ਪੀਐੱਮਇੰਡੀਆ
ਨਮਸਕਾਰ ਸਾਥੀਓ!
ਕੱਲ੍ਹ ਰਾਸ਼ਟਰਪਤੀ ਜੀ ਦਾ ਭਾਸ਼ਣ 140 ਕਰੋੜ ਦੇਸ਼-ਵਾਸੀਆਂ ਦੇ ਆਤਮ-ਵਿਸ਼ਵਾਸ ਦਾ ਪ੍ਰਗਟਾਵਾ ਸੀ, 140 ਕਰੋੜ ਦੇਸ਼-ਵਾਸੀਆਂ ਦੇ ਯਤਨਾਂ ਦਾ ਬਿਰਤਾਂਤ ਸੀ ਅਤੇ 140 ਕਰੋੜ ਦੇਸ਼-ਵਾਸੀਆਂ ਅਤੇ ਉਸ ਵਿੱਚ ਵੀ ਜ਼ਿਆਦਾਤਰ ਨੌਜਵਾਨ, ਉਨ੍ਹਾਂ ਦੀਆਂ ਇੱਛਾਵਾਂ ਨੂੰ ਰੇਖਾਂਕਿਤ ਕਰਨ ਦਾ ਬਹੁਤ ਹੀ ਸਟੀਕ ਭਾਸ਼ਣ, ਸਾਰੇ ਸੰਸਦ ਮੈਂਬਰਾਂ ਲਈ ਕਈ ਮਾਰਗ-ਦਰਸ਼ਕ ਗੱਲਾਂ ਵੀ, ਕੱਲ੍ਹ ਮਾਣਯੋਗ ਰਾਸ਼ਟਰਪਤੀ ਜੀ ਨੇ ਸਦਨ ਵਿੱਚ ਸਭ ਦੇ ਸਾਹਮਣੇ ਰੱਖੀਆਂ ਹਨ। ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਅਤੇ 2026 ਦੀ ਸ਼ੁਰੂਆਤ ਵਿੱਚ ਹੀ ਮਾਣਯੋਗ ਰਾਸ਼ਟਰਪਤੀ ਜੀ ਨੇ ਸੰਸਦ ਮੈਂਬਰਾਂ ਤੋਂ ਜੋ ਉਮੀਦਾਂ ਪ੍ਰਗਟਾਈਆਂ ਹਨ, ਉਨ੍ਹਾਂ ਨੂੰ ਬਹੁਤ ਹੀ ਸਰਲ ਸ਼ਬਦਾਂ ਵਿੱਚ ਰਾਸ਼ਟਰ ਦੇ ਮੁਖੀ ਵਜੋਂ ਜੋ ਭਾਵਨਾਵਾਂ ਪ੍ਰਗਟ ਕੀਤੀਆਂ ਹਨ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੇ ਮਾਣਯੋਗ ਸੰਸਦ ਮੈਂਬਰਾਂ ਨੇ ਉਸ ਨੂੰ ਗੰਭੀਰਤਾ ਨਾਲ ਹੀ ਲਿਆ ਹੋਵੇਗਾ ਅਤੇ ਇਹ ਸੈਸ਼ਨ ਆਪਣੇ ਆਪ ਵਿੱਚ ਬਹੁਤ ਹੀ ਮਹੱਤਵਪੂਰਨ ਸੈਸ਼ਨ ਹੁੰਦਾ ਹੈ।
