Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮੰਚ ’ਤੇ ਵਿਰਾਜਮਾਨ ਹਰਿਆਣਾ ਦੇ ਰਾਜਪਾਲ ਸ਼੍ਰੀ ਸੱਤਿਆਦੇਵ ਨਾਰਾਇਣ ਆਰਯ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਮਨੋਹਰ ਲਾਲ ਜੀ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸੁਸ਼੍ਰੀ ਉਮਾ ਭਾਰਤੀ ਜੀ, ਹਰਿਆਣਾ ਸਰਕਾਰ ਵਿੱਚ ਮੰਤਰੀ ਭੈਣ ਕਵਿਤਾ ਜੈਨ ਜੀ, ਵਿਧਾਇਕ ਬਰਾਲਾ ਜੀ, ਰਾਸ਼ਟਰੀ ਮਹਿਲਾ ਆਯੋਗ ਦੀ chairperson  ਰੇਖਾ ਸ਼ਰਮਾ ਜੀ, ਮੰਚ ’ਤੇ ਹਾਜ਼ਰ ਹੋਰ ਸਾਰੇ ਮਹਾਨੁਭਾਵ, ਦੇਸ਼ ਵਿਦੇਸ਼ ਤੋਂ ਇੱਖੇ ਭਾਰੀ ਸੰਖਿਆ ਵਿੱਚ ਪਹੁੰਚੇ ਸਵੱਛਾਗ੍ਰਹੀ ਭਾਈਓ ਅਤੇ ਭੈਣੋਂ ਗਿਆਨ, ਧਰਮ ਅਤੇ ਕਰਮ ਦੀ ਭੂਮੀ, ਜਿਸ ਭੂਮੀ ਨੂੰ ਸੱਭਿਅਤਾ ਦਾ ਪੰਘੂੜਾ ਵੀ ਕਿਹਾ ਜਾਂਦਾ ਹੈ। ਜਿੱਥੋਂ ਭਗਵਾਨ ਕ੍ਰਿਸ਼ਣ ਨੇ ਮਾਨਵਤਾ ਨੂੰ ਜੀਵਨ ਦਾ ਮਾਰਗ ਦਿਖਾਇਆ। ਸੱਚ ਅਤੇ ਨਿਆਂ ਦਾ ਰਸਤਾ ਜਿਸ ਧਰਤੀ ਤੋਂ ਪ੍ਰਸ਼ਸਤ ਹੋਇਆ, ਅਜਿਹੀ ਪਵਿੱਤਰ ਧਰਤੀ ’ਤੇ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਆਪ ਸਭ ਦਾ ਮੈਂ ਹਿਰਦੇ ਤੋਂ ਅਭਿਵਾਦਨ ਕਰਦਾ ਹਾਂ।

ਇਹ ਕੁਰੂਕਸ਼ੇਤਰ ਦੀ ਉਹ ਧਰਤੀ ਹੈ, ਹਜ਼ਾਰਾਂ ਸਾਲ ਪਹਿਲਾਂ ਇਸ ਧਰਤੀ ’ਤੇ ਇੱਕ ਸਵੱਛਤਾ ਦਾ ਅਭਿਆਨ ਹੋਇਆ ਸੀ, ਸ਼੍ਰੀ ਕ੍ਰਿਸ਼ਣ ਦੀ ਅਗਵਾਈ ਵਿੱਚ ਹੋਇਆ ਸੀ ਅਤੇ ਅਨੈਤਿਕਤਾ ਨੂੰ ਸਾਫ਼ ਕਰਨ ਦਾ ਕੰਮ ਹੋਇਆ ਸੀ। ਅੱਜ ਯੁੱਗ ਬਦਲਿਆ ਹੈ, ਅਸੀਂ ਰੋਜਮੱਰਾ ਦੀ ਜ਼ਿੰਦਗੀ ਵਿੱਚ ਸਫ਼ਾਈ ਦੇ ਲਈ ਲੜਾਈ ਲੜ ਰਹੇ ਸਾਂ। ਦੁਨੀਆ ਵਿੱਚ ਸ਼ਾਇਦ ਗੀਤਾ ਦਾ ਸੰਦੇਸ਼ ਆਪਣੇ ਆਪ ਵਿੱਚ ਇੱਕ ਅਜੂਬਾ ਹੈ ਕਿ ਯੁੱਧ ਦੀ ਭੂਮੀ ਵਿੱਚ ਜਿੱਥੇ ਜੀਵਨ ਮਰਨ ਦੇ ਖੇਡ ਖੇਡੇ ਜਾਂਦੇ ਸਨ, ਜਿੱਥੇ  ਨੈਤਿਕਤਾ ਅਤੇ ਅਨੈਤਿਕਤਾ ਦਰਮਿਆਨ ਭੀਸ਼ਮ ਸੰਗਰਾਮ ਸੀ, ਉਸ ਧਰਤੀ ’ਤੇ ਉਸੇ ਵਾਤਾਵਰਣ ਵਿੱਚ ਹਜ਼ਾਰਾਂ ਸਾਲ ਤੱਕ ਜੀਵਿਤ ਰਹਿਣ ਵਾਲਾ ਇੱਕ ਸੰਦੇਸ਼ ਉਸ ਭੂਮੀ ਵਿੱਚ ਪ੍ਰਗਟ ਹੋਇਆ। ਸ਼੍ਰੀ ਕ੍ਰਿਸ਼ਣ ਦੇ ਮੁੱਖ ਤੋਂ ਪ੍ਰਗਟ ਹੋਇਆ। ਜੋ ਗੀਤਾ ਦੇ ਰੂਪ ਵਿੱਚ ਅੱਜ ਅਸੀਂ ਜਾਣਦੇ ਹਾਂ। ਸ਼ਾਇਦ ਯੁੱਧ ਦੀ ਭੂਮੀ ਵਿੱਚ ਮਾਨਵਤਾ ਦਾ ਇੰਨਾ ਵੱਡਾ ਸੰਦੇਸ਼ ਸ਼ਾਇਦ ਹੀ ਨਿਕਲ ਸਕਦਾ ਹੈ ਅਤੇ ਇਸ ਦੇਸ਼ ਦੀ ਵਿਸ਼ੇਸ਼ਤਾ ਹੈ। ਹਜ਼ਾਰਾਂ ਸਵੱਛਾਗ੍ਰਹੀਆਂ ਸਵੱਛ ਸ਼ਕਤੀ ਦਾ ਇਹ ਵਿਸਤਾਰ ਸਵੱਛਤਾ ਦੇ ਪ੍ਰਤੀ ਦੇਸ਼ ਦੇ ਨਵੇਂ ਸੰਸਕਾਰ ਦਾ ਜੀਉਂਦਾ-ਜਾਗਦਾ ਸਬੂਤ ਹੈ।

ਦੇਸ਼ ਭਰ ਤੋਂ ਤੁਹਾਡਾ ਸਾਰਿਆਂ ਦਾ ਕੁਰੂਕਸ਼ੇਤਰ ਦੀ ਇਸ ਪ੍ਰੇਰਣਾ ਸਥਲੀ ’ਤੇ ਜੁਟਣਾ ਸਵੱਛ ਭਾਰਤ ਦੇ ਸੰਕਲਪ ਨੂੰ ਨਵੇਂ ਭਾਰਤ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ। ਕਿ ਦੇਸ਼ ਭਰ ਦੇ ਅਨੇਕ ਸੈਂਟਰਾਂ ਤੋਂ ਤਕਨੀਕ ਦੇ ਰਾਹੀਂ ਵੀ ਭੈਣਾਂ ਇਸ ਪ੍ਰੋਗਰਾਮ ਨਾਲ ਜੁੜੀਆਂ ਹਨ। ਉਸ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਪੰਜ ਸਥਾਨਾਂ ’ਤੇ ਬਹੁਤ ਵੱਡੇ ਪ੍ਰੋਗਰਾਮ parallel ਚਲ ਰਹੇ ਹਨ ਅਤੇ ਅਜਿਹੀ ਹੀ ਜਨਵੇਦਿਨੀ ਉਨ੍ਹਾਂ ਸਥਾਨਾਂ ’ਤੇ ਵੀ ਹੈ। ਚਾਹੇ ਉਹ ਫਰੀਦਾਬਾਦ ਹੋਵੇ,ਪਾਣੀਪਤ ਹੋਵੇ, ਕਰਨਾਲ ਹੋਵੇ, ਪੰਚਕੂਲਾ ਹੋਵੇ, ਦੇਸ਼ ਹੀ ਨਹੀਂ ਵਿਦੇਸ਼ ਤੋਂ ਵੀ ਅੱਜ ਇਸ ਸਮਾਰੋਹ ਵਿੱਚ ਆਏ ਹਨ, ਨਾਈਜੀਰੀ ਦਾ ਇੱਕ delegation  ਇੱਥੇ ਮੈਂ ਸਾਹਮਣੇ ਦੇਖਦਾ ਹਾਂ, I am told that you are here on a study tour since the past week to learn how the Swachh Bharat Mission achieved such dramatic success so quickly, and how it can be replicated in Nigeria. I sincerely wish you all success.

ਮੈਂ ਹੁਣੇ ਮਨੋਹਰ ਲਾਲ ਜੀ ਨੂੰ ਸੁਣ ਰਿਹਾ ਸਾਂ। ਮੈਂ ਸੱਚਮੁੱਚ ਵਿੱਚ ਉਨ੍ਹਾਂ ਨੇ ਜੋ ਅੰਕੜੇ ਦੱਸੇ, ਜੋ ਜਾਣਕਾਰੀਆਂ ਦਿੱਤੀਆਂ, ਮੈਂ ਸੱਚਮੁੱਚ ਵਿੱਚ ਪ੍ਰਭਾਵਿਤ ਸਾਂ। ਪਹਿਲਾ ਬਹੁਤ ਸਰਕਾਰਾਂ ਆਕੇ ਗਈਆਂ ਲੇਕਿਨ ਜੋ ਨਾਰੀ ਸ਼ਕਤੀ ਦੇ ਲਈ ਹਰਿਆਣਾ ਮਾਤਰ ਵਿੱਚ ਕੰਮ ਕੀਤਾ ਗਿਆ ਹੈ ਅਤੇ ਉਸ ਵਿੱਚ ਜੋ ਸਫ਼ਲਤਾ ਮਿਲੀ ਹੈ। ਅੰਕੜਿਆਂ ਦੇ ਨਾਲ ਜੋ ਬਿਓਰਾ ਤੁਸੀਂ ਦਿੱਤਾ। ਮੈਂ ਮਨੋਹਰ ਲਾਲ ਜੀ ਨੂੰ, ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਤੁਸੀਂ ਵੀ ਤਾੜੀਆਂ ਵਜਾ ਕੇ ਹਰਿਆਣਾ ਦੀ ਸਰਕਾਰ ਦਾ ਅਭਿਵਾਦਨ ਕਰੋ।

