Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

18.02.2018 ਨੂੰ ਵਾਧਵਾਨੀ ਇੰਸਟੀਟਿਊਟ ਆਵ੍ ਆਰਟੀਫੀਸ਼ੀਅਲ ਇੰਟੈਲੀਜੈਂਸ, ਮੁੰਬਈ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

18.02.2018 ਨੂੰ ਵਾਧਵਾਨੀ ਇੰਸਟੀਟਿਊਟ ਆਵ੍ ਆਰਟੀਫੀਸ਼ੀਅਲ ਇੰਟੈਲੀਜੈਂਸ, ਮੁੰਬਈ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮਹਾਰਾਸ਼ਟਰ ਦੇ ਰਾਜਪਾਲ ਸੀ ਵਿੱਦਿਆਸਾਗਰ ਰਾਓ, ਮੁੱਖ ਮੰਤਰੀ ਦੇਵੇਂਦਰ ਫੜਨਵੀਸ, , ਮਹਾਰਾਸ਼ਟਰ ਸਰਕਾਰ ਦੇ ਮੰਤਰੀ ਸ੍ਰੀ ਵਿਨੋਦ ਤਾਵੜੇ, ਮੁੰਬਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਦੇਵਾਨੰਦ ਸ਼ਿੰਦੇ, ਰੋਮੇਸ਼ ਵਾਧਵਾਨੀ ਜੀ, ਸੁਨੀਲ ਵਾਧਵਾਨੀ ਜੀ,

 

ਭੈਣੋ ਅਤੇ ਭਰਾਵੋ,

 

ਮੈਨੂੰ ਇੱਥੇ ਅੱਜ ਵਾਧਵਾਨੀ ਇੰਸਟੀਟਿਊਟ ਫਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਦਘਾਟਨ ਸਮੇਂ ਆਉਣ ਉੱਤੇ ਖੁਸ਼ੀ ਮਹਿਸੂਸ ਹੋ ਰਹੀ ਹੈ।

 

ਮੈਂ ਸਭ ਤੋਂ ਪਹਿਲਾਂ ਰਮੇਸ਼ ਵਾਧਵਾਨੀ ਅਤੇ ਸੁਨੀਲ ਵਾਧਵਾਨੀ ਜੀ, ਮਹਾਰਾਸ਼ਟਰ ਸਰਕਾਰ, ਮੁੰਬਈ ਯੂਨੀਵਰਸਿਟੀ ਨੂੰ ਇਕੱਠੇ ਮਿਲ ਕੇ ਇਸ ਇੰਸਟੀਟਿਊਟ ਨੂੰ ਹਕੀਕਤ ਵਿੱਚ ਬਦਲਣ ਲਈ ਵਧਾਈ ਦਿੰਦਾ ਹਾਂ। ਇਹ ਇੱਕ ਉਦਾਹਰਣ ਹੈ ਕਿ ਕਿਵੇਂ ਜਨਤਕ ਖੇਤਰ ਅਤੇ ਨਿਜੀ ਖੇਤਰ ਮਿਲ ਕੇ ਚੰਗੇ ਇਰਾਦੇ ਨਾਲ ਗ਼ਰੀਬਾਂ ਦੇ ਭਲੇ ਲਈ ਵਿਸ਼ਵ ਪੱਧਰ ਦਾ ਇੰਸਟੀਟਿਊਟ ਸਥਾਪਿਤ ਕਰ ਸਕਦੇ ਹਨ।

 

ਮੈਂ ਵਿਦੇਸ਼ਾਂ ਵਿੱਚ ਵਸੇ ਭਾਰਤੀ ਭਾਈਚਾਰੇ ਨਾਲ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਕਈ ਵਾਰੀ ਚਰਚਾ ਕੀਤੀ ਹੈ। ਮੈਂ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਵਿੱਚ ਭਾਰਤ ਲਈ ਕੁਝ ਕਰਨ ਦੀ ਵੱਡੀ ਭਾਵਨਾ ਮੌਜੂਦ ਹੈ। ਇਸ ਇੰਸਟੀਟਿਊਟ ਰਾਹੀਂ ਰਮੇਸ਼ ਜੀ ਅਤੇ ਸੁਨੀਲ ਜੀ ਨੇ ਖੁਸ਼ਹਾਲ ਅਤੇ ਮਜ਼ਬੂਤ ਭਾਰਤ ਕਾਇਮ ਕਰਨ ਦੀ ਆਪਣੀ ਇੱਛਾ ਦਰਸਾਈ ਹੈ। ਅਜਿਹਾ ਕਰਕੇ ਉਨ੍ਹਾਂ ਨੇ ਇੱਕ ਪ੍ਰਸ਼ੰਸਾਯੋਗ ਉਦਾਹਰਣ ਕਾਇਮ ਕੀਤੀ ਹੈ।

