ਪੀਐੱਮਇੰਡੀਆ

ਜਪਾਨ ਵਿੱਚ ਰਹਿਣ ਵਾਲੇ ਭਾਰਤ ਦੇ ਦੋਸਤਾਂ ਅਤੇ ਵੱਡੀ ਸੰਖਿਆ ਵਿੱਚ ਇੱਥੇ ਪੁੱਜੇ ਭਾਰਤੀ ਭਾਈਚਾਰੇ ਦੇ ਮੇਰੇ ਸਾਰੇ ਸਾਥੀਓ, ਤੁਹਾਨੂੰ ਸਾਰਿਆਂ ਨੂੰ ਨਮਸਕਾਰ।
ਮੈਂ ਸੋਚ ਰਿਹਾ ਸਾਂ ਕਿ ਮੈਨੂੰ ਕੋਬੇ ਕਿਉਂ ਲੈ ਜਾ ਰਹੇ ਹਨ । ਕਿੰਨੀ ਵਾਰ ਆਇਆ ਹਾਂ, ਇਤਨੇ ਸਾਰੇ ਚਿਹਰੇ ਹਨ । ਮੈਂ ਕਿਹਾ ਤੁਸੀਂ ਮੈਨੂੰ ਕਿਉਂ ਲੈ ਜਾ ਰਹੇ ਹੋ ਕੌਣ ਆਵੇਗਾ? ਲੇਕਿਨ ਮੈਂ ਦੇਖ ਰਿਹਾ ਹਾਂ ਕਿ ਪਹਿਲਾਂ ਨਾਲੋਂ ਤੁਹਾਡਾ ਉਤਸਾਹ ਵਧ ਹੀ ਰਿਹਾ ਹੈ । ਇਸ ਪਿਆਰ ਲਈ ਮੈਂ ਤੁਹਾਡਾ ਬਹੁਤ – ਬਹੁਤ ਆਭਾਰੀ ਹਾਂ।
ਕਰੀਬ 7 ਮਹੀਨੇ ਬਾਅਦ ਇੱਕ ਵਾਰ ਫਿਰ ਮੈਨੂੰ ਜਪਾਨ ਦੀ ਧਰਤੀ ਉੱਤੇ ਆਉਣ ਦਾ ਸੁਭਾਗ ਮਿਲਿਆ ਹੈ । ਪਿਛਲੀ ਵਾਰ ਵੀ ਇੱਥੇ ਵਸੇ ਤੁਹਾਡੇ ਸਾਰੇ ਸਾਥੀਆਂ ਨਾਲ ਅਤੇ ਜਪਾਨੀ ਦੋਸਤਾਂ ਨਾਲ ਸੰਵਾਦ ਦਾ ਅਵਸਰ ਮਿਲਿਆ ਸੀ । ਇਹ ਸੰਜੋਗ ਹੀ ਹੈ ਕਿ ਪਿਛਲੇ ਸਾਲ ਜਦੋਂ ਮੈਂ ਇੱਥੇ ਆਇਆ ਸਾਂ, ਉੱਦੋਂ ਮੇਰੇ ਪਿਆਰੇ ਮਿੱਤਰ ਸ਼ਿੰਜ਼ੋ ਆਬੇ ਦੇ ਚੋਣ ਨਤੀਜੇ ਆ ਚੁੱਕੇ ਸਨ ਅਤੇ ਤੁਸੀਂ ਸਾਰਿਆਂ ਨੇ ਉਨ੍ਹਾਂ ਉੱਤੇ ਵਿਸ਼ਵਾਸ ਜਤਾਇਆ ਸੀ । ਅਤੇ ਅੱਜ ਜਦੋਂ ਮੈਂ ਤੁਹਾਡੇ ਦਰਮਿਆਨ ਹਾਂ ਤਾਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਨੇ ਇਸ ਪ੍ਰਧਾਨ ਸੇਵਕ ਉੱਤੇ ਪਹਿਲਾਂ ਤੋਂ ਵੀ ਜ਼ਿਆਦਾ ਅਧਿਕ ਵਿਸ਼ਵਾਸ, ਅਧਿਕ ਪਿਆਰ ਜਤਾਇਆ ਹੈ ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜਪਾਨ ਦੇ ਕੋਬੇ ਵਿਖੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ।
ਮੈਨੂੰ ਪਤਾ ਹੈ ਕਿ ਤੁਹਾਡੇ ਵਿੱਚੋਂ ਵੀ ਅਨੇਕ ਸਾਥੀਆਂ ਦਾ ਇਸ ਜਨਮਤ ਵਿੱਚ ਯੋਗਦਾਨ ਰਿਹਾ ਹੈ। ਕਿਸੇ ਨੇ ਭਾਰਤ ਆ ਕੇ ਪ੍ਰਤੱਖ ਕੰਮ ਕੀਤਾ, ਮਿਹਨਤ ਕੀਤੀ, 40 – 45 ਡਿਗਰੀ temperature ਵਿੱਚ ਕੰਮ ਕਰਦੇ ਰਹੇ, ਕੁਝ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ twitter , face book , ਨਰੇਂਦਰ ਮੋਦੀ ਐਪ, ਜਿਸ ਵੀ ਜਗ੍ਹਾ ਤੋਂ ਜੋ ਵੀ ਗੱਲ ਕਹਿ ਸਕਦੇ ਹਨ , ਪਹੁੰਚਾਉਣ ਦਾ ਯਤਨ ਕੀਤਾ। ਕੁਝ ਲੋਕਾਂ ਨੇ ਆਪਣੇ ਪਿੰਡ ਵਿੱਚ ਆਪਣੇ ਪੁਰਾਣੇ ਦੋਸਤਾਂ ਨੂੰ ਚਿੱਠੀਆਂ ਲਿਖੀਆਂ , ਈ – ਮੇਲ ਭੇਜੇ , ਯਾਨੀ ਤੁਸੀਂ ਵੀ ਇੱਕ ਪ੍ਰਕਾਰ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਭਾਰਤ ਦੇ ਇਸ ਲੋਕਤੰਤਰ ਦੇ ਉਤਸਵ ਨੂੰ ਹੋਰ ਅਧਿਕ ਤਾਕਤਵਰ ਬਣਾਇਆ, ਅਤੇ ਅਧਿਕ ਪ੍ਰਾਣਵਾਨ ਬਣਾਇਆ । ਅਤੇ ਇਸ ਦੇ ਲਈ ਵੀ ਤੁਹਾਡਾ ਸਾਰਿਆਂ ਦਾ ਮੈਂ ਬਹੁਤ – ਬਹੁਤ ਆਭਾਰ ਵਿਅਕਤ ਕਰਦਾ ਹਾਂ।
ਸਾਥੀਓ, 130 ਕਰੋੜ ਭਾਰਤੀਆਂ ਨੇ ਪਹਿਲਾਂ ਤੋਂ ਵੀ ਮਜ਼ਬੂਤ ਸਰਕਾਰ ਬਣਾਈ ਹੈ ਅਤੇ ਇਹ ਆਪਣੇ – ਆਪ ਵਿੱਚ ਇੱਕ ਬਹੁਤ ਵੱਡੀ ਘਟਨਾ ਹੈ। ਅਤੇ ਤਿੰਨ ਦਹਾਕਿਆਂ ਬਾਅਦ ਪਹਿਲੀ ਵਾਰ ਲਗਾਤਾਰ ਦੂਸਰੀ ਵਾਰ ਪੂਰਨ ਬਹੁਮਤ ਦੀ ਸਰਕਾਰ ਬਣਾਈ ਹੈ । ਭਾਰਤ ਵਰਗਾ ਵਿਸ਼ਾਲ ਦੇਸ਼, ਉਸ ਵਿੱਚ ਇਹ ਸਿੱਧੀ (ਪ੍ਰਾਪਤੀ) ਆਮ (ਸਧਾਰਨ) ਨਹੀਂ ਹੈ । ਅਤੇ ਵੈਸੇ ਤਾਂ 1984 ਵਿੱਚ ਵੀ ਲਗਾਤਾਰ ਦੂਸਰੀ ਵਾਰ ਇੱਕ ਪਾਰਟੀ ਦੀ ਸਰਕਾਰ ਬਣੀ ਸੀ , ਲੇਕਿਨ ਉਸ ਸਮੇਂ ਦੇ ਹਾਲਾਤ ਤੁਹਾਨੂੰ ਪਤਾ ਹਨ । ਕਾਰਨ ਕੀ ਸੀ , ਉਹ ਵੀ ਪਤਾ ਹਨ । ਲੋਕ ਵੋਟ ਕਿਉਂ ਪਾਉਣ ਗਏ ਸਨ , ਉਹ ਵੀ ਪਤਾ ਹੈ ਅਤੇ ਇਸ ਲਈ ਮੈਂ ਉਸ ਦਾ ਵਰਣਨ ਨਹੀਂ ਕਰਦਾ ਹਾਂ । ਲੇਕਿਨ ਇਹ ਗੱਲ ਠੀਕ ਹੈ ਕਿ 1971 ਦੇ ਬਾਅਦ ਦੇਸ਼ ਨੇ ਪਹਿਲੀ ਵਾਰ ਇੱਕ ਸਰਕਾਰ ਨੂੰ pro incumbency ਜਨਾਦੇਸ਼ ਦਿੱਤਾ ।