ਸਾਥੀਓ, ਸਪਸ਼ਟ ਹੈ ਕਿ ਅੱਜ ਸਵੱਛ ਭਾਰਤ ਅਭਿਯਾਨ ਦੀ ਰੀਸ ਦੁਨੀਆ ਦੇ ਦੂਜੇ ਦੇਸ਼ ਵੀ ਕਰ ਰਹੇ ਹਨ। ਇਹ ਤੁਹਾਡੇ ਸੰਕਲਪ ਅਤੇ ਸਮਰਪਣ ਦੀ ਸ਼ਕਤੀ ਹੈ। ਤੁਹਾਡੇ ਵਿੱਚੋਂ ਜਿਨ੍ਹਾਂ ਭੈਣਾਂ ਨੂੰ ਇਸ ਅਭਿਯਾਨ ਦੇ ਲਈ ਅੱਜ ਸਵੱਛ ਸ਼ਕਤੀ ਪੁਰਸਕਾਰ ਮਿਲਿਆ ਹੈ ਉਸ ਦੇ ਲਈ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਅਤੇ ਤੁਹਾਡੇ ਉਨ੍ਹਾਂ ਗ੍ਰਾਮਵਾਸੀਆਂ ਨੂੰ ਵੀ ਵਧਾਈ ਕਿ ਜਿਨ੍ਹਾਂ ਨੇ ਤੁਹਾਡੀ ਅਗਵਾਈ ਵਿੱਚ ਵਿਸ਼ਵਾਸ ਕਰਕੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਿਲਾਕੇ ਉਸ ਪਿੰਡ ਨੂੰ ਉਸ ਉਚਾਈ ’ਤੇ ਲੈ ਆਏ ਹਨ। ਤਾਂ ਉਸ ਪਿੰਡ ਦੇ ਸਾਰੇ ਲੋਕਾਂ ਨੂੰ ਵੀ ਮੈਂ ਪ੍ਰਣਾਮ ਕਰਦਾ ਹਾਂ। ਹੁਣੇ ਥੋੜ੍ਹੀ ਦੇਰ ਪਹਿਲਾਂ ਇੱਥੇ ਲੱਗੀ ਪ੍ਰਦਰਸ਼ਨੀ ਨੂੰ ਵੀ ਮੈਂ ਦੇਖਿਆ। ਇੱਕ ਮਹੀਨੇ ਦੇ ਅੰਦਰ ਸਵਾ ਕਰੋੜ ਤੋਂ ਜ਼ਿਆਦਾ ਟਾਇਲਟਾ ’ਤੇ ਪੇਂਟਿੰਗ ਕਰਨਾ, ਇਹ ਬਹੁਤ ਵੱਡੀ ਉਪਲੱਬਧੀ ਹੈ। ਅੱਜ ਕੱਲ੍ਹ ਤਾਂ ਕਿਸੇ ਜ਼ਿਲ੍ਹੇ ਵਿੱਚ ਵੀ ਜੇਕਰ beauty contest  ਹੋ ਜਾਵੇ ਤਾਂ ਮਹੀਨਿਆਂ ਤੱਕ ਉਸ beauty contest   ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਛਾਈਆਂ ਰਹਿੰਦੀਆਂ ਹਨ, ਤਸਵੀਰਾਂ ਛਪਦੀਆਂ ਰਹਿੰਦੀਆਂ ਹਨ।

ਪਹਿਲੀ ਵਾਰ ਅਸੀਂ ਇੱਕ ਅਜਿਹਾ ਮੁਕਾਬਲਾ ਕੀਤਾ ਜਿਸ ਵਿੱਚ ਟਾਇਲਟ ਦਾ ਸੁੰਦਰੀਕਰਨ ਉਸ ਦਾ ਨਾਮ ਇੱਜ਼ਤਘਰ ਅਤੇ ਜਦੋਂ ਤੱਕ ਅਸੀਂ ਟਾਇਲਟ ਦੀ ਪ੍ਰਤਿਸ਼ਠਾ ਨਹੀਂ ਸਵੀਕਾਰ ਕਰਾਂਗੇ, ਸਵੱਛਤਾ ਦਾ ਸੁਭਾਅ ਨਹੀਂ ਬਣ ਸਕੇਗਾ। ਅਤੇ ਇਸ ਮੁਕਾਬਲੇ ਦੇ ਪਿੱਛੇ ਇਹੀ ਮੁੱਢਲ਼ਾ ਇਰਾਦਾ ਸੀ ਕਿ ਪਿੰਡ ਵਿੱਚ ਆਉਂਦੇ ਹੀ ਹਰ ਘਰ ਦੇ ਕੋਲ਼ ਛੋਟੀਆਂ-ਛੋਟੀਆਂ ਰੰਗ ਬਿਰੰਗੀਆਂ ਜਗ੍ਹਾਂ ਦੇਖਾਂਗੇ ਤਾਂ ਆਉਣ ਵਾਲੇ ਹਰ ਇੱਕ ਦਾ ਮਨ ਕਰੇਗਾ ਕਿ ਇਹ ਕੀ ਹੈ। ਤਾਂ ਜਦੋਂ ਪਤਾ ਚਲੇਗਾ ਕਿ ਇਹ ਸਾਡਾ ਇੱਜਤਘਰ ਹੈ, ਇਹ ਸਾਡਾ ਟਾਇਲਟ ਹੈ ਸਭ ਨੂੰ ਇਹ ਲਗੇਗਾ ਕਿ ਹਾਂ ਇਸ ਨਗਰ ਵਿੱਚ ਬਦਲਾਅ ਹੈ।

ਤੁਹਾਨੂੰ ਹੈਰਾਨੀ ਹੋਵੇਗੀ ਯੂਰਪ ਵਿੱਚ ਇੱਕ ਸਥਾਨ ਹੈ ਉਸ ਸਥਾਨ ਵਿੱਚ ਟੂਰਿਜ਼ਮ ਬਹੁਤ ਚਲਦਾ ਹੈ, ਬਹੁਤ ਯਾਤਰੀ ਆਉਂਦੇ ਹਨ। ਕਾਰਨ ਕੀ ਹੈ ਤਾਂ ਉੱਥੇ ਦੋ ਲੋਕਾਂ ਨੇ ਆਪਣੇ ਘਰ ਦੇ ਬਾਹਰ ਦਾ ਜੋ ਹਿੱਸਾ ਹੁੰਦਾ ਹੈ ਅੱਗੇ ਦੀ ਦੀਵਾਰ ਜਿੱਥੇ ਦਰਵਾਜਾ ਲੱਗਿਆ ਰਹਿੰਦਾ ਹੈ ਉਸ ਨੂੰ ਭਾਂਤ-ਭਾਂਤ ਦੇ ਰੰਗਾਂ ਨਾਲ ਰੰਗਿਆ ਹੋਇਆ ਹੈ। ਹੁਣ ਜਦੋਂ ਉਨ੍ਹਾਂ ਨੇ ਕੀਤਾ ਉਹ ਤਾਂ ਐਂਵੇ ਹੀ ਠੀਕ ਲੱਗਿਆ ਜਿਸ ਨੂੰ ਕਲਰ ਲਗਿਆ ਉਹ ਕਰ ਲਿਆ ਲੇਕਿਨ ਹੌਲੀ-ਹੌਲੀ ਉਹੀ ਇੱਕ ਪ੍ਰਚਾਰ ਦਾ ਕਾਰਨ ਬਣ ਗਿਆ। ਅਤੇ ਬਾਅਦ ਵਿੱਚ ਉੱਥੋਂ ਦੇ ਹਰ ਲੋਕ ਵੀ ਹਰ ਸਾਲ ਆਪਣੇ ਘਰਾਂ ਦੀ ਅੱਗੇ ਦੀ ਦੀਵਾਰ ਨੂੰ ਵਿਸ਼ੇਸ਼ ਰੂਪ ਨਾਲ ਰੰਗ-ਰੋਗਨ ਕਰਕੇ ਬੜਾ ਬਿਊਟੀਫੁਲ ਬਣਾਉਂਦੇ ਹਨ। ਅਤੇ ਤੁਹਾਨੂੰ ਹੈਰਾਨੀ ਹੋਵੇਗੀ ਉਸ ਇੱਕ ਕਾਰਨ ਨਾਲ ਉਸ ਨਗਰ ਦੀ ਰਚਨਾ ਨੂੰ ਦੇਖਣ ਦੇ ਲਈ ਹਜ਼ਾਰਾਂ ਦੀ ਸੰਖਿਆ ਵਿੱਚ ਟੂਰਿਸਟ ਆ ਜਾਂਦੇ ਹਨ। ਸ਼ਾਇਦ ਹਿੰਦੁਸਤਾਨ ਵਿੱਚ ਕੋਈ ਪਿੰਡ ਅਜਿਹਾ ਨਿਕਲੇਗਾ ਕਿ ਜਿੱਥੋਂ ਦੇ ਟਾਇਲਟ ਇੰਨੇ ਸ਼ਾਨਦਾਰ ਹੋਣਗੇ ਉਸ ’ਤੇ ਰੰਗ-ਰੋਗਨ ਇੰਨਾ ਸ਼ਾਨਦਾਰ ਹੋਵੇਗਾ, ਉਸ ’ਤੇ ਚਿੱਤਰਕਾਰ ਇੰਨਾ ਸ਼ਾਨਦਾਰ ਹੋਵੇਗਾ ਕਿ ਸ਼ਾਇਦ ਟੂਰਿਸਟਾਂ ਨੂੰ ਟਾਇਲਟ ਦੇਖਣ ਦੇ ਲਈ ਮਜਬੂਰ ਕਰ ਦੇਈਏ ਇਹ ਵੀ ਤਾਂ ਦਿਨ ਆ ਸਕਦਾ ਹੈ।

ਸਾਥੀਓ, ਅੱਜ ਦੇ ਦਿਨ ਹਰਿਆਣਾ ਦੀ ਧਰਤੀ ਨੂੰ ਮੈਂ ਇਸ ਲਈ ਵੀ ਵਿਸ਼ੇਸ਼ ਆਭਾਰ ਜਤਾਉਣ ਆਇਆ ਹਾਂ ਕਿਉਂਕਿ ਇਥੋਂ ਅਸੀਂ ਜੋ ਵੀ ਵੱਡੇ ਟੀਚੇ ਤੈਅ ਕੀਤੇ ਉਹ ਸਾਰੇ ਟੀਚੇ ਅਸੀਂ ਹਾਸਲ ਕੀਤੇ। ਭਾਰਤੀ ਜਨਤਾ ਪਾਰਟੀ ਨੇ ਜਦੋਂ ਮੈਨੂੰ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਬਣਾਇਆ ਸੀ ਤਾਂ ਇਸੇ ਹਰਿਆਣਾ ਤੋਂ ਮੈਂ ਦੇਸ਼ ਵਾਸੀਆਂ ਤੋਂ ਅਸ਼ੀਰਵਾਦ ਲੈਣ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਮੈਂ ਹਰਿਆਣਾ ਦੇ ਜਵਾਨਾਂ ਤੋਂ ਅਸ਼ੀਰਵਾਦ ਲਏ ਸਨ, ਅੱਜ ਮੈਂ ਦੇਸ਼ ਭਰ ਦੀਆਂ ਮਾਤਾਵਾਂ ਤੋਂ ਅਸ਼ੀਰਵਾਦ ਲੈ ਰਿਹਾ ਹਾਂ, ਕੁਰੂਕਸ਼ੇਤਰ ਦੀ ਧਰਤੀ ਤੋਂ ਲੈ ਰਿਹਾ ਹਾਂ। ਜਿੱਥੋਂ ਕ੍ਰਿਸ਼ਣ ਭਗਵਾਨ ਨੇ ਵਿਜੈ ਝੰਡਾ ਫਹਿਰਾਇਆ ਸੀ ਉੱਥੇ ਹੀ ਮੈਂ ਤੁਹਾਡੇ ਤੋਂ ਅਸ਼ੀਰਵਾਦ ਲੈ ਰਿਹਾ ਹਾਂ।