 

ਮਿੱਤਰੋ, ਭਾਰਤ ਅੱਜ ਦੁਨੀਆ ਦੀਆਂ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਆਰਥਿਕਤਾਵਾਂ ਵਿੱਚ ਸ਼ਾਮਲ ਹੈ। ਅਸੀਂ ਖੇਤੀ ਤੋਂ ਲੈ ਕੇ ਹਵਾਬਾਜ਼ੀ ਤੱਕ ਅਤੇ ਪੁਲਾੜ ਮਿਸ਼ਨ ਤੋਂ ਲੈ ਕੇ ਸੇਵਾ ਦੀ ਵੰਡ ਤੱਕ ਟੈਕਨੋਲੋਜੀ ਦੀ ਵਰਤੋਂ ਇੱਕ ਬੇਮਿਸਾਲ ਢੰਗ ਨਾਲ ਕਰ ਰਹੇ ਹਾਂ। ਅਸੀਂ ਉੱਦਮਤਾ ਦੀ ਇੱਕ ਲਹਿਰ ਛੋਟੇ ਅਦਾਰਿਆਂ  ਤੋਂ ਵੱਡੇ ਨਿਵੇਸ਼ ਵਾਲੇ ਅਦਾਰਿਆਂ ਤੱਕ ਵਿੱਚ ਵੇਖ ਰਹੇ ਹਾਂ। ਇਹ ਇਸ ਨੂੰ ਦਰਸਾਉਣ ਲਈ ਕੁਝ ਸੰਕੇਤ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੀ ਚੌਥੀ  ਉਦਯੋਗਕ ਕ੍ਰਾਂਤੀ ਲਈ ਅਸੀਂ ਕਿੰਨੇ ਤਿਆਰ ਬੈਠੇ ਹਾਂ।

 

ਦੋਸਤੋ, ਆਰਟੀਫੀਸ਼ੀਅਲ  ਇੰਟੈਲੀਜੈਂਸ, ਬੋਟਸ ਐਂਡ ਰੋਬੋਟਸਦੇ ਆਉਣ ਨਾਲ ਕੋਈ ਸੱਕ ਨਹੀਂ ਕਿ ਸਾਡੀ ਉਤਪਾਦਕਤਾ ਹੋਰ ਮਜ਼ਬੂਤ ਹੋਵੇਗੀ, ਪਰ ਇਸ ਸਬੰਧੀ ਖਦਸ਼ੇ ਵੀ ਵਧ ਰਹੇ ਹਨ ਕਿ ਮਨੁੱਖੀ ਬਹੁਲਤਾ ਹੋਣ ਨਾਲ ਮਨੁੱਖ ਅਤੇ ਮਸ਼ਾਨ ਵਿੱਚ ਮੁਕਾਬਲਾ ਵਧ ਜਾਵੇਗਾ, ਪਰ ਅਜਿਹੇ ਖਦਸ਼ੇ ਨਾ ਤਾਂ ਨਵੇਂ ਹਨ ਅਤੇ ਨਾ ਹੀ ਅਤੇ ਅਧਾਰਹੀਣ ਹਨ।

 

ਤਕਨੀਕੀ ਵਿਕਾਸ ਦੀ ਹਰ ਸਟੇਜ ਉੱਤੇ ਸਾਨੂੰ ਅਜਿਹੇ ਸ਼ੰਕਿਆਂ ਅਤੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਭਵਿੱਖ ਸਬੰਧੀ ਦੋ ਵਿਚਾਰ ਬਣ ਗਏ ਹਨ। ਪਹਿਲਾ ਆਸਾਂ ਅਤੇ ਉਮੀਦਾਂ ਵਾਲਾ ਅਤੇ ਦੂਜਾ ਭੰਨਤੋੜ ਦਾ ਡਰ ਪੈਦਾ ਕਰਨ ਵਾਲਾ ਹੈ।

