਦਾ ਹੈ ਜੀ, ਅਜਿਹਾ ਨਹੀਂ ਕੀਤਾ। ਪਰ ਇਹ ਨਹੀਂ ਕੀਤਾ ਇਹ ਗੱਲ ਓਨੀ ਜ਼ਿਆਦਾ ਉਜਾਗਰ ਨਹੀਂ ਹੋਣ ਦਿੱਤੀ ਜਾ ਰਹੀ ਹੈ ਪਰ ਸਚਾਈ ਨੂੰ ਨਕਾਰਿਆ ਨਹੀਂ ਜਾ ਸਕਦਾ। ਪਰ ਸਰਦਾਰ ਸਾਹਿਬ ਕੌਣ ਸਨ, ਇਸ ਗੱਲ ਦਾ ਪਤਾ ਇੱਕ ਹੋਰ ਘਟਨਾ ਤੋਂ ਮਿਲਦਾ ਹੈ। ਪਹਿਲੀ ਨਵੰਬਰ, 1926 ਭਾਵ ਠੀਕ ਕੱਲ੍ਹ 01 ਨਵੰਬਰ ਹੈ, 90 ਸਾਲ ਪਹਿਲਾਂ। ਜਦ ਕਿ ਸਰਦਾਰ ਸਾਹਿਬ ਅਹਿਮਦਾਬਾਦ ਮਿਉਂਸਪਲ ਪਾਰਟੀ ਦੇ ਪ੍ਰਧਾਨ ਸਨ ਅਤੇ Standing Committee ਦੀ ਚੋਣ ਸੀ। ਹੁਣ ਸਭ ਦਾ ਅਨੁਰੋਧ ਸੀ ਕਿ ਪ੍ਰਧਾਨ ਅਤੇ Standing Committee ਦੇ ਚੇਅਰਮੈਨ ਇੱਕ ਰਹੇ, ਤਾਂ ਇਸ ਕਾਰੋਬਾਰ ਨੂੰ ਚਲਾਉਣਾ ਸੁਵਿਧਾਜਨਕ ਹੋਵੇਗਾ। ਤਦ ਸਭ ਦੇ ਅਨੁਰੋਧ ਉੱਤੇ ਸਰਦਾਰ ਸਾਹਿਬ ਚੋਣਾਂ ਵਿੱਚ ਖੜ੍ਹੇ ਹੋਏ। ਉਨ੍ਹਾਂ ਸਾਹਮਣੇ ਇੱਕ ਮਿਸਟਰ ਦੌਲਤਰਾਏ ਕਰ ਕੇ ਸਨ, ਉਹ ਖੜ੍ਹੇ ਹੋਏ। ਅਤੇ ਦੋਵਾਂ ਨੂੰ 23-23 ਵੋਟਾਂ ਮਿਲੀਆਂ। ਤਦ casting vote ਆਇਆ ਪ੍ਰਧਾਨ ਚੁਣਨ ਦਾ। ਜੋ ਸਰਦਾਰ ਪਟੇਲ ਸਨ। ਖ਼ੁਦ ਉਮੀਦਵਾਰ ਵੀ ਸਨ ਅਤੇ casting vote ਕਰਨਾ ਸੀ ਅਤੇ ਦੇਸ਼ ਨੂੰ ਹੈਰਾਨੀ ਹੋਵੇਗੀ ਕਿ ਸਰਦਾਰ ਪਟੇਲ ਨੇ ਆਪਣੇ ਖ਼ੁਦ ਦੇ ਵਿਰੁੱਧ ਵੋਟ ਪਾਈ ਸੀ। ਜੋ ਗੱਲ ਦੇਸ਼ ਦੀ ਅਜ਼ਾਦੀ ਦੇ ਸਮੇਂ ਮਹਾਤਮਾ ਗਾਂਧੀ ਦੀਆਂ ਨਜ਼ਰਾਂ ਸਾਹਮਣੇ ਹੋਈ ਸੀ, ਉਹ ਗੱਲ 01 ਨਵੰਬਰ, 1926 ਨੂੰ 90 ਵਰ੍ਹੇ ਪਹਿਲਾਂ ਇੱਕ ਮਹਾਪੁਰਸ਼ ਨੇ, ਜਿਸ ਉੱਤੇ ਕੋਈ ਗਾਂਧੀ ਦਾ ਵਿਅਕਤਿਤਵ ਦਾ ਦਬਾਅ ਨਹੀਂ ਸੀ ਉਸ ਵੇਲੇ। ਉਨ੍ਹਾਂ ਦੀ ਆਤਮਾ ਦੀ ਅਵਾਜ਼ ਕਹਿ ਰਹੀ ਸੀ ਮੈਂ ਇਸ ਮਿਉਂਸਪਲ ਪਾਰਟੀ ਨੂੰ ਚਲਾਉਣਾ ਹੈ। Casting vote ਨਾਲ ਮੈਂ ਬੈਠਾਂ, ਠੀਕ ਨਹੀਂ ਹਾਂ। ਚੰਗਾ ਹੋਵੇਗਾ casting vote ਆਪਣੇ ਵਿਰੁੱਧ ਮੈਂ ਦੇ ਦੇਵਾਂ ਅਤੇ ਉਸ ਨੂੰ ਮੈਂ ਬਿਠਾ ਦੇਵਾਂ, ਉਨ੍ਹਾਂ ਨੂੰ ਬਿਠਾ ਦਿੱਤਾ। ਕੀ ਇਹ ਚੀਜ਼ਾਂ ਮੌਜੂਦਾ ਸਿਆਸੀ ਜੀਵਨ ਦੇ ਹਰ ਛੋਟੇ-ਮੋਟੇ ਵਿਅਕਤੀ ਨੂੰ ਸਿੱਖਣ ਲਈ ਕੰਮ ਆਉਣ ਵਾਲੀਆਂ ਹਨ ਕਿ ਨਹੀਂ ਹਨ। ਜੇ ਹਨ, ਤਾਂ ਉਸ ਨੂੰ ਉਜਾਗਰ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ। ਬੱਸ ਇੰਨਾ ਕੁ ਕੰਮ ਕਰਨ ਦਾ ਯਤਨ ਕਰ ਰਿਹਾ ਹਾਂ। ਤੁਸੀਂ ਕਲਪਨਾ ਕਰੋ ਕਿ ਕੋਈ ਬਹੁਤਾ ਪੁਰਾਣਾ ਇਤਿਹਾਸ ਨਹੀਂ ਹੈ, 47, 48, 49 ਦਾ ਕਾਲਖੰਡ।
ਅੱਜ ਸਾਹਿਬ, ਕਿੰਨਾ ਹੀ ਵੱਡਾ ਆਗੂ ਹੋਵੇ, ਇੱਕ ਮਿਉਂਸਪਲ ਪਾਰਟੀ ਦੇ ਪ੍ਰਧਾਨ ਨੂੰ ਕਹੇ ਕਿ ਬਈ ਠੀਕ ਹੈ, ਤੇਰਾ ਸਭ ਕੁਝ ਹੈ। ਮੰਨ ਲਿਆ ਪਰ ਮੇਰਾ ਮਨ ਕਰਦਾ ਹੈ ਤੂੰ ਛੱਡ ਦੇਵੇਂ। ਕੀ ਕੋਈ, ਉਸ ਦੀ ਪੁਸ਼ਤੈਨੀ ਜਾਇਦਾਦ ਹੈ, ਕੀ ਉਸ ਦੇ ਮਾਪਿਆਂ ਨੇ ਮਿਹਨਤ ਕਰ ਕੇ ਹਾਸਲ ਕੀਤੀ ਹੋਈ ਹੈ? ਲੋਕਤੰਤਰ ਵਿੱਚ ਲੋਕਾਂ ਨੇ ਮੌਕਾ ਦਿੱਤਾ ਹੈ, ਪੰਜ ਸਾਲਾਂ ਲਈ ਦਿੱਤਾ ਹੈ ਅਤੇ ਲੋੜ ਪੈ ਗਈ ਕਿ ਤਿੰਨ ਸਾਲਾਂ ਬਾਅਦ ਤੁਸੀਂ ਛੱਡ ਦੇਵੋ। ਕੋਈ ਮੈਨੂੰ ਦੱਸੋ ਕਿ ਕੀ ਛੱਡੇਗਾ। ਅਤੇ ਪਤਾ ਨਹੀਂ ਛੱਡੇਗਾ ਤਾਂ ਕੀ ਕੁਝ ਕਰੇਗਾ। ਇਸ ਗੱਲ ਨੂੰ ਤਾਂ ਅਸੀਂ ਭਲੀਭਾਂਤ ਸਮਝਦੇ ਹਾਂ ਕਿ ਕੋਈ ਛੱਡਦਾ ਨਹੀਂ ਹੈ। ਇੱਥੇ ਵੀ ਸਾਹਿਬ ਜੇ ਕੋਈ ਵੱਡਾ ਮਹਿਮਾਨ ਆ ਜਾਵੇ ਅਤੇ ਕੁਰਸੀ ਛੱਡਣੀ ਹੁੰਦੀ ਹੈ, ਤਾਂ ਅਸੀਂ ਇੰਝ ਦੇਖਾਂਗੇ। ਇੰਝ ਲੱਗੇਗਾ ਕਿ ਉਸ ਨੂੰ ਪਤਾ ਹੀ ਨਹੀਂ ਕਿ ਉਹ ਆਏ ਹਨ। ਮਨੁੱਖ ਦਾ ਬੁਨਿਆਦੀ ਸੁਭਾਅ ਹੈ ਸਾਹਿਬ। ਅਸੀਂ ਬੱਸ ਵਿੱਚ, ਹਵਾਈ ਜਹਾਜ਼ ਵਿੱਚ ਦੌਰੇ ਉੱਤੇ ਜਾਂਦੇ ਹਾਂ ਕਦੇ, travelling ਕਰਦੇ ਹਾਂ, ਨਾਲ ਦੀ ਸੀਟ ਖ਼ਾਲੀ ਹੈ। ਅਸੀਂ ਆਪਣੀ ਕਿਤਾਬ ਰੱਖੀ, ਮੋਬਾਇਲ ਫ਼ੋਨ ਰੱਖਿਆ ਅਤੇ ਜਹਾਜ਼ ਚਲਣ ਦੀ ਤਿਆਰੀ ਵਿੱਚ ਹੈ, ਬੱਸ ਚਲਣ ਦੀ ਤਿਆਰੀ ਵਿੱਚ ਹੈ। ਇੰਨੇ ਨੂੰ last ਵਿੱਚ ਜਿਵੇਂ ਕੋਈ passenger ਆ ਗਿਆ, ਉਹ ਸੀਟ ਤਾਂ ਸਾਡੀ ਨਹੀਂ ਸੀ, ਖ਼ਾਲੀ ਸੀ। ਅਤੇ ਅਸੀਂ ਕੁਝ ਰੱਖਿਆ ਸੀ। ਸਾਨੂੰ ਇੰਨਾ ਉਹ ਆਦਮੀ ਬੁਰਾ ਲਗਦਾ ਹੈ ਯਾਰ। ਇਹ ਕਿੱਥੋਂ ਆ ਗਿਆ। ਸਭ ਚੁੱਕਣਾ ਪੈਂਦਾ ਹੈ। ਮੈਂ ਸੱਚ ਬੋਲ ਰਿਹਾ ਹਾਂ ਨਾ? ਪਰ ਤੁਹਾਨੂੰ ਪੂਰਾ ਭਰੋਸਾ ਹੈ ਕਿ ਮੈਂ ਤੁਹਾਡੀ ਗੱਲ ਨਹੀਂ ਦੱਸ ਰਿਹਾ ਹਾਂ।
ਮਨੁੱਖ ਦਾ ਸੁਭਾਅ ਹੈ। ਪਰ ਤੁਸੀਂ ਕਲਪਨਾ ਕਰੋ ਕਿ ਇਸ ਮਹਾਪੁਰਸ਼ ਦਾ ਵਿਅਕਤਿਤਵ ਕਿਹੋ ਜਿਹਾ ਹੋਵੇਗਾ। ਸਰਦਾਰ ਸਾਹਿਬ ਦੇ ਅੰਦਰ ਉਹ ਕਿਹੜਾ ਤੇਜ-ਪੁੰਜ ਹੋਵੇਗਾ। ਅਜਿਹੇ ਰਜਵਾੜੇ ਗਏ, ਜਿਨ੍ਹਾਂ ਦੇ ਪੁਰਖਿਆਂ ਨੇ ਆਪਣੀ ਤਲਵਾਰ ਦੀ ਨੋਕ ਉੱਤੇ ਕਦੇ ਇਹ ਸੱਤਾ ਹਾਸਲ ਕੀਤੀ ਸੀ, ਆਪਣੇ ਬਾਹੂਬਲ ਨਾਲ ਲਈ ਹੋਈ ਸੀ। ਆਪਣੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਸਨ ਪਰ ਸਰਦਾਰ ਸਾਹਿਬ ਨੇ ਕਿਹਾ ਬਈ ਵਕਤ ਬਦਲ ਚੁੱਕਾ ਹੈ, ਦੇਸ਼ ਜਾਗ ਰਿਹਾ ਹੈ ਅਤੇ ਉਨ੍ਹਾਂ ਛਿਣ ਵਿੱਚ ਹੀ signature ਕਰ ਦਿੱਤਾ। ਪੁਰਖਿਆਂ ਦਾ ਸੈਂਕੜੇ ਸਾਲ ਪੁਰਾਣਾ ਰਾਜੇ-ਰਜਵਾੜਿਆਂ ਦਾ ਰਾਜ-ਪਾਟ ਦੇ ਦਿੱਤਾ ਇੱਕ ਇਨਸਾਨ ਨੂੰ ਸਾਹਿਬ। ਕਲਪਨਾ ਕਰੋ ਕਿ ਉਸ ਵਿਅਕਤਿਤਵ ਦੀ ਉਚਾਈ ਕਿੰਨੀ ਵੱਡੀ ਹੋਵੇਗੀ।
ਮੈਂ ਗੁਜਰਾਤ ਤੋਂ ਹਾਂ। ਗੁਜਰਾਤ ਵਿੱਚ ਖੱਤਰੀ ਅਤੇ ਪਟੇਲ, ਲੰਮੇ ਸਮੇਂ ਤੋਂ ਇੱਕ ਤਰ੍ਹਾਂ ਤੂੰ-ਤੂੰ, ਮੈਂ-ਮੈਂ ਵਾਲਾ ਮਾਮਲਾ ਰਿਹਾ ਹੈ। ਪਟੇਲੀ ਖੇਤੀ ਕਰਨ ਵਾਲੇ ਲੋਕਾਂ ਨੂੰ ਲੱਗਦਾ ਸੀ ਕਿ ਲੋਕ ਸਾਨੂੰ ਦਬਾਉਂਦੇ ਹਨ। ਉਨ੍ਹਾਂ ਨੂੰ ਜਾਪਦਾ ਸੀ ਕਿ ਇਨ੍ਹਾਂ ਨੂੰ ਕੋਈ ਸਮਝ ਨਹੀਂ ਹੈ, ਅਸੀਂ ਰਾਜੇ ਹਾਂ, ਆਦਿ-ਆਦਿ ਚਲਦਾ ਰਹਿੰਦਾ ਹੈ ਸਾਡੇ ਸਮਾਜ ਵਿੱਚ ਇੱਥੇ ਕੋਈ ਛੋਟੀ-ਵੱਡੀ। ਸਾਹਿਬ ਕਲਪਨਾ ਕਰੋ ਇੱਕ ਪਟੇਲ ਦਾ ਪੁੱਤਰ, ਖੱਤਰੀ ਸਿਆਸੀ ਆਗੂ, ਰਾਜਪੁਰਸ਼ ਨੂੰ ਆਖ ਰਿਹਾ ਹੈ, ਛੱਡ ਦੇਵੋ ਅਤੇ ਇੱਕ ਪਟੇਲ ਬੇਟੇ ਦੀ ਗੱਲ ਮੰਨ ਕੇ ਖੱਤਰੀ ਛੱਡ ਦਿੰਦਾ ਹੈ। ਸਮਾਜ ਵਿੱਚ ਇਸ ਤੋਂ ਵੱਡੀ ਤਾਕਤ ਕੀ ਹੁੰਦੀ ਹੈ। ਕਿੰਨੀ ਵੱਡੀ ਤਾਕਤ ਹੈ ਇਹ। ਅਤੇ ਉਸ ਅਰਥ ਵਿੱਚ ਅਸੀਂ ਵੇਖੀਏ। ਇੱਕ-ਇੱਕ ਪੱਖ, ਸਰਦਾਰ ਸਾਹਿਬ ਦੀ ਸਮਰੱਥਾ ਨੂੰ ਪ੍ਰਗਟ ਕਰਨ ਦਾ ਯਤਨ।
ਇੱਥੇ ਇੱਕ ਡਿਜੀਟਲ ਮਿਊਜ਼ੀਅਮ ਬਣਾਇਆ ਗਿਆ ਹੈ। ਇਹ ਸੰਪੂਰਨ ਸਰਦਾਰ ਤਾਂ ਹੋ ਨਹੀਂ ਸਕਦੇ ਹਨ। ਅਸੀਂ ਸਭ ਮਿਲ ਕੇ ਕੋਸ਼ਿਸ਼ ਕਰੀਏ, ਤਦ ਵੀ ਸਰਦਾਰ ਇੰਨੇ ਵੱਡੇ ਸਨ ਕਿ ਕੁਝ ਨਾ ਕੁਝ ਤਾਂ ਛੁੱਟ ਹੀ ਜਾਵੇਗਾ। ਪਰ ਸਭ ਨੇ ਮਿਲ ਕੇ ਯਤਨ ਕੀਤਾ ਹੈ। ਅਤੇ ਸੰਪੂਰਨ ਸਰਦਾਰ ਨੂੰ ਹਾਸਲ ਕਰਨ, ਵੇਖਣ, ਸਮਝਣ ਲਈ ਖਿੜਕੀ ਖੋਲ੍ਹਣ ਦਾ ਕੰਮ ਇਸ ਯਤਨ ਵਿੱਚ ਹੈ, ਮੈਂ ਇੰਨਾ ਹੀ ਦਾਅਵਾ ਕਰਦਾ ਹਾਂ, ਵੱਧ ਨਹੀਂ ਕਰਦਾ। ਆਧੁਨਿਕ ਟੈਕਨਾਲੋਜੀ ਦਾ ਭਰਪੂਰ ਯਤਨ ਕੀਤਾ ਗਿਆ ਹੈ। ਘਟਨਾਵਾਂ ਨੂੰ ਸਜੀਵ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਮੂਲ ਸੰਦੇਸ਼ ਇਹ ਹੈ ਕਿ ਅੱਜ ਦੀ ਪੀੜ੍ਹੀ ਦੀ ਜ਼ਿੰਮੇਵਾਰੀ ਹੈ ‘ਭਾਰਤ ਦੀ ਏਕਤਾ ਉੱਤੇ ਜ਼ੋਰ ਦੇਣਾ’। ਅਸੀਂ ਲੋਕ ਸਵੇਰੇ-ਸ਼ਾਮ ਵੇਖਦੇ ਹੋਵਾਂਗੇ। ਅਜਿਹਾ ਲੱਗਦਾ ਹੈ ਜਿਵੇਂ ਅਸੀਂ ਖਿੰਡਣ ਲਈ ਰਾਹ ਲੱਭ ਰਹੇ ਹਾਂ। ਜਿਵੇਂ ਅਸੀਂ binocular ਲੈ ਕੇ ਬੈਠੇ ਹੋਏ ਹਾਂ ਕਿ ਕਿਸੇ ਕੋਣੇ ਵਿੱਚ ਖਿੰਡਣ ਦੀ ਚੀਜ਼ ਮਿਲਦੀ ਹੈ, ਤਾਂ ਪਕੜੋ ਯਾਰ। ਖਿੰਡਾਓ, ਵੰਡੋ, ਤੋੜੋ। ਵਿਭਿੰਨਤਾਵਾਂ ਨਾਲ ਭਰਿਆ ਹੋਇਆ ਇਹ ਦੇਸ਼ ਇੰਝ ਨਹੀਂ ਚੱਲ ਸਕਦਾ ਹੈ। ਸਾਨੂੰ ਯਤਨਾਂ ਨਾਲ ਏਕਤਾ ਦੇ ਮੰਤਰ ਨੂੰ ਜਿਊਣਾ ਪਵੇਗਾ। ਜਿਉਂ ਕੇ ਦਿਖਾਉਣਾ ਹੋਵੇਗਾ ਅਤੇ ਇੱਕ ਤਰ੍ਹਾਂ ਨਾਲ ਸਾਡੀ ਸੱਭਿਆਚਾਰਕ ਵਿਰਾਸਤ ਦੇ ਰੂਪ ਵਿੱਚ ਉਸ ਦੀ ਅੰਤਰ-ਸਾਧਨਾ ਕਰਨੀ ਪਵੇਗੀ ਅਤੇ ਪੀੜ੍ਹੀ ਦਰ ਪੀੜ੍ਹੀ ਉਸ ਨੂੰ percolate ਕਰਨਾ ਪਵੇਗਾ।