ਸਾਥੀਓ, ਸਾਬਕਾ ਸੈਨਿਕਾਂ ਦੇ ਲਈ one rank one pension  ਦਾ ਵਾਅਦਾ ਵੀ ਇਸ ਧਰਤੀ ’ਤੇ ਮੈਂ ਕੀਤਾ ਸੀ। ਅਤੇ ਜੋ ਪੂਰਾ ਕੀਤਾ ਗਿਆ। ਬੇਟੀ ਬਚਾਓ-ਬੇਚੀ ਪੜ੍ਹਾਓ ਦੀ ਯੋਜਨਾ ਵੀ ਇਸੇ ਧਰਤੀ ਤੋਂ ਲਾਂਚ ਕੀਤੀ ਸੀ। ਅਤੇ ਦੇਖਦੇ ਹੀ ਦੇਖਦੇ ਇਹ ਪੂਰੇ ਦੇਸ਼ ਜਨ ਅੰਦੋਲਨ ਦੇ ਰੂਪ ਵਿੱਚ ਫੈਲ ਗਈ ਹੈ। ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਆਯੁਸ਼ਮਾਨ ਭਾਰਤ ਦੀ ਪਹਿਲੀ ਲਾਭਾਰਥੀ ਉਹ ਵੀ ਹਰਿਆਣਾ ਦੀ ਬੇਟੀ ਹੀ ਹੈ। ਅੱਜ ਸਵੱਛ ਸ਼ਕਤੀ ਅਭਿਯਾਨ ਦੇ ਤੀਜੇ ਐਡੀਸ਼ਨ ਦੀ ਸ਼ੁਰੂਆਤ ਵੀ ਹਰਿਆਣਾ ਤੋਂ ਹੋ ਰਹੀ ਹੈ।

ਸਾਥੀਓ, ਹਰਿਆਣਾ ਨੇ ਜੋ ਸਨੇਹ ਮੈਨੂੰ ਦਿੱਤਾ ਉਸ ਨੂੰ ਮੈਂ ਵਿਆਜ ਸਮੇਤ ਵਾਪਸ ਕਰਨ ਦਾ ਪ੍ਰਯਤਨ ਕਰਦਾ ਰਿਹਾ। ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ ਮਨੋਹਰ ਲਾਲ ਦੀ ਅਗਵਾਈ ਵਿੱਚ ਚਲ ਰਹੀ ਸਰਕਾਰ ਦੇ ਨਾਲ ਮਿਲਕੇ ਹਰ ਹਰਿਆਣਵੀ ਦੇ ਜੀਵਨ ਨੂੰ ਅਸਾਨ ਬਣਾਉਣ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਥੋੜ੍ਹੀ ਦੇਰ ਪਹਿਲਾ ਇਸ ਸਿਲਸਿਲੇ ਨੂੰ ਵਿਸਤਾਰ ਦਿੰਦੇ ਹੋਏ ਸਿਹਤ ਅਤੇ ਸੱਭਿਆਚਾਰ ਨਾਲ ਜੁੜੀਆਂ ਹਜ਼ਾਰਾਂ ਕਰੋੜ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਝੱਜਰ ਦਾ National Cancer Institute ਹੋਵੇ, ਕੁਰੂਕਸ਼ੇਤਰ ਵਿੱਚ Ayush University ਹੋਵੇ, ਕਰਨਾਲ ਵਿੱਚ Health Science University ਹੋਵੇ, ਪੰਚਕੁਲਾ ਵਿੱਚ  National Institute of  Ayurved ਹੋਵੇ, ESIC Medical College  ਅਤੇ ਹਸਪਤਾਲ ਹੋਵੇ ਇਹ ਤਮਾਮ ਪ੍ਰੋਜੈਕਟ ਹਰਿਆਣਾ ਵਾਸੀਆਂ ਦੇ ਜੀਵਨ ਨੂੰ ਤੰਦਰੁਸਤ ਅਤੇ ਸੁਗਮ ਬਣਾਉਣ ਵਾਲੇ ਹਨ। ਨਾਲ ਹੀ ਇੱਥੋਂ ਦੇ ਨੌਜਵਾਨਾਂ ਦੇ ਰੋਜ਼ਗਾਰ ਦੇ ਨਵੇਂ ਅਵਸਰ ਵੀ ਇਨ੍ਹਾਂ ਪ੍ਰੋਜੈਕਟ ਦੇ ਰਾਹੀਂ ਮਿਲਣ ਵਾਲੇ ਹਨ। ਇਸ ਦੇ ਇਲਾਵਾ ਅੱਜ ਇੱਥੇ ਪਾਨੀਪਤ ਦੀ ਲੜਾਈ ਨਾਲ ਜੁੜੇ Museum  ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਲੜਾਈ ਸਾਨੂੰ ਦੇਸ਼ ਦੀ ਰੱਖਿਆ, ਸੁਰੱਖਿਆ ਨਾਲ ਜੁੜੇ ਮਹੱਤਵਪੂਰਨ ਸਬਕ ਦਿੰਦੀ ਹੈ।

ਹੁਣ ਮੈਂ ਮਨੋਹਰ ਲਾਲ ਜੀ ਨੂੰ ਇਸ ਗੱਲ ਦੇ ਲਈ ਅਭਿਨੰਦਨ ਕਰਦਾ ਹਾਂ ਕਿ ਪਾਣੀਪਤ ਦੀ ਲੜਾਈ ਦਾ ਜੋ ਰੂਪ ਉਨ੍ਹਾਂ ਨੇ ਜੋ ਕਲਪਨਾ ਕੀਤੀ ਹੈ ਉਹ ਇੱਕ ਤਰ੍ਹਾਂ ਨਾਲ ਉਸ ਨੂੰ ਸਦੀਆਂ ਪਹਿਲਾਂ ਏਕ ਭਾਰਤ ਸੇਸ਼ਠ ਭਾਰਤ ਪੂਰੇ ਦੇਸ਼ ਨੇ ਮੋਢੇ ਨਾਲ ਮੋਢਾ ਮਿਲਾ ਕੇ ਅਜਿਹੀ ਲੜਾਈ ਲੜੀ ਸੀ ਇਸ ਦਾ ਉਹ ਜੀਉਂਦਾ ਜਾਗਦਾ ਸਬੂਤ ਹੈ। ਕੋਈ ਵੀ ਮਾਨਵ ਜਾਤ ਇਤਿਹਾਸ ਦੀਆਂ ਜੜ੍ਹਾਂ ਤੋਂ ਕਟਕੇ ਇਤਿਹਾਸ ਕਦੇ ਬਣਾ ਨਹੀਂ ਸਕਦੀ ਹੈ। ਇਤਿਹਾਸ ਉਹ ਹੀ ਬਣਾ ਸਕਦੀ ਹੈ ਜੋ ਇਤਿਹਾਸ ਦੀ ਜੜ੍ਹਾਂ ਤੋਂ ਰਸ ਲੈ ਕੇ  ਫਲਦੇ-ਫੁੱਲਦੇ ਹਨ। ਕੁਝ ਲੋਕਾਂ ਨੇ ਇਹੀ ਸੋਚਿਆ ਕਿ ਹਿੰਦੁਸਤਾਨ ਦਾ ਇਤਿਹਾਸ 1947 ਤੋਂ ਸ਼ੁਰੂ ਹੁੰਦਾ ਹੈ ਅਤੇ ਇੱਕ ਹੀ ਪਰਿਵਾਰ ਨਾਲ ਸ਼ੁਰੂ ਹੁੰਦਾ ਹੈ ਅਤੇ ਉਸੇ ਨੇ ਦੇਸ਼ ਨੂੰ ਇਤਿਹਾਸ ਦੀਆਂ ਜੜ੍ਹਾਂ ਤੋਂ ਕੱਟਣ ਦਾ ਪਾਪ ਕੀਤਾ ਹੈ।

ਮੈਨੂੰ ਖੁਸ਼ੀ ਹੈ ਕਿ ਹਰਿਆਣਾ ਦੀ ਇਸ ਧਰਤੀ ’ਤੇ ਇਤਿਹਾਸ ਨੂੰ ਆਧੁਨਿਕ ਟੈਕਨੋਲੋਜੀ ਰਾਹੀਂ ਜੀਵਿਤ ਕਰਨ ਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਨ ਦਾ, ਟ੍ਰੈਨਿੰਗ ਦੇਣ ਦਾ ਇੱਕ ਉੱਤਮ ਕਾਰਜ ਅੱਜ ਇੱਥੇ ਸ਼ੁਰੂ ਹੋਣ ਜਾ ਰਿਹਾ ਹੈ। ਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਮੈਂ ਹਰਿਆਣਾ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ, ਹਰਿਆਣਾ ਦੇਸ਼ ਦੀਆਂ ਉਨ੍ਹਾਂ ਪਰੰਪਰਾਵਾਂ ਨੂੰ ਮਜ਼ਬੂਤ ਕਰਨ ਵਿੱਚ ਜੁਟਿਆ ਹੋਇਆ ਹੈ ਜਿਸ ਦੇ ਮੂਲ ਵਿੱਚ ਨਾਰੀ ਸ਼ਕਤੀ ਹੈ। ਇੱਥੋਂ ਦੀ ਧਰਤੀ ਨੇ ਅਨੇਕ ਅਜਿਹੀਆਂ ਬੇਟੀਆਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਨੇ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦਿੱਤਾ ਅਤੇ ਹੁਣ ਨਿਊ ਇੰਡੀਆ ਦੇ ਸੰਕਲਪ ਨੂੰ ਮਜ਼ਬੂਤ ਕਰ ਰਹੀਆਂ ਹਨ।

ਇੱਥੋਂ ਹੀ ਦੀ ਬੇਟੀ ਕਲਪਨਾ ਚਾਵਲਾ ਨੇ ਦਿਖਾਇਆ ਕਿ ਭਾਰਤ ਦੀਆਂ ਬੇਟੀਆਂ ਦੇ ਲਈ ਆਸਮਾਨ ਦੀਆਂ ਉਚਾਈਆਂ ਵੀ ਘੱਟ ਪੈ ਸਕਦੀਆਂ ਹਨ। ਉੱਥੇ ਹੀ ਅੱਜ ਜਦੋਂ ਭਾਰਤ ਖੇਡ-ਕੁੱਦ ਦੇ ਮੈਦਾਨ ਵਿੱਚ ਦੁਨੀਆ ਦੀ ਇੱਕ ਵੱਡੀ ਸ਼ਕਤੀ ਬਣਨ ਵੱਲ ਵਧ ਰਿਹਾ ਹੈ ਤਾਂ ਉਸ ਵਿੱਚ ਵੀ ਹਰਿਆਣਾ ਦੀਆਂ ਬੇਟੀਆਂ ਅਗਵਾਈ ਕਰ ਰਹੀਆਂ ਹਨ।