ਸਾਥੀਓ, ਇਹ ਜੋ ਪ੍ਰਚੰਡ ਜਨਾਦੇਸ਼ ਭਾਰਤ ਨੇ ਦਿੱਤਾ ਹੈ , ਤੁਹਾਨੂੰ ਖੁਸ਼ੀ ਹੋਈ ਕਿ ਨਹੀਂ ਹੋਈ? ਤਾਂ ਇਹ ਜਿੱਤ ਕਿਸ ਦੀ ਹੈ, ਕਿਸ ਦੀ ਜਿੱਤ ਹੈ? ਜਦੋਂ ਮੈਂ ਤੁਹਾਡੇ ਤੋਂ ਇਹ ਜਵਾਬ ਸੁਣਦਾ ਹਾਂ, ਇਤਨਾ ਆਨੰਦ ਆਉਂਦਾ ਹੈ ਕਿ ਸਚਾਈ ਦੀ ਜਿੱਤ ਹੈ । ਇਹ ਹਿੰਦੁਸਤਾਨ ਦੇ ਲੋਕਤੰਤਰ ਦੀ ਜਿੱਤ ਹੈ । ਭਾਰਤ ਦੇ ਮਨ ਨੂੰ ਤੁਸੀਂ ਜਪਾਨ ਵਿੱਚ ਬੈਠ ਕੇ ਵੀ ਭਲੀਭਾਂਤੀ ਸਮਝ ਸਕਦੇ ਹੋ, ਅਨੁਭਵ ਕਰ ਸਕਦੇ ਹੋ, ਉਨ੍ਹਾਂ ਦੇ aspirations ਅਤੇ ਤੁਹਾਡੇ aspirations ਦਰਮਿਆਨ ਕੋਈ ਫਰਕ ਮਹਿਸੂਸ ਨਹੀਂ ਹੁੰਦਾ ਹੈ, ਤਦ ਜਾ ਕੇ ਇਹ ਜਵਾਬ ਤੁਹਾਡੇ ਮੂੰਹ ਤੋਂ ਸੁਣਨ ਦਾ ਅਵਸਰ ਮਿਲਦਾ ਹੈ ਅਤੇ ਤਦ ਮਨ ਨੂੰ ਬਹੁਤ ਤਸੱਲੀ ਹੁੰਦੀ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਹਾਂ ।
ਕਦੇ – ਕਦੇ ਸਟੇਡੀਅਮ ਵਿੱਚ ਅਸੀਂ ਕ੍ਰਿਕਟ ਮੈਚ ਦੇਖਦੇ ਹਾਂ ਤਾਂ ਬਾਅਦ ਵਿੱਚ ਪਤਾ ਚਲਦਾ ਹੈ ਕਿ ਆਊਟ ਕਿਵੇਂ ਹੋਇਆ, ਬਾਲ ਕਿੱਥੋਂ ਕਿੱਥੇ ਗਈ ਸੀ, ਲੇਕਿਨ ਜੋ ਘਰ ਵਿੱਚ ਟੀਵੀ ਉੱਤੇ ਦੇਖਦਾ ਹੈ, ਦੂਰ ਤੋਂ ਦੇਖਦਾ ਹੈ ; ਉਸ ਨੂੰ ਤੁਰੰਤ ਪਤਾ ਚਲਦਾ ਹੈ ਕਿ wavelength ਵਿੱਚ ਗੜਬੜ ਹੈ , ਇਸ ਲਈ ਆਊਟ ਹੋਇਆ ਹੈ । ਅਤੇ ਇਸ ਲਈ ਤੁਸੀਂ ਇਤਨੀ ਦੂਰ ਬੈਠ ਕੇ ਹਿੰਦੁਸਤਾਨ ਨੂੰ ਦੇਖਦੇ ਹੋ ਤਾਂ ਸੱਚ ਪਕੜਨ ਦੀ ਤਾਕਤ ਤੁਹਾਡੀ ਜ਼ਿਆਦਾ ਹੈ । ਅਤੇ ਇਸ ਲਈ ਵੀ ਤੁਹਾਡਾ ਇਹ ਜਵਾਬ – ਸੱਚਾਈ ਦੀ ਜਿੱਤ, ਲੋਕਤੰਤਰ ਦੀ ਜਿੱਤ, ਦੇਸ਼ਵਾਸੀਆਂ ਦੀ ਜਿੱਤ – ਮੇਰੇ ਲਈ ਇਹ ਜਵਾਬ ਬਹੁਤ ਵੱਡੀ ਅਹਿਮੀਅਤ ਰੱਖਦੇ ਹਨ, ਮੈਨੂੰ ਇੱਕ ਨਵੀਂ ਤਾਕਤ ਦਿੰਦੇ ਹਨ, ਨਵੀਂ ਪ੍ਰੇਰਣਾ ਦਿੰਦੇ ਹਨ । ਅਤੇ ਇਸ ਦੇ ਲਈ ਮੈਂ ਤੁਹਾਡਾ ਬਹੁਤ – ਬਹੁਤ ਆਭਾਰੀ ਹਾਂ ।
Democratic values ਪ੍ਰਤੀ ਸਮਰਪਿਤ ਰਹਿੰਦੇ ਹੋਏ ਆਸਾਂ ਅਤੇ ਆਕਾਂਖਿਆਵਾਂ ਪ੍ਰਤੀ ਵਿਸ਼ਵਾਸ – ਇਸ ਜਿੱਤ ਦੇ ਪਿੱਛੇ ਵੀ ਇੱਕ ਕਾਰਨ ਹੈ । ਤੁਸੀਂ ਕਲਪਨਾ ਕਰੋ 61 ਕਰੋੜ ਵੋਟਰਸ ਨੇ 40 – 45 ਡਿਗਰੀ temperature ਵਿੱਚ ਆਪਣੇ ਘਰ ਤੋਂ ਕਿਤੇ ਦੂਰ ਜਾ ਕੇ ਵੋਟ ਕੀਤਾ ਹੈ , 61 ਕਰੋੜ! ਜੇਕਰ ਚਾਈਨਾ ਨੂੰ ਛੱਡ ਦਿਓ ਤਾਂ ਦੁਨੀਆ ਦੇ ਕਿਸੇ ਵੀ ਦੇਸ਼ ਦੀ population ਤੋਂ ਜ਼ਿਆਦਾ ਮਤਦਾਤਾ ਹਨ ਇਹ । ਅਤੇ ਭਾਰਤ ਵਿੱਚ ਲੋਕਤੰਤਰ ਦੀ ਵਿਸ਼ਾਲਤਾ, ਵਿਆਪਕਤਾ , ਉਸ ਦਾ ਵੀ ਅੰਦਾਜ – 10 ਲੱਖ ten lakh polling stations , more than forty lakh EVM machine , more than six hundred political parties active ਸਨ , ਚੋਣ ਵਿੱਚ ਭਾਗੀਦਾਰ ਸਨ, ਅਤੇ more than eight thousand candidates ; ਕਿੰਨਾ ਵੱਡਾ ਉਤਸਵ ਹੋਵੇਗਾ ਲੋਕਤੰਤਰ ਦਾ! ਮਾਨਵਤਾ ਦੇ ਇਤਿਹਾਸ ਵਿੱਚ ਇਸ ਤੋਂ ਵੱਡੀ ਲੋਕਤਾਂਤ੍ਰਿਕ ਚੋਣ ਨਹੀਂ ਹੋਈ ਹੈ ਅਤੇ ਹਰ ਭਾਰਤੀ ਨੂੰ ਇਸ ਗੱਲ ਦਾ ਗਰਵ (ਮਾਣ) ਹੋਣਾ ਚਾਹੀਦਾ ਹੈ ।
ਭਵਿੱਖ ਵਿੱਚ ਵੀ ਇਸ ਰਿਕਾਰਡ ਨੂੰ ਅਗਰ ਕੋਈ ਤੋੜੇਗਾ , ਇਸ ਰਿਕਾਰਡ ਨੂੰ ਅਗਰ ਕੋਈ ਬਿਹਤਰ ਬਣਾਵੇਗਾ ਤਾਂ ਉਹ ਹੱਕ ਵੀ ਹਿੰਦੁਸਤਾਨ ਦੇ ਹੱਥ ਵਿੱਚ ਹੀ ਹੈ । ਇੱਕ ਪ੍ਰਕਾਰ ਨਾਲ ਇਸ ਦਾ copyright ਭਾਰਤ ਦੇ ਕੋਲ ਹੈ । ਭਾਰਤੀ ਹੋਣ ਦੇ ਨਾਤੇ ਅਸੀਂ ਸਾਰਿਆਂ ਨੂੰ , ਭਾਰਤ ਦੇ ਸ਼ੁਭਚਿੰਤਕਾਂ ਨੂੰ ਤਾਂ ਇਸ ਉੱਤੇ ਗਰਵ (ਮਾਣ) ਹੈ ਹੀ , ਪੂਰੇ ਵਿਸ਼ਵ ਨੂੰ ਵੀ ਇਹ ਪ੍ਰੇਰਿਤ ਕਰਨ ਵਾਲਾ ਹੈ । ਇਸ ਨਾਲ ਫਿਰ ਸਾਬਤ ਹੋਇਆ ਹੈ ਕਿ ਲੋਕਤੰਤਰ ਪ੍ਰਤੀ ਭਾਰਤ ਦੇ ਸਧਾਰਨ (ਆਮ) ਜਨ ਦੀ ਨਿਸ਼ਠਾ ਅਟੁੱਟ ਹੈ । ਸਾਡੀਆਂ ਲੋਕਤਾਂਤ੍ਰਿਕ ਸੰਸਥਾਵਾਂ ਅਤੇ ਲੋਕਤਾਂਤ੍ਰਿਕ ਪ੍ਰਣਾਲੀ ਦੁਨੀਆ ਵਿੱਚ ਮੋਹਰੀ ਹਨ ।
ਸਾਥੀਓ , ਭਾਰਤ ਦੀ ਇਹੀ ਸ਼ਕਤੀ 21ਵੀਂ ਸਦੀ ਦੇ ਵਿਸ਼ਵ ਨੂੰ ਨਵੀਂ ਉਮੀਦ ਦੇਣ ਵਾਲੀ ਹੈ । ਇਹ ਚੋਣ, ਉਸ ਦਾ ਪ੍ਰਭਾਵ, ਸਿਰਫ ਭਾਰਤ ਤੱਕ ਸੀਮਿਤ ਰਹਿਣ ਵਾਲੇ ਨਹੀਂ ਹਨ ; ਵਿਸ਼ਵ ਦੇ ਲੋਕਤਾਂਤ੍ਰਿਕ ਮਨ ਨੂੰ ਇਹ ਪ੍ਰੇਰਿਤ ਕਰਨ ਵਾਲੀ ਘਟਨਾ ਹੈ । ਨਿਊ ਇੰਡੀਆ ਦੀਆਂ ਆਸਾਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਲਈ ਇਹ ਜਨਾਦੇਸ਼ ਮਿਲਿਆ ਹੈ । ਅਤੇ ਇਹ ਆਦੇਸ਼ ਪੂਰੇ ਵਿਸ਼ਵ ਨਾਲ ਸਾਡੇ ਸਬੰਧਾਂ ਨੂੰ ਵੀ ਨਵੀਂ ਊਰਜਾ ਦੇਵੇਗਾ । ਹੁਣ ਦੁਨੀਆ ਭਾਰਤ ਦੇ ਨਾਲ ਜਦੋਂ ਗੱਲ ਕਰੇਗੀ ਤਾਂ ਉਸ ਨੂੰ ਵਿਸ਼ਵਾਸ ਹੈ – ਹਾਂ ਭਾਈ , ਇਹ ਜਨਤਾ – ਜਨਾਰਦਨ , ਇਨ੍ਹਾਂ ਨੇ ਸਰਕਾਰ ਨੂੰ ਚੁਣਿਆ ਹੈ , ਪੂਰਨ ਬਹੁਮਤ ਨਾਲ ਚੁਣਿਆ ਹੈ ਅਤੇ ਇਨ੍ਹਾਂ ਨਾਲ ਜੋ ਕੁਝ ਵੀ ਤੈਅ ਕਰਨਗੇ , ਇਹ ਅੱਗੇ ਲੈ ਜਾਣਗੇ – ਵਿਸ਼ਵਾਸ ਆਪਣੇ – ਆਪ ਪੈਦਾ ਹੁੰਦਾ ਹੈ ।
ਅੰਤਰਰਾਸ਼ਟਰੀ ਸਬੰਧਾਂ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਹੋਣਾ ਬਹੁਤ ਬੜੀ ਗੱਲ ਹੁੰਦੀ ਹੈ , ਲੇਕਿਨ ਪੂਰਨ ਬਹੁਮਤ ਵਾਲੀ ਸਰਕਾਰ ਵਿੱਚ ਵੀ ਪਹਿਲਾਂ ਤੋਂ ਅਧਿਕ ਜਨਮਤ ਜਦੋਂ ਜੁੜਦਾ ਹੈ ਤਾਂ ਉਹ ਸ਼ਕਤੀ ਤਾਂ ਵਧਦੀ ਹੈ , ਲੇਕਿਨ ਉਸ ਤੋਂ ਜਿਆਦਾ ਵਿਸ਼ਵਾਸ ਵਧਦਾ ਹੈ ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜਪਾਨ ਦੇ ਕੋਬੇ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ।
ਸਬਕਾ ਸਾਥ – ਸਬਕਾ ਵਿਕਾਸ , ਅਤੇ ਉਸ ਵਿੱਚ ਲੋਕਾਂ ਨੇ ਅੰਮ੍ਰਿਤ ਮਿਲਾਇਆ, ਸਬਕਾ ਵਿਸ਼ਵਾਸ। ਇਸ ਮੰਤਰ ਉੱਤੇ ਅਸੀਂ ਚਲ ਰਹੇ ਹਾਂ – ਉਹ ਭਾਰਤ ਉੱਤੇ ਦੁਨੀਆ ਦੇ ਵਿਸ਼ਵਾਸ ਨੂੰ ਵੀ ਹੋਰ ਮਜ਼ਬੂਤ ਕਰੇਗਾ ਅਤੇ ਵਿਸ਼ਵ ਨੂੰ ਭਰੋਸਾ ਦਿਵਾਏਗਾ – ਇਹੀ ਮੈਂ ਅਨੁਭਵ ਕਰ ਰਿਹਾ ਹਾਂ, ਇਹ ਵਿਸ਼ਵ ਨੂੰ ਭਰੋਸਾ ਦਿਵਾਏਗਾ ।
ਸਾਥੀਓ, ਜਦੋਂ ਦੁਨੀਆ ਨਾਲ ਭਾਰਤ ਦੇ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਤਾਂ ਜਪਾਨ ਦਾ ਉਸ ਵਿੱਚ ਇੱਕ ਅਹਿਮ ਸਥਾਨ ਹੈ । ਇਹ ਰਿਸ਼ਤੇ ਅੱਜ ਦੇ ਨਹੀਂ ਹਨ ਬਲਕਿ ਸਦੀਆਂ ਦੇ ਹਨ । ਇਨ੍ਹਾਂ ਦੇ ਮੂਲ ਵਿੱਚ ਆਤਮੀਅਤਾ ਹੈ , ਸਦਭਾਵਨਾ ਹੈ , ਇੱਕ – ਦੂਸਰੇ ਦੇ ਸੱਭਿਆਚਾਰ ਅਤੇ ਸੱਭਿਅਤਾ ਦੇ ਲਈ ਸਨਮਾਨ ਹੈ । ਇਨ੍ਹਾਂ ਰਿਸ਼ਤਿਆਂ ਦੀ ਇੱਕ ਕੜੀ ਮਹਾਤਮਾ ਗਾਂਧੀ ਜੀ ਨਾਲ ਵੀ ਜੁੜਦੀ ਹੈ । ਸੰਜੋਗ ਨਾਲ ਇਹ ਪੂਜਯ ਬਾਪੂ ਦੀ 150ਵੀਂ ਜਨਮ ਜਯੰਤੀ ਦਾ ਵੀ ਵਰ੍ਹਾ ਹੈ । ਗਾਂਧੀ ਜੀ ਦੀ ਇੱਕ ਸਿੱਖਿਆ ਬਚਪਨ ਤੋਂ ਅਸੀਂ ਲੋਕ ਸੁਣਦੇ ਆਏ ਹਾਂ , ਸਮਝਦੇ ਆਏ ਹਾਂ , ਅਤੇ ਉਹ ਸਿੱਖਿਆ ਸੀ – ਬੁਰਾ ਨਾ ਦੇਖੋ, ਬੁਰਾ ਨਾ ਸੁਣੋ, ਬੁਰਾ ਨਾ ਕਹੋ । ਭਾਰਤ ਦਾ ਬੱਚਾ – ਬੱਚਾ ਇਸ ਨੂੰ ਭਲੀਭਾਂਤੀ ਜਾਣਦਾ ਹੈ । ਲੇਕਿਨ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਜਿਨ੍ਹਾਂ ਤਿੰਨ ਬਾਂਦਰਾਂ ਨੂੰ ਇਸ ਸੰਦੇਸ਼ ਲਈ ਬਾਪੂ ਨੇ ਚੁਣਿਆ – ਉਨ੍ਹਾਂ ਦਾ ਜਨਮਦਾਤਾ 17ਵੀਂ ਸਦੀ ਦਾ ਜਪਾਨ ਹੈ । ਮਿਜਾਰੂ , ਕਿਕਾਜਾਰੂ ਅਤੇ ਇਵਾਜਾਰੂ – ਜਪਾਨ ਦੀ ਧਰੋਹਰ ਹਨ , ਜਿਨ੍ਹਾਂ ਨੂੰ ਪੂਜਯ ਬਾਪੂ ਨੇ ਇੱਕ ਮਹਾਨ ਸਮਾਜਿਕ ਸੰਦੇਸ਼ ਲਈ ਪ੍ਰਤੀਕਾਤਮਕ ਦੇ ਰੂਪ ਵਿੱਚ ਚੁਣਿਆ ਅਤੇ ਉਸ ਨੂੰ ਪ੍ਰਚਾਰਿਤ ਕੀਤਾ , ਪ੍ਰਸਾਰਿਤ ਕੀਤਾ ।
