Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

10 ਦਿਨਾਂ ‘ਚ ਭੀਮ ਐਪ ਦੇ 1 ਕਰੋੜ ਡਾਊਨਲੋਡਜ਼ ਤੋਂ ਪ੍ਰਧਾਨ ਮੰਤਰੀ ਖ਼ੁਸ਼


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 10 ਦਿਨਾਂ ਅੰਦਰ ਭੀਮ ਐਪ ਦੇ 1 ਕਰੋੜ ਤੋਂ ਵੀ ਵੱਧ ਡਾਊਨਲੋਡਜ਼ ਉੱਤੇ ਖ਼ੁਸ਼ੀ ਪ੍ਰਗਟਾਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ,”ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ 10 ਦਿਨਾਂ ਵਿੱਚ ਭੀਮ ਐਪ ਦੇ 1 ਕਰੋੜ ਤੋਂ ਵੀ ਵੱਧ ਡਾਊਨਲੋਡ ਹੋ ਗਏ ਹਨ।

ਭੀਮ ਐਪ ਨੇ ਧਨ ਦੇ ਲੇਣ-ਦੇਣ ਨੂੰ ਤੇਜ਼ ਅਤੇ ਸੁਖਾਲਾ ਬਣਾ ਦਿੱਤਾ ਹੈ, ਇਸ ਤਰ੍ਹਾਂ ਇਹ ਨੌਜਵਾਨਾਂ ਵਿੱਚ ਮਕਬੂਲ ਹੋ ਰਿਹਾ ਹੈ। ਇਹ ਐਪ ਕਾਰੋਬਾਰੀਆਂ ਲਈ ਵੀ ਲਾਹੇਵੰਦ ਹੈ।

ਭੀਮ ਐਪ; ‘ਮੇਕ ਇਨ ਇੰਡੀਆ’ ਦੀ ਇੱਕ ਵਧੀਆ ਮਿਸਾਲ ਹੈ ਅਤੇ ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਟੈਕਨਾਲੋਜੀ ਕਿਵੇਂ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤੀ ਜਾ ਸਕਦੀ ਹੈ।”

AKT/NT/HS