ਇਹ ਬਜਟ ਸੈਸ਼ਨ ਹੈ, 21ਵੀਂ ਸਦੀ ਦਾ ਇੱਕ ਚੌਥਾਈ ਹਿੱਸਾ ਬੀਤ ਚੁੱਕਿਆ ਹੈ, ਇਹ ਦੂਜੀ ਚੌਥਾਈ ਸ਼ੁਰੂ ਹੋ ਰਹੀ ਹੈ ਅਤੇ 2047 ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਹ ਮਹੱਤਵਪੂਰਨ 25 ਸਾਲ ਦਾ ਦੌਰ ਸ਼ੁਰੂ ਹੋ ਰਿਹਾ ਹੈ ਅਤੇ ਇਹ ਦੂਜੀ ਤਿਮਾਹੀ ਦਾ, ਇਸ ਸ਼ਤਾਬਦੀ ਦੀ ਦੂਜੀ ਤਿਮਾਹੀ ਦਾ ਇਹ ਪਹਿਲਾ ਬਜਟ ਆ ਰਿਹਾ ਹੈ ਅਤੇ ਵਿੱਤ ਮੰਤਰੀ ਨਿਰਮਲਾ ਜੀ, ਦੇਸ਼ ਦੀ ਪਹਿਲੀ ਅਜਿਹੀ ਵਿੱਤ ਮੰਤਰੀ ਹਨ, ਇੱਕ ਅਜਿਹੀ ਮਹਿਲਾ ਵਿੱਤ ਮੰਤਰੀ ਹਨ, ਜੋ ਲਗਾਤਾਰ 9ਵੀਂ ਵਾਰ ਦੇਸ਼ ਦੇ ਸੰਸਦ ਵਿੱਚ ਬਜਟ ਪੇਸ਼ ਕਰਨ ਜਾ ਰਹੀ ਹੈ। ਇਹ ਆਪਣੇ ਆਪ ਵਿੱਚ ਇੱਕ ਮਾਣ ਦੇ ਪਲ ਵਜੋਂ ਭਾਰਤ ਦੇ ਸੰਸਦੀ ਇਤਿਹਾਸ ਵਿੱਚ ਰਜਿਸਟਰ ਹੋ ਰਿਹਾ ਹੈ।
ਸਾਥੀਓ,
ਇਸ ਸਾਲ ਦੀ ਸ਼ੁਰੂਆਤ ਬਹੁਤ ਹੀ ਸਕਾਰਾਤਮਕ ਢੰਗ ਨਾਲ ਹੋਈ ਹੈ। ਆਤਮ-ਵਿਸ਼ਵਾਸ ਨਾਲ ਭਰਿਆ ਭਾਰਤ ਅੱਜ ਦੁਨੀਆ ਦੇ ਲਈ ਉਮੀਦ ਦੀ ਕਿਰਨ ਵੀ ਬਣਿਆ ਹੈ, ਖਿੱਚ ਦਾ ਕੇਂਦਰ ਵੀ ਬਣਿਆ ਹੈ। ਇਸ ਤਿਮਾਹੀ ਦੀ ਸ਼ੁਰੂਆਤ ਵਿੱਚ ਹੀ ਭਾਰਤ ਅਤੇ ਯੂਰਪੀਅਨ ਯੂਨੀਅਨ ਦਾ ਮੁਕਤ ਵਪਾਰ ਸਮਝੌਤਾ ਆਉਣ ਵਾਲੀਆਂ ਦਿਸ਼ਾਵਾਂ ਕਿੰਨੀਆਂ ਉੱਜਵਲ ਹਨ, ਭਾਰਤ ਦੇ ਨੌਜਵਾਨਾਂ ਦਾ ਭਵਿੱਖ ਕਿੰਨਾ ਉੱਜਵਲ ਹੈ, ਉਸ ਦੀ ਇੱਕ ਝਲਕ ਹੈ। ਇਹ ਅਭਿਲਾਸ਼ੀ ਭਾਰਤ ਲਈ ਮੁਕਤ ਵਪਾਰ ਹੈ, ਇਹ ਇੱਛਾਵਾਨ ਨੌਜਵਾਨਾਂ ਲਈ ਮੁਕਤ ਵਪਾਰ ਹੈ, ਇਹ ਆਤਮ-ਨਿਰਭਰ ਭਾਰਤ ਲਈ ਮੁਕਤ ਵਪਾਰ ਹੈ ਅਤੇ ਮੈਨੂੰ ਯਕੀਨ ਹੈ ਖ਼ਾਸ ਕਰਕੇ ਜੋ ਭਾਰਤ ਦੇ ਨਿਰਮਾਤਾ ਹਨ, ਉਹ ਇਸ ਮੌਕੇ ਦਾ ਲਾਭ ਆਪਣੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਲੈਣਗੇ।