ਸਾਥੀਓ , ਸਾਡੇ ਆਚਾਰ , ਵਿਵਹਾਰ ਅਤੇ ਸੰਸਕਾਰ ਦੀ ਇਹ ਕੜੀ ਜਪਾਨ ਵਿੱਚ ਬੁੱਧ ਧਰਮ ਦੇ ਆਉਣ ਤੋਂ ਵੀ ਪਹਿਲਾਂ ਦੀ ਦੱਸੀ ਜਾਂਦੀ ਹੈ । ਹੁਣੇ ਅਗਲੇ ਮਹੀਨੇ ਕਯੋਟੋ ਵਿੱਚ ਗਿਯੋਨ ਤਿਉਹਾਰ ਆਉਣ ਵਾਲਾ ਹੈ । ਅਤੇ ਇਸ ਗਿਯੋਨ ਤਿਉਹਾਰ ਵਿੱਚ ਜਿਸ ਰਥ ਦੀ ਵਰਤੋਂ ਹੁੰਦੀ ਹੈ, ਉਸ ਦੀ ਸਜਾਵਟ ਭਾਰਤੀ ਰੇਸ਼ਮ ਦੇ ਧਾਗਿਆਂ ਨਾਲ ਹੁੰਦੀ ਹੈ । ਅਤੇ ਇਹ ਪਰੰਪਰਾ ਅੱਜ ਦੀ ਨਹੀਂ ਹੈ, ਅਣਗਿਣਤ ਕਾਲ ਤੋਂ ਚਲੀ ਆ ਰਹੀ ਹੈ ।
ਇਸੇ ਤਰ੍ਹਾਂ ਸ਼ਿਚਿਫੁਕੁਜਿਨ – Seven Gods of Fortune , ਉਨ੍ਹਾਂ Seven Gods ਵਿੱਚੋਂ ਚਾਰ ਦਾ ਸਬੰਧ ਸਿੱਧਾ – ਸਿੱਧਾ ਭਾਰਤ ਨਾਲ ਹੈ । ਮਾਂ ਸਰਸਵਤੀ ਦੇ ਬੇਂਜਾਈਟਿਨ, ਮਾਂ ਲਕਸ਼ਮੀ ਦੀ ਕਿਚਿਜੋਟੇਨ , ਭਗਵਾਨ ਕੁਬੇਰ ਦੀ ਵਿਸ਼ਾਮੋਨ, ਅਤੇ ਮਹਾਕਾਲ ਦੀ ਦਾਈਕੋਕੁਤੇਨ ਦੇ ਰੂਪ ਵਿੱਚ ਜਪਾਨ ਵਿੱਚ ਮਾਨਤਾ ਹੈ ।
ਸਾਥੀਓ , Fabric printing ਦੇ ਜੁਸ਼ੋਬੋਰੀ ਆਰਟ ਭਾਰਤ ਅਤੇ ਜਪਾਨ ਦੇ ਰਿਸ਼ਤਿਆਂ ਦਾ ਇੱਕ ਬਹੁਤ ਪੁਰਾਣਾ ਇੱਕ ਤਰ੍ਹਾਂ ਨਾਲ ਤਾਣਾ – ਬਾਣਾ ਹੈ , ਸੂਤਰ ਹੈ । ਗੁਜਰਾਤ ਦੇ ਕੱਛ ਅਤੇ ਜਾਮਨਗਰ ਵਿੱਚ ਸਦੀਆਂ ਤੋਂ ਬਾਂਧਨੀ ਜਿਸ ਨੂੰ ਕਹਿੰਦੇ ਹਨ , ਕੋਈ ਬੰਧਾਨੀ ਬੋਲਦੇ ਹਨ ਕੋਈ ਬੰਦਾਨੀ ਬੋਲਦਾ ਹੈ , ਉਸ ਦੇ ਕਲਾਕਾਰ ਇਸ ਕਲਾ ਵਿੱਚ ਉਸੇ resist technique ਦੀ ਵਰਤੋਂ ਕਰਦੇ ਹਨ ਜੋ ਇੱਥੇ ਵੀ ਸਦੀਆਂ ਤੋਂ ਇਸਤੇਮਾਲ ਹੁੰਦੀ ਹੈ । ਯਾਨੀ ਜਪਾਨ ਵਿੱਚ ਉਸ ਕੰਮ ਨੂੰ ਕਰਨ ਵਾਲੇ ਲੋਕ ਅਤੇ ਕੱਛ ਵਿੱਚ ਜਾਮਨਗਰ ਵਿੱਚ ਕਰਨ ਵਾਲੇ ਤੁਹਾਨੂੰ ਇੰਜ ਹੀ ਲਗੇਗਾ ਤੁਸੀਂ ਜਪਾਨ ਵਿੱਚ ਹੋ ਅਤੇ ਜਪਾਨ ਵਾਲੇ ਉੱਥੇ ਜਾਣਗੇ ਤਾਂ ਲਗੇਗਾ ਗੁਜਰਾਤ ਵਿੱਚ ਹਨ , ਇਤਨੀ similarity ਹੈ । ਇਤਨਾ ਹੀ ਨਹੀਂ – ਸਾਡੇ ਬੋਲ-ਚਾਲ ਦੇ ਵੀ ਕੁਝ ਸੂਤਰ ਹਨ ਜੋ ਸਾਨੂੰ ਜੋੜਦੇ ਹਨ । ਜਿਸ ਨੂੰ ਭਾਰਤ ਵਿੱਚ ਧਿਆਨ ਕਿਹਾ ਜਾਂਦਾ ਹੈ ਉਸ ਨੂੰ ਜਪਾਨ ਵਿੱਚ Zen ਕਿਹਾ ਜਾਂਦਾ ਹੈ ਅਤੇ ਜਿਸ ਨੂੰ ਭਾਰਤ ਵਿੱਚ ਸੇਵਾ ਕਿਹਾ ਜਾਂਦਾ ਹੈ ਉਸ ਨੂੰ ਜਪਾਨ ਵਿੱਚ ਵੀ ਸੇਵਾ ਹੀ ਕਿਹਾ ਜਾਂਦਾ ਹੈ । ਸੇਵਾ ਪਰਮੋ ਧਰਮ:, ਯਾਨੀ ਨਿਰ ਸਵਾਰਥ ਸੇਵਾ ਨੂੰ ਭਾਰਤੀ ਦਰਸ਼ਨ ਵਿੱਚ ਸਭ ਤੋਂ ਵੱਡਾ ਧਰਮ ਮੰਨਿਆ ਗਿਆ ਹੈ, ਉੱਥੇ ਹੀ ਜਪਾਨ ਦੇ ਸਮਾਜ ਨੇ ਇਸ ਨੂੰ ਜੀ ਕਰਕੇ ਦਿਖਾਇਆ ਹੈ ।
ਸਾਥੀਓ, ਸੁਆਮੀ ਵਿਵੇਕਾਨੰਦ , ਗੁਰੂਦੇਵ ਰਵੀਂਦਰਨਾਥ ਟੈਗੋਰ, ਮਹਾਤਮਾ ਗਾਂਧੀ , ਨੇਤਾਜੀ ਸੁਭਾਸ਼ ਚੰਦਰ ਬੋਸ, ਜਸਿਟਸ ਰਾਧਾ ਵਿਨੋਦਪਾਲ ਸਮੇਤ ਅਨੇਕ ਭਾਰਤੀਆਂ ਨੇ ਜਪਾਨ ਨਾਲ ਸਾਡੇ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ ਹੈ। ਜਪਾਨ ਵਿੱਚ ਵੀ ਭਾਰਤ ਅਤੇ ਭਾਰਤੀਆਂ ਲਈ ਪਿਆਰ ਅਤੇ ਸਨਮਾਨ ਦਾ ਭਾਵ ਰਿਹਾ ਹੈ ।
ਇਸੇ ਦਾ ਪਰਿਣਾਮ ਸੀ ਕਿ ਦੂਸਰੇ ਵਿਸ਼ਵ ਯੁੱਧ ਦੀ ਸਮਾਪਤੀ ਦੇ ਬਾਅਦ ਤੋਂ ਹੀ ਭਾਰਤ – ਜਪਾਨ ਦਰਮਿਆਨ ਰਿਸ਼ਤੇ ਹੋਰ ਮਜ਼ਬੂਤ ਹੋਣ ਲੱਗੇ ਹਨ । ਲਗਭਗ ਦੋ ਦਹਾਕੇ ਪਹਿਲਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਅਤੇ ਪ੍ਰਧਾਨ ਮੰਤਰੀ ਯੋਸ਼ਿਰੋ ਮੋਰੀ ਜੀ ਨੇ ਮਿਲ ਕੇ ਸਾਡੇ ਰਿਸ਼ਤਿਆਂ ਨੂੰ global partnership ਦਾ ਰੂਪ ਦਿੱਤਾ ਸੀ ।