ਅਸੀਂ ਇਸ ਦੇਸ਼ ਨੂੰ ਖਿੰਡਣ ਨਹੀਂ ਦੇ ਸਕਦੇ ਅਤੇ ਤਦ ਜਾ ਕੇ ਸਾਨੂੰ ਅਜਿਹੇ ਮਹਾਪੁਰਸ਼ ਦਾ ਜੀਵਨ, ਉਨ੍ਹਾਂ ਦੀਆਂ ਗੱਲਾਂ, ਸਾਡੇ ਕੰਮ ਆਉਂਦੀਆਂ ਹਨ। ਇਤਿਹਾਸ ਗਵਾਹ ਹੈ ਕਿ ਕਿਸੇ ਸਮੇਂ ਵੀ ਤਾਂ ਅੰਤਰ-ਵਿਰੋਧਾਂ ਕਾਰਨ, ਹੰਕਾਰ ਕਾਰਨ, ਮੇਰੇ-ਤੇਰੇ ਦੇ ਭਾਵ ਕਾਰਨ, ਇਹ ਦੇਸ਼ ਸਮਰੱਥਾਵਾਨ ਸੀ, ਫਿਰ ਵੀ ਖਿੰਡਿਆ ਹੋਇਆ ਸੀ। ਇੱਕ ਚਾਣਕਯ ਨਾਂਅ ਦਾ ਮਹਾਪੁਰਸ਼ ਸੀ, 400 ਸਾਲ ਪਹਿਲਾਂ, ਉਸ ਨੇ ਸਮੁੱਚੇ ਹਿੰਦੁਸਤਾਨ ਨੂੰ ਇੱਕ ਕਰਨ ਦਾ ਸਫ਼ਲ ਯਤਨ ਕੀਤਾ ਸੀ ਅਤੇ ਹਿੰਦੁਸਤਾਨ ਦੀਆਂ ਸੀਮਾਵਾਂ ਨੂੰ ਕਿੱਥੇ ਤੱਕ ਲੈ ਗਿਆ ਸੀ ਉਹ ਇਨਸਾਨ। ਉਸ ਤੋਂ ਬਾਅਦ ਸਰਦਾਰ ਸਾਹਿਬ ਸਨ, ਜਿਨ੍ਹਾਂ ਨੇ ਇਹ ਕੰਮ ਕੀਤਾ। ਸਾਡੇ ਲੋਕਾਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਤੁਸੀਂ ਵੇਖਿਆ ਹੋਵੇਗਾ ਕਿ ਸਾਡਾ ਕੋਈ ਬੱਚਾ Spanish language ਸਿੱਖਦਾ ਹੈ, ਤਦ ਸਾਡੇ ਘਰ ਵਿੱਚ ਜੋ ਮਹਿਮਾਨ ਆਉਂਦਾ ਹੈ, ਉਸ ਦੇ ਸਾਹਮਣੇ ਨਮੂਨਾ ਪੇਸ਼ ਕਰਦੇ ਹਾਂ, ਮੇਰੇ ਬੇਟੇ ਨੂੰ Spanish ਆਉਂਦੀ ਹੈ, ਮੇਰੀ ਬੱਚੀ ਨੂੰ French ਆਉਂਦੀ ਹੈ। ਵਧੀਆ ਗੱਲ ਹੈ, ਮੈਂ ਇਸ ਦੀ ਆਲੋਚਨਾ ਨਹੀਂ ਕਰ ਰਿਹਾ ਹਾਂ। ਹਰੇਕ ਨੂੰ ਲੱਗਦਾ ਹੈ ਕਿ ਆਪਣੇ career ਵਿੱਚ ਜ਼ਰੂਰੀ ਹੈ। ਪਰ ਕਦੇ ਇਸ ਗੱਲ ਦਾ ਮਾਣ ਨਹੀਂ ਹੁੰਦਾ ਕਿ ਅਸੀਂ ਪੰਜਾਬ ਵਿੱਚ ਪੈਦਾ ਹੋਏ ਪਰ ਮੇਰਾ ਇੱਕ ਬੱਚਾ ਹੈ ਮਲਿਆਲਮ ਭਾਸ਼ਾ ਬਹੁਤ ਵਧੀਆ ਬੋਲਦਾ ਹੈ, ਇਹ ਕਹਿਣ ਦਾ… ਅਸੀਂ ਉੜੀਸਾ ਵਿੱਚ ਰਹਿੰਦੇ ਸਾਂ ਪਰ ਮਰਾਠੀ ਬਹੁਤ ਵਧੀਆ ਬੋਲਦੇ ਸਾਂ, ਉਸ ਨੂੰ ਮਰਾਠੀ ਕਵਿਤਾਵਾਂ ਆਉਂਦੀਆਂ ਹਨ। ਸਾਡਾ ਇੱਕ ਬੱਚਾ ਹੈ, ਰੇਡੀਓ ਉੱਤੇ ਸਵੇਰੇ-ਸਵੇਰੇ ਰਵੀਂਦਰ ਸੰਗੀਤ ਸੁਣਦਾ ਹੈ, ਉਸ ਨੂੰ ਬੰਗਾਲੀ ਗੀਤ ਬਹੁਤ ਵਧੀਆ ਲੱਗਦੇ ਹਨ। ਰਵੀਂਦਰ ਸੰਗੀਤ ਉਸ ਨੂੰ ਬਹੁਤ ਪਿਆਰਾ ਲੱਗਦਾ ਹੈ, ਇਹ ਮਨ ਕਿਉਂ ਨਹੀਂ ਕਰਨਾ ਚਾਹੀਦਾ। ਮੈਂ ਪੰਜਾਬ ਵਿੱਚ ਰਹਿੰਦਾ ਹਾਂ ਪਰ ਕਦੇ ਮਹਿਮਾਨ ਆਉਂਦੇ ਹਨ, ਤਾਂ ਕਹਿੰਦਾ ਹਾਂ, ਮੈਨੂੰ ਡੋਸਾ ਬਣਾਉਣਾ ਆਉਂਦਾ ਹੈ, ਇਹ ਤਾਂ ਸਿੱਖ ਗਏ ਹਾਂ। ਮੈਂ ਕੇਰਲ ਜਾਵਾਂ, ਤਾਂ ਕੋਈ ਆਖੇ ਮੋਦੀ ਜੀ ਤੁਸੀਂ ਆਏ ਹੋ, ਚਲੋ ਢੋਕਲਾ ਖੁਆ ਦਿੰਦਾ ਹਾਂ। ਇਨ੍ਹਾਂ ਚੀਜ਼ਾਂ ਨਾਲਤਾਂ ਸਾਡੇ ਵਿੱਚ ਥੋੜ੍ਹਾ-ਬਹੁਤ ਅੰਤਰ ਸੰਪਰਕ ਵਧ ਰਿਹਾ ਹੈ। ਪਰ ਯਤਨਾਂ ਨਾਲ ਸਾਨੂੰ ਆਪਣੇ ਦੇਸ਼ ਬਾਰੇ ਜਾਣਨਾ ਚਾਹੀਦਾ ਹੈ, ਜਿਊਣਾ ਚਾਹੀਦਾ ਹੈ। ਸਾਨੂੰ ਆਪਣਾ ਵਿਸਥਾਰ ਕਰਨਾ ਚਾਹੀਦਾ ਹੈ। ਮੈਂ ਕਿਸੇ ਇੱਕ ਰਾਜ ਵਿੱਚ ਭਾਵੇਂ ਪੈਦਾ ਹੋਇਆ, ਇੱਕ ਭਾਸ਼ਾ ਵਿੱਚ ਚਾਹੇ ਪੜ੍ਹਿਆ-ਵਧਿਆ ਪਰ ਇਹ ਮੇਰਾ ਦੇਸ਼ ਹੈ, ਸਭ ਕੁਝ ਮੇਰਾ ਹੈ। ਮੈਨੂੰ ਉਸ ਨਾਲ ਜੁੜਨਾ ਚਾਹੀਦਾ ਹੈ। ਇਹ ਗੌਰਵ ਦੀ ਭਾਵਨਾ ਸਾਨੂੰ ਏਕਤਾ ਦੇ ਮੰਤਰ ਨੂੰ ਜਿਊਣ ਲਈ ਰਾਹ ਵਿਖਾਉਂਦੀ ਹੈ।