 

ਟੈਕਨੋਲੋਜੀ ਵਿਕਾਸ ਲਈ ਨਵੇਂ ਖੇਤਰ ਖੋਲ੍ਹਦੀ ਹੈ। ਇਸ ਨੇ ਮੌਕਿਆਂ ਦਾ ਇੱਕ ਵਿਸ਼ਾਲ ਖੇਤਰ ਵੀ ਖੋਲ੍ਹਿਆ ਹੈ। ਟੈਕਨੋਲੋਜੀ ਦੀ ਹਰ ਨਵੀਂ ਲਹਿਰ ਨਾਲ ਕਈ ਨਵੇਂ ਮੌਕੇ ਪੈਦਾ ਹੁੰਦੇ ਹਨ। ਨਵੇਂ ਮੌਕਿਆਂ ਨੇ ਹਰ ਵਾਰੀ ਗੁਆਚੇ ਮੌਕਿਆਂ ਨੂੰ ਪਛਾੜਿਆ ਹੈ। ਮਨੁੱਖੀ ਸਿਆਣਪ ਹਰ ਵੇਲੇ ਹਾਵੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਹ ਅੱਗੇ ਰਹੇਗੀ। ਇਹ ਆਸ਼ਾ ਪੁਰਾਤਨ ਭਾਰਤੀ ਸੋਚਣੀ ਪ੍ਰਤੀ ਮੇਰੇ ਇਸ ਪੱਕੇ ਵਿਸ਼ਵਾਸ ਵਿੱਚੋਂ ਪੈਦਾ ਹੁੰਦੀ ਹੈ ਕਿ ਵਿਗਿਆਨਕ ਸੋਚ ਅਤੇ ਰੂਹਾਨੀਅਤ ਨੂੰ ਮਿਲਾ ਕੇ ਅਤੇ ਦੋਹਾਂ ਵਿੱਚ ਇੱਕਸੁਰਤਾ ਪੈਦਾ ਕਰ ਕੇ ਮਨੁੱਖਤਾ ਦਾ ਭਲਾ ਹੋ ਸਕਦਾ ਹੈ।

 

ਮੈਨੂੰ ਯਜੁਰ ਵੇਦ ਤੈਤਤ੍ਰੇਯ ਆਰਾਨਯਕਾ (यजुर वेद तैत्त्रेय आरान्यका) ਵਿੱਚੋਂ ਇੱਕ ਪੁਰਾਤਨ ਗਿਆਨ ਸੂਕਤ ‘ਸਤਯੇ ਸਰਵਮ ਪ੍ਰਤਿਸ਼ਠਿਤਮ'(“सत्ये सर्वम प्रतिष्ठितम”) ਦੀ ਯਾਦ ਆਈ ਹੈ। ਵਿਗਿਆਨਕ ਪੁੱਛ-ਗਿੱਛ ਦੀ ਭਾਵਨਾ ਸਚਾਈ ਦੀ ਭਾਲ ਲਈ ਹੁੰਦੀ ਹੈ। 

 

ਸਾਡੀਆਂ ਪੁਰਾਤਨ ਪਾਠ ਪੁਸਤਕਾਂ ਹੋਰ ਕਹਿੰਦੀਆਂ ਹਨ ਕਿ ਦਿਮਾਗੀ ਗਿਆਨ ਸਚਾਈ ਦੀ ਇਸ ਭਾਲ ਵਿੱਚ ਮਦਦ ਕਰਦਾ ਹੈ। ਸ਼ਰਧਾ  (dedication), ਦਿਮਾਗੀ ਸਮਰੱਥਾ  (mental capacity), ਮਨੀਸ਼ਾ (intelligence), ਮਨਸਾ (mind),  ਸ਼ਾਂਤੀ (peace), ਚਿੱਤ  (elevated state of consciousnes), ਸਮ੍ਰਿਤੀ(memory), ਯਾਦ (recall)  ਅਤੇ ਵਿਗਿਆਨ।

 