ਸਾਥੀਓ, ਮੈਨੂੰ ਦੱਸਿਆ ਗਿਆ ਹੈ ਕਿ ਤੁਹਾਡੇ ਵਿੱਚੋਂ ਅਨੇਕ ਭੈਣਾਂ ਇੱਥੇ ਕਲਪਨਾ ਚਾਵਲਾ planetarium ਗਈਆਂ ਸਨ, ਤੁਸੀਂ ਇੱਥੇ ਮਹਿਲਾ ਥਾਣਾ ਵੀ ਦੇਖਿਆ। ਇਸ ਦੇ ਇਲਾਵਾ waste to wealth,  ਕਚਰੇ ਨਾਲ ਕੰਚਨ ਬਣਾਉਣ ਨਾਲ ਜੁੜੀ ਨਵੀਂ ਤਕਨੀਕ, ਖੇਤੀ ਨਾਲ ਜੁੜੀ ਨਵੀਂ ਤਕਨੀਕ ਅਜਿਹੇ ਅਨੇਕ ਇਨੋਵੇਟਿਵ ਪ੍ਰਯੋਗ ਜੋ ਹਰਿਆਣਾ ਵਿੱਚ ਹੋ ਰਹੇ ਹਨ ਉਨ੍ਹਾਂ ਬਾਰੇ ਵੀ ਤੁਸੀਂ ਜਾਣਕਾਰੀ ਲਈ ਹੈ। ਜਿਸ ਤਰ੍ਹਾਂ ਦਾ ਪ੍ਰੋਗਰਾਮ ਪਹਿਲਾਂ ਦਿੱਲੀ ਵਿੱਚ ਹੋਇਆ ਕਰਦਾ ਸੀ। ਅਸੀਂ ਦਿੱਲੀ ਦੇ ਬਾਹਰ ਪ੍ਰੋਗਰਾਮ ਕਰਦੇ ਹਾਂ। ਹਰਿਆਣਾ ਦੀਆਂ ਚੀਜ਼ਾਂ ਨੂੰ ਇੱਥੋਂ ਦੇ ਲੋਕ ਪਹਿਲਾਂ ਆਕੇ ਦੇਖਣਗੇ, ਜੋ ਚੰਗੀਆਂ ਹਨ ਉੱਥੇ ਕਰ ਸਕਦੇ ਹਨ ਉਹ ਆਪਣੇ ਇੱਥੇ ਲਾਗੂ ਕਰਨਗੇ। ਅਤੇ ਇਹ ਪ੍ਰਯਤਨ ਆਪਣੇ ਆਪ ਵਿੱਚ ਇੱਕ ਨਵੀਂ ਇੱਕ ਤਰ੍ਹਾਂ ਨਾਲ ਇੱਕ ਸਿਖਲਾਈ ਕੈਂਪ ਟਾਈਪ ਕੰਮ ਅੱਜ ਇੱਥੇ ਹੋਇਆ ਹੈ।

ਸਾਥੀਓ, ਮੇਰਾ ਸਪਸ਼ਟ ਅਨੁਮਾਨ ਰਿਹਾ ਹੈ ਕਿ ਅਗਰ ਬੇਟੀਆਂ ਸਸ਼ਕਤ ਹੋਣਗੀਆਂ ਤਾਂ ਸਮਾਜ ਸਸ਼ਕਤ ਹੋਵੇਗਾ ਇਹੀ ਕਾਰਨ ਹੈ ਕਿ ਬੀਤੇ ਸਾਢੇ ਚਾਰ ਵਰ੍ਹਿਆਂ ਦੇ ਦੌਰਾਨ ਜਿੰਨੀ ਵੀ ਵੱਡੀ ਯੋਜਨਾ ਜਾਂ ਪ੍ਰੋਗਰਾਮ ਬਣਾਏ ਗਏ ਹਨ ਉਨ੍ਹਾਂ ਵਿੱਚ ਮਹਿਲਾ ਸਸ਼ਕਤੀਕਰਨ ਇੱਕ ਵੱਡਾ ਹੁਲਾਰਾ ਰਿਹਾ ਹੈ। ਸਾਡੀ ਸਰਕਾਰ ਦਾ ਪ੍ਰਯਤਨ ਮਹਿਲਾ ਜੀਵਨ ਦੇ ਹਰ ਪੜਾਅ ’ਤੇ ਉਨ੍ਹਾਂ ਦਾ ਸਾਥ ਦੇਣ ਦਾ ਰਿਹਾ ਹੈ। ਬੇਟੀ ਬਚਾਓ-ਬੇਚੀ ਪੜ੍ਹਾਓ ਨਾਲ ਬੱਚੀਆਂ ਦੀ ਜਨਸੰਖਿਆ ਵਿੱਚ ਸੁਧਾਰ ਆਇਆ ਹੈ। ਉੱਜਵਲਾ ਯੋਜਨਾ ਨਾਲ ਭੈਣਾਂ ਨੂੰ ਧੂੰਏ ਤੋਂ ਮੁਕਤੀ ਮਿਲੀ ਹੈ। ਰਾਸ਼ਟਰੀ ਪੋਸ਼ਣ ਅਭਿਆਨ ਅਤੇ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਤਵ ਅਭਿਆਨ ਨਾਲ ਪ੍ਰਸੂਤਾ ਮਾਤਾਵਾਂ ਦੇ ਜੀਵਨ ’ਤੇ ਆਉਣ ਵਾਲਾ ਖਤਰਾ ਘੱਟ ਹੋਇਆ ਹੈ। ਬੇਟੀਆਂ ’ਤੇ ਬਲਾਤਕਾਰ ਵਰਗੇ ਅੱਤਿਆਚਾਰ ਕਰਨ ਵਾਲੇ ਫਾਂਸੀ ਤੱਕ ਦੀ ਸਜ਼ਾ ਦੀ ਵਿਵਸਥਾ ਵੀ ਪਹਿਲੀ ਵਾਰ ਸਾਡੀ ਸਰਕਾਰ ਨੇ ਕੀਤੀ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜੋ ਘਰ ਦਿੱਤੇ ਜਾ ਰਹੇ ਹਨ ਉਸ ਵਿੱਚ ਵੀ ਉਹ ਘਰ ਮਹਿਲਾਵਾਂ ਦੇ ਨਾਮ ’ਤੇ ਹੀ ਰਜਿਸਟਰੀ ਹੁੰਦੀ ਹੈ। ਮਹਿਲਾਵਾਂ ਦੇ ਨਾਮ ’ਤੇ ਘਰ ਮਿਲੇ ਇਸੇ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ। ਵਰਨਾ ਸਾਡੀ ਸਮਾਜ ਰਚਨਾ ਅਜਿਹੀ ਹੈ ਕਿ ਪਰਿਵਾਰ ਵਿੱਚ ਜਮੀਨ ਹੈ ਤਾਂ ਪਤੀ ਦੇ ਨਾਮ ’ਤੇ, ਗੱਡੀ ਹੈ ਪਤੀ ਦੇ ਨਾਮ ’ਤੇ, ਬੰਗਲਾ, ਦੁਕਾਨ, ਘਰ ਕੁਝ ਵੀ ਹੈ ਪਤੀ ਦੇ ਨਾਮ ’ਤੇ ਅਤੇ ਪਤੀ ਨਹੀਂ ਰਿਹਾ ਤਾਂ ਸਾਰਾ ਦਾ ਸਾਰਾ ਬੇਟੇ ਦੇ ਨਾਮ ’ਤੇ, ਮਹਿਲਾ ਦੇ ਨਾਮ ’ਤੇ ਕੁਝ ਹੁੰਦਾ ਹੀ ਨਹੀਂ ਹੈ। ਅਸੀਂ ਇਸ ਹਾਲਾਤ ਨੂੰ ਬਦਲਣ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਸਾਰੇ ਘਰ ਮਹਿਲਾਵਾਂ ਦੇ ਨਾਮ ਦੇਣ ਦਾ ਨਿਰਣਾ ਕਰ ਲਿਆ ਹੈ।

ਸਾਥੀਓ, ਪਹਿਲੀ ਵਾਰ ਬੇਟੀਆਂ ਨੂੰ ਕਿਚਨ ਦੇ ਦਾਇਰੇ ਤੋਂ ਬਾਹਰ ਯੋਗਦਾਨ ਦੇਣ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਪਹਿਲੀ ਵਾਰ ਬੇਟੀਆਂ fighter pilot ਬਣੀ ਹੈ। ਹੁਣ ਤਾਂ ਮਿਲਟਰੀ ਪੁਲਿਸ ਵਿੱਚ ਵੀ ਬੇਟੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਕੰਮਕਾਜੀ ਮਹਿਲਾਵਾਂ ਨੂੰ ਆਪਣੇ ਨਵਜੰਮੇ ਸ਼ਿਸ਼ੂਆਂ ਦੇ ਚੰਗੀ ਤਰ੍ਹਾਂ ਲਾਲਣ ਪਾਲਣ ਦੇ ਲਈ ਲੋੜੀਂਦਾ ਸਮਾਂ ਮਿਲ ਸਕੇ ਇਸ ਦੇ ਲਈ ਮੇਟਰਨਿਟੀ ਲੀਵ ਨੂੰ 12 ਹਫ਼ਤਿਆਂ ਤੋਂ ਵਧਕੇ 26 ਹਫ਼ਤੇ ਕੀਤਾ ਗਿਆ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਿੱਚ 15 ਕਰੋੜ ਰੁਪਏ ਕਰਜ਼ ਦੇ ਲਗਭਗ 11 ਕਰੋੜ ਭਾਵ ਕਰੀਬ-ਕਰੀਬ 75% ਕਰਜ ਮਹਿਲਾ ਉੱਦਮੀਆਂ ਨੂੰ ਮਿਲੇ। ਦੀਨਦਿਆਲ ਅੰਤਯੋਕਯਾ ਯੋਜਨਾ ਦੇ ਤਹਿਤ ਲਗਭਗ ਛੇ ਕਰੋੜ ਮਹਿਲਾਵਾਂ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਹੋਈਆਂ ਹਨ। ਅਜਿਹੇ self help group ਨੂੰ 75 ਕਰੋੜ ਰੁਪਏ ਤੋਂ ਜ਼ਿਆਦਾ ਕਰਜ ਉਪਲੱਬਧ ਕਰਵਾਇਆ ਗਿਆ ਹੈ। ਇਹ ਰਾਸ਼ੀ ਵਰ੍ਹੇ 2014 ਦੇ ਚਾਰ ਵਰ੍ਹਿਆਂ ਵਿੱਚ ਦਿੱਤੇ ਗਏ ਕਰਜ਼ ਤੋਂ ਢਾਈ ਗੁਣਾ ਜ਼ਿਆਦਾ ਹੈ।