ਸਾਡੇ ਦੇਸ਼ ਵਿੱਚ, ਇਸ ਗੱਲ ਉੱਤੇ ਤਾਂ ਬਹੁਤ ਝਗੜਾ ਹੋਇਆ ਕਿ ਹਿੰਦੀ ਭਾਸ਼ਾ ਨੂੰ ਮੰਨਾਂਗੇ ਕਿ ਨਹੀਂ ਮੰਨਾਂਗੇ ਪਰ ਜੇ ਅਸੀਂ carefully ਕੁਸ਼ਲਤਾਪੂਰਬਕ ਸਾਰੀਆਂ ਭਾਸ਼ਾਵਾਂ ਨੂੰ ਆਪਣੇ ਵਿੱਚ ਸਮੇਟੀਏ, ਇਹ ਸੰਘਰਸ਼ ਲਈ ਕੋਈ chance ਨਹੀਂ ਹੈ ਜੀ। ਤੁਸੀਂ ਵੇਖੋ ਕਦੇ-ਕਦੇ ਕੋਈ ਸ਼ਬਦ ਸਾਡੇ ਧਿਆਨ ਨਹੀਂ ਆਉਂਦਾ ਹੈ, ਤਾਂ ਅੰਗਰੇਜ਼ੀ ਸ਼ਬਦ ਦੀ ਵਰਤੋਂ ਕਰਦੇ ਹਾਂ। ਆਪਣੀ ਭਾਸ਼ਾ ਵਿੱਚ ਸਮਝਦਾ ਨਹੀਂ, ਤਾਂ ਅਸੀਂ ਬਹੁਤ ਆਸਾਨੀ ਨਾਲ ਅੰਗਰੇਜ਼ੀ ਸ਼ਬਦ ਬੋਲ ਲੈਂਦੇ ਹਾਂ। ਪਰ ਕਦੀ-ਕਦਾਈਂ ਧਿਆਨ ਆਉਂਦਾ ਹੈ ਕਿ ਮੇਰੀ ਭਾਸ਼ਾ ਵਿੱਚ ਵਧੀਆ ਸ਼ਬਦ ਨਹੀਂ ਹੈ, ਤਦ ਮੈਂ ਅੰਗਰੇਜ਼ੀ ਦੀ ਮਦਦ ਲੈਂਦਾ ਹਾਂ ਪਰ ਜੇ ਮਰਾਠੀ ਭਾਸ਼ਾ ਦੇਖਾਂ, ਬੰਗਾਲੀ ਦੇਖਾਂ, ਤਮਿਲ ਦੇਖਾਂ, ਤਦ ਇਸ ਲਈ ਉਨ੍ਹਾਂ ਵਧੀਆ ਸ਼ਬਦ ਲੱਭ ਕੇ ਕੱਢਿਆ ਹੈ। ਮੈਂ ਕਿਉਂ ਨਾ ਉਸ ਨੂੰ adopt ਕਰਾਂ। ਮੈਂ ਆਸਾਨੀ ਨਾਲ ਆਪਣੇ ਦੇਸ਼ ਦੀ ਕਿਸੇ ਭਾਸ਼ਾ ਦਾ ਵਧੀਆ ਸ਼ਬਦ ਹੈ, ਤਾਂ adopt ਕਿਉਂ ਨਾ ਕਰਾਂ। ਪਰ ਇਹ ਮੈਨੂੰ ਗਿਆਨ ਹੀ ਨਹੀਂ ਹੈ ਕਿ ਉਸ ਅਗਿਆਨ ਤੋਂ ਮੈਨੂੰ ਮੁਕਤੀ ਮਿਲਣੀ ਚਾਹੀਦੀ ਹੈ, ਆਪਣਿਆਂ ਨੂੰ ਜਾਣਨਾ ਚਾਹੀਦਾ ਹੈ।
ਇਹ ਛੋਟਾ ਜਿਹਾ ਯਤਨ ਹੈ। ਇਸ ਵਿੱਚੋਂ ਬੋਲਚਾਲ ਦੇ 100 ਵਾਕ ਕੱਢੇ। ਕਿਵੇਂ ਹੋ, ਨੇੜੇ ਵਧੀਆ ਖਾਣਾ ਕਿੱਥੇ ਮਿਲੇਗਾ, ਇਸ ਸ਼ਹਿਰ ਦੀਅਬਾਦੀ ਕਿੰਨੀ ਹੈ, ਆੱਟੋ-ਰਿਕਸ਼ਾ ਦਾ ਸਟੈਂਡ ਕਿੱਥੇ ਹੈ, ਛੋਟੇ-ਛੋਟੇ ਸੁਆਲ। ਮੈਨੂੰ ਬੀਮਾਰੀ ਜਿਹਾ ਲੱਗਦਾ ਹੈ, ਕੀ ਨੇੜੇ ਕੋਈ ਡਾਕਟਰ ਮਿਲੇਗਾ, ਅਜਿਹੇ ਛੋਟੇ-ਛੋਟੇ ਵਾਕ। ਹਰ ਭਾਸ਼ਾ ਵਿੱਚ ਉਹ ਵਾਕ ਉਪਲੱਬਧ ਹਨ। ਜਿਸ ਦਿਨ ਲੋਕਾਂ ਨੇ ਇਹ ਹੱਥ ਵਿੱਚ, ਆਨਲਾਈਨ ਵੀ available ਹੈ। ਉਸ ਨੂੰ ਲੱਗੇਗਾ, ਚੰਗਾ ਬਈ ਅਸੀਂ ਕੇਰਲ ਜਾ ਰਹੇ ਹਾਂ, ਚਲੋ ਯਾਰ ਇਹ 100 ਵਾਕ ਫੜ ਲੈਂਦੇ ਹਾਂ, ਕਿਤੇ ਔਖਿਆਈ ਨਹੀਂ ਆਵੇਗੀ, ਇਸ ਤੋਂ ਗੱਲ ਕਰ ਲਵਾਂਗੇ, ਮਿਲ ਜਾਵੇਗਾ। ਸਾਡੀ ਆਪਣੀ ਵਿਰਾਸਤ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਇਸ ਪ੍ਰੋਗਰਾਮ ਨੂੰ ਅੱਜ ਅਸੀਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ launch ਕਰ ਰਹੇ ਹਾਂ ਅਤੇ ਯਤਨ ਸ਼ੁਰੂ ਵਿੱਚ ਇਹ ਹੈ। ਤੁਸੀਂ ਵੇਖਿਆ ਹੋਵੇਗਾ ਕਿ ਦੇਸ਼ ਵਿੱਚ ਹਰੇਕ ਨੂੰ ਗਲੋਬਲ ਬੋਲਣ ਦਾ, ਜ਼ਰੂਰਤ ਵੀ ਹੈ, ਮੈਂ ਇਸ ਦਾ ਵਿਰੋਧੀ ਨਹੀਂ ਹਾਂ।
ਇੱਕ ਰਾਜ ਰੂਸ ਦੇ ਇੱਕ ਇੱਕ ਰਾਜ ਨਾਲ ਤਾਂ ਜੁੜ ਜਾਵੇਗਾ, ਇੱਕ ਸ਼ਹਿਰ ਅਮਰੀਕਾ ਦੇ ਇੱਕ ਸ਼ਹਿਰ ਨਾਲ ਤਾਂ ਜੁੜ ਜਾਵੇਗਾ। ਪਰ ਮੇਰੇ ਆਪਣੇ ਦੇਸ਼ ਵਿੱਚ ਮੈਂ ਕਿਸੇ ਸ਼ਹਿਰ ਨਾਲ ਜੁੜਾਂ, ਮੈਂ ਆਪਣੇ ਹੀ ਦੇਸ਼ ਵਿੱਚ ਕਿਸੇ ਰਾਜ ਨਾਲ ਜੁੜਾਂ, ਮੇਂ ਆਪਣੇ ਹੀ ਦੇਸ਼ ਵਿੱਚ ਕਿਸੇ ਯੂਨੀਵਰਸਿਟੀ ਨਾਲ ਜੁੜਾਂ, ਇਨ੍ਹਾਂ ਚੀਜ਼ਾਂ ਨੂੰ ਅਸੀਂ ਕਿਉਂ ਨਹੀਂ ਕਰਦੇ। ਇਹ ਸਹਿਜ ਚੀਜ਼ਾਂ ਹਨ, ਜੋ ਤਾਕਤ ਵਧਾਉਂਦੀਆਂ ਹਨ। ਅੱਜ ਜਿਹੜੇ ਛੇ ਰਾਜਾਂ ਨੇ ਦੂਜੇ ਦੇ ਰਾਜ ਨਾਲ ਸਮਝੌਤਾ ਕੀਤਾ ਹੈ, ਉਸ ਦਾ ਮਤਲਬ ਹੋਇਆ ਕਿ ਇੱਕ ਸਾਲ ਲਈ ਇਹ ਰਾਜ ਉਸ ਰਾਜ ਨਾਲ ਵੱਖੋ-ਵਖਰੀ ਕਿਸਮ ਦੇ ਅਜਿਹੇ ਕੰਮ ਕਰਨਗੇ, ਤਾਂ ਜੋ ਦੋਵੇਂ ਇੱਕ-ਦੂਜੇ ਨੂੰ ਭਲੀਭਾਂਤ ਸਮਝਣ, ਸਹਿਯੋਗ ਕਰਨ ਅਤੇ ਵਿਕਾਸ ਦੀ ਯਾਤਰਾ ਵਿੱਚ ਸਹਿ-ਯਾਤਰੀ ਬਣਨ। ਪ੍ਰੋਗਰਾਮਾਂ ਦਾ ਸਰੂਪ ਬਹੁਤ ਭਾਰੀ ਰੱਖਣ ਦੀ ਜ਼ਰੂਰਤ ਨਹੀਂ ਹੈ, ਹਲਕਾ-ਫੁਲਕਾ। ਮੰਨ ਲਵੋ ਕੇਰਲ ਨੇ ਮਹਾਰਾਸ਼ਟਰ ਨਾਲ ਸਮਝੌਤਾ ਕੀਤਾ, ਜਾਂ ਉੜੀਸਾ ਅਤੇ ਮਹਾਰਾਸ਼ਟਰ ਹੋਇਆ ਸ਼ਾਇਦ। ਮੰਨ ਲਵੋ ਉੜੀਸਾ ਅਤੇ ਮਹਾਰਾਸ਼ਟਰ ਨੇ ਸਮਝੌਤਾ ਕੀਤਾ ਹੈ। ਕੀ ਅਸੀਂ 2070 ਵਿੱਚ ਮਹਾਰਾਸ਼ਟਰ ਦੇ ਸਕੂਲਾਂ ਅਤੇ colleges ਤੋਂ ਜੋ tourist ਜਾਣਗੇ, ਉਨ੍ਹਾਂ ਨੂੰ ਆਖਾਂਗੇ ਕਿ ਬਈ 2070 ਵਿੱਚ ਤੁਸੀਂ ਉੜੀਸਾ ਜ਼ਰੂਰ ਜਾਓ। ਉੜੀਸਾ ਤੋਂ ਜੋ ਜਾਣਗੇ 2070 ਵਿੱਚ tour ਲਈ, tour ਵਿੱਚ ਤਾਂ ਜਾਂਦੇ ਹੀ ਹਨ, ਤੁਸੀਂ ਇਸ ਵਾਰ ਮਹਾਰਾਸ਼ਟਰ ਜਾਓ। ਫਿਰ ਇਹ ਵੀ ਤੈਟ ਕਰ ਸਕਦੇ ਹਾਂ ਕਿ ਇਹ ਯੂਨੀਵਰਸਿਟੀ ਉਸ ਜ਼ਿਲ੍ਹੇ ਵਿੱਚ ਗਈ, ਇਹ ਯੂਨੀਵਰਸਿਟੀ ਉਸ ਜ਼ਿਲ੍ਹੇ ਵਿੱਚ ਜਾਏਗੀ, ਜੋੜ ਸਕਦੇ ਹਾਂ।
ਪਹਿਲਾਂ ਜਾਂਦੇ ਸਨ ਤਾਂ ਧਰਮਸ਼ਾਲਾ ਜਾਂ ਹੋਟਲ ਵਿੱਚ ਰਹਿੰਦੇ ਸਨ, ਇਸ ਵਾਰ ਤੈਅ ਕਰੀਏ ਕਿ ਨਹੀਂ, ਇਸ ਯੋਜਨਾ ਅਧੀਨ ਆਏ ਹੋ, 100 student ਆਏ ਹਨ। ਸਾਡੇ ਇਸ ਕਾਲਜ ਦੇ 100 student ਦੇ ਘਰ ਵਿੱਚ ਤੁਹਾਡੇ 100 ਲੋਕ ਰਹਿਣਗੇ। 100 ਪਰਿਵਾਰ। ਅਤੇ ਜਦੋਂ ਘਰ ਵਿੱਚ ਰਹਿਣਗੇ, ਤਾ ਸਵੇਰੇ ਕਿਵੇਂ ਉੱਠਦੇ ਹਾਂ, ਕਿਵੇਂ ਪੂਜਾ ਕਰਦੇ ਹਾਂ, ਕਿਵੇਂ ਖਾਣਾ ਖਾਂਦੇ ਹਾਂ, ਕੀ variety ਹੁੰਦੀ ਹੈ, ਮਾਪਿਆਂ ਨਾਲ ਕਿਹੋ ਜਿਹਾ ਵਿਵਹਾਰ। ਸਭ ਚੀਜ਼ਾਂ, ਉਹ ਆਪਣੇ-ਆਪ ਜਿਊਣ ਲੱਗੇਗਾ। ਹੁਣ ਇਸ ਲਈ ਖ਼ਰਚਾ ਵੀ ਘੱਟ ਹੋ ਜਾਵੇਗਾ tour ਨਾਲ। ਖ਼ਰਚਾ ਮੇਰੇ ਧਿਆਨ ਵਿੱਚ ਥੋੜ੍ਹਾ ਛੇਤੀ ਆਉਂਦਾ ਹੈ।
ਹੁਣ ਮੈਨੂੰ ਦੱਸੋ। ਹਾਲੇ ਇਨ੍ਹੀਂ ਦਿਨੀ ਮੈਂ ਵੇਖਿਆ ਹੈ ਕਿ ਸਮੁੱਚੇ ਦੇਸ਼ ਵਿੱਚ ਦੇਸ਼-ਭਗਤੀ ਦਾ ਇੱਕ ਭਾਵ ਮਜ਼ਬੂਤੀ ਨਾਲ ਵਧਿਆ ਹੈ। ਹਰ ਕੋਈ ਦੀਵਾਲੀ ਦਾ ਦੀਵਾ ਬਾਲ਼ਦਾ ਹੈ ਪਰ ਉਸ ਲੂੰ ਉਸ ਦੇਸ਼ ਦਾ ਜਵਾਨ ਦਿਸਦਾ ਹੈ। ਦੇਸ਼ ਦੇ ਜਵਾਨਾਂ ਦੀ ਸ਼ਹਾਦਤ ਦਿਸਦੀ ਹੈ, ਭਾਵ ਪੈਦਾ ਹੋਇਆ ਹੈ। ਕੀ ਅਸੀਂ ਪੰਜ ਵਧੀਆ ਗੀਤ। ਹੁਣ ਮਹਾਰਾਸ਼ਟਰ ਦੇ ਲੋਕ ਸਕੂਲਾਂ ਵਿੱਚ ਪੰਜ ਗੀਤ, ਇੱਕ ਸਾਲ ਵਿੱਚ ਉੜੀਆ ਭਾਸ਼ਾ ਵਿੱਚ ਗਾਉਣਾ ਸ਼ੁਰੂ ਕਰਨ ਅਤੇ ਉੜੀਆ ਭਾਸ਼ਾ ਪੜ੍ਹਨ ਵਾਲੇ, ਉੜੀਸਾ ਵਾਲੇ ਪੰਜ ਮਰਾਠੀ ਗੀਤ ਗਾਉਣੇ ਸ਼ੁਰੂ ਕਰਨ, ਤਾਂ ਜਦੋਂ ਮਿਲਾਂਗੇ ਤਾਂ ਭਾਵ ਕੀ ਜਾਗੇਗਾ, ਤੁਸੀਂ ਖ਼ੁਦ ਹੀ ਦੱਸ ਦੇਵੋ। ਸਾਡੀ ਇੱਕ ਕਹਾਵਤ ਹੈ ਕਿ ਕਿਸੇ ਭਾਸ਼ਾ ਵਿੱਚ ਅਸੀਂ ਬੋਲਦੇ ਹੋਵਾਂਗੇ ਪਰ ਤੁਸੀਂ ਵੇਖਿਆ ਹੋਵੇਗਾ ਕਿ ਸਾਡੀਆਂ ਕਹਾਵਤਾਂ ਦਾ ਜੋ central thread ਹੁੰਦਾ ਹੈ, ਉਹ common ਹੁੰਦਾ ਹੈ। ਸ਼ਬਦ ਵੱਖ ਹੋਣਗੇ, ਪ੍ਰਗਟਾਵਾ ਵੱਖ ਹੋਵੇਗਾ ਪਰ ਜਦੋਂ ਸੁਣਾਂਗੇ ਅਤੇ ਅਰਥ ਸਮਝਾਂਗੇ, ਤਦ ਪਤਾ ਹੈ, ਚੰਗਾ ਇਹ ਕਹਾਣੀ, ਕਹਾਵਤ ਤਾਂ ਸਾਡੇ ਹਰਿਆਣਵੀ ‘ਚ ਵੀ ਹੈ ਯਾਰ, ਅਸੀਂ ਤਾਂ ਕਦੇ-ਕਦੇ ਬੋਲਦੇ ਹਾਂ। ਇਸ ਦਾ ਮਤਲਬ ਕਿ ਸਾਨੂੰ ਜੋਡਨ ਵਾਲੀ ਤਾਕਤ ਤਾਂ ਪਈ ਹੈ। ਇੱਕ ਵਾਰ ਪਤਾ ਚੱਲ ਜਾਂਦਾ ਹੈ ਯਾਰ, ਤੂੰ ਵੀ ਤਾਂ ਉਹੀ ਗੱਲ ਕਰਦਾ ਹੈਂ, ਜੋ ਮੈਂ ਕਰਦਾ ਹਾਂ। ਮਤਲਬ ਤੁਸੀਂ ਅਤੇ ਮੈਂ ਭਾਸ਼ਾ ਵੱਖ ਹੋਵੇ ਪਰ ਅਲੱਗ ਨਹੀਂ ਹਾਂ। ਪਹਿਰਾਵਾ ਵੱਖਰਾ ਹੋਵੇ ਪਰ ਅਲੱਗ ਨਹੀਂ ਹਾਂ, ਖਾਣਾ-ਪੀਣਾ ਵੱਖਰਾ ਹੋਵੇ ਪਰ ਅਲੱਗ ਨਹੀਂ ਹਾਂ। ਅਸੀਂ ਇੱਕ ਹਾਂ। ਇਹ ਆਪਣੇ-ਆਪ ਪੈਦਾ ਹੋਵੇਗਾ।
