Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

31 ਜਨਵਰੀ 2019 ਨੂੰ ਪਾਰਲੀਮੈਂਟ ਦੇ ਬਜਟ ਸੈਸ਼ਨ ਤੋਂ ਪਹਿਲਾਂ ਮੀਡੀਆ ਨੂੰ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ

31 ਜਨਵਰੀ 2019 ਨੂੰ ਪਾਰਲੀਮੈਂਟ ਦੇ ਬਜਟ ਸੈਸ਼ਨ ਤੋਂ ਪਹਿਲਾਂ ਮੀਡੀਆ ਨੂੰ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ


ਤੁਹਾਨੂੰ ਸਾਰਿਆਂ ਨੂੰ 2019 ਦੀਆਂ ਬਹੁਤ – ਬਹੁਤ ਸ਼ੁਭਕਾਮਨਾਵਾਂ । ਅੱਜ ਬਜਟ ਸੈਸ਼ਨ ਆਰੰਭ ਹੋ ਰਿਹਾ ਹੈ । ਕੁਝ ਹੀ ਦੇਰ ਬਾਅਦ ਮਾਣਯੋਗ ਰਾਸ਼ਟਰਪਤੀ ਜੀ ਦੋਹਾਂ ਸਦਨਾਂ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕਰਨਗੇ । ਪਿਛਲੀ ਵਾਰ ਸਦਨ ਦਾ ਰੁਖ ਅਸੀਂ ਸਭ ਨੇ ਦੇਖਿਆ ਹੈ । ਅੱਜ ਦੇਸ਼ ਵਿੱਚ ਇੱਕ ਜਾਗਰੂਕਤਾ ਹੈ , ਹਰ ਨਾਗਰਿਕ ਸਦਨ ਦੀ ਗਤੀਵਿਧੀ ਨੂੰ ਬਹੁਤ ਬਰੀਕੀ ਨਾਲ ਦੇਖਦਾ ਹੈ । ਅਤੇ ਅੱਜ ਦੇਸ਼ ਦੀ ਹਰ ਛੋਟੀ – ਮੋਟੀ ਘਟਨਾ ਤੱਕ ਪੰਹੁਚਣ ਦੀ reach ਵੀ ਬਹੁਤ ਹੈ ਤਾਂ ਸਧਾਰਨ ਮਨੁੱਖ ਤੱਕ ਸਾਰੀਆਂ ਗੱਲਾਂ ਪਹੁੰਚਦੀਆਂ ਹਨ । ਅਤੇ ਉਸ ਦੇ ਕਾਰਨ discussion ਵਿੱਚ ਜਿਨ੍ਹਾਂ ਦਾ interest ਨਹੀਂ ਹੁੰਦਾ ਹੈ , debate ਵਿੱਚ ਜਿਨ੍ਹਾਂ ਦਾ interest ਨਹੀਂ ਹੁੰਦਾ ਹੈ , ਉਨ੍ਹਾਂ ਦੇ ਪ੍ਰਤੀ ਸਮਾਜ ਵਿੱਚ ਸੁਭਾਵਿਕ ਨਰਾਜ਼ਗੀ ਪੈਦਾ ਹੁੰਦੀ ਹੈ ।