2014 ਵਿੱਚ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਮੈਨੂੰ ਮੇਰੇ ਮਿੱਤਰ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਮਿਲ ਕੇ ਇਸ ਦੋਸਤੀ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲਿਆ । ਅਸੀਂ ਆਪਣੇ diplomatic relationship ਨੂੰ ਰਾਜਧਾਨੀਆਂ ਅਤੇ ਰਾਜਦੂਤਾਂ ਦੇ ਗ਼ੈਰ-ਰਸਮੀ ਦਾਇਰੇ ਤੋਂ ਬਾਹਰ ਕੱਢ ਕੇ ਸਿੱਧੇ ਜਨਤਾ ਦਰਮਿਆਨ ਲੈ ਗਏ । ਪ੍ਰਧਾਨ ਮੰਤਰੀ ਆਬੇ ਦੇ ਨਾਲ ਮੈਂ ਟੋਕੀਓ ਦੇ ਇਲਾਵਾ ਕਯੋਟੋ, ਓਸਾਕਾ, ਕੋਬੇ , ਯਮਾਨਾਸੀ , ਇਨ੍ਹਾਂ ਦੀਆਂ ਯਾਤਰਾਵਾਂ ਵੀ ਕੀਤੀਆਂ । ਇੱਥੇ ਕੋਬੇ ਤਾਂ ਮੈਂ , ਕਦੇ – ਕਦੇ ਗਲਤੀ ਹੋ ਜਾਂਦੀ ਹੈ , ਕਦੇ ਕਹਿੰਦਾ ਹਾਂ ਚਾਰ ਵਾਰ , ਕਦੇ ਕਹਿੰਦਾ ਹਾਂ ਪੰਜ ਵਾਰ , ਕਦੇ ਕਹਿੰਦਾ ਹਾਂ ਤਿੰਨ ਵਾਰ , ਯਾਨੀ ਵਾਰ – ਵਾਰ ਆਇਆ ਹਾਂ । ਅਤੇ ਪੀਐੱਮ ਨਹੀਂ ਸੀ , ਉੱਦੋਂ ਵੀ ਆਉਂਦਾ ਸੀ , ਤੁਹਾਡੇ ਨਾਲ ਬੈਠਦਾ ਸੀ । ਪ੍ਰਧਾਨ ਮੰਤਰੀ ਆਬੇ ਜੀ ਨੇ ਪਿਛਲੇ ਸਾਲ ਯਾਮਾਨਾਸੀ ਵਿੱਚ ਆਪਣੇ ਘਰ ਵਿੱਚ ਉਨ੍ਹਾਂ ਨੇ ਮੇਰਾ ਸੁਆਗਤ ਕੀਤਾ । ਉਨ੍ਹਾਂ ਦਾ ਇਹ ਸਪੈਸ਼ਲ gesture ਹਰ ਹਿੰਦੁਸਤਾਨੀ ਦੇ ਦਿਲ ਨੂੰ ਛੂਹਣ ਵਾਲੀ ਗੱਲ ਸੀ , ਵਰਨਾ diplomatic relation ਵਿੱਚ ਇਸ ਪ੍ਰਕਾਰ ਦਾpersonal touch ਬਹੁਤ ਘੱਟ ਹੁੰਦਾ ਹੈ ।
ਦਿੱਲੀ ਦੇ ਇਲਾਵਾ ਅਹਿਮਦਾਬਾਦ ਅਤੇ ਵਾਰਾਣਸੀ ਪ੍ਰਧਾਨ ਮੰਤਰੀ ਆਬੇ ਜੀ ਨੂੰ ਮੇਰੇ ਮਿੱਤਰ ਨੂੰ ਲੈ ਜਾਣ ਦਾ ਸੁਭਾਗ ਮੈਨੂੰ ਮਿਲਿਆ । ਪ੍ਰਧਾਨ ਮੰਤਰੀ ਆਬੇ ਮੇਰੇ ਸੰਸਦੀ ਖੇਤਰ ਅਤੇ ਦੁਨੀਆ ਦੇ ਸਭ ਤੋਂ ਪੁਰਾਣੇ ਸੱਭਿਆਚਾਰ ਅਤੇ ਅਧਿਆਤਮਿਕ ਨਗਰੀ ਵਿੱਚੋਂ ਇੱਕ – ਕਾਸ਼ੀ ਵਿੱਚ ਗੰਗਾ ਆਰਤੀ ਵਿੱਚ ਵੀ ਸ਼ਾਮਲ ਹੋਏ । ਅਤੇ ਸਿਰਫ ਸ਼ਾਮਲ ਹੋਏ ਨਹੀਂ , ਉਨ੍ਹਾਂ ਨੂੰ ਜਦੋਂ ਵੀ ਜਿੱਥੇ ਕੁਝ ਬੋਲਣ ਦਾ ਮੌਕਾ ਆਇਆ , ਉਸ ਆਰਤੀ ਦੇ ਸਮੇਂ ਉਨ੍ਹਾਂ ਨੇ ਜੋ ਅਧਿਆਤਮ ਦੀ ਅਨੁਭੂਤੀ ਕੀਤੀ , ਉਸ ਦਾ ਜ਼ਿਕਰ ਕੀਤੇ ਬਿਨਾ ਉਹ ਰਹੇ ਨਹੀਂ , ਅੱਜ ਵੀ ਉਸ ਦਾ ਉਲੇਖ ਕਰਦੇ ਹਨ । ਉਨ੍ਹਾਂ ਦੀਆਂ ਇਹ ਤਸਵੀਰਾਂ ਵੀ ਹਰ ਭਾਰਤੀ ਦੇ ਮਨ ਵਿੱਚ ਵਸ ਗਈਆਂ ਹਨ ।
ਸਾਥੀਓ , ਬੀਤੇ ਛੇ ਦਹਾਕਿਆਂ ਤੋਂ ਅਧਿਕ ਸਮੇਂ ਵਿੱਚ ਭਾਰਤ ਦੀ ਵਿਕਾਸ ਯਾਤਰਾ ਵਿੱਚ ਜਪਾਨ ਦੀ ਇੱਕ ਮਹੱਤਵਪੂਰਨ ਭੂਮਿਕਾ ਰਹੀ ਹੈ । 21ਵੀਂ ਸਦੀ ਦੇ ਨਿਊ ਇੰਡੀਆ ਵਿੱਚ ਇਹ ਰੋਲ ਹੋਰ ਮਜ਼ਬੂਤ ਹੋਣ ਵਾਲਾ ਹੈ । 1958 ਵਿੱਚ ਜਪਾਨ ਨੇ ਆਪਣਾ ਪਹਿਲਾ Yen loan ਭਾਰਤ ਨੂੰ ਹੀ ਪ੍ਰਵਾਨ ਕੀਤਾ ਸੀ , 1958 ਵਿੱਚ । ਇਸ ਦੇ ਬਾਅਦ ਤੋਂ ਹੀ ਜਪਾਨੀ ਕੰਪਨੀਆਂ ਭਾਰਤ ਵਿੱਚ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੇ ਉਤਮ ਗੁਣਵੱਤਾ ਲਈ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੈ ।
ਇੱਕ ਸਮਾਂ ਸੀ ਜਦੋਂ ਅਸੀਂ ਕਾਰਾਂ ਬਣਾਉਣ ਵਿੱਚ ਸਹਿਯੋਗ ਕਰ ਰਹੇ ਸਾਂ ਅਤੇ ਅੱਜ ਅਸੀਂ ਬੁਲਟ ਟ੍ਰੇਨ ਬਣਾਉਣ ਵਿੱਚ ਸਹਿਯੋਗ ਕਰ ਰਹੇ ਹਾਂ । ਅੱਜ ਪੂਰਬ ਤੋਂ ਪੱਛਮ ਤੱਕ , ਉੱਤਰ ਤੋਂ ਦੱਖਣ ਤੱਕ ਭਾਰਤ ਦਾ ਅਜਿਹਾ ਕੋਈ ਭਾਗ ਨਹੀਂ ਹੈ ਜਿੱਥੇ ਜਪਾਨ ਦੇ projects ਜਾਂ investment ਨੇ ਆਪਣੀ ਛਾਪ ਨਾ ਛੱਡੀ ਹੋਵੇ । ਇਸ ਪ੍ਰਕਾਰ ਭਾਰਤ ਦਾ talent ਅਤੇ manpower ਇੱਥੇ ਜਪਾਨ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ ।