ਸਾਥੀਓ, ਇਸ ਸਾਲ ਦੇ ਬਜਟ ਵਿੱਚ ਵੀ ਮਹਿਲਾਵਾਂ ਨਾਲ ਜੁੜੀਆਂ ਯੋਜਨਾਵਾਂ ਚਾਹੇ ਉਹ ਆਂਗਨਵਾੜੀ ਜਾਂ ਆਸ਼ਾ ਵਰਕਰ ਹੋਣ ਰਾਸ਼ਟਰੀ ਪੋਸ਼ਣ ਮਿਸ਼ਨ ਹੋਵੇ ਬੱਚਿਆਂ ਨਾਲ ਜੁੜੀਆਂ ਯੋਜਨਾਵਾਂ ਹੋਣ, ਇਨ੍ਹਾਂ ਦਾ ਵਿਸ਼ੇਸ਼ ਧਿਆਨ ਤੁਸੀਂ ਬਜਟ ਵਿੱਚ ਦੇਖਿਆ ਹੋਵੇਗਾ।

ਸਾਥੀਓ, ਸਵੱਛ ਭਾਰਤ ਅਭਿਆਨ ’ਤੇ ਅਗਰ ਮੈਂ ਇੰਨਾ ਬਲ ਦਿੱਤਾ ਹੈ ਤਾਂ ਇਸ ਦੇ ਪਿੱਛੇ ਦੇਸ਼ ਦੀਆਂ ਭੈਣ ਬੇਟੀਆਂ ਦੀ ਸ਼ਾਨ ਹੈ, ਉਨ੍ਹਾਂ ਦਾ ਸਨਮਾਨ ਹੈ। ਸਾਲ 2014 ਵਿੱਚ ਜਦੋਂ ਤੁਸੀਂ ਮੈਨੂੰ ਪ੍ਰਧਾਨ ਸੇਵਕ ਦਾ ਫਰਜ਼ ਸੌਂਪਿਆ ਉਸ ਸਮੇਂ ਸਥਿਤੀ ਇਹ ਸੀ ਕਿ ਦੇਸ਼ ਵਿੱਚ ਲਗਭਗ 30 ਕਰੋੜ ਭੈਣਾਂ ਨੂੰ ਟਾਇਲਟ ਦੇ ਲਈ ਹਨੇਰੇ ਦਾ ਇੰਤਜਾਰ ਕਰਨਾ ਪੈਂਦਾ ਸੀ। ਅਨੇਕ ਬੇਟੀਆ ਇਸ ਲਈ ਸਕੂਲ ਛੱਡ ਦਿੰਦੀਆਂ ਸਨ ਕਿਉਂਕਿ ਉੱਥੇ ਬੇਟੀਆਂ ਦੇ ਲਈ ਅਲੱਗ ਪਖਾਨੇ ਦੀ ਵਿਵਸਥਾ ਨਹੀਂ ਸੀ। ਇਸ ਸੱਚਾਈ ਦੇ ਨਾਲ ਤਾਂ ਮੈਂ ਬਚਪਨ ਤੋਂ ਹੀ ਜੀਉਂਦਾ ਆਇਆ ਹਾਂ। ਲੇਕਿਨ ਕਰੋੜਾਂ ਭੈਣ ਬੇਟੀਆਂ ਨੂੰ ਇਸ ਅਪਮਾਨ ਅਤੇ ਪੀੜਾ ਤੋਂ ਮੁਕਤੀ ਦਿਵਾਉਣ ਦਾ ਸੰਕਲਪ ਲਿਆ ਸੀ। ਉਸ ਸਮੇਂ ਤਸੀਂ ਵੀ ਦੇਖਿਆ ਹੋਵੇਗਾ ਕਿ ਜੋ ਪਹਿਲਾਂ ਸੱਤਾ ਵਿੱਚ ਸੀ ਉਨ੍ਹਾਂ ਨੇ ਕਿਵੇਂ-ਕਿਵੇਂ ਮੇਰਾ ਮਜ਼ਾਕ ਉੜਾਇਆ ਸੀ ਕੀ ਪਤਾ ਕੀ-ਕੀ ਕਿਹਾ ਗਿਆ। ਕਿੰਨੀ ਆਲੋਚਨਾ ਕੀਤੀ ਗਈ… ਇਹ ਕੈਸਾ ਪ੍ਰਧਾਨ ਮੰਤਰੀ ਹੈ ਲਾਲ ਕਿਲੇ ਤੋਂ ਟਾਇਲਟ ਦੀ ਗੱਲ ਕਰਦਾ ਹੈ। ਮੇਰੀ ਸੋਚ ਅਤੇ ਸਮਝ ਨੂੰ ਲੈ ਕੇ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ ਗਈਆਂ।

ਸਾਥੀਓ, ਇਹ ਟਿੱਪਣੀ ਕਰਨ ਵਾਲੇ ਜਾਂ ਤਾਂ ਉਹ ਲੋਕ ਸਨ ਜਿਨ੍ਹਾਂ ਨੂੰ ਭੈਣਾਂ ਦੀ ਪੀੜਾ ਦੀ ਪਰਵਾਹ ਹੀ ਨਹੀਂ ਸੀ, ਮੈਨੂੰ ਇਸ ਪੀੜਾ  ਦੀ ਜਾਣਕਾਰੀ ਵੀ ਸੀ ਅਤੇ ਕਰੋੜਾਂ ਭੈਣਾਂ ਬੇਟੀਆਂ ਦੀ ਪਰਵਾਹ ਵੀ ਹੈ। ਅਤੇ ਇਸ ਲਈ ਮੈਨੂੰ ਸੋਨੇ ਦਾ ਚਮਚ ਲੈ ਕੇ ਪੈਦਾ ਹੋਏ ਲੋਕਾਂ ਦਾ ਤੰਜ ਕਦੇ ਨਹੀਂ ਚੁਭਿਆ। ਮੇਰਾ ਅਪਮਾਨ ਉਹ ਕਰਦੇ ਰਹੇ ਲੇਕਿਨ ਕਰੋੜਾਂ ਭੈਣਾਂ ਬੇਟੀਆਂ ਨੂੰ ਸਨਮਾਨ ਦੀ ਜ਼ਿੰਦਗੀ, ਇੱਜ਼ਤਘਰ ਇਹ ਕਿਵੇਂ ਮਿਲੇ, ਜਲਦ ਤੋਂ ਜਲਦ ਕਿਵੇਂ ਮਿਲੇ ਇਸ ਗੱਲ ਨੂੰ ਮੈਂ ਬਚਪਨ ਵਿੱਚ ਠਾਣ ਕੇ ਰੱਖਿਆ ਹੈ ਅਤੇ ਜੀ-ਜਾਨ ਨਾਲ ਉਸ ਦੇ ਲਈ ਜੁਟਿਆ ਹੋਇਆ ਹਾਂ।

ਸਾਥੀਓ, ਮੈਨੂੰ ਖੁਸ਼ੀ ਹੈ ਕਿ ਤੁਸੀਂ ਸਾਰਿਆਂ ਨੇ ਦੇਸ਼ ਦੇ ਹਰ ਆਮ ਵਿਅਕਤੀ  ਨੇ ਮੇਰੀਆਂ ਇਨ੍ਹਾਂ ਭਾਵਨਾਵਾਂ ਨੂੰ ਸਮਝਿਆ ਅਤੇ ਪੂਰੀ ਸ਼ਕਤੀ ਨਾਲ ਸਹਿਯੋਗ ਦਿੱਤਾ ਹੈ। ਨਤੀਜਾ ਇਹ ਹੈ ਕਿ ਅਜ਼ਾਦੀ ਦੇ 70 ਵਰ੍ਹਿਆਂ ਵਿੱਚ ਸਵੱਛਤਾ ਦਾ ਜੋ ਦਾਇਰਾ ਕਰੀਬ 40% ਸੀ, ਉਹ ਅੱਜ 98% ਤੱਕ ਪਹੁੰਚ ਚੁੱਕਿਆ ਹੈ। ਸਾਢੇ ਚਾਰ ਵਰ੍ਹਿਆਂ ਵਿੱਚ ਦਸ ਕਰੋੜ ਤੋਂ ਜ਼ਿਆਦਾ ਟਾਇਲਟ ਬਣਾਏ ਜਾ ਚੁੱਕੇ ਹਨ, ਛੇ ਸੌ ਜ਼ਿਲ੍ਹਿਆਂ ਦੇ ਸਾਢੇ 5 ਲੱਖ ਪਿੰਡਾਂ ਨੇ ਖੁਦ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਕਰ ਦਿੱਤਾ ਹੈ।

 

ਸਾਥੀਓ, ਸਵੱਛ ਭਾਰਤ ਅਭਿਆਨ ਨਾਲ ਭੈਣਾਂ ਅਤੇ ਬੇਟੀਆਂ ਨੂੰ ਅਪਮਾਨ ਅਤੇ ਪੀੜਾ ਤੋਂ ਮੁਕਤੀ ਮਿਲ ਹੀ ਰਹੀ ਹੈ।  ਰੋਜ਼ਗਾਰ ਦਾ ਵੀ ਇਹ ਵੱਡਾ ਮਧਿਅਮ ਸਿੱਧ ਹੋ ਰਿਹਾ ਹੈ। ਇੱਕ ਅਨੁਮਾਨ ਹੈ ਇਸ ਅਭਿਯਾਨ ਦੀ ਵਜ੍ਹਾ ਨਾਲ ਕਰੀਬ 45 ਲੱਖ ਲੋਕਾਂ ਨੂੰ ਰੋਜ਼ਗਾਰ ਦੇ ਅਵਸਰ ਮਿਲੇ ਹਨ । ਇਸ ਅਭਿਯਾਨ ਨੇ ਰਾਣੀ ਮਿਸਤਰੀਆ ਨੂੰ ਸਾਡੇ ਇੱਥੇ ਪਹਿਲਾਂ ਪਰੰਪਰਾ ਸੀ ਰਾਜ ਮਿਸਤਰੀ ਇਹ ਸਵੱਛ‍ਤਾ ਦਾ ਅਭਿਆਨ ਹੈ ਜਿਸ ਨੇ ਰਾਜ ਮਿਸਤਰੀ  ਦੇ ਬਦਲੇ ਰਾਣੀ ਮਿਸਤਰੀਆਂ ਨੂੰ ਜਨਮ ਦੇ ਦਿੱਤਾ ।  ਅਤੇ ਇਨ੍ਹਾਂ ਰਾਣੀ ਮਿਸਤਰੀਆ ਨੂੰ ਸਭ ਤੋਂ ਜ਼ਿਆਦਾ ਸਸ਼ਕਤ ਕੀਤਾ ਗਿਆ ਹੈ ।  ਕਿਉਂਕਿ ਟਾਇਲਟ ਬਣਨ ਨਾਲ ਜੋ ਟ੍ਰੇਨਿੰਗ ਉਨ੍ਹਾਂ ਦੀ ਹੋਈ ਹੈ ਉਹ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਆਪਣੇ ਘਰ ਬਣਾਉਣ ਜਾਂ ਦੂਸਰਿਆਂ  ਦੇ ਘਰ ਬਣਾਉਣ ਵਿੱਚ ਵੀ ਇਸ ਆਪਣੇ ਅਨੁਭਵ ਦਾ ,  ਆਪਣੇ ਗਿਆਨ ਦਾ ,  ਆਪਣੇ ਹੁਨਰ ਦੀ ਵਰਤੋਂ ਕਰ ਰਹੇ ਹਨ ।