ਅਤੇ ਮੈਂ ਹਰ ਤਰ੍ਹਾਂ ਦੇ ਉਤਪਾਦਕਾਂ ਨੂੰ ਇਹੀ ਕਹਾਂਗਾ ਕਿ ਜਦੋਂ ਭਾਰਤ ਅਤੇ ਯੂਰਪੀਅਨ ਯੂਨੀਅਨ ਦਰਮਿਆਨ “ਮਦਰ ਆਫ਼ ਔਲ ਡੀਲਸ” ਜਿਸ ਨੂੰ ਕਹਿੰਦੇ ਹਨ, ਅਜਿਹਾ ਸਮਝੌਤਾ ਹੋਇਆ ਹੈ, ਓਦੋਂ ਮੇਰੇ ਦੇਸ਼ ਦੇ ਉਦਯੋਗਪਤੀ, ਮੇਰੇ ਦੇਸ਼ ਦੇ ਨਿਰਮਾਤਾ, ਹੁਣ ਤਾਂ ਇੱਕ ਵੱਡਾ ਬਾਜ਼ਾਰ ਖੁੱਲ੍ਹ ਗਿਆ ਹੈ, ਹੁਣ ਬਹੁਤ ਸਸਤੇ ਵਿੱਚ ਸਾਡਾ ਸਾਮਾਨ ਪਹੁੰਚ ਜਾਵੇਗਾ, ਇੰਨੇ ਭਾਵ ਨਾਲ ਉਹ ਬੈਠੇ ਨਾ ਰਹਿਣ, ਇਹ ਇੱਕ ਮੌਕਾ ਹੈ ਅਤੇ ਇਸ ਮੌਕੇ ਦਾ ਸਭ ਤੋਂ ਪਹਿਲਾ ਮੰਤਰ ਇਹ ਹੁੰਦਾ ਹੈ ਕਿ ਅਸੀਂ ਗੁਣਵੱਤਾ ‘ਤੇ ਜ਼ੋਰ ਦਈਏ, ਅਸੀਂ ਹੁਣ ਜਦੋਂ ਬਾਜ਼ਾਰ ਖੁੱਲ੍ਹ ਗਿਆ ਹੈ ਤਾਂ ਵਧੀਆ ਤੋਂ ਵਧੀਆ ਗੁਣਵੱਤਾ ਲੈ ਕੇ ਬਾਜ਼ਾਰ ਵਿੱਚ ਜਾਈਏ ਅਤੇ ਜੇਕਰ ਵਧੀਆ ਤੋਂ ਵਧੀਆ ਗੁਣਵੱਤਾ ਲੈ ਕੇ ਜਾਂਦੇ ਹਾਂ, ਤਾਂ ਅਸੀਂ ਯੂਰਪੀਅਨ ਯੂਨੀਅਨ ਦੇ 27 ਦੇਸ਼ਾਂ ਦੇ ਖ਼ਰੀਦਦਾਰਾਂ ਤੋਂ ਪੈਸੇ ਹੀ ਨਹੀਂ ਕਮਾਉਂਦੇ ਹਾਂ, ਸਗੋਂ ਗੁਣਵੱਤਾ ਦੇ ਕਾਰਨ ਉਨ੍ਹਾਂ ਦਾ ਦਿਲ ਵੀ ਜਿੱਤ ਲੈਂਦੇ ਹਾਂ ਅਤੇ ਲੰਬੇ ਸਮੇਂ ਤੱਕ ਇਸ ਦਾ ਪ੍ਰਭਾਵ ਰਹਿੰਦਾ ਹੈ, ਦਹਾਕਿਆਂ ਤੱਕ ਇਸ ਦਾ ਪ੍ਰਭਾਵ ਰਹਿੰਦਾ ਹੈ।