ਸਾਥੀਓ , ਨਿਊ ਇੰਡੀਆ ਵਿੱਚ ਸਾਡਾ ਇਹ ਸਹਿਯੋਗ ਹੋਰ ਵਿਆਪਕ ਹੋਣ ਵਾਲਾ ਹੈ। ਅਸੀਂ ਆਉਣ ਵਾਲੇ ਪੰਜ ਸਾਲਾਂ ਵਿੱਚ ਭਾਰਤ ਨੂੰ 5 trillion dollar ਦੀ economy ਬਣਾਉਣ ਦੇ ਉਦੇਸ਼ ਨਾਲ ਅੱਗੇ ਵਧ ਰਹੇ ਹਾਂ । Social sector ਸਾਡੀ ਪਹਿਲ ਹੈ । ਇਸ ਦੇ ਨਾਲ – ਨਾਲ infrastructure ਵਿੱਚ ਵਿਆਪਕ investment , ਉਸ ਉੱਤੇ ਵੀ ਸਾਡਾ ਬਲ ਹੈ । ਵਿਸ਼ੇਸ਼ ਤੌਰ ‘ਤੇ digital infrastructure ਭਾਰਤ ਨੂੰ ਅੱਜ ਪੂਰੀ ਦੁਨੀਆ ਵਿੱਚ ਨਿਵੇਸ਼ ਲਈ ਇੱਕ ਆਕਰਸ਼ਕ ਅਵਸਰ ਦੇ ਰੂਪ ਵਿੱਚ ਸਾਹਮਣੇ ਰੱਖਦਾ ਹੈ । ਭਾਰਤ ਵਿੱਚ digital literacy ਅੱਜ ਬਹੁਤ ਤੇਜ਼ੀ ਨਾਲ ਵਧ ਰਹੀ ਹੈ । Digital transactions ਰਿਕਾਰਡ ਪੱਧਰ ਉੱਤੇ ਹਨ । Innovation ਅਤੇ incubation ਲਈ ਇੱਕ ਬਹੁਤ ਵੱਡਾ infrastructure ਤਿਆਰ ਹੋ ਰਿਹਾ ਹੈ , ਇੱਕ ਨਵਾਂ ਮਾਹੌਲ ਅਨੁਭਵ ਹੋ ਰਿਹਾ ਹੈ । ਇਸੇ ਦੇ ਬਲ ਉੱਤੇ ਆਉਣ ਵਾਲੇ ਪੰਜ ਸਾਲਾਂ ਵਿੱਚ 50 ਹਜ਼ਾਰ startups ਦਾ eco system ਭਾਰਤ ਨੂੰ ਬਣਾਉਣ ਦਾ ਟੀਚਾ ਅਸੀਂ ਰੱਖਿਆ ਹੈ ।
ਸਾਥੀਓ, ਅਕਸਰ ਇਹ ਕਿਹਾ ਜਾਂਦਾ ਹੈ ਕਿ Sky is the limit ਕਿਸੇ ਜ਼ਮਾਨੇ ਵਿੱਚ ਠੀਕ ਸੀ, ਲੇਕਿਨ ਭਾਰਤ ਇਸ ਲਿਮਿਟ ਤੋਂ ਅੱਗੇ, ਅੱਗੇ ਜਾ ਕੇ space ਨੂੰ ਗੰਭੀਰਤਾ ਨਾਲ explore ਕਰ ਰਿਹਾ ਹੈ । ਭਾਰਤ ਦੀ 130 ਕਰੋੜ ਜਨਤਾ ਦੇ ਜੀਵਨ ਨੂੰ ਅਸਾਨ ਅਤੇ ਸੁਰੱਖਿਅਤ ਬਣਾਉਣ ਲਈ ਸਸਤੀ ਅਤੇ ਪ੍ਰਭਾਵੀ space technology ਹਾਸਲ ਕਰਨਾ ਸਾਡਾ ਉਦੇਸ਼ ਹੈ । ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਸਫਲਤਾ ਦੇ ਨਾਲ ਅੱਗੇ ਵਧ ਸਕ ਰਹੇ ਹਾਂ ।
ਹਾਲ ਵਿੱਚ ਫੌਨੀ cyclone ਸਮੇਤ ਅਨੇਕ ਚੁਣੌਤੀਆਂ ਨੂੰ ਭਾਰਤ ਘੱਟ ਤੋਂ ਘੱਟ ਨੁਕਸਾਨ ਨਾਲ manage ਕਰ ਸਕਿਆ ਅਤੇ ਦੁਨੀਆ ਨੇ ਉਸ ਦੀ ਵੱਡੀ ਸਰਾਹਨਾ ਕੀਤੀ, ਕਿ ਕਿਸ ਪ੍ਰਕਾਰ ਨਾਲ government machinery , human resource , space technology , ਇਨ੍ਹਾਂ ਸਾਰਿਆ ਨੂੰ ਮਿਲਾ ਕੇ ਕਿਵੇਂ perform ਕੀਤਾ ਜਾ ਸਕਦਾ ਹੈ, ਉਹ ਭਾਰਤ ਨੇ ਕਰਕੇ ਦਿਖਾਇਆ ਅਤੇ ਉਹ ਵੀ ਇੱਕ ਪਾਸੇ ਪੂਰਾ ਦੇਸ਼ ਚੋਣ ਦੀ ਆਪੋ-ਧਾਪੀ ਵਿੱਚ ਰੁੱਝਿਆ ਹੋਇਆ ਸੀ , ਉੱਦੋਂ ਵੀ ਇਸ ਕੰਮ ਨੂੰ ਉੱਤਮ ਤਰੀਕੇ ਨਾਲ ਪੂਰਾ ਕੀਤਾ ਅਤੇ ਵਿਸ਼ਵਾ ਨੇ ਇਸ ਨੂੰ ਸਰਾਹਿਆ ਹੈ । ਅਤੇ ਇਸ ਨਾਲ ਸਾਨੂੰ ਹੌਸਲਾ ਮਿਲ ਰਿਹਾ ਹੈ । ਇਹ ਕਾਰਨ ਹੈ ਕਿ ਕੁਝ ਮਹੀਨਿਆਂ ਵਿੱਚ ਹੀ ਅਸੀਂ ਸਾਡੇ ਮੂਨ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਚੰਦ੍ਰਯਾਨ – 2 ਲਾਂਚ ਕਰਨ ਵਾਲੇ ਹਾਂ । ਸਾਲ 2022 ਤੱਕ ਆਪਣਾ ਪਹਿਲਾ man mission , ਗਗਨਯਾਨ ਭੇਜਣ ਦੀ ਤਿਆਰੀ ਵਿੱਚ ਅਸੀਂ ਹਾਂ । ਅਤੇ ਕੋਈ ਹਿੰਦੁਸਤਾਨੀ ਤਿਰੰਗਾ ਝੰਡਾ ਉੱਥੇ ਲਹਿਰਾਏ, ਇਹ ਸੁਪਨਾ ਲੈ ਕੇ ਕੰਮ ਕਰ ਰਹੇ ਹਾਂ ।