ਸਾਥੀਓ, ਤੁਹਾਡੀ ਯਤਨਾਂ ਦੀ ਵਜ੍ਹਾ ਅੱਜ ਸਵੱਛ ਭਾਰਤ ਮਿਸ਼ਨ ਇੱਕ ਅਹਿਮ ਪੜਾਅ ‘ਤੇ ਹੈ। ਮੈਂ ਤੁਹਾਨੂੰ ਫਿਰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਸਾਲ 2 ਅਕਤੂਬਰ ਨੂੰ ਜਦੋ ਬਾਪੂ ਜੀ ਦੀ 150ਵੀਂ ਜਨਮ  ਜਯੰਤੀ ਮਨਾਵਾਂਗੇ ਅਸੀਂ ਉਨ੍ਹਾਂ ਨੂੰ ਸਵੱਛ ਭਾਰਤ ਦਾ ਵਾਅਦਾ ਕੀਤਾ ਹੋਇਆ ਹੈ, ਇਸ ਵਾਅਦੇ ਨੂੰ ਪੂਰਾ ਕਰਨ ਵਿੱਚ ਨਾਰੀ ਸ਼ਕਤੀ ਦੇ ਅਗਵਾਈ ਦੇ ਬਹੁਤ ਵੱਡੀ ਭੂਮਿਕਾ ਹੈ।

ਹੁਣ ਅਸੀਂ ਇਹ ਸੁਨਿਸ਼ਚਿਤ ਕਰਨਾ ਹੈ ਜੋ ਪਖਾਨੇ ਬਣੇ ਹਨ ਉਨ੍ਹਾਂ ਦਾ ਇਸਤੇਮਾਲ ਵੀ ਹੋਵੇ ,  ਸਵੱਛਤਾ ਨੂੰ ਅਸੀਂ ਪਿੰਡ – ਪਿੰਡ ,  ਘਰ- ਘਰ ਦਾ ਸੰਸਕਾਰ ਬਣਾਉਣਾ ਹੈ । ਤੁਹਾਡੇ ਵਿੱਚੋਂ ਅਨੇਕ ਭੈਣਾਂ ਆਪਣੇ ਪਿੰਡਾਂ ਦੀ ਸਰਪੰਚ ਹੈ ,  ਪੰਚਾਇਤ ਦੀ ਮੈਂਬਰ ਹੈ ,  ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਹਨ ਜਾਂ ਫਿਰ ਆਂਗਨਵਾੜੀ ,  ਆਸ਼ਾਵਰਕਰ ਹਨ ।

ਮੈਨੂੰ ਤੁਹਾਡੇ ਯਤਨਾਂ  ਤੁਹਾਡੇ ਸੰਘਰਸ਼ਾਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ ।  ਮੁਸ਼ਕਿਲ ਪਰਿਸਥਿਤੀਆਂ ਵਿੱਚ ਕਿਵੇਂ ਤੁਹਾਡੇ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਭਾਰਤ ਨੂੰ ਸਵੱਛ ਬਣਾਉਣ ਲਈ ਯਤਨ ਕੀਤਾ ਇਹ ਵੀ ਮੈਨੂੰ ਦੱਸਿਆ ਗਿਆ ਹੈ। ਜਿਵੇਂ ਜੰਮੂ – ਕਸ਼‍ਮੀਰ  ਦੇ ਅਲੀਨਾ ਪਿੰਡ ਦੀ ਨਸੀਮਾ ਬੇਗਮ,   ਨਸੀਮਾ ਬੇਗਮ ਜੀ  ਨੇ ਪਿੰਡਾਂ ਵਿੱਚ ਜਾ – ਜਾ ਕੇ ਲੋਕਾਂ ਨੂੰ ਘਰਾਂ ਵਿੱਚ ਪਖਾਨੇ ਬਣਾਉਣ ਲਈ ਪ੍ਰੇਰਿਤ ਕੀਤਾ ਹੈ। ਅੱਜ ਉੱਥੇ  ਦੇ ਲੋਕ ਉਨ੍ਹਾਂ ਤੋਂ ਇੰਨੇ ਪ੍ਰਸੰਨ ਹਨ ਕਿ ਨਸੀਮਾ ਜੀ  ਨੂੰ ਪਿੰਡ ਦੀ ਸਰਪੰਚ ਹੀ ਚੁਣ ਲਿਆ।

ਇਸੇ ਤਰ੍ਹਾਂ ਮੱਧ ਪ੍ਰਦੇਸ਼ ਸੁਸ਼੍ਰੀ ਨਾਰਾ ਜੀ  ਨੇ ਸੋਨੀ  ਜ਼ਿਲ੍ਹੇ ਵਿੱਚ 21 ਪਿੰਡਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕਰਵਾਇਆ ਹੈ ।  ਤੁਹਾਡੇ ਵਿੱਚੋਂ ਜਿੰਨੇ ਵੀ ਲੋਕ ਇੱਥੇ ਹਨ ,  ਜਿੰਨੀਆਂ ਵੀ ਭੈਣਾਂ ਹਨ ,  ਸਭ ਦੀਆਂ ਅਜਿਹੀਆਂ ਹੀ ਕਹਾਣੀਆਂ ਹਨ ।  ਮੈਂ ਤੁਹਾਡਾ ਸਾਰਿਆਂ ਦਾ ਅਭਿਨੰਦਨ ਕਰਦਿਆਂ ਹੋਏ ਇਹ ਵੀ ਤਾਕੀਦ ਕਰਾਂਗਾ ਕਿ ਆਪਸ ਵਿੱਚ ਇੱਕ ਦੂਜੇ  ਦੇ ਕੰਮ ਕਰਨ  ਦੇ ਤਰੀਕੇ ‘ਤੇ ਜ਼ਰੂਰ ਚਰਚਾ ਕਰੀਏ ,  ਇੱਕ ਦੂਜੇ ਤੋਂ ਸਿੱਖਣ ਦਾ ਪ੍ਰਯਤਨ ਕਰੀਏ,  ਉਸ – ਉਸ ਇਲਾਕੇ ਵਿੱਚ ਕੰਮ ਹੋ ਰਿਹਾ ਹੈ ਜਾਣਨ ਦੀ ਕੋਸ਼ਿਸ਼ ਕਰੀਏ ।  ਹੋ ਸਕਦਾ ਹੈ ਆਪਣੇ ਖੇਤਰ ਵਿੱਚ ਸਵੱਛ –  ਭਾਰਤ ਮਿਸ਼ਨ ਨੂੰ ਅੱਗੇ ਵਧਾਉਣ ਲਈ ਅਤੇ ਕੁਝ ਆਈਡੀਆ ,  ਨਵੇਂ ਵਿਚਾਰ ਤੁਹਾਨੂੰ ਮਿਲ ਜਾਣ ,  ਇਹ ਨਵੇਂ ਵਿਚਾਰ ਅਤੇ ਨਵਾਂ ਅਨੁਭਵ ਤੁਹਾਡੇ  ਹੋਰ ਕੰਮ ਆਉਣ ਵਾਲਾ ਹੈ। ਤੁਸੀਂ ਉਨ੍ਹਾਂ ਨੂੰ  ਆਪਣੇ ਪਿੰਡ ਵਿੱਚ ਲਾਗੂ ਕਰੋ ,  ਇਸ ਬਦਲਾਅ ਨੂੰ ਹੋਰ ਗਤੀ ਦੇ ਸਕਦੀ ਹੈ ।

ਸਾਥੀਓ ,  ਸਵੱਛਤਾ ਦਾ ਸਿੱਧਾ ਸਕੋਰਾਰ ਸਿਹਤ ਨਾਲ ਹੈ ਅਤੇ ਗ਼ਰੀਬ ਪਰਿਵਾਰਾਂ  ਨੂੰ ਇਸ ਦਾ ਵਿਸ਼ੇਸ਼ ਲਾਭ ਮਿਲ ਰਿਹਾ ਹੈ ।  ਇਸ ਤੋਂ ਡਾਇਰੀਆ ਅਜਿਹੀ ਘਾਤਕ ਬਿਮਾਰੀ ਤੋਂ ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਹਾਂ ।  ਹਾਲ ਹੀ ਵਿੱਚ ਵਿਸ਼ਵ ਸਿਹਤ ਸੰਗਠਨ ਯਾਨੀ WHO ਦੀ ਇੱਕ ਰਿਪੋਰਟ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਵੱਛ ਭਾਰਤ ਅਭਿਯਾਨ ਨਾਲ 3 ਲੱਖ ਜੀਵਨ ਬਚਾਉਣਾ ਸੰਭਵ ਹੋਇਆ ਹੈ। ਅਗਰ ਅਸੀਂ ਇੱਕ ਦੀ ਵੀ ਜ਼ਿੰਦਗੀ ਬਚਾ ਲਈਏ ਤਾਂ ਜਨਮੋਂ  ਜਨਮਾਂ ਦਾ ਪੁੰਨ ਮਿਲ ਜਾਂਦਾ ਹੈ ।  ਤੁਸੀਂ ਲੋਕ ਤਾਂ 3 ਲੱਖ ਲੋਕਾਂ ਦੀਆਂ ਜ਼ਿੰਦਗੀ ਬਚਾ ਰਹੇ ਹੋ ।  ਜਨਮਾਂ-ਜਨਮਾਂ  ਦਾ ਪੁੰਨ ਤੁਹਾਡਾ ਇਕੱਠਾ ਜੁੜ ਰਿਹਾ ਹੈ।

ਸਾਥੀਓ , ਸਿਹਤ  ਚਾਹੇ ਗ਼ਰੀਬ ਦੀ ਹੋਵੇ ਜਾਂ ਮੱਧ ਵਰਗ  ਦੇ ਪਰਿਵਾਰ ਦਾ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਕਾਰ ਯਤਨ ਕਰ ਰਹੀ ਹੈ। ਚਾਹੇ ਵੱਡੇ ਹਸਪਤਾਲਾਂ ਦਾ ਨੈੱਟਵਰਕ ਹੋਵੇ ,  ਆਯੁਸ਼ਮਾਨ ਭਾਰਤ  ਦੇ ਤਹਿਤ ਦੇਸ਼ ਭਰ  ਦੇ ਪਿੰਡਾਂ ਵਿੱਚ ਡੇਢ  ਲੱਖ health and wellness centre ਦਾ ਅਭਿਆਨ ਹੋਵੇ ,  ਜਾਂ ਫਿਰ ਗ਼ਰੀਬ ਨੂੰ ਮੁਫ਼ਤ ਇਲਾਜ ਦੇਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਆਯੁਸ਼ਮਾਨ ਭਾਰਤ ਨਾਲ ਕਈ ਕੰਮ ਹੋ ਰਹੇ ਹਨ ।

