ਪੀਐੱਮਇੰਡੀਆ
ਨਮਸਕਾਰ ਸਾਥੀਓ 2019 ਦਾ ਇਹ ਆਖਰੀ ਸੈਸ਼ਨ ਹੈ, ਅਤੇ ਇਹ ਬਹੁਤ ਮਹੱਤਵਪੂਰਣ ਸੈਸ਼ਨ ਵੀ ਹੈ। ਕਿਉਂਕਿ ਰਾਜ ਸਭਾ ਦਾ ਇਹ 250ਵਾਂ ਸੈਸ਼ਨ ਹੈ। 250 ਸੈਸ਼ਨਾਂ ਦੀ ਆਪਣੀ ਯਾਤਰਾ ਦਾ ਬਹੁਤ ਹੀ ਪ੍ਰੇਰਕ ਯਾਦਾਂ ਦੇ ਨਾਲ ਰਾਜ ਸਭਾ ਦਾ 250ਵਾਂ ਸੈਸ਼ਨ ਆਰੰਭ ਹੋ ਰਿਹਾ ਹੈ । ਉਸੇ ਪ੍ਰਕਾਰ ਨਾਲ ਇਸ ਸੈਸ਼ਨ ਦਰਮਿਆਨ 26 ਤਰੀਕ ਨੂੰ ਸਾਡਾ ਸੰਵਿਧਾਨ ਦਿਵਸ ਹੈ। ਜਦੋਂ ਕਿ ਸਾਡੇ ਸੰਵਿਧਾਨ ਦੇ 70 ਸਾਲ ਹੋ ਰਹੇ ਹਨ, ਇਸ ਸੰਵਿਧਾਨ ਨੇ ਦੇਸ਼ ਦੀ ਏਕਤਾ, ਅਖੰਡਤਾ, ਭਾਰਤ ਦੀ ਵਿੰਭਿਨਤਾ, ਭਾਰਤ ਦੀ ਸੁੰਦਰਤਾ ਨੂੰ ਆਪਣੇ ਵਿੱਚ ਸਮੇਟਿਆ ਹੋਇਆ ਹਨ ਅਤੇ ਦੇਸ਼ ਲਈ ਉਹ ਚਾਲਕ ਊਰਜਾ ਸ਼ਕਤੀ ਹੈ। ਤਾਂ ਸੰਵਿਧਾਨ ਦੇ 70 ਸਾਲ ਆਪਣੇ ਆਪ ਵਿੱਚ, ਇਸ ਸਦਨ ਦੇ ਮਾਧਿਅਮ ਨਾਲ ਦੇਸ਼ਵਾਸੀਆਂ ਲਈ ਵੀ ਇੱਕ ਜਾਗ੍ਰਤੀ ਦਾ ਅਵਸਰ ਬਣ ਸਕਦਾ ਹੈ । ਪਿਛਲੇ ਦਿਨੀਂ ਕਰੀਬ – ਕਰੀਬ ਸਾਰੇ ਦਲਾਂ ਦੇ ਨੇਤਾਵਾਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ ਅਤੇ ਇਹ ਸੈਸ਼ਨ ਵੀ, ਜਿਵੇਂ ਪਿਛਲੀ ਵਾਰ ਨਵੀਂ ਸਰਕਾਰ ਬਣਨ ਦੇ ਬਾਅਦ ਸਾਰੇ ਦਲਾਂ ਦੇ ਸਹਿਯੋਗ ਦੇ ਕਾਰਨ, ਸਾਰੇ ਮਾਣਯੋਗ ਸੰਸਦਾਂ ਦੇ ਸਹਿਯੋਗ ਦੇ ਕਾਰਨ ਹਰ ਕਿਸੇ ਦੀ ਸਰਗਰਮ ਸਾਕਾਰਾਤਮਿਕ ਭੂਮਿਕਾ ਦੇ ਕਾਰਨ ਪਿਛਲਾ ਸੈਸ਼ਨ ਲਾਮਿਸਾਲ ਸਿੱਧੀਆਂ ਨਾਲ ਭਰਿਆ ਹੋਇਆ ਸੀ । ਅਤੇ ਇਹ ਮੈਨੂੰ ਜਨਤਕ ਰੂਪ ਵਿੱਚ ਗਰਵ ਨਾਲ ਕਹਿਣਾ ਚਾਹੀਦਾ ਹੈ ਕਿ ਇਹ ਸਿੱਧੀ, ਸਰਕਾਰ ਦੀ ਨਹੀਂ ਹੁੰਦੀ ਹੈ , ਇਹ ਸਿੱਧੀ ਟ੍ਰੇਜ਼ਰੀ ਬੈਂਚ ਦੀ ਨਹੀਂ ਹੁੰਦੀ ਹੈ, ਇਹ ਸਿੱਧੀ ਪੂਰੇ ਸਦਨ ਦੀ ਹੁੰਦੀ ਹੈ ਅਤੇ ਸਾਰੇ ਸਾਂਸਦ ਉਸ ਦੇ ਹੱਕਦਾਰ ਹੁੰਦੇ ਹਨ ਅਤੇ ਇਸ ਲਈ ਮੈਂ ਫਿਰ ਇੱਕ ਵਾਰ ਸਕਾਰਾਤਮਿਕ ਸਰਗਰਮ ਭੂਮਿਕਾ ਲਈ ਸਾਰੇ ਸਾਂਸਦਾਂ ਦਾ ਆਭਾਰ ਵਿਅਕਤ ਕਰਦਾ ਹਾਂ, ਅਤੇ ਉਮੀਦ ਕਰਦਾ ਹਾਂ ਕਿ ਇਹ ਸੈਸ਼ਨ ਵੀ ਦੇਸ਼ ਦੇ ਵਿਕਾਸ ਦੀ ਯਾਤਰਾ ਨੂੰ, ਦੇਸ਼ ਨੂੰ ਗਤੀ ਦੇਣ ਵਿੱਚ, ਦੁਨੀਆ ਜਿਸ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਉਸ ਦੇ ਨਾਲ ਕਦਮ ਮਿਲਾਉਣ ਦੀ ਸਮਰੱਥਾ ਅਸੀਂ ਸਾਡੀ ਸੰਸਦ ਵਿੱਚ ਵੀ ਪ੍ਰਗਟ ਕਰੀਏ ।

ਅਸੀਂ ਸਾਰੇ ਮੁੱਦਿਆਂ ਉੱਤੇ ਖੁੱਲ੍ਹ ਕੇ ਦੇ ਚਰਚਾ ਚਾਹੁੰਦੇ ਹਾਂ, ਉੱਤਮ ਤੋਂ ਉੱਤਮ ਬਹਿਸ ਹੋਵੇ ਇਹ ਜ਼ਰੂਰੀ ਹੈ । ਵਾਦ ਹੋਵੇ , ਵਿਵਾਦ ਹੋਵੇ, ਸੰਵਾਦ ਹੋਵੇ, ਹਰ ਕੋਈ ਆਪਣੀ ਬੁੱਧੀ ਸ਼ਕਤੀ ਦਾ ਭਰਪੂਰ ਮਾਤਰਾ ਵਿੱਚ ਉਪਯੋਗ ਕਰੇ। ਅਤੇ ਸਦਨ ਦੀ ਚਰਚਾ ਨੂੰ ਸਮ੍ਰਿੱਧ ਬਣਾਉਣ ਵਿੱਚ ਯੋਗਦਾਨ ਦੇਵੇ ਅਤੇ ਉਸ ਤੋਂ ਜੋ ਅੰਮ੍ਰਿਤ ਨਿਕਲਦਾ ਹੈ ਉਹ ਦੇਸ਼ ਦੇ ਉੱਜਵਲ ਭਵਿੱਖ ਲਈ ਕੰਮ ਆਉਂਦਾ ਹੈ । ਤਾਂ ਇਨ੍ਹਾਂ ਸਾਰੇ ਸਾਂਸਦਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਪ ਸਭ ਦਾ ਵੀ ਬਹੁਤ – ਬਹੁਤ ਧੰਨਵਾਦ ਕਰਦਾ ਹਾਂ।
*****
ਵੀਆਰਆਰਕੇ/ਐੱਸਐੱਚ/ਬੀਐੱਮ/ਐੱਮ/ਐੱਨਕੇ
May the Winter Session of Parliament be a productive one. https://t.co/nsY4FNpxoW
— Narendra Modi (@narendramodi) November 18, 2019