ਮੈਂ ਉਮੀਦ ਕਰਦਾ ਹਾਂ ਕਿ ਸਾਡੇ ਸਾਰੇ ਮਾਣਯੋਗ ਸਾਂਸਦ ਇਨ੍ਹਾਂ ਜਨ – ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਬਜਟ ਸੈਸ਼ਨ ਦਾ ਉਪਯੋਗ ਗਹਿਰਾਈ ਨਾਲ , ਵਿਸਤਾਰ ਨਾਲ , ਜਾਣਕਾਰੀਆਂ ਨਾਲ ਭਰਪੂਰ ਚਰਚਾ ਵਿੱਚ ਹਿੱਸਾ ਲੈਣ , ਆਪਣੇ ਵਿਚਾਰ ਰੱਖਣ , ਸਦਨ ਨੂੰ ਲਾਭ ਪਹੁੰਚਾਉਣ , ਸਰਕਾਰ ਨੂੰ ਵੀ ਲਾਭ ਪਹੁੰਚਾਉਣ ਅਤੇ ਸਾਡੇ ਕੋਲ ਇਸ ਸੈਸ਼ਨ ਵਿੱਚ ਜਿਨ੍ਹਾਂ ਵੀ ਕੰਮ ਹੈ , ਉਸ ਦਾ ਸਭ ਤੋਂ ਜ਼ਿਆਦਾ ਉਪਯੋਗ ਸਾਡੇ ਸਾਰੇ ਮਾਣਯੋਗ ਸਾਂਸਦ ਕਰਨ ; ਅਜਿਹੀ ਮੇਰੀ ਉਨ੍ਹਾਂ ਤੋਂ ਉਮੀਦ ਹੈ ਅਤੇ ਮੈਂ ਇਹ ਵੀ ਜਾਣਦਾ ਹਾਂ ਕਿ ਹੁਣ ਜਦੋਂ ਆਪਣੇ – ਆਪਣੇ ਖੇਤਰ ਵਿੱਚ ਵੀ ਉਨ੍ਹਾਂ ਨੇ ਜਾਣਾ ਹੈ , ਤਾਂ ਇਸ ਵਾਰ ਸਦਨ ਵਿੱਚ ਜੋ ਉੱਤਮ ਅਤੇ ਸਕਾਰਾਤਮਕ ਵਿਵਹਾਰ ਰਿਹਾ ਹੋਵੇਗਾ , ਉਸ ਦਾ ਇੱਕ ਸਕਾਰਾਤਮਕ ਲਾਭ ਮੈਦਾਨ ਵਿੱਚ ਵੀ , ਮੈਂਬਰਾਂ ਵੱਲ ਲੋਕਾਂ ਦੇ ਦੇਖਣ ਦੇ ਵਿਵਹਾਰ ਵਿੱਚ ਵੀ ਨਜ਼ਰ ਆਉਂਦਾ ਰਹਿੰਦਾ ਹੈ ।

ਮੈਨੂੰ ਵਿਸ਼ਵਾਸ ਹੈ ਇਸ ਗੰਭੀਰਤਾ ਨੂੰ ਸਾਰੇ ਲੋਕ ਸਵੀਕਾਰ ਕਰਨਗੇ । ਸਬਕਾ ਸਾਥ – ਸਬਕਾ ਵਿਕਾਸ – ਇਸ ਮੰਤਰ ਨੂੰ ਲੈ ਕੇ ਅਸੀਂ ਚੱਲੇ ਹਾਂ , ਅੱਗੇ ਵੀ ਇਸ ਦੇ ਲਈ ਅਸੀਂ ਪ੍ਰਤੀਬੱਧ ਹਾਂ , committed ਹਾਂ । ਸਦਨ ਵਿੱਚ ਵੀ ਸਭ ਦਾ ਸਾਥ ਲੈ ਕੇ ਦੇਸ਼ ਦੇ ਵਿਕਾਸ ਲਈ ਕੰਮ ਕਰਨ ਦੇ ਫ਼ੈਸਲਿਆਂ ਵਿੱਚ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ । ਸਾਡੀ ਪੂਰੀ ਕੋਸ਼ਿਸ਼ ਰਹੇਗੀ , ਹਰ ਵਿਸ਼ੇ ‘ਤੇ ਚਰਚਾ ਕਰਨ ਲਈ ਅਸੀਂ ਉਤਸੁਕ ਹਾਂ । ਮੈਂ ਸੁਆਗਤ ਕਰਾਂਗਾ ਖੁੱਲ੍ਹੇ ਮਨ ਨਾਲ ਚਰਚਾ ਦਾ , ਮੈਂ ਸੁਆਗਤ ਕਰਾਂਗਾ ਸਦਨ ਦੀ ਕਾਰਵਾਈ ਵਧੀਆ ਢੰਗ ਨਾਲ ਚੱਲੇ ਇਸ ਦਾ, ਮੈਂ ਸੁਆਗਤ ਕਰਾਂਗਾ ਕਿ ਇੱਥੇ ਸਾਰੇ ਮੈਂਬਰ ਮਿਲ ਕੇ ਭਾਵੀ ਭਾਰਤ ਦੇ ਨਿਰਮਾਣ ਵਿੱਚ ਕੁਝ ਨਾ ਕੁਝ ਯੋਗਦਾਨ ਪਾਉਣ ਦਾ ਮਾਣ ਪ੍ਰਾਪਤ ਕਰਨ ।

ਬਹੁਤ – ਬਹੁਤ ਧੰਨਵਾਦ

***

ਏਕੇਟੀ/ਐੱਸਐੱਚ/ਐੱਸਕੇਐੱਸ