ਸਾਥੀਓ ,  ਥੋੜ੍ਹੀ ਦੇਰ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਸਿਰਫ਼ ਹਰਿਆਣਾ ਵਿੱਚ ਹੀ National Cancer Institute ਸਮੇਤ ਇਲਾਜ ਅਤੇ ਸਿਹਤ ਸਿੱਖਿਆ ਨਾਲ ਜੁੜੇ ਪੰਜ ਵੱਡੇ ਸੰਸਥਾਨਾਂ ਦਾ ਲੋਕਅਰਪਣ , ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। 2 ਹਜ਼ਾਰ ਕਰੋੜ ਰੁਪਏ ਨਾਲ ਬਣਿਆ National Cancer Institute ਲਾਗਤ  ਦੇ ਹਿਸਾਬ ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਪ੍ਰੋਜੈਕਟ ਹੈ।  ਇੱਥੇ ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਅਤਿਆਧੁਨਿਕ ਸੁਵਿਧਾਵਾਂ ਬਣਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਇੱਥੇ ਕੁਰੂਕਸ਼ੇਤਰ ਵਿੱਚ ਸ਼੍ਰੀਕ੍ਰਿਸ਼ਣਾ ਆਯੁਸ਼ ਯੂਨੀਵਰਸਿਟੀ ਅਤੇ ਪੰਚਕੂਲਾ ਦੇ National Institute of  Ayurved  ਦੇ ਬਣਨ ਨਾਲ ਆਯੁਰਵੇਦ ਨਾਲ ਜੁੜੇ ਸਾਡੇ ਪੁਰਾਤਨ ਇਲਾਜ ਦੀ ਪੱਧਤੀ ਹੋਰ ਨੂੰ ਬਲ ਮਿਲੇਗਾ। ਉੱਥੇ ਹੀ ਕਰਨਾਲ ਦੀ ਪੰਡਿਤ ਦਿਨਦਿਆਲ Health Science University ਵਿੱਚ ਸਿਹਤ ਨਾਲ ਜੋੜੀਆ ਜਾਂਚਾ ਹੋ ਸਕਣਗੀਆਂ ।  ਫਰੀਦਾਬਾਦ  ਦੇ ESIC ਮੈਡੀਕਲ ਕਾਲਜ ਅਤੇ ਹਸਪਤਾਲ ਨਾਲ ਜੁੜੇ ਸਾਡੇ ਕੰਮ ਕਰਨ ਵਾਲੇ ਭਰਾਵਾਂ ਨੂੰ ,  ਸਾਡੇ ਕਿਰਤੀ ਭਾਈ ਅਤੇ ਭੈਣਾਂ ਨੂੰ ਇਲਾਜ ਦੀ ਬਹੁਤ ਵੱਡੀ ਸੁਵਿਧਾ ਮਿਲਣ ਵਾਲੀ ਹੈ।

ਸਾਥੀਓ ,  ਕੇਂਦਰ ਸਰਕਾਰ ਦੇਸ਼ ਵਿੱਚ ਵੱਡੇ ਹਸਪਤਾਲਾਂ ਦਾ ਨੈੱਟਵਰਕ ਕਿਸ ਤੇਜ਼ੀ ਨਾਲ ਵਿਛਾ ਰਹੀ ਹੈ ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ।  ਕਿ ਅੱਜ ਦੇਸ਼ ਵਿੱਚ 21 ਏਮਸ ਦੇਸ਼ ਵਿੱਚ ਜਾਂ ਤਾਂ ਕੰਮ ਕਰ ਰਹੀਆਂ ਹਨ ਜਾਂ ਫਿਰ ਨਿਰਮਾਣ ਦਾ ਕਾਰਜ ਚਲ ਰਿਹਾ ਹੈ ।  ਇਹਨਾਂ ਵਿੱਚੋਂ 14 ਏਮਸ  ‘ਤੇ ਕੰਮ 2014 ਵਿੱਚ ਸਾਡੇ ਆਉਣ  ਤੋਂ ਬਾਅਦ ਸ਼ੁਰੂ ਹੋਇਆ ਹੈ। ਮੈਨੂੰ ਖੁਸ਼ੀ ਹੈ ਕਿ ਇਸ ਵਿੱਚ ਇੱਕ ਅਤੇ ਏਮਸ ਜੁੜਨ ਵਾਲਾ ਹੈ ।  ਜੋ ਹਰਿਆਣਾ ਵਿੱਚ ਹੀ ਰਿਵਾੜੀ ਵਿੱਚ ਬਣੇਗਾ ।

ਮੈਨੂੰ ਦੱਸਿਆ ਗਿਆ ਹੈ ਕਿ ਮਲੇਠੀ  ਦੇ ਜਾਗਰੂਕ ਲੋਕਾਂ ਨੇ ਇਸ ਏਮਸ ਲਈ ਜ਼ਮੀਨ ਵੀ ਉਪਲੱਬਧ ਕਰਾ ਦਿੱਤੀ ਹੈ ।  ਮੈਂ ਸਾਰੇ ਲੋਕਾਂ ਦਾ ਬਹੁਤ- ਬਹੁਤ ਧੰਨਵਾਦ ਕਰਦਾ ਅਤੇ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।  ਹੁਣ ਬਹੁਤ ਹੀ ਜਲਦ ਇਸ ‘ਤੇ ਕੰਮ ਸ਼ੁਰੂ ਹੋ ਜਾਵੇਗਾ।

ਸਾਥੀਓ, ਵਧੀਆ ਅਤੇ ਵੱਡੇ ਹਸਪਤਾਲਾਂ ਦੇ ਨਾਲ- ਨਾਲ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ ‘ਤੇ ਸਸਤੀਆਂ ਦਵਾਈਆਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਗੋਡਿਆਂ ਅਤੇ ਹਾਰਟ ਦੇ ਅਪਰੇਸ਼ਨ ਵੀ ਕਈ ਗੁਣਾ ਸਸਤੇ ਕੀਤੇ ਗਏ ਹਨ। ਕਿਡਨੀ ਦੇ ਮਰੀਜਾਂ ਲਈ ਜ਼ਿਲ੍ਹਾ ਹਸਪਤਾਲਾਂ ਵਿੱਚ ਮੁਫ਼ਤ ਡਾਇਲਿਸਿਸ ਦੀ ਸੁਵਿਧਾ ਜੁਟਾਈ ਗਈ ਹੈ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਤਾਂ ਦੇਸ਼  ਦੇ ਲਗਭਗ 50 ਕਰੋੜ ਪਰਿਵਾਰਾਂ ਨੂੰ 5 ਲੱਖ ਤੱਕ ਦਾ ਇਲਾਜ ਮੁਫ਼ਤ ਮਿਲਣ ਲਗਿਆ ਹੈ । ਅੜੇ ਇਸ ਯੋਜਨਾ ਨੂੰ ਸ਼ੁਰੂ ਹੋਏ 150 ਦਿਨ ਵੀ ਨਹੀਂ ਹੋਏ ਹਨ,  ਹੁਣ ਤੱਕ 11 ਲੱਖ ਤੋਂ ਅਧਿਕ ਗ਼ਰੀਬਾਂ ਨੂੰ ਇਸ ਤਹਿਤ ਇਲਾਜ ਦੀ ਸੁਵਿਧਾ ਮਿਲ ਚੁੱਕੀ ਹੈ ।

ਸਾਥੀਓ,  ਅੱਜ ਜਦੋਂ ਮੈਂ ਨਾਰੀ ਸ਼ਕਤੀ ਦੀ ਗੱਲ ਕਰ ਰਿਹਾ ਹਾਂ ।  ਤਾਂ ਦੇਸ਼  ਦੇ ਐਗਰੀਕਲਚਰ ਸੈਕਟਰ ਦੀ ਗੱਲ ਨਾ ਕਰਾਂ ਇਹ ਹੋ ਨਹੀਂ ਸਕਦਾ ਅਤੇ ਹਰਿਆਣਾ ਵਿੱਚ ਨਾ ਕਰਾਂ ਇਹ ਤਾਂ ਜੈ ਜਵਾਨ ਦਾ ਵੀ ਦੇਸ਼ ਹੈ ਜੈ ਕਿਸਾਨ ਦਾ ਵੀ ਪ੍ਰਦੇਸ਼ ਹੈ ।  ਬਿਨਾਂ ਮਹਿਲਾਵਾਂ ਦੇ ਯੋਗਦਾਨ ਦੇ ਇਸ ਸੈਕਟਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ।  ਦੇਸ਼  ਦੀ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਲਈ ਇਸ ਬਜਟ ਵਿੱਚ ਸਰਕਾਰ ਵੱਲੋਂ ਬਹੁਤ ਵੱਡੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ ।  ਪ੍ਰਧਾਨ ਮੰਤਰੀ ਕਿਸਾਨ ਯੋਜਨਾ  ਤਹਿਤ ਅਸੀਂ ਅਜਿਹੇ ਕਿਸਾਨਾਂ ਨੂੰ ਜਿਨ੍ਹਾਂ ਦੇ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਉਨ੍ਹਾਂ  ਦੇ  ਬੈਂਕ ਖਾਤਿਆਂ ਵਿੱਚ ਹਰ ਸਾਲ ਛੇ ਹਜ਼ਾਰ ਰੁਪਏ ਸਿੱਧੇ ਜਮਾ ਕਰਵਾਏ ਜਾਣਗੇ ।  ਇਹ ਪੈਸੇ 2 – 2 ਹਜ਼ਾਰ ਦੀਆਂ ਤਿੰਨ ਕਿਸ਼ਤਾਂ ਵਿੱਚ ਜਮ੍ਹਾ ਹੋਣਗੇ ।  ਜਿਸ ਦੀ ਪਹਿਲੀ ਕਿਸ਼ਤ ਬਹੁਤ ਹੀ ਜਲਦੀ ਦੇਣ ਦਾ ਯਤਨ ਕੀਤਾ ਜਾ ਰਹੀ ਹੈ।

ਸਾਥੀਓ,  ਸਾਡਾ ਪ੍ਰਯਤਨ ਹੈ ਕਿ ਪਿੰਡ ਦਾ,  ਗ਼ਰੀਬ ਦਾ,  ਕਿਸਾਨ ਦਾ ,  ਮੱਧ ਵਰਗ ਦਾ ਜੀਵਨ ਸਰਲ ਅਤੇ ਆਸਾਨ ਹੋਵੇ ।  ਇਹ ਕੰਮ ਇਨੇ ਵੱਡੇ ਪੱਧਰ ‘ਤੇ ,  ਇੰਨੀ ਤੇਜ਼ੀ ਨਾਲ ਇਸ ਲਈ ਹੋ ਰਿਹਾ ਹੈ ਕਿਉਂਕਿ ਸਾਢੇ ਚਾਰ ਸਾਲ ਪਹਿਲਾਂ ਤੁਸੀਂ ਸਾਰਿਆ ਨੇ ਇੱਕ ਮਜ਼ਬੂਤ ਸਰਕਾਰ ਲਈ ,  ਪੂਰਨ ਬਹੁਮਤ ਵਾਲੀ ਸਰਕਾਰ ਲਈ ਆਪਣੇ ਵੋਟ ਦਾ ਸਦਉਪਯੋਗ ਕੀਤਾ ਸੀ। ਅਤੇ ਇਸ ਲਈ ਅੱਜ ਇਹ ਸਾਰੇ ਕੰਮ ਸੰਭਵ ਹੈ।