ਸਚਾਈ ਲਈ ਇਸ ਵਿਗਿਆਨਕ ਪੁੱਛ-ਗਿੱਛ ਤੋਂ ਮਨੁੱਖਤਾ ਦੇ ਭਲੇ ਲਈ ਅਸਲ ਰੂਹਾਨੀ ਅਸ਼ੀਰਵਾਦ ਹਾਸਲ ਕੀਤਾ ਜਾ ਸਕਦਾ ਹੈ। ਵਿਕਾਸ ਲਈ ਟੈਕਨੋਲੋਜੀ ਦੇ ਇਸ ਸੁਪਨੇ ਕਾਰਨ ਮੈਂ ਇਸ ਤੋਂ ਪ੍ਰੇਰਿਤ ਹੋਇਆ ਹਾਂ ਅਤੇ ਵਿਗਿਆਨਕ ਤਰੱਕੀ ਦੀ ਇਸ ਭਾਵਨਾ ਨੇ ਭਵਿੱਖ ਲਈ ਆਸ਼ਾਵਾਦ ਮੁਹੱਈਆ ਕਰਵਾਇਆ ਹੈ।

 

ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਰਸਤਾ ਮਨੁੱਖੀ ਇਰਾਦਿਆਂ ਉੱਤੇ ਨਿਰਭਰ ਕਰਦਾ ਹੈ ਇਹ ਸਾਡਾ ਹੀ ਇਰਾਦਾ ਹੁੰਦਾ ਹੈ ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਤੀਜਿਆਂ ਦਾ ਫੈਸਲਾ ਕਰਦਾ ਹੈ। ਹਰ ਉਦਯੋਗਕ ਕ੍ਰਾਂਤੀ ਨਾਲ ਟੈਕਨੋਲੋਜੀ ਦਾ ਪੱਧਰ ਕਈ ਗੁਣਾ ਵਧਿਆ ਹੈ। ਇਸ ਨਾਲ ਮਨੁੱਖ ਨੂੰ ਵਧੇਰੇ ਸ਼ਕਤੀ ਇੱਕ ਅਜਿਹਾ ਪ੍ਰਭਾਵ ਕਾਇਮ ਕਰਨ ਲਈ ਹਾਸਲ ਹੋਈ ਹੈ ਕਿ ਮਨੁੱਖ ਟੈਕਨੋਲੋਜੀ ਰਾਹੀਂ ਕੀ ਕੀ ਕਰ ਸਕਦਾ ਹੈ। ਇਹ ਵਿਕਾਸ ਦੀ ਨੈਤਿਕਤਾ ਹੀ ਹੈ ਜੋ ਸਭ ਲਈ ਬਰਾਬਰੀ ਦਾ ਪ੍ਰਬੰਧ ਕਰਦੀ ਹੈ। ਟੈਕਨੋਲੋਜੀ ਦਾ ਮਾਰਚ ਸੁਸਾਇਟੀਆਂ ਵਿੱਚ ਮਤਭੇਦ ਵਧਣ ਦੀ ਕੀਮਤ ਉੱਤੇ ਨਹੀਂ ਹੋ ਸਕਦਾ। ਟੈਕਨੋਲੋਜੀ ਦੇ ਵਿਕਾਸ ਨੂੰ ਸਬ ਕਾ ਸਾਥ ਸਬ ਕਾ ਵਿਕਾਸ ਦੇ ਰਾਹ ‘ਤੇ ਲਿਜਾਣਾ ਚਾਹੀਦਾ ਹੈ।

 

ਦੋਸਤੋ, ਕੀ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਇਮ ਕਰਨ ਵਿੱਚ ਵਿਸ਼ਵ ਵਿੱਚ ਮੋਹਰੀ ਬਣ ਸਕਦੇ ਹਾਂ ਅਰਥਾਤ ਮਨੁੱਖੀ ਸਮਰੱਥਾ ਦਾ ਪਸਾਰ ਕਰਨ, ਮਨੁੱਖੀ ਯੋਗਤਾਵਾਂ ਵਿੱਚ ਵਾਧਾ ਕਰਨ ਦੇ ਯੋਗ ਹੋ ਸਕਦੇ ਹਾਂ। ਕੀ ਅਸੀਂ ਭਵਿੱਖ ਮਸ਼ੀਨਾਂ ਬਾਰੇ ਘੱਟ ਅਤੇ ਵਧੀਆ ਮਨੁੱਖ ਬਣ ਕੇ ਮਨੁੱਖਾਂ ਲਈ ਜ਼ਿਆਦਾ ਬਣਾ ਸਕਦੇ ਹਾਂ? ਅਜਿਹਾ ਮਨੁੱਖਤਾ ਦੇ ਭਲੇ ਲਈ ਮਨੁੱਖਾਂ ਦੀਆਂ ਕਮਜ਼ੋਰੀਆਂ ਨੂੰ ਉਨ੍ਹਾਂ ਦੀ ਤਾਕਤ ਵਿੱਚ ਬਦਲ ਕੇ ਕੀਤਾ ਜਾ ਸਕਦਾ ਹੈ।

 

ਦੋਸਤੋ, ਆਰਟੀਫੀਸ਼ੀਅਲ ਇੰਟੈਲੀਜੈਂਸ ਦੋ ਚੌਰਾਹੇ ਉੱਤੇ ਬਿਗ ਡਾਟਾ ਅਤੇ ਮਨੁੱਖੀ ਸਮਝਬੂਝ ਸਾਡੇ ਸਾਹਮਣੇ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੈ। ਸਾਨੂੰ ਭਾਰਤ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ  ਤਿਆਰ ਕਰਨੀ ਚਾਹੀਦੀ ਹੈ ਅਤੇ ਇਹ ਵੀ ਚਾਹੀਦਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਰਤ ਲਈ ਕੰਮ ਕਰੇ।

 

ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਵੱਡੀਆਂ ਚੁਣੌਤੀਆਂ ਦਾ ਪਤਾ ਲਗਾਓ ਜਿਨ੍ਹਾਂ ਦਾ ਹੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਹੋ ਸਕਦਾ ਹੈ। ਸਾਡਾ ਇੱਕ ਵਿਭਿੰਨਤਾ ਵਾਲਾ ਦੇਸ਼ ਹੈ ਜਿਸ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਅਤੇ ਸੈਂਕੜੇ ਉੱਪ ਭਾਸ਼ਾਵਾਂ ਹਨ। ਕੀ ਸਾਡੇ ਕੋਲ ਅਜਿਹੀ ਨਿਪੁੰਨ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜੋ ਕਿ ਗੱਲਬਾਤ ਨੂੰ ਇਨ੍ਹਾਂ ਭਾਸ਼ਾਵਾਂ ਅਤੇ ਉੱਪ ਭਾਸ਼ਾਵਾਂ ਵਿੱਚ ਆਸਾਨੀ ਨਾਲ ਤਬਦੀਲ ਕਰ ਸਕੇ। ਮੇਰਾ ਹਮੇਸ਼ਾ ਇਹ ਵਿਸ਼ਵਾਸ ਰਿਹਾ ਹੈ ਕਿ ਦਿਵਯਾਂਗ ਸਾਡੀ ਸੰਪਤੀ ਹਨ ਅਤੇ ਦੇਸ਼ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕਰੇ।

 

ਕੀ ਅਸੀਂ ਅਜਿਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਰੱਖ ਸਕਦੇ ਹਾਂ ਜੋ ਕਿ ਉਨ੍ਹਾਂ ਦੀਆਂ ਸਮਰੱਥਾਵਾਂ ਵਿੱਚ ਵਾਧਾ ਕਰਨ, ਉਨ੍ਹਾਂ ਨੂੰ ਕੰਮਕਾਜ ਕਰਨ ਦੀ ਸ਼ਕਤੀ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਸਹੀ ਸਮਰੱਥਾ ਨੂੰ ਸਾਹਮਣੇ ਲਿਆਉਣ। ਅਧਿਆਪਕਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਗੱਠਜੋੜ ਅਧਿਆਪਕ ਵਿਦਿਆਰਥੀ ਅਨੁਪਾਤ ਨੂੰ ਘਟਾ ਸਕਦਾ ਹੈ। ਇਸ ਨਾਲ ਭਾਰਤ ਦੇ ਹਰ ਵਿਦਿਆਰਥੀ ਨੂੰ ਵਧੀਆ ਸਿੱਖਿਆ ਹਾਸਲ ਹੋ ਸਕੇਗੀ।

 

ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਚੰਗੀ ਸਿਹਤ ਸੰਭਾਲ ਭਾਰਤ ਦੇ ਹਰ ਕੋਨੇ ਤੱਕ ਪਹੁੰਚਾਉਣ ਵਿੱਚ ਮਦਦ ਕਰ ਸਕਦੀ ਹੈ? ਅਜਿਹਾ ਉਹ ਸਾਡੇ ਸਿਹਤ ਸੰਭਾਲ ਵਰਕਰਾਂ ਦੀ ਸਮਰੱਥਾ ਵਿੱਚ ਵਾਧਾ ਕਰਕੇ ਕਰ ਸਕਦੀ ਹੈ। ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੁਦਰਤੀ ਆਫਤਾਂ ਦੀ ਭਵਿੱਖਬਾਣੀ ਕਰ ਸਕਦੀ ਹੈ? ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਗੰਭੀਰ ਸਿਹਤ ਹਾਲਾਤਾਂ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦੀ ਹੈ? ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਮੌਸਮ, ਫਸਲਾਂ ਅਤੇ ਬਿਜਾਈ ਦੇ ਚੱਕਰ ਬਾਰੇ ਸਾਡੇ ਕਿਸਾਨਾਂ ਦੀ ਸਹੀ ਫੈਸਲਾ ਲੈਣ ਵਿੱਚ ਮਦਦ ਕਰ ਸਕਦੀ ਹੈ?

 

ਦੋਸਤੋ, ਸਾਡੀ ਸਰਕਾਰ ਦਾ ਪੱਕਾ ਯਕੀਨ ਹੈ ਕਿ ਅਸੀਂ 21ਵੀਂ ਸਦੀ ਇਸ ਟੈਕਨੋਲੋਜੀ ਦੀ ਵਰਤੋਂ ਗਰੀਬੀ ਅਤੇ ਬੀਮਾਰੀ ਦੇ ਖਾਤਮੇ ਲਈ ਕਰ ਸਕਦੇ ਹਾਂ। ਅਜਿਹਾ ਕਰਕੇ ਅਸੀਂ ਗ਼ਰੀਬਾਂ ਅਤੇ ਘੱਟ ਸਹੂਲਤਾਂ ਵਾਲੇ ਲੋਕਾਂ ਵਿੱਚ ਖੁਸ਼ਹਾਲੀ ਲਿਆ ਸਕਦੇ ਹਾਂ। ਅਸੀਂ ਇਸ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ। ਡਿਜੀਟਲ ਇੰਡੀਆ ਪਹਿਲਕਦਮੀ ਦਾ ਉਦੇਸ਼ ਭਾਰਤ ਨੂੰ ਇੱਕ ਡਿਜੀਟਲ ਸ਼ਕਤੀ ਵਾਲੀ ਸੁਸਾਇਟੀ ਅਤੇ ਗਿਆਨ ਭਰਪੂਰ ਆਰਥਿਕਤਾ ਪ੍ਰਦਾਨ ਕਰਨਾ ਹੈ।  ਭਾਰਤ-ਨੈੱਟ ਅਧੀਨ ਅਸੀਂ ਆਪਣੇ ਪਿੰਡਾਂ ਵਿੱਚ ਬਰਾਡਬੈਂਡ ਇੰਟਰਨੈੱਟ ਕੁਨੈਕਟੀਵਿਟੀ ਮੁਹੱਈਆ ਕਰਵਾ ਰਹੇ ਹਾਂ। ਇਹ ਡਿਜੀਟਲ ਢਾਂਚਾ ਨਵੇਂ ਆਈ ਟੀ ਹੱਲ ਕੱਢਣ ਵਿੱਚ ਰੀੜ ਦਾ ਕੰਮ ਨਿਭਾ ਸਕਦਾ ਹੈ।

 