ਕੰਪਨੀਆਂ ਦਾ ਬ੍ਰਾਂਡ ਦੇਸ਼ ਦੇ ਬ੍ਰਾਂਡ ਦੇ ਨਾਲ-ਨਾਲ ਇੱਕ ਨਵਾਂ ਮਾਣ ਸਥਾਪਿਤ ਕਰਦਾ ਹੈ ਅਤੇ ਇਸ ਲਈ 27 ਦੇਸ਼ਾਂ ਨਾਲ ਇਹ ਸਮਝੌਤਾ ਸਾਡੇ ਦੇਸ਼ ਦੇ ਮਛੇਰਿਆਂ, ਸਾਡੇ ਦੇਸ਼ ਦੇ ਕਿਸਾਨਾਂ, ਸਾਡੇ ਦੇਸ਼ ਦੇ ਨੌਜਵਾਨਾਂ ਅਤੇ ਸੇਵਾ ਖੇਤਰ ਵਿੱਚ ਜੋ ਲੋਕ ਦੁਨੀਆ ਵਿੱਚ ਵੱਖ-ਵੱਖ ਥਾਵਾਂ ‘ਤੇ ਜਾਣ ਦੇ ਇੱਛੁਕ ਹਨ, ਉਨ੍ਹਾਂ ਲਈ ਬਹੁਤ ਵੱਡੇ ਮੌਕੇ ਲੈ ਕੇ ਆ ਰਿਹਾ ਹੈ। ਅਤੇ ਮੇਰਾ ਦ੍ਰਿੜ੍ਹ ਵਿਸ਼ਵਾਸ ਹੈ, ਇੱਕ ਤਰ੍ਹਾਂ ਨਾਲ ਆਤਮ-ਵਿਸ਼ਵਾਸੀ, ਪ੍ਰਤੀਯੋਗੀ ਅਤੇ ਉਤਪਾਦਕ ਭਾਰਤ ਵੱਲ ਇਹ ਬਹੁਤ ਵੱਡਾ ਕਦਮ ਹੈ।
ਸਾਥੀਓ,
ਦੇਸ਼ ਦਾ ਧਿਆਨ ਬਜਟ ਵੱਲ ਹੋਣਾ ਬਹੁਤ ਸੁਭਾਵਿਕ ਹੈ, ਪਰ ਇਸ ਸਰਕਾਰ ਦੀ ਇਹ ਪਹਿਚਾਣ ਰਹੀ ਹੈ- ਰਿਫੌਰਮ, ਪਰਫੌਰਮ ਅਤੇ ਟ੍ਰਾਂਸਫੌਰਮ। ਅਤੇ ਹੁਣ ਤਾਂ ਅਸੀਂ ਰਿਫੌਰਮ ਐਕਸਪ੍ਰੈੱਸ ‘ਤੇ ਚੱਲ ਪਏ ਹਾਂ, ਬਹੁਤ ਤੇਜ਼ੀ ਨਾਲ ਚੱਲ ਪਏ ਹਾਂ ਅਤੇ ਮੈਂ ਸੰਸਦ ਦੇ ਵੀ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ, ਇਸ ਰਿਫੌਰਮ ਐਕਸਪ੍ਰੈੱਸ ਨੂੰ ਤੇਜ਼ ਕਰਨ ਵਿੱਚ ਉਹ ਵੀ ਆਪਣੀ ਸਕਾਰਾਤਮਕ ਊਰਜਾ ਨੂੰ ਲਗਾ ਰਹੇ ਹਨ ਅਤੇ ਉਸ ਦੇ ਨਤੀਜੇ ਵਜੋਂ ਰਿਫੌਰਮ ਐਕਸਪ੍ਰੈੱਸ ਨੂੰ ਵੀ ਲਗਾਤਾਰ ਗਤੀ ਮਿਲ ਰਹੀ ਹੈ। ਦੇਸ਼ ਲੰਬੇ ਸਮੇਂ ਦੀਆਂ ਲੰਬਿਤ ਸਮੱਸਿਆਵਾਂ ਹੁਣ ਉਸ ਤੋਂ ਨਿਕਲ ਕੇ, ਲੰਬੇ ਸਮੇਂ ਦੇ ਹੱਲਾਂ ਦੇ ਰਾਹ ‘ਤੇ ਮਜ਼ਬੂਤੀ ਨਾਲ ਕਦਮ ਰੱਖ ਰਿਹਾ ਹੈ। ਅਤੇ ਜਦੋਂ ਲੰਬੇ ਸਮੇਂ ਦੇ ਹੱਲ ਮੌਜੂਦ ਹੁੰਦੇ ਹਨ, ਓਦੋਂ ਭਵਿੱਖਵਾਣੀ ਹੁੰਦੀ ਹੈ, ਜੋ ਦੁਨੀਆ ਵਿੱਚ ਵਿਸ਼ਵਾਸ ਪੈਦਾ ਕਰਦੀ ਹੈ!