ਆਪਣੇ ਦੇਸ਼ ਵਿੱਚ ਇਮਾਨਦਾਰੀ ਦੀ ਵਿਵਸਥਾ ਲਿਆਉਣ ਲਈ ਤੁਸੀਂ ਵੋਟ ਦਿੱਤੀ ਸੀ। ਤੁਹਾਡੇ ਉਸੇ ਵਿਸ਼ਵਾਸ ‘ਤੇ ਚਲਦੇ ਹੋਏ ਵਿਚੋਲਿਆਂ ਅਤੇ ਗ਼ਰੀਬਾਂ ਦਾ ਹੱਕ ਲੁੱਟਣ ਵਾਲਿਆਂ ਨੂੰ ਸਾਰੀਆਂ ਵਿਵਸਥਾਵਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਅੱਜ ਦੇਸ਼ ਦੇ ਹਰ ਇਮਾਨਦਾਰ ਨੂੰ ਇਸ ਚੌਕੀਦਾਰ ‘ਤੇ ਵਿਸ਼ਵਾਸ ਹੈ। ਲੇਕਿਨ ਜੋ ਭ੍ਰਿਸ਼ਟ ਹੈ ਉਸ ਨੂੰ ਮੋਦੀ ਤੋਂ ਕਸ਼ਟ ਹੈ। ਤੁਸੀਂ ਇੱਥੇ ਹਰਿਆਣੇ ਵਿੱਚ ਵੀ ਤਾਂ ਦੇਖ ਰਹੇ ਹੋ । ਕਿ ਜਾਂਚ ਏਜੰਸੀਆਂ ਦੀ ਕਾਰਵਾਈਆਂ ਨਾਲ ਕਿਹੋ ਕਿਹੋ ਜਿਹਿਆਂ ਦਾ ਪਸੀਨਾ ਛੁੱਟ ਰਿਹਾ ਹੈ।

ਸਾਥੀਓ,  ਮਹਾਮਿਲਾਵਟ ਦੇ ਇਹ ਸਾਰੇ ਚਿਹਰੇ ਜਾਂਚ ਏਜੰਸੀਆਂ ਨੂੰ ,  ਕੋਰਟ ਨੂੰ ਧਮਕਾਉਣ ਅਤੇ ਮੋਦੀ ਨੂੰ ਗਾਲ੍ਹੀ ਦੇਣ ਦੇ ਕੰਪੀਟੀਸ਼ਨ ਵਿੱਚ ਜੁਟੇ ਹੋਏ ਹਨ ।  ਤੁਹਾਨੂੰ ਪੱਕੇ ਹੋਣਾ ਚਾਹੀਦਾ ਹੈ, ਇਹ ਚੌਕੀਦਾਰ ਨਾ ਤਾਂ ਤੁਹਾਡੀਆਂ ਧਮਕੀਆਂ ਤੋਂ ਅਤੇ ਨਾ ਹੀ ਇਨ੍ਹਾਂ ਦੇ ਗਾਲ੍ਹੀ-ਗਲੋਚ ਤੋਂ ਡਰਨ ਵਾਲਾ ਹੈ ਨਾ ਹੀ ਨਾ ਹੀ ਰੁਕਣ ਵਾਲਾ ਹੈ ਅਤੇ ਨਾ ਹੀ ਝੁਕਣ ਵਾਲਾ ਹੈ ।  ਦੇਸ਼ ਨੂੰ ਭ੍ਰਿਸ਼ਟਾਚਾਰੀਆਂ ਤੋਂ ਅਤੇ ਗੰਦਗੀ ਤੋਂ ਮੁਕਤੀ ਦਿਵਾਉਣ ਦਾ ਸਾਡਾ ਸਫਾਈ ਅਭਿਆਨ ਹੋਰ ਤੇਜ਼ ਹੋਣ ਵਾਲਾ ਹੈ ।  ਇਸ ਅਭਿਆਨ ਲਈ ਤੁਹਾਡਾ ਅਸ਼ੀਰਵਾਦ  ਹਮੇਸ਼ਾ ਬਣਿਆ ਰਹੇ ਅਤੇ ਹੁਣੇ – ਹੁਣੇ ਤੁਹਾਡੇ ਰਾਜ  ਦੇ ਕਈ ਲੋਕ ਸ਼ਾਇਦ  ਕੁੰਭ  ਦੇ ਮੇਲੇ ਵਿੱਚ ਗਏ ਹੋਣਗੇ ,  ਇਸ ਵਾਰ ਜੋ ਲੋਕ ਕੁੰਭ  ਦੇ ਮੇਲੇ ਤੋਂ ਆਉਂਦੇ ਹਨ ਵਾਪਿਸ ..  ਹਰ ਪਿੰਡ ਵਿੱਚ ਚਰਚਾ ਹੋ ਰਹੀ ਹੈ ,  ਹਿੰਦੁਸਤਾਨ ਵਿੱਚ ਕਿ ਜੋ ਲੋਕ ਕੁੰਭ ਦੇ ਮੇਲੇ ਵਿੱਚ ਗਏ …  ਮੈਨੂੰ ਦੱਸਿਆ ਗਿਆ ਕਿ ਪਰਸੋਂ  ਜਦੋਂ ਸ਼ਾਹੀ ਇਸ਼ਨਾਨ ਹੋਇਆ ,

ਕੁਝ ਦਿਨ ਪਹਿਲਾਂ ਹੋਇਆ ਤਦ ਤੱਕ ਕਰੀਬ 17 ਕਰੋੜ ਲੋਕ ਯਾਨੀ ਦੁਨੀਆ  ਦੇ ਕਈ ਦੇਸ਼ਾਂ ਤੋਂ ਵੀ ਜ਼ਿਆਦਾ ਜਨਸੰਖਿਆ ਗੰਗਾ ਦੇ ਤਟ ‘ਤੇ ਇਸ਼ਨਾਨ ਕਰਨ  ਲਈ ,  17 ਕਰੋੜ। ਉਸ ਦੇ ਬਾਅਦ ਵੀ ਸਵੱਛਤਾ ਦੇ ਵਿਸ਼ਾ ਵਿੱਚ ਉਨ੍ਹਾਂ ਨੇ  ਜੋ ਮਾਪਦੰਡ ਤੈਅ ਕੀਤੇ ਸਨ ਉਸ ਵਿੱਚ ਜਰਾ ਵੀ ਨਰਮੀ ਨਹੀਂ ਆਉਣ ਦਿੱਤੀ ।  ਤੁਸੀਂ ਹੈਰਾਨ ਹੋਵੋਗੇ ਅਮਰੀਕਾ ਦੇ ਇੱਕ ਅਖ਼ਬਾਰ ਨਿਊਯਾਰਕ ਟਾਇਮਸ ਨੇ ਕੁੰਭ ਦੇ ਮੇਲੇ ਦੀ ਚਰਚਾ ਕਰਦਿਆਂ ਇੱਕ article ਲਿਖਿਆ ।  ਉਸ ਵਿੱਚ ਕੁੰਭ ਮੇਲੇ ਵਿੱਚ ਜੋ ਸਵੱਛਤਾ ਹੈ ਉਸ ਸਵੱਛਤਾ ਲਈ ਉਨ੍ਹਾਂ ਨੇ ਕੁੰਭ ਮੇਲੇ ਦੀ ਬਹੁਤ ਵੱਡੀ ਤਾਰੀਫ ਕੀਤੀ ਹੈ । ਦੇਖੋ ਇਹ ਬਦਲਦੇ ਹੋਏ ਹਿੰਦੁਸਤਾਨ ਦਾ ਇਹ ਦ੍ਰਿਸ਼ ਹੈ।

ਮੈਂ ਇਸ ਕੁੰਭ ਦੇ ਮੇਲੇ ਵਿੱਚ ਇਹ ਸਵੱਛਤਾ ਲਈ ਕੰਮ ਕਰ ਰਹੇ ,  ਦਿਨ- ਰਾਤ ਕੰਮ ਕਰ ਰਹੇ ਉਨ੍ਹਾਂ ਸਾਰੇ ਮੇਰੇ ਭਾਈ – ਭੈਣਾਂ ਨੂੰ ਅੱਜ ਕੁਰੂਕਸ਼ੇਤਰ ਦੀ ਧਰਤੀ ਤੋਂ ਆਦਰਪੂਰਵਕ ਨਮਨ ਕਰਦਾ ਹਾਂ ।  ਅਤੇ ਅਖਾੜੇ ,  ਸੰਤਸਮਾਜ ,  ਸਾਧੂ ਮਹਾਤਮਾ ਉਨ੍ਹਾਂ ਨੂੰ ਵੀ ਕੁੰਭ ਦੇ ਮੇਲੇ ਵਿੱਚ ਸਵੱਛਤਾ ਨੂੰ ਲੈ ਕੇ ਆਪਣੇ-ਆਪਣੇ ਆਪ ਵਿਆਖਿਆਨ ,  ਪ੍ਰਵਚਨਾਂ ਵਿੱਚ ਵੀ ਇਸ ਗੱਲ ਨੂੰ ਵਾਰ – ਵਾਰ ਦੁਹਰਾਇਆ ।  ਸਵੱਛਤਾ  ਦੇ ਅਭਿਯਾਨ ਨੂੰ ਸਾਧੂ ਸੰਤਾਂ ਨੇ ਅਸ਼ੀਰਵਾਦ ਦਿੱਤੇ ਇਹ ਵੀ ਆਪਣੇ-ਆਪ ਵਿੱਚ ਬਹੁਤ ਵੱਡੇ ਮਾਨ ਦੀ ਗੱਲ ਹੈ।  ਮੈਂ ਉਨ੍ਹਾਂ ਸੰਤਾਂ- ਮਹੰਤਾਂ , ਰਿਸ਼ੀਆਂ – ਮੁਨੀਆਂ ਨੂੰ ਵੀ ਆਦਰਪੂਰਵਕ ਨਮਨ ਕਰਦਾ ਹਾਂ ,  ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ ।

ਭਾਈਓ ਭੈਣੋ ਤੁਸੀਂ ਦੇਸ਼ ਦੇ ਕੋਨੇ – ਕੋਨੇ ਤੋਂ ਆਏ ਹੋ,  ਤੁਹਾਡਾ ਅਸ਼ੀਰਵਾਦ ਹਮੇਸ਼ਾ ਬਣਿਆ ਰਹੇ ,  ਇਸ ਕਾਮਨਾ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ।  ਇੱਕ ਵਾਰ ਫਿਰ ਸਵੱਛ ,  ਸ਼ਕਤੀ ਪੁਰਸਕਾਰ ਜਿੱਤਣ ਵਾਲਿਆਂ ਨੂੰ ਮੈਂ ਆਦਰਪੂਰਵਕ ਬਹੁਤ – ਬਹੁਤ ਵਧਾਈ ਦਿੰਦਾ ਹਾਂ ,  ਸ਼ੁਭਕਾਮਨਾਵਾਂ ਦਿੰਦਾ ਹਾਂ ।

ਬਹੁਤ-ਬਹੁਤ ਧੰਨਵਾਦ

*****

  ਏਕੇਟੀ/ਵੀਜੀ/ਐੱਮਐੱਸ/ਐੱਸਬੀਪੀ