Space ਵਿੱਚ ਸਾਡਾ ਆਪਣਾ ਸਟੇਸ਼ਨ ਹੋਵੇ , ਇਸ ਦੇ ਲਈ ਸੰਭਾਵਨਾਵਾਂ ਨੂੰ ਤਲਾਸ਼ਿਆ ਜਾ ਰਿਹਾ ਹੈ । ਇਹ ਜਿਤਨੇ ਵੀ ਕੰਮ ਅਸੀਂ ਕਰ ਰਹੇ ਹਾਂ , ਅੱਜ ਹਿੰਦੁਸਤਾਨ ਵਿੱਚ aspirations ਨਾਲ ਭਰਿਆ ਹੋਇਆ ਇੱਕ ਨਿਊੇ ਮਿਡਲ ਕਲਾਸ ਇੱਕ ਬਹੁਤ ਵੱਡੇ ਬਲਕ ਸੁਸਾਇਟੀ ਵਿੱਚ , ਜਿਸ ਦੇ ਸੁਪਨੇ ਬਹੁਤ ਹਨ , ਜਿਸ ਦੀਆ ਆਕਾਂਖਿਆਵਾਂ ਬਹੁਤ ਹਨ , ਜਿਸ ਨੂੰ ਤੇਜ ਗਤੀ ਨਾਲ ਨਤੀਜੇ ਦੀ ਉਡੀਕ ਹੈ , ਉਸ ਦੇ ਅਨੁਰੂਪ ਅਸੀਂ ਵਿਕਾਸ ਦੀਆਂ ਨਵੀਆਂ – ਨਵੀਆਂ ਵਿਧਾਵਾਂ (ਸ਼ੈਲੀਆਂ) ਨੂੰ ਵਿਕਸਿਤ ਕਰ ਰਹੇ ਹਾਂ ।
ਸਾਥੀਓ, ਅਜਿਹੇ ਸਮੇਂ ਵਿੱਚ ਜਦੋਂ ਪੂਰੀ ਦੁਨੀਆ ਭਾਰਤ ਨੂੰ ਸੰਭਾਵਨਾਵਾਂ ਦੇ gateway ਦੇ ਰੂਪ ਵਿੱਚ ਦੇਖ ਰਹੀ ਹੈ , ਤਦ ਜਪਾਨ ਨਾਲ ਸਾਡਾ ਤਾਲਮੇਲ ਵੀ ਨਵੀਂ ਉਚਾਈ ਤੈਅ ਕਰਨ ਵਾਲਾ ਹੈ । ਮੈਂ ਤਾਂ ਇਹ ਮੰਨਦਾ ਹਾਂ ਕਿ ਜਪਾਨ ਦੀ ਕਾਇਜ਼ਨ ਫਿਲਾਸਫੀ ਭਾਰਤ – ਜਪਾਨ ਸਬੰਧਾਂ ਦੀ ਪ੍ਰਗਤੀ ਉੱਤੇ ਵੀ ਲਾਗੂ ਹੁੰਦੀ ਹੈ । ਮੈਂ ਜਦੋਂ ਗੁਜਰਾਤ ਵਿੱਚ ਮੁੱਖ ਮੰਤਰੀ ਸਾਂ ਤਾਂ ਮੈਂ ਮੇਰੇ ਸੀਐੱਮ ਦੇ ਸਟਾਫ ਨੂੰ ਇੱਕ ਕਾਇਜ਼ਨ ਦੀ ਟ੍ਰੇਨਿੰਗ ਦਿਵਾਉਂਦਾ ਸੀ ਲਗਾਤਾਰ ਕਿਉਂਕਿ ਕਾਇਜ਼ਨ ਦੀ ਪ੍ਰਕਿਰਿਆ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਕਦੇ ਰੁਕਦੀ ਨਹੀਂ ਹੈ । ਸਾਡੇ ਸਬੰਧ ਲਗਾਤਾਰ ਵਧਦੇ ਰਹਿਣਗੇ, ਬੁਲੰਦ ਹੁੰਦੇ ਰਹਿਣਗੇ ।
ਸਾਥੀਓ, ਪ੍ਰਧਾਨ ਮੰਤਰੀ ਦੇ ਰੂਪ ਵਿੱਚ ਇਹ ਮੇਰੀ ਜਪਾਨ ਦੀ ਚੌਥੀ ਯਾਤਰਾ ਹੈ , ਪੀਐੱਮ ਦੇ ਰੂਪ ਵਿੱਚ । ਸਾਰੀਆਂ ਯਾਤਰਾਵਾਂ ਵਿੱਚ ਮੈਂ ਜਪਾਨ ਵਿੱਚ ਭਾਰਤ ਪ੍ਰਤੀ ਇੱਕ ਆਤਮੀਅਤਾ (ਆਪਣਾਪਣ), ਇੱਕ ਆਪਣਾਪਨ ਅਨੁਭਵ ਕੀਤਾ ਹੈ । ਆਪਣੀ ਸੱਭਿਅਤਾ ਅਤੇ ਆਪਣੀਆਂ ਕਦਰਾਂ-ਕੀਮਤਾਂ ਉੱਤੇ ਗਰਵ (ਮਾਣ) ਕਰਨਾ , talent ਅਤੇ technology ਨੂੰ ਰਾਸ਼ਟਰ ਨਿਰਮਾਣਦਾ ਹਿੱਸਾ ਬਣਾਉਣਾ ਅਤੇ tradition ਦੇ ਦਾਇਰੇ ਵਿੱਚ ਬਣਾਉਣਾ, ਇਹ ਮੈਂ ਜਪਾਨ ਵਿੱਚ ਪ੍ਰਤੱਖ ਅਨੁਭਵ ਕੀਤਾ ਹੈ । ਅਤੇ ਅਜਿਹਾ ਮਹਿਸੂਸ ਕਰਨ ਵਾਲਾ ਮੈਂ ਇਕੱਲਾ ਵਿਅਕਤੀ ਨਹੀਂ ਹਾਂ ।
ਸੁਆਮੀ ਵਿਵੇਕਾਨੰਦ ਜੀ ਨੇ ਵੀ ਇੱਕ ਸਦੀ ਪਹਿਲਾਂ ਜਦੋਂ ਜਪਾਨ ਦੀ ਯਾਤਰਾ ਕੀਤੀ ਸੀ ਤਾਂ ਉਹ ਵੀ ਇੱਥੋਂ ਦੀ ਸੱਭਿਅਤਾ, ਜਨਤਾ ਦੇ ਸਮਰਪਣ ਅਤੇ work ethic ਤੋਂ ਬਹੁਤ ਪ੍ਰਭਾਵਿਤ ਹੋਏ ਸਨ । ਉੱਦੋਂ ਸੁਆਮੀ ਵਿਵੇਕਾਨੰਦ ਜੀ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਹਰ ਭਾਰਤੀ ਨੂੰ ਜਪਾਨ ਦੀ ਯਾਤਰਾ ਕਰਨੀ ਚਾਹੀਦੀ ਹੈ , ਲੇਕਿਨ ਉਸ ਸਮੇਂ ਜਰਾ ਜਨਸੰਖਿਆ ਘੱਟ ਸੀ । ਹੁਣ ਇਹ ਤਾਂ ਸੰਭਵ ਨਹੀਂ ਹੋ ਸਕੇਗਾ, ਦੇਸ਼ ਦੇ 30 ਕਰੋੜ ਲੋਕ…….. ਖੈਰ! ਅਸੀਂ ਵੀ ਮੰਨਦੇ ਹਾਂ , ਲੇਕਿਨ 130 ਕਰੋੜ ਭਾਰਤੀਆਂ ਦੇ ਪ੍ਰਤੀਨਿਧੀ , ਤੁਸੀਂ ਸਭ ਇੱਥੇ ਹੋ । ਤੁਸੀਂ ਜਪਾਨ ਦੀਆਂ ਗੱਲਾਂ ਨੂੰ ਇੱਥੋਂ ਦੇ work culture ਨੂੰ , work ethic ਨੂੰ , ਇੱਥੋਂ ਦੇ talent ਨੂੰ , ਇੱਥੋਂ ਦੀ tradition ਨੂੰ , ਇੱਥੋਂ ਦੀ technology ਨੂੰ ਭਾਰਤ ਪਹੁੰਚਾਉਂਦੇ ਰਹੋ ਅਤੇ ਭਾਰਤ ਦੀਆਂ ਗੱਲਾਂ ਇੱਥੋਂ ਦੇ ਜਨ- ਸਧਾਰਨ ਨੂੰ ਸੁਣਾਉਂਦੇ ਰਹੋ । ਇਹੀ ਪੁਲ਼ ਸਾਨੂੰ ਨਵੀਂ ਸ਼ਕਤੀ ਦਿੰਦਾ ਹੈ, ਨਿੱਤ ਨੂਤਨ (ਨਵੀਂ) ਵਿਵਸਥਾ ਵਿੱਚ ਪਰਿਵਰਤਿਤ ਕਰਦਾ (ਬਦਲਦਾ) ਹੈ , ਸਬੰਧਾਂ ਨੂੰ ਪ੍ਰਾਣਵਾਨ ਬਣਾਉਂਦਾ ਹੈ । ਇਹ rituals ਨਹੀਂ ਹਨ ਇੱਕ ਜੀਵੰਤ ਵਿਵਸਥਾ ਹੈ । ਅਤੇ ਜੀਵੰਤ ਵਿਵਸਥਾ ਜਨ- ਸਧਾਰਨ ਦੇ ਜੁੜਨ ਨਾਲ ਬਣਦੀ ਹੈ ।