ਸਾਡੇ ਹਰ ਫ਼ੈਸਲੇ ਵਿੱਚ ਦੇਸ਼ ਦੀ ਤਰੱਕੀ ਇਹ ਸਾਡਾ ਟੀਚਾ ਹੈ, ਪਰ ਸਾਡੇ ਸਾਰੇ ਫ਼ੈਸਲੇ ਮਨੁੱਖ-ਕੇਂਦ੍ਰਿਤ ਹਨ। ਸਾਡੀ ਭੂਮਿਕਾ, ਸਾਡੀਆਂ ਯੋਜਨਾਵਾਂ, ਮਨੁੱਖ-ਕੇਂਦ੍ਰਿਤ ਹਨ। ਅਸੀਂ ਤਕਨਾਲੋਜੀ ਨਾਲ ਮੁਕਾਬਲਾ ਵੀ ਕਰਾਂਗੇ, ਅਸੀਂ ਤਕਨਾਲੋਜੀ ਨੂੰ ਵੀ ਅਪਣਾਵਾਂਗੇ, ਅਸੀਂ ਤਕਨਾਲੋਜੀ ਦੇ ਸਮਰੱਥ ਨੂੰ ਸਵੀਕਾਰ ਵੀ ਕਰਾਂਗੇ, ਪਰ ਇਸ ਦੇ ਨਾਲ-ਨਾਲ ਅਸੀਂ ਮਨੁੱਖ-ਕੇਂਦ੍ਰਿਤ ਪ੍ਰਣਾਲੀ ਨੂੰ ਘੱਟ ਨਹੀਂ ਸਮਝਾਂਗੇ। ਅਸੀਂ ਸੰਵੇਦਨਸ਼ੀਲਤਾ ਦੀ ਮਹੱਤਤਾ ਨੂੰ ਸਮਝਦੇ ਹੋਏ ਤਕਨਾਲੋਜੀ ਦੀ ਜੁਗਲਬੰਦੀ ਦੇ ਨਾਲ ਅੱਗੇ ਵਧਣ ਦੇ ਦ੍ਰਿਸ਼ਟੀਕੋਣ ਨਾਲ ਅੱਗੇ ਸੋਚਾਂਗੇ। ਜੋ ਸਾਡੇ ਸਾਥੀ ਸਮਰਥਨ ਕਰਦੇ ਹਨ, ਸਾਡੇ ਪ੍ਰਤੀ ਪਸੰਦ ਅਤੇ ਨਾਪਸੰਦ ਦਾ ਰਵੱਈਆ ਰੱਖਦੇ ਹਨ ਅਤੇ ਇਹ ਲੋਕਤੰਤਰ ਵਿੱਚ ਬਹੁਤ ਸੁਭਾਵਿਕ ਹੈ, ਪਰ ਇੱਕ ਗੱਲ ਹਰ ਕੋਈ ਕਹਿੰਦਾ ਹੈ ਕਿ ਇਸ ਸਰਕਾਰ ਨੇ ਆਖ਼ਰੀ-ਮੀਲ ਡਿਲੀਵਰੀ ‘ਤੇ ਜ਼ੋਰ ਦਿੱਤਾ ਹੈ। ਯੋਜਨਾਵਾਂ ਨੂੰ ਫਾਈਲਾਂ ਤੱਕ ਨਹੀਂ, ਉਨ੍ਹਾਂ ਨੂੰ ਜੀਵਨ ਤੱਕ ਪਹੁੰਚਾਉਣ ਦਾ ਯਤਨ ਰਹਿੰਦਾ ਹੈ। ਅਤੇ ਇਹੀ ਸਾਡੀ ਜੋ ਪਰੰਪਰਾ ਹੈ, ਉਸ ਨੂੰ ਅਸੀਂ ਆਉਣ ਵਾਲੇ ਦਿਨਾਂ ਵਿੱਚ ਰਿਫੌਰਮ ਐਕਸਪ੍ਰੈੱਸ ਵਿੱਚ ਨੈਕਸਟ ਜਨਰੇਸ਼ਨ ਰਿਫੌਰਮ ਨਾਲ ਅੱਗੇ ਵਧਾਉਣ ਵਾਲੇ ਹਾਂ।