ਦੇਸ਼ ਨੂੰ ਖਿੰਡਾਉਣ ਲਈ ਬਹੁਤ ਰਸਤੇ ਲੱਭੇ ਗਏ ਹਨ, ਏਕਤਾ ਨੂੰ ਤਾਂ ਅਸੀਂ taken for granted ਮੰਨ ਲਿਆ ਅਤੇ ਉਸ ਕਾਰਨ ਖਿੰਡਾਅ ਨੇ ਕੀ ਬਰਬਾਦੀ ਲਿਆਂਦੀ ਹੈ, ਉਸ ਵੱਲ ਸਾਡਾ ਧਿਆਨ ਨਹੀਂ ਗਿਆ। 50 ਸਾਲਾਂ ‘ਚ ਇੰਨੀਆਂ ਬੁਰਾਈਆਂ ਨੂੰ ਅਸੀਂ ਆਪਣੇ ਅੰਦਰ ਦਾਖ਼ਲ ਹੋਣ ਦਿੱਤਾ ਹੈ ਕਿ ਉਹ ਬੁਰਾ ਹੈ, ਉਹ ਵੀ ਪਤਾ ਨਹੀਂ ਚੱਲਦਾ। ਇੰਨੀ ਹੱਦ ਤੱਕ ਘੁਸ ਗਿਆ ਹੈ। ਤਦ ਜਾ ਕੇ ਸਾਨੂੰ ਯਤਨਾਂ ਨਾਲ ਏਕਤਾ ਵਾਲੀਆਂ ਜਿੰਨੀਆਂ ਚੀਜ਼ਾਂ ਹਨ, ਉਨ੍ਹਾਂ ਨੂੰ ਫੜਨਾ ਹੋਵੇਗਾ ਅਤੇ ਮੈਂ ਇਸ ਨੂੰ ਕੇਵਲ ਸਕੂਲ, ਕਾਲਜ ਤੱਕ ਸੀਮਤ ਨਹੀਂ ਰੱਖਣਾ ਚਾਹੁੰਦਾ। ਮੰਨ ਲਓ ਉੜੀਸਾ ਦੇ ਕਿਸਾਨ ਮੱਛੀ ਦੇ ਕੰਮ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹਨ। ਛੋਟੇ-ਛੋਟੇ ਤਲਾਬ ਵਿੱਚੋਂ ਵੀ ਵਧੀਆ ਮੱਛੀ ਤਿਆਰ ਕਰਦੇ ਹਨ, ਵਧੀਆ ਮਾਰਕਿਟ ਮਿਲਦੀ ਹੈ, ਤਾਂ ਮਹਾਰਾਸ਼ਟਰ ਵਿੱਚ ਵੀ ਤਾਂ ਨਿੱਕੇ-ਨਿੱਕੇ ਤਲਾਬ ਵਿੱਚ ਮੱਛੀ ਪੈਦਾ ਕਰਨ ਵਾਲਿਆਂ ਨੂੰ ਆ ਕੇ ਸਿਖਾ ਸਕਦੇ ਹਨ। ਆਰਥਿਕ ਦ੍ਰਿਸ਼ਟੀ ਤੋਂ ਵੀ ਫ਼ਾਇਦੇਮੰਦ ਹੈ। ਮੰਨ ਲਓ, ਉਹ ਉਨ੍ਹਾਂ ਦੀ ਖੇਤੀ ਪੈਡੀ, ਚਾਵਲਾਂ ਦੀ ਖੇਤੀ ਕਰਨ ਦਾ ਉਨ੍ਹਾਂ ਦਾ ਤਰੀਕਾ ਹੈ। ਉੱਥੇ ਵੱਧ ਪਾਣੀ ਹੈ, ਇੱਥੇ ਝੋਨੇ ਦੀ ਖੇਤੀ ਕਰਨ ਵਿੱਚ ਔਖਿਆਈ ਕੀ ਹੈ, ਉਨ੍ਹਾਂ ਨੂੰ ਘੱਟ ਪਾਣੀ ਨਾਲ ਚਾਵਲਾਂ ਦੀ ਖੇਤੀ ਕਰਨੀ ਸਿਖਾਈ ਜਾਵੇ। ਅਤੇ ਉਨ੍ਹਾਂ ਦਾ ਜ਼ਿਆਦਾ yield ਹੈ, ਉਹ ਕਿਆ ਦੇ ਕਿਸਾਨਾਂ ਨੂੰ ਦਿਖਾਇਆ ਜਾਵੇ। Agriculture revolution ਦਾ ਉਹ ਕਾਰਨ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ। ਬਿਨਾ ਕਿਸੇ ਯੂਨੀਵਰਸਿਟੀ ਦੀ ਮਦਦ ਦੇ ਦੋ ਖੇਤਰਾਂ ਦੇ ਕਿਸਾਨ ਆਪਣੇ ਅਨੁਭਵਾਂ ਨੂੰ share ਕਰਨ, ਤਾਂ ਹੋ ਸਕਦਾ ਹੈ ਕਿ ਨਵੀਂ ਚੀਜ਼ ਦੁਨੀਆ ਨੂੰ ਦੇ ਸਕਣ।
ਫ਼ਿਲਮਾਂ, ਅੱਜ ਤਾਂ dubbing ਹੋ ਸਕਦਾ ਹੈ, ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਹੁੰਦਾ ਹੈ। ਜੇ ਮੰਨ ਲਵੋ ਮਹਾਰਾਸ਼ਟਰ ਉੜੀਆ ਫ਼ਿਲਮਾਂ ਦਾ ਫ਼ੈਸਟੀਵਲ ਕਰੇ, ਬਾੱਲੀਵੁੱਡ ਵਾਲਿਆਂ ਨੂੰ ਪਰੇਸ਼ਾਨੀ ਨਹੀਂ ਹੋਵੇਗਾ ਨਾ, ਪਰ ਕਰੇ। ਮੁੰਬਈ ‘ਚ ਨਾ ਕਰਨਾ, ਕਿਤੇ ਹੋਰ ਕਰਨਾ। ਕਰੇ ਮੰਨੋ ਅਤੇ ਉੜੀਸਾ ਵਾਲੇ ਮਰਾਠੀ ਫ਼ਿਲਮਾਂ ਨੂੰ ਕਰਨ। ਭਾਸ਼ਾ ਨੂੰ ਸਹਿਜ ਸਮਝਿਆ ਜਾਵੇਗਾ। ਕੀ ਕਦੇ ਉੜੀਸਾ ਅਤੇ ਮਹਾਰਾਸ਼ਟਰ ਦੇ ਸਾਰੇ ਵਿਧਾਇਕਾਂ ਦਾ ਸਾਂਝਾ ਸੰਮੇਲਨ ਹੋ ਸਕਦਾ ਹੈ। ਅਤੇ ਕੇਵਲ ਦੋਵੇਂ ਰਾਜਾਂ ਦੀਆਂ ਚੰਗਿਆਈਆਂ ਉੱਤੇ ਚਰਚਾ ਕਰਨ, ਉੜੀਸਾ ਦੇ ਵਿਰੋਧੀ ਪਾਰਟੀਆਂ ਵਾਲਿਆਂ ਨੂੰ ਵੀ ਚੰਗਿਆਈ ਬੋਲਣੀ ਪਵੇਗੀ, ਮਹਾਰਾਸ਼ਟਰ ਦੇ ਵਿਰੋਧੀ ਦਲਾਂ ਨੂੰ ਵੀ ਚੰਗਿਆਈਆਂ ਬੋਲਣੀਆਂ ਪੈਣਗੀਆਂ। ਸਾਰੇ ਮਿਲ ਕੇ ਚੰਗਿਆਈ ਦੀ ਗੱਲ ਕਰਨਗੇ, ਤਾਂ ਚੰਗਿਆਈ ਵੱਲ ਜਾਣ ਦਾ ਰਾਹ ਖੁੱਲ੍ਹ ਜਾਵੇਗਾ।
ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਾਡੇ ਦੇਸ਼ ਵਿੱਚ ਇੱਕ-ਦੂਜੇ ਤੋਂ ਸਿੱਖਣਾ, ਹਾਸਲ ਕਰਨਾ, ਸਮਝਣਾ ਬਹੁਤ ਕੁਝ ਹੈ। ਸਾਡਾ ਗਿਆਨ, ਸਾਡਾ ਅਣਜਾਣਪੁਣਾ, ਇਹ ਸਾਡੀ ਸਭ ਤੋਂ ਵੱਡੀ ਰੁਕਾਵਟ ਬਣ ਚੁੱਕਾ ਹੈ। ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਇੱਕ ਜਨ-ਅੰਦੋਲਨ ਵਿੱਚ ਤਬਦੀਲ ਕਰਨਾ ਹੈ। ਵਿਸ਼ੇਸ਼ ਤੌਰ ‘ਤੇ ਤਬਦੀਲ ਕਰਨਾ ਹੈ। ਅੱਜ ਸਰਦਾਰ ਸਾਹਿਬ ਦੀ ਜਨਮ-ਜਯੰਤੀ ਮੌਕੇ ਇਸ ਮਹਾਂ-ਮੁਹਿੰਮ ਦੀ ਸ਼ੁਰੂਆਤ ਵੀ ਹੋ ਰਹੀ ਹੈ। ਸਿਰਫ਼ ਅਤੇ ਸਿਰਫ਼ ਜੋੜਨ ਲਈ ਹੈ ਅਤੇ ਜੋੜਨ ਲਈ ਕੋਈ ਨਵੀਂ ਏਕਤਾ ਦਾ ਇੰਜੈਕਸ਼ਨ ਨਹੀਂ ਦੇਣਾ ਹੈ। ਸੁਆਹ ਲੱਗੀ ਹੈ, ਸਿਰਫ਼ ਉਸ ਨੂੰ ਕੱਢ ਕੇ ਜੁਆਲਾ ਨੂੰ ਪ੍ਰਕਾਸ਼ਮਾਨ ਕਰਨਾ ਹੈ, ਕੋਈ ਚੇਤਨਾ ਨੂੰ ਪ੍ਰਕਾਸ਼ਮਾਨ ਕਰਨਾ ਹੈ। ਉਸੇ ਗੱਲ ਨੂੰ ਲੈ ਕੇ ਮੈਂ, ਖ਼ਾਸ ਤੌਰ ‘ਤੇ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਛੇਤੀ ਹੋਵੇਗਾ, ਤਦ ਵੀ ਜ਼ਰੂਰ ਦੇਖ ਕੇ ਜਾਣਾ ਪ੍ਰਦਰਸ਼ਨੀ ਨੂੰ, ਹੋਰ ਵੀ ਲੋਕਾਂ ਨੂੰ ਪ੍ਰੇਰਿਤ ਕਰੋ। ਅਤੇ ਇਸ ਪ੍ਰਦਰਸ਼ਨੀ ਨੂੰ ਸਿਰਫ਼ student ਵੇਖਣ, ਅਜਿਹਾ ਨਹੀਂ ਹੈ। ਸਮਾਜ ਦੇ ਸਮਝਦਾਰ ਲੋਕ ਪਰਿਵਾਰ ਨਾਲ ਆਉਣ ਦੀ ਆਦਤ ਬਣਾਉਣ, ਉਨ੍ਹਾਂ ਨੂੰ ਪਤਾ ਚੱਲੇ ਕਿ ਇਹ ਮਹਾਪੁਰਸ਼ ਕੌਣ ਸਨ, ਕੀ-ਕੀ ਕਰਦੇ ਸਨ। ਅਤੇ ਜੋ ਜੀਵਨ ਜਿਉਂ ਕੇ ਗਏ ਹਨ, ਉਸ ਤੋਂ ਵੱਡੀ ਪ੍ਰੇਰਨਾ ਨਹੀਂ ਹੁੰਦੀ ਹੈ। ਮੈਨੂੰ ਯਕੀਨ ਹੈ ਕਿ ਇਹ ਯਤਨ ਨਾ ਕੇਵਲ ਸਰਦਾਰ ਸਾਹਿਬ ਨੂੰ ਅੰਜਲੀ ਹੈ, ਪਰ ਸਰਦਾਰ ਸਾਹਿਬ ਨੇ ਜੋ ਸਾਨੂੰ ਰਾਹ ਦਿਖਾਇਆ ਹੈ, ਉਸ ਰਾਹ ਉੱਤੇ ਚਲਣ ਦਾ ਇੱਕ ਪ੍ਰਮਾਣਿਕ ਯਤਨ ਹੈ।
ਮੈਂ ਫੇਰ ਇੱਕ ਵਾਰ ਪਾਰਥਸਾਰਥੀ ਜੀ, ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਭਗੀਰਥ ਕਾਰਜ ਲਈ ਵਧਾਈ ਦਿੰਦਾ ਹਾਂ। ਜਿਵੇਂ ਅੱਜ ਤੁਸੀਂ ਇੱਕ ਮਿਊਜ਼ੀਅਮ ਦੇਖ ਰਹੇ ਹੋ, ਮੈਂ ਇੱਕ ਯਤਨ ਅਰੰਭਿਆ ਹੈ, ਅਜ਼ਾਦੀ ਦੇ ਅੰਦੋਲਨ ਦੀਆਂ ਗੱਲਾਂ। ਸੱਚਮੁਚ ਮੈਂ ਦੱਸਦਾ ਹਾਂ, ਅਸੀਂ ਦੇਸ਼ ਦੇ ਨਾਗਰਿਕਾਂ ਨਾਲ ਬਹੁਤ ਬੇਇਨਸਾਫ਼ੀ ਕੀਤੀ ਹੈ। ਅਜ਼ਾਦੀ ਦਾ ਅੰਦੋਲਨ ਨੇਤਾਵਾਂ ਦਾ ਅੰਦੋਲਨ ਨਹੀਂ ਸੀ ਜੀ। ਅਜ਼ਾਦੀ ਦਾ ਅੰਦੋਲਨ ਜਨ-ਸਾਧਾਰਨ ਦਾ ਅੰਦੋਲਨ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ 1857 ਵਿੱਚ ਇਸ ਦੇਸ਼ ਦੇ tribal ਨੇ ਬਿਰਸਾ ਮੁੰਡਾ ਸਮੇਤ ਜਿੰਨਾ ਬਲੀਦਾਨ ਇਸ ਦੇਸ਼ ਦੇ ਆਦਿਵਾਸੀਆਂ ਨੇ ਦਿੱਤਾ ਹੈ, ਅਸੀਂ ਕਲਪਨਾ ਨਹੀਂ ਕਰ ਸਕਦੇ। ਪਰ ਨਾ ਤੁਹਾਡੇ ਵਿੱਚੋਂ ਕਿਸੇ ਨੂੰ ਪੜ੍ਹਾਇਆ ਗਿਆ ਹੋਵੇਗਾ, ਨਾ ਕਿਸੇ ਨੂੰ ਪਤਾਹੋਵੇਗਾ। ਅਸੀਂ ਸੋਚਿਆ ਹੈ ਕਿ ਸ਼ੁਰੂਆਤ ਵਿੱਚ ਹਰੇਕ ਰਾਜ ਵਿੱਚ ਜਿੱਥੇ-ਜਿੱਥੇ ਆਦਿਵਾਸੀ ਅਬਾਦੀ ਅਤੇ ਆਦਿਵਾਸੀਆਂ ਨਾਲ ਜੁੜੀਆਂ ਘਟਨਾਵਾਂ ਹਨ, ਇੱਕ Virtual Museum ਅਜ਼ਾਦੀ ਦੇ ਅੰਦੋਲਨ ਵਿੱਚ ਆਦਿਵਾਸੀਆਂ ਦਾ ਯੋਗਦਾਨ, ਇਸ ਉੱਤੇ ਅਸੀਂ ਬਣਾਵਾਂਗੇ। ਇਸ ਦੇਸ਼ ਦੇ ਲੋਕਾਂ ਨੇ ਸਾਨੂੰ ਇੰਨਾ ਕੁਝ ਦਿੰਤਾ ਹੈ। ਅਸੀਂ ਉਨ੍ਹਾਂ ਚੀਜ਼ਾਂ ਨੂੰ ਜਾਣਨ ਲਈ ਯਤਨ ਕਰੀਏ। ਹੌਲੀ-ਹੌਲੀ ਮੈਂ ਇਨ੍ਹਾਂ ਚੀਜ਼ਾਂ ਨੂੰ ਹੋਰ ਅੱਗੇ ਵਧਾਉਣਾ ਚਾਹੁੰਦਾ ਹਾਂ ਅਤੇ technology ਕਾਰਨ ਇਹ ਚੀਜ਼ਾਂ ਘੱਟ ਖ਼ਰਚੇ ਵਿੱਚ ਹੋ ਸਕਦੀਆਂ ਹਨ, ਛੋਟੀ ਥਾਂ ‘ਤੇ ਹੋ ਸਕਦੀਆਂ ਹਨ। ਅਤੇ ਆਉਣ ਵਾਲਾ ਵਿਅਕਤੀ ਆਪਣੇ ਸੀਮਤ ਸਮੇਂ ‘ਚ ਵੀ ਬਹੁਤ ਸਾਰੀਆਂ ਚੀਜਾਂ ਨੂੰ ਕਾਫ਼ੀ ਵਧੀਆ ਤਰੀਕੇ ਮਹਿਸੂਸ ਕਰ ਸਕਦਾ ਹੈ। 3ਡੀ ਹੋਣ ਕਾਰਨ ਹੋਰ ਵਧੇਰੇ ਲਾਭ ਲੈ ਸਕਦਾ ਹੈ। Interactive ਹੋਣ ਕਾਰਨ ਬੱਚਿਆਂ ਲਈ ਉਹ ਸਿੱਖਿਆ ਦਾ ਕਾਰਨ ਬਣ ਸਕਦਾ ਹੈ। ਇਸ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਵਿੱਚ ਮੇਰੀ ਕਲਪਨਾ ਇਹ ਹੈ ਕਿ ਰਾਜ ਆਪਣੇ ਰਾਜ ਨਾਲ ਸਬੰਧਤ minimum 5000 questions ਦਾ ਇੱਕ data bank ਬਣਾਓ। ਰਾਜ ਦੇ ਸਬੰਧ ਵਿੱਚ ਸੁਆਲ ਹੋਵੇ ਉਸ ਵਿੱਚ, ਜਵਾਬ ਵੀ ਹੋਵੇ, ਆਨਲਾਈਨ available ਹੋਵੇ ਕਿ ਬਈ ਰਾਜ ਦਾ ਸਭ ਤੋਂ ਪਹਿਲਾ ਹਾੱਕੀ player ਕੌਣ ਸੀ, ਰਾਜ ਦਾ ਸਭ ਤੋਂ ਪਹਿਲਾ ਕੱਬੱਡੀ player ਕੌਣ ਸੀ, National Player ਕੌਣ-ਕੌਣ ਹਨ? ਕਿਹੜੀ ਇਮਾਰਤ ਕਦੋਂ ਕਿਸ ਨੇ ਬਣਾਈ ਸੀ? ਛਤਰਪਤੀ ਸ਼ਿਵਾਜੀ ਮਹਾਰਾਜ ਕਿੱਥੇ ਰਹਿੰਦੇ ਸਨ? ਸਾਰੇ ਇਤਿਹਾਸ ਹੋਣ, ਲੋਕ-ਕਥਾਵਾਂ ਹੋਣ, 5000 ਸੁਆਲਾਂ ਦਾ ਬੈਂਕ। ਫਿਰ ਉਸ ਦਾ quiz competition ਕਰਨ, State ਵਿੱਚ ਵੀ ਕਰਨ। ਹੁਣ ਮੰਨ ਲਓ, ਮਹਾਰਾਸ਼ਟਰ ਦੇ 5,000 ਸੁਆਲਾਂ ਦਾ quiz bank ਹੈ। ਮਹਾਰਾਸ਼ਟਰ ਦੇ ਬੱਚੇ ਉੜੀਸਾ ਦੇ quiz competition ਵਿੱਚ ਜਾਣ, ਉੜੀਸਾ ਦੇ ਬੱਚੇ ਮਹਾਰਾਸ਼ਟਰ ਦੇ quiz competition ਵਿੱਚ ਭਾਗ ਲੈਣ। ਆਪਣੇ-ਆਪ ਦੋਵੇਂ ਰਾਜਾਂ ਦੇ ਬੱਚਿਆਂ ਨੂੰ ਉੜੀਸਾ ਦੀ ਸਮਝ ਆ ਜਾਵੇਗੀ, ਮਹਾਰਾਸ਼ਟਰ ਦੀ ਵੀ ਸਮਝ ਆ ਜਾਵੇਗੀ। ਇਹ ਸਾਰੇ ਦੇਸ਼ ਵਿੱਚ ਲੱਖਾਂ ਸੁਆਲਾਂ ਦਾ ਬੈਂਕ ਬਣ ਸਕਦਾ ਹੈ ਜੀ, ਜੋ ਸਹਿਜ ਰੂਪ ਨਾਲ। ਜੋ ਕਲਾਸਰੂਮ ਵਿੱਚ ਨਹੀਂ ਪੜ੍ਹਾਇਆ ਜਾਂਦਾ, ਉਹ ਹਾਸਲ ਕਰ ਸਕਦੇ ਹਾਂ। ਤਦ ਇੱਕ ਵੱਡੇ ਵਿਆਪਕ ਅਕਾਸ਼ ਉੱਤੇ ਅਤੇ ਜਿਸ ਵਿੱਚ Digital world ਦੀ ਵੱਧ ਵਰਤੋਂ ਕਰਦਿਆਂ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਚਲਾਉਣ ਦਾ ਯਤਨ ਹੈ।
ਮੈਂ ਫਿਰ ਇੱਕ ਵਾਰ ਇਹ ਯਤਨ ਕਰਨ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਸਰਦਾਰ ਸਾਹਿਬ ਨੂੰ ਸਤਿਕਾਰ ਨਾਲ ਨਮਨ ਕਰਦਾ ਹਾਂ, ਅੰਜਲੀ ਦਿੰਦਾ ਹਾਂ ਅਤੇ ਦੇਸ਼ ਦੀ ਏਕਤਾ ਲਈ ਕੰਮ ਕਰਨ ਵਾਸਤੇ ਦੇਸ਼ ਵਾਸੀਆਂ ਨੂੰ ਪ੍ਰਾਰਥਨਾ ਕਰਦਾ ਹਾਂ। ਧੰਨਵਾਦ।
ਅਤੁਲ ਕੁਮਾਰ ਤਿਵਾਰੀ/ਹਿਮਾਂਸ਼ੂ ਸਿੰਘ/ਮਨੀਸ਼ਾ
Was puzzled when people questioned me- why I was celebrating Sardar Patel's birth anniversary: PM @narendramodi
— PMO India (@PMOIndia) October 31, 2016
Sardar Patel did everything for the nation. Whatever he did was devoted to India: PM @narendramodi
— PMO India (@PMOIndia) October 31, 2016
Imagine the love for the nation that inspired Sardar Patel to go to the princely states and integrate the nation: PM @narendramodi
— PMO India (@PMOIndia) October 31, 2016
We often see states collaborating with other provinces from overseas nations. We must encourage such cooperation between our states too: PM
— PMO India (@PMOIndia) October 31, 2016
Some pictures from my visit to an exhibition on Sardar Patel and his life. The exhibition was very informative. pic.twitter.com/8Ot5S3i0MG
— Narendra Modi (@narendramodi) October 31, 2016
Talked about various facets of Sardar Patel’s personality- focus on women empowerment, his devotion to Gandhi Ji & administrative skills.
— Narendra Modi (@narendramodi) October 31, 2016
Sardar Patel unified India. This unity in diversity is our strength. Highlighted ways our states can deepen collaboration & deepen bonds.
— Narendra Modi (@narendramodi) October 31, 2016
Whatever Sardar Patel did, it was for India. There was never any selfishness or promoting interests of his family. https://t.co/TlHuJG7Ufu
— Narendra Modi (@narendramodi) October 31, 2016