ਕੇਂਦਰ ਸਰਕਾਰ ਦਾ ਰਾਸ਼ਟਰੀ ਮੁਹਾਰਤ ਵਿਕਾਸ ਮਿਸ਼ਨ ਵੀ ਇੱਕ ਸਹੀ ਸੋਚ ਵਾਲੀ ਕੰਮਕਾਜੀ ਫੋਰਸ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਅਜਿਹਾ ਉਹ ਅਗਲੇ ਕੁਝ ਦਹਾਕਿਆਂ ਵਿੱਚ ਨਿਕਲਣ ਵਾਲੀਆਂ ਨੌਕਰੀਆਂ ਨੂੰ ਧਿਆਨ ਵਿੱਚ ਰੱਖ ਕੇ ਕਰ ਰਿਹਾ ਹੈ। ਅਸੀਂ ਅਟਲ ਇਨੋਵੇਸ਼ਨ ਮਿਸ਼ਨ ਦੀ ਸ਼ੁਰੂਆਤ ਖੋਜ ਸੱਭਿਆਚਾਰ ਅਤੇ ਉੱਦਮਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਸੀ। ਇਸ ਦਾ ਉਦੇਸ਼ ਇੱਕ ਅਜਿਹੇ ਪਲੇਟਫਾਰਮ ਵਜੋਂ ਕੰਮ ਕਰਨਾ ਸੀ ਜੋ ਕਿ ਵਿਸ਼ਵ ਪੱਧਰ ਦੇ ਖੋਜ ਹੱਬ, ਵੱਡੀਆਂ ਚੁਣੌਤੀਆਂ, ਸਟਾਰਟ ਅੱਪ ਵਪਾਰ ਅਤੇ ਹੋਰ ਸਵੈ-ਰੁਜ਼ਗਾਰ ਸਰਗਰਮੀਆਂ ਲਈ ਸੇਵਾ ਕਰ ਸਕੇ। ਅਟਲ ਇਨੋਵੇਸ਼ਨ ਮਿਸ਼ਨ ਵੱਲੋਂ ਅਟਲ ਟਿੰਕਰਿੰਗ ਲਬਾਰਟਰੀਆਂ ਦੀ ਦੇਸ਼ ਭਰ ਦੇ ਸਕੂਲਾਂ ਵਿੱਚ ਸਥਾਪਨਾ ਕੀਤੀ ਜਾ ਰਹੀ ਹੈ ਅਤੇ ਇਸ ਦਾ ਸੁਪਨਾ ਇੱਕ ਮਿਲੀਅਨ ਬੱਚਿਆਂ ਨੂੰ ਨੌਜਵਾਨ ਖੋਜੀ ਬਣਾਉਣ ਦਾ ਹੈ। ਇਨ੍ਹਾਂ ਕਦਮਾਂ ਰਾਹੀਂ ਅਸੀਂ ਉਭਰ ਰਹੀਆਂ ਟੈਕਨੋਲੋਜੀਆਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਾਂਗੇ ਤਾਂ ਕਿ ਉਨ੍ਹਾਂ ਦੀ ਵਰਤੋਂ ਸਾਡੇ ਭਲੇ ਲਈ ਹੋ ਸਕੇ।

 

ਦੋਸਤੋ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਇੰਸਟੀਟਿਊਟ ਦੇ  ਵਿਗਿਆਨੀ, ਖੋਜੀ ਅਤੇ ਮਾਹਿਰ ਆਪਣਾ ਕੰਮ ਕਰਦੇ ਸਮੇਂ ਦੇਸ਼ ਦੇ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣਗੇ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਕਾਮਯਾਬੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ। ਮੈਨੂੰ ਆਸ ਹੈ ਕਿ ਭਾਰਤ ਸਾਰੀ ਦੁਨੀਆ ਨੂੰ ਇਹ ਵਿਖਾ ਸਕੇਗਾ ਕਿ ਕਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸੁਰੱਖਿਅਤ ਢੰਗ ਅਤੇ ਜ਼ਿੰਮੇਵਾਰੀ ਨਾਲ ਲੋਕਾਂ ਦੀ ਭਲਾਈ ਲਈ ਵਰਤੋਂ ਕੀਤੀ ਜਾ ਸਕਦੀ ਹੈ।

 

ਮੈਂ ਇਸ ਇੰਸਟੀਟਿਊਟ ਦਾ ਉਦਘਾਟਨ ਕਰਕੇ ਖੁਸ਼ ਹਾਂ ਅਤੇ ਆਸ ਕਰਦਾ ਹਾਂ ਕਿ ਇਹ ਸਾਡੇ ਲੋਕਾਂ ਦੀਆਂ ਸੇਵਾਵਾਂ ਲਈ ਵਚਨਬੱਧ ਰਹੇਗਾ।

 

ਧੰਨਵਾਦ।

                                                 ******

ਏਕੇਟੀ/ਏਪੀ