ਅੰਤ ਵਿੱਚ ਮੈਂ ਮੇਰੀ ਗੱਲ ਸਮਾਪਤ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ , ਜਪਾਨ ਵਾਸੀਆਂ ਦਾ , ਭਾਰਤ ਵਾਸੀਆਂ ਦਾ ਅਤੇ ਆਪਣੇ ਸਾਰੇ ਜਪਾਨੀ ਭੈਣਾਂ – ਭਾਈਆਂ ਲਈ ਮੈਂ ਕਾਮਨਾ ਕਰਦਾ ਹਾਂ ਨਵੇਂ ਰੇਵਾ ਐਰਾ – ਰੇਵਾ – ਯੁੱਗ । ਮੈਂ ਤੁਹਾਡੇ ਸਭ ਦੇ ਜੀਵਨ , ਇਸ ਯੁੱਗ ਦੇ ਨਾਮ ਦੇ ਅਨੁਰੂਪ ਸੁੰਦਰ ਹਾਰਮਨੀ ਹਮੇਸ਼ਾ ਰਹੇ । ਜਪਾਨ ਵਿੱਚ – ਵਿਸ਼ੇਸ਼ ਰੂਪ ਤੋਂ ਕੋਬੇ ਵਿੱਚ ਹਰ ਵਾਰ ਤੁਸੀਂ ਜਿਸ ਆਤਮੀਅਤਾ (ਆਪਣੇਪਣ) ਨਾਲ ਮੇਰਾ ਸੁਆਗਤ, ਸਤਿਕਾਰ ਅਤੇ ਸਨਮਾਨ ਕੀਤਾ ਹੈ, ਉਸ ਦੇ ਲਈ ਮੈਂ ਹਿਰਦਾ ਤੋਂ ਤੁਹਾਡਾ ਆਭਾਰ ਪ੍ਰਗਟ ਕਰਦਾ ਹਾਂ ।
ਸ਼ਾਇਦ ਤੁਹਾਨੂੰ ਪਤਾ ਚਲਿਆ ਹੋਵੇਗਾ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਸੀ ਅਤੇ ਭਾਰਤ ਸਰਕਾਰ ਯੋਗ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ – ਵਿਸਤਾਰ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ , ਵਿਅਕਤੀਆਂ ਨੂੰ ਹਿੰਦੁਸਤਾਨ ਵਿੱਚ ਵੀ ਅਤੇ ਹਿੰਦੁਸਤਾਨ ਦੇ ਬਾਹਰ ਵੀ ਉਨ੍ਹਾਂ ਨੂੰ ਸਨਮਾਨਿਤ ਕਰਦੀ ਹੈ , ਉਨ੍ਹਾਂ ਨੂੰ ਇਨਾਮ ਦਿੰਦੀ ਹੈ । ਤੁਹਾਨੂੰ ਪਤਾ ਚਲਿਆ ਹੋਵੇਗਾ ਇਸ ਵਾਰ ਜਪਾਨ ਵਿੱਚ ਯੋਗ ਲਈ ਕੰਮ ਕਰਨ ਵਾਲੀ ਸੰਸਥਾ ਨੂੰ ਭਾਰਤ ਸਰਕਾਰ ਨੇ ਸਨਮਾਨਿਤ ਕਰਨ ਦਾ ਨਿਰਣਾ ਲਿਆ ਹੈ । ਜੋ ਬਹੁਤ ਬੜੇ ਗਰਵ (ਮਾਣ) ਦੀ ਗੱਲ ਹੈ । ਯਾਨੀ ਅਸੀਂ ਹਰ ਪ੍ਰਕਾਰ ਨਾਲ ਜੁੜ ਚੁੱਕੇ ਹਾਂ ।
ਇਸ ਗੌਰਵ ਨਾਲ ਫਿਰ ਇੱਕ ਵਾਰ ਤੁਹਾਡੇ ਸਭ ਵਿੱਚ ਆਉਣ ਦਾ ਮੈਨੂੰ ਮੌਕਾ ਮਿਲਿਆ । ਤੁਹਾਡਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਅਵਸਰ ਮਿਲਿਆ । ਮੈਂ ਤੁਹਾਡਾ ਹਿਰਦੇ ਤੋਂ ਬਹੁਤ – ਬਹੁਤ ਆਭਾਰ ਵਿਅਕਤ ਕਰਦਾ ਹਾਂ ।
ਧੰਨਵਾਦ ।
*****
ਅਤੁਲ ਕੁਮਾਰ ਤਿਵਾਰੀ / ਸ਼ਾਹਬਾਜ ਹਸੀਬੀ / ਬਾਲਮੀਕੀ ਮਹਤੋ/ਨਿਰਮਲ ਸ਼ਰਮਾ
Wonderful evening with the Indian community in Japan. Watch. https://t.co/Ha5FJ0TYsv
— Narendra Modi (@narendramodi) June 27, 2019
Wonderful evening with the Indian community in Japan. Watch. https://t.co/Ha5FJ0TYsv
— Narendra Modi (@narendramodi) June 27, 2019
Had a wonderful community programme in Kobe.
— Narendra Modi (@narendramodi) June 27, 2019
Interacting with the Indian diaspora is always special.
Here are some glimpses. pic.twitter.com/m2OHLwQjWT
Do you know what connects Mahatma Gandhi and Japan?
— Narendra Modi (@narendramodi) June 27, 2019
Find out in this video. pic.twitter.com/7tc4IcU6XM
Outcome of the 2019 Lok Sabha polls has caused immense happiness among the Indian diaspora.
— Narendra Modi (@narendramodi) June 27, 2019
At the community programme, I asked those who had gathered- the win in 2019 is whose win?
They promptly replied- it is a win for honesty.
Their answer was very pleasing. pic.twitter.com/nEQbTdikQI