ਭਾਰਤ ਦਾ ਲੋਕਤੰਤਰ ਅਤੇ ਭਾਰਤ ਦੀ ਜਨਸੰਖਿਆ, ਅੱਜ ਦੁਨੀਆ ਲਈ ਇੱਕ ਬਹੁਤ ਵੱਡੀ ਉਮੀਦ ਹੈ, ਓਦੋਂ ਇਸ ਲੋਕਤੰਤਰ ਦੇ ਮੰਦਿਰ ਵਿੱਚ ਅਸੀਂ ਵਿਸ਼ਵ ਭਾਈਚਾਰੇ ਨੂੰ ਵੀ ਕੋਈ ਸੰਦੇਸ਼ ਦਈਏ: ਸਾਡੀ ਤਾਕਤ ਦਾ, ਸਾਡੇ ਲੋਕਤੰਤਰ ਪ੍ਰਤੀ ਸਮਰਪਣ ਦਾ, ਲੋਕਤੰਤਰੀ ਦੀਆਂ ਪ੍ਰਕਿਰਿਆਵਾਂ ਰਾਹੀਂ ਹੋਏ ਫ਼ੈਸਲਿਆਂ ਦਾ ਸਨਮਾਨ ਕਰਨ ਦਾ ਇਹ ਮੌਕਾ ਹੈ ਅਤੇ ਦੁਨੀਆ ਇਸ ਦਾ ਜ਼ਰੂਰ ਸਵਾਗਤ ਵੀ ਕਰਦਾ ਹੈ, ਸਵੀਕਾਰ ਵੀ ਕਰਦਾ ਹੈ। ਅੱਜ ਜਿਸ ਤਰ੍ਹਾਂ ਦੇਸ਼ ਅੱਗੇ ਵਧ ਰਿਹਾ ਹੈ ਅੱਜ ਸਮਾਂ ਵਿਘਨ ਦਾ ਨਹੀਂ ਹੈ, ਅੱਜ ਸਮਾਂ ਹੱਲ ਦਾ ਹੈ। ਅੱਜ ਤਰਜੀਹ ਵਿਘਨ ਦੀ ਨਹੀਂ ਹੈ, ਅੱਜ ਤਰਜੀਹ ਹੱਲ ਦੀ ਹੈ। ਅੱਜ ਭੂਮਿਕਾ ਵਿਘਨ ਰਾਹੀਂ ਰੋਂਦੇ ਬੈਠਣ ਦੀ ਨਹੀਂ ਹੈ; ਅੱਜ ਹਿੰਮਤ ਨਾਲ ਹੱਲ-ਮੁਖੀ ਫ਼ੈਸਲਿਆਂ ਦਾ ਸਮਾਂ ਹੈ। ਮੈਂ ਸਾਰੇ ਮਾਣਯੋਗ ਸੰਸਦ ਮੈਂਬਰਾਂ ਨੂੰ ਤਾਕੀਦ ਕਰਾਂਗਾ ਕਿ ਉਹ ਆਉਣ, ਰਾਸ਼ਟਰ ਲਈ ਜ਼ਰੂਰੀ ਹੱਲਾਂ ਦੇ ਦੌਰ ਵਿੱਚ ਸਾਨੂੰ ਤੇਜ਼ ਕਰਨ, ਫ਼ੈਸਲਿਆਂ ਨੂੰ ਤਾਕਤ ਦੇਣ ਅਤੇ ਆਖ਼ਰੀ-ਮੀਲ ਡਿਲੀਵਰੀ ਵਿੱਚ ਅਸੀਂ ਸਫਲਤਾਪੂਰਵਕ ਅੱਗੇ ਵਧੀਏ। ਸਾਥੀਓ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਸ਼ੁਭਕਾਮਨਾਵਾਂ।
********
ਐੱਮਜੇਪੀਐੱਸ/ਐੱਸਟੀ/ਡੀਕੇ/ਆਰਕੇ
Speaking at the start of the Budget Session of Parliament. May both Houses witness meaningful discussions on empowering citizens and accelerating India’s development journey. https://t.co/tGqFvc4gup
— Narendra Modi (@narendramodi) January 29, 2026